ੴ

ਸਿੱਖਬਾਣੀ · SikhBani

Ang 1271

Sri Guru Granth Sahib · Raag Malaar · 4 shabads, 50 lines
Translations
Shabad Guru Arjan Dev Ji Raag Malaar continued from Ang 1270

ਨਾਨਕ ਤਿਨ ਕੈ; ਸਦ ਕੁਰਬਾਣੇ ॥੪॥੨॥੨੦॥

naanak tin kai; sad kurabaane |4|2|20|

Sant Singh KhalsaNanak is forever a sacrifice to them. ||4||2||20||
Manmohan Singhand Nanak is ever a sacrifice unto them, O Lord.
Manmohan Singh (Punjabi)ਅਤੇ ਨਾਨਕ ਉਨ੍ਹਾਂ ਉਤੋਂ ਹਮੇਸ਼ਾਂ ਹੀ ਵਾਰਨੇ ਜਾਂਦਾ ਹੈ, ਹੇ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਬਲਿਹਾਰਨੇ ਜਾਤੇ ਹੈਂ॥੪॥੨॥੨੦॥
Prof. Sahib Singhਹੇ ਨਾਨਕ! ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੨॥੨੦॥

ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੪॥੨॥੨੦॥

SikhNet (Spanish)Nanak ofrece para siempre su ser en sacrificio a ellos. (4-2-20)

Open this shabad (19 lines, Angs 1270-1271) →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਪਰਮੇਸਰੁ ਹੋਆ ਦਇਆਲੁ ॥

paramesar hoaa deaal |

Sant Singh KhalsaThe Transcendent Lord God has become merciful;
Manmohan SinghThe Transcendent Lord has become merciful,
Manmohan Singh (Punjabi)ਪਰਮ ਪ੍ਰਭੂ ਮਿਹਰਬਾਨ ਹੋ ਗਿਆ ਹੈ,
Fareedkot Teekaਪਰਮੇਸ੍ਵਰ ਹਮਾਰੇ ਪਰ ਦ੍ਯਾਲ ਹੂਆ ਹੈ॥
Prof. Sahib Singh(ਜਿਸ ਮਨੁੱਖ ਉੱਤੇ) ਪਰਮਾਤਮਾ ਦਇਆਵਾਨ ਹੁੰਦਾ ਹੈ,

ਪਦ ਅਰਥ ਪਰਮੇਸਰੁ = ਪਰਮ-ਈਸਰੁ, ਸਭ ਤੋਂ ਵੱਡਾ ਮਾਲਕ-ਪ੍ਰਭੂ। ਦਇਆਲੁ = ਦਇਆਵਾਨ।

SikhNet (Spanish)Dios, nuestro Señor Trascendente nos ha mostrado Su Misericordia,

ਮੇਘੁ ਵਰਸੈ; ਅੰਮ੍ਰਿਤ ਧਾਰ ॥

megh varasai; amrit dhaar |

Sant Singh KhalsaAmbrosial Nectar is raining down from the clouds.
Manmohan Singhand the cloud is pouring forth the ambrosial stream.
Manmohan Singh (Punjabi)ਅਤੇ ਬੱਦਲ ਆਬਿ-ਹਿਯਾਤ ਦਾ ਪਰਵਾਹ ਬਰਸਾ ਰਿਹਾ ਹੈ।
Fareedkot Teekaਬਦਲ ਅੰਮ੍ਰਿਤ ਕੀ ਧਾਰ ਬਰਸ ਰਹੀ ਹੈ ਅਰਥਾਤ ਗੁਰੂ ਨਾਮ ਅੰਮ੍ਰਿਤ ਕਾ ਉਪਦੇਸ ਕਰਤੇ ਹੈਂ॥
Prof. Sahib Singh(ਉਸ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼) ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ।

ਪਦ ਅਰਥ ਮੇਘੁ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰ-ਉਪਦੇਸ਼। ਵਰਸੈ = ਵਰਖਾ ਕਰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)y el Néctar está siendo rociado desde las nubes.

ਸਗਲੇ ਜੀਅ ਜੰਤ ਤ੍ਰਿਪਤਾਸੇ ॥

sagale jeea jant tripataase |

Sant Singh KhalsaAll beings and creatures are satisfied;
Manmohan SinghAll the creatures are satiated,
Manmohan Singh (Punjabi)ਸਾਰੇ ਜੀਵ-ਜੰਤੂ ਸੰਤੁਸ਼ਟ ਹੋ ਗਏ ਹਨ,
Fareedkot Teekaਸਭੀ (ਜੀਅ ਜੰਤ) ਉਤਮ ਮਧਮ ਜਗ੍ਯਾਸੂ ਤ੍ਰਿਪਤ ਹੂਏ ਹੈਂ॥
Prof. Sahib Singh(ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ, ਉਹ) ਸਾਰੇ ਜੀਵ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ।

ਪਦ ਅਰਥ ਤ੍ਰਿਪਤਾਸੇ = ਰੱਜ ਜਾਂਦੇ ਹਨ।

SikhNet (Spanish)Todas las criaturas y los seres están satisfechos,

ਕਾਰਜ ਆਏ ਪੂਰੇ ਰਾਸੇ ॥੧॥

kaaraj aae poore raase |1|

Sant Singh Khalsatheir affairs are perfectly resolved. ||1||
Manmohan Singhand the affairs are perfectly well arranged.
Manmohan Singh (Punjabi)ਅਤੇ ਕੰਮ ਪੂਰੀ ਤਰ੍ਹਾਂ ਨੇਪਰੇ ਚੜ੍ਹ ਗਏ ਹਨ।
Fareedkot Teeka(ਪੂਰੇ) ਸਮੂਹ ਕਾਰਜ ਰਾਸ ਆਏ ਹੈਂ॥੧॥
Prof. Sahib Singhਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੧॥

ਪਦ ਅਰਥ ਆਏ ਰਾਸੇ = ਰਾਸਿ ਆਏ, ਸਿਰੇ ਚੜ੍ਹ ਜਾਂਦੇ ਹਨ ॥੧॥

SikhNet (Spanish)pues sus asuntos han sido resueltos. (1)

ਸਦਾ ਸਦਾ; ਮਨ ਨਾਮੁ ਸਮੑਾਲਿ ॥

sadaa sadaa; man naam samaal |

Sant Singh KhalsaO my mind, dwell on the Lord, forever and ever.
Manmohan SinghO my soul, ever, ever remember thou thy Lord's Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਹਮੇਸ਼ਾ, ਹਮੇਸ਼ਾਂ ਹੀ ਆਪਣੀ ਸਾਈਂ ਦਾ ਸਿਮਰਨ ਕਰ।
Fareedkot Teekaਮੇਰੇ ਮਨ ਨੇ ਸਦਾ ਸਦਾ ਨਾਮ ਕੋ ਸਮਾਲਾ ਹੈ॥
Prof. Sahib Singhਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।

ਪਦ ਅਰਥ ਮਨ = ਹੇ ਮਨ! ਸਮ੍ਹ੍ਹਾਲਿ = ਸੰਭਾਲ, ਯਾਦ ਕਰਦਾ ਰਹੁ।

SikhNet (Spanish)Oh, mente mía habita en el Señor por siempre y para siempre, pues, sirviendo al Perfecto Guru,

ਗੁਰ ਪੂਰੇ ਕੀ ਸੇਵਾ ਪਾਇਆ; ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥

gur poore kee sevaa paaeaa; aithai othai nibahai naal |1| rahaau |

Sant Singh KhalsaServing the Perfect Guru, I have obtained it. It shall stay with me both here and hereafter. ||1||Pause||
Manmohan SinghThrough the service of the Perfect Guru, I am blessed with the Name and it shall last with the Name and it shall last with me, here and hereafter. Pause.
Manmohan Singh (Punjabi)ਪੂਰਨ ਗੁਰਾਂ ਦੀ ਟਹਿਲ ਸੇਵਾ ਰਾਹੀਂ, ਮੈਨੂੰ ਨਾਮ ਪਰਾਪਤ ਹੋ ਗਿਆ ਹੈ ਅਤੇ ਏਥੇ ਤੇ ਓਥੇ ਇਹ ਮੇਰਾ ਸਾਥ ਦੇਵੇਗਾ। ਠਹਿਰਾਉ।
Fareedkot Teekaਪੂਰੇ ਗੁਰੋਂ ਕੀ ਸੇਵਾ ਕਰ ਪਾਯਾ ਹੈ ਔਰ ਲੋਕ ਪ੍ਰਲੋਕ ਮੇਂ ਹਮਾਰੇ ਸਾਥ ਨਿਭੇਗਾ॥੧॥ ਰਹਾਉ ॥
Prof. Sahib Singh(ਇਹ ਨਾਮ) ਪੂਰੇ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਅਤੇ ਇਸ ਲੋਕ ਤੇ ਪਰਲੋਕ ਵਿਚ (ਜੀਵ ਦੇ ਨਾਲ) ਸਾਥ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਸੇਵਾ = ਸਰਨ। ਐਥੈ ਓਥੈ = ਇਸ ਲੋਕ ਅਤੇ ਪਰਲੋਕ ਵਿਚ ॥੧॥ ਰਹਾਉ ॥

