ਮਲਾਰ ਮਹਲਾ ੫ ॥
malaar mahalaa 5 | Ang 1270
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਗੁਰ ਕੇ ਚਰਨ; ਹਿਰਦੈ ਵਸਾਏ ॥
gur ke charan; hiradai vasaae | Ang 1270
Sant Singh KhalsaI enshrine the Lord's Feet within my heart;
Manmohan SinghThe Guru's feet, I have enshrined within my mind,
Manmohan Singh (Punjabi)ਗੁਰਾਂ ਦੇ ਪੈਰ, ਮੈਂ ਆਪਣੇ ਮਨ ਅੰਦਰ ਟਿਕਾ ਲਏ ਹਨ,
Fareedkot Teekaਗੁਰੋਂ ਕੇ ਚਰਨ ਹਿਰਦੇ ਮੇਂ ਬਸਾਏ ਹੈਂ॥
Prof. Sahib Singh(ਪ੍ਰਭੂ ਦਾ ਸੇਵਕ) ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ.ਪਦ ਅਰਥ ਹਿਰਦੈ = ਹਿਰਦੇ ਵਿਚ। ਵਸਾਏ = ਵਸਾਂਦਾ ਹੈ।
SikhNet (Spanish)Enaltezco los Pies de Loto del Señor en mi corazón.
ਕਰਿ ਕਿਰਪਾ ਪ੍ਰਭਿ; ਆਪਿ ਮਿਲਾਏ ॥
kar kirapaa prabh; aap milaae | Ang 1270
Sant Singh Khalsain His Mercy, God has united me with Himself.
Manmohan Singhand the Lord, has mercifully united me with Himself.
Manmohan Singh (Punjabi)ਅਤੇ ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਹੇ ਪ੍ਰਭੂ! ਕ੍ਰਿਪਾ ਕਰ ਕੇ ਤੈਨੇ ਆਪ ਹੀ ਗੁਰੂ ਮਿਲਾਏ ਹੈਂ॥
Prof. Sahib Singh(ਇਹ ਭੀ ਪ੍ਰਭੂ ਦੀ ਆਪਣੀ ਹੀ ਮਿਹਰ ਹੁੰਦੀ ਹੈ) ਪ੍ਰਭੂ ਨੇ ਆਪ (ਹੀ) ਮਿਹਰ ਕਰ ਕੇ (ਉਸ ਨੂੰ ਗੁਰੂ ਚਰਨਾਂ ਵਿਚ) ਜੋੜਿਆ ਹੁੰਦਾ ਹੈ।ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਉ = ਨੂੰ।
SikhNet (Spanish)En Su Misericordia me ha unido a Él.
ਅਪਨੇ ਸੇਵਕ ਕਉ; ਲਏ ਪ੍ਰਭੁ ਲਾਇ ॥
apane sevak kau; le prabh laae | Ang 1270
Sant Singh KhalsaGod enjoins His servant to his tasks.
Manmohan SinghHis slave, the Lord jokes to His service.
Manmohan Singh (Punjabi)ਆਪਣੇ ਗੋਲੇ ਨੂੰ ਸੁਆਮੀ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਹੇ ਪ੍ਰਭੂ! ਅਪਨੇ ਸੇਵਕੋਂ ਕੋ ਆਪੇ ਹੀ ਸੇਵਾ ਮੈ ਲਾਇ ਲੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ (ਚਰਨਾਂ ਵਿਚ) ਜੋੜੀ ਰੱਖਦਾ ਹੈ,ਪਦ ਅਰਥ ਲਾਇ ਲਏ = (ਚਰਨਾਂ ਵਿਚ) ਜੋੜੀ ਰੱਖਦਾ ਹੈ।
SikhNet (Spanish)Dios se le une a su Sirviente en sus tareas.
ਤਾ ਕੀ ਕੀਮਤਿ; ਕਹੀ. ਨ ਜਾਇ ॥੧॥
taa kee keemat; kahee. na jaae |1| Ang 1270
Sant Singh KhalsaHis worth cannot be expressed. ||1||
Manmohan SinghThe worth of His slave can not be told.
