ੴ

ਸਿੱਖਬਾਣੀ · SikhBani

Ang 103

Sri Guru Granth Sahib · Raag Maajh · 4 shabads, 44 lines
Translations
Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਸਫਲ ਸੁ ਬਾਣੀ; ਜਿਤੁ ਨਾਮੁ ਵਖਾਣੀ ॥

safal su baanee; jit naam vakhaanee |

Sant Singh KhalsaBlessed are those words, by which the Naam is chanted.
Manmohan SinghBlest are the words where with the Name (of God) is uttered.
Manmohan Singh (Punjabi)ਮੁਬਾਰਕ ਹਨ ਉਹ ਸ਼ਬਦ ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ।
Fareedkot Teekaਹੇ ਭਗਵਨ! ਸੋ ਬਾਣੀ ਸਫਲ ਹੈ ਜਿਸ ਕਰ ਕੇ ਨਾਮ ਕਾ ਕਥਨ ਕਰੀਏ॥
Prof. Sahib Singh(ਹੇ ਭਾਈ!) ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।

ਪਦ ਅਰਥ ਸਫਲੁ = ਫਲ ਦੇਣਾ ਵਾਲਾ, ਲਾਭਦਾਇਕ। ਜਿਤੁ = ਜਿਸ (ਬਾਣੀ) ਦੀ ਰਾਹੀਂ। ਵਖਾਣੀ = ਵਖਾਣਿਆ, ਉਚਾਰਿਆ।

SikhNet (Spanish)Bendita es la Palabra que revela el Nombre del Señor;

ਗੁਰ ਪਰਸਾਦਿ; ਕਿਨੈ ਵਿਰਲੈ ਜਾਣੀ ॥

gur parasaad; kinai viralai jaanee |

Sant Singh KhalsaRare are those who know this, by Guru's Grace.
Manmohan SinghRare is the person who knows through an utterance by the Guru's grace.
Manmohan Singh (Punjabi)ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ।
Fareedkot Teekaਪਰ ਗੁਰੋਂ ਕੀ ਕ੍ਰਿਪਾ ਕਰ ਕੇ ਇਹ ਬਾਤ ਕਿਸੀ ਵਿਰਲੇ ਪੁਰਸ ਨੇ ਹੀ ਜਾਣੀ ਹੈ॥
Prof. Sahib Singh(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਕਿਨੈ = ਕਿਸੇ ਨੇ। ਜਾਣੀ = ਸਾਂਝ ਪਾਈ।

SikhNet (Spanish)pero excepcional es la persona que La conoce, ya que es dada por la Gracia del Guru.

ਧੰਨੁ ਸੁ ਵੇਲਾ. ਜਿਤੁ ਹਰਿ ਗਾਵਤ ਸੁਨਣਾ; ਆਏ ਤੇ. ਪਰਵਾਨਾ ਜੀਉ ॥੧॥

dhan su velaa. jit har gaavat sunanaa; aae te. paravaanaa jeeo |1|

Sant Singh KhalsaBlessed is that time when one sings and hears the Lord's Name. Blessed and approved is the coming of such a one. ||1||
Manmohan SinghAuspicious is the time when man sings and hears the God's praises. Acceptable is the advent in this world of such a man.
Manmohan Singh (Punjabi)ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ।
Fareedkot Teekaਸੋ ਵੇਲਾ ਧੰਨ੍ਯ ਹੈ ਜਿਸ ਕਾਲ ਮੇਂ, ਹੇ ਹਰੀ! ਤੇਰਾ ਜਸੁ ਗਾਵਣਾ ਔਰ ਸੁਨਣਾ ਕਰੀਏ, ਔਰ ਸੰਸਾਰ ਮੇਂ ਆਏ ਹੂਏ ਭੀ ਸੋਈ ਪਰਵਾਨ ਹੈਂ, ਜੋ ਗਾਵਤੇ ਸੁਨਤੇ ਹੈਂ ॥੧॥
Prof. Sahib Singh(ਹੇ ਭਾਈ!) ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥

ਪਦ ਅਰਥ ਧੰਨੁ = ਭਾਗਾਂ ਵਾਲਾ {धन्य}। ਜਿਤੁ = ਜਿਸ (ਵੇਲੇ) ਵਿਚ। ਪਰਵਾਨਾ = ਕਬੂਲ। ਆਏ = ਜਗਤ ਵਿਚ ਜਨਮੇ। ਤੇ = ਉਹ ਬੰਦੇ ॥੧॥

SikhNet (Spanish)Bendito es el momento en que uno escucha y canta la Verdadera Alabanza, y su vida es aprobada. (1)

ਸੇ ਨੇਤ੍ਰ ਪਰਵਾਣੁ; ਜਿਨੀ ਦਰਸਨੁ ਪੇਖਾ ॥

se netr paravaan; jinee darasan pekhaa |

Sant Singh KhalsaThose eyes which behold the Blessed Vision of the Lord's Darshan are approved and accepted.
Manmohan SinghAcceptable are the eyes which beholds the Lord's sight.
Manmohan Singh (Punjabi)ਪ੍ਰਮਾਣੀਕ ਹਨ ਉਹ ਅੱਖਾਂ ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ।
Fareedkot Teekaਸੇ ਨੇਤ੍ਰ ਪਰਤਖ ਵਾ ਮਨ ਬੁਧੀ ਰੂਪੁ (ਪਰਵਾਣੁ) ਸਚੇ ਹੈਂ ਜਿਨੋਂ ਨੈ ਤੇਰਾ ਨਿਰਗੁਣ ਵਾ ਸਰਗੁਣ ਦਰਸਨੁ ਦੇਖਾ ਹੈ॥
Prof. Sahib Singhਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ।

ਪਦ ਅਰਥ ਸੇ ਨੇਤ੍ਰ = ਉਹ ਅੱਖਾਂ {ਬਹੁ-ਵਚਨ}। ਪਰਵਾਣੁ = {प्रमाण = Authority} ਮੰਨਿਆ ਪ੍ਰਮੰਨਿਆ ਮਿਆਰ। ਪੇਖਾ = ਵੇਖਿਆ।

SikhNet (Spanish)Benditos son los ojos que logran la Presencia de Dios;