SikhNet (Spanish)lo he obtenido y se quedará conmigo aquí y aquí después. (1-Pausa)

ਦੁਖੁ ਭੰਨਾ ਭੈ ਭੰਜਨਹਾਰ ॥

dukh bhanaa bhai bhanjanahaar |

Sant Singh KhalsaHe is the Destroyer of pain, the Eradicator of fear.
Manmohan SinghThe Lord is the Destroyer of pain and the Remover of fear.
Manmohan Singh (Punjabi)ਪ੍ਰਭੂ ਦੁਖੜਾ ਹਰਨਹਾਰ ਅਤੇ ਡਰ! ਦੂਰ ਕਰਨ ਵਾਲਾ ਹੈ।
Fareedkot Teekaਭੈ ਭੰਜਨਹਾਰ ਨੇ ਕਾਲਾਦਿ ਦੁਖ ਕੋ (ਭੰਨਾ) ਤੋੜ ਦੀਆ ਹੈ॥
Prof. Sahib Singh(ਜੀਵਾਂ ਦੇ) ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ-

ਪਦ ਅਰਥ ਭੰਨਾ = ਭੰਨ ਦਿੱਤਾ, ਦੂਰ ਕਰ ਦਿੱਤਾ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ।

SikhNet (Spanish)Él es el Destructor del dolor,

ਆਪਣਿਆ ਜੀਆ ਕੀ ਕੀਤੀ ਸਾਰ ॥

aapaniaa jeea kee keetee saar |

Sant Singh KhalsaHe takes care of His beings.
Manmohan SinghHe takes care of His beings.
Manmohan Singh (Punjabi)ਉਹ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
Fareedkot Teekaਅਪਣੈ ਜੀਵੋਂ ਕੀ ਸੰਭਾਲ ਕਰੀ ਹੈ॥
Prof. Sahib Singhਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰਭਾਲ ਕੀਤੀ ਹੈ, ਤੇ (ਜੀਵਾਂ ਦਾ) ਹਰੇਕ ਦੁੱਖ ਦੂਰ ਕੀਤਾ ਹੈ।

ਪਦ ਅਰਥ ਸਾਰ = ਸੰਭਾਲ।

SikhNet (Spanish)el Erradicador del miedo, Él cuida a sus seres,

ਰਾਖਨਹਾਰ ਸਦਾ ਮਿਹਰਵਾਨ ॥

raakhanahaar sadaa miharavaan |

Sant Singh KhalsaThe Savior Lord is kind and compassionate forever.
Manmohan SinghThe Saviour-Lord is ever merciful,
Manmohan Singh (Punjabi)ਰੱਖਿਆ ਕਰਨ ਵਾਲਾ-ਸੁਆਮੀ ਸਦੀਵ ਹੀ ਦਇਆਲੂ ਹੈ।
Fareedkot Teekaਰਖ੍ਯਾ ਕਰਨੇ ਵਾਲਾ ਹਰੀ ਸਦਾ ਮਿਹਰਬਾਨ ਹੈ॥
Prof. Sahib Singhਰੱਖਿਆ ਕਰਨ ਦੀ ਸਮਰਥਾ ਵਾਲਾ ਪਰਮਾਤਮਾ (ਜੀਵਾਂ ਉੱਤੇ) ਸਦਾ ਦਇਆਵਾਨ ਰਹਿੰਦਾ ਹੈ,

ਪਦ ਅਰਥ ਰਾਖਣਹਾਰ = ਰੱਖਿਆ ਕਰ ਸਕਣ ਵਾਲਾ।

SikhNet (Spanish)el Señor Salvador es siempre Bondadoso y Compasivo

ਸਦਾ ਸਦਾ ਜਾਈਐ ਕੁਰਬਾਨ ॥੨॥

sadaa sadaa jaaeeai kurabaan |2|

Sant Singh KhalsaI am a sacrifice to Him, forever and ever. ||2||
Manmohan Singhever, ever I am a sacrifice unto Him.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਸਦਾ ਸਦਾ ਤਿਸ ਕੇ ਬਲਿਹਾਰਨੇ ਜਾਈਏ॥੨॥
Prof. Sahib Singhਉਸ ਦੇ (ਚਰਨਾਂ) ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥

ਪਦ ਅਰਥ ਜਾਈਐ = ਜਾਣਾ ਚਾਹੀਦਾ ਹੈ ॥੨॥

SikhNet (Spanish)y yo ofrezco mi ser en sacrificio a Él por siempre y para siempre. (2)

ਕਾਲੁ ਗਵਾਇਆ; ਕਰਤੈ ਆਪਿ ॥

kaal gavaaeaa; karatai aap |

Sant Singh KhalsaThe Creator Himself has eliminated death.
Manmohan SinghThe Creator-Lord, of Himself f has rid me of the fear of death.
Manmohan Singh (Punjabi)ਸਿਰਜਣਹਾਰ-ਸੁਆਮੀ ਨੇ ਆਪੇ ਹੀ, ਮੇਰਾ ਮੌਤ ਦਾ ਡਰ ਦੂਰ ਕਰ ਦਿੱਤਾ ਹੈ।
Fareedkot Teekaਕਰਤੇ ਨੇ ਆਪ ਕਾਲ ਕਾ ਭ੍ਯ ਗਵਾਇਆ ਹੈ॥
Prof. Sahib Singh(ਜਿਸ ਨੇ ਭੀ ਨਾਮ ਜਪਿਆ ਹੈ) ਕਰਤਾਰ ਨੇ (ਉਸ ਦੇ ਸਿਰ ਤੋਂ ਆਤਮਕ) ਮੌਤ ਦੂਰ ਕਰ ਦਿੱਤੀ।

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਕਰਤੈ = ਕਰਤਾਰ ਨੇ।

SikhNet (Spanish)El Creador Mismo ha eliminado la muerte.

ਸਦਾ ਸਦਾ ਮਨ; ਤਿਸ ਨੋ ਜਾਪਿ ॥

sadaa sadaa man; tis no jaap |

Sant Singh KhalsaMeditate on Him forever and ever, O my mind.
Manmohan SinghEver, ever contemplate thou Him, O my soul.
Manmohan Singh (Punjabi)ਸਦੀਵ, ਸਦੀਵ ਹੀ ਤੂੰ ਉਸ ਦਾ ਅਰਾਧਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਤਾਂ ਤੇ ਹੇ ਮਨ! ਸਦਾ ਤਿਸ ਕਾ ਜਾਪੁ ਕਰੁ॥
Prof. Sahib Singh(ਤਾਂ ਤੇ) ਹੇ ਮਨ! ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਤਿਸ ਨੋ = (ਸੰਬੰਧਕ 'ਨੋ' ਦੇ ਕਾਰਨ 'ਲਫ਼ਜ਼' ਤਿਸੁ ਦਾ (ੁ) ਉਡ ਗਿਆ ਹੈ)। ਜਪਿ = ਜਪਿਆ ਕਰ।

SikhNet (Spanish)Medita en Él por siempre, oh, mi mente.

