ਜੈਤਸਰੀ ਮਃ ੪ ॥
jaitasaree mahalaa 4 | Ang 698
Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.
ਹਰਿ ਹਰਿ ਹਰਿ; ਹਰਿ ਨਾਮੁ ਜਪਾਹਾ ॥
har har har; har naam japaahaa | Ang 698
Sant Singh KhalsaChant the Name of the Lord, Har, Har, Har, Har.
Manmohan SinghO man, repeat thou the Lord, Lord, Lord, Lord's Name.
Manmohan Singh (Punjabi)ਹੇ ਬੰਦੇ! ਤੂੰ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਦਾ ਜਾਪ ਕਰ।
Fareedkot Teekaਹੇ ਭਾਈ! ਹਰੀ ਕੇ ਹਰਿ ਹਰਿ ਨਾਮ ਕੋ ਹਰ ਪ੍ਰਕਾਰ ਸੇ ਜਪੋ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ।ਪਦ ਅਰਥ ਜਪਾਹਾ = ਜਪੋ।
SikhNet (Spanish)Oh mente, contempla el Nombre del Señor
ਗੁਰਮੁਖਿ ਨਾਮੁ; ਸਦਾ ਲੈ ਲਾਹਾ ॥
guramukh naam; sadaa lai laahaa | Ang 698
Sant Singh KhalsaAs Gurmukh, ever earn the profit of the Naam.
Manmohan SinghThrough the Guru's grace, ever reap thou the profit of the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਨਾਮ ਦੀ ਖੱਟੀ ਖੱਟ।
Fareedkot Teekaਗੁਰੋਂਦ੍ਵਾਰੇ ਨਾਮ ਜਾਪ ਕਾ ਸਦਾ ਲਾਭ ਲੇਵੋ॥
Prof. Sahib Singhਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲੈ = ਲਵੋ। ਲਾਹਾ = ਲਾਭ, ਖੱਟੀ।
SikhNet (Spanish)y cosecha siempre el Fruto del Nombre, por la Gracia del Guru.
ਹਰਿ ਹਰਿ ਹਰਿ. ਹਰਿ ਭਗਤਿ ਦ੍ਰਿੜਾਵਹੁ; ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥
har har har. har bhagat drirraavahu; har har naam oumaahaa raam |1| Ang 698
Sant Singh KhalsaImplant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||
Manmohan SinghImplement within thee God, God, God, God's devotion and cultivate yearning for the Lord God's Name.
Manmohan Singh (Punjabi)ਆਪਣੇ ਅੰਦਰ, ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਅਨੁਰਾਗ ਪੱਕਾ ਕਰ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਲਈ ਚਾਹ ਪੈਦਾ ਕਰ।
Fareedkot Teekaਹੇ ਭਾਈ! ਹਰੀ ਕੇ ਹਰਿ ਹਰਿ ਨਾਮ ਜਾਪ ਰੂਪ ਭਗਤੀ ਕੋ ਹਰ ਪ੍ਰਕਾਰ ਮਨ ਕੋ ਦ੍ਰਿੜਾਵੋ, ਜਿਸ ਤੇ ਹਰਿ ਹਰਿ ਨਾਮ ਜਾਪ ਕਾ ਤੁਮ ਕੋ (ਓਮਾਹਾ) ਉਤਸ਼ਾਹ ਹੋਵੈ ॥੧॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥ਪਦ ਅਰਥ ਦ੍ਰਿੜਾਵਹੁ = ਹਿਰਦੇ ਵਿਚ ਪੱਕੀ ਕਰੋ। ਉਮਾਹਾ = ਚਾਉ, ਉਤਸ਼ਾਹ, ਆਨੰਦ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਓਮਾਹਾ' ਹੈ, ਇਥੇ 'ਉਮਾਹਾ' ਪੜ੍ਹਨਾ ਹੈ} ॥੧॥
SikhNet (Spanish)Oh Señor, hazme sabio en Tu Alabanza y déjame estar siempre celoso de Ti, mi Dios. (1)
ਹਰਿ ਹਰਿ ਨਾਮੁ ਦਇਆਲੁ ਧਿਆਹਾ ॥
har har naam deaal dhiaahaa | Ang 698
Sant Singh KhalsaMeditate on the Name of the Merciful Lord, Har, Har.
Manmohan SinghRemember thou the Name of the merciful Lord Master.
