ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਤੂੰ ਮੇਰਾ ਪਿਤਾ; ਤੂੰਹੈ ਮੇਰਾ ਮਾਤਾ ॥
toon meraa pitaa; toonhai meraa maataa |
Sant Singh KhalsaYou are my Father, and You are my Mother.
Manmohan SinghThou art my father, Thou art my mother,
Manmohan Singh (Punjabi)ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
Fareedkot Teekaਤੂੰ ਹੀ ਮੇਰਾ ਪਿਤਾ ਹੈਂ ਪੁਨਾ ਤੂੰ ਹੀ ਮੇਰੀ ਮਾਤਾ ਕੀ ਨਿਆਈਂ ਪਾਲਨਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
SikhNet (Spanish)Tú eres mi padre y mi madre;
ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥
toon meraa bandhap; toon meraa bhraataa |
Sant Singh KhalsaYou are my Relative, and You are my Brother.
Manmohan SinghThou art my kinsman and Thou art my brother.
Manmohan Singh (Punjabi)ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ।
Fareedkot Teekaਔਰ ਤੂੰ ਹੀ ਮੇਰਾ ਬੰਧਪੁ ਹੈਂ ਔਰ ਤੂੰ ਹੀ ਭ੍ਰਾਤਾ ਹੈਂ॥
Prof. Sahib Singhਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।ਪਦ ਅਰਥ ਬੰਧਪੁ = ਸਨਬੰਧੀ, ਰਿਸ਼ਤੇਦਾਰ।
SikhNet (Spanish)Tú, mis parientes y Hermanos del Destino.
ਤੂੰ ਮੇਰਾ ਰਾਖਾ. ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥੧॥
toon meraa raakhaa. sabhanee thaaee; taa bhau kehaa kaarraa jeeo |1|
Sant Singh KhalsaYou are my Protector everywhere; why should I feel any fear or anxiety? ||1||
Manmohan SinghIn all the places Thou art my protector. Then why should I feel fear and anxiety?
Manmohan Singh (Punjabi)ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?
Fareedkot Teekaਹੇ ਭਗਵਨ! ਜਬ ਤੂੰ ਸਭਨਾਂ ਅਸਥਾਨੋਂ ਮੇਂ ਮੇਰਾ ਰਾਖਾ ਹੈਂ ਤਬ ਮੇਰੇ ਕੋ ਕਿਸੀ ਕਾ (ਭਉ) ਡਰ ਔਰ (ਕਾੜਾ) ਝੋਰਾ ਕੈਸੇ ਹੋਵੇਗਾ॥੧॥
Prof. Sahib Singh(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥ਪਦ ਅਰਥ ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ ॥੧॥
SikhNet (Spanish)Si eres mi Refugio en donde sea que esté, ¿cómo puedo tener miedo entonces, oh Amado? (1)
ਤੁਮਰੀ ਕ੍ਰਿਪਾ ਤੇ; ਤੁਧੁ ਪਛਾਣਾ ॥
tumaree kripaa te; tudh pachhaanaa |
Sant Singh KhalsaBy Your Grace, I recognize You.
Manmohan SinghBy Thy grace do I understand Thee.
Manmohan Singh (Punjabi)ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ।
Fareedkot Teekaਤੁਮਰੀ ਕ੍ਰਿਪਾ ਕਰ ਕੇ ਹੀ ਤੇਰੇ ਕੋ ਪਛਾਨਾ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।ਪਦ ਅਰਥ ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ।
SikhNet (Spanish)Por Tu Gracia solamente Te conozco;
ਤੂੰ ਮੇਰੀ ਓਟ; ਤੂੰਹੈ ਮੇਰਾ ਮਾਣਾ ॥
toon meree ott; toonhai meraa maanaa |
Sant Singh KhalsaYou are my Shelter, and You are my Honor.
Manmohan SinghThou art my covert and Thou art my honour.
Manmohan Singh (Punjabi)ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।
Fareedkot Teekaਤਾਂ ਤੇ ਤੂੰ ਹੀ ਮੇਰੀ ਓਂਟ ਹੈਂ ਔਰ ਤੂੰ ਹੀ ਮੇਰਾ (ਮਾਣਾ) ਮਾਨੁ ਹੈਂ॥
Prof. Sahib Singhਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।ਪਦ ਅਰਥ ਓਟ = ਆਸਰਾ।
SikhNet (Spanish)Tú eres mi albergue y eres mi orgullo.