Manmohan Singh (Punjabi)ਉਸ ਦੇ ਗੋਲੇ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਤਿਸ ਸੇਵਕ ਕੀ ਕੀਮਤ ਕਹੀ ਨਹੀਂ ਜਾਤੀ ਹੈ॥੧॥
Prof. Sahib Singhਉਸ (ਮਾਲਕ ਦਾ) ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ ॥੧॥
SikhNet (Spanish)Su valor no puede ser expresado. (1)
ਕਰਿ ਕਿਰਪਾ; ਪੂਰਨ ਸੁਖਦਾਤੇ ॥
kar kirapaa; pooran sukhadaate | Ang 1270
Sant Singh KhalsaPlease be merciful to me, O Perfect Giver of peace.
Manmohan SinghO my Bliss-giving perfect Lord, show Thou mercy unto me.
Manmohan Singh (Punjabi)ਹੇ ਮੇਰੀ ਖੁਸ਼ੀ-ਬਖਸ਼ਣਹਾਰ, ਪੂਰੇ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪੂਰਨ ਸੁਖੋਂ ਕੇ ਦਾਤੇ! ਹਮਾਰੇ ਪੁਰ ਕ੍ਰਿਪਾ ਦ੍ਰਿਸਟੀ ਕਰੋ॥
Prof. Sahib Singhਹੇ ਸਰਬ-ਵਿਆਪਕ! ਹੇ ਸੁਖ ਦੇਣ ਵਾਲੇ ਪ੍ਰਭੂ! ਮਿਹਰ ਕਰ (ਮੇਰੇ ਚਿੱਤ ਵਿਚ ਆ ਵੱਸ),ਪਦ ਅਰਥ ਕਰਿ ਕਿਰਪਾ = ਮਿਹਰ ਕਰ। ਪੂਰਨ = ਹੇ ਸਰਬ-ਵਿਆਪਕ! ਸੁਖਦਾਤੇ = ਹੇ ਸੁਖ ਦੇਣ ਵਾਲੇ!
SikhNet (Spanish)Por favor, ten Misericordia de mí, oh, Dador Perfecto de Paz.
ਤੁਮੑਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ; ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥
tumaree kripaa te toon chit aaveh; aatth pehar terai rang raate |1| rahaau | Ang 1270
Sant Singh KhalsaBy Your Grace, You come to mind; I am imbued with Your Love, twenty-four hours a day. ||1||Pause||
Manmohan SinghBy Thy grace, O Lord, I meditate upon Thee and remain imbued with Thy love, throughout the eight watches. Pause.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਸੁਆਮੀ! ਮੈਂ ਤੈਨੂੰ ਸਿਮਰਦਾ ਹਾਂ ਅਤੇ ਅੱਠੇ ਪਹਿਰ ਹੀ ਤੇਰੀ ਪ੍ਰੀਤ ਵਿੱਚ ਰੰਗਿਆ ਰਹਿੰਦਾ ਹਾਂ। ਠਹਿਰਾਉ।
Fareedkot Teekaਕਿਉਂਕਿ ਤੇਰੀ ਹੀ ਕ੍ਰਿਪਾ ਤੇ ਤੂੰ ਚਿਤ ਮੇਂ ਆਵਤਾ ਹੈਂ। ਜਿਨ ਪਰ ਤੇਰੀ ਕਿਰਪਾ ਹੋਈ ਹੈ, ਸੋ ਆਠੋਂ ਪਹਰ ਤੇਰੇ ਪ੍ਰੇਮ ਮੇਂ ਰਾਤੇ ਹੈਂ॥੧॥ ਰਹਾਉ ॥
Prof. Sahib Singhਤੂੰ ਆਪਣੀ ਮਿਹਰ ਨਾਲ ਹੀ (ਜੀਵਾਂ ਦੇ) ਚਿੱਤ ਵਿਚ ਆਉਂਦਾ ਹੈਂ, (ਜਿਨ੍ਹਾਂ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਉਹ) ਅੱਠੇ ਪਹਰ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਤੇ = ਤੋਂ, ਦੀ ਰਾਹੀਂ। ਚਿਤਿ = ਚਿੱਤ ਵਿਚ। ਤੇਰੈ ਰੰਗਿ = ਤੇਰੇ (ਪ੍ਰੇਮ-) ਰੰਗ ਵਿਚ। ਰਾਤੇ = ਰੰਗੇ ਰਹਿੰਦੇ ਹਨ ॥੧॥ ਰਹਾਉ ॥
SikhNet (Spanish)Por Tu Gracia llegaste a mi mente y ahora vivo compenetrado en Tu Amor las veinticuatro horas del día. (1-Pausa)
ਗਾਵਣੁ ਸੁਨਣੁ; ਸਭੁ ਤੇਰਾ ਭਾਣਾ ॥
gaavan sunan; sabh teraa bhaanaa | Ang 1270
Sant Singh KhalsaSinging and listening, it is all by Your Will.
