ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਅੰਧੇ, ਖਾਵਹਿ ਬਿਸੂ ਕੇ ਗਟਾਕ ॥
andhe, khaaveh bisoo ke gattaak |
Sant Singh KhalsaHe is so blind! He is eating loads of poison.
Manmohan SinghO blind man, thou eat lump-sums of poison.
Manmohan Singh (Punjabi)ਹੇ ਅੰਨ੍ਹੇ ਇਨਸਾਨ! ਤੂੰ ਜ਼ਹਿਰ ਦੇ ਗੱਫੇ ਖਾਂਦਾ ਹੈ।
Fareedkot Teekaਹੇ (ਅੰਧੇ) ਅਗਿਆਨੀ ਜੀਵ! ਬਿਸ ਕੋ ਖਾਵਤਾ ਹੈਂ (ਗਟਾਕ) ਗਫੇ ਲਾਇ ਕਰ, ਭਾਵ ਬਿਸ਼੍ਯੋਂ ਕੋ ਨਿਰਭੈ ਹੋ ਕਰ ਭੋਗਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ।ਪਦ ਅਰਥ ਅੰਧੇ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ। ਖਾਵਹਿ = ਖਾਂਦੇ ਰਹਿੰਦੇ ਹਨ। ਬਿਸੂ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਗਟਾਕ = ਗੱਫੇ।
SikhNet (Spanish)El ciego ignorante se regocija lamiendo el veneno de Maya, y después su mirada,
ਨੈਨ ਸ੍ਰਵਨ ਸਰੀਰੁ ਸਭੁ ਹੁਟਿਓ; ਸਾਸੁ ਗਇਓ ਤਤ ਘਾਟ ॥੧॥ ਰਹਾਉ ॥
nain sravan sareer sabh huttio; saas geo tat ghaatt |1| rahaau |
Sant Singh KhalsaHis eyes, ears and body are totally exhausted; he shall lose his breath in an instant. ||1||Pause||
Manmohan SinghHis eyes, ears and the body are all tired and in an instant he loses his breath. Pause.
Manmohan Singh (Punjabi)ਉਸ ਦੀਆਂ ਅੱਖਾਂ, ਕੰਨ ਅਤੇ ਦੇਹਿ ਸਾਰੇ ਹੀ ਹਾਰ ਹੁਟ ਜਾਂਦੇ ਹਨ ਅਤੇ ਇਕ ਮੁਹਤ ਵਿੱਚ ਉਸ ਦਾ ਸਾਹ ਉਖੜ ਜਾਂਦਾ ਹੈ। ਠਹਿਰਾਉ।
Fareedkot Teekaਬੁਢੇਪੇ ਕੇ ਸਮ੍ਯ ਮੇਂ ਨੇਤਰ ਔਰ ਕਾਨ ਆਦਿਕ ਇੰਦ੍ਰੀਆਂ ਪੁਨਹ ਸਰੀਰ ਭੀ ਸਭ (ਹੁਟਿਓ) ਥਕਤ ਹੋ ਜਾਤਾ ਭਇਆ। ਜੋ ਜੁਬਾ ਅਵਸਥਾ ਵਾਲਾ (ਸੁਆਸ) ਬਲ ਥਾ (ਤਤ) ਸੋ ਘਟ ਗਿਆ ਹੈ॥੧॥ ਰਹਾਉ ॥
Prof. Sahib Singh(ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ), ਅੱਖਾਂ, ਕੰਨ, ਸਰੀਰ-ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਨੈਨ = ਅੱਖਾਂ। ਸ੍ਰਵਨ = ਕੰਨ। ਹੁਟਿਓ = ਥੱਕ ਜਾਂਦਾ ਹੈ, ਕੰਮ ਕਰਨੋਂ ਰਹਿ ਜਾਂਦਾ ਹੈ। ਸਾਸੁ = ਸਾਹ। ਗਇਓ = ਚਲਾ ਜਾਂਦਾ ਹੈ, ਰੁਕ ਜਾਂਦਾ ਹੈ। ਤਤ ਘਾਟ = ਤਤ ਘਟਿਕਾ, ਉਸ ਘੜੀ ॥੧॥ ਰਹਾਉ ॥
SikhNet (Spanish)sus oídos y su cuerpo se agotan y en un instante pierde su respiración. (1-Pausa)
ਅਨਾਥ ਰਞਾਣਿ, ਉਦਰੁ ਲੇ ਪੋਖਹਿ; ਮਾਇਆ ਗਈਆ ਹਾਟਿ ॥
anaath rayaan, udar le pokheh; maaeaa geea haatt |
Sant Singh KhalsaMaking the poor suffer, he fills his belly, but the wealth of Maya shall not go with him.
