ੴ

ਸਿੱਖਬਾਣੀ · SikhBani

Ang 699

Sri Guru Granth Sahib · Raag Jaithsree · 4 shabads, 43 lines
Translations
Shabad Guru Ramdas Ji Raag Jaithsree continued from Ang 698

ਹਰਿ ਹਰਿ ਕ੍ਰਿਪਾ ਧਾਰਿ. ਗੁਰ ਮੇਲਹੁ; ਗੁਰਿ ਮਿਲਿਐ. ਹਰਿ ਓੁਮਾਹਾ ਰਾਮ ॥੩॥

har har kripaa dhaar. gur melahu; gur miliai. har oumaahaa raam |3|

Sant Singh KhalsaO Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||
Manmohan SinghMy Lord Master, show mercy and unite me with the Guru. Meeting with the Guru, wells up the Divine bliss.
Manmohan Singh (Punjabi)ਮੇਰੇ ਸੁਆਮੀ ਮਾਲਕ, ਰਹਿਮ ਕਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੇ ਨਾਲ ਮਿਲ ਕੇ ਈਸ਼ਵਰੀ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਕ੍ਰਿਪਾ ਧਾਰ ਕਰ ਗੁਰੂ ਮੇਲੋ, ਗੁਰੋਂ ਕੇ ਮਿਲਾਪ ਤੇ ਹੀ ਹਰੀ ਨਾਮ ਕਾ ਉਤਸਾਹ ਹੋਤਾ ਹੈ॥੩॥
Prof. Sahib Singh(ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥

SikhNet (Spanish)Oh Dios, Jar, Jar, muestra Tu Compasión y guíame hasta mi Guru, pues Encontrándolo, una añoranza sincera se ha edificado en mí. (3)

ਕਰਿ ਕੀਰਤਿ ਜਸੁ ਅਗਮ ਅਥਾਹਾ ॥

kar keerat jas agam athaahaa |

Sant Singh KhalsaPraise Him, the unfathomable and inaccessible Lord.
Manmohan SinghSing thou the praise and glory of the Unapproachable and Unfathomable Lord.
Manmohan Singh (Punjabi)ਤੂੰ ਪਹੁੰਚ ਤੋਂ ਪਰੇ ਅਤੇ ਅਥਾਹ-ਰਹਿਤ ਸੁਆਮੀ ਦੀ ਮਹਿਮਾ ਅਤੇ ਪ੍ਰਭਤਾ ਗਾਇਨ ਕਰ।
Fareedkot Teekaਜਿਸ ਕਾ ਅਗਮ ਅਥਾਹ ਜਸ ਹੈ ਤਿਸ ਹਰੀ ਕੀ ਕੀਰਤ ਕਰ॥
Prof. Sahib Singhਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ,

ਪਦ ਅਰਥ ਕਰਿ = ਕਰ ਕੇ। ਕੀਰਤਿ = ਸਿਫ਼ਤ-ਸਾਲਾਹ। ਅਥਾਹਾ = ਡੂੰਘਾ, ਡੂੰਘੇ ਜਿਗਰੇ ਵਾਲਾ।

SikhNet (Spanish)Canta la Alabanza del Señor, Quien es Insondable e Infinito;

ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥

khin khin raam naam gaavaahaa |

Sant Singh KhalsaEach and every moment, sing the Lord's Name.
Manmohan SinghEvery moment, sing thou, the praise of the Lord's Name.
Manmohan Singh (Punjabi)ਹਰ ਮੁਹਤ ਤੂੰ ਪ੍ਰਭੂ ਦੇ ਨਾਮ ਦੀ ਕੀਰਤੀ ਗਾਇਨ ਕਰ।
Fareedkot Teekaਪੁਨਾ ਖਿਨ ਖਿਨ ਮੇਂ, ਭਾਵ ਸੇ ਸ੍ਵਾਸ ਸ੍ਵਾਸ ਰਾਮ ਨਾਮ ਕੋ ਗਾਵਣਾ ਕਰੋ॥☬ਐਸੇ ਬੇਨਤੀ ਕਰੋ:
Prof. Sahib Singhਹਰ ਵੇਲੇ ਉਸ ਦਾ ਨਾਮ ਜਪਿਆ ਕਰੋ।

ਪਦ ਅਰਥ ਖਿਨੁ ਖਿਨੁ = ਹਰ ਛਿਨ, ਹਰ ਵੇਲੇ। ਗਵਾਹਾ = ਗਾਵੋ।

SikhNet (Spanish)canta cada momento la Alabanza de tu Dios.

ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ; ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥

mo kau dhaar kripaa mileeai gur daate; har naanak bhagat oumaahaa raam |4|2|8|

Sant Singh KhalsaBe merciful, and meet me, O Guru, Great Giver; Nanak yearns for the Lord's devotional worship. ||4||2||8||
Manmohan SinghO my Beneficent Guru, be merciful and meet me. Nanak has a great longing for the Lord's devotional service.
Manmohan Singh (Punjabi)ਮੇਰੇ ਦਾਤਾਰ ਗੁਰਦੇਵ ਜੀ, ਮਿਹਰ ਕਰ ਕੇ ਮੈਨੂੰ ਦਰਸ਼ਨ ਦੇ। ਨਾਨਕ ਨੂੰ ਸਾਈਂ ਦੀ ਪ੍ਰੇਮਮਈ ਸੇਵਾ ਦੀ ਤੀਬਰ ਚਾਹਨਾ ਹੈ।
Fareedkot Teekaਹੇ ਗੁਰ ਦਾਤੇ! ਮੇਰੇ ਕੋ ਕ੍ਰਿਪਾ ਧਾਰ ਕਰ ਕੇ ਮਿਲੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰੋਂ ਦ੍ਵਾਰਾ (ਰਾਮ) ਵਿਆਪਕ ਸਰੂਪ ਹਰੀ ਕੀ ਭਗਤੀ ਕਾ (ਉਮਾਹਾ) ਉਤਸਾਹ ਵਾ ਅਨੰਦ ਹੋਤਾ ਹੈ ॥੪॥੨॥੮॥
Prof. Sahib Singhਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥

ਪਦ ਅਰਥ ਮੋ ਕਉ = ਮੈਨੂੰ। ਕਉ = ਨੂੰ। ਗੁਰ = ਹੇ ਗੁਰੂ! ॥੪॥੨॥੮॥

SikhNet (Spanish)Oh Guru Bondadoso, tómame en Tu Misericordia para que en mí se construya la Devoción a mi Dios. (4‑2‑8)

Open this shabad (13 lines, Angs 698-699) →

Shabad Guru Ramdas Ji Raag Jaithsree

ਜੈਤਸਰੀ ਮਃ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਰਸਿ ਰਸਿ; ਰਾਮੁ ਰਸਾਲੁ ਸਲਾਹਾ ॥

ras ras; raam rasaal salaahaa |

Sant Singh KhalsaWith love and energetic affection, praise the Lord, the storehouse of Nectar.
Manmohan SinghWith love and affection, praise thou, thy Lord, the store house of Nectar.
Manmohan Singh (Punjabi)ਪਿਆਰ ਅਤੇ ਪ੍ਰੇਮ ਨਾਲ, ਤੂੰ ਨਾਮ-ਅੰਮ੍ਰਿਤ ਦੇ ਘਰ, ਆਪਣੇ ਸਾਹਿਬ, ਦੀ ਸ਼ਲਾਘਾ ਕਰ।
Fareedkot Teekaਹੇ (ਰਸਾਲੁ) ਰਸੋਂ ਕੇ ਘਰ ਰਾਮ! ਤੇਰੇ ਕੋ ਹਮ ਨੇ (ਰਸਿ) ਤਦਾਕਾਰ ਹੋ ਕਰ ਸਲਾਹਿਆ ਹੈ॥
Prof. Sahib Singhਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ।

ਪਦ ਅਰਥ ਰਸਿ = ਆਨੰਦ ਨਾਲ। ਰਸਾਲੁ = (ਰਸ-ਆਲਯ) ਰਸਾਂ ਦਾ ਘਰ, ਰਸੀਲਾ। ਸਲਾਹਾ = ਅਸੀਂ ਸਲਾਹੁੰਦੇ ਹਾਂ।

SikhNet (Spanish)Ama a tu Dios con Amor y Devoción; tu mente estará imbuida en el Nombre del Señor y cosecharás el Fruto.

