ਜੈਤਸਰੀ ਮਹਲਾ ੪ ॥
jaitasaree mahalaa 4 |
Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.
ਆਪੇ, ਜੋਗੀ ਜੁਗਤਿ ਜੁਗਾਹਾ ॥
aape, jogee jugat jugaahaa |
Sant Singh KhalsaHe Himself is the Yogi, and the way throughout the ages.
Manmohan SinghThe Lord Himself is the Yogi and Himself the way in all the ages.
Manmohan Singh (Punjabi)ਪ੍ਰਭੂ ਖੁਦ ਯੋਗੀ ਹੈ ਅਤੇ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਰਸਤਾ।
Fareedkot Teekaਹੇ ਭਾਈ! ਵਾਹਿਗੁਰੂ ਆਪੇ ਹੀ ਜੋਗੀ ਰੂਪ ਹੋ ਕਰ ਜੋਗ ਕੀ ਜੁਗਤੀ ਮੇਂ ਜੁੜਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,ਪਦ ਅਰਥ ਆਪੇ = ਆਪ ਹੀ। ਜੁਗਾਹਾ = ਸਾਰੇ ਜੁਗਾਂ ਵਿਚ।
SikhNet (Spanish)El Señor Mismo es el Yogui, es el Sendero en todas las épocas.
ਆਪੇ, ਨਿਰਭਉ ਤਾੜੀ ਲਾਹਾ ॥
aape, nirbhau taarree laahaa |
Sant Singh KhalsaThe Fearless Lord Himself is absorbed in Samaadhi.
Manmohan SinghHimself, the fearless Lord sits in trance.
Manmohan Singh (Punjabi)ਆਪੇ ਹੀ ਭੈ-ਰਹਿਤ ਸੁਆਮੀ ਸਮਾਧੀ ਅੰਦਰ ਬੈਠਦਾ ਹੈ।
Fareedkot Teekaਆਪੇ ਹੀ ਨਿਰਭੈ ਹੋ ਕਰ (ਤਾੜੀ) ਸਮਾਧੀ ਲਗਾਵਤਾ ਹੈ॥
Prof. Sahib Singhਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ।ਪਦ ਅਰਥ ਤਾੜੀ = ਸਮਾਧੀ।
SikhNet (Spanish)Él Mismo es el Señor Intrépido, contempla Su ser en un profundo trance.
ਆਪੇ ਹੀ ਆਪਿ ਆਪਿ ਵਰਤੈ; ਆਪੇ ਨਾਮਿ ਓੁਮਾਹਾ ਰਾਮ ॥੧॥
aape hee aap aap varatai; aape naam oumaahaa raam |1|
Sant Singh KhalsaHe Himself, all by Himself, is all-pervading; He Himself blesses us with sincere love for the Naam, the Name of the Lord. ||1||
Manmohan SinghAll be Himself, he is pervading every where, and Himself, He blesses man with the bliss of His Name's meditation.
Manmohan Singh (Punjabi)ਖੁਦ-ਬ-ਖੁਦ ਹੀ ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਉਹ ਬੰਦੇ ਨੂੰ ਨਾਮ ਦੇ ਸਿਮਰਨ ਦੀ ਖੁਸ਼ੀ ਬਖਸ਼ਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਵਹੁ ਆਪ ਹੀ ਅਪਨਾ ਆਪ ਸਰਬ ਰੂਪ ਹੋ ਕਰ ਵਰਤ ਰਿਹਾ ਹੈ, ਪੁਨਾ ਵਹੁ ਰਾਮ ਜੋ ਨਾਮੀ ਆਪੇ ਹੀ ਅਪਨੇ ਨਾਮ ਜਪਨੇ ਨਾਮ ਜਾਪ ਕਾ ਉਤਸਾਹ ਦੇਤਾ ਹੈ॥੧॥
Prof. Sahib Singhਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ॥੧॥ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਓੁਮਾਹਾ = ਉਤਸ਼ਾਹ, ਚਾਉ ॥੧॥
SikhNet (Spanish)Él Mismo prevalece en todo; nos bendice con Éxtasis a través del Nombre. (1)
ਆਪੇ, ਦੀਪ ਲੋਅ ਦੀਪਾਹਾ ॥
aape, deep loa deepaahaa |
Sant Singh KhalsaHe Himself is the lamp, and the Light pervading all the worlds.