Manmohan SinghAnnoying the poor, he fills his belly, but wealth goes not with him.
Manmohan Singh (Punjabi)ਗਰੀਬਾਂ ਨੂੰ ਦੁਖੀ ਕਰ ਕੇ, ਉਹ ਆਪਣਾ ਢਿੱਡ ਭਰਦਾ ਹੈ, ਪ੍ਰੰਤੂ ਧਨ-ਦੌਲਤ ਉਸ ਦੇ ਨਾਲ ਨਹੀਂ ਜਾਂਦਾ।
Fareedkot Teekaਗਰੀਬੋਂ ਕੋ (ਰਞਾਣਿ) ਦੁਖਾਇਕੇ ਦਰਬ ਲੈਕਰ ਉਦਰ ਭਰਤਾ ਹੈ, ਸੋ ਮਾਇਆ ਭੀ (ਹਾਟਿ) ਹਟ ਜਾਤੀ ਭਈ, ਭਾਵ ਸਾਥ ਨ ਗਈ॥
Prof. Sahib Singh(ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ।ਪਦ ਅਰਥ ਅਨਾਥ = ਗਰੀਬ, ਕਮਜ਼ੋਰ। ਰਞਾਣਿ = ਦੁਖੀ ਕਰ ਕੇ। ਉਦਰੁ = ਪੇਟ। ਪੋਖਹਿ = ਪਾਲਦੇ ਹਨ। ਗਈਆ ਹਾਟਿ = ਹਟ ਜਾਂਦੀ ਹੈ, ਛੱਡ ਜਾਂਦੀ ਹੈ।
SikhNet (Spanish)Uno hiere al pobre y al débil y de ahí se alimenta, y termina siguiendo a Maya.
ਕਿਲਬਿਖ ਕਰਤ ਕਰਤ ਪਛੁਤਾਵਹਿ; ਕਬਹੁ. ਨ ਸਾਕਹਿ ਛਾਂਟਿ ॥੧॥
kilabikh karat karat pachhutaaveh; kabahu. na saakeh chhaantt |1|
Sant Singh KhalsaCommitting sinful mistakes again and again, he regrets and repents, but he can never give them up. ||1||
Manmohan SinghCommitting, committing sins he regrets but he can abandon them not ever.
Manmohan Singh (Punjabi)ਪਾਪ ਕਰਦਾ, ਕਰਦਾ ਹੋਇਆ ਉਹ ਪਸਚਾਤਾਪ ਕਰਦਾ ਹੈ, ਪ੍ਰੰਤੁ ਉਹ ਉਹਨਾਂ ਨੂੰ ਕਦੇ ਭੀ ਛਡ ਨਹੀਂ ਸਕਦਾ।
Fareedkot Teekaਪਾਪੋਂ ਕੋ ਕਰਤਾ ਕਰਤਾ ਪਛਤਾਵਤਾ ਹੈ ਔਰ ਪਾਪ ਪੁੰਨ ਵਾ ਸਤ ਅਸਤ੍ਯ ਵਸਤੂ ਕੋ (ਛਾਂਟਿ) ਭਿੰਨ ਭਿੰਨ ਕਬੀ ਨਹੀਂ ਕਰ ਸਕਤਾ ਹੈ॥੧॥
Prof. Sahib Singhਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ ॥੧॥ਪਦ ਅਰਥ ਕਿਲਬਿਖ = ਪਾਪ। ਕਰਤ = ਕਰਦਿਆਂ। ਨ ਸਾਕਹਿ ਛਾਂਟਿ = ਛੱਡ ਨਹੀਂ ਸਕਦੇ ॥੧॥
SikhNet (Spanish)Comete errores y luego se arrepiente, sin poder cambiar su forma de ser. (1)
ਨਿੰਦਕੁ ਜਮਦੂਤੀ ਆਇ ਸੰਘਾਰਿਓ; ਦੇਵਹਿ ਮੂੰਡ ਉਪਰਿ ਮਟਾਕ ॥
nindak jamadootee aae sanghaario; deveh moondd upar mattaak |
Sant Singh KhalsaThe Messenger of Death comes to slaughter the slanderer; he beats him on his head.