ਮਨੁ. ਰਾਮ ਨਾਮਿ ਭੀਨਾ; ਲੈ ਲਾਹਾ ॥

man. raam naam bheenaa; lai laahaa |

Sant Singh KhalsaMy mind is drenched with the Lord's Name, and so it earns this profit.
Manmohan SinghMy mind is pleased with the Lord's Name, and reaps the profit.
Manmohan Singh (Punjabi)ਮੇਰੇ ਚਿੱਤ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹੈ ਅਤੇ ਲਾਭ ਉਠਾਉਂਦਾ ਹੈ।
Fareedkot Teekaਪੁਨਾ ਹੇ ਰਾਮ! ਤੇਰੇ ਨਾਮੋਂ ਮੇਂ ਮੇਰਾ ਮਨ ਭੀਨਾ ਹੂਆ ਅਨੰਦ ਕਾ ਲਾਭ ਲੇਤਾ ਹੈ॥
Prof. Sahib Singhਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ।

ਪਦ ਅਰਥ ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਲਾਹਾ = ਲਾਭ।

SikhNet (Spanish)Vuélvete Devoto siempre de tu Dios; a través de la Palabra del Shabd del Guru

ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ; ਗੁਰਮਤਿ ਭਗਤਿ ਓੁਮਾਹਾ ਰਾਮ ॥੧॥

khin khin bhagat karah din raatee; guramat bhagat oumaahaa raam |1|

Sant Singh KhalsaEach and every moment, worship Him in devotion, day and night; through the Guru's Teachings, sincere love and devotion well up. ||1||
Manmohan SinghDay and night, every moment, I perform God's service. By Guru's instruction, the love for the Lord's service wells up.
Manmohan Singh (Punjabi)ਦਿਨ ਰਾਤ, ਹਰ ਮੁਹਤ, ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਸੇਵਾ ਦਾ ਪਿਆਰ ਉਤਪੰਨ ਹੁੰਦਾ ਹੈ।
Fareedkot Teekaਹਮ ਖਿਨ ਖਿਨ ਮੇਂ ਸਰਬ ਸਮੇਂ ਦਿਨ ਰਾਤ੍ਰ ਆਪ ਕੀ ਭਗਤੀ ਕਰਤੇ ਹੈਂ, ਕਿਉਂਕਿ ਗੁਰੋਂ ਕੀ (ਮਤਿ) ਸਿਖ੍ਯਾ ਸੇ ਮੇਰੇ ਕੋ ਆਪ ਕੀ ਭਗਤੀ ਕਾ ਉਤਸਾਹ ਹੂਆ ਹੈ॥੧ ॥
Prof. Sahib Singhਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ॥੧॥

ਪਦ ਅਰਥ ਕਰਹ = ਅਸੀਂ ਕਰਦੇ ਹਾਂ। ਉਮਾਹਾ = ਉਤਸ਼ਾਹ, ਚਾਉ ॥੧॥

SikhNet (Spanish)la Dicha por la Alabanza del Señor aumenta cada vez. (1)

ਹਰਿ ਹਰਿ ਗੁਣ ਗੋਵਿੰਦ ਜਪਾਹਾ ॥

har har gun govind japaahaa |

Sant Singh KhalsaChant the Glorious Praises of the Lord of the Universe, Har, Har.
Manmohan SinghI utter the praise of my Lord God, the Master of the universe.
Manmohan Singh (Punjabi)ਮੈਂ ਕੁਲ ਆਲਮ ਦੇ ਮਾਲਕ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਦਾ ਉਚਾਰਨ ਕਰਦਾ ਹੈ।
Fareedkot Teekaਹੇ ਗੋਬਿੰਦ! ਹਮ ਨੇ ਤੇਰੇ ਹਰਿ ਹਰਿ ਨਾਮ ਪੁਨਾ ਗੁਨੋਂ ਕੋ ਜਪਿਆ ਹੈ॥
Prof. Sahib Singhਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ।

ਪਦ ਅਰਥ ਜਪਾਹਾ = ਅਸੀਂ ਜਪਦੇ ਹਾਂ।

SikhNet (Spanish)Canta siempre la Alabanza de tu Dios;

ਮਨੁ ਤਨੁ ਜੀਤਿ; ਸਬਦੁ ਲੈ ਲਾਹਾ ॥

man tan jeet; sabad lai laahaa |

Sant Singh KhalsaConquering mind and body, I have earned the profit of the Shabad.
Manmohan SinghConquering my mind and body, I earn the profit of the Name.
Manmohan Singh (Punjabi)ਆਪਣੀ ਆਤਮਾ ਤੇ ਦੇਹ ਨੂੰ ਜਿੱਤ ਕੇ, ਮੈਂ ਨਾਮ ਦਾ ਨਫਾ ਕਮਾਉਂਦਾ ਹਾਂ।
Fareedkot Teekaਤਿਸੀ ਤੇ ਮਨ ਤਨ ਕੋ ਜੀਤ ਕਰ ਸ਼ਬਦ ਕਾ ਲਾਭ ਲੀਆ ਹੈ॥
Prof. Sahib Singh(ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ।

ਪਦ ਅਰਥ ਜੀਤਿ = ਜਿੱਤ ਕੇ, ਵੱਸ ਵਿਚ ਕਰ ਕੇ।

SikhNet (Spanish)sí, gana el Fruto de la Palabra del Shabd y conquista tu mente y tu cuerpo.

ਗੁਰਮਤਿ ਪੰਚ ਦੂਤ ਵਸਿ ਆਵਹਿ; ਮਨਿ ਤਨਿ ਹਰਿ ਓਮਾਹਾ ਰਾਮ ॥੨॥

guramat panch doot vas aaveh; man tan har omaahaa raam |2|

Sant Singh KhalsaThrough the Guru's Teachings, the five demons are over-powered, and the mind and body are filled with a sincere yearning for the Lord. ||2||
Manmohan SinghBy Guru's instruction, the five demons are over powered and in the mind and body wells up the affection for God.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਪੰਜ ਭੂਤਨੇ ਕਾਬੂ ਆ ਜਾਂਦੇ ਹਨ, ਅਤੇ ਦਿਲ ਤੇ ਦੇਹ ਅੰਦਰ ਵਾਹਿਗੁਰੂ ਦਾ ਪਿਆਰ ਪੈਦਾ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਲੇਣੇ ਸੇ ਪੰਚ ਕਾਮ ਕ੍ਰੋਧ ਆਦੀ ਦੂਤ ਅਪਨੇ ਵਸ ਆ ਜਾਤੇ ਅਰਥਾਤ ਅਧੀਨ ਹੋਤੇ ਹੈਂ। ਹੇ ਰਾਮ! ਤਿਸੀ ਤੇ ਹਮਾਰੇ ਮਨ ਤਨ ਮੇਂ ਤੇਰਾ ਉਤਸਾਹ ਹੂਆ ਹੈ ॥੨॥
Prof. Sahib Singhਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥

