ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਕੀਨੑੇ. ਪਾਪ ਕੇ ਬਹੁ ਕੋਟ ॥
keenae. paap ke bahu kott |
Sant Singh KhalsaHe commits many millions of sins.
Manmohan SinghMan does many millions of misdeeds.
Manmohan Singh (Punjabi)ਇਨਸਾਨ ਅਨੇਕ ਕ੍ਰੋੜ ਕੁਕਰਮ ਕਰਦਾ ਹੈ।
Fareedkot Teekaਜੀਵ ਨੇ ਜਨਮਾਂਤ੍ਰੋਂ ਕੇ ਬੀਚ ਬਹੁਤੇ ਕ੍ਰੋੜੋਂ ਹੀ ਪਾਪ ਕੀਏ ਹੈਂ॥
Prof. Sahib Singh(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਪਾਪਾਂ ਦੀਆਂ ਅਨੇਕਾਂ ਵਲਗਣਾਂ (ਆਪਣੀ ਜਿੰਦ ਦੇ ਦੁਆਲੇ) ਖੜੀਆਂ ਕਰਦਾ ਜਾਂਦਾ ਹੈ।ਪਦ ਅਰਥ ਬਹੁ = ਅਨੇਕਾਂ। ਕੋਟ = ਕਿਲ੍ਹੇ, ਵਲਗਣਾਂ।
SikhNet (Spanish)Mira, uno construye miles de castillos con una intención torcida y,
ਦਿਨਸੁ ਰੈਨੀ ਥਕਤ ਨਾਹੀ; ਕਤਹਿ ਨਾਹੀ. ਛੋਟ ॥੧॥ ਰਹਾਉ ॥
dinas rainee thakat naahee; kateh naahee. chhott |1| rahaau |
Sant Singh KhalsaDay and night, he does not get tired of them, and he never finds release. ||1||Pause||
Manmohan SinghDay and night, he is tired not of committing sins and so he can be released not ever. Pause.
Manmohan Singh (Punjabi)ਦਿਨ ਅਤੇ ਰੈਣ, ਉਹ ਪਾਪ ਕਮਾਉਂਦਾ ਥਕਦਾ ਨਹੀਂ ਤੇ ਇਸ ਨਹੀਂ ਉਸ ਦਾ ਕਦੇ ਭੀ ਛੁਟਕਾਰਾ ਨਹੀਂ ਹੋ ਸਕਦਾ। ਠਹਿਰਾਉ।
Fareedkot Teekaਦਿਨ ਰਾਤ੍ਰ ਪਾਪ ਕਰਤਾ ਹੂਆ ਥਕਤਾ ਨਹੀਂ ਹੈ, ਇਸੀ ਵਾਸਤੇ ਕਬੀ ਦੁਖੋਂ ਸੇ ਛੂਟਣਾ ਨਹੀਂ ਹੋਤਾ॥੧॥ ਰਹਾਉ ॥
Prof. Sahib Singhਦਿਨ ਰਾਤ (ਪਾਪ ਕਰਦਿਆਂ) ਥੱਕਦਾ ਨਹੀਂ (ਸਾਧ ਸੰਗਤ ਤੋਂ ਬਿਨਾ ਹੋਰ) ਕਿਤੇ ਭੀ (ਪਾਪਾਂ ਤੋਂ) ਇਸ ਦੀ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥ਪਦ ਅਰਥ ਰੈਨੀ = ਰਾਤ। ਦਿਨਸੁ = ਦਿਨ। ਕਤਹਿ = ਕਿਤੇ ਭੀ। ਛੋਟ = ਖ਼ਲਾਸੀ ॥੧॥ ਰਹਾਉ ॥
SikhNet (Spanish)noche y día y sin cansancio, quiere más y mucho más. (1-Pausa)
ਮਹਾ ਬਜਰ. ਬਿਖ ਬਿਆਧੀ; ਸਿਰਿ ਉਠਾਈ ਪੋਟ ॥
mahaa bajar. bikh biaadhee; sir utthaaee pott |
Sant Singh KhalsaHe carries on his head a terrible, heavy load of sin and corruption.