Manmohan SinghThe Lord Himself is the lamp, light and the llluminatror.
Manmohan Singh (Punjabi)ਪ੍ਰਭੂ ਆਪ ਹੀ ਦੀਵਾ, ਪ੍ਰਕਾਸ਼ ਤੇ ਪ੍ਰਕਾਸ਼ ਕਰਨ ਵਾਲਾ ਹੈ।
Fareedkot Teekaਆਪੇ ਹੀ ਦੀਪ ਔ ਲੋਕ ਰੂਪ ਹੂਆ ਹੈ ਔਰ ਆਪ ਹੀ ਤਿਨ ਕੋ (ਦੀਪਾਹਾ) ਪ੍ਰਕਾਸ਼ਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ।ਪਦ ਅਰਥ ਦੀਪ = ਜਜ਼ੀਰੇ। ਲੋਅ = ਲੋਕ, ਭਵਨ {ਬਹੁ-ਵਚਨ}। ਦੀਪਾਹਾ = ਰੌਸ਼ਨੀ ਕਰਨ ਵਾਲਾ।
SikhNet (Spanish)Él Mismo es Quien crea y se comunica con todos los mundos con Su Luz.
ਆਪੇ ਸਤਿਗੁਰੁ, ਸਮੁੰਦੁ ਮਥਾਹਾ ॥
aape satigur, samund mathaahaa |
Sant Singh KhalsaHe Himself is the True Guru; He Himself churns the ocean.
Manmohan SinghHimself is He the True Guru and Himself he churns the ocean.
Manmohan Singh (Punjabi)ਆਪ ਹੀ ਉਹ ਸੱਚਾ ਗੁਰੂ ਹੈ ਤੇ ਆਪ ਹੀ ਸਮੁੰਦਰ ਨੂੰ ਰਿੜਕਦਾ ਹੈ।
Fareedkot Teekaਔਰ ਆਪ ਸਤਿਗੁਰ ਹਰੀ ਰੂਪ ਹੋ ਕਰ ਪ੍ਰਤੱਖ ਸਮੁਦ੍ਰ ਮਥਿਆ ਹੈ; ਵਾ ਸਤਿਗੁਰੋ ਨੇ ਵੇਦ ਰੂਪੀ ਸਮੁੰਦ੍ਰ ਕੋ ਵਿਚਾਰ ਦ੍ਵਾਰਾ ਆਪ ਹੀ ਮਥਿਆ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ।ਪਦ ਅਰਥ ਮਥਾਹਾ = ਰਿੜਕਦਾ।
SikhNet (Spanish)Él Mismo es el Guru, Él Mismo revuelve los océanos, Él Mismo bate la Quintaesencia.
ਆਪੇ ਮਥਿ ਮਥਿ ਤਤੁ ਕਢਾਏ; ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥
aape math math tat kadtaae; jap naam ratan oumaahaa raam |2|
Sant Singh KhalsaHe Himself churns it, churning up the essence; meditating on the jewel of the Naam, sincere love comes to the surface. ||2||
Manmohan SinghHimself the Lord churns, and churns up the essence, Remembering the Name jewel, happiness wells up.
Manmohan Singh (Punjabi)ਆਪ ਹੀ ਸੁਆਮੀ ਰਿੜਕ ਰਿੜਕ ਕੇ, ਸਾਰੇ ਅੰਸ ਕੱਢਦਾ ਹੈ। ਨਾਮ-ਅੰਮ੍ਰਿਤ ਦੇ ਸਿਮਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਆਪੇ ਹੀ ਦੇਵਤੇ ਔ ਦੈਤੋਂ ਸਹਤ ਸਮੁਦ੍ਰ ਕੋ ਮਥ ਕਰ ਚੌਦਹ ਰਤਨ ਕਢਾਏ ਹੈਂ; ਆਪੇ ਸਤਿਗੁਰ ਸਰੂਪ ਹੋ ਕਰ ਵੇਦੋਂ ਕੋ ਰਿੜਕ ਅਰਥਾਤ ਵਿਚਾਰ ਕਰ ਕੇ ਸਿਧਾਂਤ ਰੂਪੀ (ਤਤੁ) ਮਖਨ ਵਾ ਸਾਂਤੀ ਆਦੀ ਸਾਰ ਗੁਣ ਰੂਪੀ ਰਤਨ ਕਢਾਵਤਾ ਹੈ, ਪੁਨਾ ਸੋ ਰਾਮ ਆਪ ਹੀ ਅਪਨੇ ਨਾਮ ਰਤਨ ਜਪਨੇ ਕਾ ਉਮਾਹਾ ਦੇਤਾ ਹੈ॥੨॥
Prof. Sahib Singhਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ॥੨॥ਪਦ ਅਰਥ ਮਥਿ = ਰਿੜਕ ਕੇ। ਤਤੁ = ਮੱਖਣ, ਅਸਲੀਅਤ ॥੨॥
SikhNet (Spanish)Quien sea que habita en la Joya del Nombre se llena de Dicha. (2)
ਸਖੀ ਮਿਲਹੁ; ਮਿਲਿ ਗੁਣ ਗਾਵਾਹਾ ॥
sakhee milahu; mil gun gaavaahaa |
Sant Singh KhalsaO my companions, let us meet and join together, and sing His Glorious Praises.