ਤੁਝ ਬਿਨੁ ਦੂਜਾ. ਅਵਰੁ ਨ ਕੋਈ; ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥
tujh bin doojaa. avar na koee; sabh teraa khel akhaarraa jeeo |2|
Sant Singh KhalsaWithout You, there is no other; the entire Universe is the Arena of Your Play. ||2||
Manmohan SinghBeside Thee there in no other second. The entire universe is the arena of Thy play.
Manmohan Singh (Punjabi)ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ।
Fareedkot Teekaਹੇ ਭਗਵਨ! ਤੇਰੇ ਸੇ ਬਿਨਾਂ ਦੂਸਰਾ ਔਰ ਕੋਈ ਨਹੀਂ ਹੈ, ਯਾਂ ਤੇ ਯਹਿ ਸੰਪੂਰਣ ਜਗਤੁ ਤੇਰਾ (ਖੇਲੁ) ਖੇਲਨ ਦਾ (ਅਖਾੜਾ) ਅਸਥਾਨੁ ਹੈ, ਜਿਸ ਮੈ ਸਰਬ ਜੀਵ ਅਨੇਕ ਪ੍ਰਕਾਰ ਕ੍ਰੀੜਾ ਕਰ ਰਹੇ ਹੈਂ॥੨॥
Prof. Sahib Singhਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥ਪਦ ਅਰਥ ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ॥੨॥
SikhNet (Spanish)Nadie es mío sin Ti, y todo es Tu Juego en el campo de este mundo. (2)
ਜੀਅ ਜੰਤ ਸਭਿ; ਤੁਧੁ ਉਪਾਏ ॥
jeea jant sabh; tudh upaae |
Sant Singh KhalsaYou have created all beings and creatures.
Manmohan SinghAll the men and other beings Thou hast created.
Manmohan Singh (Punjabi)ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।
Fareedkot Teeka(ਜੀਅ) ਅਸਥੂਲ ਔਰ (ਜੰਤ) ਸੂਖਮ ਜੀਵ ਸੰਪੂਰਣ ਤੈਨੇ ਉਪਜਾਏ ਹੈਂ॥
Prof. Sahib Singh(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।ਪਦ ਅਰਥ ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ।
SikhNet (Spanish)Tú Solo has creado a todas Tus criaturas,
ਜਿਤੁ ਜਿਤੁ ਭਾਣਾ; ਤਿਤੁ ਤਿਤੁ ਲਾਏ ॥
jit jit bhaanaa; tith tit laae |
Sant Singh KhalsaAs it pleases You, You assign tasks to one and all.
Manmohan SinghAs is Thy will so are the tasks Thou hast assigned to them.
Manmohan Singh (Punjabi)ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ।
Fareedkot Teekaਪੁਨਾਂ ਜਿਸ ਜਿਸ ਕਾਰਜ ਮੇਂ ਜੀਵੋਂ ਕੋ ਤੈਨੇ ਲਗਾਵਣਾ ਚਾਹਾ ਹੈ ਤਿਸ ਤਿਸ ਮੇਂ ਲਗਾਏ ਹੈਂ॥
Prof. Sahib Singhਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।ਪਦ ਅਰਥ ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ।
SikhNet (Spanish)y Tú les has asignado sus distintas labores, según Tu Voluntad.
ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ਅਸਾੜਾ. ਜੀਉ ॥੩॥
sabh kichh keetaa teraa hovai; naahee kichh asaarraa. jeeo |3|
Sant Singh KhalsaAll things are Your Doing; we can do nothing ourselves. ||3||
Manmohan SinghAll that is done is Thy doing. There is nothing ours in it.