ਪਦ ਅਰਥ ਦੂਤ = (ਕਾਮਾਦਿਕ) ਵੈਰੀ। ਵਸਿ = ਵੱਸ ਵਿਚ। ਆਵਹਿ = ਆ ਜਾਂਦੇ ਹਨ ॥੨॥

SikhNet (Spanish)A través de la Palabra del Shabd del Guru los cinco enemigos son destruidos y la Dicha de Dios se incrementa en el cuerpo y en la mente. (2)

ਨਾਮੁ ਰਤਨੁ. ਹਰਿ ਨਾਮੁ ਜਪਾਹਾ ॥

naam ratan. har naam japaahaa |

Sant Singh KhalsaThe Name is a jewel - chant the Lord's Name.
Manmohan SinghThe Name is the jewel, hence, utter thou, the God's Name.
Manmohan Singh (Punjabi)ਨਾਮ ਹੀਰਾ ਹੈ, ਇਸ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਤੇਰਾ ਹਰਿ ਹਰਿ ਨਾਮੁ ਰੂਪੀ ਰਤਨ (ਨਾਮੁ) ਪ੍ਰਸਿਧ ਹੈ, ਸੋ ਮੈਨੇ ਜਪਿਆ ਹੈ॥
Prof. Sahib Singhਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀਂ ਇਹ) ਹਰਿ-ਨਾਮ ਜਪ ਰਹੇ ਹਾਂ।
SikhNet (Spanish)El Nombre es la Joya; vive en el Nombre del Señor,

ਹਰਿ ਗੁਣ ਗਾਇ; ਸਦਾ ਲੈ ਲਾਹਾ ॥

har gun gaae; sadaa lai laahaa |

Sant Singh KhalsaSing the Glorious Praises of the Lord, and forever earn this profit.
Manmohan SinghSing God's praise and ever reap the profit.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਹਮੇਸ਼ਾਂ ਹੀ ਨਫਾ ਉਠਾ।
Fareedkot Teekaਹੇ ਹਰੀ! ਤੇਰੇ ਗੁਣੋਂ ਕੋ ਗਾਇਨ ਕਰ ਕੇ ਸਦਾ ਲਾਭ ਲੀਆ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ।

ਪਦ ਅਰਥ ਗਾਇ = ਗਾ ਕੇ।

SikhNet (Spanish)canta Su Alabanza y cosecha el Fruto de la Vida Eterna.

ਦੀਨ ਦਇਆਲ ਕ੍ਰਿਪਾ ਕਰਿ ਮਾਧੋ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

deen deaal kripaa kar maadho; har har naam oumaahaa raam |3|

Sant Singh KhalsaO Lord, merciful to the meek, be kind to me, and bless me with sincere longing for the Name of the Lord, Har, Har. ||3||
Manmohan SinghO Merciful to the meek and the Lord of wealth, be king to me and bless me with the longing of Lord's God's Name.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਲਾਲਸਾ ਪ੍ਰਦਾਨ ਕਰ।
Fareedkot Teekaਹੇ ਦੀਨ ਦਿਆਲ ਮਾਧੋ! ਜਬ ਆਪ ਨੇ ਮੇਰੇ ਪਰ ਕ੍ਰਿਪਾ ਧਾਰੀ ਤਬ ਮੇਰੇ ਕੋ ਹੇ ਰਾਮ! ਤੇਰੇ ਹਰਿ ਹਰਿ ਨਾਮ ਕੇ ਜਾਪ ਕਾ ਉਮਾਹਾ ਭਯਾ ਹੈ॥੩॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥

ਪਦ ਅਰਥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮਾਧੋ = ਹੇ ਮਾਇਆ ਦੇ ਪਤੀ! ॥੩॥

SikhNet (Spanish)Oh Dios Benévolo, ten Compasión para que en mi interior edifique Tu Nombre. (3)

ਜਪਿ ਜਗਦੀਸੁ; ਜਪਉ ਮਨ ਮਾਹਾ ॥

jap jagadees; jpau man maahaa |

Sant Singh KhalsaMeditate on the Lord of the world - meditate within your mind.
Manmohan SinghWithin thy mind, contemplate, contemplate, thou on the Name of the World-Lord.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਜਗਤ ਕੇ ਈਸ੍ਵਰ! ਮੈਂ ਤੇਰੇ ਕੋ ਤਨ ਕਰ ਭੀ ਜਪਤਾ ਹੂੰ ਔਰ ਮਨ ਮੇਂ ਭੀ ਜਪਤਾ ਹੂੰ॥
Prof. Sahib Singhਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ,

ਪਦ ਅਰਥ ਜਗਦੀਸੁ = ਜਗਤ ਦਾ ਮਾਲਕ (ਜਗਤ-ਈਸ਼)। ਜਪਉ = ਜਪਉਂ, ਮੈਂ ਜਪਦਾ ਹਾਂ। ਮਾਹਾ = ਵਿਚ।

SikhNet (Spanish)Oh hombre, contempla en tu mente al Señor del Universo,

ਹਰਿ ਹਰਿ ਜਗੰਨਾਥੁ ਜਗਿ ਲਾਹਾ ॥

har har jaganaath jag laahaa |

Sant Singh KhalsaThe Lord of the Universe, Har, Har, is the only real profit in this world.
Manmohan SinghThe only advantageous think in the world is the Lord God, the Master of the universe.
Manmohan Singh (Punjabi)ਇਸ ਦੁਨੀਆ ਅੰਦਰ ਸ੍ਰਿਸ਼ਟੀ ਦਾ ਮਾਲਕ, ਵਾਹਿਗੁਰੂ ਸੁਆਮੀ ਹੀ ਕੇਵਲ ਇਕ ਲਾਹੇਬੰਦੀ ਵਸਤੂ ਹੈ।
Fareedkot Teekaਹੇ ਜਗਤ ਕੇ ਨਾਥ! ਤੇਰੇ ਹਰਿ ਹਰਿ ਨਾਮ ਜਪਨੇ ਕਾ ਹੀ ਇਸ ਜਗਤ ਮੇਂ ਲਾਭ ਹੈ॥
Prof. Sahib Singh(ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,

ਪਦ ਅਰਥ ਜਗੰਨਾਥੁ = ਜਗਤ ਦਾ ਨਾਥ। ਜਗਿ = ਜਗਤ ਵਿਚ।

SikhNet (Spanish)pues es lo único que vale la pena en la vida. Bendito es el Gran Maestro,

ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ; ਜਪਿ ਨਾਨਕ. ਭਗਤਿ ਓਮਾਹਾ ਰਾਮ ॥੪॥੩॥੯॥

dhan dhan vadde tthaakur prabh mere; jap naanak. bhagat omaahaa raam |4|3|9|

Sant Singh KhalsaBlessed, blessed, is my Great Lord and Master God; O Nanak, meditate on Him, worship Him with sincere love and devotion. ||4||3||9||
Manmohan SinghBlessed, blessed is my great Lord Master, O Nanak, With yearning, embrace thou his meditation and service.
Manmohan Singh (Punjabi)ਸੁਬਹਾਨ ਹੈ ਮੇਰਾ ਭਾਗ ਸੁਆਮੀ ਮਾਲਕ। ਹੇ ਨਾਨਕ! ਦਿਲੀ ਚਾਹਨਾ ਨਾਲ ਤੂੰ ਉਸ ਦੀ ਬੰਦਗੀ ਅਤੇ ਸੇਵਾ ਧਾਰਨ ਕਰ।
Fareedkot Teekaਹੇ ਮਨ ਤਨ ਸੇ ਧੰਨ੍ਯਤਾ ਜੋਗ ਮੇਰੇ ਵੱਡੇ ਠਾਕੁਰ ਜੀ! ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਤੇਰਾ ਰਾਮ ਨਾਮ ਜਪਨੇ ਕੀ ਭਗਤੀ ਕਾ ਹੀ ਉਮਾਹਾ ਹੋਤਾ ਰਹੇ, ਇਹੀ ਦਾਨ ਦੀਜੀਏ, ਭਾਵ ਸੇ ਸਦਾ ਤੇਰੀ ਭਗਤੀ ਹੀ ਕਰੂੰ ॥੪॥੯॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥

ਪਦ ਅਰਥ ਧਨੁ ਧਨੁ = ਸਲਾਹੁਣ-ਯੋਗ। ਪ੍ਰਭ = ਹੇ ਪ੍ਰਭੂ! ॥੪॥੩॥੯॥

SikhNet (Spanish)contémplalo con toda tu Devoción. (4‑3‑9)

Open this shabad →

Shabad Guru Ramdas Ji Raag Jaithsree

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਆਪੇ, ਜੋਗੀ ਜੁਗਤਿ ਜੁਗਾਹਾ ॥

aape, jogee jugat jugaahaa |

Sant Singh KhalsaHe Himself is the Yogi, and the way throughout the ages.
Manmohan SinghThe Lord Himself is the Yogi and Himself the way in all the ages.
Manmohan Singh (Punjabi)ਪ੍ਰਭੂ ਖੁਦ ਯੋਗੀ ਹੈ ਅਤੇ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਰਸਤਾ।
Fareedkot Teekaਹੇ ਭਾਈ! ਵਾਹਿਗੁਰੂ ਆਪੇ ਹੀ ਜੋਗੀ ਰੂਪ ਹੋ ਕਰ ਜੋਗ ਕੀ ਜੁਗਤੀ ਮੇਂ ਜੁੜਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,

ਪਦ ਅਰਥ ਆਪੇ = ਆਪ ਹੀ। ਜੁਗਾਹਾ = ਸਾਰੇ ਜੁਗਾਂ ਵਿਚ।

SikhNet (Spanish)El Señor Mismo es el Yogui, es el Sendero en todas las épocas.

ਆਪੇ, ਨਿਰਭਉ ਤਾੜੀ ਲਾਹਾ ॥

aape, nirbhau taarree laahaa |

Sant Singh KhalsaThe Fearless Lord Himself is absorbed in Samaadhi.
Manmohan SinghHimself, the fearless Lord sits in trance.
Manmohan Singh (Punjabi)ਆਪੇ ਹੀ ਭੈ-ਰਹਿਤ ਸੁਆਮੀ ਸਮਾਧੀ ਅੰਦਰ ਬੈਠਦਾ ਹੈ।
Fareedkot Teekaਆਪੇ ਹੀ ਨਿਰਭੈ ਹੋ ਕਰ (ਤਾੜੀ) ਸਮਾਧੀ ਲਗਾਵਤਾ ਹੈ॥
Prof. Sahib Singhਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ।

ਪਦ ਅਰਥ ਤਾੜੀ = ਸਮਾਧੀ।

SikhNet (Spanish)Él Mismo es el Señor Intrépido, contempla Su ser en un profundo trance.

ਆਪੇ ਹੀ ਆਪਿ ਆਪਿ ਵਰਤੈ; ਆਪੇ ਨਾਮਿ ਓੁਮਾਹਾ ਰਾਮ ॥੧॥

aape hee aap aap varatai; aape naam oumaahaa raam |1|

Sant Singh KhalsaHe Himself, all by Himself, is all-pervading; He Himself blesses us with sincere love for the Naam, the Name of the Lord. ||1||
Manmohan SinghAll be Himself, he is pervading every where, and Himself, He blesses man with the bliss of His Name's meditation.
Manmohan Singh (Punjabi)ਖੁਦ-ਬ-ਖੁਦ ਹੀ ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਉਹ ਬੰਦੇ ਨੂੰ ਨਾਮ ਦੇ ਸਿਮਰਨ ਦੀ ਖੁਸ਼ੀ ਬਖਸ਼ਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਵਹੁ ਆਪ ਹੀ ਅਪਨਾ ਆਪ ਸਰਬ ਰੂਪ ਹੋ ਕਰ ਵਰਤ ਰਿਹਾ ਹੈ, ਪੁਨਾ ਵਹੁ ਰਾਮ ਜੋ ਨਾਮੀ ਆਪੇ ਹੀ ਅਪਨੇ ਨਾਮ ਜਪਨੇ ਨਾਮ ਜਾਪ ਕਾ ਉਤਸਾਹ ਦੇਤਾ ਹੈ॥੧॥
Prof. Sahib Singhਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਓ‍ੁਮਾਹਾ = ਉਤਸ਼ਾਹ, ਚਾਉ ॥੧॥

SikhNet (Spanish)Él Mismo prevalece en todo; nos bendice con Éxtasis a través del Nombre. (1)

ਆਪੇ, ਦੀਪ ਲੋਅ ਦੀਪਾਹਾ ॥

aape, deep loa deepaahaa |

Sant Singh KhalsaHe Himself is the lamp, and the Light pervading all the worlds.
Manmohan SinghThe Lord Himself is the lamp, light and the llluminatror.
Manmohan Singh (Punjabi)ਪ੍ਰਭੂ ਆਪ ਹੀ ਦੀਵਾ, ਪ੍ਰਕਾਸ਼ ਤੇ ਪ੍ਰਕਾਸ਼ ਕਰਨ ਵਾਲਾ ਹੈ।
Fareedkot Teekaਆਪੇ ਹੀ ਦੀਪ ਔ ਲੋਕ ਰੂਪ ਹੂਆ ਹੈ ਔਰ ਆਪ ਹੀ ਤਿਨ ਕੋ (ਦੀਪਾਹਾ) ਪ੍ਰਕਾਸ਼ਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ।

ਪਦ ਅਰਥ ਦੀਪ = ਜਜ਼ੀਰੇ। ਲੋਅ = ਲੋਕ, ਭਵਨ {ਬਹੁ-ਵਚਨ}। ਦੀਪਾਹਾ = ਰੌਸ਼ਨੀ ਕਰਨ ਵਾਲਾ।

SikhNet (Spanish)Él Mismo es Quien crea y se comunica con todos los mundos con Su Luz.

ਆਪੇ ਸਤਿਗੁਰੁ, ਸਮੁੰਦੁ ਮਥਾਹਾ ॥

aape satigur, samund mathaahaa |

Sant Singh KhalsaHe Himself is the True Guru; He Himself churns the ocean.
Manmohan SinghHimself is He the True Guru and Himself he churns the ocean.
Manmohan Singh (Punjabi)ਆਪ ਹੀ ਉਹ ਸੱਚਾ ਗੁਰੂ ਹੈ ਤੇ ਆਪ ਹੀ ਸਮੁੰਦਰ ਨੂੰ ਰਿੜਕਦਾ ਹੈ।
Fareedkot Teekaਔਰ ਆਪ ਸਤਿਗੁਰ ਹਰੀ ਰੂਪ ਹੋ ਕਰ ਪ੍ਰਤੱਖ ਸਮੁਦ੍ਰ ਮਥਿਆ ਹੈ; ਵਾ ਸਤਿਗੁਰੋ ਨੇ ਵੇਦ ਰੂਪੀ ਸਮੁੰਦ੍ਰ ਕੋ ਵਿਚਾਰ ਦ੍ਵਾਰਾ ਆਪ ਹੀ ਮਥਿਆ ਹੈ॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ।

ਪਦ ਅਰਥ ਮਥਾਹਾ = ਰਿੜਕਦਾ।

SikhNet (Spanish)Él Mismo es el Guru, Él Mismo revuelve los océanos, Él Mismo bate la Quintaesencia.

