ੴ

ਸਿੱਖਬਾਣੀ · SikhBani

Ang 1224

Sri Guru Granth Sahib · Raag Saarang · 7 shabads, 38 lines
Translations
Shabad Guru Arjan Dev Ji Raag Saarang continued from Ang 1223

ਨਾਨਕ ਦਾਸੁ. ਦਰਸੁ ਪ੍ਰਭ ਜਾਚੈ; ਮਨ ਤਨ ਕੋ ਆਧਾਰ ॥੨॥੭੮॥੧੦੧॥

naanak daas. daras prabh jaachai; man tan ko aadhaar |2|78|101|

Sant Singh KhalsaSlave Nanak asks for the Blessed Vision of God. It is the Support of his mind and body. ||2||78||101||
Manmohan SinghSlave Nanak asks for the Lord's vision, which is the mainstay of his soul and body.
Manmohan Singh (Punjabi)ਗੋਲਾ ਨਾਨਕ ਸੁਆਮੀ ਦੇ ਦਰਸ਼ਨ ਦੀ ਮੰਗ ਕਰਦਾ ਹੈ, ਜੋ ਕਿ ਉਸ ਦੀ ਜਿੰਦੜੀ ਅਤੇ ਦੇਹਿ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਪੁਨਹ ਮੈਂ ਆਪ ਕਾ ਦਾਸ ਮਨ ਤਨ ਕਾ (ਆਧਾਰ) ਆਸਰਾ ਰੂਪ ਤੇਰਾ ਦਰਸ਼ਨ ਮਾਂਗਤਾ ਹੂੰ॥੨॥੭੮॥੧੦੧॥
Prof. Sahib Singhਹੇ ਪ੍ਰਭੂ! (ਤੇਰਾ) ਦਾਸ ਨਾਨਕ ਤੇਰਾ ਦਰਸਨ ਮੰਗਦਾ ਹੈ, ਇਹੀ (ਇਸ ਦੇ) ਮਨ ਦਾ ਤਨ ਦਾ ਆਸਰਾ ਹੈ ॥੨॥੭੮॥੧੦੧॥

ਪਦ ਅਰਥ ਜਾਚੈ = ਮੰਗਦਾ ਹੈ {ਇਕ-ਵਚਨ}। ਕਾ = ਦੋ। ਆਧਾਰ = ਆਸਰਾ ॥੨॥੭੮॥੧੦੧॥

SikhNet (Spanish)Nanak añora Tu Visión, oh Dios, pues es Lo principal para su cuerpo y mente. (2-78-101)

Open this shabad (7 lines, Angs 1223-1224) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੈਲਾ; ਹਰਿ ਕੇ ਨਾਮ ਬਿਨੁ. ਜੀਉ ॥

mailaa; har ke naam bin. jeeo |

Sant Singh KhalsaWithout the Name of the Lord, the soul is polluted.
Manmohan SinghImpure is the mortal without the Lord's Name.
Manmohan Singh (Punjabi)ਪਲੀਤ ਹੈ ਪ੍ਰਾਣੀ, ਪ੍ਰਭੂ ਦੇ ਨਾਮ ਦੇ ਬਗੈਰ।
Fareedkot Teekaਹਰੀ ਕੇ ਨਾਮ ਸੇ ਬਿਨਾ ਇਹੁ ਜੀਉ ਮਲੀਨ ਹੋ ਰਹਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ।

ਪਦ ਅਰਥ ਮੈਲਾ = ਵਿਕਾਰਾਂ ਨਾਲ ਭਰਿਆ ਹੋਇਆ। ਜੀਉ = ਜੀਵ।

SikhNet (Spanish)Sin el Nombre del Señor el Alma se vuelve impura.

