ਹੇ ਕਲਿ ਮੂਲ ਕ੍ਰੋਧੰ; ਕਦੰਚ ਕਰੁਣਾ. ਨ ਉਪਰਜਤੇ ॥
he kal mool krodhan; kadanch karunaa. na uparajate |
Sant Singh KhalsaO anger, you are the root of conflict; compassion never rises up in you.
Manmohan SinghO wrath, thou are the root of strife, compassion wells not up in thee, ever.
Manmohan Singh (Punjabi)ਹੇ ਗੁੱਸੇ! ਤੂੰ ਲੜਾਈ ਦੀ ਜੜ ਹੈ, ਤੇਰੇ ਅੰਦਰ ਦਇਆ ਕਦੇ ਭੀ ਪੈਦਾ ਨਹੀਂ ਹੁੰਦੀ।
Fareedkot Teekaਹੇ ਕ੍ਰੋਧ (ਕਲਿ) ਲੜਾਈ ਵਾ ਕਲੇਸੋਂ ਕੇ (ਮੂਲ) ਕਾਰਣ! ਜਿਸ ਕੇ ਰਿਦੇ ਮੇਂ ਪ੍ਰਾਪਤਿ ਹੋਤਾ ਹੈ ਤਿਸ ਕੋ ਕਦਾਚਿਤ (ਕਰਣਾ) ਕ੍ਰਿਪਾ ਨਹੀਂ ਉਪਜਤੀ ਹੈ ਅਰਥਾਤ ਸੋ ਨਿਰਦਈ ਹੋਤਾ ਹੈ॥
Prof. Sahib Singhਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ।ਪਦ ਅਰਥ ਕਲਿ = ਮੂਲ-ਝਗੜੇ ਦਾ ਮੁੱਢ (कलि = strife, quarrel)। ਕਦੰਚ = ਕਦੇ ਭੀ (कदा च)। ਕਰੁਣਾ = ਤਰਸ, ਦਇਆ (करुण)। ਉਪਰਜਤੇ = ਪੈਦਾ ਹੁੰਦੀ। (उपजिनं = acquiring)।
SikhNet (Spanish)Oh, enojo, eres tú la mera raíz del conflicto, la Compasión nunca se edifica en tu cercanía,
ਬਿਖਯੰਤ ਜੀਵੰ, ਵਸੵੰ ਕਰੋਤਿ; ਨਿਰਤੵੰ ਕਰੋਤਿ, ਜਥਾ ਮਰਕਟਹ ॥
bikhayant jeevan, vasayan karot; niratayan karot, jathaa marakattah |
Sant Singh KhalsaYou take the corrupt, sinful beings in your power, and make them dance like monkeys.
Manmohan SinghThe sinful mortals, thou take in thy power and they dance like monkeys.
Manmohan Singh (Punjabi)ਪਾਪੀ ਪ੍ਰਾਣੀਆਂ ਨੂੰ ਤੂੰ ਆਪਣੇ ਇਖਤਿਆਰ ਵਿੱਚ ਕਰ ਲੈਂਦਾ ਹੈ ਅਤੇ ਉਹ ਬਾਂਦਰਾਂ ਦੀ ਮਾਨੰਦ ਨੱਚਦੇ ਹਨ।
Fareedkot Teekaਵਿਸ਼ਈ ਜੀਵੋਂ ਕੋ ਅਪਨੇ (ਵਸਿ) ਅਧੀਨ ਕਰ ਲੇਤਾ ਹੈਂ। ਵਹੁ ਤੇਰੇ ਅਧੀਨ ਹੂਏ ਐਸੇ ਨਾਚਤੇ ਹੈਂ ਜੈਸੇ ਕਲੰਦਰ ਕੇ ਅਧੀਨ ਹੂਆ (ਮਰਕਟ) ਬਾਂਦਰ ਨਾਚਤਾ ਹੈ॥
Prof. Sahib Singhਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈਂ। ਤੇਰੇ ਵੱਸ ਵਿਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ।ਪਦ ਅਰਥ ਬਿਖਯੰਤ = ਵਿਸ਼ਈ। ਵਸ੍ਯ੍ਯੰ ਕਰੋਤਿ = ਵੱਸ ਵਿਚ ਕਰ ਲੈਂਦਾ ਹੈ (वश्यं करोति)। ਨਿਰਤ੍ਯ੍ਯੰ = ਨਾਚ (नृत्यं)। ਜਥਾ = ਜਿਵੇਂ (यथा)। ਮਰਕਟਹ = ਬਾਂਦਰ (मर्कट = monkey)।
SikhNet (Spanish)tú tomas a los corruptos, a los malvados seres humanos en tu poder y los haces bailar como changos.