Manmohan SinghO mates, let us meet together and sing the Lord's praise.
Manmohan Singh (Punjabi)ਹੇ ਸਹੀਓ! ਆਓ ਆਪਾਂ ਇਕੱਠੀਆਂ ਮਿਲ ਕੇ ਪ੍ਰਭੂ ਦਾ ਜੱਸ ਗਾਇਨ ਕਰੀਏ।
Fareedkot Teekaਹੇ ਸਖੀ ਜਗ੍ਯਾਸੀ ਵਾ ਸੰਤੋ! ਆਕੇ ਮਿਲੋ ਜੋ ਮਿਲ ਕਰ ਗੁਣੋਂ ਕੋ ਗਾਵੀਏ॥
Prof. Sahib Singhਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ।ਪਦ ਅਰਥ ਸਖੀ = ਹੇ ਸਹੇਲੀਹੋ! ਮਿਲਿ = ਮਿਲ ਕੇ। ਗਾਵਾਹਾ = ਗਾਵੀਏ।
SikhNet (Spanish)Oh amigos, juntémonos a cantar la Alabanza del Señor;
ਗੁਰਮੁਖਿ; ਨਾਮੁ ਜਪਹੁ ਹਰਿ ਲਾਹਾ ॥
guramukh; naam japahu har laahaa |
Sant Singh KhalsaAs Gurmukh, chant the Naam, and earn the profit of the Lord's Name.
Manmohan SinghBy Guru's grace, meditate on the Name and earn the profit of Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰ ਅਤੇ ਸੁਆਮੀ ਦੇ ਨਾਮ ਦਾ ਲਾਭ ਉਠਾ।
Fareedkot Teekaਗੁਰੋਂ ਦ੍ਵਾਰਾ ਹਰਿ ਨਾਮ ਜਪਹੁ ਔਰ ਲਾਭ ਲੇਵੋ॥
Prof. Sahib Singhਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਹਾ = ਲਾਭ।
SikhNet (Spanish)como Gurmukjs cantemos el Naam y cosechemos el Fruto del Nombre.
ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
har har bhagat drirree man bhaaee; har har naam oumaahaa raam |3|
Sant Singh KhalsaDevotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||
Manmohan SinghThe implanting of the Lord God's adoration within me is pleasing to my mind. I take pleasure in uttering the Lord Master's Name.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਨੂੰ ਆਪਣੇ ਅੰਦਰ ਪੱਕਾ ਕਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਸੁਆਮੀ ਮਾਲਕ ਦਾ ਨਾਮ ਉਚਾਰਨ ਕਰਨ ਵਿੱਚ ਮੈਂ ਖੁਸ਼ੀ ਮਨਾਉਂਦਾ ਹਾਂ।
Fareedkot Teekaਹਰਿ ਹਰਿ ਨਾਮ ਜਾਪ ਰੂਪ ਜੋ ਭਗਤੀ ਗੁਰੋਂ ਸੇ ਦ੍ਰਿੜ ਕਰੀ ਹੈ, ਸੋਈ ਹਮਾਰੇ ਮਨ ਮੇਂ ਭਾਈ ਹੈ, ਤਿਸ ਰਾਮ ਕੇ ਹਰਿ ਹਰਿ ਨਾਮ ਕਾ ਹੀ ਉਮਾਹ ਰਹਤਾ ਹੈ॥੩॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ॥੩॥ਪਦ ਅਰਥ ਦ੍ਰਿੜੀ = ਹਿਰਦੇ ਵਿਚ ਪੱਕੀ ਕੀਤੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ॥੩॥
SikhNet (Spanish)Dediquémonos a la Dulce Alabanza del Señor, Jar Jar, para que la Dicha del Nombre del Señor, Jar, Jar, crezca en nosotros. (3)
ਆਪੇ ਵਡ ਦਾਣਾ ਵਡ ਸਾਹਾ ॥
aape vadd daanaa vadd saahaa |
Sant Singh KhalsaHe Himself is supremely wise, the greatest King.
