ੴ

ਸਿੱਖਬਾਣੀ · SikhBani

ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥

jeea praan prabh maneh adhaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 103, 104 · 13 lines
Translations

ਮਾਝ ਮਹਲਾ ੫ ॥

maajh mahalaa 5 | Ang 103

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਜੀਅ ਪ੍ਰਾਣ ਪ੍ਰਭ; ਮਨਹਿ ਅਧਾਰਾ ॥

jeea praan prabh; maneh adhaaraa | Ang 103

Sant Singh KhalsaGod is the Breath of Life of my soul, the Support of my mind.
Manmohan SinghLord is the mainstay of my soul life and mind.
Manmohan Singh (Punjabi)ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।
Fareedkot Teekaਹੇ ਅਪਾਰ ਪ੍ਰਭੂ! ਤੂੰ ਜੀਵੋਂ ਕੇ ਮਨ ਔਰ ਪ੍ਰਾਣੋਂ ਕਾ ਆਸਰਾ ਰੂਪ ਹੈਂ॥
Prof. Sahib Singhਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।

ਪਦ ਅਰਥ ਜੀਅ-ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ।

SikhNet (Spanish)Dios es la Vida de mi vida, el Asta Principal de mi mente;

ਭਗਤ ਜੀਵਹਿ; ਗੁਣ ਗਾਇ ਅਪਾਰਾ ॥

bhagat jeeveh; gun gaae apaaraa | Ang 103

Sant Singh KhalsaHis devotees live by singing the Glorious Praises of the Infinite Lord.
Manmohan SinghThe saints sustain life by singing the praises of the endless One.
Manmohan Singh (Punjabi)ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ।
Fareedkot Teekaਔਰ ਭਗਤ ਜਨ ਤੇਰੇ ਗੁਣ ਗਾਇ ਕਰ ਜੀਵਤੇ ਹੈਂ॥
Prof. Sahib Singhਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।

ਪਦ ਅਰਥ ਜੀਵਹਿ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਗਾਇ = ਗਾ ਕੇ। ਅਪਾਰਾ = ਬੇਅੰਤ ਪ੍ਰਭੂ ਦੇ ਗੁਣ।

SikhNet (Spanish)el Devoto vive para cantar Su Eterna Alabanza.

ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ; ਹਰਿ ਧਿਆਇ. ਧਿਆਇ. ਸੁਖੁ ਪਾਇਆ ਜੀਉ ॥੧॥

gun nidhaan amrit har naamaa; har dhiaae. dhiaae. sukh paaeaa jeeo |1| Ang 103

Sant Singh KhalsaThe Ambrosial Name of the Lord is the Treasure of Excellence. Meditating, meditating on the Lord's Name, I have found peace. ||1||
Manmohan SinghGod's Nectarean Name is the treasure of excellencies and by continually repeating it I have obtained peace.
Manmohan Singh (Punjabi)ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ।
Fareedkot Teekaਪੁਨਾ ਹੇ ਹਰੀ! ਤੇਰਾ ਹਰੀ ਨਾਮੁ ਅੰਮ੍ਰਿਤ ਰੂਪ ਗੁਨੋਂ ਕੀ ਨਿਧਿ ਹੈ ਤਿਸ ਕੋ ਧਿਆਇ ਧਿਆਇ ਕਰ ਕੇ ਮੈਨੂੰ ਸੁਖ ਪ੍ਰਾਪਤਿ ਭਯਾ ਹੈ॥੧॥
Prof. Sahib Singhਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥

ਪਦ ਅਰਥ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ ॥੧॥

SikhNet (Spanish)El Nombre del Señor es el Tesoro de lo Bueno, y cantando Su Nombre, logro la Paz, oh amigo. (1)

ਮਨਸਾ ਧਾਰਿ; ਜੋ ਘਰ ਤੇ ਆਵੈ ॥

manasaa dhaar; jo ghar te aavai | Ang 103

Sant Singh KhalsaOne whose heart's desires lead him from his own home,
Manmohan SinghHe, who with hearty aspiration comes from home,
Manmohan Singh (Punjabi)ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,
Fareedkot Teekaਜੋ ਪੁਰਸ ਇੱਛਾ ਧਾਰ ਕੇ ਘਰ ਸੇ ਆਵਤਾ ਹੈ॥
Prof. Sahib Singhਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,