Manmohan SinghHe is carrying on his head, an exceedingly heavy bundle of agonising sins.
Manmohan Singh (Punjabi)ਉਹ ਆਪਣੇ ਮੂਡ ਉਤੇ ਦੁਖਦਾਈ ਪਾਪਾਂ ਦੀ ਨਿਹਾਇਤ ਹੀ ਭਾਰੀ ਪੰਡ ਚੁੱਕੀ ਫਿਰਦਾ ਹੈ।
Fareedkot Teekaਮਹਾਂ ਬਜਰ ਰੂਪ ਅਰ ਬਿਖ ਰੂਪ ਅਰ (ਬਿਆਧੀ) ਰੋਗ ਰੂਪ ਮੰਦ ਕਰਮੋਂ ਕੀ ਸਿਰ ਪੁਰ ਭਾਰੀ (ਪੋਟ) ਪੰਡ ਉਠਾਈ ਹੂਈ ਹੈ॥
Prof. Sahib Singh(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ (ਆਪਣੇ) ਸਿਰ ਉਤੇ ਚੁੱਕੀ ਰੱਖਦਾ ਹੈ।ਪਦ ਅਰਥ ਬਜਰ = ਬੱਜਰ, ਕਰੜੇ। ਬਿਖ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਿਆਧੀ = ਰੋਗ। ਸਿਰਿ = ਸਿਰ ਉੱਤੇ। ਪੋਟ = ਪੋਟਲੀ।
SikhNet (Spanish)Sobre su cabeza carga las consecuencias de vivir en la maldad y el error,
ਉਘਰਿ ਗਈਆਂ, ਖਿਨਹਿ ਭੀਤਰਿ; ਜਮਹਿ, ਗ੍ਰਾਸੇ ਝੋਟ ॥੧॥
aughar geean, khineh bheetar; jameh, graase jhott |1|
Sant Singh KhalsaIn an instant, he is exposed. The Messenger of Death seizes him by his hair. ||1||
Manmohan SinghHis sins are exposed in an instant, when the death's courier seizes him by the hair.
Manmohan Singh (Punjabi)ਜਦ ਮੌਤ ਦਾ ਦੂਤ ਉਸ ਨੂੰ ਜੂਡਿਆਂ ਤੋਂ ਫੜਦਾ ਹੈ ਤਾਂ ਉਸ ਦੇ ਪਾਪ ਇਕ ਛਿਨ ਵਿੱਚ ਜਾਹਿਰ ਹੋ ਜਾਂਦੇ ਹਨ।
Fareedkot Teekaਜਬ ਜਮ ਨੇ ਆਨ ਕਰ ਕੇ (ਝੋਟ) ਕੇਸ (ਗ੍ਰਾਸੇ) ਪਕੜ ਲੀਏ ਤਬ ਖਿਨ ਵਿਖੇ ਜੀਵ ਕੀਆਂ ਕਰਤੂਤਾਂ ਵਾ ਅਖੀਆਂ ਉਘਰ ਜਾਤੀਆਂ ਭਈਆਂ, ਭਾਵ ਉਸ ਵਕਤ ਪਸਚਾਤਾਪ ਕਰਤਾ ਹੈ॥੧॥
Prof. Sahib Singhਜਦੋਂ ਜਮਾਂ ਨੇ (ਆ ਕੇ) ਕੇਸਾਂ ਤੋਂ ਫੜ ਲਿਆ, ਤਦੋਂ ਇਕ ਖਿਨ ਵਿਚ ਹੀ (ਇਸ ਦੀਆਂ) ਅੱਖਾਂ ਉਘੜ ਆਉਂਦੀਆਂ ਹਨ (ਪਰ ਤਦੋਂ ਕੀਹ ਲਾਭ?) ॥੧॥ਪਦ ਅਰਥ ਜਮਹਿ = ਜਮਾਂ ਨੇ। ਗ੍ਰਾਸੇ = ਫੜ ਲਏ। ਝੋਟ = ਕੇਸ, ਝਾਟਾ ॥੧॥
SikhNet (Spanish)pero queda totalmente expuesto cuando Yama, el mensajero de la muerte lo prende del mechón. (1)
ਪਸੁ ਪਰੇਤ ਉਸਟ ਗਰਧਭ; ਅਨਿਕ ਜੋਨੀ ਲੇਟ ॥
pas paret usatt garadhabh; anik jonee lett |
Sant Singh KhalsaHe is consigned to countless forms of reincarnation, into beasts, ghosts, camels and donkeys.