ਦ੍ਰਿਸਟਿ ਧਾਰਿ; ਰਾਖੇ ਸਭਿ ਜੰਤ ॥

drisatt dhaar; raakhe sabh jant |

Sant Singh KhalsaHe watches all with His Glance of Grace and protects them.
Manmohan SinghCasting His merciful glance, He protects all the beings.
Manmohan Singh (Punjabi)ਆਪਣੀ ਮਿਹਰ ਦੀ ਨਜ਼ਰ ਕਰ ਕੇ, ਉਹ ਸਾਰਿਆਂ ਜੀਵਾਂ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਨੇ ਸਭ ਜੀਵ ਦ੍ਯਾ ਦ੍ਰਿਸ੍ਟੀ ਧਾਰ ਕਰ ਰਾਖੇ ਹੈਂ॥
Prof. Sahib Singh(ਉਸ ਭਗਵਾਨ ਨੇ) ਮਿਹਰ ਦੀ ਨਿਗਾਹ ਕਰ ਕੇ ਸਾਰੇ ਜੀਵਾਂ ਦੀ (ਸਦਾ) ਰੱਖਿਆ ਕੀਤੀ ਹੈ।

ਪਦ ਅਰਥ ਦ੍ਰਿਸਟਿ = ਮਿਹਰ ਦੀ ਨਿਗਾਹ। ਧਾਰਿ = ਧਾਰ ਕੇ, ਕਰ ਕੇ। ਸਭਿ = ਸਾਰੇ।

SikhNet (Spanish)Él observa y protege a todos con Su Mirada de Gracia.

ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥

gun gaavahu nit nit bhagavant |3|

Sant Singh KhalsaContinually and continuously, sing the Glorious Praises of the Lord God. ||3||
Manmohan SinghEver, ever hymn thou the praise of the Auspicious Lord, O man.
Manmohan Singh (Punjabi)ਸਦਾ, ਸਦਾ ਹੀ ਤੂੰ ਸੁਲਖਣੇ ਸੁਆਮੀ ਦੀ ਮਹਿਮਾ ਗਾਇਨ ਕਰ, ਹੇ ਬੰਦੇ!
Fareedkot Teekaਤਿਸ ਭਗਵੰਤ ਕੇ ਗੁਣੋ ਕੋ ਨਿਤ ਨਿਤ ਗਾਵਣਾ ਕਰੋ॥੩॥
Prof. Sahib Singhਭਗਵਾਨ ਦੇ ਗੁਣ ਸਦਾ ਹੀ ਗਾਂਦੇ ਰਹੋ ॥੩॥

ਪਦ ਅਰਥ ਨਿਤ = ਸਦਾ ॥੩॥

SikhNet (Spanish)Canta las Gloriosas Alabanzas del Señor Dios continuamente. (3)

ਏਕੋ ਕਰਤਾ. ਆਪੇ ਆਪ ॥

eko karataa. aape aap |

Sant Singh KhalsaThe One and Only Creator Lord is Himself by Himself.
Manmohan SinghThe Unique Creator is all by Himself.
Manmohan Singh (Punjabi)ਅਦੁਤੀ ਸਿਰਜਣਹਾਰ ਸਾਰਾ ਕੁਛ ਆਪ ਹੀ ਹੈ।
Fareedkot Teekaਆਪੇ ਆਪ ਏਕ ਹੀ ਕਰਤਾ ਹੈ॥
Prof. Sahib Singhਕਰਤਾਰ ਆਪ ਹੀ ਆਪ (ਹਰ ਥਾਂ ਮੌਜੂਦ) ਹੈ,

ਪਦ ਅਰਥ ਆਪੇ = ਆਪ ਹੀ।

SikhNet (Spanish)El Único Señor Creador es Él Mismo en Su Ser,

ਹਰਿ ਕੇ ਭਗਤ; ਜਾਣਹਿ ਪਰਤਾਪ ॥

har ke bhagat; jaaneh parataap |

Sant Singh KhalsaThe Lord's devotees know His Glorious Grandeur.
Manmohan SinghGod's saints realise His grandeur.
Manmohan Singh (Punjabi)ਵਾਹਿਗੁਰੂ ਦੇ ਸੰਤ ਉਸ ਦੇ ਤਪ-ਤੇਜ ਨੂੰ ਅਨੁਭਵ ਕਰਦੇ ਹਨ।
Fareedkot Teekaਹਰੀ ਕੇ ਭਗਤ ਤਿਸ ਕੇ ਪ੍ਰਤਾਪ ਕੋ ਜਾਨਤੇ ਹੈਂ॥
Prof. Sahib Singhਉਸਦੇ ਭਗਤ ਉਸ ਦਾ ਤੇਜ-ਪਰਤਾਪ ਜਾਣਦੇ ਹਨ।

ਪਦ ਅਰਥ ਜਾਣਹਿ = ਜਾਣਦੇ ਹਨ (ਬਹੁ-ਵਚਨ)।

SikhNet (Spanish)y los Devotos del Señor conocen Su Grandiosa Gloria,

ਨਾਵੈ ਕੀ ਪੈਜ. ਰਖਦਾ ਆਇਆ ॥

naavai kee paij. rakhadaa aaeaa |

Sant Singh KhalsaHe preserves the Honor of His Name.
Manmohan SinghThe Lord has been preserving the honour of His Name.
Manmohan Singh (Punjabi)ਸਾਈਂ ਆਪਣੇ ਨਾਮ ਦੀ ਲੱਜਿਆ ਰਖਦਾ ਰਿਹਾ ਹੈ।
Fareedkot Teekaਜੁਗੋਂ ਜੁਗੋਂ ਮੇਂ ਅਪਨੇ ਨਾਮ ਕੀ ਪੈਜ ਰਖਤਾ ਆਯਾ ਹੈ॥
Prof. Sahib Singh(ਉਹ ਸਰਨ-ਜੋਗ ਹੈ, ਸਰਨ ਪਿਆਂ ਦੀ ਬਾਂਹ ਫੜਦਾ ਹੈ, ਆਪਣੇ ਇਸ) ਨਾਮ ਦੀ ਲਾਜ ਉਹ (ਸਦਾ ਹੀ) ਰੱਖਦਾ ਆ ਰਿਹਾ ਹੈ।

ਪਦ ਅਰਥ ਨਾਵੈ ਕੀ ਪੈਜ = ਨਾਮ ਦੀ ਲਾਜ।

SikhNet (Spanish)Él preserva el Honor de Su Nombre,

ਨਾਨਕੁ ਬੋਲੈ; ਤਿਸ ਕਾ ਬੋਲਾਇਆ ॥੪॥੩॥੨੧॥

naanak bolai; tis kaa bolaaeaa |4|3|21|

Sant Singh KhalsaNanak speaks as the Lord inspires him to speak. ||4||3||21||
Manmohan SinghMade to speak by Him, Nanak utters the Lord's praise.
Manmohan Singh (Punjabi)ਉਸ ਦਾ ਬੁਲਾਇਆ ਹੋਇਆ, ਨਾਨਕ ਸੁਆਮੀ ਦੀ ਸਿਫ਼ਤ ਸ਼ਲਾਘਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੋਈ ਤਿਸ ਕਾ ਬੁਲਾਯਾ ਹੂਆ ਬੋਲਤਾ ਹੈ, ਭਾਵ ਤਿਸ ਬਿਨਾਂ ਕੋਈ ਬੋਲ ਨਹੀਂ ਸਕਤਾ ਹੈ॥੪॥੩॥੨੧॥
Prof. Sahib Singhਉਸ ਦਾ ਦਾਸ ਨਾਨਕ ਉਸ (ਕਰਤਾਰ) ਦਾ ਪਰੇਰਿਆ ਹੋਇਆ ਹੀ (ਉਸਦੀ ਸਿਫ਼ਤ-ਸਾਲਾਹ ਦਾ ਬੋਲ) ਬੋਲਦਾ ਹੈ ॥੪॥੩॥੨੧॥

ਪਦ ਅਰਥ ਨਾਨਕੁ = (ਕਰਤਾ ਕਾਰਕ, ਇਕ-ਵਚਨ)। ਨਾਨਕੁ ਬੋਲੈ = ਨਾਨਕ ਬੋਲਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ॥੪॥੩॥੨੧॥

SikhNet (Spanish)y Nanak habla así como el Señor lo inspira a hablar. (4-3-21)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਗੁਰ ਸਰਣਾਈ; ਸਗਲ ਨਿਧਾਨ ॥

gur saranaaee; sagal nidhaan |

Sant Singh KhalsaAll treasures are found in the Sanctuary of the Guru.
Manmohan SinghIn the Guru's refuge, man is blessed with all the treasures,
Manmohan Singh (Punjabi)ਗੁਰਾਂ ਦੀ ਪਨਾਹ ਵਿੱਚ, ਜੀਵ ਨੂੰ ਸਾਰੇ ਖ਼ਜ਼ਾਨੇ ਪਰਦਾਨ ਹੋ ਜਾਂਦੇ ਹਨ,
Fareedkot Teekaਗੁਰੋਂ ਕੀ ਸਰਣ ਲੈਣੇ ਕਰ ਸਗਲ ਨਿਧਾਨ ਪ੍ਰਾਪਤਿ ਹੋਤੇ ਹੈਂ॥
Prof. Sahib Singhਗੁਰੂ ਦੀ ਸਰਨ ਪਏ ਰਿਹਾਂ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ);