ਪਦ ਅਰਥ ਮਨਸਾ = {मनीषा} ਤਾਂਘ। ਧਾਰਿ = ਧਾਰ ਕੇ, ਕਰ ਕੇ। ਤੇ = ਤੋਂ।

SikhNet (Spanish)Cualquier deseo que le pido al Señor, Él me lo concede;

ਸਾਧਸੰਗਿ; ਜਨਮੁ ਮਰਣੁ ਮਿਟਾਵੈ ॥

saadhasang; janam maran mittaavai | Ang 104

Sant Singh KhalsaTo the Saadh Sangat, the Company of the Holy, shall be rid of the cycle of birth and death.
Manmohan Singhand joins the society of the saints gets rid of the cycle of birth and death.
Manmohan Singh (Punjabi)ਸਤਿਸੰਗਤ ਅੰਦਰ ਜੁੜਦਾ ਹੈ, ਉਹ ਜੰਮਣ ਤੇ ਮਰਣ ਤੋਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਵਹੁ ਸਾਧ ਸੰਗਤਿ ਕਰ ਜਨਮੁ ਮਰਣੁ ਮਿਟਾਇ ਲੇਤਾ ਹੈ॥
Prof. Sahib Singhਉਹ ਸਾਧ ਸੰਗਤਿ ਵਿਚ ਆ ਕੇ (ਪ੍ਰਭੂ-ਨਾਮ ਦੀ ਬਰਕਤਿ ਨਾਲ) ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।

ਪਦ ਅਰਥ ਸਾਧਸੰਗਿ = ਸਾਧ ਸੰਗਤਿ ਵਿਚ।

SikhNet (Spanish)En la Saad Sangat, la Sociedad de los Santos, mis idas y venidas cesan.

ਆਸ ਮਨੋਰਥੁ ਪੂਰਨੁ ਹੋਵੈ; ਭੇਟਤ ਗੁਰ ਦਰਸਾਇਆ ਜੀਉ ॥੨॥

aas manorath pooran hovai; bhettat gur darasaaeaa jeeo |2| Ang 104

Sant Singh KhalsaHis hopes and desires are fulfilled, when he gains the Blessed Vision of the Guru's Darshan. ||2||
Manmohan SinghThe hopes and heart's desires are realised by having the sight of the Guru.
Manmohan Singh (Punjabi)ਗੁਰਾਂ ਦਾ ਦੀਦਾਰ ਪਾਉਣ ਦੁਆਰਾ ਉਮੀਦ ਤੇ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਗੁਰੋਂ ਕਾ ਦਰਸਨੁ ਮਿਲਨੇ ਸੇ ਮਨ ਮੇਂ ਜਿਸ ਪਦਾਰਥ ਕੀ ਆਸਾ ਹੋਤੀ ਹੈ, ਸੋ ਪੂਰਨ ਹੋ ਜਾਤੀ ਹੈ॥੨॥
Prof. Sahib Singh(ਸਾਧ ਸੰਗਤਿ ਵਿਚ) ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ ॥੨॥

ਪਦ ਅਰਥ ਭੇਟਤ = ਮਿਲਿਆਂ ॥੨॥

SikhNet (Spanish)Todos los deseos son cumplidos al tener la Visión del Guru. (2)

ਅਗਮ ਅਗੋਚਰ; ਕਿਛੁ ਮਿਤਿ ਨਹੀ ਜਾਨੀ ॥

agam agochar; kichh mit nahee jaanee | Ang 104

Sant Singh KhalsaThe limits of the Inaccessible and Unfathomable Lord cannot be known.
Manmohan SinghThe limit of the inaccessible and inapprehensible Lord cannot be known.
Manmohan Singh (Punjabi)ਅਪਹੁੰਚ ਤੇ ਅਗਾਧ ਸੁਆਮੀ ਦਾ ਅੰਤ ਜਾਣਿਆਂ ਨਹੀਂ ਜਾ ਸਕਦਾ।
Fareedkot Teekaਹੇ ਹਰੀ! ਤੂੰ ਮਨ ਬਾਣੀ ਸੇ ਪਰੇ ਹੈਂ ਤੇਰੀ ਮ੍ਰਯਾਦਾ ਕਛੁ ਜਾਨੀ ਨਹੀਂ ਜਾਤੀ ਹੈ॥
Prof. Sahib Singhਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ।

ਪਦ ਅਰਥ ਮਿਤਿ = {ਮਾ = ਮਿਣਨਾ} ਮਾਪ, ਅੰਦਾਜ਼ਾ, ਵਡੱਪਣ ਦਾ ਅੰਦਾਜ਼ਾ।

SikhNet (Spanish)Tú, oh Señor, eres Incognoscible, estás más allá de nuestra comprensión limitada, eres Infinito.