ਤਿਨਿ ਪ੍ਰਭਿ ਸਾਚੈ. ਆਪਿ ਭੁਲਾਇਆ; ਬਿਖੈ ਠਗਉਰੀ ਪੀਉ ॥੧॥ ਰਹਾਉ ॥

tin prabh saachai. aap bhulaaeaa; bikhai tthgauree peeo |1| rahaau |

Sant Singh KhalsaThe True Lord God has Himself administered the intoxicating drug of corruption, and led the mortal astray. ||1||Pause||
Manmohan SinghMinistering to him the poison of sins, He, the true Lord has, of Himself, strayed him. Pause.
Manmohan Singh (Punjabi)ਉਸ ਨੂੰ ਪਾਪਾਂ ਦੀ ਦਵਾਈ ਪਿਲਾ ਕੇ, ਉਸ ਸੱਚੇ ਸਾਈਂ ਨੇ ਖੁਦ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਓ।
Fareedkot Teekaਬਿਖੈ ਰੂਪੀ ਠਗ ਬੂਟੀ (ਪੀਉ) ਪਿਲਾਇ ਕਰ ਕੇ ਤਿਨ ਸਚੇ ਪ੍ਰਭੂ ਨੇ ਜੀਵ ਕੋ ਕਰਮਾਨੁਸਾਰ ਆਪ ਹੀ ਭੁਲਾਇਆ ਹੂਆ ਹੈ॥੧॥ ਰਹਾਉ ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਉਸ ਸਦਾ-ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ-ਬੂਟੀ (ਘੋਟ ਘੋਟ ਕੇ) ਪੀਂਦਾ ਰਹੁ ॥੧॥ ਰਹਾਉ ॥

ਪਦ ਅਰਥ ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਭੁਲਾਇਆ = ਕੁਰਾਹੇ ਪਾ ਦਿੱਤਾ ਹੈ। ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ। ਪੀਉ = ਪੀਂਦਾ ਰਹੁ ॥੧॥ ਰਹਾਉ ॥

SikhNet (Spanish)Sí, el Señor Mismo lo desvía a uno del Sendero, administrando a cada uno el veneno del vicio. (1-Pausa)

ਕੋਟਿ ਜਨਮ ਭ੍ਰਮਤੌ ਬਹੁ ਭਾਂਤੀ; ਥਿਤਿ. ਨਹੀ ਕਤਹੂ ਪਾਈ ॥

kott janam bhramatau bahu bhaantee; thit. nahee katahoo paaee |

Sant Singh KhalsaWandering through millions of incarnations in countless ways, he does not find stability anywhere.
Manmohan SinghWandering about in millions of births in many ways, he obtains not stability anywhere.
Manmohan Singh (Punjabi)ਕ੍ਰੋੜਾਂ ਹੀ ਜਨਮਾਂ ਅੰਦਰ ਘਣੇਰਿਆਂ ਤਰੀਕਿਆਂ ਨਾਲ ਭਟਕਦੇ ਹੋਏ ਨੂੰ ਉਸ ਨੂੰ ਕਿਧਰੇ ਭੀ ਸਥਿਰਤਾ ਪਰਾਪਤ ਨਹੀਂ ਹੁੰਦੀ।
Fareedkot Teekaਕ੍ਰੋੜੋਂ ਹੀ ਜਨਮੋਂ ਮੇਂ ਬਹੁਤ ਪਰਕਾਰ ਭ੍ਰਮਤੇ ਹੂਏ ਜੀਉ ਨੇ ਇਸਥਿਤੀ ਕਹੂੰ ਨਹੀਂ ਪਾਈ॥
Prof. Sahib Singhਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿਚ ਭਟਕਦਾ ਰਹਿੰਦਾ ਹੈ, ਕਿਤੇ ਭੀ (ਇਸ ਗੇੜ ਵਿਚੋਂ ਇਸ ਨੂੰ) ਖੁਲੀਰ ਨਹੀਂ ਮਿਲਦੀ।

ਪਦ ਅਰਥ ਕੋਟਿ = ਕ੍ਰੋੜਾਂ। ਭ੍ਰਮਤੌ = ਭਟਕਦਾ। ਬਹੁ ਭਾਂਤੀ = ਕਈ ਤਰੀਕਿਆਂ ਨਾਲ। ਥਿਤਿ = ਟਿਕਾਉ। ਕਤ ਹੂ = ਕਿਤੇ ਭੀ।

