ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਪਰਮੇਸਰੁ ਹੋਆ ਦਇਆਲੁ ॥
paramesar hoaa deaal |
Sant Singh KhalsaThe Transcendent Lord God has become merciful;
Manmohan SinghThe Transcendent Lord has become merciful,
Manmohan Singh (Punjabi)ਪਰਮ ਪ੍ਰਭੂ ਮਿਹਰਬਾਨ ਹੋ ਗਿਆ ਹੈ,
Fareedkot Teekaਪਰਮੇਸ੍ਵਰ ਹਮਾਰੇ ਪਰ ਦ੍ਯਾਲ ਹੂਆ ਹੈ॥
Prof. Sahib Singh(ਜਿਸ ਮਨੁੱਖ ਉੱਤੇ) ਪਰਮਾਤਮਾ ਦਇਆਵਾਨ ਹੁੰਦਾ ਹੈ,ਪਦ ਅਰਥ ਪਰਮੇਸਰੁ = ਪਰਮ-ਈਸਰੁ, ਸਭ ਤੋਂ ਵੱਡਾ ਮਾਲਕ-ਪ੍ਰਭੂ। ਦਇਆਲੁ = ਦਇਆਵਾਨ।
SikhNet (Spanish)Dios, nuestro Señor Trascendente nos ha mostrado Su Misericordia,
ਮੇਘੁ ਵਰਸੈ; ਅੰਮ੍ਰਿਤ ਧਾਰ ॥
megh varasai; amrit dhaar |
Sant Singh KhalsaAmbrosial Nectar is raining down from the clouds.
Manmohan Singhand the cloud is pouring forth the ambrosial stream.
Manmohan Singh (Punjabi)ਅਤੇ ਬੱਦਲ ਆਬਿ-ਹਿਯਾਤ ਦਾ ਪਰਵਾਹ ਬਰਸਾ ਰਿਹਾ ਹੈ।
Fareedkot Teekaਬਦਲ ਅੰਮ੍ਰਿਤ ਕੀ ਧਾਰ ਬਰਸ ਰਹੀ ਹੈ ਅਰਥਾਤ ਗੁਰੂ ਨਾਮ ਅੰਮ੍ਰਿਤ ਕਾ ਉਪਦੇਸ ਕਰਤੇ ਹੈਂ॥
Prof. Sahib Singh(ਉਸ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼) ਬੱਦਲ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ।ਪਦ ਅਰਥ ਮੇਘੁ = ਬੱਦਲ, ਨਾਮ-ਜਲ ਨਾਲ ਭਰਪੂਰ ਗੁਰ-ਉਪਦੇਸ਼। ਵਰਸੈ = ਵਰਖਾ ਕਰਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)y el Néctar está siendo rociado desde las nubes.
ਸਗਲੇ ਜੀਅ ਜੰਤ ਤ੍ਰਿਪਤਾਸੇ ॥
sagale jeea jant tripataase |
Sant Singh KhalsaAll beings and creatures are satisfied;
Manmohan SinghAll the creatures are satiated,
Manmohan Singh (Punjabi)ਸਾਰੇ ਜੀਵ-ਜੰਤੂ ਸੰਤੁਸ਼ਟ ਹੋ ਗਏ ਹਨ,
Fareedkot Teekaਸਭੀ (ਜੀਅ ਜੰਤ) ਉਤਮ ਮਧਮ ਜਗ੍ਯਾਸੂ ਤ੍ਰਿਪਤ ਹੂਏ ਹੈਂ॥
Prof. Sahib Singh(ਜਿਨ੍ਹਾਂ ਉੱਤੇ ਇਹ ਵਰਖਾ ਹੁੰਦੀ ਹੈ, ਉਹ) ਸਾਰੇ ਜੀਵ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ।ਪਦ ਅਰਥ ਤ੍ਰਿਪਤਾਸੇ = ਰੱਜ ਜਾਂਦੇ ਹਨ।
SikhNet (Spanish)Todas las criaturas y los seres están satisfechos,
ਕਾਰਜ ਆਏ ਪੂਰੇ ਰਾਸੇ ॥੧॥
kaaraj aae poore raase |1|
Sant Singh Khalsatheir affairs are perfectly resolved. ||1||
Manmohan Singhand the affairs are perfectly well arranged.