ਪਦ ਅਰਥ ਨਿਧਾਨ = ਖ਼ਜ਼ਾਨੇ (ਬਹੁ-ਵਚਨ। ਨਿਧਾਨੁ = ਖ਼ਜ਼ਾਨਾ)।

SikhNet (Spanish)Todos los Tesoros son encontrados en el Santuario del Guru,

ਸਾਚੀ ਦਰਗਹਿ; ਪਾਈਐ ਮਾਨੁ ॥

saachee darageh; paaeeai maan |

Sant Singh KhalsaHonor is obtained in the True Court of the Lord.
Manmohan Singhand he attains honour, in the True Court.
Manmohan Singh (Punjabi)ਅਤੇ ਉਹ ਸੱਚੇ ਦਰਬਾਰ ਵਿੱਚ ਇਜ਼ਤ ਪਾਉਂਦਾ ਹੈ।
Fareedkot Teekaਸਚੀ ਦਰਗਾਹ ਮੇਂ ਮਾਨੁ ਪਾਈਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੀ ਰੱਬੀ ਦਰਗਾਹ ਵਿਚ ਆਦਰ ਮਿਲਦਾ ਹੈ।

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ।

SikhNet (Spanish)y el Honor es obtenido en la Corte Verdadera del Señor.

ਭ੍ਰਮੁ ਭਉ ਦੂਖੁ ਦਰਦੁ; ਸਭੁ ਜਾਇ ॥

bhram bhau dookh darad; sabh jaae |

Sant Singh KhalsaDoubt, fear, pain and suffering are taken away,
Manmohan SinghHe is rid of all his doubt, dreads, pains and trouble,
Manmohan Singh (Punjabi)ਉਸ ਦੇ ਸਾਰੇ ਸੰਦੇਹ ਡਰ, ਪੀੜ ਅਤੇ ਤਕਲੀਫਾਂ ਦੂਰ ਹੋ ਜਾਂਦੀਆਂ ਹਨ,
Fareedkot Teekaਭ੍ਰਮ ਸ੍ਵਰੂਪ ਕਾ ਭਉ ਜਮਾਦਿਕੋਂ ਕਾ ਦੂਖ ਜਨਮਾਦਿਕੋਂ ਕਾ ਦਰਦ ਸਭ ਸਰੀਰ ਦਾ ਦੂਰ ਹੋ ਜਾਤਾ ਹੈ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਦੇ ਗਾਂਦਾ ਹੈ, ਉਸ ਦਾ) ਭਰਮ; ਡਰ, ਹਰੇਕ ਦੁੱਖ-ਦਰਦ ਦੂਰ ਹੋ ਜਾਂਦਾ ਹੈ।

ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ।

SikhNet (Spanish)El dolor, el miedo, la duda y el sufrimiento son destruidos,

ਸਾਧਸੰਗਿ; ਸਦ ਹਰਿ ਗੁਣ ਗਾਇ ॥੧॥

saadhasang; sad har gun gaae |1|

Sant Singh Khalsaforever singing the Glorious Praises of the Lord in the Saadh Sangat, the Company of the Holy. ||1||
Manmohan Singhand he ever sings God's praise in the society of the saints.
Manmohan Singh (Punjabi)ਅਤੇ ਉਹ ਹਮੇਸ਼ਾਂ, ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਤਾਂ ਤੇ ਸਾਧੂ ਸੰਗ ਕਰ ਹਰੀ ਕੇ ਗੁਣੋਂ ਕੋ ਗਾਵਣਾ ਕਰੁ॥੧॥
Prof. Sahib Singh(ਤਾਂ ਤੇ) ਗੁਰੂ ਦੀ ਸੰਗਤ ਵਿਚ ਰਹਿ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ ॥੧॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਗਾਇ = ਗਾਇਆ ਕਰ ॥੧॥

SikhNet (Spanish)cantando para siempre en la Compañía de la Saad Sangat las Gloriosas Alabanzas del Señor. (1)

ਮਨ ਮੇਰੇ; ਗੁਰੁ ਪੂਰਾ ਸਾਲਾਹਿ ॥

man mere; gur pooraa saalaeh |

Sant Singh KhalsaO my mind, praise the Perfect Guru.
Manmohan SinghO my soul, ever praise thou thy perfect Guru.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਦਾ ਆਪਣੇ ਪੂਰਨ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ।
Fareedkot Teekaਹੇ ਮੇਰੇ ਮਨ! ਪੂਰੇ ਗੁਰੋਂ ਕਾ ਸਲਾਹਣਾ ਕਰੁ॥
Prof. Sahib Singhਹੇ ਮੇਰੇ ਮਨ! ਪੂਰੇ ਗੁਰੂ ਦੀ (ਸਦਾ) ਸਿਫ਼ਤ-ਸਾਲਾਹ ਕਰਿਆ ਕਰ।

ਪਦ ਅਰਥ ਮਨ = ਹੇ ਮਨ! ਸਾਲਾਹਿ = ਸਾਲਾਹਿਆ ਕਰ।

SikhNet (Spanish)Oh, mente mía, alaba al Perfecto Guru, entona el Tesoro del Naam,

ਨਾਮੁ ਨਿਧਾਨੁ ਜਪਹੁ ਦਿਨੁ ਰਾਤੀ; ਮਨ ਚਿੰਦੇ ਫਲ ਪਾਇ ॥੧॥ ਰਹਾਉ ॥

naam nidhaan japahu din raatee; man chinde fal paae |1| rahaau |

Sant Singh KhalsaChant the treasure of the Naam, the Name of the Lord, day and night. You shall obtain the fruits of your mind's desires. ||1||Pause||
Manmohan SinghDay and night, meditate thou on the Name treasure and obtain thy heart-desired fruits. Pause.
Manmohan Singh (Punjabi)ਦਿਨ ਅਤੇ ਰੈਣ, ਤੂੰ ਨਾਮ ਦੇ ਖਜਾਨੇ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਚਾਹੁੰਦੇ ਮੇਵੇ ਹਾਸਲ ਕਰ। ਠਹਿਰਾਉ।
Fareedkot Teekaਨਾਮ ਨਿਧਾਨ ਕੋ ਰਾਤ੍ਰਿ ਦਿਨ ਜਪੋ ਮਨ ਇਛਤ ਫਲ ਪਾਇ ਲੇਵੋਗੇ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਸਾਰੇ ਸੁਖਾਂ ਦਾ) ਖ਼ਜ਼ਾਨਾ। (ਜਿਹੜਾ ਮਨੁੱਖ ਜਪਦਾ ਹੈ, ਉਹ) ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਨ ਚਿੰਦੇ = ਮਨ-ਇੱਛਤ, ਮਨ-ਮੰਗੇ। ਪਾਇ = ਪਾਂਦਾ ਹੈ ॥੧॥ ਰਹਾਉ ॥

SikhNet (Spanish)el Nombre del Señor día y noche y obtendrás el fruto del deseo de tu mente. (1-Pausa)

ਸਤਿਗੁਰ ਜੇਵਡੁ; ਅਵਰੁ. ਨ ਕੋਇ ॥

satigur jevadd; avar. na koe |

Sant Singh KhalsaNo one else is as great as the True Guru.
Manmohan SinghNo one else is as great as the True Guru.
Manmohan Singh (Punjabi)ਕੋਈ ਹੋਰ ਜਣਾ ਸੱਚੇ ਗੁਰਾਂ ਜਿਡਾ ਵੱਡਾ ਨਹੀਂ।
Fareedkot Teekaਸਤਿਗੁਰੋਂ ਜੇਹਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singh(ਬਖ਼ਸ਼ਸ਼ਾਂ ਕਰਨ ਵਿਚ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ।

ਪਦ ਅਰਥ ਜੇਵਡੁ = ਜੇਡਾ ਵੱਡਾ।

SikhNet (Spanish)Nadie es tan Grandioso como el Guru Verdadero,

ਗੁਰੁ ਪਾਰਬ੍ਰਹਮੁ. ਪਰਮੇਸਰੁ ਸੋਇ ॥

gur paarabraham. paramesar soe |

Sant Singh KhalsaThe Guru is the Supreme Lord, the Transcendent Lord God.
Manmohan SinghHe, the Guru, is Himself the supreme Lord Master.
Manmohan Singh (Punjabi)ਉਹ, ਗੁਰੂ ਜੀ, ਖੁਦ ਹੀ ਸ਼ਰੋਮਣੀ ਸੁਆਮੀ ਮਾਲਕ ਹਨ।
Fareedkot Teekaਗੁਰੂ ਪਾਰਬ੍ਰਹਮ ਕਾ ਅਰ ਸੋਈ ਪਰਮੇਸ੍ਵਰ ਗੁਰੂ ਰੂਪ ਹੈਂ॥
Prof. Sahib Singhਉਹ ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸਰ ਹੈ।
SikhNet (Spanish)Él es el Señor Supremo, el Señor Trascendente, nuestro Dios.