Manmohan SinghThe Lord is every wise and also the great King.
Manmohan Singh (Punjabi)ਸਾਹਿਬ ਬਹੁਤ ਸਿਆਣਾ ਅਤੇ ਵੱਡਾ ਪਾਤਿਸ਼ਾਹ ਹੈ।
Fareedkot Teekaਆਪ ਹੀ ਵਡਾ ਦਾਣਾ ਦਨਾਉ ਵਾ ਦਾਤਾ ਹੈ ਔਰ ਵਡਾ ਸਾਹੁ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ।ਪਦ ਅਰਥ ਦਾਣਾ = ਦਾਨਾ, ਸਿਆਣਾ। ਸਾਹਾ = ਸ਼ਾਹ।
SikhNet (Spanish)El Señor es Todo Sabio; es el Rey de reyes.
ਗੁਰਮੁਖਿ ਪੂੰਜੀ, ਨਾਮੁ ਵਿਸਾਹਾ ॥
guramukh poonjee, naam visaahaa |
Sant Singh KhalsaAs Gurmukh, purchase the merchandise of the Naam.
Manmohan SinghThrough the Guru, the Name merchandise is purchased.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਸੌਦਾ ਸੂਤ ਖਰੀਦਿਆ ਜਾਂਦਾ ਹੈ।
Fareedkot Teekaਤਿਸ ਕੇ ਨਾਮ ਕੋ ਗੁਰੋਂ ਦ੍ਵਾਰੇ ਵਾ ਗੁਰਮੁਖੋਂ ਨੇ ਸਰਧਾ ਰੂਪੀ ਪੂੰਜੀ ਦੇ ਕਰ (ਵਿਸਾਹਾ) ਖਰੀਦਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ।ਪਦ ਅਰਥ ਪੂੰਜੀ = ਸਰਮਾਇਆ। ਵਿਸਾਹਾ = ਖ਼ਰੀਦਦਾ।
SikhNet (Spanish)He recibido el Tesoro de Su Nombre a través del Guru.
ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ; ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥
har har daat karahu prabh bhaavai; gun naanak naam oumaahaa raam |4|4|10|
Sant Singh KhalsaO Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||
Manmohan SinghO Lord God, bless me with such a gift that Thy virtues seem sweet to me and, within Nanak, wells up the joy of Thy Name.
Manmohan Singh (Punjabi)ਹੇ ਵਾਹਿਗੁਰੂ ਮੇਰੇ ਤੇ ਮਿਹਰ ਧਾਰ ਕੇ ਐਸੀ ਦਾਤ ਦੀ ਬਖਸ਼ਿਸ਼ ਕਰੋ ਕਿ ਤੇਰੀਆਂ ਵਡਿਆਈਆਂ ਮੈਨੂੰ ਚੰਗੀਆਂ ਲੱਗਣ ਅਤੇ ਨਾਨਕ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਉਤਪੰਨ ਹੋਵੇ।
Fareedkot Teekaਹੇ ਪ੍ਰਭੂ! ਅਪਨੇ ਹਰਿ ਹਰਿ ਨਾਮ ਜਪਨੇ ਕੀ ਦਾਤ ਕਰੋ ਜੋ ਮੇਰੇ ਕੋ ਭਾਵਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇ ਹੇ ਰਾਮ! ਤੇਰੇ ਗੁਣ ਔਰ ਨਾਮ ਜਾਪ ਕਾ ਹੀ ਉਤਸਾਹ ਰਹਿਤਾ ਹੈ ਵਾ ਰਹੇ॥੪॥੪॥੧੦॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ॥੪॥੪॥੧੦॥ਪਦ ਅਰਥ ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ॥੪॥੪॥੧੦॥
SikhNet (Spanish)Oh Dios, ten Compasión para que Tus Virtudes me sean Dulces y mi ser se llene de la Dicha de Tu Nombre. (4‑4‑10)