ਅਨਿਕ ਸਾਸਨ, ਤਾੜੰਤਿ ਜਮਦੂਤਹ; ਤਵ ਸੰਗੇ. ਅਧਮੰ ਨਰਹ ॥
anik saasan, taarrant jamadootah; tav sange. adhaman narah |
Sant Singh KhalsaAssociating with you, mortals are debased and punished by the Messenger of Death in so many ways.
Manmohan SinghIn thy association, man is debased and the Death's courier chastises him with various punishments.
Manmohan Singh (Punjabi)ਤੇਰੀ ਸੰਗਤ ਅੰਦਰ ਇਨਸਾਨ ਨੀਚ ਬਣ ਜਾਂਦਾ ਹੈ ਅਤੇ ਮੌਤ ਦਾ ਦੂਤ ਅਨੇਕਾਂ ਸਜ਼ਾਵਾਂ ਨਾਲ ਉਸਦੀ ਖੂੰਬ ਠੱਪ ਕਰਦਾ ਹੈ।
Fareedkot Teekaਤੇਰੇ ਸੰਗ ਮਿਲਾਪ ਕਰ ਕੇ (ਅਧਮ) ਨੀਚ ਹੂਏ (ਨਰ) ਪੁਰਸ ਕੋ ਪ੍ਰਲੋਕ ਮੇਂ ਯਮ ਕੇ ਦੂਤ ਅਨੇਕ ਪ੍ਰਕਾਰ ਕੀ (ਸਾਸਨਾ) ਤਾੜਨਾ ਕਸਟ ਦੇ ਕਰ ਤਾੜਤੇ ਹੈਂ॥
Prof. Sahib Singhਤੇਰੀ ਸੰਗਤ ਵਿਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।ਪਦ ਅਰਥ ਸਾਸਨ = ਹੁਕਮ (शासनं)। ਤਾੜੰਤਿ = (ताडन्ति) ਦੰਡ ਦੇਂਦੇ ਹਨ। ਅਧਮੰ = ਨੀਚ (अघम:)। ਤਵ = (तव) ਤੇਰੇ।
SikhNet (Spanish)Acercándose a ti, los mortales son aplastados y llevados ante el emisario de la muerte de mil maneras.
ਦੀਨ ਦੁਖ ਭੰਜਨ, ਦਯਾਲ ਪ੍ਰਭੁ ਨਾਨਕ; ਸਰਬ ਜੀਅ ਰਖੵਾ ਕਰੋਤਿ ॥੪੭॥
deen dukh bhanjan, dayaal prabh naanak; sarab jeea rakhayaa karot |47|
Sant Singh KhalsaO Destroyer of the pains of the poor, O Merciful God, Nanak prays for You to protect all begins from such anger. ||47||
Manmohan SinghO my Merciful Master, the Destroyer of the sorrow of the meek, Thou protect all the beings from wrath, O Nanak.
Manmohan Singh (Punjabi)ਹੇ ਮਸਕੀਨਾਂ ਦੇ ਦੁਖੜੇ ਦੂਰ ਕਰਨ ਵਾਲੇ, ਮੇਰੇ ਮਿਹਰਬਾਨ ਮਾਲਕ! ਤੂੰ ਗੁੱਸੇ ਤੋਂ ਸਾਰਿਆਂ ਜੀਵਾਂ ਦੀ ਰੱਖਿਆ ਕਰ, ਨਾਨਕ ਬੇਨਤੀ ਕਰਦਾਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦੀਨਾਂ ਕੇ ਦੁਖੋਂ ਕੋ (ਭੰਜਨ) ਨਸਟ ਕਰਨੇਹਾਰਾ ਦਿਆਲੂ ਪ੍ਰਭੂ ਹੈ, ਓਹੀ ਤੇਰੇ ਸੇ ਸਰਬ ਜੀਵੋਂ ਕੀ ਰਖ੍ਯਾ ਕਰਤਾ ਹੈ, ਓਹੀ ਹਮਾਰੀ ਰਖ੍ਯਾ ਕਰੇਗਾ॥੪੭॥
Prof. Sahib Singhਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ) ॥੪੭॥ਪਦ ਅਰਥ ਰਖ੍ਯ੍ਯਾ = (रक्षा) ਰੱਖਿਆ ॥੪੭॥
* ਭਾਵ: ਬਲੀ ਕ੍ਰੋਧ ਦੇ ਵੱਸ ਵਿਚ ਆ ਕੇ ਮਨੁੱਖ ਕਈ ਝਗੜੇ ਖੜੇ ਕਰ ਲੈਂਦਾ ਹੈ, ਤੇ, ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਦੀ ਮਾਰ ਤੋਂ ਬਚਣ ਲਈ ਭੀ ਪਰਮਾਤਮਾ ਦੀ ਸਰਨ ਹੀ ਇਕੋ ਇਕ ਤਰੀਕਾ ਹੈ।
SikhNet (Spanish)Oh Destructor de las penas del pobre, oh Dios lleno de Misericordia, Nanak te implora Protejas a los mortales de tal enojo. (47)