ਆਪੇ ਮਥਿ ਮਥਿ ਤਤੁ ਕਢਾਏ; ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥

aape math math tat kadtaae; jap naam ratan oumaahaa raam |2|

Sant Singh KhalsaHe Himself churns it, churning up the essence; meditating on the jewel of the Naam, sincere love comes to the surface. ||2||
Manmohan SinghHimself the Lord churns, and churns up the essence, Remembering the Name jewel, happiness wells up.
Manmohan Singh (Punjabi)ਆਪ ਹੀ ਸੁਆਮੀ ਰਿੜਕ ਰਿੜਕ ਕੇ, ਸਾਰੇ ਅੰਸ ਕੱਢਦਾ ਹੈ। ਨਾਮ-ਅੰਮ੍ਰਿਤ ਦੇ ਸਿਮਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
Fareedkot Teekaਆਪੇ ਹੀ ਦੇਵਤੇ ਔ ਦੈਤੋਂ ਸਹਤ ਸਮੁਦ੍ਰ ਕੋ ਮਥ ਕਰ ਚੌਦਹ ਰਤਨ ਕਢਾਏ ਹੈਂ; ਆਪੇ ਸਤਿਗੁਰ ਸਰੂਪ ਹੋ ਕਰ ਵੇਦੋਂ ਕੋ ਰਿੜਕ ਅਰਥਾਤ ਵਿਚਾਰ ਕਰ ਕੇ ਸਿਧਾਂਤ ਰੂਪੀ (ਤਤੁ) ਮਖਨ ਵਾ ਸਾਂਤੀ ਆਦੀ ਸਾਰ ਗੁਣ ਰੂਪੀ ਰਤਨ ਕਢਾਵਤਾ ਹੈ, ਪੁਨਾ ਸੋ ਰਾਮ ਆਪ ਹੀ ਅਪਨੇ ਨਾਮ ਰਤਨ ਜਪਨੇ ਕਾ ਉਮਾਹਾ ਦੇਤਾ ਹੈ॥੨॥
Prof. Sahib Singhਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ॥੨॥

ਪਦ ਅਰਥ ਮਥਿ = ਰਿੜਕ ਕੇ। ਤਤੁ = ਮੱਖਣ, ਅਸਲੀਅਤ ॥੨॥

SikhNet (Spanish)Quien sea que habita en la Joya del Nombre se llena de Dicha. (2)

ਸਖੀ ਮਿਲਹੁ; ਮਿਲਿ ਗੁਣ ਗਾਵਾਹਾ ॥

sakhee milahu; mil gun gaavaahaa |

Sant Singh KhalsaO my companions, let us meet and join together, and sing His Glorious Praises.
Manmohan SinghO mates, let us meet together and sing the Lord's praise.
Manmohan Singh (Punjabi)ਹੇ ਸਹੀਓ! ਆਓ ਆਪਾਂ ਇਕੱਠੀਆਂ ਮਿਲ ਕੇ ਪ੍ਰਭੂ ਦਾ ਜੱਸ ਗਾਇਨ ਕਰੀਏ।
Fareedkot Teekaਹੇ ਸਖੀ ਜਗ੍ਯਾਸੀ ਵਾ ਸੰਤੋ! ਆਕੇ ਮਿਲੋ ਜੋ ਮਿਲ ਕਰ ਗੁਣੋਂ ਕੋ ਗਾਵੀਏ॥
Prof. Sahib Singhਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ।

ਪਦ ਅਰਥ ਸਖੀ = ਹੇ ਸਹੇਲੀਹੋ! ਮਿਲਿ = ਮਿਲ ਕੇ। ਗਾਵਾਹਾ = ਗਾਵੀਏ।

SikhNet (Spanish)Oh amigos, juntémonos a cantar la Alabanza del Señor;

ਗੁਰਮੁਖਿ; ਨਾਮੁ ਜਪਹੁ ਹਰਿ ਲਾਹਾ ॥

guramukh; naam japahu har laahaa |

Sant Singh KhalsaAs Gurmukh, chant the Naam, and earn the profit of the Lord's Name.
Manmohan SinghBy Guru's grace, meditate on the Name and earn the profit of Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰ ਅਤੇ ਸੁਆਮੀ ਦੇ ਨਾਮ ਦਾ ਲਾਭ ਉਠਾ।
Fareedkot Teekaਗੁਰੋਂ ਦ੍ਵਾਰਾ ਹਰਿ ਨਾਮ ਜਪਹੁ ਔਰ ਲਾਭ ਲੇਵੋ॥
Prof. Sahib Singhਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਾਹਾ = ਲਾਭ।

SikhNet (Spanish)como Gurmukjs cantemos el Naam y cosechemos el Fruto del Nombre.

ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

har har bhagat drirree man bhaaee; har har naam oumaahaa raam |3|

Sant Singh KhalsaDevotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||
Manmohan SinghThe implanting of the Lord God's adoration within me is pleasing to my mind. I take pleasure in uttering the Lord Master's Name.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਨੂੰ ਆਪਣੇ ਅੰਦਰ ਪੱਕਾ ਕਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਸੁਆਮੀ ਮਾਲਕ ਦਾ ਨਾਮ ਉਚਾਰਨ ਕਰਨ ਵਿੱਚ ਮੈਂ ਖੁਸ਼ੀ ਮਨਾਉਂਦਾ ਹਾਂ।
Fareedkot Teekaਹਰਿ ਹਰਿ ਨਾਮ ਜਾਪ ਰੂਪ ਜੋ ਭਗਤੀ ਗੁਰੋਂ ਸੇ ਦ੍ਰਿੜ ਕਰੀ ਹੈ, ਸੋਈ ਹਮਾਰੇ ਮਨ ਮੇਂ ਭਾਈ ਹੈ, ਤਿਸ ਰਾਮ ਕੇ ਹਰਿ ਹਰਿ ਨਾਮ ਕਾ ਹੀ ਉਮਾਹ ਰਹਤਾ ਹੈ॥੩॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ॥੩॥

ਪਦ ਅਰਥ ਦ੍ਰਿੜੀ = ਹਿਰਦੇ ਵਿਚ ਪੱਕੀ ਕੀਤੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ॥੩॥

SikhNet (Spanish)Dediquémonos a la Dulce Alabanza del Señor, Jar Jar, para que la Dicha del Nombre del Señor, Jar, Jar, crezca en nosotros. (3)

ਆਪੇ ਵਡ ਦਾਣਾ ਵਡ ਸਾਹਾ ॥

aape vadd daanaa vadd saahaa |

Sant Singh KhalsaHe Himself is supremely wise, the greatest King.
Manmohan SinghThe Lord is every wise and also the great King.
Manmohan Singh (Punjabi)ਸਾਹਿਬ ਬਹੁਤ ਸਿਆਣਾ ਅਤੇ ਵੱਡਾ ਪਾਤਿਸ਼ਾਹ ਹੈ।
Fareedkot Teekaਆਪ ਹੀ ਵਡਾ ਦਾਣਾ ਦਨਾਉ ਵਾ ਦਾਤਾ ਹੈ ਔਰ ਵਡਾ ਸਾਹੁ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ।

ਪਦ ਅਰਥ ਦਾਣਾ = ਦਾਨਾ, ਸਿਆਣਾ। ਸਾਹਾ = ਸ਼ਾਹ।

SikhNet (Spanish)El Señor es Todo Sabio; es el Rey de reyes.

