ਹੇ ਕਾਮੰ. ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥
he kaaman. narak bisraaman; bahu jonee bhramaavanah |
Sant Singh KhalsaO sexual desire, you lead the mortals to hell; you make them wander in reincarnation through countless species.
Manmohan SinghO lust, thou land the mortal in hell and make him wander in many species.
Manmohan Singh (Punjabi)ਹੇ ਵਿਸ਼ੇ ਭੋਗ, ਤੂੰ ਪ੍ਰਾਣੀ ਨੂੰ ਜਹੰਨਮ ਅੰਦਰ ਜਾ ਉਤਾਰਦਾ ਹੈ ਅਤੇ ਉਸ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦਾ ਹੈ।
Fareedkot Teekaਹੇ ਕਾਮ! ਤੂੰ ਪੁਰਸੋਂ ਕੋ ਨਰਕੋਂ ਮੇਂ ਪ੍ਰਾਪਤਿ ਕਰਨੇ ਵਾਲਾ ਹੈਂ ਪੁਨਾ ਜੀਵ ਕੋ ਬਹੁਤ ਜੋਨੀਓਂ ਮੇਂ ਭ੍ਰਮਾਵਤਾ ਹੈਂ॥
Prof. Sahib Singhਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ।ਪਦ ਅਰਥ ਨਰਕ ਬਿਸ੍ਰਾਮੰ = ਨਰਕ ਵਿਚ ਟਿਕਾਣਾ ਦੇਣ ਵਾਲਾ।
SikhNet (Spanish)Oh, lujuria, tú guías a los mortales a los mundos más alejados de Dios, los haces vagar de encarnación en reencarnación,
ਚਿਤ ਹਰਣੰ. ਤ੍ਰੈ ਲੋਕ ਗੰਮੵੰ; ਜਪ ਤਪ ਸੀਲ. ਬਿਦਾਰਣਹ ॥
chit haranan. trai lok gamayan; jap tap seel. bidaaranah |
Sant Singh KhalsaYou cheat the consciousness, and pervade the three worlds. You destroy meditation, penance and virtue.
Manmohan SinghThou steal the heart, pervade the three worlds and destroy meditation, penance and virtue.
Manmohan Singh (Punjabi)ਤੂੰ ਦਿਲ ਨੂੰ ਚੁਰਾ ਲੈਂਦਾ ਹੈ, ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਤੂੰ ਸਿਮਰਨ ਤਪੱਸਿਆ ਅਤੇ ਨੇਕੀ ਨੂੰ ਨਸ਼ਟ ਕਰ ਦਿੰਦਾ ਹੈ।
Fareedkot Teekaਜਨੋਂ ਕੇ ਚਿਤ ਕੋ ਹਰਨੇਹਾਰਾ ਹੈਂ ਔ ਤੂੰ ਤ੍ਰਿਲੋਕੀ ਮੇਂ (ਗਮੰ੍ਹ) ਪ੍ਰਾਪਤਿ ਹੈਂ। ਜਪ, ਤਪ, ਸੀਲ ਆਦੀ ਸੁਭ ਗੁਣੋਂ ਕੋ (ਬਿਦਾਰਣਹ) ਦੂਰ ਕਰ ਦੇਤਾ ਹੈਂ॥
Prof. Sahib Singhਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।ਪਦ ਅਰਥ ਚਿਤ ਹਰਣੰ = ਮਨ ਨੂੰ ਭਰਮਾ ਲੈਣ ਵਾਲਾ (हृ = to captivate)। ਗਮ੍ਯ੍ਯੰ = ਪਹੁੰਚ ਵਾਲਾ (गम्य)। ਸੀਲ = ਸੁੱਧ ਆਚਰਨ (शील)। ਬਿਦਾਰਣਹ = ਨਾਸ ਕਰਨ ਵਾਲਾ (विद = to tear in pieces)।
SikhNet (Spanish)a través de incontables especies. Engañas la Conciencia y compenetras los tres mundos, tú destruyes la meditación, la penitencia y la Virtud. Pero los placeres que das son cortos y sin satisfacción alguna,
ਅਲਪ ਸੁਖ. ਅਵਿਤ ਚੰਚਲ; ਊਚ ਨੀਚ ਸਮਾਵਣਹ ॥
alap sukh. avit chanchal; aooch neech samaavanah |
Sant Singh KhalsaBut you give only shallow pleasure, while you make the mortals weak and unsteady; you pervade the high and the low.