Manmohan Singh (Punjabi)ਤੂੰ ਮਿਹਰਬਾਨ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
Fareedkot Teekaਹਰੀ ਦਿਆਲ ਕੇ ਹਰਿ ਨਾਮ ਕੋ ਧਿਆਵਣਾ ਕਰੋ॥
Prof. Sahib Singhਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ।ਪਦ ਅਰਥ ਦਇਆਲੁ = ਦਇਆ ਦਾ ਘਰ, ਦਇਆ ਦਾ ਪੁੰਜ। ਧਿਆਹਾ = ਧਿਆਵੋ।
SikhNet (Spanish)Oh mente, vive en el Nombre del Señor Benévolo;
ਹਰਿ ਕੈ ਰੰਗਿ; ਸਦਾ ਗੁਣ ਗਾਹਾ ॥
har kai rang; sadaa gun gaahaa | Ang 698
Sant Singh KhalsaWIth love, forever sing the Glorious Praises of the Lord.
Manmohan SinghEver sing the praise of God with love.
Manmohan Singh (Punjabi)ਪਿਆਰ ਨਾਲ ਸੁਆਮੀ ਹਮੇਸ਼ਾਂ ਰੱਬ ਦਾ ਜੱਸ ਗਾਇਨ ਕਰ।
Fareedkot Teekaਹਰੀ ਕੇ (ਰੰਗਿ) ਪ੍ਰੇਮ ਮੇਂ ਮਨ ਕੋ ਰੰਗਕੇ ਵਾ ਲਾਲ ਕਰ ਕੇ ਸਦਾ ਹੀ ਹਰੀ ਕੇ ਗੁਣੋਂ ਕੋ ਗਾਵੋ ॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ।ਪਦ ਅਰਥ ਕੈ ਰੰਗਿ = ਦੇ ਪ੍ਰੇਮ ਵਿਚ। ਗਾਹਾ = ਗਾਵੋ।
SikhNet (Spanish)canta Su Alabanza imbuido en el Amor de Dios. Sí, baila la Alabanza de tu Señor
ਹਰਿ ਹਰਿ. ਹਰਿ ਜਸੁ ਘੂਮਰਿ ਪਾਵਹੁ; ਮਿਲਿ ਸਤਸੰਗਿ ਓੁਮਾਹਾ ਰਾਮ ॥੨॥
har har. har jas ghoomar paavahu; mil satasang oumaahaa raam |2| Ang 698
Sant Singh KhalsaDance to the Praises of the Lord, Har, Har, Har; meet with the Sat Sangat, the True Congregation, with sincerity. ||2||
Manmohan SinghDance thou with the praise of God, God, God and meet with the society of saints with yearling.
Manmohan Singh (Punjabi)ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਦਾ ਨਾਚ ਕਰ, ਅਤੇ ਉਮੰਗ ਸਹਿਤ ਸਾਧ ਸੰਗਤ ਨਾਲ ਜੁੜ।
Fareedkot Teekaਹੇ ਭਾਈ! ਹਰੀ ਕੇ ਹਰਿ ਹਰਿ ਨਾਮ ਔਰ ਜਸ ਉਚਾਰਨ ਰੂਪ ਘੂਮਰ ਪਾਵੋ, ਭਾਵ ਸੇ ਬਹੁਤ ਜਨ ਮਿਲ ਕੇ ਉਚਾਰਨ ਕਰੋ। ਕਿਉਂਕਿ ਸਤਸੰਗ ਮੇਂ ਮਿਲ ਕਰ ਕੇ ਹੀ ਨਾਮ ਕੇ ਉਚਾਰਨੇ ਕਾ ਉਤਸਾਹ ਹੋਤਾ ਹੈ॥੨॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥ਪਦ ਅਰਥ ਜਸੁ = ਸਿਫ਼ਤ-ਸਾਲਾਹ। ਘੂਮਰਿ = ਘੁਮ ਘੁਮ ਕੇ ਨਾਚ, ਮਸਤ ਕਰਨ ਵਾਲਾ ਨਾਚ। ਮਿਲਿ = ਮਿਲ ਕੇ। ਸਤ ਸੰਗਿ = ਸਤ ਸੰਗ ਵਿਚ ॥੨॥
SikhNet (Spanish)y encontrando a los Santos, fortalécete con la Devoción a tu Dios. (2)
ਆਉ ਸਖੀ; ਹਰਿ ਮੇਲਿ ਮਿਲਾਹਾ ॥
aau sakhee; har mel milaahaa | Ang 698
Sant Singh KhalsaCome, O companions - let us unite in the Lord's Union.