ਗੁਰਮੁਖਿ ਪੂੰਜੀ, ਨਾਮੁ ਵਿਸਾਹਾ ॥

guramukh poonjee, naam visaahaa |

Sant Singh KhalsaAs Gurmukh, purchase the merchandise of the Naam.
Manmohan SinghThrough the Guru, the Name merchandise is purchased.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਸੌਦਾ ਸੂਤ ਖਰੀਦਿਆ ਜਾਂਦਾ ਹੈ।
Fareedkot Teekaਤਿਸ ਕੇ ਨਾਮ ਕੋ ਗੁਰੋਂ ਦ੍ਵਾਰੇ ਵਾ ਗੁਰਮੁਖੋਂ ਨੇ ਸਰਧਾ ਰੂਪੀ ਪੂੰਜੀ ਦੇ ਕਰ (ਵਿਸਾਹਾ) ਖਰੀਦਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ।

ਪਦ ਅਰਥ ਪੂੰਜੀ = ਸਰਮਾਇਆ। ਵਿਸਾਹਾ = ਖ਼ਰੀਦਦਾ।

SikhNet (Spanish)He recibido el Tesoro de Su Nombre a través del Guru.

ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ; ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥

har har daat karahu prabh bhaavai; gun naanak naam oumaahaa raam |4|4|10|

Sant Singh KhalsaO Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||
Manmohan SinghO Lord God, bless me with such a gift that Thy virtues seem sweet to me and, within Nanak, wells up the joy of Thy Name.
Manmohan Singh (Punjabi)ਹੇ ਵਾਹਿਗੁਰੂ ਮੇਰੇ ਤੇ ਮਿਹਰ ਧਾਰ ਕੇ ਐਸੀ ਦਾਤ ਦੀ ਬਖਸ਼ਿਸ਼ ਕਰੋ ਕਿ ਤੇਰੀਆਂ ਵਡਿਆਈਆਂ ਮੈਨੂੰ ਚੰਗੀਆਂ ਲੱਗਣ ਅਤੇ ਨਾਨਕ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਉਤਪੰਨ ਹੋਵੇ।
Fareedkot Teekaਹੇ ਪ੍ਰਭੂ! ਅਪਨੇ ਹਰਿ ਹਰਿ ਨਾਮ ਜਪਨੇ ਕੀ ਦਾਤ ਕਰੋ ਜੋ ਮੇਰੇ ਕੋ ਭਾਵਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇ ਹੇ ਰਾਮ! ਤੇਰੇ ਗੁਣ ਔਰ ਨਾਮ ਜਾਪ ਕਾ ਹੀ ਉਤਸਾਹ ਰਹਿਤਾ ਹੈ ਵਾ ਰਹੇ॥੪॥੪॥੧੦॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ॥੪॥੪॥੧੦॥

ਪਦ ਅਰਥ ਪ੍ਰਭ = ਹੇ ਪ੍ਰਭੂ! ਹਰਿ = ਹੇ ਹਰੀ! ॥੪॥੪॥੧੦॥

SikhNet (Spanish)Oh Dios, ten Compasión para que Tus Virtudes me sean Dulces y mi ser se llene de la Dicha de Tu Nombre. (4‑4‑10)

Open this shabad →

Shabad Guru Ramdas Ji Raag Jaithsree

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਮਿਲਿ ਸਤਸੰਗਤਿ, ਸੰਗਿ ਗੁਰਾਹਾ ॥

mil satasangat, sang guraahaa |

Sant Singh KhalsaJoining the Sat Sangat, the True Congregation, and associating with the Guru,
Manmohan SinghMeeting the Guru, in the saints society, the pious person gathers the Name capital.
Manmohan Singh (Punjabi)ਸਾਧ ਸੰਗਤ ਅੰਦਰ ਗੁਰਾਂ ਨੂੰ ਮਿਲ ਕੇ ਪਵਿੱਤਰ ਪੁਰਸ਼ ਨਾਮ ਦੇ ਰਾਸ ਨੂੰ ਖਰੀਦਦਾ ਹੈ।
Fareedkot Teekaਹੇ ਵਾਹਿਗੁਰੂ! ਸਤਿਗੁਰੋਂ ਔਰ ਸੰਤੋਂ ਕੀ ਸਤਸੰਗਤਿ ਸਾਥ ਮਿਲ ਕਰਕੇ॥
Prof. Sahib Singh(ਹੇ ਪ੍ਰਭੂ! ਆਪਣੀ ਮਿਹਰ ਕਰ ਕਿ ਅਸੀਂ) ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ,

ਪਦ ਅਰਥ ਮਿਲਿ = ਮਿਲ ਕੇ। ਸੰਗਿ ਗੁਰਾਹਾ = ਗੁਰੂ ਦੀ ਸੰਗਤਿ ਵਿਚ। ਸੰਗਿ = ਨਾਲ।

SikhNet (Spanish)Oh Gurmukj, únete a la Saad Sangat, la Verdadera Congregación, y encuentra al Guru;

ਪੂੰਜੀ ਨਾਮੁ, ਗੁਰਮੁਖਿ ਵੇਸਾਹਾ ॥

poonjee naam, guramukh vesaahaa |

Sant Singh Khalsathe Gurmukh gathers in the merchandise of the Naam.
Manmohan SinghThe Destroyer of Madh demon,
Manmohan Singh (Punjabi)ਹੇ ਮੱਧ ਰਾਖਸ਼ ਨੂੰ ਨਾਸ ਕਰਨ ਵਾਲੇ,
Fareedkot Teekaਸਰਧਾ ਰੂਪੀ ਪੂੰਜੀ ਅਰਪਣ ਕਰ ਕੇ ਗੁਰੋਂ ਦ੍ਵਾਰੇ ਹੇ ਹਰੀ! ਤੇਰਾ ਨਾਮ ਮੈਨੇ (ਵੇਸਾਹਾ) ਖਰੀਦਿਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ

ਪਦ ਅਰਥ ਪੂੰਜੀ = ਸਰਮਾਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਿਸਾਹਾ = ਖ਼ਰੀਦੋ, ਇਕੱਠਾ ਕਰੋ।

SikhNet (Spanish)junta los Bienes del Nombre del Señor por Su Gracia.

ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ; ਮਿਲਿ ਸਤਸੰਗਿ ਓੁਮਾਹਾ ਰਾਮ ॥੧॥

har har kripaa dhaar madhusoodan; mil satasang oumaahaa raam |1|

Sant Singh KhalsaO Lord, Har, Har, Destroyer of demons, have mercy upon me; bless me with a sincere yearning to join the Sat Sangat. ||1||
Manmohan SinghO Lord God, show me mercy, that I may have a keen desire to unite with the saints congregation.
Manmohan Singh (Punjabi)ਵਾਹਿਗੁਰੂ ਸੁਆਮੀ! ਮੇਰੇ ਉਤੇ ਰਹਿਮ ਕਰ, ਤਾਂ ਜੋ ਸਾਧ ਸੰਗਤ ਅੰਦਰ ਜੁੜਨ ਦੀ ਮੈਨੂੰ ਤੀਬਰ ਇਛਿਆ ਹੋਵੇ।
Fareedkot Teekaਹੇ ਹਰਿ ਹਰਿ ਮਧੁ ਸੂਧਨ! ਮੇਰੇ ਪਰ ਅਪਨੀ ਕ੍ਰਿਪਾ ਧਾਰੋ, ਸੰਸਕਾਰ ਸਤਸੰਗ ਮੇਂ ਮਿਲਕਰ ਤੇਰੇ ਰਾਮ ਨਾਮ ਜਾਪ ਕਾ ਮੇਰੇ ਕੋ ਉਮਾਹਾ ਹੋਵੈ॥੧॥
Prof. Sahib Singhਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ ॥੧॥

ਪਦ ਅਰਥ ਹਰਿ = ਹੇ ਹਰੀ! ਮਧੁ ਸੂਦਨ = {ਮਧੂ ਦੈਂਤ ਨੂੰ ਮਾਰਨ ਵਾਲਾ} ਹੇ ਪ੍ਰਭੂ! ਓ‍ੁਮਾਹਾ = ਉਤਸ਼ਾਹ ॥੧॥

SikhNet (Spanish)Oh Señor, Jar Jar, Destructor de los malvados, ten Misericordia para que encontrando a los Santos la Dicha de Tu Alabanza brote en mí. (1)

ਹਰਿ ਗੁਣ ਬਾਣੀ, ਸ੍ਰਵਣਿ ਸੁਣਾਹਾ ॥

har gun baanee, sravan sunaahaa |

Sant Singh KhalsaLet me hear with my ears the Banis, the Hymns, in praise of the Lord;
Manmohan SinghO God, mercifully unite me with the True Guru and,
Manmohan Singh (Punjabi)ਹੇ ਹਰੀ! ਮਿਹਰ ਧਾਰ ਕੇ ਮੈਨੂੰ ਸੱਚੇ ਗੁਰਾਂ ਨਾਲ ਜੋੜ ਦੇ,
Fareedkot Teekaਹੇ ਹਰੀ! ਤੇਰੇ ਗੁਣੋਂ ਕੀ ਬਾਣੀ ਅਬ ਮੈਂ ਸ੍ਰਵਣੋਂ ਸੇ ਸੁਣਤਾ ਹੂੰ॥
Prof. Sahib Singhਹੇ ਹਰੀ! ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,

ਪਦ ਅਰਥ ਸ੍ਰਵਣਿ = ਕੰਨ ਨਾਲ।

SikhNet (Spanish)Escucha la Palabra de la Alabanza del Señor y reza,

ਕਰਿ ਕਿਰਪਾ, ਸਤਿਗੁਰੂ ਮਿਲਾਹਾ ॥

kar kirapaa, satiguroo milaahaa |

Sant Singh Khalsabe merciful, and let me meet the True Guru.
Manmohan Singhwith my ears, make me hear the hymns in Thine praise.
Manmohan Singh (Punjabi)ਅਤੇ ਮੇਰੇ ਕੰਨਾਂ ਨਾਲ ਮੈਨੂੰ ਆਪਣੇ ਜੱਸ ਦੇ ਸ਼ਬਦ ਸ੍ਰਵਣ ਕਰਾ।
Fareedkot Teekaਕਿਉਂਕਿ ਆਪ ਨੇ ਕ੍ਰਿਪਾ ਕਰ ਕੇ ਮੇਰੇ ਕੋ ਸਤਿਗੁਰੂ ਮਿਲਾਯਾ ਹੈ, ਭਾਵ ਸੇ ਗੁਰ ਉਪਦੇਸੁ ਸੁਣਤੇ ਹੈਂ॥
Prof. Sahib Singhਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ,
SikhNet (Spanish)oh Dios, ten Compasión de mí y guíame hasta el Guru Verdadero.

ਗੁਣ ਗਾਵਹ. ਗੁਣ ਬੋਲਹ ਬਾਣੀ; ਹਰਿ ਗੁਣ ਜਪਿ ਓੁਮਾਹਾ ਰਾਮ ॥੨॥

gun gaavah. gun bolah baanee; har gun jap oumaahaa raam |2|

Sant Singh KhalsaI sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
Manmohan SinghI sing God's praise utter the hymns in His praise and the joy of repeating the Lord's excellence, wells up in me.
Manmohan Singh (Punjabi)ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਉਸ ਦੀ ਕੀਰਤੀ ਦੇ ਸ਼ਬਦ ਉਚਾਰਦਾ ਹਾਂ ਅਤੇ ਸੁਆਮੀ ਦੀਆਂ ਖੂਬੀਆਂ ਵਰਣਨ ਕਰਨ ਦੀ ਪ੍ਰਸੰਨਤਾ ਮੇਰੇ ਅੰਦਰ ਪ੍ਰਬਲਤਾ ਹੋ ਜਾਂਦੀ ਹੈ।
Fareedkot Teekaਰਾਗ ਕਰ ਤੇਰੇ ਗੁਣ ਗਾਵਤੇ ਹੈਂ ਔਰ ਬਾਣੀ ਕਰ ਕੇ ਗੁਣੋਂ ਕੋ ਸੁਭਾਵਕ ਬੋਲਤੇ ਹੈਂ। ਔਰ ਹੇ ਰਾਮ! ਤੇਰੇ ਗੁਣ ਹਰ ਪ੍ਰਕਾਰ ਸੇ ਜਪ ਕਰ ਉਮਾਹ ਰਹਿਤਾ ਹੈ॥੨॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥

ਪਦ ਅਰਥ ਗਾਵਹੁ = ਅਸੀਂ ਗਾਵੀਏ। ਬੋਲਹ = ਅਸੀਂ ਬੋਲੀਏ ॥੨॥

SikhNet (Spanish)Recita sólo las Palabras de Alabanza del Señor, pues de esa forma la Dicha de la Alabanza del Señor se posará en Ti. (2)

ਸਭਿ ਤੀਰਥ ਵਰਤ ਜਗ; ਪੁੰਨ ਤੋੁਲਾਹਾ ॥

sabh teerath varat jag; pun tuolaahaa |

Sant Singh KhalsaI have tried visiting all the sacred shrines of pilgrimage, fasting, ceremonial feasts and giving to charities.
Manmohan SinghI have weighed all the merits of visiting the places of pilgrimage, observing fasts, performing sacred feasts and giving of alms.
Manmohan Singh (Punjabi)ਮੈਂ ਧਰਮ ਅਸਥਾਨਾਂ ਤੇ ਜਾਣ, ਵਰਤ ਰੱਖਣ, ਪਵਿੱਤ੍ਰ ਲੰਗਰ ਲਾਉਣ ਅਤੇ ਪੁੰਨ ਦਾਨ ਦੇਣ ਦੇ ਸਾਰਿਆਂ ਫਲਾਂ ਨੂੰ ਜੋਖ ਲਿਆ ਹੈ।
Fareedkot Teekaਸੰਪੂਰਨ ਤੀਰਥ ਇਸਨਾਨ ਔ ਬ੍ਰਤ ਜਗ ਆਦੀ ਜੇਤੇ ਹੈਂ, ਸੋ ਤੋਲੇ ਹੈਂ, ਭਾਵ ਸੇ ਵਿਚਾਰੇ ਹੈਂ॥
Prof. Sahib Singhਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,

ਪਦ ਅਰਥ ਸਭਿ = ਸਾਰੇ {ਬਹੁ-ਵਚਨ}। ਤਲਾਹਾ = ਜੇ ਤੋਲੀਏ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਤੋਲਾਹਾ' ਹੈ, ਇਥੇ 'ਤੁਲਾਹਾ' ਪੜ੍ਹਨਾ ਹੈ।