Manmohan Singh (Punjabi)ਅਤੇ ਕੰਮ ਪੂਰੀ ਤਰ੍ਹਾਂ ਨੇਪਰੇ ਚੜ੍ਹ ਗਏ ਹਨ।
Fareedkot Teeka(ਪੂਰੇ) ਸਮੂਹ ਕਾਰਜ ਰਾਸ ਆਏ ਹੈਂ॥੧॥
Prof. Sahib Singhਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੧॥ਪਦ ਅਰਥ ਆਏ ਰਾਸੇ = ਰਾਸਿ ਆਏ, ਸਿਰੇ ਚੜ੍ਹ ਜਾਂਦੇ ਹਨ ॥੧॥
SikhNet (Spanish)pues sus asuntos han sido resueltos. (1)
ਸਦਾ ਸਦਾ; ਮਨ ਨਾਮੁ ਸਮੑਾਲਿ ॥
sadaa sadaa; man naam samaal |
Sant Singh KhalsaO my mind, dwell on the Lord, forever and ever.
Manmohan SinghO my soul, ever, ever remember thou thy Lord's Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਹਮੇਸ਼ਾ, ਹਮੇਸ਼ਾਂ ਹੀ ਆਪਣੀ ਸਾਈਂ ਦਾ ਸਿਮਰਨ ਕਰ।
Fareedkot Teekaਮੇਰੇ ਮਨ ਨੇ ਸਦਾ ਸਦਾ ਨਾਮ ਕੋ ਸਮਾਲਾ ਹੈ॥
Prof. Sahib Singhਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।ਪਦ ਅਰਥ ਮਨ = ਹੇ ਮਨ! ਸਮ੍ਹ੍ਹਾਲਿ = ਸੰਭਾਲ, ਯਾਦ ਕਰਦਾ ਰਹੁ।
SikhNet (Spanish)Oh, mente mía habita en el Señor por siempre y para siempre, pues, sirviendo al Perfecto Guru,
ਗੁਰ ਪੂਰੇ ਕੀ ਸੇਵਾ ਪਾਇਆ; ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥
gur poore kee sevaa paaeaa; aithai othai nibahai naal |1| rahaau |
Sant Singh KhalsaServing the Perfect Guru, I have obtained it. It shall stay with me both here and hereafter. ||1||Pause||
Manmohan SinghThrough the service of the Perfect Guru, I am blessed with the Name and it shall last with the Name and it shall last with me, here and hereafter. Pause.
Manmohan Singh (Punjabi)ਪੂਰਨ ਗੁਰਾਂ ਦੀ ਟਹਿਲ ਸੇਵਾ ਰਾਹੀਂ, ਮੈਨੂੰ ਨਾਮ ਪਰਾਪਤ ਹੋ ਗਿਆ ਹੈ ਅਤੇ ਏਥੇ ਤੇ ਓਥੇ ਇਹ ਮੇਰਾ ਸਾਥ ਦੇਵੇਗਾ। ਠਹਿਰਾਉ।
Fareedkot Teekaਪੂਰੇ ਗੁਰੋਂ ਕੀ ਸੇਵਾ ਕਰ ਪਾਯਾ ਹੈ ਔਰ ਲੋਕ ਪ੍ਰਲੋਕ ਮੇਂ ਹਮਾਰੇ ਸਾਥ ਨਿਭੇਗਾ॥੧॥ ਰਹਾਉ ॥
Prof. Sahib Singh(ਇਹ ਨਾਮ) ਪੂਰੇ ਗੁਰੂ ਦੀ ਸਰਨ ਪਿਆਂ ਮਿਲਦਾ ਹੈ, ਅਤੇ ਇਸ ਲੋਕ ਤੇ ਪਰਲੋਕ ਵਿਚ (ਜੀਵ ਦੇ ਨਾਲ) ਸਾਥ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਸੇਵਾ = ਸਰਨ। ਐਥੈ ਓਥੈ = ਇਸ ਲੋਕ ਅਤੇ ਪਰਲੋਕ ਵਿਚ ॥੧॥ ਰਹਾਉ ॥
SikhNet (Spanish)lo he obtenido y se quedará conmigo aquí y aquí después. (1-Pausa)
ਦੁਖੁ ਭੰਨਾ ਭੈ ਭੰਜਨਹਾਰ ॥
dukh bhanaa bhai bhanjanahaar |
Sant Singh KhalsaHe is the Destroyer of pain, the Eradicator of fear.