Manmohan SinghCome, O mate, let us associate with God's congregation.
Manmohan Singh (Punjabi)ਆ, ਹੇ ਸਹੇਲੀਏ! ਆਪਾਂ ਹਰੀ ਦੀ ਸੰਗਤ ਨਾਲ ਜੁੜੀਏ।
Fareedkot Teekaਹਰੀ ਕੀ ਸਖੀ ਰੂਪ ਸੰਤੋਂ ਕੇ ਮੇਲ ਮੇਂ ਆਇ ਕਰ ਮਿਲੋ॥
Prof. Sahib Singhਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ।ਪਦ ਅਰਥ ਸਖੀ = ਹੇ ਸਹੇਲੀਹੋ! ਹੇ ਸਤਸੰਗੀਓ! ਮੇਲਿ = ਮਿਲਾਪ ਵਿਚ, ਚਰਨਾਂ ਵਿਚ। ਮਿਲਾਹਾ = ਮਿਲੋ।
SikhNet (Spanish)Vengan, oh amigos, vamos a encontrar a nuestro Dios;
ਸੁਣਿ ਹਰਿ ਕਥਾ; ਨਾਮੁ ਲੈ ਲਾਹਾ ॥
sun har kathaa; naam lai laahaa | Ang 698
Sant Singh KhalsaListening to the sermon of the Lord, earn the profit of the Naam.
Manmohan SinghBy hearing God's discourse, reap the profit of the Name.
Manmohan Singh (Punjabi)ਅਤੇ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਨਾਮ ਦਾ ਲਾਭ ਉਠਾਈਏ।
Fareedkot Teekaਤਿਸ ਮੇਂ ਮਿਲ ਕਰ ਕੇ ਹਰਿ ਨਾਮ ਕੀ ਕਥਾ ਸ੍ਰਵਣ ਕਾ ਲਾਭ ਲੇਵੋ॥☬ਐਸੇ ਬੇਨਤੀ ਕਰੋ:
Prof. Sahib Singhਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ।ਪਦ ਅਰਥ ਸੁਣਿ = ਸੁਣ ਕੇ। ਹਰਿ = ਹੇ ਹਰੀ!
SikhNet (Spanish)escuchando el Bani de Su Palabra, juntemos la Riqueza de Su Nombre.
ਹਰਿ ਹਰਿ ਕ੍ਰਿਪਾ ਧਾਰਿ. ਗੁਰ ਮੇਲਹੁ; ਗੁਰਿ ਮਿਲਿਐ. ਹਰਿ ਓੁਮਾਹਾ ਰਾਮ ॥੩॥
har har kripaa dhaar. gur melahu; gur miliai. har oumaahaa raam |3| Ang 699
Sant Singh KhalsaO Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||
Manmohan SinghMy Lord Master, show mercy and unite me with the Guru. Meeting with the Guru, wells up the Divine bliss.
Manmohan Singh (Punjabi)ਮੇਰੇ ਸੁਆਮੀ ਮਾਲਕ, ਰਹਿਮ ਕਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੇ ਨਾਲ ਮਿਲ ਕੇ ਈਸ਼ਵਰੀ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਕ੍ਰਿਪਾ ਧਾਰ ਕਰ ਗੁਰੂ ਮੇਲੋ, ਗੁਰੋਂ ਕੇ ਮਿਲਾਪ ਤੇ ਹੀ ਹਰੀ ਨਾਮ ਕਾ ਉਤਸਾਹ ਹੋਤਾ ਹੈ॥੩॥
Prof. Sahib Singh(ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥
SikhNet (Spanish)Oh Dios, Jar, Jar, muestra Tu Compasión y guíame hasta mi Guru, pues Encontrándolo, una añoranza sincera se ha edificado en mí. (3)
ਕਰਿ ਕੀਰਤਿ ਜਸੁ ਅਗਮ ਅਥਾਹਾ ॥
kar keerat jas agam athaahaa | Ang 699
Sant Singh KhalsaPraise Him, the unfathomable and inaccessible Lord.
Manmohan SinghSing thou the praise and glory of the Unapproachable and Unfathomable Lord.