Manmohan SinghSinging and hearing Thy Name, O Lord, is all in Thy will.
Manmohan Singh (Punjabi)ਤੇਰੇ ਨਾਮ ਦਾ ਗਾਇਨ ਕਰਨਾ ਅਤੇ ਸੁਣਨਾ, ਹੇ ਸੁਆਮੀ! ਤੇਰੀ ਰਜ਼ਾ ਅੰਦਰ ਹੈ।
Fareedkot Teekaਗਾਵਣਾ ਅਰ ਸੁਣਨਾ ਸਭ ਤੇਰਾ ਭਾਣਾ ਹੈ, ਭਾਵ ਸੇ ਤੇਰੀ ਆਗ੍ਯਾ ਮੇਂ ਹੈ॥
Prof. Sahib Singhਹੇ ਪ੍ਰਭੂ! ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ।ਪਦ ਅਰਥ ਭਾਣਾ = ਰਜ਼ਾ, ਹੁਕਮ।
SikhNet (Spanish)Es por Tu Voluntad que cantamos y escuchamos
ਹੁਕਮੁ ਬੂਝੈ; ਸੋ ਸਾਚਿ ਸਮਾਣਾ ॥
hukam boojhai; so saach samaanaa | Ang 1270
Sant Singh KhalsaOne who understands the Hukam of Your Command is absorbed in Truth.
Manmohan SinghWhosoever realises Thy will; he merges in the True Name.
Manmohan Singh (Punjabi)ਜੋ ਕੋਈ ਤੇਰੀ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਨਾਮ ਅੰਦਰ ਨੀਨ ਹੋ ਜਾਂਦਾ ਹੈ।
Fareedkot Teekaਜੋ ਹੁਕਮ ਕੋ ਬੂਝਤਾ ਹੈ ਤਿਸ ਕਾ ਸਚ ਮੇਂ ਸਮਾਵਣਾ ਹੂਆ ਹੈ॥
Prof. Sahib Singh(ਜਿਹੜਾ ਮਨੁੱਖ ਤੇਰੇ) ਹੁਕਮ ਨੂੰ ਸਮਝਦਾ ਹੈ, ਉਹ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ।
SikhNet (Spanish)y quién comprende el Jukam de Tu Mandato es absorbido en Tu Verdad.
ਜਪਿ ਜਪਿ ਜੀਵਹਿ; ਤੇਰਾ ਨਾਂਉ ॥
jap jap jeeveh; teraa naanau | Ang 1270
Sant Singh KhalsaChanting and meditating on Your Name, I live.
Manmohan SinghHe lives by contemplating, contemplating Thy Name,
Manmohan Singh (Punjabi)ਉਹ ਤੇਰੇ ਨਾਮ ਨੂੰ ਸਿਮਰ, ਸਿਮਰ ਕੇ ਜੀਉਂਦਾ ਹੈ,
Fareedkot Teekaਤਾਂ ਤੇ ਸੰਤ ਜਨ ਤੇਰਾ ਨਾਮੁ ਜਪ ਜਪ ਕਰ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! (ਤੇਰੇ ਸੇਵਕ) ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ,ਪਦ ਅਰਥ ਜਪਿ = ਜਪ ਕੇ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ।
SikhNet (Spanish)Yo vivo cantando y meditando en Tu Nombre,
ਤੁਝ ਬਿਨੁ ਦੂਜਾ; ਨਾਹੀ ਥਾਉ ॥੨॥
tujh bin doojaa; naahee thaau |2| Ang 1270
Sant Singh KhalsaWithout You, there is no place at all. ||2||
Manmohan Singhand for him, without Thee, there is not other place.
Manmohan Singh (Punjabi)ਅਤੇ ਉਸ ਦੇ ਲਈ, ਤੇਰੇ ਬਗੈਰ ਹੋਰ ਕੋਈ ਜਗ੍ਹਾ ਨਹੀਂ।
Fareedkot Teekaਕ੍ਯੋਂਕਿ ਤੇਰੇ ਸੇ ਬਿਨਾਂ ਕੋਈ ਦੂਸਰਾ ਥਾਉਂ ਨਹੀਂ ਹੈ॥੨॥
Prof. Sahib Singhਉਹਨਾਂ ਨੂੰ ਤੈਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ॥੨॥ਪਦ ਅਰਥ ਥਾਉ = ਥਾਂ, ਆਸਰਾ ॥੨॥
SikhNet (Spanish)pues sin Ti no existe ningún otro lugar. (2)
ਦੁਖ ਸੁਖ; ਕਰਤੇ ਹੁਕਮੁ ਰਜਾਇ ॥
dukh sukh; karate hukam rajaae | Ang 1270
Sant Singh KhalsaPain and pleasure come by Your Command, O Creator Lord.