ਜਨਮ ਮਰਣ ਦੂਖ ਤੇ ਰਾਖੈ ॥

janam maran dookh te raakhai |

Sant Singh KhalsaHe saves us from the pains of death and birth,
Manmohan SinghHe saves man from the pain of birth and death,
Manmohan Singh (Punjabi)ਉਹ ਬੰਦੇ ਨੂੰ ਜੰਮਣ ਤੇ ਮਰਨ ਦੀ ਪੀੜ ਤੋਂ ਬਣਾ ਲੈਂਦੇ ਹਨ,
Fareedkot Teekaਜਿਸ ਕੋ ਜਨਮ ਮਰਣ ਕੇ ਦੁਖ ਸੇ ਰਾਖਤਾ ਹੈ॥
Prof. Sahib Singhਗੁਰੂ ਜੰਮਣ ਮਰਨ ਦੇ ਗੇੜ ਦੇ ਦੁੱਖਾਂ ਤੋਂ ਬਚਾਂਦਾ ਹੈ।

ਪਦ ਅਰਥ ਤੇ = ਤੋਂ। ਰਾਖੈ = ਬਚਾਂਦਾ ਹੈ।

SikhNet (Spanish)Él nos salva de las penas de la muerte y del renacimiento,

ਮਾਇਆ ਬਿਖੁ; ਫਿਰਿ ਬਹੁੜਿ. ਨ ਚਾਖੈ ॥੨॥

maaeaa bikh; fir bahurr. na chaakhai |2|

Sant Singh Khalsaand we will not have to taste the poison of Maya ever again. ||2||
Manmohan Singhand he tastes not again poison of mammon.
Manmohan Singh (Punjabi)ਅਤੇ ਅਤੇ ਉਹ ਮੁੜ ਮੋਹਣੀ ਦੀ ਜ਼ਹਿਰ ਨੂੰ ਨਹੀਂ ਚਖਦਾ।
Fareedkot Teekaਵਹੁ ਪੁਰਸ ਬਿਖ ਰੂਪ ਮਾਯਾ ਕੋ ਪੁਨਹ ਰਾਖਤਾ ਨਹੀਂ ਹੈ, ਭਾਵ ਮਾਯਾ ਮੇਂ ਪ੍ਰੀਤੀ ਨਹੀਂ ਕਰਤਾ ਹੈ॥
Prof. Sahib Singh(ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਰ ਨੂੰ ਮੁੜ ਮੁੜ ਸੁਆਦ ਲਾ ਲਾ ਕੇ ਨਹੀਂ ਚੱਖਦਾ ਰਹਿੰਦਾ ॥੨॥

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਹੁੜਿ = ਮੁੜ। ਨਾ ਚਾਖੈ = ਨਹੀਂ ਚੱਖਦਾ, ਸੁਆਦ ਲਾ ਲਾ ਨਹੀਂ ਖਾਂਦਾ ॥੨॥

SikhNet (Spanish)y no tendremos que probar de la ponzoña de Maya nunca más. (2)

ਗੁਰ ਕੀ ਮਹਿਮਾ; ਕਥਨੁ. ਨ ਜਾਇ ॥

gur kee mahimaa; kathan. na jaae |

Sant Singh KhalsaThe Guru's glorious grandeur cannot be described.
Manmohan SinghThe Guru's glory can be uttered not.
Manmohan Singh (Punjabi)ਗੁਰਾਂ ਦੀ ਪ੍ਰਭਤਾ ਆਖੀ ਨਹੀਂ ਜਾ ਸਕਦੀ।
Fareedkot Teekaਗੁਰੋਂ ਕੀ ਮਹਿਮਾ ਕਥਨ ਕਰੀ ਨਹੀਂ ਜਾਤੀ॥
Prof. Sahib Singhਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਮਹਿਮਾ = ਵਡਿਆਈ।

SikhNet (Spanish)La Gloriosa Grandeza del Guru es Indescriptible.

ਗੁਰੁ ਪਰਮੇਸਰੁ ਸਾਚੈ ਨਾਇ ॥

gur paramesar saachai naae |

Sant Singh KhalsaThe Guru is the Transcendent Lord, in the True Name.
Manmohan SinghBy contemplating the True Name, The Guru has become the Lord's embodiment.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਗੁਰੂ ਜੀ ਸੁਆਮੀ ਦਾ ਸਰੂਪ ਹੋ ਗਏ ਹਨ।
Fareedkot Teekaਸਾਚੇ ਨਾਮ ਕੇ ਜਪਣੇ ਕਰ ਗੁਰੂ ਪਰਮੇਸ੍ਵਰ ਕਾ ਰੂਪ ਹੈ॥
Prof. Sahib Singhਗੁਰੂ ਪਰਮੇਸਰ (ਦਾ ਰੂਪ) ਹੈ, ਗੁਰੂ (ਪਰਮਾਤਮਾ ਦੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਲੀਨ ਰਹਿੰਦਾ ਹੈ)।

ਪਦ ਅਰਥ ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਨਾਮ ਵਿਚ (ਟਿਕਿਆ ਰਹਿੰਦਾ ਹੈ)।

SikhNet (Spanish)El Guru es el Señor Trascendente en el Nombre Verdadero.

ਸਚੁ ਸੰਜਮੁ; ਕਰਣੀ ਸਭੁ ਸਾਚੀ ॥

sach sanjam; karanee sabh saachee |

Sant Singh KhalsaTrue is His self-discipline, and True are all His actions.
Manmohan SinghTrue is the Guru's self-discipline and true are all his deeds.
Manmohan Singh (Punjabi)ਸੱਚਾ ਹੈ ਗੁਰਾਂ ਦਾ ਸਵੈ-ਜਬਤ ਅਤੇ ਸੱਚੇ ਹਨ ਉਹਨਾਂ ਦੇ ਸਾਰੇ ਕਰਮ।
Fareedkot Teekaਸਚਾ ਤਿਨ ਕਾ ਸੰਜਮੁ ਹੈ ਔਰ ਸਾਰੀ ਕਰਣੀ ਭੀ ਸਚੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ-ਇਹੀ ਹੈ ਗੁਰੂ ਦਾ ਸੰਜਮ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ-ਇਹੀ ਹੈ ਗੁਰੂ ਦੀ ਕਰਣੀ।

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਣ ਦਾ ਜਤਨ। ਕਰਣੀ = (करणीय) ਕਰਤੱਬ। ਸਾਚੀ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ।

SikhNet (Spanish)Verdad es Su Disciplina y Verdad son Sus Acciones.