SikhNet (Spanish)He evaluado el mérito que tiene visitar los lugares Santos, hacer ritos religiosos,

ਹਰਿ ਹਰਿ ਨਾਮ; ਨ ਪੁਜਹਿ ਪੁਜਾਹਾ ॥

har har naam; na pujeh pujaahaa |

Sant Singh KhalsaThey do not measure up to the Name of the Lord, Har, Har.
Manmohan SinghBut they equal not and measure not up to the Lord God's Name.
Manmohan Singh (Punjabi)ਪਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਅਪੜਦੇ, ਅਤੇ ਪੁਜਦੇ ਹਨ।
Fareedkot Teekaਹੇ ਹਰੀ! ਤੇਰੇ ਹਰਿ ਨਾਮ ਤੁਲ ਪੁਜਾਏ ਹੂਏ ਨਹੀਂ ਪੁਜਤੇ ਹੈਂ। ਯਥਾ-☬"ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨ ਪੁਜਹਿ ਹਰਿ ਕੀਰਤਿ ਨਾਮਾ॥"
Prof. Sahib Singhਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।

ਪਦ ਅਰਥ ਪੁਜਹਿ = ਅੱਪੜਦੇ।

SikhNet (Spanish)ayunar y hacer actos piadosos. Sin embargo, nada de esto iguala al Nombre del Señor.

ਹਰਿ ਹਰਿ ਅਤੁਲੁ. ਤੋਲੁ ਅਤਿ ਭਾਰੀ; ਗੁਰਮਤਿ ਜਪਿ ਓੁਮਾਹਾ ਰਾਮ ॥੩॥

har har atul. tol at bhaaree; guramat jap oumaahaa raam |3|

Sant Singh KhalsaThe Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
Manmohan SinghGod's Name, is unweighable and very heavy is its weight, Under Guru's instruction the yearning to utter God's Name wells up in me.
Manmohan Singh (Punjabi)ਵਾਹਿਗੁਰੂ ਦਾ ਨਾਮ ਅਜੋਖ ਹੇ ਅਤੇ ਬਹੁਤਾ ਵਜਨਦਾਰ ਹੈ ਇਸ ਦਾ ਭਾਰ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਸਾਡੇ ਅੰਦਰ ਉਤਪੰਨ ਹੁੰਦਾ ਹੈ।
Fareedkot Teekaਹੇ ਹਰੀ! ਤੇਰਾ ਹਰਿ ਨਾਮ ਅਤੁਲ ਹੈ ਜਿਸ ਕਾ ਅਤਯੰਤ ਭਾਰੀ ਤੋਲੁ ਹੈ। ਹੇ ਰਾਮ! ਸੋ ਤੇਰਾ ਨਾਮ ਗੁਰੋਂ ਕੀ ਸਿਖ੍ਯਾ ਸੇ ਜਪ ਕਰ ਹਮਾਰੇ ਮਨ ਮੇਂ ਅਨੰਦ ਭਯਾ ਹੈ॥੩॥
Prof. Sahib Singhਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥

ਪਦ ਅਰਥ ਜਪਿ = ਜਪ ਕੇ ॥੩॥

SikhNet (Spanish)El Señor es Incomparable, no tiene igual, pero sólo es a través de la Palabra del Shabd del Guru que la Dicha de Dios vive en mí. (3)

ਸਭਿ ਕਰਮ ਧਰਮ; ਹਰਿ ਨਾਮੁ ਜਪਾਹਾ ॥

sabh karam dharam; har naam japaahaa |

Sant Singh KhalsaAll good karma and righteous living are found in meditation on the Lord's Name.
Manmohan SinghAll the virtuous deeds and righteousness are contained in the meditation of God's Name.
Manmohan Singh (Punjabi)ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਹਨ।
Fareedkot Teekaਹੇ ਹਰੀ! ਜਿਸ ਨੇ ਤੇਰਾ ਹਰਿ ਨਾਮ ਜਾਪ ਜਪਿਆ ਹੈ, ਤਿਸ ਨੇ ਸੰਪੂਰਨ ਕਰਮ ਧਰਮ ਕਰ ਲੀਏ ਹੈਂ॥
Prof. Sahib Singhਹੇ ਹਰੀ! ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ,
SikhNet (Spanish)Todos los actos buenos y rectos están contenidos en la Contemplación del Nombre del Señor.

ਕਿਲਵਿਖ ਮੈਲੁ ਪਾਪ ਧੋਵਾਹਾ ॥

kilavikh mail paap dhovaahaa |

Sant Singh KhalsaIt washes away the stains of sins and mistakes.
Manmohan SinghIt washes off sins and filth of misdeeds.
Manmohan Singh (Punjabi)ਇਹ ਸਿਮਰਨ ਗੁਨਾਹਾਂ ਅਤੇ ਕੁਕਰਮਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਤਿਸੀ ਕਰ ਕੇ ਤਿਸ ਜਨ ਨੇ ਕਿਲਵਿਖ ਮਹਾਨ ਔ ਸਮਾਨ ਰੂਪੀ ਸੰਪੂਰਨ ਮੈਲ ਕੋ ਧੋਇ ਦੀਆ ਹੈ॥
Prof. Sahib Singh(ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ

ਪਦ ਅਰਥ ਕਿਲਵਿਖ = ਪਾਪ।

SikhNet (Spanish)Ahí todas las faltas de uno son lavadas. Oh Dios, ten Compasión de mí,

ਦੀਨ ਦਇਆਲ ਹੋਹੁ, ਜਨ ਊਪਰਿ; ਦੇਹੁ ਨਾਨਕ. ਨਾਮੁ ਓਮਾਹਾ ਰਾਮ ॥੪॥੫॥੧੧॥

deen deaal hohu, jan aoopar; dehu naanak. naam omaahaa raam |4|5|11|

Sant Singh KhalsaBe merciful to meek, humble Nanak; bless him with sincere love and yearning for the Lord. ||4||5||11||
Manmohan SinghO Lord, be merciful unto Thine humble slave Nanak and let him be so blessed that the joy of Thy Name wells up in him.
Manmohan Singh (Punjabi)ਹੇ ਪ੍ਰਭੂ! ਆਪਣੇ ਅਜਜ਼ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਨਾਮ ਦੀ ਖੁਸ਼ੀ ਪ੍ਰਦਾਨ ਕਰ।
Fareedkot Teekaਤਾਂ ਤੇ ਹੇ ਵਾਹਿਗੁਰੂ! ਮੈਂ ਦੀਨ ਜਨ ਊਪਰ ਆਪ ਦਿਆਲ ਹੋਵੋ ਔਰ ਇਹ ਦਾਨ ਦੋਵੋ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਰਾਮ ਨਾਮ ਜਾਪ ਕਾ ਹੀ ਮੇਰੇ ਕੋ ਉਤਸਾਹ ਬਨਾ ਰਹੇ ॥੪॥੫॥੧੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਪਦਾਰਥੋਂ ਸੇ ਵਈਰਾਗ ਲਖਾਯਕ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ ॥੪॥੫॥੧੧॥

ਪਦ ਅਰਥ ਦੀਨ ਜਨ = ਨਿਮਾਣੇ ਦਾਸ ॥੪॥੫॥੧੧॥

SikhNet (Spanish)Tu débil Sirviente y bendícelo con Amor Sincero y añoranza por el Señor. (4‑5‑11).

Open this shabad →

Ang 699 of 1430