ੴ

ਸਿੱਖਬਾਣੀ · SikhBani

ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥

bhai sankatt kaatte naaraaein deaal jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 926 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਭੈ ਸੰਕਟ ਕਾਟੇ; ਨਾਰਾਇਣ ਦਇਆਲ ਜੀਉ ॥

bhai sankatt kaatte; naaraaein deaal jeeo |

Sant Singh KhalsaThe Merciful Lord has eradicated my fears and troubles.
Manmohan SinghThe Merciful Master has effaced my dread and distress.
Manmohan Singh (Punjabi)ਮਿਹਰਬਾਨ ਮਾਲਕ ਨੇ ਮੇਰਾ ਡਰ ਅਤੇ ਦੁੱਖ ਮੇਟ ਛਡੇ ਹਨ।
Fareedkot Teekaਨਾਰਾਇਣ ਦਿਆਲ ਜੀ ਨੇ ਜਨਮ ਮਰਣ ਕਾ ਭੈ ਅਰੁ ਹੋਰ ਸੰਕਟ ਕਾਟ ਦੀਏ ਹੈਂ॥
Prof. Sahib Singhਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)Mi Señor Compasivo ha cortado mis cadenas de miedo, y ahora canto siempre Su Alabanza, porque nuestro Dios,

ਹਰਿ ਗੁਣ ਆਨੰਦ ਗਾਏ; ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥

har gun aanand gaae; prabh deenaa naath pratipaal jeeo |

Sant Singh KhalsaIn ecstasy, I sing the Glorious Praises of the Lord; God is the Cherisher, the Master of the meek.
Manmohan SinghI joyfully sing the praise of the Lord God, who is the Cherisher and the Master of the meek.
Manmohan Singh (Punjabi)ਮੈਂ ਖੁਸ਼ੀ ਨਾਲ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ, ਜੋ ਮਸਕੀਨਾਂ ਦਾ ਮਾਲਕ ਅਤੇ ਪਾਲਣ-ਪੋਸਣਹਾਰ ਹੈ।
Fareedkot Teekaਹੇ ਭਾਈ! ਪ੍ਰਭੂ ਦੀਨਾ ਨਾਥ ਜੋ ਹਰੀ ਪ੍ਰਤਿਪਾਲਕ ਹੈ, ਤਿਸ ਕੇ ਗੁਣ ਜੋ ਅਨੰਦਦਾਇਕ ਹੈਂ, ਸੋ ਗਾਏ ਹੈਂ॥
Prof. Sahib Singhਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।

ਪਦ ਅਰਥ ਦੀਨਾਨਾਥ = ਕਮਜ਼ੋਰਾਂ ਦਾ ਰਾਖਾ। ਪ੍ਰਤਿਪਾਲ = ਪਾਲਣਹਾਰ।

SikhNet (Spanish), el Soporte del que no tiene ninguno, sostiene a todos. Eterno es el Espíritu Divino; estoy imbuido con Su Amor solamente

ਪ੍ਰਤਿਪਾਲ ਅਚੁਤ ਪੁਰਖੁ ਏਕੋ; ਤਿਸਹਿ ਸਿਉ ਰੰਗੁ ਲਾਗਾ ॥

pratipaal achut purakh eko; tiseh siau rang laagaa |

Sant Singh KhalsaThe Cherishing Lord is imperishable, the One and only Primal Lord; I am imbued with His Love.
Manmohan SinghImperishable is my Unique Nurturer Lord. With His love am I imbued.
Manmohan Singh (Punjabi)ਅਬਿਨਾਸ਼ੀ ਹੈ ਮੇਰਾ ਅਦੁਤੀ ਪ੍ਰਤਿਪਾਲਕ ਪ੍ਰਭੂ, ਉਸ ਦੇ ਪ੍ਰੇਮ ਨਾਲ ਮੈਂ ਰੰਗਿਆ ਗਿਆ ਹਾਂ।
Fareedkot Teekaਪ੍ਰਤਿਪਾਲ ਕਰਨੇ ਵਾਲਾ ਅਚੁਤੁ ਪੁਰਖ ਜੋ ਏਕ ਹੈ, ਤਿਸ ਸਾਥ ਹੀ ਪ੍ਰੇਮ ਲਾਗਾ ਹੈ॥
Prof. Sahib Singhਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,

ਪਦ ਅਰਥ ਅਚੁਤ = {ਅਚੁੱਤ। च्यु = To fall, ਡਿੱਗ ਪੈਣਾ} ਕਦੇ ਨਾਹ ਡਿੱਗਣ ਵਾਲਾ, ਅਬਿਨਾਸ਼ੀ। ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਿਉ = ਨਾਲ। ਰੰਗੁ = ਪ੍ਰੇਮ।