Manmohan SinghThe Lord is the Destroyer of pain and the Remover of fear.
Manmohan Singh (Punjabi)ਪ੍ਰਭੂ ਦੁਖੜਾ ਹਰਨਹਾਰ ਅਤੇ ਡਰ! ਦੂਰ ਕਰਨ ਵਾਲਾ ਹੈ।
Fareedkot Teekaਭੈ ਭੰਜਨਹਾਰ ਨੇ ਕਾਲਾਦਿ ਦੁਖ ਕੋ (ਭੰਨਾ) ਤੋੜ ਦੀਆ ਹੈ॥
Prof. Sahib Singh(ਜੀਵਾਂ ਦੇ) ਸਾਰੇ ਡਰ ਨਾਸ ਕਰ ਸਕਣ ਵਾਲੇ ਉਸ ਪ੍ਰਭੂ ਨੇ-ਪਦ ਅਰਥ ਭੰਨਾ = ਭੰਨ ਦਿੱਤਾ, ਦੂਰ ਕਰ ਦਿੱਤਾ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ।
SikhNet (Spanish)Él es el Destructor del dolor,
ਆਪਣਿਆ ਜੀਆ ਕੀ ਕੀਤੀ ਸਾਰ ॥
aapaniaa jeea kee keetee saar |
Sant Singh KhalsaHe takes care of His beings.
Manmohan SinghHe takes care of His beings.
Manmohan Singh (Punjabi)ਉਹ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ।
Fareedkot Teekaਅਪਣੈ ਜੀਵੋਂ ਕੀ ਸੰਭਾਲ ਕਰੀ ਹੈ॥
Prof. Sahib Singhਆਪਣੇ ਪੈਦਾ ਕੀਤੇ ਜੀਵਾਂ ਦੀ ਸਦਾ ਸੰਭਾਲ ਕੀਤੀ ਹੈ, ਤੇ (ਜੀਵਾਂ ਦਾ) ਹਰੇਕ ਦੁੱਖ ਦੂਰ ਕੀਤਾ ਹੈ।ਪਦ ਅਰਥ ਸਾਰ = ਸੰਭਾਲ।
SikhNet (Spanish)el Erradicador del miedo, Él cuida a sus seres,
ਰਾਖਨਹਾਰ ਸਦਾ ਮਿਹਰਵਾਨ ॥
raakhanahaar sadaa miharavaan |
Sant Singh KhalsaThe Savior Lord is kind and compassionate forever.