Manmohan SinghHereafter he enters into the many existences of beast, ghost, camel and donkey.
Manmohan Singh (Punjabi)ਏਦੂ ਮਗਰੋ ਉਹ ਪਸ਼ੂ ਭੂਤ ਊਠ ਅਤੇ ਖੋਤੇ ਦੀਆਂ ਬਹੁਤੀਆਂ ਜੂਨੀਆਂ ਅੰਦਰ ਪੈਦਾ ਹੈ।
Fareedkot Teekaਪਰਮੇਸ੍ਵਰ ਸੇ ਬੇਮੁਖਤਾ ਕਰ ਕੇ ਪ੍ਰੇਤ ਜੋਨੀ ਔਰ (ਉਸਟ) ਊਠ ਔਰ ਗਰਧਭ ਆਦਿਕ ਅਨੇਕ ਪਸੂ ਜੋਨੀਓਂ ਮੇਂ ਲੇਟਤਾ ਹੈ ਅਰਥਾਤ ਪੜਤਾ ਹੈ॥
Prof. Sahib Singh(ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿਚ ਰੁਲਦਾ ਫਿਰਦਾ ਹੈ।ਪਦ ਅਰਥ ਪਰੇਤ = ਪ੍ਰੇਤ ਜੂਨ। ਉਸਟ = ਉਸ਼ਟ, ਊਂਠ। ਗਰਧਭ = ਖੋਤਾ। ਲੇਟ = ਲੇਟਦਾ, ਰੁਲਦਾ।
SikhNet (Spanish)Después uno cae en los vientres de cuadrúpedos, de camellos y burros,
ਭਜੁ ਸਾਧਸੰਗਿ ਗੋਬਿੰਦ ਨਾਨਕ; ਕਛੁ. ਨ ਲਾਗੈ ਫੇਟ ॥੨॥੮੧॥੧੦੪॥
bhaj saadhasang gobind naanak; kachh. na laagai fett |2|81|104|
Sant Singh KhalsaVibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
Manmohan SinghContemplating the Lord in the saints ' Society, the mortal suffers no blow whatever.
Manmohan Singh (Punjabi)ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਨੂੰ ਅਸਲੋ ਹੀ ਕੋਈ ਸੱਟ ਫੇਟ ਨਹੀਂ ਲਗਦੀ।
Fareedkot Teekaਤਾਂ ਤੇ ਹੇ ਭਾਈ ਜਨੋਂ! ਸਾਧੋਂ ਕੇ ਸੰਗ ਦੁਆਰਾ ਗੋਬਿੰਦ ਕੋ ਭਜਣਾ ਕਰੋ। ਸ੍ਰੀ ਗੁਰੂ ਜੀ ਕਹਿਤੇ ਹੈਂ: ਫੇਰ ਜਮਾਦਿਕੋਂ ਕੀ (ਫੇਟ) ਚੋਟ ਤੁਮਾਰੇ ਕੋ ਕਛ ਨਹੀਂ ਲਾਗੇਗੀ॥੫॥੮੧॥੧੦੪॥
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ ॥੨॥੮੧॥੧੦੪॥ਪਦ ਅਰਥ ਭਜੁ = ਭਜਨ ਕਰ। ਸਾਧ ਸੰਗਿ = ਸਾਧ ਸੰਗਤ ਵਿਚ। ਫੇਟ = ਸੱਟ ॥੨॥੮੧॥੧੦੪॥
SikhNet (Spanish)o se queda como fantasma, sin liberarse de la atracción de la Tierra. Medita en Tu Dios, en la Compañía de los Santos, oh dice Nanak, para que de esa forma la consecuencia de tus errores no aflija tu mente. (2-81-104)