ਸੇ ਕਰ ਭਲੇ; ਜਿਨੀ ਹਰਿ ਜਸੁ ਲੇਖਾ ॥

se kar bhale; jinee har jas lekhaa |

Sant Singh KhalsaThose hands which write the Praises of the Lord are good.
Manmohan SinghPraiseworthy are the hands that write the praise (of God).
Manmohan Singh (Punjabi)ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ।
Fareedkot Teekaਹੇ ਹਰੀ! ਸੇ (ਕਰ) ਹਾਥ ਭਲੇ ਹੈਂ ਜਿਨੋਂ ਕਰ ਕੇ ਤੇਰਾ ਜਸੁ ਲਿਖਿਆ ਹੈ॥
Prof. Sahib Singhਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।

ਪਦ ਅਰਥ ਕਰ = ਹੱਥ {ਬਹੁ-ਵਚਨ}। ਕਰੁ = ਹੱਥ (ਇਕ-ਵਚਨ)। ਜਸੁ = ਸਿਫ਼ਤਿ-ਸਾਲਾਹ। ਲੇਖਾ = ਲਿਖੀ।

SikhNet (Spanish)benditas las manos que escriben Sus Alabanzas.

ਸੇ ਚਰਣ ਸੁਹਾਵੇ. ਜੋ ਹਰਿ ਮਾਰਗਿ ਚਲੇ; ਹਉ ਬਲਿ. ਤਿਨ ਸੰਗਿ ਪਛਾਣਾ ਜੀਉ ॥੨॥

se charan suhaave. jo har maarag chale; hau bal. tin sang pachhaanaa jeeo |2|

Sant Singh KhalsaThose feet which walk in the Lord's Way are beautiful. I am a sacrifice to that Congregation in which the Lord is recognized. ||2||
Manmohan SinghBeautiful are thy feet which walk in the Lord's way. Sacrifice am I to them in whose company I recognise God.
Manmohan Singh (Punjabi)ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਟੁਰਦੇ ਹਨ। ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਨੂੰ ਸਿੰਞਾਣਦਾ ਹਾਂ।
Fareedkot Teekaਸੇ ਚਰਨ ਸੋਭਨੀਕ ਹੈਂ ਜੋ, ਹੇ ਹਰੀ! ਤੇਰੇ ਮਾਰਗ ਮੇਂ ਚਲੇ ਹੈਂ, (ਹਉ) ਮੈਂ ਤਿਨ ਕੇ (ਬਲਿ) ਬਲਿਹਾਰੇ ਜਾਤਾ ਹੂੰ, ਕਿਉਂਕਿ ਤਿਨ ਭਗਤੋਂ ਕੇ ਸੰਗ ਕਰ ਤੁਝ ਕੋ (ਪਛਾਣਾ) ਜਾਨਿਆ ਹੈ॥੨॥
Prof. Sahib Singhਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤਿ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ॥੨॥

ਪਦ ਅਰਥ ਮਾਰਗਿ = ਰਸਤੇ ਉੱਤੇ। ਹਉ = ਮੈਂ। ਬਲਿ = ਕੁਰਬਾਨ ॥੨॥

SikhNet (Spanish)Benditos son los pies que caminan en el Sendero del Señor; postro mi ser ante ellos porque a través de ellos, el Señor me es revelado. (2)

ਸੁਣਿ ਸਾਜਨ; ਮੇਰੇ ਮੀਤ ਪਿਆਰੇ ॥

sun saajan; mere meet piaare |

Sant Singh KhalsaListen, O my beloved friends and companions:
Manmohan SinghHearken, O my friend intimate and beloved!
Manmohan Singh (Punjabi)ਕੰਨ ਕਰ ਹੇ ਮੇਰੇ ਯਾਰ, ਦੋਸਤ ਤੇ ਪ੍ਰੀਤਮ!
Fareedkot Teekaਹੇ ਮੇਰੇ ਤੀਨ ਕਾਲੋਂ ਕੇ ਸਾਜਨ ਮਿਤ੍ਰ ਪ੍ਯਾਰੇ! ਤੂੰ ਮੇਰੀ ਬੇਨਤੀ ਸ੍ਰਵਨ ਕਰੁ॥
Prof. Sahib Singhਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ।

ਪਦ ਅਰਥ ਸਾਜਨ = ਹੇ ਸੱਜਣ!

SikhNet (Spanish)Escucha, oh mi amigo, mi compañero, mi amor:

ਸਾਧਸੰਗਿ; ਖਿਨ ਮਾਹਿ ਉਧਾਰੇ ॥

saadhasang; khin maeh udhaare |

Sant Singh Khalsain the Saadh Sangat, the Company of the Holy, you shall be saved in an instant.
Manmohan SinghIn the society of the saints thou shalt be saved in a moment.
Manmohan Singh (Punjabi)ਸਤਿਸੰਗਤ ਅੰਦਰ ਤੇਰਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ।
Fareedkot Teekaਤੇਰੀ ਸਾਧ ਸੰਗਤ ਨੇ ਖਿਨ ਮਾਤ੍ਰ ਮੇਂ ਜਨ ਉਧਾਰੇ ਹੈਂ॥
Prof. Sahib Singh(ਮੈਨੂੰ ਸਾਧ ਸੰਗਤਿ ਦੇਹ) ਸਾਧ ਸੰਗਤਿ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ।

ਪਦ ਅਰਥ ਖਿਨ ਮਾਹਿ = ਇਕ ਖਿਨ ਵਿਚ {क्षण = A moment}।

SikhNet (Spanish)en la Saad Sangat, la Compañía de los Santos, fui salvado en un instante.