Manmohan SinghO Creator-Lord, woe and weal are all in Thy command and will.
Manmohan Singh (Punjabi)ਹੇ ਸਿਰਜਣਹਾਰ ਸੁਆਮੀ! ਗਮੀ ਅਤੇ ਖੁਸ਼ੀ ਸਮੂਹ ਤੇਰੇ ਫੁਰਮਾਨ ਅਤੇ ਭਾਣੇ ਵਿੱਚ ਹਨ।
Fareedkot Teekaਹੇ ਕਰਤੇ! ਦੁਖ ਭੀ ਤੇਰੇ ਹੁਕਮ ਮੇਂ ਹੈ ਅਰ ਸੁਖ ਭੀ ਤੇਰੇ ਰਜਾਇ ਮੇਂ ਹੈ; ਵਾ ਹੇ ਰਜਾਈ ਕਰਤੇ! ਦੁਖ ਅਰ ਸੁਖ ਸਭ ਤੇਰੇ ਹੁਕਮ ਸੇ ਹੈਂ॥
Prof. Sahib Singhਇਹ ਕਰਤਾਰ ਦਾ ਹੁਕਮ ਹੈ ਕਰਤਾਰ ਦੀ ਰਜ਼ਾ ਹੈ (ਕਦੇ) ਦੁੱਖ (ਕਦੇ) ਸੁਖ (ਦੇਂਦਾ ਹੈ)।ਪਦ ਅਰਥ ਕਰਤੇ ਹੁਕਮੁ = ਕਰਤਾਰ ਦਾ ਹੁਕਮ। ਕਰਤੇ ਰਜਾਇ = ਕਰਤਾਰ ਦੀ ਰਜ਼ਾ।
SikhNet (Spanish)Dolor y placer llegan por Tu Voluntad, oh, Señor Creador,
ਭਾਣੈ ਬਖਸ; ਭਾਣੈ ਦੇਇ ਸਜਾਇ ॥
bhaanai bakhas; bhaanai dee sajaae | Ang 1270
Sant Singh KhalsaBy the Pleasure of Your Will You forgive, and by the Pleasure of Your Will You award punishment.
Manmohan SinghIn Thy will Thou forgive and in Thy will Thou punish.
Manmohan Singh (Punjabi)ਆਪਣੀ ਰਜ਼ਾ ਅੰਦਰ ਤੂੰ ਮੁਆਫ ਕਰ ਦਿੰਦਾ ਹੈਂ ਅਤੇ ਆਪਣੀ ਰਜਾ ਅੰਦਰ ਸਜਾ ਦਿੰਦਾ ਹੈ।
Fareedkot Teekaਤੂੰ ਭਾਣੇ ਮੇਂ ਬਖਸਤਾ ਹੈਂ ਔਰ ਆਪਣੇ ਭਾਣੇ ਮੇਂ ਸਜਾਇ ਦੇਤਾ ਹੈਂ॥
Prof. Sahib Singhਆਪਣੀ ਰਜ਼ਾ ਵਿਚ (ਕਿਸੇ ਉੱਤੇ) ਬਖ਼ਸ਼ਸ਼ (ਕਰਦਾ ਹੈ, ਕਿਸੇ ਨੂੰ) ਸਜ਼ਾ ਦੇਂਦਾ ਹੈ।ਪਦ ਅਰਥ ਭਾਣੈ = ਰਜ਼ਾ ਵਿਚ। ਬਖਸ = ਬਖ਼ਸ਼ਸ਼। ਦੇਇ = ਦੇਂਦਾ ਹੈ।
SikhNet (Spanish)y disfrutando de Tu Voluntad nos perdonas, oh, nos haces enfrentar la consecuencia de nuestras acciones.
ਦੁਹਾਂ ਸਿਰਿਆਂ ਕਾ; ਕਰਤਾ ਆਪਿ ॥
duhaan siriaan kaa; karataa aap | Ang 1270
Sant Singh KhalsaYou are the Creator of both realms.