Manmohan Singh (Punjabi)ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ।
Fareedkot Teekaਹੇ ਭਗਵਨ! ਸਭ ਕੁਛ ਤੇਰਾ ਹੀ ਕੀਆ ਹੋਤਾ ਹੈ, (ਅਸਾੜਾ) ਹਮਾਰਾ ਕੀਆ ਕੁਛ ਨਹੀਂ ਹੋਤਾ ਹੈ॥੩॥
Prof. Sahib Singh(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥ਪਦ ਅਰਥ ਅਸਾੜਾ = ਸਾਡਾ ॥੩॥
SikhNet (Spanish)Todo se da de acuerdo a Tu Voluntad, y no a la mía, oh Amado. (3)
ਨਾਮੁ ਧਿਆਇ; ਮਹਾ ਸੁਖੁ ਪਾਇਆ ॥
naam dhiaae; mahaa sukh paaeaa |
Sant Singh KhalsaMeditating on the Naam, I have found great peace.
Manmohan SinghBy meditating on Thine Name. I have obtained supreme bliss.
Manmohan Singh (Punjabi)ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।
Fareedkot Teekaਤੇਰੇ ਨਾਮ ਕੋ ਧਯਾਇ ਕਰ ਕੇ ਮੈਨੇ ਮਹਾ ਸੁਖੁ ਪਾਯਾ ਹੈ॥
Prof. Sahib Singh(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।ਪਦ ਅਰਥ ਧਿਆਇ = ਸਿਮਰ ਕੇ।
SikhNet (Spanish)Meditando en el Naam, he encontrado Gran Paz;
ਹਰਿ ਗੁਣ ਗਾਇ; ਮੇਰਾ ਮਨੁ ਸੀਤਲਾਇਆ ॥
har gun gaae; meraa man seetalaaeaa |
Sant Singh KhalsaSinging the Glorious Praises of the Lord, my mind is cooled and soothed.
Manmohan SinghBy singing the God's praises my soul is cooled down.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ।
Fareedkot Teekaਹੇ ਹਰੀ! ਤੇਰੇ ਗੁਣ ਗਾਇਨ ਕਰ ਕੇ ਮੇਰਾ ਮਨੁ ਸੀਤਲਤਾ ਕੋ ਪ੍ਰਾਪਤਿ ਭਯਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।ਪਦ ਅਰਥ ਸੀਤਲਾਇਆ = ਠੰਢਾ ਹੋ ਗਿਆ।
SikhNet (Spanish)cantando Tus Gloriosas Alabanzas, mi mente se ha calmado y yo relajado.
ਗੁਰਿ ਪੂਰੈ. ਵਜੀ ਵਾਧਾਈ; ਨਾਨਕ ਜਿਤਾ ਬਿਖਾੜਾ. ਜੀਉ ॥੪॥੨੪॥੩੧॥
gur poorai. vajee vaadhaaee; naanak jitaa bikhaarraa. jeeo |4|24|31|
Sant Singh KhalsaThrough the Perfect Guru, congratulations are pouring in-Nanak is victorious on the arduous battlefield of life! ||4||24||31||
Manmohan SinghBy the perfect Guru's grace, Nanak has captured the arduous battlefield and congratulations are pouring in on his victory.
Manmohan Singh (Punjabi)ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਪੂਰੇ ਗੁਰੋਂ ਦ੍ਵਾਰਾ (ਵਾਧਾਈ) ਪ੍ਰਸੰਨਤਾਈ (ਵਜੀ) ਪ੍ਰਗਟ ਹੂਈ ਹੈ, ਭਾਵ ਏਹਿ ਕਿ ਆਤਮਾਂਨੰਦ ਪ੍ਰਾਪਤਿ ਭਯਾ ਹੈ, ਔਰ ਤਿਸ ਕਰ ਕੇ ਸੰਸਾਰ ਰੂਪੀ ਜੋ (ਬਿਖਮੁ) ਕਠਨ ਅਖਾੜਾ ਹੈ, ਸੋ ਜਿਤਾ ਹੈ, ਭਾਵ ਇਹ ਕਿ ਜਨਮ ਮਰਨ ਸੇ ਰਹਤ ਭਯਾ ਹੂੰ ॥ ੪ ॥੨੪॥੩੧॥
Prof. Sahib Singhਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ ॥੪॥
SikhNet (Spanish)A través del Guru Perfecto, las ovaciones han llegado, pues Nanak ganó la victoria en la ardua batalla de la vida. (4-24-31)