ਸੋ ਮਨੁ ਨਿਰਮਲੁ; ਜੋ ਗੁਰ ਸੰਗਿ ਰਾਚੀ ॥੩॥

so man niramal; jo gur sang raachee |3|

Sant Singh KhalsaImmaculate and pure is that mind, which is imbued with love for the Guru. ||3||
Manmohan SinghImmaculate is the man, who is imbued with the love of the Guru.
Manmohan Singh (Punjabi)ਪਵਿੱਤਰ ਹੈ ਉਹ ਪੁਰਸ਼, ਜੋ ਗੁਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਸੋ ਮਨ ਨਿਰਮਲੁ ਹੈ, ਜੋ ਗੁਰੋਂ ਸਾਥ ਰਾਚਤਾ ਹੈ॥੩॥
Prof. Sahib Singhਜਿਹੜਾ ਮਨ ਗੁਰੂ ਦੀ ਸੰਗਤ ਵਿਚ ਮਸਤ ਰਹਿੰਦਾ ਹੈ ਉਹ ਮਨ ਪਵਿੱਤਰ ਹੋ ਜਾਂਦਾ ਹੈ ॥੩॥

ਪਦ ਅਰਥ ਗੁਰ ਸੰਗਿ = ਗੁਰੂ ਦੀ ਸੰਗਤ ਵਿਚ ॥੩॥

SikhNet (Spanish)Inmaculada y pura es esa mente que está unida en el Amor del Guru. (3)

ਗੁਰੁ ਪੂਰਾ ਪਾਈਐ ਵਡ ਭਾਗਿ ॥

gur pooraa paaeeai vadd bhaag |

Sant Singh KhalsaThe Perfect Guru is obtained by great good fortune.
Manmohan SinghBy the great good destiny, the Perfect Guru, is obtained.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ, ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ।
Fareedkot Teekaਪੂਰਾ ਗੁਰੂ ਵੱਡੇ ਭਾਗੋਂ ਕਰ ਪਾਯਾ ਜਾਤਾ ਹੈ॥
Prof. Sahib Singhਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,

ਪਦ ਅਰਥ ਵਡਭਾਗਿ = ਵੱਡੀ ਕਿਸਮਤ ਨਾਲ। ਪਾਈਐ = ਮਿਲਦਾ ਹੈ।

SikhNet (Spanish)El Guru Perfecto es obtenido por una grandiosa fortuna.

ਕਾਮੁ ਕ੍ਰੋਧੁ ਲੋਭੁ; ਮਨ ਤੇ ਤਿਆਗਿ ॥

kaam krodh lobh; man te tiaag |

Sant Singh KhalsaDrive out sexual desire, anger and greed from your mind.
Manmohan SinghFrom thy mind, though, drive out lust, wrath and avarice, O man,
Manmohan Singh (Punjabi)ਆਪਣੇ ਚਿੱਤ ਵਿੱਚੋਂ ਤੂੰ ਸ਼ਹਿਵਤ, ਗੁੱਸੇ ਅਤੇ ਲਾਲਚ ਨੂੰ ਬਾਹਰ ਕੱਢ ਦੇ, ਹੇ ਬੰਦੇ!
Fareedkot Teekaਕਾਮ, ਕ੍ਰੋਧ, ਲੋਭੁ ਮਨ ਸੇ ਤ੍ਯਾਗਨ ਹੋਤਾ ਹੈ॥☬ਤਾਂ ਤੇ ਐਸੀ ਬੇਨਤੀ ਕਰੋ:
Prof. Sahib Singh(ਜਿਸ ਨੂੰ ਮਿਲਦਾ ਹੈ, ਉਹ ਮਨੁੱਖ ਆਪਣੇ) ਮਨ ਵਿਚੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਦੂਰ ਕਰ ਕੇ (ਗੁਰੂ ਦੀ ਸਰਨ ਪਿਆ ਰਹਿੰਦਾ ਹੈ)।

ਪਦ ਅਰਥ ਮਨ ਤੇ = ਮਨ ਤੋਂ, ਮਨ ਵਿਚੋਂ। ਤਿਆਗਿ = ਤਿਆਗ ਕੇ, ਦੂਰ ਕਰਕੇ।

SikhNet (Spanish)Libérate del deseo sexual, el enojo y la avaricia de mente.

ਕਰਿ ਕਿਰਪਾ; ਗੁਰ ਚਰਣ ਨਿਵਾਸਿ ॥

kar kirapaa; gur charan nivaas |

Sant Singh KhalsaBy His Grace, the Guru's Feet are enshrined within.
Manmohan SinghMercifully enshrine the Guru's feet in his mind!
Manmohan Singh (Punjabi)ਮਿਹਰ ਧਾਰ ਕੇ ਉਹ ਗੁਰਾਂ ਦੇ ਪੈਰ ਅੰਤਰ-ਆਤਮੇ ਟਿਕਾ ਦੇ!
Fareedkot Teekaਹੇ ਪ੍ਰਭੂ! ਕ੍ਰਿਪਾ ਦ੍ਰਿਸਟੀ ਕਰ ਕੇ ਗੁਰੋਂ ਕੇ ਚਰਨੋਂ ਮੇਂ ਨਿਵਾਸੁ ਦੀਜੀਏ॥
Prof. Sahib Singh(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ) ਗੁਰੂ ਦੇ ਚਰਨਾਂ ਵਿਚ ਟਿਕਾਈ ਰੱਖ,

ਪਦ ਅਰਥ ਕਰਿ = ਕਰ ਕੇ। ਨਿਵਾਸਿ = ਟਿਕਾਈ ਰੱਖ।

SikhNet (Spanish)Por Su Gracia los Pies del Guru son enaltecidos en el interior.

ਨਾਨਕ ਕੀ; ਪ੍ਰਭ ਸਚੁ ਅਰਦਾਸਿ ॥੪॥੪॥੨੨॥

naanak kee; prabh sach aradaas |4|4|22|

Sant Singh KhalsaNanak offers his prayer to the True Lord God. ||4||4||22||
Manmohan SinghNanak thus prays to the True Lord.
Manmohan Singh (Punjabi)ਨਾਨਕ ਐਸੀ ਪ੍ਰਾਰੱਬਨਾ ਕਰਦਾ ਹੈ ਸੱਚੇ ਸੁਆਮੀ, ਮੂਹਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਨਿਸਚੈ ਕਰ ਕੇ ਇਹੀ ਬੇਨਤੀ ਹੈ॥੪॥੪॥੨੨॥
Prof. Sahib Singhਹੇ ਪ੍ਰਭੂ! ਨਾਨਕ ਦੀ ਇਹ ਅਰਦਾਸ ਹੈ, (ਸੇਵਕ ਨੂੰ) ਆਪਣਾ ਸਦਾ-ਥਿਰ ਨਾਮ ਬਖ਼ਸ਼ ॥੪॥੪॥੨੨॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ ॥੪॥੪॥੨੨॥

SikhNet (Spanish)Nanak ofrece su oración al Verdadero Señor Dios. (4-4-22)

Open this shabad →

Shabad Guru Arjan Dev Ji Raag Malaar continues on Ang 1272

ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩ ॥

raag malaar mahalaa 5 parrataal ghar 3 |

Sant Singh KhalsaRaag Malaar, Fifth Mehl, Partaal, Third House:
Manmohan SinghRam Malar 5th Guru. Partal.
Manmohan Singh (Punjabi)ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = ਜਿੱਥੇ ਕਈ ਤਾਲ ਮੁੜ ਮੁੜ ਪਰਤਾਏ ਜਾਂਦੇ ਹਨ।

SikhNet (Spanish)Rag Malhar Mejl Guru Aryan, Quinto Canal Divino, Partaal, Tercera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is bit One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਗੁਰ ਮਨਾਰਿ; ਪ੍ਰਿਅ ਦਇਆਰ ਸਿਉ. ਰੰਗੁ ਕੀਆ ॥

gur manaar; pria deaar siau. rang keea |

Sant Singh KhalsaPleasing the Guru, I have fallen in love with my Merciful Beloved Lord.
Manmohan SinghPropitiating the Guru, I have made love with my Merciful Beloved.
Manmohan Singh (Punjabi)ਗੁਰਾਂ ਨੂੰ ਮਨਾ ਕੇ, ਮੈਂ ਆਪਣੇ ਮਇਆਵਾਨ ਪ੍ਰੀਤਮ ਨਾਲ ਪਿਆਰ ਕੀਤਾ ਹੈ।
Fareedkot Teekaਗੁਰੋਂ ਕੋ ਮਨਾਇ ਕਰ (ਪ੍ਰਿਅ) ਪਤੀ ਦ੍ਯਾਲ ਕੇ ਸਾਥ (ਰੰਗੁ) ਪ੍ਰੇਮੁ ਕੀਆ ਹੈ॥
Prof. Sahib Singhਹੇ ਸਖੀ! (ਜਿਸ ਜੀਵ-ਇਸਤ੍ਰੀ ਨੇ ਆਪਣੇ) ਗੁਰੂ ਦੀ ਪ੍ਰਸੰਨਤਾ ਹਾਸਲ ਕਰ ਕੇ ਦਇਆ ਦੇ ਸੋਮੇ ਪਿਆਰੇ ਪ੍ਰਭੂ ਨਾਲ ਆਤਮਕ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਰਿ = ਰੀ, ਹੇ ਸਖੀ! ਗੁਰ ਮਨਾ = ਗੁਰੂ ਨੂੰ ਮਨਾ ਕੇ, ਗੁਰੂ ਨੂੰ ਪ੍ਰਸੰਨ ਕਰ ਕੇ। ਪ੍ਰਿਅ ਸਿਉ = ਪਿਆਰੇ ਨਾਲ। ਪ੍ਰਿਅ ਦਇਆਰ ਸਿਉ = ਪਿਆਰੇ ਦਇਆਲ ਪ੍ਰਭੂ ਨਾਲ। ਰੰਗੁ ਕੀਆ = ਆਤਮਕ ਆਨੰਦ ਮਾਣਿਆ।