ਕਿਲਵਿਖ ਕਾਟਿ ਹੋਆ ਮਨੁ ਨਿਰਮਲੁ; ਮਿਟਿ ਗਏ ਆਵਣ ਜਾਣਾ ਜੀਉ ॥੩॥

kilavikh kaatt hoaa man niramal; mitt ge aavan jaanaa jeeo |3|

Sant Singh KhalsaYour sins will be cut out; your mind will be immaculate and pure. Your comings and goings shall cease. ||3||
Manmohan SinghThy mind shall be purged clean of sins and thy coming and going shall cease.
Manmohan Singh (Punjabi)ਗੁਨਾਹਾਂ ਨੂੰ ਦੂਰ ਕਰਕੇ ਤੇਰੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਤੇਰਾ ਆਉਣਾ ਤੇ ਜਾਣਾ ਮੁਕ ਜਾਵੇਗਾ।
Fareedkot Teeka(ਕਿਲਵਿਖ) ਸੰਬੂਹ ਪਾਪ ਕਾਟ ਕਰ ਮਨੁ ਨਿਰਮਲ ਹੂਆ ਹੈ ਔਰ ਆਵਣ ਜਾਣਾ ਦੋਨੋਂ ਮਿਟ ਗਏ ਹੈਂ। ਭਾਵ ਏਹਿ ਕਿ ਜਿਨੋਂ ਨੇ ਸਤਸੰਗੁ ਕੀਆ ਹੈ ਤਿਨੋਂ ਕਾ ਜਨਮ ਮਰਨ ਨਿਬ੍ਰਿਤ ਭਯਾ ਹੈ ॥੩॥
Prof. Sahib Singh(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ॥੩॥

ਪਦ ਅਰਥ ਕਿਲਵਿਖ = ਪਾਪ ॥੩॥

SikhNet (Spanish)Mi mente fue purgada de sus errores y mis idas y venidas cesaron, oh mi querido amigo. (3)

ਦੁਇ ਕਰ ਜੋੜਿ; ਇਕੁ ਬਿਨਉ ਕਰੀਜੈ ॥

due kar jorr; ik binau kareejai |

Sant Singh KhalsaWith my palms pressed together, I offer this prayer:
Manmohan SinghClasping both the hands I make a supplication, O Lord!
Manmohan Singh (Punjabi)ਦੋਨੋਂ ਹੱਥ ਬੰਨ੍ਹ ਕੇ, ਹੇ ਸਾਹਿਬ! ਮੈਂ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਦੋਨੋਂ ਹਾਥ ਜੋੜ ਕਰ ਮੈਂ ਏਕ ਬੇਨਤੀ ਕਰਤਾ ਹੂੰ॥
Prof. Sahib Singh(ਹੇ ਭਾਈ!) ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ,

ਪਦ ਅਰਥ ਦੁਇ ਕਰ = ਦੋਵੇਂ ਹੱਥ। ਬਿਨਉ = ਬੇਨਤੀ {विनय। ਪੁਲਿੰਗ}।

SikhNet (Spanish)Con las palmas juntas Te rezo a Ti,

ਕਰਿ ਕਿਰਪਾ; ਡੁਬਦਾ ਪਥਰੁ ਲੀਜੈ ॥

kar kirapaa; ddubadaa pathar leejai |

Sant Singh Khalsaplease bless me with Your Mercy, and save this sinking stone.
Manmohan SinghShow mercy unto me and save the sinking stone.
Manmohan Singh (Punjabi)ਮੇਰੇ ਤੇ ਰਹਿਮਤ ਧਾਰ ਅਤੇ ਡੁਬਦੇ ਹੋਏ ਪਾਹਨ ਨੂੰ ਬਚਾ ਲੈ।
Fareedkot Teekaਕਿਰਪਾ ਕਰ ਕੇ ਡੂਬਤਾ ਹੂਆ ਪਾਥਰੁ ਤਾਰ ਲੀਜੀਏ, ਭਾਵ ਸੇ ਮੈਂ ਜੜੁ ਵਾ ਪਾਪੋਂ ਕਰ ਭਾਰੀ ਹੋ ਰਹਾ ਹੂੰ॥
Prof. Sahib Singh(ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ।

ਪਦ ਅਰਥ ਪਥਰੁ = ਕਠੋਰ-ਚਿੱਤ।

SikhNet (Spanish)oh Señor, ten Misericordia de mí y salva esta piedra que se hunde sola.

ਨਾਨਕ ਕਉ. ਪ੍ਰਭ ਭਏ ਕ੍ਰਿਪਾਲਾ; ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥

naanak kau. prabh bhe kripaalaa; prabh naanak man bhaanaa jeeo |4|22|29|

Sant Singh KhalsaGod has become merciful to Nanak; God is pleasing to Nanak's mind. ||4||22||29||
Manmohan SinghUnto Nanak the Lord has become merciful to Nanak's mind the Lord is pleasing.
Manmohan Singh (Punjabi)ਨਾਨਕ ਉਤੇ ਸਾਹਿਬ ਮਿਹਰਬਾਨ ਹੋ ਗਿਆ ਹੈ। ਨਾਨਕ ਦੇ ਚਿੱਤ ਨੂੰ ਸਾਹਿਬ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰੇ ਪੁਰ ਆਪ ਕ੍ਰਿਪਾਲ ਭਏ ਤਬ, ਹੇ ਸਮਰਥ ਨਾਨਕ! ਅਦੁਤੀ ਹਰਿ ਜੀ ਤੂੰ ਮੇਰੇ ਮਨ ਮੇਂ ਭਾਯਾ ਹੈਂ॥੪॥੨੨॥੨੯॥
Prof. Sahib Singh(ਹੇ ਭਾਈ! ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ॥੪॥੨੨॥੨੯॥

ਪਦ ਅਰਥ ਪ੍ਰਭ = ਪ੍ਰਭੂ ਜੀ ॥੪॥

SikhNet (Spanish)Con Nanak, el Señor ha sido Bondadoso y su mente está complacida con el Señor. (4-22-29)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਅੰਮ੍ਰਿਤ ਬਾਣੀ; ਹਰਿ ਹਰਿ ਤੇਰੀ ॥

amrit baanee; har har teree |

Sant Singh KhalsaThe Word of Your Bani, Lord, is Ambrosial Nectar.
Manmohan SinghMy Lord God! Thy Gurubani is Nectar.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ।
Fareedkot Teekaਹੇ ਭਗਵਨ! ਹਰਿ ਹਰਿ ਉਚਾਰਨ ਰੂਪ ਅੰਮ੍ਰਿਤ ਜੋ ਤੇਰੀ ਬਾਣੀ ਹੈ॥
Prof. Sahib Singhਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਹਰਿ = ਹੇ ਹਰੀ!