SikhNet (Spanish)Uno vaga por miles de encarnaciones sin encontrar la Paz,

ਪੂਰਾ ਸਤਿਗੁਰੁ ਸਹਜਿ. ਨ ਭੇਟਿਆ; ਸਾਕਤੁ ਆਵੈ ਜਾਈ ॥੧॥

pooraa satigur sehaj. na bhettiaa; saakat aavai jaaee |1|

Sant Singh KhalsaThe faithless cynic does not intuitively meet with the Perfect True Guru; he continues coming and going in reincarnation. ||1||
Manmohan SinghThe mammon-worshipper, who meets not with the perfect True Guru, with equipoise, continues coming and going.
Manmohan Singh (Punjabi)ਮਾਇਆ ਦਾ ਪੁਜਾਰੀ, ਜੋ ਅਡੋਲਤਾ ਨਾਲ ਪੂਰਨ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸ਼ਾਂਤੀ ਪੂਰਬਕ ਜੋ ਪੁਰਸ਼ ਪੂਰੇ ਸਤਿਗੁਰੋਂ ਕੋ ਨਹੀਂ (ਭੇਟਿਆ) ਮਿਲਾ ਸੋ (ਸਾਕਤੁ) ਮਨਮੁਖ ਜਨਮਤਾ ਮਰਤਾ ਹੈ॥੧॥
Prof. Sahib Singhਆਤਮਕ ਅਡੋਲਤਾ ਵਿਚ (ਅਪੜਾਣ ਵਾਲਾ) ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ (ਇਸ ਵਾਸਤੇ ਸਦਾ) ਜੰਮਦਾ ਮਰਦਾ ਰਹਿੰਦਾ ਹੈ ॥੧॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਭੇਟਿਆ = ਮਿਲਿਆ। ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਈ = ਜੰਮਦਾ ਮਰਦਾ ਰਹਿੰਦਾ ਹੈ ॥੧॥

SikhNet (Spanish)pues uno no es bendecido con el Equilibrio, ni se encuentra con el Guru Perfecto, y así el adorador de Maya va y viene. (1)

ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ; ਤੁਮ ਪ੍ਰਭ ਅਗਮ ਅਪਾਰ ॥

raakh lehu prabh samrith daate; tum prabh agam apaar |

Sant Singh KhalsaPlease save me, O All-powerful Lord God, O Great Giver; O God, You are Inaccessible and Infinite.
Manmohan SinghO my All-powerful and Beneficent Master, save Thou me, Thou O Lord, are Inaccessible and Infinite.
Manmohan Singh (Punjabi)ਹੇ ਮੇਰੇ ਸਰਬ-ਸ਼ਕਤੀਵਾਨ ਤੇ ਦਾਤਾਰ ਮਾਲਕ! ਤੂੰ ਮੇਰੀ ਰੱਖਿਆ ਕਰ। ਤੂੰ ਹੇ ਸੁਆਮੀ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਤਾਂ ਤੇ ਹੇ ਪ੍ਰਭੂ ਸਮਰਥ ਦਾਤੇ! ਮੇਰੇ ਕੋ ਅਪਣੀ ਸਰਣ ਰਾਖ ਲੀਜੀਏ, ਪੁਨਹ ਹੇ ਪ੍ਰਭੂ! ਤੁਮ (ਅਗਮ) ਮਨ ਬਾਣੀ ਕਾ ਅਵਿਸ਼੍ਯ ਔਰ ਅਪਾਰ ਹੋ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਭ ਦਾਤਾਂ ਦੇਣ ਵਾਲੇ! ਅਸਾਂ ਜੀਵਾਂ ਵਾਸਤੇ ਤੂੰ ਅਪਹੁੰਚ ਹੈਂ ਬੇਅੰਤ ਹੈਂ, ਤੂੰ ਆਪ ਹੀ ਰੱਖਿਆ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ! ਸੰਮ੍ਰਿਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਦਾਤੇ = ਹੇ ਦਾਤਾਰ! ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)Oh mi Dios Dondadoso y Todopoderoso, Insondable e Infinito eres Tú.

