ੴ

ਸਿੱਖਬਾਣੀ · SikhBani

ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥

jan kaa aap sahaaee hoaa nindak bhaage haar
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 674 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਹਰਿ ਹਰਿ, ਲੀਨੇ ਸੰਤ ਉਬਾਰਿ ॥

har har, leene sant ubaar |

Sant Singh KhalsaThe Lord saves His Saints.
Manmohan SinghThe Lord Master saves His saints.
Manmohan Singh (Punjabi)ਸੁਆਮੀ ਮਾਲਕ ਆਪਣੇ ਸੰਤਾ ਦੀ ਰੱਖਿਆ ਕਰਦਾ ਹੈ।
Fareedkot Teekaਹੇ ਭਾਈ! ਹਰੀ ਨੇ ਹਰ ਪ੍ਰਕਾਰ ਕਰ ਅਪਨੇ ਸੰਤ ਉਬਾਰ ਲੀਏ ਅਰਥਾਤ ਰਖ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ।

ਪਦ ਅਰਥ ਲੀਨੇ ਉਬਾਰਿ = (ਸਦਾ ਹੀ) ਬਚਾ ਲਏ ਹਨ, ਬਚਾਂਦਾ ਆ ਰਿਹਾ ਹੈ।

SikhNet (Spanish)El Señor salva a Sus Santos,

ਹਰਿ ਕੇ ਦਾਸ ਕੀ ਚਿਤਵੈ ਬੁਰਿਆਈ; ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥

har ke daas kee chitavai buriaaee; tis hee kau fir maar |1| rahaau |

Sant Singh KhalsaOne who wishes misfortune upon the Lord's slaves, shall be destroyed by the Lord eventually. ||1||Pause||
Manmohan SinghHe, who thinks ill of the God's attendant, him, the Lord destroys at last. Pause.
Manmohan Singh (Punjabi)ਜੋ ਵਾਹਿਗੁਰੂ ਦੇ ਸੇਵਕ ਦਾ ਮੰਦਾ ਸੋਚਦਾ ਹੈ, ਉਸ ਨੂੰ ਪ੍ਰਭੂ, ਆਖਰਕਾਰ, ਤਬਾਹ ਕਰ ਦਿੰਦਾ ਹੈ। ਠਹਿਰਾਉ।
Fareedkot Teekaਜੋ ਪੁਰਸ ਹਰੀ ਕੇ ਦਾਸੋਂ ਕੀ ਬੁਰਿਆਈ ਚਿਤਵਤਾ ਹੈ, ਤਿਸੀ ਕੋ (ਫਿਰਿ) ਉਲਟ ਕਰ ਹਰੀ ਮਾਰਤਾ ਹੈ, ਭਾਵ ਸੇ ਤਿਸੀ ਕਾ ਨਾਸ ਹੋਤਾ ਹੈ॥੧॥ ਰਹਾਉ ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਚਿਤਵੈ = ਸੋਚਦਾ ਹੈ। ਬੁਰਿਆਈ = ਹਾਨੀ, ਨੁਕਸਾਨ। ਤਿਸ ਹੀ ਕਉ = ਉਸੇ ਨੂੰ ਹੀ। ਮਾਰਿ = ਮਾਰੇ, ਮਾਰ ਦੇਂਦਾ ਹੈ। ਆਤਮਕ ਮੌਤੇ ਮਾਰ ਦੇਂਦਾ ਹੈ ॥੧॥ ਰਹਾਉ ॥

SikhNet (Spanish)y aquél que les tiene mala voluntad, es destruido por el Mismo Señor. (1)

ਜਨ ਕਾ ਆਪਿ ਸਹਾਈ ਹੋਆ; ਨਿੰਦਕ ਭਾਗੇ ਹਾਰਿ ॥

jan kaa aap sahaaee hoaa; nindak bhaage haar |

Sant Singh KhalsaHe Himself is the help and support of His humble servants; He defeats the slanderers, and chases them away.
Manmohan SinghOf His slave, the Lord Himself becomes the Helper, and suffering defeat, his slanderers run away.
Manmohan Singh (Punjabi)ਸਾਹਿਬ, ਆਪਣੇ ਗੋਲੇ ਦਾ ਆਪੇ ਹੀ ਮਦਦਗਾਰ ਹੁੰਦਾ ਹੈ ਅਤੇ ਸ਼ਿਕਸਤ ਖਾ ਕੇ, ਉਸ ਨੂੰ ਨਿੰਦਰ ਵਾਲੇ ਦੋੜ ਜਾਂਦੇ ਹਨ।
Fareedkot Teekaਅਪਨੇ ਦਾਸੋਂ ਕਾ ਆਪ ਹੀ ਕਰਤਾਰ ਸਹਾਈ ਹੋਆ ਹੈ, ਨਿੰਦਕ ਹਾਰ ਕਰ ਅੰਮ੍ਰਿਤਸਰ ਜੀ ਸੇ ਭਾਗ ਗਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ।