SikhNet (Spanish)Oh mi Señor, Tu Palabra es Dulce como el Néctar;

ਸੁਣਿ ਸੁਣਿ ਹੋਵੈ; ਪਰਮ ਗਤਿ ਮੇਰੀ ॥

sun sun hovai; param gat meree |

Sant Singh KhalsaHearing it again and again, I am elevated to the supreme heights.
Manmohan SinghBy continuously hearing it, I have obtained the highest rank.
Manmohan Singh (Punjabi)ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
Fareedkot Teekaਤਿਸ ਕੋ ਸ੍ਰਵਨ ਕਰ ਕੇ ਮੇਰੀ ਪਰਮਗਤੀ ਹੋਵੇਗੀ॥
Prof. Sahib Singh(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।

ਪਦ ਅਰਥ ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)escuchándola soy transportado al Éxtasis.

ਜਲਨਿ ਬੁਝੀ ਸੀਤਲੁ ਹੋਇ ਮਨੂਆ; ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥

jalan bujhee seetal hoe manooaa; satigur kaa darasan paae jeeo |1|

Sant Singh KhalsaThe burning within me has been extinguished, and my mind has been cooled and soothed, by the Blessed Vision of the True Guru. ||1||
Manmohan SinghThe burning within me is extinguished and my soul is rendered cool on having the sight of the True Guru.
Manmohan Singh (Punjabi)ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ।
Fareedkot Teekaਸਤਗੁਰੋਂ ਕਾ ਦਰਸਨੁ ਪਾਏ ਸੇ ਮੇਰੀ ਤ੍ਰਿਸਨਾ ਰੂਪੀ ਜਲਨ ਬੁਝ ਗਈ ਔਰ (ਮਨੂਆ) ਮਨੁ ਸਾਂਤੀ ਕੋ ਪ੍ਰਾਪਤ ਭਯਾ ਹੈ॥੧॥
Prof. Sahib Singhਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥

ਪਦ ਅਰਥ ਜਲਨਿ = ਸੜਨ। ਸੀਤਲੁ = ਠੰਢਾ, ਸ਼ਾਂਤ। ਪਾਏ = ਪਾਇ, ਪਾ ਕੇ ॥੧॥

SikhNet (Spanish)El fuego desenfrenado dentro de mí se ha sofocado, y mi mente ha sido refrescada, al encontrar al Verdadero Guru. (1)

ਸੂਖੁ ਭਇਆ; ਦੁਖੁ ਦੂਰਿ ਪਰਾਨਾ ॥

sookh bheaa; dukh door paraanaa |

Sant Singh KhalsaHappiness is obtained, and sorrow runs far away,
Manmohan SinghHappiness is obtained and sorrow flees far away,
Manmohan Singh (Punjabi)ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ,
Fareedkot Teekaਆਤਮ ਸੁਖੁ ਪ੍ਰਾਪਤਿ ਹੂਆ ਹੈ ਔਰ ਜਨਮ ਮਰਨ ਕਾ ਜੋ ਦੁਖ ਹੈ, ਸੋ ਦੂਰ (ਪਰਾਨਾ) ਪਲਾਇ ਗਯਾ ਹੈ, ਭਾਵ ਏਹਿ ਕਿ☬ਜਨਮ ਮਰਨ ਸੇ ਰਹਿਤ ਭਯਾ ਹੂੰ॥
Prof. Sahib Singhਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,

ਪਦ ਅਰਥ ੫ਰਾਨਾ = ਪਲਾਨਾ, ਦੌੜ ਗਿਆ।

SikhNet (Spanish)Se ha ido mi tristeza escuchando,

ਸੰਤ ਰਸਨ; ਹਰਿ ਨਾਮੁ ਵਖਾਨਾ ॥

sant rasan; har naam vakhaanaa |

Sant Singh Khalsawhen the Saints chant the Lord's Name.
Manmohan Singhwhen the saints repeat God's Name with their tongue.
Manmohan Singh (Punjabi)ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।
Fareedkot Teekaਸਤਿਗੁਰੋਂ ਦ੍ਵਾਰੇ (ਰਸਨ) ਬਾਣੀ ਕਰ ਕੇ, ਹੇ ਹਰੀ! ਤੇਰੇ ਨਾਮ ਕੋ (ਵਖਾਨਾ) ਜਪਯਾ ਹੈ॥
Prof. Sahib Singh(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆ

ਪਦ ਅਰਥ ਰਸਨ = ਜੀਭ। ਸੰਤ ਰਸਨ = ਗੁਰੂ ਦੀ ਜੀਭ ਨੇ। ਵਖਾਨਾ = ਉਚਾਰਿਆ।

SikhNet (Spanish)a los labios del Santo, pronunciar el Nombre del Señor, y he obtenido la Paz.

ਜਲ ਥਲ ਨੀਰਿ, ਭਰੇ ਸਰ ਸੁਭਰ; ਬਿਰਥਾ ਕੋਇ. ਨ ਜਾਏ ਜੀਉ ॥੨॥

jal thal neer, bhare sar subhar; birathaa koe. na jaae jeeo |2|

Sant Singh KhalsaThe sea, the dry land, and the lakes are filled with the Water of the Lord's Name; no place is left empty. ||2||
Manmohan SinghThe sea, dry land and tank are completely filled with the Name water and no place is left empty.
Manmohan Singh (Punjabi)ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ।
Fareedkot Teeka(ਜਲ ਥਲ) ਜਲ ਕੇ ਅਸਥਾਨ (ਸਰ) ਸਮੁੰਦ੍ਰ ਗੁਰੂ ਨਾਮ ਜਲ ਸੇ (ਸੁਭਰ) ਲਬਾਲਬ ਭਰੇ ਹੂਏਂ ਹੈਂ, ਭਾਵ ਏਹਿ ਕਿ ਭਗਤੀ ਨਾਮ ਤਥਾ ਗਯਾਨ ਕਰ ਕੇ ਗੁਰੂ ਪਰੀਪੂਰਣ ਹੈਂ। ਤਿਨੋਂ ਸੇ (ਬਿਰਥਾ) ਖਾਲੀ ਕੋਈ ਭੀ ਨਹੀਂ ਜਾਤਾ ਹੈ, ਭਾਵ ਏਹਿ ਕਿ ਜੈਸਾ ਅਧਿਕਾਰੀ ਹੋਵੈ ਤੈਸਾ ਹੀ ਉਪਦੇਸ਼ ਹੈ॥
Prof. Sahib Singh(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥

ਪਦ ਅਰਥ ਨੀਰਿ = ਪਾਣੀ ਨਾਲ। ਜਲ ਥਲ = ਟੋਏ ਟਿੱਬੇ। ਸਰ = ਤਾਲਾਬ। ਸੁਭਰ = ਨਕਾ-ਨਕ। ਬਿਰਥਾ = ਖ਼ਾਲੀ, ਸੱਖਣਾ ॥੨॥

SikhNet (Spanish)La tierra, mi cuerpo, el océano y mi mente están excedidos con el Néctar del Nombre del Señor, y a nadie le es negado compartir con Él esta Gracia. (2)

ਦਇਆ ਧਾਰੀ ਤਿਨਿ ਸਿਰਜਨਹਾਰੇ ॥

deaa dhaaree tin sirajanahaare |

Sant Singh KhalsaThe Creator has showered His Kindness;
Manmohan SinghThat Creator has showered His benediction,
Manmohan Singh (Punjabi)ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ,
Fareedkot Teekaਹੇ ਸਿਰਜਨਹਾਰ! ਜਿਸ ਤੈਨੇ ਛੋਟੇ ਔਰ ਬਡੇ ਸੰਪੂਰਨ ਜੀਵ ਪ੍ਰਤਿਪਾਲੇ ਹੈਂ॥
Prof. Sahib Singhਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।

ਪਦ ਅਰਥ ਤਿਨਿ = ਉਸ ਨੇ। ਸਿਰਜਨਹਾਰੇ = ਸਿਰਜਨਹਾਰਿ, ਸਿਰਜਨਹਾਰ ਨੇ।

SikhNet (Spanish)El Creador ha vertido Su Gracia sobre mí,

ਜੀਅ ਜੰਤ ਸਗਲੇ ਪ੍ਰਤਿਪਾਰੇ ॥

jeea jant sagale pratipaare |

Sant Singh KhalsaHe cherishes and nurtures all beings and creatures.
Manmohan Singhand has cherished all the men and lower animals.
Manmohan Singh (Punjabi)ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ।
Fareedkot Teekaਤਿਸ ਤੈਨੇ ਮੇਰੇ ਪਰ ਕ੍ਰਿਪਾ ਧਾਰਨ ਕਰੀ ਹੈ॥
Prof. Sahib Singhਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।

ਪਦ ਅਰਥ ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ।

SikhNet (Spanish)oh, Él mantiene a todas Sus criaturas en Su Gracia.

ਮਿਹਰਵਾਨ ਕਿਰਪਾਲ ਦਇਆਲਾ; ਸਗਲੇ ਤ੍ਰਿਪਤਿ ਅਘਾਏ ਜੀਉ ॥੩॥

miharavaan kirapaal deaalaa; sagale tripat aghaae jeeo |3|

Sant Singh KhalsaHe is Merciful, Kind and Compassionate. All are satisfied and fulfilled through Him. ||3||
Manmohan SinghThe Lord is kind merciful and compassionate. All are satiated and satisfied through Him.
Manmohan Singh (Punjabi)ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ।
Fareedkot Teekaਤੂੰ ਭੂਤ ਕਾਲ ਮੇਂ ਮਿਹਰਵਾਨ ਔਰ ਵਰਤਮਾਨ ਕਾਲ ਮੇਂ ਕ੍ਰਿਪਾਲ ਪੁਨਾਂ ਭਵਿਖਤ ਕਾਲ ਮੇਂ ਦਯਾਲੂ ਹੈਂ, ਤੇਰੇ ਉਪਦੇਸ਼ ਕੋ ਸੰਤੋਂ ਦੁਆਰਾ ਪਾਇ ਕਰ ਉੱਤਮ, ਮੱਧਮ, ਕਨਿਸਟ ਸਰਬ ਅਧਿਕਾਰੀ ਇਸ ਲੋਕ ਕੇ ਬਿਖਯੋਂ ਸੇ ਤ੍ਰਿਪਤਿ ਔਰ ਪ੍ਰਲੋਕ ਕੇ ਬਿਖਯੋਂ ਸੇ (ਅਘਾਏ) ਰਜ ਗਏ ਹੈਂ॥੩॥
Prof. Sahib Singhਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥

ਪਦ ਅਰਥ ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਗਏ ॥੩॥

SikhNet (Spanish)Él es nuestro Señor Bondadoso, Benefactor y Misericordioso. Todos están satisfechos por Su Gracia. (3)

ਵਣੁ ਤ੍ਰਿਣੁ ਤ੍ਰਿਭਵਣੁ; ਕੀਤੋਨੁ ਹਰਿਆ ॥

van trin tribhavan; keeton hariaa |

Sant Singh KhalsaThe woods, the meadows and the three worlds are rendered green.
Manmohan SinghThe woods, grass blades and the three worlds the Lord has rendered green.
Manmohan Singh (Punjabi)ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ।
Fareedkot Teekaਹੇ ਭਗਵਨ! ਜਿਸ ਤੈਂ ਵਣ, ਤ੍ਰਿਣ, ਤ੍ਰਿਭਵਣ ਰਚ ਕਰ ਕੇ ਹਰਿਆ ਕੀਆ ਹੈ॥
Prof. Sahib Singh(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।

ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ। ਕੀਤੋਨੁ = ਕੀਤਾ ਉਨਿ, ਉਸ ਨੇ ਕਰ ਦਿੱਤਾ।

SikhNet (Spanish)En un instante los bosques,

ਕਰਣਹਾਰਿ; ਖਿਨ ਭੀਤਰਿ ਕਰਿਆ ॥

karanahaar; khin bheetar kariaa |

Sant Singh KhalsaThe Doer of all did this in an instant.
Manmohan SinghThe Doer in a moment did all this.
Manmohan Singh (Punjabi)ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
Fareedkot Teekaਹੇ ਭਗਵਨ! ਜਿਸ ਤੈਂ ਕਰਨਹਾਰ ਨੈ ਏਕ ਖਿਨ ਕੇ ਬੀਚ ਹੀ ਸਭ ਰਚ ਦੀਆ ਹੈ॥
Prof. Sahib Singhਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।

ਪਦ ਅਰਥ ਕਰਣਹਾਰਿ = ਕਰਨਹਾਰ ਨੇ।

SikhNet (Spanish)los claros y los tres mundos están en flor, por la Gracia del Creador.