Manmohan SinghThe Saviour-Lord is ever merciful,
Manmohan Singh (Punjabi)ਰੱਖਿਆ ਕਰਨ ਵਾਲਾ-ਸੁਆਮੀ ਸਦੀਵ ਹੀ ਦਇਆਲੂ ਹੈ।
Fareedkot Teekaਰਖ੍ਯਾ ਕਰਨੇ ਵਾਲਾ ਹਰੀ ਸਦਾ ਮਿਹਰਬਾਨ ਹੈ॥
Prof. Sahib Singhਰੱਖਿਆ ਕਰਨ ਦੀ ਸਮਰਥਾ ਵਾਲਾ ਪਰਮਾਤਮਾ (ਜੀਵਾਂ ਉੱਤੇ) ਸਦਾ ਦਇਆਵਾਨ ਰਹਿੰਦਾ ਹੈ,ਪਦ ਅਰਥ ਰਾਖਣਹਾਰ = ਰੱਖਿਆ ਕਰ ਸਕਣ ਵਾਲਾ।
SikhNet (Spanish)el Señor Salvador es siempre Bondadoso y Compasivo
ਸਦਾ ਸਦਾ ਜਾਈਐ ਕੁਰਬਾਨ ॥੨॥
sadaa sadaa jaaeeai kurabaan |2|
Sant Singh KhalsaI am a sacrifice to Him, forever and ever. ||2||
Manmohan Singhever, ever I am a sacrifice unto Him.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਸਦਾ ਸਦਾ ਤਿਸ ਕੇ ਬਲਿਹਾਰਨੇ ਜਾਈਏ॥੨॥
Prof. Sahib Singhਉਸ ਦੇ (ਚਰਨਾਂ) ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥ਪਦ ਅਰਥ ਜਾਈਐ = ਜਾਣਾ ਚਾਹੀਦਾ ਹੈ ॥੨॥
SikhNet (Spanish)y yo ofrezco mi ser en sacrificio a Él por siempre y para siempre. (2)
ਕਾਲੁ ਗਵਾਇਆ; ਕਰਤੈ ਆਪਿ ॥
kaal gavaaeaa; karatai aap |
Sant Singh KhalsaThe Creator Himself has eliminated death.
Manmohan SinghThe Creator-Lord, of Himself f has rid me of the fear of death.
Manmohan Singh (Punjabi)ਸਿਰਜਣਹਾਰ-ਸੁਆਮੀ ਨੇ ਆਪੇ ਹੀ, ਮੇਰਾ ਮੌਤ ਦਾ ਡਰ ਦੂਰ ਕਰ ਦਿੱਤਾ ਹੈ।
Fareedkot Teekaਕਰਤੇ ਨੇ ਆਪ ਕਾਲ ਕਾ ਭ੍ਯ ਗਵਾਇਆ ਹੈ॥
Prof. Sahib Singh(ਜਿਸ ਨੇ ਭੀ ਨਾਮ ਜਪਿਆ ਹੈ) ਕਰਤਾਰ ਨੇ (ਉਸ ਦੇ ਸਿਰ ਤੋਂ ਆਤਮਕ) ਮੌਤ ਦੂਰ ਕਰ ਦਿੱਤੀ।ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਕਰਤੈ = ਕਰਤਾਰ ਨੇ।
SikhNet (Spanish)El Creador Mismo ha eliminado la muerte.
ਸਦਾ ਸਦਾ ਮਨ; ਤਿਸ ਨੋ ਜਾਪਿ ॥
sadaa sadaa man; tis no jaap |
Sant Singh KhalsaMeditate on Him forever and ever, O my mind.
Manmohan SinghEver, ever contemplate thou Him, O my soul.
Manmohan Singh (Punjabi)ਸਦੀਵ, ਸਦੀਵ ਹੀ ਤੂੰ ਉਸ ਦਾ ਅਰਾਧਨ ਕਰ, ਹੇ ਮੇਰੀ ਜਿੰਦੜੀਏ!
Fareedkot Teekaਤਾਂ ਤੇ ਹੇ ਮਨ! ਸਦਾ ਤਿਸ ਕਾ ਜਾਪੁ ਕਰੁ॥
Prof. Sahib Singh(ਤਾਂ ਤੇ) ਹੇ ਮਨ! ਸਦਾ ਹੀ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਮਨ = ਹੇ ਮਨ! ਤਿਸ ਨੋ = (ਸੰਬੰਧਕ 'ਨੋ' ਦੇ ਕਾਰਨ 'ਲਫ਼ਜ਼' ਤਿਸੁ ਦਾ (ੁ) ਉਡ ਗਿਆ ਹੈ)। ਜਪਿ = ਜਪਿਆ ਕਰ।
SikhNet (Spanish)Medita en Él por siempre, oh, mi mente.
ਦ੍ਰਿਸਟਿ ਧਾਰਿ; ਰਾਖੇ ਸਭਿ ਜੰਤ ॥
drisatt dhaar; raakhe sabh jant |
Sant Singh KhalsaHe watches all with His Glance of Grace and protects them.
Manmohan SinghCasting His merciful glance, He protects all the beings.