ਪਦ ਅਰਥ ਸਹਾਈ = ਮਦਦਗਾਰ। ਹਾਰਿ = ਹਾਰ ਖਾ ਕੇ, ਅਸਫਲ ਹੋ ਕੇ।

SikhNet (Spanish)El Señor protege siempre a Su Sirviente, sus calumniadores son humillados y echados fuera,

ਭ੍ਰਮਤ ਭ੍ਰਮਤ ਊਹਾਂ ਹੀ ਮੂਏ; ਬਾਹੁੜਿ ਗ੍ਰਿਹਿ. ਨ ਮੰਝਾਰਿ ॥੧॥

bhramat bhramat aoohaan hee mooe; baahurr grihi. na manjhaar |1|

Sant Singh KhalsaWandering around aimlessly, they die out there; they never return to their homes again. ||1||
Manmohan SinghRoaming and rambling they perish there and abide not, in their home, again.
Manmohan Singh (Punjabi)ਭਟਕਦੇ ਅਤੇ ਭਾਉਂਦੇ, ਉਹ ਉਥੇ ਹੀ ਮਰ ਮੁੱਕ ਜਾਂਦੇ ਹਨ ਅਤੇ ਮੁੜ ਆਪਣੇ ਘਰ ਵਿੱਚ ਵਾਸਾ ਨਹੀਂ ਪਾਉਂਦੇ।
Fareedkot Teekaਨਿੰਦਕ ਭ੍ਰਮਤੇ (ਊਹਾ) ਹੇਹਰ ਨਾਮ ਗ੍ਰਾਮ ਮੇਂ ਪ੍ਰਿਥੀਆ ਅਰੁ ਮਿਹਰਵਾਨ ਆਦਿਕ ਮਰ ਗਏ। ਪੁਨਾ ਘਰਿ ਅੰਮ੍ਰਿਤਸਰ ਜੀ ਮੇਂ ਅਪਨੇ ਨਿਜ ਅਸਥਾਨ ਮੇਂ ਨਾ ਪ੍ਰਾਪਤਿ ਭਏ, ਵਾ ਜੋਨੋ ਮੇਂ ਭ੍ਰਮਤੇ ਮੂਏ ਪੁਨਾ ਸਰੂਪ ਘਰ ਮੇਂ ਨਾ ਪ੍ਰਾਪਤਿ ਹੂਏ॥੧॥
Prof. Sahib Singhਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ ॥੧॥

ਪਦ ਅਰਥ ਭ੍ਰਮਤ ਭ੍ਰਮਤ = (ਨਿੰਦਿਆ ਦੇ ਕੰਮ ਵਿਚ) ਭਟਕਦੇ ਭਟਕਦੇ। ਊਹਾਂ ਹੀ = ਉਸ ਨਿੰਦਿਆ ਦੇ ਗੇੜ ਵਿਚ ਹੀ। ਮੂਏ = ਆਤਮਕ ਮੌਤੇ ਮਰ ਗਏ। ਬਾਹੁੜਿ = ਮੁੜ। ਗ੍ਰਿਹਿਨ ਮੰਝਾਰਿ = ਘਰਾਂ ਵਿਚ ਹੀ, ਅਨੇਕਾਂ ਜੂਨਾਂ ਵਿਚ। {❀ ਨੋਟ: ਪਾਠ "ਗ੍ਰਿਹਿ ਨ ਮੰਝਾਰਿ" ਗ਼ਲਤ ਹੈ। ਜੇ ਸੰਬੰਧਕ "ਮੰਝਾਰਿ" ਦਾ ਸੰਬੰਧ ਲਫ਼ਜ਼ 'ਗ੍ਰਿਹਿ' ਨਾਲ ਹੁੰਦਾ, ਤਾਂ ਇਹ ਲਫ਼ਜ਼ 'ਗ੍ਰਿਹ' ਹੁੰਦਾ। ਲਫ਼ਜ਼ 'ਗ੍ਰਿਹਿ' ਦਾ ਆਪਣਾ ਹੀ ਅਰਥ ਹੈ 'ਘਰ ਵਿਚ'। ਇਸ ਨੂੰ ਹੋਰ ਸੰਬੰਧਕ ਦੀ ਲੋੜ ਨਹੀਂ ਰਹੀ। ਸੋ, ਅਸਲ ਪਾਠ ਹੈ "ਗ੍ਰਿਹਿਨ ਮੰਝਾਰਿ।" ਲਫ਼ਜ਼ 'ਗ੍ਰਿਹਿਨ' ਲਫ਼ਜ਼ 'ਗ੍ਰਿਹ' ਤੋਂ ਬਹੁ-ਵਚਨ ਬਣਾਇਆ ਗਿਆ ਹੈ} ॥੧॥

