ਧਨਾਸਿਰੀ ਮਹਲਾ ੫ ॥
dhanaasiree mahalaa 5 | Ang 674
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਅਬ. ਹਰਿ ਰਾਖਨਹਾਰੁ ਚਿਤਾਰਿਆ ॥
ab. har raakhanahaar chitaariaa | Ang 674
Sant Singh KhalsaNow, I contemplate and meditate on the Lord, the Saviour Lord.
Manmohan SinghNow, I meditate over God, my saviour.
Manmohan Singh (Punjabi)ਹੁਣ, ਮੈਂ, ਆਪਣੇ ਰੱਖਿਅਕ, ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਹਰੀ! ਅਬ ਮੈਨੇ ਤੁਝ ਰਾਖਨਹਾਰੇ ਕੋ ਚਿਤਾਰਿਆ ਅਰਥਾਤ ਤੇਰਾ ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਮਨੁੱਖਾ ਜਨਮ ਵਿਚ (ਵਿਕਾਰਾਂ ਤੋਂ) ਬਚਾ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,ਪਦ ਅਰਥ ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਚਿਤਾਰਿਆ = ਚੇਤੇ ਕਰਨਾ ਸ਼ੁਰੂ ਕੀਤਾ।
SikhNet (Spanish)Ahora alabo y medito en mi Señor, el Señor Salvador,
ਪਤਿਤ. ਪੁਨੀਤ ਕੀਏ ਖਿਨ ਭੀਤਰਿ; ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥
patit. puneet kee khin bheetar; sagalaa rog bidaariaa |1| rahaau | Ang 674
Sant Singh KhalsaHe purifies sinners in an instant, and cures all diseases. ||1||Pause||
Manmohan SinghThe Lord has purified me, the delinquent, in a instant and rid me of all the ailments. Pause.
Manmohan Singh (Punjabi)ਪ੍ਰਭੂ ਨੇ ਇਕ ਛਿਨ ਵਿੱਚ ਮੈਂ ਪਾਪੀ ਨੂੰ ਪਵਿੱਤਰ ਕਰ ਦਿੱਤਾ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ। ਠਹਿਰਾਉ।
Fareedkot Teekaਜਿਸ ਆਪ ਨੇ ਹਮ ਦਾਸ ਪਾਪੀਓਂ ਸੇ ਏਕ ਨਿਮਖ ਮੇਂ ਪਵਿਤ੍ਰ ਕਰ ਲੀਏ ਹੈਂ ਔਰ ਸੰਪੂਰਨ ਅਹੰ ਰੋਗ ਹਮਾਰਾ ਦੂਰ ਕੀਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਨੇ ਇਕ ਛਿਨ ਵਿਚ ਉਹਨਾਂ ਨੂੰ ਵਿਕਾਰੀਆਂ ਤੋਂ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ, ਉਹਨਾਂ ਦਾ ਸਾਰਾ ਰੋਗ ਕੱਟ ਦਿੱਤਾ ॥੧॥ ਰਹਾਉ ॥ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਖਿਨ ਭੀਤਰਿ = ਇਕ ਛਿਨ ਵਿਚ। ਬਿਦਾਰਿਆ = ਨਾਸ ਕਰ ਦਿੱਤਾ ॥੧॥ ਰਹਾਉ ॥
SikhNet (Spanish)Él purifica a quienes viven en el error en un solo instante, y alivia las enfermedades. (1-Pausa)
ਗੋਸਟਿ ਭਈ ਸਾਧ ਕੈ ਸੰਗਮਿ; ਕਾਮ ਕ੍ਰੋਧੁ ਲੋਭੁ ਮਾਰਿਆ ॥
gosatt bhee saadh kai sangam; kaam krodh lobh maariaa | Ang 674
Sant Singh KhalsaTalking with the Holy Saints, my sexual desire, anger and greed have been eradicated.
Manmohan SinghConversing with the saints my lust, wrath, and avarice are annihilated.