Manmohan Singh (Punjabi)ਆਪਣੀ ਮਿਹਰ ਦੀ ਨਜ਼ਰ ਕਰ ਕੇ, ਉਹ ਸਾਰਿਆਂ ਜੀਵਾਂ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਨੇ ਸਭ ਜੀਵ ਦ੍ਯਾ ਦ੍ਰਿਸ੍ਟੀ ਧਾਰ ਕਰ ਰਾਖੇ ਹੈਂ॥
Prof. Sahib Singh(ਉਸ ਭਗਵਾਨ ਨੇ) ਮਿਹਰ ਦੀ ਨਿਗਾਹ ਕਰ ਕੇ ਸਾਰੇ ਜੀਵਾਂ ਦੀ (ਸਦਾ) ਰੱਖਿਆ ਕੀਤੀ ਹੈ।ਪਦ ਅਰਥ ਦ੍ਰਿਸਟਿ = ਮਿਹਰ ਦੀ ਨਿਗਾਹ। ਧਾਰਿ = ਧਾਰ ਕੇ, ਕਰ ਕੇ। ਸਭਿ = ਸਾਰੇ।
SikhNet (Spanish)Él observa y protege a todos con Su Mirada de Gracia.
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥
gun gaavahu nit nit bhagavant |3|
Sant Singh KhalsaContinually and continuously, sing the Glorious Praises of the Lord God. ||3||
Manmohan SinghEver, ever hymn thou the praise of the Auspicious Lord, O man.
Manmohan Singh (Punjabi)ਸਦਾ, ਸਦਾ ਹੀ ਤੂੰ ਸੁਲਖਣੇ ਸੁਆਮੀ ਦੀ ਮਹਿਮਾ ਗਾਇਨ ਕਰ, ਹੇ ਬੰਦੇ!
Fareedkot Teekaਤਿਸ ਭਗਵੰਤ ਕੇ ਗੁਣੋ ਕੋ ਨਿਤ ਨਿਤ ਗਾਵਣਾ ਕਰੋ॥੩॥
Prof. Sahib Singhਭਗਵਾਨ ਦੇ ਗੁਣ ਸਦਾ ਹੀ ਗਾਂਦੇ ਰਹੋ ॥੩॥ਪਦ ਅਰਥ ਨਿਤ = ਸਦਾ ॥੩॥
SikhNet (Spanish)Canta las Gloriosas Alabanzas del Señor Dios continuamente. (3)
ਏਕੋ ਕਰਤਾ. ਆਪੇ ਆਪ ॥
eko karataa. aape aap |
Sant Singh KhalsaThe One and Only Creator Lord is Himself by Himself.
Manmohan SinghThe Unique Creator is all by Himself.
Manmohan Singh (Punjabi)ਅਦੁਤੀ ਸਿਰਜਣਹਾਰ ਸਾਰਾ ਕੁਛ ਆਪ ਹੀ ਹੈ।
Fareedkot Teekaਆਪੇ ਆਪ ਏਕ ਹੀ ਕਰਤਾ ਹੈ॥
Prof. Sahib Singhਕਰਤਾਰ ਆਪ ਹੀ ਆਪ (ਹਰ ਥਾਂ ਮੌਜੂਦ) ਹੈ,ਪਦ ਅਰਥ ਆਪੇ = ਆਪ ਹੀ।
SikhNet (Spanish)El Único Señor Creador es Él Mismo en Su Ser,
ਹਰਿ ਕੇ ਭਗਤ; ਜਾਣਹਿ ਪਰਤਾਪ ॥
har ke bhagat; jaaneh parataap |
Sant Singh KhalsaThe Lord's devotees know His Glorious Grandeur.
Manmohan SinghGod's saints realise His grandeur.
