ਜੈਤਸਰੀ ਮਃ ੪ ॥
jaitasaree mahalaa 4 |
Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.
ਰਸਿ ਰਸਿ; ਰਾਮੁ ਰਸਾਲੁ ਸਲਾਹਾ ॥
ras ras; raam rasaal salaahaa |
Sant Singh KhalsaWith love and energetic affection, praise the Lord, the storehouse of Nectar.
Manmohan SinghWith love and affection, praise thou, thy Lord, the store house of Nectar.
Manmohan Singh (Punjabi)ਪਿਆਰ ਅਤੇ ਪ੍ਰੇਮ ਨਾਲ, ਤੂੰ ਨਾਮ-ਅੰਮ੍ਰਿਤ ਦੇ ਘਰ, ਆਪਣੇ ਸਾਹਿਬ, ਦੀ ਸ਼ਲਾਘਾ ਕਰ।
Fareedkot Teekaਹੇ (ਰਸਾਲੁ) ਰਸੋਂ ਕੇ ਘਰ ਰਾਮ! ਤੇਰੇ ਕੋ ਹਮ ਨੇ (ਰਸਿ) ਤਦਾਕਾਰ ਹੋ ਕਰ ਸਲਾਹਿਆ ਹੈ॥
Prof. Sahib Singhਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ।ਪਦ ਅਰਥ ਰਸਿ = ਆਨੰਦ ਨਾਲ। ਰਸਾਲੁ = (ਰਸ-ਆਲਯ) ਰਸਾਂ ਦਾ ਘਰ, ਰਸੀਲਾ। ਸਲਾਹਾ = ਅਸੀਂ ਸਲਾਹੁੰਦੇ ਹਾਂ।
SikhNet (Spanish)Ama a tu Dios con Amor y Devoción; tu mente estará imbuida en el Nombre del Señor y cosecharás el Fruto.
ਮਨੁ. ਰਾਮ ਨਾਮਿ ਭੀਨਾ; ਲੈ ਲਾਹਾ ॥
man. raam naam bheenaa; lai laahaa |
Sant Singh KhalsaMy mind is drenched with the Lord's Name, and so it earns this profit.
Manmohan SinghMy mind is pleased with the Lord's Name, and reaps the profit.
Manmohan Singh (Punjabi)ਮੇਰੇ ਚਿੱਤ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹੈ ਅਤੇ ਲਾਭ ਉਠਾਉਂਦਾ ਹੈ।
Fareedkot Teekaਪੁਨਾ ਹੇ ਰਾਮ! ਤੇਰੇ ਨਾਮੋਂ ਮੇਂ ਮੇਰਾ ਮਨ ਭੀਨਾ ਹੂਆ ਅਨੰਦ ਕਾ ਲਾਭ ਲੇਤਾ ਹੈ॥
Prof. Sahib Singhਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ।ਪਦ ਅਰਥ ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਲਾਹਾ = ਲਾਭ।
SikhNet (Spanish)Vuélvete Devoto siempre de tu Dios; a través de la Palabra del Shabd del Guru
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ; ਗੁਰਮਤਿ ਭਗਤਿ ਓੁਮਾਹਾ ਰਾਮ ॥੧॥
khin khin bhagat karah din raatee; guramat bhagat oumaahaa raam |1|
Sant Singh KhalsaEach and every moment, worship Him in devotion, day and night; through the Guru's Teachings, sincere love and devotion well up. ||1||
Manmohan SinghDay and night, every moment, I perform God's service. By Guru's instruction, the love for the Lord's service wells up.
Manmohan Singh (Punjabi)ਦਿਨ ਰਾਤ, ਹਰ ਮੁਹਤ, ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਸੇਵਾ ਦਾ ਪਿਆਰ ਉਤਪੰਨ ਹੁੰਦਾ ਹੈ।
Fareedkot Teekaਹਮ ਖਿਨ ਖਿਨ ਮੇਂ ਸਰਬ ਸਮੇਂ ਦਿਨ ਰਾਤ੍ਰ ਆਪ ਕੀ ਭਗਤੀ ਕਰਤੇ ਹੈਂ, ਕਿਉਂਕਿ ਗੁਰੋਂ ਕੀ (ਮਤਿ) ਸਿਖ੍ਯਾ ਸੇ ਮੇਰੇ ਕੋ ਆਪ ਕੀ ਭਗਤੀ ਕਾ ਉਤਸਾਹ ਹੂਆ ਹੈ॥੧ ॥
Prof. Sahib Singhਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ॥੧॥ਪਦ ਅਰਥ ਕਰਹ = ਅਸੀਂ ਕਰਦੇ ਹਾਂ। ਉਮਾਹਾ = ਉਤਸ਼ਾਹ, ਚਾਉ ॥੧॥
SikhNet (Spanish)la Dicha por la Alabanza del Señor aumenta cada vez. (1)
ਹਰਿ ਹਰਿ ਗੁਣ ਗੋਵਿੰਦ ਜਪਾਹਾ ॥
har har gun govind japaahaa |
Sant Singh KhalsaChant the Glorious Praises of the Lord of the Universe, Har, Har.