Manmohan SinghInflicting a hissing blow on his head, death's courier comes and kills the slander.
Manmohan Singh (Punjabi)ਉਸ ਦੇ ਸਿਰ ਉਤੇ ਪਟਾਕ ਦੇ ਕੇ ਸੱਟ ਮਾਰ, ਮੌਤ ਦਾ ਦੂਤ ਆ ਕੇ ਦੋਸ਼ ਲਾਉਣ ਵਾਲੇ ਨੂੰ ਮਾਰ ਸੁਟਦਾ ਹੈ।
Fareedkot Teekaਅੰਤ ਕੋ ਜਮਦੂਤੋਂ ਨੇ ਆਨ ਕਰ ਨਿੰਦਕ ਪੁਰਸ਼ ਕਾ ਸੰਘਾਰ ਕਰ ਦੀਆ ਔਰ ਸੋ ਜਮਦੂਤ ਸਿਰ ਕੇ ਊਪਰ ਮਟਾਕ ਦੇ ਕਰ ਚੋਟ ਦੇਤੇ ਹੈਂ॥
Prof. Sahib Singh(ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ।ਪਦ ਅਰਥ ਜਮਦੂਤੀ = ਜਮਦੂਤੀਂ, ਜਮਦੂਤਾਂ ਨੇ। ਦੇਵਹਿ = ਦੇਂਦੇ ਹਨ। ਮੂੰਡ = ਸਿਰ। ਮਟਾਕ = ਸੱਟ।
SikhNet (Spanish)Entonces Yama lo apergolla dándole en la cabeza. Dice Nanak,
ਨਾਨਕ. ਆਪਨ ਕਟਾਰੀ. ਆਪਸ ਕਉ ਲਾਈ; ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥
naanak. aapan kattaaree. aapas kau laaee; man apanaa keeno faatt |2|82|105|
Sant Singh KhalsaO Nanak, he cuts himself with his own dagger, and damages his own mind. ||2||82||105||
Manmohan SinghO Nanak, with his dagger he cuts his ownself and wounds his own heart.
Manmohan Singh (Punjabi)ਹੇ ਨਾਨਕ! ਆਪਣੇ ਛਰੇ ਨਾਲ ਉਹ ਆਪਣੇ ਆਪ ਨੂੰ ਵੱਢ ਲੈਂਦਾ ਹੇ ਅਤੇ ਆਪਣੇ ਦਿਲ ਨੂੰ ਹੀ ਫੱਟੜ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨਿੰਦਕ ਨੇ ਅਵਿਚਾਰ ਰੂਪੀ (ਕਟਾਰੀ) ਕ੍ਰਿਪਾਨ ਆਪਣੇ ਹੀ ਸਰੀਰ ਪੁਰ ਮਾਰ ਲਈ ਔਰ ਆਪਨੇ ਮਨ ਕੋ ਹੀ (ਫਾਟ) ਜਖਮੀ ਕਰ ਲੀਆ, ਭਾਵ ਤਿਸ ਕੇ ਮਨ ਕੋ ਜਮ ਕੀ ਤਾੜਨਾ ਸੇ ਬਿਆਕੁਲਤਾ ਹੋਤੀ ਭਈ॥੨॥੨॥੧੦੫॥☬ਏਹ ਸ਼ਬਦ ਪ੍ਰਿਥੀ ਚੰਦ ਪਰ ਹੈ:
Prof. Sahib Singhਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ ॥੨॥੮੨॥੧੦੫॥ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਫਾਟ = ਜ਼ਖ਼ਮੀ ॥੨॥੮੨॥੧੦੫॥
SikhNet (Spanish)uno rebana con su daga su propia mente y la divide. (2-82-105)