Manmohan SinghHowever, thou give but scant pleasure, make the mortal poor and unsteady and are contained in high and low.
Manmohan Singh (Punjabi)ਪ੍ਰੰਤੂ ਤੂੰ ਕੇਵਲ ਥੋੜੀ ਖੁਸ਼ੀ ਦਿੰਦਾ ਹੈ, ਤੂੰ ਪ੍ਰਾਣੀ ਨੂੰ ਗਰੀਬ ਅਤੇ ਅਨਸਥਿਰ ਕਰ ਦਿੰਦਾ ਹੈ ਅਤੇ ਤੂੰ ਉਚੇ ਤੇ ਨੀਵੇ ਅੰਦਰ ਰਮਿਆ ਹੋਇਆ ਹੈ।
Fareedkot Teekaਤੇਰਾ ਥੋੜੇ ਮਾਤ੍ਰ ਸੁਖ ਹੈ ਪੁਰਸ ਕੋ (ਅਵਿਤ) ਨਿਰਧਨ ਕਰ ਦੇਤਾ ਹੈ, ਪੁਨਾ ਚੰਚਲ ਰੂਪ ਹੈਂ ਔ ਊਚ ਨੀਚ ਸਭਨੋਂ ਮੇਂ ਸਮਾਇ ਰਹਿਆ ਹੈਂ॥
Prof. Sahib Singhਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ।ਪਦ ਅਰਥ ਅਲਪ = (अल्प) ਥੋੜਾ। ਅਵਿਤ = ਵਿੱਤ (ਧਨ) ਹੀਣ ਕਰਨ ਵਾਲਾ (वित = ਧਨ)।
SikhNet (Spanish)mientras vuelves a los mortales débiles e inestables, tú compenetras desde lo más alto hasta lo más bajo.
ਤਵ ਭੈ ਬਿਮੁੰਚਿਤ, ਸਾਧ ਸੰਗਮ; ਓਟ ਨਾਨਕ. ਨਾਰਾਇਣਹ ॥੪੬॥
tav bhai bimunchit, saadh sangam; ott naanak. naaraaeinah |46|
Sant Singh KhalsaYour fear is dispelled in the Saadh Sangat, the Company of the Holy, O Nanak, through the Protection and Support of the Lord. ||46||
Manmohan SinghO Nanak, thy fear is dispelled by associating with the saints and seeking the protection of the All-pervading God.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਅਤੇ ਸਰਬ-ਵਿਆਪਕ ਵਾਹਿਗੁਰੂ ਦੀ ਪਨਾਹ ਲੈਣ ਦੁਆਰਾ, ਹੇ ਨਾਨਕ! ਤੇਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤੋਂ ਕੇ ਮਿਲਾਪ ਕਰ ਕੇ ਨਾਰਾਇਣ ਕੀ ਓਟ ਲੈਣੇ ਤੇ ਹੇ ਕਾਮ ਬਲੀ! ਤੇਰਾ ਭੈ ਦੂਰ ਹੋਤਾ ਹੈ॥੪੬॥
Prof. Sahib Singhਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ ॥੪੬॥ਪਦ ਅਰਥ ਤਵ = ਤੇਰਾ (तव)। ਬਿਮੁੰਚਿਤ = ਖ਼ਲਾਸੀ ਮਿਲਦੀ ਹੈ ॥੪੬॥
* ਭਾਵ: ਮਨੁੱਖ ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।
SikhNet (Spanish)Tus temores son disipados en la Compañía de la Saad Sangat, oh, dice Nanak, a través de la Protección y el Soporte de Dios. (46)