ੴ

ਸਿੱਖਬਾਣੀ · SikhBani

ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥

he lobhaa lanpatt sang siramorah anik laharee kalolate
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1358 · 5 lines
Translations

ਹੇ ਲੋਭਾ, ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ ॥

he lobhaa, lanpatt sang siramorah; anik laharee kalolate |

Sant Singh KhalsaO greed, you cling to even the great, assaulting them with countless waves.
Manmohan SinghO covetousness, thou have clung even to the great and by thine waves play many a prank.
Manmohan Singh (Punjabi)ਹੇ ਲਾਲਚ! ਤੂੰ ਵਡਿਆਂ ਵਡਿਆਂ ਨੂੰ ਚਿਮੜਿਆ ਹੋਇਆ ਹੈ ਅਤੇ ਆਪਣਿਆਂ ਤਰੰਗਾਂ ਦੁਆਰਾ ਅਨੇਕਾਂ ਖੇਡਾਂ ਖੇਡ ਰਿਹਾ ਹੈ।
Fareedkot Teekaਹੇ ਲੋਭ! ਤੂੰ ਕੈਸਾ ਹੈਂ? ਜੋ ਸਭ ਜਨੋਂ ਕੇ ਸਿਰੋਮਣੀ ਹੈਂ, ਤਿਨੋਂ ਸਭਨੋਂ ਕੇ ਸਾਥ ਲਪਟਾਇ ਰਹਾ ਹੈਂ। ਤਿਸੀ ਕਰ ਤੇਰੀ ਲਹਿਰੋਂ ਕਰ ਕੇ ਜੀਵੋਂ ਮੇਂ ਅਨੇਕ ਵਿਵਹਾਰੋਂ ਕੇ (ਕਲੋਲ) ਤਰੰਗ ਉਠਤੇ ਹੈਂ, ਭਾਵ ਯਿਹ ਹੈ ਕਿ ਜਬ ਲੋਭ ਕੀ ਲਹਿਰ ਉਠਤੀ ਹੈ ਤਬ ਨੌਕਰੀ ਵਣਜ ਆਦੀ ਅਨੇਕ ਸੰਕਲਪ ਰਿਦੇ ਮੇਂ ਆਨ ਉਪਜਤੇ ਹੈਂ॥
Prof. Sahib Singhਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ।

ਪਦ ਅਰਥ ਲੰਪਟ = ਮਗਨ, ਡੁੱਬਾ ਹੋਇਆ। ਸਿਰਮੋਰਹ = (शिरस् = मौलि = ਸਿਰ ਦਾ ਤਾਜ) ਪ੍ਰਧਾਨ, ਮੁਖੀ ਬੰਦੇ।

SikhNet (Spanish)Oh, avaricia, tú te aferras aún a los más grandiosos, y los asaltas de múltiples maneras con tu vasto oleaje,

ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ ॥

dhaavant jeea bahu prakaaran; anik bhaant bahu ddolate |

Sant Singh KhalsaYou cause them to run around wildly in all directions, wobbling and wavering unsteadily.
Manmohan SinghThrough thee, the beings run about in many directions and greatly wobble in multiple manners.
Manmohan Singh (Punjabi)ਤੇਰੇ ਰਾਹੀਂ ਜੀਵ ਘਣੇਰੇ ਰਾਹਾਂ ਅੰਦਰ ਦੌੜਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਬਹੁਤੇ ਡਿਕਡੋਲੇ ਖਾਂਦੇ ਹਨ।
Fareedkot Teekaਤਿਸੀ ਤੇ ਜੀਵ ਬਹੁਤ ਪ੍ਰਕਾਰ ਕਰ ਕੇ ਬਿਵਹਾਰੋਂ ਮੇਂ ਧਾਵਤੇ ਹੈਂ ਪੁਨਾ ਤਿਸੀ ਵਾਸਨਾ ਕਰ ਅਨੇਕ ਦਿਸ਼ਾ ਮੇਂ ਡੋਲਤੇ ਫਿਰਤੇ ਹੈਂ॥
Prof. Sahib Singhਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ।

ਪਦ ਅਰਥ ਧਾਵੰਤ = ਦੌੜਦੇ ਹਨ (धावन्ति)।

SikhNet (Spanish)haces que corran salvajemente en todas direcciones, tambaleándose, intranquilos y ansiosos.

ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ, ਤਵ ਲਜਯਾ ॥

nach mitran, nach isattan, nach baadhav; nach maat pitaa, tav lajayaa |

Sant Singh KhalsaYou have no respect for friends, ideals, relations, mother or father.
Manmohan SinghThou have respect neither for thy friend, nor Guru, nor relation, nor mother and nor father.
Manmohan Singh (Punjabi)ਤੂੰ ਨਾਂ ਆਪਣੇ ਯਾਰ, ਨਾਂ ਹੀ ਗੁਰੂ ਨਾਂ ਹੀ ਸਨਬੰਧੀ ਨਾਂ ਹੀ ਅੰਮੜੀ ਅਤੇ ਬਾਬਲ ਦਾ ਸਨਮਾਨ ਕਰਦਾ ਹੈ।
Fareedkot Teekaਤੇਰੇ ਕਰ ਕੇ (ਨਚ) ਨਾ ਮਿਤ੍ਰਾਂ ਕੀ ਇਸਟ ਕੀ ਔ ਨ ਬਾਂਧਵੋਂ ਕੀ, ਨ ਮਾਤਾ ਪਿਤਾ ਆਦਿਕੋਂ ਕੀ ਇਸ ਜੀਵ ਕੋ ਲਜ੍ਯਾ ਰਹਿਤੀ ਹੈ। ਭਾਵ ਯੇਹ ਲੋਭੀ ਜਨ ਸਭ ਕਾ ਧਨ ਹਿਰ ਲੇਤਾ ਹੈ॥
Prof. Sahib Singhਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ।

ਪਦ ਅਰਥ ਨਚ = ਨ-ਚ, ਨਾਹ ਤਾਂ (न च)। ਤਵ = ਤੇਰੇ (ਕਾਰਨ), ਤੇਰੇ ਅਸਰ ਹੇਠ ਰਹਿ ਕੇ (तव)। ਲਜਯਾ = ਸ਼ਰਮ (लल्जा)।

SikhNet (Spanish)No tienes respeto por amigos, ideales, relaciones, madres o padres,

ਅਕਰਣੰ ਕਰੋਤਿ. ਅਖਾਦੵਿ ਖਾਦੵੰ; ਅਸਾਜੵੰ ਸਾਜਿ, ਸਮਜਯਾ ॥

akaranan karot. akhaaday khaadayan; asaajayan saaj, samajayaa |

Sant Singh KhalsaYou make them do what they should not do. You make them eat what they should not eat. You make them accomplish what they should not accomplish.
Manmohan SinghThou make man do what he should not do; Thou make men eat, what he should not eat and thou make man build what he should not build; such is thy reputation.
Manmohan Singh (Punjabi)ਤੂੰ ਬੰਦੇ ਕੋਲੋ ਉਹ ਕੁਛ ਕਰਾਉਂਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ, ਤੂੰ ਬੰਦੇ ਨੂੰ ਉਹ ਕੁਛ ਖੁਵਾਲਦਾ ਹੈ ਜੋ ਉਸਨੂੰ ਖਾਨਾ ਨਹੀਂ ਚਾਹੀਦਾ ਤੇ ਤੂੰ ਬੰਦੇ ਪਾਸੋ ਉਹ ਕੁਛ ਬਣਵਾਉਂਦਾ ਹੈ ਜਿਹੜਾ ਉਸ ਨੂੰ ਬਣਾਉਣਾ ਨਹੀਂ ਚਾਹੀਦਾ, ਐਸੀ ਹੈ ਤੇਰੀ ਸ਼ੁਹਰਤ!
Fareedkot Teekaਜੋ ਕਰਮ ਨਹੀਂ ਕਰਣੇ ਯੋਗ ਸੋ ਜੀਵ ਸੇ ਕਰਵਾਇ ਦੇਤਾ ਹੈਂ ਔ ਜੋ ਖਾਣੇ ਯੋਗ ਨਹੀਂ ਹੈ, ਸੋ ਖਵਾਇ ਦੇਤਾ ਹੈਂ, ਜੋ ਕਾਰਜ ਅਰੰਭ ਕਰਨੇ ਯੋਗ ਨਹੀਂ ਹੈ ਤਿਸ ਕਾ ਅਰੰਭ ਕਰਵਾਇ ਦੇਤਾ ਹੈਂ। ਹੇ ਲੋਭ! ਤੂੰ (ਸੰ) ਭਲੀ ਪ੍ਰਕਾਰ ਸੇ ਅਜੀਤ ਹੈਂ॥
Prof. Sahib Singhਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ।