Manmohan SinghI utter the praise of my Lord God, the Master of the universe.
Manmohan Singh (Punjabi)ਮੈਂ ਕੁਲ ਆਲਮ ਦੇ ਮਾਲਕ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਦਾ ਉਚਾਰਨ ਕਰਦਾ ਹੈ।
Fareedkot Teekaਹੇ ਗੋਬਿੰਦ! ਹਮ ਨੇ ਤੇਰੇ ਹਰਿ ਹਰਿ ਨਾਮ ਪੁਨਾ ਗੁਨੋਂ ਕੋ ਜਪਿਆ ਹੈ॥
Prof. Sahib Singhਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ।ਪਦ ਅਰਥ ਜਪਾਹਾ = ਅਸੀਂ ਜਪਦੇ ਹਾਂ।
SikhNet (Spanish)Canta siempre la Alabanza de tu Dios;
ਮਨੁ ਤਨੁ ਜੀਤਿ; ਸਬਦੁ ਲੈ ਲਾਹਾ ॥
man tan jeet; sabad lai laahaa |
Sant Singh KhalsaConquering mind and body, I have earned the profit of the Shabad.
Manmohan SinghConquering my mind and body, I earn the profit of the Name.
Manmohan Singh (Punjabi)ਆਪਣੀ ਆਤਮਾ ਤੇ ਦੇਹ ਨੂੰ ਜਿੱਤ ਕੇ, ਮੈਂ ਨਾਮ ਦਾ ਨਫਾ ਕਮਾਉਂਦਾ ਹਾਂ।
Fareedkot Teekaਤਿਸੀ ਤੇ ਮਨ ਤਨ ਕੋ ਜੀਤ ਕਰ ਸ਼ਬਦ ਕਾ ਲਾਭ ਲੀਆ ਹੈ॥
Prof. Sahib Singh(ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ।ਪਦ ਅਰਥ ਜੀਤਿ = ਜਿੱਤ ਕੇ, ਵੱਸ ਵਿਚ ਕਰ ਕੇ।
SikhNet (Spanish)sí, gana el Fruto de la Palabra del Shabd y conquista tu mente y tu cuerpo.
ਗੁਰਮਤਿ ਪੰਚ ਦੂਤ ਵਸਿ ਆਵਹਿ; ਮਨਿ ਤਨਿ ਹਰਿ ਓਮਾਹਾ ਰਾਮ ॥੨॥
guramat panch doot vas aaveh; man tan har omaahaa raam |2|
Sant Singh KhalsaThrough the Guru's Teachings, the five demons are over-powered, and the mind and body are filled with a sincere yearning for the Lord. ||2||
Manmohan SinghBy Guru's instruction, the five demons are over powered and in the mind and body wells up the affection for God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਪੰਜ ਭੂਤਨੇ ਕਾਬੂ ਆ ਜਾਂਦੇ ਹਨ, ਅਤੇ ਦਿਲ ਤੇ ਦੇਹ ਅੰਦਰ ਵਾਹਿਗੁਰੂ ਦਾ ਪਿਆਰ ਪੈਦਾ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਲੇਣੇ ਸੇ ਪੰਚ ਕਾਮ ਕ੍ਰੋਧ ਆਦੀ ਦੂਤ ਅਪਨੇ ਵਸ ਆ ਜਾਤੇ ਅਰਥਾਤ ਅਧੀਨ ਹੋਤੇ ਹੈਂ। ਹੇ ਰਾਮ! ਤਿਸੀ ਤੇ ਹਮਾਰੇ ਮਨ ਤਨ ਮੇਂ ਤੇਰਾ ਉਤਸਾਹ ਹੂਆ ਹੈ ॥੨॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥ਪਦ ਅਰਥ ਦੂਤ = (ਕਾਮਾਦਿਕ) ਵੈਰੀ। ਵਸਿ = ਵੱਸ ਵਿਚ। ਆਵਹਿ = ਆ ਜਾਂਦੇ ਹਨ ॥੨॥
SikhNet (Spanish)A través de la Palabra del Shabd del Guru los cinco enemigos son destruidos y la Dicha de Dios se incrementa en el cuerpo y en la mente. (2)
ਨਾਮੁ ਰਤਨੁ. ਹਰਿ ਨਾਮੁ ਜਪਾਹਾ ॥
naam ratan. har naam japaahaa |
Sant Singh KhalsaThe Name is a jewel - chant the Lord's Name.