ਗੁਰਮੁਖਿ ਨਾਨਕ ਤਿਸੈ ਅਰਾਧੇ; ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥

guramukh naanak tisai araadhe; man kee aas pujaae jeeo |4|23|30|

Sant Singh KhalsaAs Gurmukh, Nanak meditates on the One who fulfills the desires of the mind. ||4||23||30||
Manmohan SinghUnder Guru's instruction, Nanak meditates on Him who fulfils the heart's desires.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ।
Fareedkot Teekaਪੁਨਾ॥ ਜੋ ਤੂੰ ਮਨ ਕੀ ਆਸਾ ਪੁਜਾਉਨੇ ਵਾਲਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰਾ ਮੈਂ ਤਿਸ ਆਪ ਕੋ ਅਰਾਧਨ ਕਰਤਾ ਹੂੰ॥੪॥ ੨੩॥੩੦॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੈ = ਉਸ ਪ੍ਰਭੂ ਨੂੰ ॥੪॥

SikhNet (Spanish)Dice Nanak, medita siempre en Él, Quien satisface los deseos de la mente, oh mi amigo. (4-23-30)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਤੂੰ ਮੇਰਾ ਪਿਤਾ; ਤੂੰਹੈ ਮੇਰਾ ਮਾਤਾ ॥

toon meraa pitaa; toonhai meraa maataa |

Sant Singh KhalsaYou are my Father, and You are my Mother.
Manmohan SinghThou art my father, Thou art my mother,
Manmohan Singh (Punjabi)ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
Fareedkot Teekaਤੂੰ ਹੀ ਮੇਰਾ ਪਿਤਾ ਹੈਂ ਪੁਨਾ ਤੂੰ ਹੀ ਮੇਰੀ ਮਾਤਾ ਕੀ ਨਿਆਈਂ ਪਾਲਨਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
SikhNet (Spanish)Tú eres mi padre y mi madre;

ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥

toon meraa bandhap; toon meraa bhraataa |

Sant Singh KhalsaYou are my Relative, and You are my Brother.
Manmohan SinghThou art my kinsman and Thou art my brother.
Manmohan Singh (Punjabi)ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ।
Fareedkot Teekaਔਰ ਤੂੰ ਹੀ ਮੇਰਾ ਬੰਧਪੁ ਹੈਂ ਔਰ ਤੂੰ ਹੀ ਭ੍ਰਾਤਾ ਹੈਂ॥
Prof. Sahib Singhਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।

ਪਦ ਅਰਥ ਬੰਧਪੁ = ਸਨਬੰਧੀ, ਰਿਸ਼ਤੇਦਾਰ।

SikhNet (Spanish)Tú, mis parientes y Hermanos del Destino.

ਤੂੰ ਮੇਰਾ ਰਾਖਾ. ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥੧॥

toon meraa raakhaa. sabhanee thaaee; taa bhau kehaa kaarraa jeeo |1|

Sant Singh KhalsaYou are my Protector everywhere; why should I feel any fear or anxiety? ||1||
Manmohan SinghIn all the places Thou art my protector. Then why should I feel fear and anxiety?
Manmohan Singh (Punjabi)ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?
Fareedkot Teekaਹੇ ਭਗਵਨ! ਜਬ ਤੂੰ ਸਭਨਾਂ ਅਸਥਾਨੋਂ ਮੇਂ ਮੇਰਾ ਰਾਖਾ ਹੈਂ ਤਬ ਮੇਰੇ ਕੋ ਕਿਸੀ ਕਾ (ਭਉ) ਡਰ ਔਰ (ਕਾੜਾ) ਝੋਰਾ ਕੈਸੇ ਹੋਵੇਗਾ॥੧॥
Prof. Sahib Singh(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥

ਪਦ ਅਰਥ ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ ॥੧॥

SikhNet (Spanish)Si eres mi Refugio en donde sea que esté, ¿cómo puedo tener miedo entonces, oh Amado? (1)

ਤੁਮਰੀ ਕ੍ਰਿਪਾ ਤੇ; ਤੁਧੁ ਪਛਾਣਾ ॥

tumaree kripaa te; tudh pachhaanaa |

Sant Singh KhalsaBy Your Grace, I recognize You.
Manmohan SinghBy Thy grace do I understand Thee.
Manmohan Singh (Punjabi)ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ।
Fareedkot Teekaਤੁਮਰੀ ਕ੍ਰਿਪਾ ਕਰ ਕੇ ਹੀ ਤੇਰੇ ਕੋ ਪਛਾਨਾ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।

ਪਦ ਅਰਥ ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ।

SikhNet (Spanish)Por Tu Gracia solamente Te conozco;

ਤੂੰ ਮੇਰੀ ਓਟ; ਤੂੰਹੈ ਮੇਰਾ ਮਾਣਾ ॥

toon meree ott; toonhai meraa maanaa |

Sant Singh KhalsaYou are my Shelter, and You are my Honor.
Manmohan SinghThou art my covert and Thou art my honour.
Manmohan Singh (Punjabi)ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।
Fareedkot Teekaਤਾਂ ਤੇ ਤੂੰ ਹੀ ਮੇਰੀ ਓਂਟ ਹੈਂ ਔਰ ਤੂੰ ਹੀ ਮੇਰਾ (ਮਾਣਾ) ਮਾਨੁ ਹੈਂ॥
Prof. Sahib Singhਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।

ਪਦ ਅਰਥ ਓਟ = ਆਸਰਾ।

SikhNet (Spanish)Tú eres mi albergue y eres mi orgullo.