ਪਦ ਅਰਥ ਅਕਰਣੰ = (अकर्णीय) ਨਾਹ ਕਰਨ ਜੋਗ। ਕਰੋਤਿ = (करोति) ਕਰਦਾ ਹੈ। ਅਖਾਦ੍ਯ੍ਯਿ = ਨਾਹ ਖਾਣ-ਯੋਗ (अखाद्य, खाद्य। खाद् = to eat)। ਅਸਾਜ੍ਵੰ = ਨਾਹ ਸਾਜਣ-ਯੋਗ, ਨਾ ਮੁਮਕਿਨ। ਸਮਜਯਾ = ਸਮਾਜ, ਸਭਾ, ਮੰਡਲੀ (ਭਾਵ, ਨਿਸੰਗ ਹੋ ਕੇ, ਖੁਲ੍ਹੇ ਤੌਰ ਤੇ)।

SikhNet (Spanish)haces que hagan lo que no deberían, que coman lo que no debieran comer y realizen lo que no deberían realizar.

ਤ੍ਰਾਹਿ ਤ੍ਰਾਹਿ ਸਰਣਿ ਸੁਆਮੀ; ਬਿਗੵਾਪ੍ਤਿ ਨਾਨਕ, ਹਰਿ ਨਰਹਰਹ ॥੪੮॥

traeh traeh saran suaamee; bigayaapt naanak, har naraharah |48|

Sant Singh KhalsaSave me, save me - I have come to Your Sanctuary, O my Lord and Master; Nanak prays to the Lord. ||48||
Manmohan SinghPrays Nanak, O Lord God, the Man-lion, I have sought Thy protection, save me, save me.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹੇ ਮਨੁਸ਼ ਸ਼ੇਰ ਸਰੂਪ ਸਾਈਂ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ, ਤੂੰ ਮੇਰੀ ਰੱਖਿਆ ਕਰ, ਰਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਨਰਹਰ) ਨਰੋਂ ਕੇ ਹਰੇ ਕਰਨੇ ਵਾਲੇ ਵਾ ਨਰਸਿੰਘ ਰੂਪ ਧਾਰਨੇਹਾਰੇ ਵਾਹਿਗੁਰੂ, ਆਪ ਪਾਸ ਹਮ (ਬਿਗ੍ਯ੍ਯਾਪ੍ਤਿ) ਬੇਨਤੀ ਕਰਤੇ ਹੈਂ: ਹੇ ਸੁਆਮੀ! ਮੁਝ ਕੋ ਇਸ ਲੋਕ ਸੇ (ਤ੍ਰਾਹਿ) ਰਾਖ ਲੇਵੋ-ਰਾਖ ਲੇਵੋ॥੪੮॥
Prof. Sahib Singhਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ-ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ ॥੪੮॥

ਪਦ ਅਰਥ ਤ੍ਰਾਹਿ = (त्रायस्व) ਬਚਾ ਲੈ। ਬਿਗ੍ਯ੍ਯਾਪ੍ਤਿ = ਬੇਨਤੀ (विज्ञाप्‍ति, विज्ञाप्‍ति)। ਨਰਹਰਹ = ਪਰਮਾਤਮਾ ॥੪੮॥

* ਭਾਵ: ਲੋਭ ਦੇ ਅਸਰ ਹੇਠ ਮਨੁੱਖ ਸ਼ਰਮ-ਹਯਾ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਹੀ ਦਰ ਤੇ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

SikhNet (Spanish)Sálvame, oh sálvame, he llegado a Tu Santuario, oh mi Señor y Maestro, Nanak reza al Señor.(48)
Answers quote the Granth verbatim with Ang citations. AI commentary is not Gurbani and not a religious ruling.