Manmohan SinghOf both the ends of here and hereafter, Thou Thyself are the Creator.
Manmohan Singh (Punjabi)ਏਥੇ ਅਤੇ ਉਥੇ ਦੇ ਦੋਨਾਂ ਕਿਨਾਰਿਆਂ ਦਾ, ਤੂੰ ਖੁਦ ਹੀ ਸਿਰਜਣਹਾਰ ਹੈ।
Fareedkot Teekaਹੇ ਕਰਤਾ! ਦੁਹਾਂ ਸਿਰਿਆਂ ਕਾ, ਭਾਵ ਲੋਕ ਪ੍ਰਲੋਕ ਕਾ ਮਾਲਕ ਤੂੰ ਆਪ ਹੈਂ॥
Prof. Sahib Singh(ਬਖ਼ਸ਼ਸ਼ ਅਤੇ ਸਜ਼ਾ-ਇਹਨਾਂ) ਦੋਹਾਂ ਪਾਸਿਆਂ ਦਾ ਕਰਤਾਰ ਆਪ ਹੀ ਮਾਲਕ ਹੈ।ਪਦ ਅਰਥ ਦੁਹਾਂ ਸਿਰਿਆਂ ਕਾ = (ਬਖ਼ਸ਼ਸ਼ ਅਤੇ ਸਜ਼ਾ, ਇਹਨਾਂ) ਦੋਹਾਂ ਪਾਸਿਆਂ ਦਾ।
SikhNet (Spanish)Eres el Creador de ambos reinos, el del placer y el de la consecuencia de las acciones.
ਕੁਰਬਾਣੁ ਜਾਂਈ; ਤੇਰੇ ਪਰਤਾਪ ॥੩॥
kurabaan jaanee; tere parataap |3| Ang 1270
Sant Singh KhalsaI am a sacrifice to Your Glorious Grandeur. ||3||
Manmohan SinghO Lord, I am a sacrifice unto Thine glory.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਸੋਭਾ ਉਤੋਂ ਘੋਲੀ ਜਾਂਦਾ ਹਾਂ।
Fareedkot Teekaਮੈਂ ਤੇਰੇ ਪ੍ਰਤਾਪ ਊਪਰ ਸੇ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਹੇ ਪ੍ਰਭੂ! ਤੇਰੇ (ਇਤਨੇ ਵੱਡੇ) ਪਰਤਾਪ ਤੋਂ ਮੈਂ ਸਦਕੇ ਜਾਂਦਾ ਹਾਂ ॥੩॥ਪਦ ਅਰਥ ਜਾਂਈ = ਮੈਂ ਜਾਂਦਾ ਹਾਂ ॥੩॥
SikhNet (Spanish)Yo ofrezco mi ser en sacrificio a Tu Gloriosa Grandeza. (3)
ਤੇਰੀ ਕੀਮਤਿ; ਤੂਹੈ ਜਾਣਹਿ ॥
teree keemat; toohai jaaneh | Ang 1270
Sant Singh KhalsaYou alone know Your value.
Manmohan SinghThy worth, O God, Thou Thyself know.
Manmohan Singh (Punjabi)ਆਪਣੇ ਮੁੱਲ ਨੂੰ ਹੇ ਵਾਹਿਗੁਰੂ! ਤੂੰ ਆਪ ਹੀ ਜਾਣਦਾ ਹੈ।
Fareedkot Teekaਤੇਰੀ ਕੀਮਤ ਕੋ ਤੂੰ ਆਪ ਹੀ ਜਾਣਤਾ ਹੈਂ॥
Prof. Sahib Singhਹੇ ਪ੍ਰਭੂ! (ਤੂੰ ਕਿਤਨਾ ਵੱਡਾ ਹੈਂ-ਆਪਣੀ ਇਹ) ਕੀਮਤ ਤੂੰ ਆਪ ਹੀ ਜਾਣਦਾ ਹੈਂ।ਪਦ ਅਰਥ ਤੂ ਹੈ = ਤੂੰ ਹੀ।
SikhNet (Spanish)Sólo Tú conoces Tu Valor.
ਤੂ ਆਪੇ ਬੂਝਹਿ; ਸੁਣਿ ਆਪਿ ਵਖਾਣਹਿ ॥
too aape boojheh; sun aap vakhaaneh | Ang 1270
Sant Singh KhalsaYou alone understand, You Yourself speak and listen.