ਤੁਝ ਬਿਨੁ ਦੂਜਾ. ਅਵਰੁ ਨ ਕੋਈ; ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥

tujh bin doojaa. avar na koee; sabh teraa khel akhaarraa jeeo |2|

Sant Singh KhalsaWithout You, there is no other; the entire Universe is the Arena of Your Play. ||2||
Manmohan SinghBeside Thee there in no other second. The entire universe is the arena of Thy play.
Manmohan Singh (Punjabi)ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ।
Fareedkot Teekaਹੇ ਭਗਵਨ! ਤੇਰੇ ਸੇ ਬਿਨਾਂ ਦੂਸਰਾ ਔਰ ਕੋਈ ਨਹੀਂ ਹੈ, ਯਾਂ ਤੇ ਯਹਿ ਸੰਪੂਰਣ ਜਗਤੁ ਤੇਰਾ (ਖੇਲੁ) ਖੇਲਨ ਦਾ (ਅਖਾੜਾ) ਅਸਥਾਨੁ ਹੈ, ਜਿਸ ਮੈ ਸਰਬ ਜੀਵ ਅਨੇਕ ਪ੍ਰਕਾਰ ਕ੍ਰੀੜਾ ਕਰ ਰਹੇ ਹੈਂ॥੨॥
Prof. Sahib Singhਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥

ਪਦ ਅਰਥ ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ॥੨॥

SikhNet (Spanish)Nadie es mío sin Ti, y todo es Tu Juego en el campo de este mundo. (2)

ਜੀਅ ਜੰਤ ਸਭਿ; ਤੁਧੁ ਉਪਾਏ ॥

jeea jant sabh; tudh upaae |

Sant Singh KhalsaYou have created all beings and creatures.
Manmohan SinghAll the men and other beings Thou hast created.
Manmohan Singh (Punjabi)ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।
Fareedkot Teeka(ਜੀਅ) ਅਸਥੂਲ ਔਰ (ਜੰਤ) ਸੂਖਮ ਜੀਵ ਸੰਪੂਰਣ ਤੈਨੇ ਉਪਜਾਏ ਹੈਂ॥
Prof. Sahib Singh(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।

ਪਦ ਅਰਥ ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ।

SikhNet (Spanish)Tú Solo has creado a todas Tus criaturas,

ਜਿਤੁ ਜਿਤੁ ਭਾਣਾ; ਤਿਤੁ ਤਿਤੁ ਲਾਏ ॥

jit jit bhaanaa; tith tit laae |

Sant Singh KhalsaAs it pleases You, You assign tasks to one and all.
Manmohan SinghAs is Thy will so are the tasks Thou hast assigned to them.
Manmohan Singh (Punjabi)ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ।
Fareedkot Teekaਪੁਨਾਂ ਜਿਸ ਜਿਸ ਕਾਰਜ ਮੇਂ ਜੀਵੋਂ ਕੋ ਤੈਨੇ ਲਗਾਵਣਾ ਚਾਹਾ ਹੈ ਤਿਸ ਤਿਸ ਮੇਂ ਲਗਾਏ ਹੈਂ॥
Prof. Sahib Singhਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।

ਪਦ ਅਰਥ ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ।

SikhNet (Spanish)y Tú les has asignado sus distintas labores, según Tu Voluntad.

ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ਅਸਾੜਾ. ਜੀਉ ॥੩॥

sabh kichh keetaa teraa hovai; naahee kichh asaarraa. jeeo |3|

Sant Singh KhalsaAll things are Your Doing; we can do nothing ourselves. ||3||
Manmohan SinghAll that is done is Thy doing. There is nothing ours in it.
Manmohan Singh (Punjabi)ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ।
Fareedkot Teekaਹੇ ਭਗਵਨ! ਸਭ ਕੁਛ ਤੇਰਾ ਹੀ ਕੀਆ ਹੋਤਾ ਹੈ, (ਅਸਾੜਾ) ਹਮਾਰਾ ਕੀਆ ਕੁਛ ਨਹੀਂ ਹੋਤਾ ਹੈ॥੩॥
Prof. Sahib Singh(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥

ਪਦ ਅਰਥ ਅਸਾੜਾ = ਸਾਡਾ ॥੩॥

SikhNet (Spanish)Todo se da de acuerdo a Tu Voluntad, y no a la mía, oh Amado. (3)

ਨਾਮੁ ਧਿਆਇ; ਮਹਾ ਸੁਖੁ ਪਾਇਆ ॥

naam dhiaae; mahaa sukh paaeaa |

Sant Singh KhalsaMeditating on the Naam, I have found great peace.
Manmohan SinghBy meditating on Thine Name. I have obtained supreme bliss.
Manmohan Singh (Punjabi)ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।
Fareedkot Teekaਤੇਰੇ ਨਾਮ ਕੋ ਧਯਾਇ ਕਰ ਕੇ ਮੈਨੇ ਮਹਾ ਸੁਖੁ ਪਾਯਾ ਹੈ॥
Prof. Sahib Singh(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।

ਪਦ ਅਰਥ ਧਿਆਇ = ਸਿਮਰ ਕੇ।

SikhNet (Spanish)Meditando en el Naam, he encontrado Gran Paz;

ਹਰਿ ਗੁਣ ਗਾਇ; ਮੇਰਾ ਮਨੁ ਸੀਤਲਾਇਆ ॥

har gun gaae; meraa man seetalaaeaa |

Sant Singh KhalsaSinging the Glorious Praises of the Lord, my mind is cooled and soothed.
Manmohan SinghBy singing the God's praises my soul is cooled down.
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ।
Fareedkot Teekaਹੇ ਹਰੀ! ਤੇਰੇ ਗੁਣ ਗਾਇਨ ਕਰ ਕੇ ਮੇਰਾ ਮਨੁ ਸੀਤਲਤਾ ਕੋ ਪ੍ਰਾਪਤਿ ਭਯਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।

ਪਦ ਅਰਥ ਸੀਤਲਾਇਆ = ਠੰਢਾ ਹੋ ਗਿਆ।

SikhNet (Spanish)cantando Tus Gloriosas Alabanzas, mi mente se ha calmado y yo relajado.