Manmohan Singh (Punjabi)ਵਾਹਿਗੁਰੂ ਦੇ ਸੰਤ ਉਸ ਦੇ ਤਪ-ਤੇਜ ਨੂੰ ਅਨੁਭਵ ਕਰਦੇ ਹਨ।
Fareedkot Teekaਹਰੀ ਕੇ ਭਗਤ ਤਿਸ ਕੇ ਪ੍ਰਤਾਪ ਕੋ ਜਾਨਤੇ ਹੈਂ॥
Prof. Sahib Singhਉਸਦੇ ਭਗਤ ਉਸ ਦਾ ਤੇਜ-ਪਰਤਾਪ ਜਾਣਦੇ ਹਨ।ਪਦ ਅਰਥ ਜਾਣਹਿ = ਜਾਣਦੇ ਹਨ (ਬਹੁ-ਵਚਨ)।
SikhNet (Spanish)y los Devotos del Señor conocen Su Grandiosa Gloria,
ਨਾਵੈ ਕੀ ਪੈਜ. ਰਖਦਾ ਆਇਆ ॥
naavai kee paij. rakhadaa aaeaa |
Sant Singh KhalsaHe preserves the Honor of His Name.
Manmohan SinghThe Lord has been preserving the honour of His Name.
Manmohan Singh (Punjabi)ਸਾਈਂ ਆਪਣੇ ਨਾਮ ਦੀ ਲੱਜਿਆ ਰਖਦਾ ਰਿਹਾ ਹੈ।
Fareedkot Teekaਜੁਗੋਂ ਜੁਗੋਂ ਮੇਂ ਅਪਨੇ ਨਾਮ ਕੀ ਪੈਜ ਰਖਤਾ ਆਯਾ ਹੈ॥
Prof. Sahib Singh(ਉਹ ਸਰਨ-ਜੋਗ ਹੈ, ਸਰਨ ਪਿਆਂ ਦੀ ਬਾਂਹ ਫੜਦਾ ਹੈ, ਆਪਣੇ ਇਸ) ਨਾਮ ਦੀ ਲਾਜ ਉਹ (ਸਦਾ ਹੀ) ਰੱਖਦਾ ਆ ਰਿਹਾ ਹੈ।ਪਦ ਅਰਥ ਨਾਵੈ ਕੀ ਪੈਜ = ਨਾਮ ਦੀ ਲਾਜ।
SikhNet (Spanish)Él preserva el Honor de Su Nombre,
ਨਾਨਕੁ ਬੋਲੈ; ਤਿਸ ਕਾ ਬੋਲਾਇਆ ॥੪॥੩॥੨੧॥
naanak bolai; tis kaa bolaaeaa |4|3|21|
Sant Singh KhalsaNanak speaks as the Lord inspires him to speak. ||4||3||21||
Manmohan SinghMade to speak by Him, Nanak utters the Lord's praise.
Manmohan Singh (Punjabi)ਉਸ ਦਾ ਬੁਲਾਇਆ ਹੋਇਆ, ਨਾਨਕ ਸੁਆਮੀ ਦੀ ਸਿਫ਼ਤ ਸ਼ਲਾਘਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੋਈ ਤਿਸ ਕਾ ਬੁਲਾਯਾ ਹੂਆ ਬੋਲਤਾ ਹੈ, ਭਾਵ ਤਿਸ ਬਿਨਾਂ ਕੋਈ ਬੋਲ ਨਹੀਂ ਸਕਤਾ ਹੈ॥੪॥੩॥੨੧॥
Prof. Sahib Singhਉਸ ਦਾ ਦਾਸ ਨਾਨਕ ਉਸ (ਕਰਤਾਰ) ਦਾ ਪਰੇਰਿਆ ਹੋਇਆ ਹੀ (ਉਸਦੀ ਸਿਫ਼ਤ-ਸਾਲਾਹ ਦਾ ਬੋਲ) ਬੋਲਦਾ ਹੈ ॥੪॥੩॥੨੧॥ਪਦ ਅਰਥ ਨਾਨਕੁ = (ਕਰਤਾ ਕਾਰਕ, ਇਕ-ਵਚਨ)। ਨਾਨਕੁ ਬੋਲੈ = ਨਾਨਕ ਬੋਲਦਾ ਹੈ। ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ॥੪॥੩॥੨੧॥
SikhNet (Spanish)y Nanak habla así como el Señor lo inspira a hablar. (4-3-21)