Manmohan Singh (Punjabi)ਸੰਤਾਂ ਨਾਲ ਬਚਨ-ਬਿਲਾਸ ਕਰਨ ਦੁਆਰਾ, ਮੇਰੀ ਵਾਸਨਾ, ਗੁੱਸਾ ਤੇ ਲਾਲਚ ਨਸ਼ਟ ਹੋ ਗਏ ਹਨ।
Fareedkot Teekaਆਪ ਕੇ ਸੰਤੋਂ ਕੇ ਸੰਗ ਮੇਂ ਮਿਲਕਰ ਹਮਾਰੀ (ਗੋਸਟਿ) ਚਰਚਾ ਭਈ ਹੈ, ਤਿਸੀ ਕਰ ਕੇ ਕਾਮ, ਕ੍ਰੋਧ, ਲੋਭ ਆਦੀ ਵਿਕਾਰੋਂ ਕੇ ਸਮਦਾਯ ਕੌ ਹਮਨੇ ਮਾਰਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਜਿਨ੍ਹਾਂ ਮਨੁੱਖਾਂ ਦਾ ਮੇਲ ਹੋ ਗਿਆ, (ਪਰਮਾਤਮਾ ਨੇ ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮਾਰ ਮੁਕਾਇਆ।ਪਦ ਅਰਥ ਗੋਸਟਿ = ਮਿਲਾਪ। ਸਾਧ = ਗੁਰੂ। ਸੰਗਮਿ = ਸੰਗਤਿ ਵਿਚ।
SikhNet (Spanish)Conversando con los Santos, mi lujuria, mi enojo y mi avaricia han desaparecido,
ਸਿਮਰਿ ਸਿਮਰਿ ਪੂਰਨ ਨਾਰਾਇਨ; ਸੰਗੀ ਸਗਲੇ ਤਾਰਿਆ ॥੧॥
simar simar pooran naaraaein; sangee sagale taariaa |1| Ang 674
Sant Singh KhalsaRemembering, remembering the Perfect Lord in meditation, I have saved all my companions. ||1||
Manmohan SinghRemembering and remembering the Prefect Lord, I have saved all my associates.
Manmohan Singh (Punjabi)ਪੂਰੇ ਪ੍ਰਭੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਭੀ ਬਚਾ ਲਿਆ ਹੈ।
Fareedkot Teekaਹੇ ਪੂਰਨ ਨਾਰਾਇਣ! ਤੁਝ ਕੋ ਮਨ ਤਨ ਸੇ ਸਿਮਰਨ ਕਰ ਕੇ ਸੰਪੂਰਨ ਅਪਨੇ ਸੰਗੀਓਂ ਕੌ ਭੀ ਤਾਰਿਆ ਹੈ॥੧॥
Prof. Sahib Singhਸਰਬ-ਵਿਆਪਕ ਪਰਮਾਤਮਾ ਦਾ ਨਾਮ ਮੁੜ ਮੁੜ ਸਿਮਰ ਕੇ ਉਹਨਾਂ ਨੇ ਆਪਣੇ ਸਾਰੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥ਪਦ ਅਰਥ ਸਿਮਰਿ = ਸਿਮਰ ਕੇ। ਸੰਗੀ = ਸਾਥੀ ॥੧॥
SikhNet (Spanish)recordando, recordando al Señor Perfecto en la Meditación he salvado a todos mis compañeros. (1)
ਅਉਖਧ ਮੰਤ੍ਰ ਮੂਲ ਮਨ ਏਕੈ; ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥
aaukhadh mantr mool man ekai; man bisvaas prabh dhaariaa | Ang 675
Sant Singh KhalsaThe Mul Mantra, the Root Mantra, is the only cure for the mind; I have installed faith in God in my mind.
Manmohan SinghThe Primal sermon is the only cure for the mind and within my mind, I have placed reliance on the Lord.