ਨਾਨਕ ਦਾਸ. ਤੇਰੀ ਸਰਣਾਈ; ਭਵਜਲੁ ਉਤਰਿਓ ਪਾਰ ॥੨॥੭੯॥੧੦੨॥

naanak daas. teree saranaaee; bhavajal utario paar |2|79|102|

Sant Singh KhalsaSlave Nanak seeks Your Sanctuary, to cross over the terrible world-ocean, and reach the other shore. ||2||79||102||
Manmohan SinghSeeking Thy protection, O Lord, slave Nanak has crossed the dreadful world-ocean.
Manmohan Singh (Punjabi)ਤੇਰੀ ਪਨਾਹ ਲੈਣ ਦੁਆਰਾ, ਹੇ ਸਾਹਿਬ! ਗੋਲਾ ਨਾਨਕ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦਾਸ ਆਪ ਕੀ ਸਰਣੀ ਆਇਆ ਸੋ ਸੰਸਾਰ ਸਮੁੰਦਰ ਸੇ ਪਾਰ ਉਤਰਾ ਹੈ॥੨॥੭੯॥੧੦੨॥☬ਉਪਦੇਸ਼ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! (ਜਿਹੜਾ ਤੇਰਾ) ਦਾਸ ਤੇਰੀ ਸਰਨ ਆਉਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੨॥੭੯॥੧੦੨॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ ॥੨॥੭੯॥੧੦੨॥

SikhNet (Spanish)Nanak, Tu Esclavo, ha buscado sólo Tu Refugio, llévalo entonces a través del terrible océano del mundo. (2-79-102)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਮਣ ਕਉ; ਰਾਮ ਕੇ ਗੁਣ ਬਾਦ ॥

raman kau; raam ke gun baad |

Sant Singh KhalsaTo chant the Glorious Praises of the Lord is Sublime.
Manmohan SinghSublime is the utterance of the Lord's praises.
Manmohan Singh (Punjabi)ਸਰੇਸ਼ਟ ਹੈ ਪ੍ਰਭੂ ਦੇ ਗੁਣਾ ਵਾਦਾਂ ਦਾ ਉਚਾਰਨ ਕਰਨਾ।
Fareedkot Teekaਜੀਵ ਕੇ ਰਮਣ ਕਰਣੇ ਹੇਤ ਰਾਮ ਕੇ ਗੁਣਾਨੁਵਾਦ ਸ੍ਰੇਸ਼ਟ ਹੈਂ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਉਚਾਰਨ-ਇਹ ਹੀ ਸਿਮਰਨ ਵਾਸਤੇ (ਸ੍ਰੇਸ਼ਟ ਦਾਤ ਹੈ)।

ਪਦ ਅਰਥ ਰਮਣ ਕਉ = ਸਿਮਰਨ ਵਾਸਤੇ। ਗੁਣ ਬਾਦ = ਗੁਣਾਨਵਾਦ, ਗੁਣਾਂ ਦਾ ਉਚਾਰਨ।

SikhNet (Spanish)Recita, oh ser humano, las Alabanzas de Tu Señor, sí, medita en Tu Dios,