ਗੁਰਿ ਪੂਰੈ. ਵਜੀ ਵਾਧਾਈ; ਨਾਨਕ ਜਿਤਾ ਬਿਖਾੜਾ. ਜੀਉ ॥੪॥੨੪॥੩੧॥

gur poorai. vajee vaadhaaee; naanak jitaa bikhaarraa. jeeo |4|24|31|

Sant Singh KhalsaThrough the Perfect Guru, congratulations are pouring in-Nanak is victorious on the arduous battlefield of life! ||4||24||31||
Manmohan SinghBy the perfect Guru's grace, Nanak has captured the arduous battlefield and congratulations are pouring in on his victory.
Manmohan Singh (Punjabi)ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਪੂਰੇ ਗੁਰੋਂ ਦ੍ਵਾਰਾ (ਵਾਧਾਈ) ਪ੍ਰਸੰਨਤਾਈ (ਵਜੀ) ਪ੍ਰਗਟ ਹੂਈ ਹੈ, ਭਾਵ ਏਹਿ ਕਿ ਆਤਮਾਂਨੰਦ ਪ੍ਰਾਪਤਿ ਭਯਾ ਹੈ, ਔਰ ਤਿਸ ਕਰ ਕੇ ਸੰਸਾਰ ਰੂਪੀ ਜੋ (ਬਿਖਮੁ) ਕਠਨ ਅਖਾੜਾ ਹੈ, ਸੋ ਜਿਤਾ ਹੈ, ਭਾਵ ਇਹ ਕਿ ਜਨਮ ਮਰਨ ਸੇ ਰਹਤ ਭਯਾ ਹੂੰ ॥ ੪ ॥੨੪॥੩੧॥
Prof. Sahib Singhਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ ॥੪॥

SikhNet (Spanish)A través del Guru Perfecto, las ovaciones han llegado, pues Nanak ganó la victoria en la ardua batalla de la vida. (4-24-31)

Open this shabad →

Shabad Guru Arjan Dev Ji Raag Maajh continues on Ang 104

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਜੀਅ ਪ੍ਰਾਣ ਪ੍ਰਭ; ਮਨਹਿ ਅਧਾਰਾ ॥

jeea praan prabh; maneh adhaaraa |

Sant Singh KhalsaGod is the Breath of Life of my soul, the Support of my mind.
Manmohan SinghLord is the mainstay of my soul life and mind.
Manmohan Singh (Punjabi)ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।
Fareedkot Teekaਹੇ ਅਪਾਰ ਪ੍ਰਭੂ! ਤੂੰ ਜੀਵੋਂ ਕੇ ਮਨ ਔਰ ਪ੍ਰਾਣੋਂ ਕਾ ਆਸਰਾ ਰੂਪ ਹੈਂ॥
Prof. Sahib Singhਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।

ਪਦ ਅਰਥ ਜੀਅ-ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ।

SikhNet (Spanish)Dios es la Vida de mi vida, el Asta Principal de mi mente;

ਭਗਤ ਜੀਵਹਿ; ਗੁਣ ਗਾਇ ਅਪਾਰਾ ॥

bhagat jeeveh; gun gaae apaaraa |

Sant Singh KhalsaHis devotees live by singing the Glorious Praises of the Infinite Lord.
Manmohan SinghThe saints sustain life by singing the praises of the endless One.
Manmohan Singh (Punjabi)ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ।
Fareedkot Teekaਔਰ ਭਗਤ ਜਨ ਤੇਰੇ ਗੁਣ ਗਾਇ ਕਰ ਜੀਵਤੇ ਹੈਂ॥
Prof. Sahib Singhਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।

ਪਦ ਅਰਥ ਜੀਵਹਿ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਗਾਇ = ਗਾ ਕੇ। ਅਪਾਰਾ = ਬੇਅੰਤ ਪ੍ਰਭੂ ਦੇ ਗੁਣ।

SikhNet (Spanish)el Devoto vive para cantar Su Eterna Alabanza.

ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ; ਹਰਿ ਧਿਆਇ. ਧਿਆਇ. ਸੁਖੁ ਪਾਇਆ ਜੀਉ ॥੧॥

gun nidhaan amrit har naamaa; har dhiaae. dhiaae. sukh paaeaa jeeo |1|

Sant Singh KhalsaThe Ambrosial Name of the Lord is the Treasure of Excellence. Meditating, meditating on the Lord's Name, I have found peace. ||1||
Manmohan SinghGod's Nectarean Name is the treasure of excellencies and by continually repeating it I have obtained peace.
Manmohan Singh (Punjabi)ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ।
Fareedkot Teekaਪੁਨਾ ਹੇ ਹਰੀ! ਤੇਰਾ ਹਰੀ ਨਾਮੁ ਅੰਮ੍ਰਿਤ ਰੂਪ ਗੁਨੋਂ ਕੀ ਨਿਧਿ ਹੈ ਤਿਸ ਕੋ ਧਿਆਇ ਧਿਆਇ ਕਰ ਕੇ ਮੈਨੂੰ ਸੁਖ ਪ੍ਰਾਪਤਿ ਭਯਾ ਹੈ॥੧॥
Prof. Sahib Singhਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥

ਪਦ ਅਰਥ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ ॥੧॥

SikhNet (Spanish)El Nombre del Señor es el Tesoro de lo Bueno, y cantando Su Nombre, logro la Paz, oh amigo. (1)

ਮਨਸਾ ਧਾਰਿ; ਜੋ ਘਰ ਤੇ ਆਵੈ ॥

manasaa dhaar; jo ghar te aavai |

Sant Singh KhalsaOne whose heart's desires lead him from his own home,
Manmohan SinghHe, who with hearty aspiration comes from home,
Manmohan Singh (Punjabi)ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,
Fareedkot Teekaਜੋ ਪੁਰਸ ਇੱਛਾ ਧਾਰ ਕੇ ਘਰ ਸੇ ਆਵਤਾ ਹੈ॥
Prof. Sahib Singhਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,

ਪਦ ਅਰਥ ਮਨਸਾ = {मनीषा} ਤਾਂਘ। ਧਾਰਿ = ਧਾਰ ਕੇ, ਕਰ ਕੇ। ਤੇ = ਤੋਂ।

SikhNet (Spanish)Cualquier deseo que le pido al Señor, Él me lo concede;

Open this shabad (13 lines, Angs 103-104) →

Ang 103 of 1430