Manmohan Singh (Punjabi)ਪ੍ਰਿਥਮ, ਧਰਮ ਉਪਦੇਸ਼ ਹੀ ਚਿੱਤ ਲਈ ਇਕੋ ਇਕ ਦਵਾਈ ਹੈ। ਆਪਣੇ ਚਿੱਤ ਅੰਦਰ ਮੈਂ ਸਾਈਂ ਤੇ ਭਰੋਸਾ ਧਾਰ ਲਿਆ ਹੈ।
Fareedkot Teekaਔਖਧੀ ਔ ਮੰਤ੍ਰੋਂ ਕਾ ਮੂਲ ਏਕ ਤੁਝ ਹੀ ਕੌ ਮਨਨ ਕੀਆ ਹੈ ਔਰ ਮਨ ਵਿਖੇ ਹੇ ਪ੍ਰਭੂ! ਤੇਰਾ ਹੀ (ਬਿਸ੍ਵਾਸੁ) ਨਿਸਚਾ ਧਾਰਨ ਕੀਆ ਹੈ॥
Prof. Sahib Singhਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ। ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ,ਪਦ ਅਰਥ ਅਉਖਧ ਮੂਲ = ਸਭ ਦਵਾਈਆਂ ਦਾ ਮੂਲ। ਮੰਤ੍ਰ ਮੂਲ = ਸਭ ਮੰਤ੍ਰਾਂ ਦਾ ਮੂਲ। ਮਨ = ਹੇ ਮਨ! ਏਕੈ = ਇਕ ਪਰਮਾਤਮਾ ਦਾ (ਨਾਮ ਹੀ)। ਮਨਿ = ਮਨ ਵਿਚ। ਬਿਸ੍ਵਾਸੁ = ਸਰਧਾ, ਨਿਸ਼ਚਾ।
SikhNet (Spanish)El Mul Mantra, el Mantra Raíz, es la única cura para las maldades a las que vivo aferrado, ahora la Fe en Dios
ਚਰਨ ਰੇਨ. ਬਾਂਛੈ ਨਿਤ ਨਾਨਕੁ; ਪੁਨਹ ਪੁਨਹ ਬਲਿਹਾਰਿਆ ॥੨॥੧੬॥
charan ren. baanchhai nit naanak; punah punah balihaariaa |2|16| Ang 675
Sant Singh KhalsaNanak ever longs for the dust of the Lord's feet; again and again, he is a sacrifice to the Lord. ||2||16||
Manmohan SinghNanak ever longs for the dust of the Lord's feet and, again and again, is a sacrifice unto the Lord.
Manmohan Singh (Punjabi)ਨਾਨਕ ਸਦਾ ਹੀ ਸੁਆਮੀ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ ਅਤੇ ਮੁੜ ਮੁੜ ਕੇ ਸੁਆਮੀ ਤੋਂ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨਿਤ ਤੇਰੇ ਚਰਨੋਂ ਕੀ ਧੂੜੀ ਕੋ ਬਾਂਛਤੇ ਹੈਂ ਔਰ ਮਨ ਤਨ ਸੇ ਵਾਰੰਵਾਰ ਤੁਝ ਪਰ ਬਲਿਹਾਰਨੇ ਜਾਤੇ ਹੈਂ॥੨॥੧੬॥
Prof. Sahib Singhਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੨॥੧੬॥ਪਦ ਅਰਥ ਰੇਨ = ਧੂੜ। ਬਾਂਛੈ = ਲੋਚਦਾ ਹੈ। ਨਾਨਕੁ ਬਾਂਛੈ = ਨਾਨਕ ਮੰਗਦਾ ਹੈ। ਪੁਨਹੁ ਪੁਨਹੁ = ਮੁੜ ਮੁੜ, ਫਿਰ ਫਿਰ ॥੨॥੧੬॥
SikhNet (Spanish)se ha instalado en mi ser. Nanak sólo busca el Polvo de los Pies del Señor y una y otra vez, ofrece su Ser en sacrificio a Él. (2-16)