ਸਾਧਸੰਗਿ ਧਿਆਈਐ ਪਰਮੇਸਰੁ; ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥

saadhasang dhiaaeeai paramesar; amrit jaa ke suaad |1| rahaau |

Sant Singh KhalsaIn the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
Manmohan SinghAssociating with the saints ' society, contemplate thou thy Lord, Nectar-sweet is whose relish. Pause.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਅੰਮ੍ਰਿਤਮਈ ਮਿੱਠਾ ਹੈ ਜਿਸ ਦਾ ਜਾਇਕਾ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਕਰ ਕੇ ਪਰਮੇਸਰ ਕੋ ਧਿਆਵਣਾ ਕਰੀਏ, ਜਿਸ ਕੇ ਗੁਣ ਅੰਮ੍ਰਿਤ ਵਤ ਸ੍ਵਾਦੀਕ ਹੈਂ॥੧॥ ਰਹਾਉ ॥
Prof. Sahib Singhਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤ ਵਿਚ ਟਿਕ ਕੇ ਧਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਸੰਗਤ ਵਿਚ। ਧਿਆਈਐ = ਸਿਮਰਿਆ ਜਾ ਸਕਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਜਾ ਕੇ = ਜਿਸ (ਪਰਮਾਤਮਾ) ਦੇ ॥੧॥ ਰਹਾਉ ॥

SikhNet (Spanish)en la Compañía de los Santos. Ahí uno saborea el Néctar Dulce. (1-Pausa)

ਸਿਮਰਤ ਏਕੁ ਅਚੁਤ ਅਬਿਨਾਸੀ; ਬਿਨਸੇ ਮਾਇਆ ਮਾਦ ॥

simarat ek achut abinaasee; binase maaeaa maad |

Sant Singh KhalsaMeditating in remembrance on the One Unmoving, Eternal, Unchanging Lord God, the intoxication of Maya wears off.
Manmohan SinghRemembering the One Moveless and Eternal Lord the intoxication of worldly valuables wears off.
Manmohan Singh (Punjabi)ਇਕ ਅਹਿਲ ਅਤੇ ਅਮਰ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸੰਸਾਰੀ ਪਦਾਰਥਾਂ ਦੀ ਖੁਮਾਰੀ ਉਤਰ ਜਾਂਦੀ ਹੈ।
Fareedkot Teekaਏਕ ਅਚੁਤ ਅਬਿਨਾਸ਼ੀ ਕੇ ਸਿਮਰਨੇ ਕਰ ਗੁਰਮੁਖੋਂ ਕੇ ਮਾਇਆ ਔ ਮਦ ਬਿਨਸ ਗਏ ਹੈਂ॥
Prof. Sahib Singhਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ।

ਪਦ ਅਰਥ ਅਚੁਤ = {ਅਚੁੱਤ} ਨਾਸ ਰਹਿਤ। ਮਾਦ = ਮਸਤੀਆਂ।

SikhNet (Spanish)Habitando en el Dios Eterno e Inmortal, la intoxicación de Maya desaparece y uno no se aflige más,

ਸਹਜ ਅਨਦ ਅਨਹਦ ਧੁਨਿ ਬਾਣੀ; ਬਹੁਰਿ. ਨ ਭਏ ਬਿਖਾਦ ॥੧॥

sehaj anad anahad dhun baanee; bahur. na bhe bikhaad |1|

Sant Singh KhalsaOne who is blessed with intuitive peace and poise, and the vibrations of the Unstruck Celestial Bani, never suffers again. ||1||
Manmohan SinghHe who is blessed with poise and bliss and within whom unstruck melody resounds, comes not to grief again.
Manmohan Singh (Punjabi)ਜਿਸ ਨੂੰ ਅਡੋਲਤਾ ਅਤੇ ਅਨੰਦ ਦੀ ਦਾਤ ਮਿਲੀ ਹੈ ਅਤੇ ਜਿਸ ਦੇ ਅੰਦਰ ਸੁਤੇ ਸਿਧ ਕੀਰਤਨ ਗੂੰਜਦਾ ਹੈ, ਉਹ ਮੁੜ ਕਸ਼ਟ ਨਹੀਂ ਉਠਾਉਂਦਾ।
Fareedkot Teekaਗੁਰੋਂ ਕੇ ਉਪਦੇਸ ਰੂਪ ਬਾਣੀ ਕੀ ਧੁਨ ਉਚਾਰਨ ਕਰਨੇ ਸੇ ਏਕ ਰਸ ਗਿਆਨ ਕਰ ਅਨੰਦ ਹੂਆ ਹੈ, ਸੋ ਗੁਰਮੁਖ ਬਹੁਰੋ (ਬਿਖਾਦ) ਸ਼ੋਕ ਮੇਂ ਪ੍ਰਾਪਤ ਨਹੀਂ ਹੂਏ ਹੈਂ॥੧॥
Prof. Sahib Singh(ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ ॥੧॥