ਸਾਧਿਕ ਸਿਧ; ਧਿਆਵਹਿ ਗਿਆਨੀ ॥

saadhik sidh; dhiaaveh giaanee | Ang 104

Sant Singh KhalsaThe seekers, the Siddhas, those beings of miraculous spiritual powers, and the spiritual teachers, all meditate on Him.
Manmohan SinghOn Him meditate the strivers men of miracle and the divines.
Manmohan Singh (Punjabi)ਉਸ ਦਾ ਸਿਮਰਨ ਕਰਦੇ ਹਨ ਪੁਰਸ਼ਾਰਥੀ ਕਰਾਮਾਤੀ ਬੰਦੇ ਤੇ ਗਿਆਨਵਾਨ।
Fareedkot Teekaਸਾਧਨਾ ਕਰਨੇ ਵਾਲੇ ਸਿਧ ਲੋਗ ਤਬਾ ਸਾਸਤ੍ਰ ਗ੍ਯਾਤਾ ਸਭੀ ਤੇਰੇ ਕੋ ਧਿਆਉਤੇ ਹੈਂ॥
Prof. Sahib Singhਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ (ਪਰ ਉਸ ਦਾ ਅੰਤ ਨਹੀਂ ਜਾਣਦੇ।)

ਪਦ ਅਰਥ ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।

SikhNet (Spanish)En Ti meditan los buscadores, los Siddas, y los sabios;

ਖੁਦੀ ਮਿਟੀ. ਚੂਕਾ ਭੋਲਾਵਾ; ਗੁਰਿ. ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥

khudee mittee. chookaa bholaavaa; gur. man hee meh pragattaaeaa jeeo |3| Ang 104

Sant Singh KhalsaThus, their egos are erased, and their doubts are dispelled. The Guru has enlightened their minds. ||3||
Manmohan SinghMy ego is erased and misconception removed. The Guru has manifested the Lord within my mind.
Manmohan Singh (Punjabi)ਮੇਰਾ ਹੰਕਾਰ ਨਵਿਰਤ ਹੋ ਗਿਆ ਹੈ, ਤੇ ਗਲਤ-ਫਹਿਮੀ ਦੂਰ। ਗੁਰਾਂ ਨੇ ਮੇਰੇ ਚਿੱਤ ਅੰਦਰ ਹੀ ਸਾਹਿਬ ਨੂੰ ਪ੍ਰਤੱਖ ਕਰ ਦਿੱਤਾ ਹੈ।
Fareedkot Teekaਹੇ ਭਗਵਨ! ਜਿਨ ਪੁਰਸੋਂ ਕੀ (ਖੁਦੀ) ਅਹੰਭਾਵਨਾ ਮਿਟ ਗਈ ਹੈ, ਤਿਨ ਕਾ (ਭੋਲਾਵਾ) ਅਗਯਾਨੁ ਨਿਵਿਰਤ ਭਯਾ ਹੈ, ਕਿਉਂਕਿ ਉਨ ਕੇ ਮਨ ਮੇਂ ਗੁਰੋਂ ਨੇ ਸੁਖ ਪ੍ਰਗਟ ਕਰ ਦੀਆ ਹੈ ॥੩॥☬ਕਦਾਚਿਤ ਐਸੀ ਅਸੰਕਾ ਹੋ ਕਿ ਵਹੁ ਸੁਖ ਕੇਤਾ ਕੁ ਹੈ? ਤਿਸ ਕਾ ਸਮਾਧਾਨ ਕਹਤੇ ਹੈਂ:
Prof. Sahib Singh(ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ (ਆਪਣੀ ਤਾਕਤ ਆਦਿਕ ਦਾ) ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ (ਉਸ ਬੇਅੰਤ ਪ੍ਰਭੂ ਦਾ) ਪਰਕਾਸ਼ ਕਰ ਦਿੱਤਾ ਹੈ ॥੩॥

ਪਦ ਅਰਥ ਖੁਦੀ = ਹਉਮੈ, ਖ਼ੁਦੀ। ਚੂਕਾ = ਮੁੱਕ ਗਿਆ। ਭੋਲਾਵਾ = ਭੁਲੇਖਾ। ਗੁਰਿ = ਗੁਰੂ ਨੇ। ਮਹਿ = ਵਿਚ ॥੩॥