SikhNet (Spanish)Complaciendo al Guru he caído enamorado de mi Bienamado

ਕੀਨੋ ਰੀ; ਸਗਲ ਸੀਂਗਾਰ ॥

keeno ree; sagal saneegaar |

Sant Singh KhalsaI have made all my decorations,
Manmohan SinghI have made all the decorations,
Manmohan Singh (Punjabi)ਮੈਂ ਸਾਰੇ ਹਾਰ ਸ਼ਿੰਗਾਰ ਲਾਏ ਹਨ,
Fareedkot Teekaਰੀ ਸਖੀ! ਸਾਧਨਾ ਰੂਪੀ ਸਭ ਸੀਂਗਾਰ ਕੀਆ ਹੈ॥
Prof. Sahib Singhਉਸ ਨੇ ਸਾਰੇ (ਆਤਮਕ) ਸਿੰਗਾਰ ਕਰ ਲਏ (ਭਾਵ, ਉਸ ਦੇ ਅੰਦਰ ਉੱਚੇ ਆਤਮਕ ਗੁਣ ਪੈਦਾ ਹੋ ਗਏ),

ਪਦ ਅਰਥ ਰੀ = ਹੇ ਸਖੀ! ਸਗਲ ਸੀਗਾਰ = ਸਾਰੇ (ਆਤਮਕ) ਸੁਹਜ।

SikhNet (Spanish)y Misericordioso Señor, he decorado mi ser

ਤਜਿਓ ਰੀ; ਸਗਲ ਬਿਕਾਰ ॥

tajio ree; sagal bikaar |

Sant Singh Khalsaand renounced all corruption;
Manmohan Singhhave renounced all evils,
Manmohan Singh (Punjabi)ਸਾਰੀਆਂ ਬਦੀਆਂ ਛੱਡ ਦਿੱਤੀਆਂ ਹਨ,
Fareedkot Teeka(ਰੀ) ਇੰਦ੍ਰ੍ਯੋਂ ਕੇ ਸਗਲ ਬਿਕਾਰੋਂ ਕੋ ਭੀ ਤਜਾ ਹੈ॥
Prof. Sahib Singhਉਸ ਨੇ ਸਾਰੇ ਵਿਕਾਰ ਤਿਆਗ ਦਿੱਤੇ,
SikhNet (Spanish)y renunciado a la corrupción.

ਧਾਵਤੋ; ਅਸਥਿਰੁ ਥੀਆ ॥੧॥ ਰਹਾਉ ॥

dhaavato; asathir theea |1| rahaau |

Sant Singh Khalsamy wandering mind has become steady and stable. ||1||Pause||
Manmohan Singhand my wandering mind has become still. Pause.
Manmohan Singh (Punjabi)ਅਤੇ ਮੇਰਾ ਭੱਜਿਆ ਫਿਰਦਾ ਮਨੂਆ ਅਹਿੱਲ ਹੋ ਗਿਆ ਹੈ। ਠਹਿਰਾਉ।
Fareedkot Teekaਮਨ ਧਾਵਤਾ ਹੂਆ ਇਸਥਿਤ ਭ੍ਯਾ ਹੈ॥੧॥ ਰਹਾਉ ॥
Prof. Sahib Singhਉਸ ਦਾ (ਪਹਿਲਾ) ਭਟਕਦਾ ਮਨ ਡੋਲਣੋਂ ਹਟ ਗਿਆ ॥੧॥ ਰਹਾਉ ॥

ਪਦ ਅਰਥ ਧਾਵਤੋ = ਭਟਕਦਾ (ਮਨ)। ਅਸਥਿਰੁ ਥੀਆ = ਅਡੋਲ ਹੋ ਗਿਆ; ਟਿਕ ਗਿਆ ॥੧॥ ਰਹਾਉ ॥

SikhNet (Spanish)Mi mente inestable se ha calmado y permanece quieta. (1-Pausa)

ਐਸੇ ਰੇ. ਮਨ ਪਾਇ ਕੈ; ਆਪੁ ਗਵਾਇ ਕੈ. ਕਰਿ ਸਾਧਨ ਸਿਉ ਸੰਗੁ ॥

aise re. man paae kai; aap gavaae kai. kar saadhan siau sang |

Sant Singh KhalsaO my mind, lose your self-conceit by associating with the Holy, and you shall find Him.
Manmohan SinghO my soul, still thou thy ego and associate with the saints. So shalt thou obtain thy Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੀ ਹੰਗਤਾ ਨੂੰ ਮਾਰ ਸੁੱਟ ਅਤੇ ਸੰਤਾਂ ਦੀ ਸੰਗਤ ਕਰ। ਇੰਜ ਤੂੰ ਆਪਣੇ ਸਾਈਂ ਨੂੰ ਪਾ ਲਵੇਗੀ।
Fareedkot Teekaਸੰਤੋਂ ਕੇ ਸਾਥ ਸੰਗ ਕਰ, ਰੇ ਮਨ! ਐਸੇ ਆਪ ਕੋ ਗਵਾਇ ਕੇ, ਪਤੀ ਕੋ ਪਾਇ ਕੇ ਅਨੰਦੁ ਹੋ ਰਹੁ॥☬ਸਤਿਸੰਗਿ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਹੇ (ਮੇਰੇ) ਮਨ! ਤੂੰ ਭੀ ਇਸੇ ਤਰ੍ਹਾਂ (ਪ੍ਰਭੂ ਦਾ ਮਿਲਾਪ) ਹਾਸਲ ਕਰ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਸੰਤ ਜਨਾਂ ਨਾਲ ਸੰਗਤ ਕਰਿਆ ਕਰ।

ਪਦ ਅਰਥ ਐਸੇ = ਇਸ ਤਰ੍ਹਾਂ। ਆਪੁ = ਆਪਾ-ਭਾਵ। ਗਵਾਇ ਕੈ = ਦੂਰ ਕਰ ਕੇ। ਸੰਗੁ = ਸਾਥ, ਮੇਲ-ਜੋਲ।

SikhNet (Spanish)Oh, mente mía, abandona tu arrogancia asociándote con los Santos y Lo encontrarás.

ਬਾਜੇ ਬਜਹਿ ਮ੍ਰਿਦੰਗ, ਅਨਾਹਦ ਕੋਕਿਲ ਰੀ; ਰਾਮ ਨਾਮੁ ਬੋਲੈ, ਮਧੁਰ ਬੈਨ ਅਤਿ ਸੁਹੀਆ ॥੧॥

baaje bajeh mridang, anaahad kokil ree; raam naam bolai, madhur bain at suheea |1|

Sant Singh KhalsaThe unstruck celestial melody vibrates and resounds; like a song-bird, chant the Lord's Name, with words of sweetness and utter beauty. ||1||
Manmohan SinghThis wise the musical instruments and drums shall incessantly play for thee and thy tongue, like the cuckoo, shall with sweet words and very gracefully utter the Lord's Name.
Manmohan Singh (Punjabi)ਏਸ ਤਰ੍ਹਾਂ ਸੰਗੀਤਕ ਸਾਜ਼ ਅਤੇ ਢੋਲ ਤੇਰੇ ਲਈ ਇਕ-ਰਸ ਵਜਣਗੇ ਅਤੇ ਕੋਇਲ ਦੀ ਮਾਨੰਦ, ਤੇਰੀ ਜੀਭ ਮਿਠੇ ਬਚਨਾ ਨਾਲ ਅਤੇ ਪਰਮ ਸੋਹਣੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰੇਂਗੀ।
Fareedkot Teekaਜਿਸ ਮੇਂ ਪ੍ਰਤਖ ਮ੍ਰਿਦੰਗਾਦਿਕ ਬਾਜੇ ਬਜਤੇ ਹੈਂ। ਰੀ ਰਖੀ! ਸੰਤੋਂ ਕੀ ਰਸਨਾ ਕੋਕਲ ਰਾਮ ਨਾਮ ਰੂਪੁ ਮਧੁਰ ਬਚਨੋਂ ਕੋ ਬੋਲਤੀ ਹੂਈ ਅਤੀ (ਸੁਹੀਆ) ਸੋਭਤੀ ਹੈ॥੧॥
Prof. Sahib Singh(ਤੇਰੇ ਅੰਦਰ ਐਸਾ ਆਨੰਦ ਬਣਿਆ ਰਹੇਗਾ, ਜਿਵੇਂ) ਇਕ-ਰਸ ਢੋਲ ਆਦਿਕ ਸਾਜ਼ ਵੱਜ ਰਹੇ ਹਨ, (ਤੇਰੀ ਜੀਭ ਇਉਂ) ਪਰਮਾਤਮਾ ਦਾ ਨਾਮ (ਉਚਾਰਿਆ ਕਰੇਗੀ, ਜਿਵੇਂ) ਕੋਇਲ ਮਿੱਠੇ ਅਤੇ ਬੜੇ ਸੁੰਦਰ ਬੋਲ ਬੋਲਦੀ ਹੈ ॥੧॥