ਪਦ ਅਰਥ ਸਹਜ ਆਨਦ = ਆਤਮਕ ਅਡੋਲਤਾ ਦੇ ਆਨੰਦ। ਅਨਹਦ ਧੁਨਿ = ਇਕ-ਰਸ ਟਿਕੀ ਰਹਿਣ ਵਾਲੀ ਰੌ। ਬਹੁਰਿ = ਮੁੜ। ਬਿਖਾਦ = ਦੁੱਖ-ਕਲੇਸ਼ ॥੧॥

SikhNet (Spanish)bendecida con la Paz del Equilibrio, la Melodía Celestial resuena en el interior de la mente. (1)

ਸਨਕਾਦਿਕ ਬ੍ਰਹਮਾਦਿਕ ਗਾਵਤ; ਗਾਵਤ ਸੁਕ ਪ੍ਰਹਿਲਾਦ ॥

sanakaadik brahamaadik gaavat; gaavat suk prahilaad |

Sant Singh KhalsaEven Brahma and his sons sing God's Praises; Sukdayv and Prahlaad sing His Praises as well.
Manmohan SinghSanak etc. and Brahma and the like, sing the Lord's praise and sing the Lord's praise Suk and Prahlad as well.
Manmohan Singh (Punjabi)ਸਨਕ ਆਦਿਕ ਅਤੇ ਬ੍ਰਹਮੇ ਵਰਗੇ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਗਾਇਨ ਕਰਦੇ ਹਨ ਪ੍ਰਭੂ ਦੀ ਕੀਰਤੀ ਸੁਕ ਅਤੇ ਪ੍ਰਹਿਲਾਦ ਭੀ।
Fareedkot Teekaਜਿਸ ਪਰਮੇਸ੍ਵਰ ਕੋ ਸਨਕਾਦਕ ਔਰ ਬ੍ਰਹਮਾਦਿਕ ਦੇਵਤਾ ਗਾਵਤੇ ਹੈਂ ਪੁਨਹ ਸੁਕਦੇਵ ਔਰ ਪ੍ਰਹਲਾਦਿ ਜਿਸ ਕੋ ਗਾਵਤੇ ਹੈਂ॥
Prof. Sahib Singhਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ।

ਪਦ ਅਰਥ ਸਨਕਾਇਦਕ = (ਬ੍ਰਹਮਾ ਦੇ ਚਾਰ ਪੁੱਤਰ) ਸਨਕ, ਸਨਾਤਨ, ਸਨੰਦਨ, ਸਨਤਕੁਮਾਰ। ਗਾਵਤ = ਗਾਂਦੇ। ਸੁਕ = ਸੁਕਦੇਵ ਰਿਸ਼ੀ।

SikhNet (Spanish)Las Alabanzas de mi Dios son recitadas aún por Brahma y sus hijos,

ਪੀਵਤ ਅਮਿਉ ਮਨੋਹਰ ਹਰਿ ਰਸੁ; ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥

peevat amiau manohar har ras; jap naanak har bisamaad |2|80|103|

Sant Singh KhalsaDrinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
Manmohan SinghMeditating on the wondrous Lord, Nanak drinks the beauteous and sweet God's elixir.
Manmohan Singh (Punjabi)ਅਦਭੁਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਨਾਨਕ ਸੁੰਦਰ ਅਤੇ ਮਿਠੜੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ (ਬਿਸਮਾਦ) ਅਸਚਰਜ ਰੂਪ ਹਰੀ ਕੋ ਜਪ ਕਰ ਤਿਸ ਕੇ ਸੁੰਦਰ ਅੰਮ੍ਰਿਤ ਰੂਪ ਹਰੀ ਨਾਮ ਕੋ ਪੀਵਣਾ ਕਰਤੇ ਹੈਂ॥੨॥੮੦॥੧੦੩॥☬ਪੁਨਹ ਉਪਦੇਸ਼:
Prof. Sahib Singhਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ ॥੨॥੮੦॥੧੦੩॥