Manmohan SinghThe Name is the jewel, hence, utter thou, the God's Name.
Manmohan Singh (Punjabi)ਨਾਮ ਹੀਰਾ ਹੈ, ਇਸ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਤੇਰਾ ਹਰਿ ਹਰਿ ਨਾਮੁ ਰੂਪੀ ਰਤਨ (ਨਾਮੁ) ਪ੍ਰਸਿਧ ਹੈ, ਸੋ ਮੈਨੇ ਜਪਿਆ ਹੈ॥
Prof. Sahib Singhਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀਂ ਇਹ) ਹਰਿ-ਨਾਮ ਜਪ ਰਹੇ ਹਾਂ।
SikhNet (Spanish)El Nombre es la Joya; vive en el Nombre del Señor,
ਹਰਿ ਗੁਣ ਗਾਇ; ਸਦਾ ਲੈ ਲਾਹਾ ॥
har gun gaae; sadaa lai laahaa |
Sant Singh KhalsaSing the Glorious Praises of the Lord, and forever earn this profit.
Manmohan SinghSing God's praise and ever reap the profit.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਹਮੇਸ਼ਾਂ ਹੀ ਨਫਾ ਉਠਾ।
Fareedkot Teekaਹੇ ਹਰੀ! ਤੇਰੇ ਗੁਣੋਂ ਕੋ ਗਾਇਨ ਕਰ ਕੇ ਸਦਾ ਲਾਭ ਲੀਆ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ।ਪਦ ਅਰਥ ਗਾਇ = ਗਾ ਕੇ।
SikhNet (Spanish)canta Su Alabanza y cosecha el Fruto de la Vida Eterna.
ਦੀਨ ਦਇਆਲ ਕ੍ਰਿਪਾ ਕਰਿ ਮਾਧੋ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
deen deaal kripaa kar maadho; har har naam oumaahaa raam |3|
Sant Singh KhalsaO Lord, merciful to the meek, be kind to me, and bless me with sincere longing for the Name of the Lord, Har, Har. ||3||
Manmohan SinghO Merciful to the meek and the Lord of wealth, be king to me and bless me with the longing of Lord's God's Name.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਲਾਲਸਾ ਪ੍ਰਦਾਨ ਕਰ।
Fareedkot Teekaਹੇ ਦੀਨ ਦਿਆਲ ਮਾਧੋ! ਜਬ ਆਪ ਨੇ ਮੇਰੇ ਪਰ ਕ੍ਰਿਪਾ ਧਾਰੀ ਤਬ ਮੇਰੇ ਕੋ ਹੇ ਰਾਮ! ਤੇਰੇ ਹਰਿ ਹਰਿ ਨਾਮ ਕੇ ਜਾਪ ਕਾ ਉਮਾਹਾ ਭਯਾ ਹੈ॥੩॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥ਪਦ ਅਰਥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮਾਧੋ = ਹੇ ਮਾਇਆ ਦੇ ਪਤੀ! ॥੩॥
SikhNet (Spanish)Oh Dios Benévolo, ten Compasión para que en mi interior edifique Tu Nombre. (3)
ਜਪਿ ਜਗਦੀਸੁ; ਜਪਉ ਮਨ ਮਾਹਾ ॥
jap jagadees; jpau man maahaa |
Sant Singh KhalsaMeditate on the Lord of the world - meditate within your mind.