SikhNet (Spanish)sus mentes son destruidas y la muerte los alcanza, sin poder regresar a su verdadero Hogar. (1-Pausa)

ਨਾਨਕ. ਸਰਣਿ ਪਰਿਓ ਦੁਖ ਭੰਜਨ; ਗੁਨ ਗਾਵੈ ਸਦਾ ਅਪਾਰਿ ॥

naanak. saran pario dukh bhanjan; gun gaavai sadaa apaar |

Sant Singh KhalsaNanak seeks the Sanctuary of the Destroyer of pain; he sings the Glorious Praises of the infinite Lord forever.
Manmohan SinghNanak has sought the protection of God, the Destroyer of anguish and ever sings His infinite praise.
Manmohan Singh (Punjabi)ਨਾਨਕ ਨੇ ਦੁਖੜਾ ਦੂਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਹ ਹਮੇਸ਼ਾਂ ਉਸ ਦੀ ਅਨੰਦ ਉਪਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਦੁਖਭੰਜਨ! ਮੈਂ ਦਾਸ ਤੇਰੀ ਸਰਨ ਪੜਾ ਹੂੰ ਔ ਮੇਰਾ ਮੁਖ ਤੇਰੇ ਅਪਾਰ ਗੁਣੋਂ ਕੋ ਸਦਾ ਗਾਵਤਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ।

ਪਦ ਅਰਥ ਦੁਖ ਭੰਜਨ ਸਰਣਿ = ਦੁੱਖਾਂ ਦੇ ਨਾਸ ਕਰਨ ਵਾਲੇ ਦੀ ਸਰਨ ਵਿਚ। ਅਪਾਰਿ = ਅਪਾਰ ਪ੍ਰਭੂ ਵਿਚ ਲੀਨ ਹੋ ਕੇ।

SikhNet (Spanish)Nanak ha buscado el Refugio de Dios, el Destructor del dolor y él así canta siempre Su Alabanza Infinita;

ਨਿੰਦਕ ਕਾ ਮੁਖੁ ਕਾਲਾ ਹੋਆ; ਦੀਨ ਦੁਨੀਆ ਕੈ ਦਰਬਾਰਿ ॥੨॥੧੫॥

nindak kaa mukh kaalaa hoaa; deen duneea kai darabaar |2|15|

Sant Singh KhalsaThe faces of the slanderers are blackened in the courts of this world, and the world beyond. ||2||15||
Manmohan SinghIn the court of this world and the world-beyond, the calumniator's countenance is blackened.
Manmohan Singh (Punjabi)ਲੋਕ ਤੇ ਪ੍ਰਲੋਕ ਦੀ ਕਚਹਿਰੀ ਅੰਦਰ ਦੂਸ਼ਨ ਲਾਉਣ ਵਾਲੇ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।
Fareedkot Teekaਤਿਸੀ ਤੇ ਦੀਨ ਦੁਨੀਆ, ਭਾਵ ਲੋਕ ਪ੍ਰਲੋਕ ਕੇ ਦਰਬਾਰ ਮੇਂ ਨਿੰਦਕ ਕਾ ਮੁਖ ਕਾਲਾ ਹੂਆ ਹੈ, ਭਾਵ ਸੇ ਅਪਨੇ ਦਾਸੋਂ ਕੀ ਆਪ ਨੇ ਪੈਜ ਰਾਖੀ ਹੈ॥੨॥੧੫॥
Prof. Sahib Singhਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ॥੨॥੧੫॥

ਪਦ ਅਰਥ ਕੈ ਦਰਬਾਰਿ = ਦੇ ਦਰਬਾਰ ਵਿਚ ॥੨॥੧੫॥

SikhNet (Spanish)pero el semblante de aquél ser que calumnie es obscurecido ante Dios y los seres humanos. (2-15)
Answers quote the Granth verbatim with Ang citations. AI commentary is not Gurbani and not a religious ruling.