Manmohan SinghThou Thyself understand and hear and Thyself describe Thine wonders.
Manmohan Singh (Punjabi)ਤੂੰ ਖੁਦ ਆਪਣਿਆ ਕ੍ਰਿਸ਼ਮਿਆਂ ਨੂੰ ਸਮਝਦਾ ਤੇ ਸੁਣਦਾ ਹੈ ਅਤੇ ਖੁਦ ਹੀ ਬਿਆਨ ਕਰਦਾ ਹੈ।
Fareedkot Teekaਤੂੰ ਆਪ ਹੀ ਸੁਨ ਕਰ ਬੂਝਤਾ ਹੈਂ ਔਰ ਆਪੇ ਹੀ ਕਥਨ ਕਰਤਾ ਹੈਂ, ਭਾਵ ਇਹ ਜਗ੍ਯਾਸੂ ਰੂਪ ਹੋ ਕਰ ਬੂਝਤਾ ਹੈਂ ਔਰ ਗੁਰੂ ਰੂਪ ਹੋ ਕਰ ਕਥਨ ਕਰਤਾ ਹੈਂ॥
Prof. Sahib Singhਤੂੰ ਆਪ ਹੀ (ਆਪਣੀ ਰਜ਼ਾ ਨੂੰ) ਸਮਝਦਾ ਹੈਂ, (ਆਪਣੇ ਹੁਕਮ ਨੂੰ) ਸੁਣ ਕੇ ਤੂੰ ਆਪ ਹੀ (ਉਸ ਦੀ) ਵਿਆਖਿਆ ਕਰਦਾ ਹੈਂ।ਪਦ ਅਰਥ ਬੂਝਹਿ = ਸਮਝਦਾ ਹੈਂ। ਸੁਣਿ = ਸੁਣ ਕੇ।
SikhNet (Spanish)Sólo Tú entiendes, hablas y escuchas.
ਸੇਈ ਭਗਤ; ਜੋ ਤੁਧੁ ਭਾਣੇ ॥
seee bhagat; jo tudh bhaane | Ang 1270
Sant Singh KhalsaThey alone are devotees, who are pleasing to Your Will.
Manmohan SinghThey alone are the saints, who are pleasing to Thee,
Manmohan Singh (Punjabi)ਕੇਵਲ ਉਹ ਹੀ ਸੰਤ ਹਨ, ਜੋ ਤੈਨੂੰ ਚੰਗੇ ਲਗਦੇ ਹਨ,
Fareedkot Teekaਜੋ ਤੇਰੇ ਕੋ ਭਾਣੇ ਹੈਂ ਸੇਈ ਭਗਤ ਹੈਂ॥
Prof. Sahib Singhਹੇ ਪ੍ਰਭੂ! ਉਹੀ ਮਨੁੱਖ ਤੇਰੇ (ਅਸਲ) ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ।ਪਦ ਅਰਥ ਸੇਈ = ਉਹ (ਮਨੁੱਖ) ਹੀ (ਬਹੁ-ਵਚਨ)। ਤੁਧੁ = ਤੈਨੂੰ। ਭਾਣੇ = ਚੰਗੇ ਲੱਗਦੇ ਹਨ।
SikhNet (Spanish)Tus Devotos sólo son quienes complacen Tu Voluntad.
ਨਾਨਕ ਤਿਨ ਕੈ; ਸਦ ਕੁਰਬਾਣੇ ॥੪॥੨॥੨੦॥
naanak tin kai; sad kurabaane |4|2|20| Ang 1271
Sant Singh KhalsaNanak is forever a sacrifice to them. ||4||2||20||
Manmohan Singhand Nanak is ever a sacrifice unto them, O Lord.
Manmohan Singh (Punjabi)ਅਤੇ ਨਾਨਕ ਉਨ੍ਹਾਂ ਉਤੋਂ ਹਮੇਸ਼ਾਂ ਹੀ ਵਾਰਨੇ ਜਾਂਦਾ ਹੈ, ਹੇ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਬਲਿਹਾਰਨੇ ਜਾਤੇ ਹੈਂ॥੪॥੨॥੨੦॥
Prof. Sahib Singhਹੇ ਨਾਨਕ! ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੨॥੨੦॥ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੪॥੨॥੨੦॥
SikhNet (Spanish)Nanak ofrece para siempre su ser en sacrificio a ellos. (4-2-20)