Manmohan SinghWithin thy mind, contemplate, contemplate, thou on the Name of the World-Lord.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਜਗਤ ਕੇ ਈਸ੍ਵਰ! ਮੈਂ ਤੇਰੇ ਕੋ ਤਨ ਕਰ ਭੀ ਜਪਤਾ ਹੂੰ ਔਰ ਮਨ ਮੇਂ ਭੀ ਜਪਤਾ ਹੂੰ॥
Prof. Sahib Singhਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ,ਪਦ ਅਰਥ ਜਗਦੀਸੁ = ਜਗਤ ਦਾ ਮਾਲਕ (ਜਗਤ-ਈਸ਼)। ਜਪਉ = ਜਪਉਂ, ਮੈਂ ਜਪਦਾ ਹਾਂ। ਮਾਹਾ = ਵਿਚ।
SikhNet (Spanish)Oh hombre, contempla en tu mente al Señor del Universo,
ਹਰਿ ਹਰਿ ਜਗੰਨਾਥੁ ਜਗਿ ਲਾਹਾ ॥
har har jaganaath jag laahaa |
Sant Singh KhalsaThe Lord of the Universe, Har, Har, is the only real profit in this world.
Manmohan SinghThe only advantageous think in the world is the Lord God, the Master of the universe.
Manmohan Singh (Punjabi)ਇਸ ਦੁਨੀਆ ਅੰਦਰ ਸ੍ਰਿਸ਼ਟੀ ਦਾ ਮਾਲਕ, ਵਾਹਿਗੁਰੂ ਸੁਆਮੀ ਹੀ ਕੇਵਲ ਇਕ ਲਾਹੇਬੰਦੀ ਵਸਤੂ ਹੈ।
Fareedkot Teekaਹੇ ਜਗਤ ਕੇ ਨਾਥ! ਤੇਰੇ ਹਰਿ ਹਰਿ ਨਾਮ ਜਪਨੇ ਕਾ ਹੀ ਇਸ ਜਗਤ ਮੇਂ ਲਾਭ ਹੈ॥
Prof. Sahib Singh(ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,ਪਦ ਅਰਥ ਜਗੰਨਾਥੁ = ਜਗਤ ਦਾ ਨਾਥ। ਜਗਿ = ਜਗਤ ਵਿਚ।
SikhNet (Spanish)pues es lo único que vale la pena en la vida. Bendito es el Gran Maestro,
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ; ਜਪਿ ਨਾਨਕ. ਭਗਤਿ ਓਮਾਹਾ ਰਾਮ ॥੪॥੩॥੯॥
dhan dhan vadde tthaakur prabh mere; jap naanak. bhagat omaahaa raam |4|3|9|
Sant Singh KhalsaBlessed, blessed, is my Great Lord and Master God; O Nanak, meditate on Him, worship Him with sincere love and devotion. ||4||3||9||
Manmohan SinghBlessed, blessed is my great Lord Master, O Nanak, With yearning, embrace thou his meditation and service.
Manmohan Singh (Punjabi)ਸੁਬਹਾਨ ਹੈ ਮੇਰਾ ਭਾਗ ਸੁਆਮੀ ਮਾਲਕ। ਹੇ ਨਾਨਕ! ਦਿਲੀ ਚਾਹਨਾ ਨਾਲ ਤੂੰ ਉਸ ਦੀ ਬੰਦਗੀ ਅਤੇ ਸੇਵਾ ਧਾਰਨ ਕਰ।
Fareedkot Teekaਹੇ ਮਨ ਤਨ ਸੇ ਧੰਨ੍ਯਤਾ ਜੋਗ ਮੇਰੇ ਵੱਡੇ ਠਾਕੁਰ ਜੀ! ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੇਰਾ ਰਾਮ ਨਾਮ ਜਪਨੇ ਕੀ ਭਗਤੀ ਕਾ ਹੀ ਉਮਾਹਾ ਹੋਤਾ ਰਹੇ, ਇਹੀ ਦਾਨ ਦੀਜੀਏ, ਭਾਵ ਸੇ ਸਦਾ ਤੇਰੀ ਭਗਤੀ ਹੀ ਕਰੂੰ ॥੪॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥ਪਦ ਅਰਥ ਧਨੁ ਧਨੁ = ਸਲਾਹੁਣ-ਯੋਗ। ਪ੍ਰਭ = ਹੇ ਪ੍ਰਭੂ! ॥੪॥੩॥੯॥
SikhNet (Spanish)contémplalo con toda tu Devoción. (4‑3‑9)