ਪਦ ਅਰਥ ਬਜਹਿ = ਵੱਜ ਪੈਂਦੇ ਹਨ। ਮ੍ਰਿਦੰਗ = ਢੋਲ। ਅਨਾਹਦ = (ਅਨ-ਆਹਤ) ਬਿਨਾ ਵਜਾਏ, ਇਕ-ਰਸ। ਕੋਕਿਲ = ਕੋਇਲ। ਮਧੁਰ ਬੈਨ = ਮਿੱਠੇ ਬਚਨ। ਸੁਹੀਆ = ਸੋਹਣੇ ॥੧॥

SikhNet (Spanish)La Melodía Celestial vibra y resuena. Como el trino de los pájaros canta el Nombre del Señor con Palabras de dulzura y belleza máxima. (1)

ਐਸੀ ਤੇਰੇ ਦਰਸਨ ਕੀ ਸੋਭ, ਅਤਿ ਅਪਾਰ ਪ੍ਰਿਅ ਅਮੋਘ; ਤੈਸੇ ਹੀ ਸੰਗਿ, ਸੰਤ ਬਨੇ ॥

aisee tere darasan kee sobh, at apaar pria amogh; taise hee sang, sant bane |

Sant Singh KhalsaSuch is the glory of Your Darshan, so utterly inifinte and fruitful, O my Love; so do we become by associating with the Saints.
Manmohan SinghMy love, such is the glory of Thy vision, that it is exceedingly beauteous and fruitful So do Thy saints become through Thine association.
Manmohan Singh (Punjabi)ਮੇਰੇ ਪ੍ਰੀਤਮ ਐਹੋ ਜਿਹੀ ਹੈ ਪ੍ਰਭਤਾ ਤੇਰੇ ਦੀਦਾਰ ਦੀ, ਕਿ ਇਹ ਪਰਮ ਸੁੰਦਰ ਅਤੇ ਫਲਦਾਇਰ ਹੈ। ਤੇਰੀ ਸੰਗਤ ਰਾਹੀਂ ਉਹੋ ਜਿਹੇ ਹੀ ਬਣ ਜਾਂਦੇ ਹਨ ਤੇਰੇ ਸਾਧੂ।
Fareedkot Teeka(ਰੇ) ਹੇ ਭਾਈ! (ਤੇ) ਉਨ ਸੰਤੋਂ ਕੇ ਮਨ ਮੇਂ ਐਸੀ ਹੀ ਦਰਸਨ ਕੀ ਸੋਭਾ ਹੈ। ਕੈਸੀ? ਅਤਿਸੇ ਕਰ ਅਪਾਰ (ਅਮੋਘ) ਸਫਲ ਰੂਪੁ ਹੈ। ਪੁਨਃ ਤੈਸੇ ਹੀ ਸਾਥ ਸੰਤ (ਬਨੇ) ਸੋਭ ਰਹੇ ਹੈਂ, ਭਾਵ ਸੰਤ ਭੀ ਅਪਾਰ ਰੂਪੁ ਹੂਏ ਹੈਂ॥
Prof. Sahib Singhਹੇ ਪਿਆਰੇ ਪ੍ਰਭੂ! ਹੇ ਬਹੁਤ ਬੇਅੰਤ ਪ੍ਰਭੂ! ਤੇਰੇ ਦਰਸਨ ਦੀ ਵਡਿਆਈ ਅਜਿਹੀ ਹੈ ਕਿ ਸਫਲਤਾ ਦੇ ਨਿਸ਼ਾਨੇ ਤੋਂ ਉੱਕਦੀ ਨਹੀਂ। ਤੇਰੇ ਸੰਤ ਭੀ ਤੇਰੇ ਚਰਨਾਂ ਵਿਚ ਜੁੜ ਕੇ (ਤੇਰੇ ਵਰਗੇ) ਬਣ ਜਾਂਦੇ ਹਨ

ਪਦ ਅਰਥ ਸੋਭ = ਸੋਭਾ, ਵਡਿਆਈ। ਅਤਿ ਅਪਾਰ = ਬਹੁਤ ਬੇਅੰਤ। ਪ੍ਰਿਅ = ਹੇ ਪਿਆਰੇ ਪ੍ਰਭੂ! ਅਮੋਘ = ਸਫਲ, ਸਫਲਤਾ ਦੇ ਨਿਸ਼ਾਨੇ ਤੋਂ ਨਾਹ ਉੱਕਣ ਵਾਲੀ। ਸੰਗਿ = (ਤੇਰੇ) ਨਾਲ। ਬਨੇ = ਬਣ ਜਾਂਦੇ ਹਨ।

SikhNet (Spanish)Tal es la Gloria de Tu Darshan, Infinita y Fructífera, oh mi Amor, con Él nos asociamos a los Santos.

ਭਵ ਉਤਾਰ; ਨਾਮ ਭਨੇ ॥

bhav utaar; naam bhane |

Sant Singh KhalsaVibrating, chanting Your Name, we cross over the terrifying world-ocean.
Manmohan SinghThey, O Lord, utter Thy Name and Thou ferriest them across the world-ocean.
Manmohan Singh (Punjabi)ਹੇ ਸੁਆਮੀ! ਉਹ ਤੇਰੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਤੂੰ ਉਨ੍ਹਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teeka(ਭਵ) ਸੰਸਾਰ ਸੇ ਪਾਰ ਉਤਾਰਨੇ ਵਾਲੇ ਨਾਮ (ਭਨੇ) ਜਪੇ ਹੈਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਕਰਨ ਵਾਲਾ ਤੇਰਾ ਨਾਮ ਜਪ ਜਪ ਕੇ-

ਪਦ ਅਰਥ ਭਵ = ਸੰਸਾਰ-ਸਮੁੰਦਰ। ਭਵ ਉਤਾਰ ਨਾਮ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਨਾਮ। ਭਨੇ = ਭਨਿ, ਉਚਾਰ ਕੇ।

SikhNet (Spanish)Vibrando y entonando Tu Nombre cruzamos el aterrador océano del mundo.

ਰਮ ਰਾਮ ਰਾਮ ਮਾਲ ॥

ram raam raam maal |

Sant Singh KhalsaThey dwell on the Lord, Raam, Raam, chanting on their malas;
Manmohan SinghAssociating with the God's associates,
Manmohan Singh (Punjabi)ਵਾਹਿਗੁਰੂ ਦੇ ਸਾਥੀਆਂ ਦੀ ਸੰਗਤ ਕਰਨ ਦੁਆਰਾ,
Fareedkot Teeka(ਰਮ) ਸੁੰਦ੍ਰ ਰਾਮ ਰਾਮ ਉਚਾਰਨ ਰੂਪ ਮਾਲਾ ਹੈ॥
Prof. Sahib Singhਜਿਹੜੇ ਸੇਵਕ ਪਰਮਾਤਮਾ ਦੇ ਨਾਮ ਦੀ ਸੁੰਦਰ ਮਾਲਾ-

ਪਦ ਅਰਥ ਰਮ = ਸੁੰਦਰ।

SikhNet (Spanish)Meditando con su Mala ellos habitan en el Señor, Ram, Ram.

Open this shabad (13 lines, Angs 1271-1272) →

Ang 1271 of 1430