SikhNet (Spanish)Cuando puse mis manos y mi frente a Sus Pies, me unió Consigo,

ਕਰ ਚਰਨ ਮਸਤਕੁ ਮੇਲਿ ਲੀਨੇ; ਸਦਾ ਅਨਦਿਨੁ ਜਾਗਾ ॥

kar charan masatak mel leene; sadaa anadin jaagaa |

Sant Singh KhalsaWhen I placed my hands and forehead upon His Feet, He blended me with Himself; I became awake and aware forever, night and day.
Manmohan SinghWhen I placed my hands and forehead on the Lord's Feet, He blended me with Himself and I became vigilant for ever aye.
Manmohan Singh (Punjabi)ਜਦ ਮੈਂ ਆਪਣੇ ਹੱਥ ਅਤੇ ਮੱਥਾ ਪ੍ਰਭੂ ਦੇ ਪੈਰਾਂ ਉੱਤੇ ਧਰ ਦਿੱਤੇ, ਉਸ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਮੈਂ ਹਮੇਸ਼ਾਂ ਅਤੇ ਸਦਾ ਲਈ ਖਬਰਦਾਰ ਹੋ ਗਿਆ।
Fareedkot Teekaਜਬ ਚਰਨੋਂ ਪਰ ਮਸਤਕੁ ਧਾਰਣਾ ਕੀਆ ਹੈ ਤਬ ਮੇਲ ਲੀਏ ਹਾਂ। ਸਦਾ ਹੀ ਰਾਤ ਦਿਨ ਹਮਾਰਾ ਮਨ ਮੋਹ ਨਿੰਦ੍ਰਾ ਸੇ ਜਾਗਿਆ ਹੈ॥
Prof. Sahib Singhਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।

ਪਦ ਅਰਥ ਕਰ = ਹੱਥ {ਬਹੁ-ਵਚਨ}। ਮਸਤਕ = ਮੱਥਾ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)y así mi Conciencia despertó para siempre.

ਜੀਉ ਪਿੰਡੁ ਗ੍ਰਿਹੁ ਥਾਨੁ ਤਿਸ ਕਾ; ਤਨੁ ਜੋਬਨੁ ਧਨੁ ਮਾਲੁ ਜੀਉ ॥

jeeo pindd grihu thaan tis kaa; tan joban dhan maal jeeo |

Sant Singh KhalsaMy soul, body, household and home belong to Him, along with my body, youth, wealth and property.
Manmohan SinghTo Him alone belongs my soul, body, home, abode, from, Youth, wealth and property.
Manmohan Singh (Punjabi)ਮੇਰੀ ਆਤਮਾ ਦੇਹ ਘਰ ਟਿਕਾਣਾ ਸਰੂਪ ਜੁਆਨੀ ਦੌਲਤ ਅਤੇ ਜਾਇਦਾਦ ਕੇਵਲ ਉਸ ਦੀ ਹੀ ਮਲਕੀਅਤ ਹਨ।
Fareedkot Teekaਜੀਉ ਸਰੀਰ ਘਰ ਅਸਥਾਨ ਸਰੀਰ ਕਾ ਜੋਬਨ, (ਧਨੁ) ਰੋਕੜ ਔ ਹਸਤੀ ਘੋੜੇ ਆਦੀ ਸਭ ਕੁਛ ਤਿਸ ਕਾ ਹੀ ਜਾਨਿਆ ਹੈ॥
Prof. Sahib Singh(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਗ੍ਰਿਹੁ = ਘਰ।

SikhNet (Spanish)A Él solamente pertenecen nuestros cuerpos y Almas, nuestras mansiones y posesiones, nuestra belleza y forma,

ਸਦ ਸਦਾ ਬਲਿ ਜਾਇ ਨਾਨਕੁ; ਸਰਬ ਜੀਆ ਪ੍ਰਤਿਪਾਲ ਜੀਉ ॥੨॥

sad sadaa bal jaae naanak; sarab jeea pratipaal jeeo |2|

Sant Singh KhalsaForever and ever, Nanak is a sacrifice to Him, who cherishes and nurtures all beings. ||2||
Manmohan SinghEver, ever Nanak is a sacrifice unto the Lord, who nurtures all the sentient being.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਨਾਨਕ ਪ੍ਰਭੂ ਤੋਂ ਕੁਰਬਾਨ ਵੰਞਦਾ ਹੈ, ਜੋ ਸਮੂਹ ਪ੍ਰਾਣਧਾਰੀਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਇਕ ਰਸ ਤਿਸਪਰ ਬਲਿਹਾਰ ਜਾਈਐ, ਹੇ ਭਾਈ! ਜੋ ਸਰਬ ਜੀਆਂ ਕੋ ਪ੍ਰਤਿਪਾਲਤਾ ਹੈ॥੨॥
Prof. Sahib Singhਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥

ਪਦ ਅਰਥ ਬਲਿ ਜਾਇ = ਸਦਕੇ ਜਾਂਦਾ ਹੈ ॥੨॥

SikhNet (Spanish)Nanak sirve siempre a su Señor, el Sostenedor de toda Vida. (2)
Answers quote the Granth verbatim with Ang citations. AI commentary is not Gurbani and not a religious ruling.