Manmohan Singh (Punjabi)ਤੂੰ ਪਹੁੰਚ ਤੋਂ ਪਰੇ ਅਤੇ ਅਥਾਹ-ਰਹਿਤ ਸੁਆਮੀ ਦੀ ਮਹਿਮਾ ਅਤੇ ਪ੍ਰਭਤਾ ਗਾਇਨ ਕਰ।
Fareedkot Teekaਜਿਸ ਕਾ ਅਗਮ ਅਥਾਹ ਜਸ ਹੈ ਤਿਸ ਹਰੀ ਕੀ ਕੀਰਤ ਕਰ॥
Prof. Sahib Singhਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ,ਪਦ ਅਰਥ ਕਰਿ = ਕਰ ਕੇ। ਕੀਰਤਿ = ਸਿਫ਼ਤ-ਸਾਲਾਹ। ਅਥਾਹਾ = ਡੂੰਘਾ, ਡੂੰਘੇ ਜਿਗਰੇ ਵਾਲਾ।
SikhNet (Spanish)Canta la Alabanza del Señor, Quien es Insondable e Infinito;
ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥
khin khin raam naam gaavaahaa | Ang 699
Sant Singh KhalsaEach and every moment, sing the Lord's Name.
Manmohan SinghEvery moment, sing thou, the praise of the Lord's Name.
Manmohan Singh (Punjabi)ਹਰ ਮੁਹਤ ਤੂੰ ਪ੍ਰਭੂ ਦੇ ਨਾਮ ਦੀ ਕੀਰਤੀ ਗਾਇਨ ਕਰ।
Fareedkot Teekaਪੁਨਾ ਖਿਨ ਖਿਨ ਮੇਂ, ਭਾਵ ਸੇ ਸ੍ਵਾਸ ਸ੍ਵਾਸ ਰਾਮ ਨਾਮ ਕੋ ਗਾਵਣਾ ਕਰੋ॥☬ਐਸੇ ਬੇਨਤੀ ਕਰੋ:
Prof. Sahib Singhਹਰ ਵੇਲੇ ਉਸ ਦਾ ਨਾਮ ਜਪਿਆ ਕਰੋ।ਪਦ ਅਰਥ ਖਿਨੁ ਖਿਨੁ = ਹਰ ਛਿਨ, ਹਰ ਵੇਲੇ। ਗਵਾਹਾ = ਗਾਵੋ।
SikhNet (Spanish)canta cada momento la Alabanza de tu Dios.
ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ; ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥
mo kau dhaar kripaa mileeai gur daate; har naanak bhagat oumaahaa raam |4|2|8| Ang 699
Sant Singh KhalsaBe merciful, and meet me, O Guru, Great Giver; Nanak yearns for the Lord's devotional worship. ||4||2||8||
Manmohan SinghO my Beneficent Guru, be merciful and meet me. Nanak has a great longing for the Lord's devotional service.
Manmohan Singh (Punjabi)ਮੇਰੇ ਦਾਤਾਰ ਗੁਰਦੇਵ ਜੀ, ਮਿਹਰ ਕਰ ਕੇ ਮੈਨੂੰ ਦਰਸ਼ਨ ਦੇ। ਨਾਨਕ ਨੂੰ ਸਾਈਂ ਦੀ ਪ੍ਰੇਮਮਈ ਸੇਵਾ ਦੀ ਤੀਬਰ ਚਾਹਨਾ ਹੈ।
Fareedkot Teekaਹੇ ਗੁਰ ਦਾਤੇ! ਮੇਰੇ ਕੋ ਕ੍ਰਿਪਾ ਧਾਰ ਕਰ ਕੇ ਮਿਲੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰੋਂ ਦ੍ਵਾਰਾ (ਰਾਮ) ਵਿਆਪਕ ਸਰੂਪ ਹਰੀ ਕੀ ਭਗਤੀ ਕਾ (ਉਮਾਹਾ) ਉਤਸਾਹ ਵਾ ਅਨੰਦ ਹੋਤਾ ਹੈ ॥੪॥੨॥੮॥
Prof. Sahib Singhਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥ਪਦ ਅਰਥ ਮੋ ਕਉ = ਮੈਨੂੰ। ਕਉ = ਨੂੰ। ਗੁਰ = ਹੇ ਗੁਰੂ! ॥੪॥੨॥੮॥
SikhNet (Spanish)Oh Guru Bondadoso, tómame en Tu Misericordia para que en mí se construya la Devoción a mi Dios. (4‑2‑8)