SikhNet (Spanish)su ego se desvanece y su duda se va, y ellos Te perciben a Ti, su Señor, por la Gracia del Guru. (3)

ਅਨਦ ਮੰਗਲ; ਕਲਿਆਣ ਨਿਧਾਨਾ ॥

anad mangal; kaliaan nidhaanaa | Ang 104

Sant Singh KhalsaI chant the Name of the Lord, the Treasure of bliss,
Manmohan SinghWhich is the treasure of joy, rejoicing, salvation,
Manmohan Singh (Punjabi)ਜੋ ਖਜਾਨਾ ਹੈ ਖੁਸ਼ੀ, ਪ੍ਰਸੰਨਤਾ, ਮੌਖਸ਼ ਅਤੇ
Fareedkot Teekaਸੋ ਸੁਖ ਸਭ ਆਨੰਦ ਮੰਗਲ ਤਥਾ ਕਲਿਆਨ ਆਦਿਕੋਂ ਕਾ ਭੰਡਾਰਾ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ ਪਰਗਟ ਹੋ ਪੈਂਦੇ ਹਨ।

ਪਦ ਅਰਥ ਕਲਿਆਣ = ਖ਼ੁਸ਼ੀ, ਵਡ ਭਾਗਤਾ।

SikhNet (Spanish)Él, el Señor, es Toda Alegría y el Tesoro de la Salvación;

ਸੂਖ ਸਹਜ; ਹਰਿ ਨਾਮੁ ਵਖਾਨਾ ॥

sookh sehaj; har naam vakhaanaa | Ang 104

Sant Singh KhalsaJoy, salvation, intuitive peace and poise.
Manmohan Singhand supreme bliss; I utter the Name of that God.
Manmohan Singh (Punjabi)ਹਾਸ-ਬਿਲਾਸ ਦਾ, ਮੈਂ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾਂ ਹਾਂ।
Fareedkot Teekaਪਰੰਤੂ ਹੇ ਹਰੀ! ਜਿਨਿ ਪੁਰਸੋਂ ਨੇ ਤੇਰਾ ਨਾਮ (ਵਖਾਨਾ) ਜਪਾ ਹੈ ਸਹਜਿ ਸੁਖ ਤਿਨ ਕੋ ਪ੍ਰਾਪਤਿ ਭਯਾ ਹੈ॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।

ਪਦ ਅਰਥ ਵਖਾਨਾ = ਉਚਾਰਿਆ।

SikhNet (Spanish)El Estado Divino de Paz y el Equilibrio son transmitidos a través de Su Santo Nombre.

ਹੋਇ ਕ੍ਰਿਪਾਲੁ ਸੁਆਮੀ ਅਪਨਾ; ਨਾਉ ਨਾਨਕ. ਘਰ ਮਹਿ ਆਇਆ ਜੀਉ ॥੪॥੨੫॥੩੨॥

hoe kripaal suaamee apanaa; naau naanak. ghar meh aaeaa jeeo |4|25|32| Ang 104

Sant Singh KhalsaWhen my Lord and Master blessed me with His Mercy, O Nanak, then His Name entered the home of my mind. ||4||25||32||
Manmohan SinghWhen my Master did become merciful, O Nanak! His Name entered my mind's home.
Manmohan Singh (Punjabi)ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੇ ਨਾਨਕ! ਉਸ ਦਾ ਨਾਮ ਮੇਰੇ ਮਨ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਅਪਨਾ ਦਾਸ ਜਾਨ ਕਰ ਤੂੰ ਮੇਰੇ ਪਰ ਕ੍ਰਿਪਾਲੁ ਹੂਆ ਹੈਂ, ਤਿਸ ਕਰ ਕੇ ਮੇਰੇ (ਘਰ) ਮੇਂ ਨਾਮੁ ਆਇਆ ਹੈ ॥੪॥੨੫॥੩੨॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਉਸ ਦਾ ਨਾਮ ਵੱਸ ਪੈਂਦਾ ਹੈ ॥੪॥੨੫॥੩੨॥

ਪਦ ਅਰਥ ਘਰਿ ਮਹਿ = ਹਿਰਦੇ ਵਿਚ ॥੪॥

SikhNet (Spanish)Cuando Él, el Señor, es inspirado a Darlo, uno recibe Su Nombre en su propia casa, oh amigo. (4-25-32)
Answers quote the Granth verbatim with Ang citations. AI commentary is not Gurbani and not a religious ruling.