ਪਦ ਅਰਥ ਪੀਵਤ = ਪੀਂਦਿਆਂ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜਪਿ = ਜਪ ਕੇ। ਬਿਸਮਾਦ = ਵਿਸਮਾਦ-ਅਵਸਥਾ, ਬੇ-ਖ਼ੁਦੀ ਦੀ ਅਵਸਥਾ, ਆਤਮਕ ਮਸਤੀ ॥੨॥੮੦॥੧੦੩॥

SikhNet (Spanish)por Sukdev, el vidente y Prehlad también. Quien bebe del Delicioso Néctar del Señor, despierta a Sus Maravillas. (2-80-103)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕੀਨੑੇ. ਪਾਪ ਕੇ ਬਹੁ ਕੋਟ ॥

keenae. paap ke bahu kott |

Sant Singh KhalsaHe commits many millions of sins.
Manmohan SinghMan does many millions of misdeeds.
Manmohan Singh (Punjabi)ਇਨਸਾਨ ਅਨੇਕ ਕ੍ਰੋੜ ਕੁਕਰਮ ਕਰਦਾ ਹੈ।
Fareedkot Teekaਜੀਵ ਨੇ ਜਨਮਾਂਤ੍ਰੋਂ ਕੇ ਬੀਚ ਬਹੁਤੇ ਕ੍ਰੋੜੋਂ ਹੀ ਪਾਪ ਕੀਏ ਹੈਂ॥
Prof. Sahib Singh(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਪਾਪਾਂ ਦੀਆਂ ਅਨੇਕਾਂ ਵਲਗਣਾਂ (ਆਪਣੀ ਜਿੰਦ ਦੇ ਦੁਆਲੇ) ਖੜੀਆਂ ਕਰਦਾ ਜਾਂਦਾ ਹੈ।

ਪਦ ਅਰਥ ਬਹੁ = ਅਨੇਕਾਂ। ਕੋਟ = ਕਿਲ੍ਹੇ, ਵਲਗਣਾਂ।

SikhNet (Spanish)Mira, uno construye miles de castillos con una intención torcida y,

ਦਿਨਸੁ ਰੈਨੀ ਥਕਤ ਨਾਹੀ; ਕਤਹਿ ਨਾਹੀ. ਛੋਟ ॥੧॥ ਰਹਾਉ ॥

dinas rainee thakat naahee; kateh naahee. chhott |1| rahaau |

Sant Singh KhalsaDay and night, he does not get tired of them, and he never finds release. ||1||Pause||
Manmohan SinghDay and night, he is tired not of committing sins and so he can be released not ever. Pause.
Manmohan Singh (Punjabi)ਦਿਨ ਅਤੇ ਰੈਣ, ਉਹ ਪਾਪ ਕਮਾਉਂਦਾ ਥਕਦਾ ਨਹੀਂ ਤੇ ਇਸ ਨਹੀਂ ਉਸ ਦਾ ਕਦੇ ਭੀ ਛੁਟਕਾਰਾ ਨਹੀਂ ਹੋ ਸਕਦਾ। ਠਹਿਰਾਉ।
Fareedkot Teekaਦਿਨ ਰਾਤ੍ਰ ਪਾਪ ਕਰਤਾ ਹੂਆ ਥਕਤਾ ਨਹੀਂ ਹੈ, ਇਸੀ ਵਾਸਤੇ ਕਬੀ ਦੁਖੋਂ ਸੇ ਛੂਟਣਾ ਨਹੀਂ ਹੋਤਾ॥੧॥ ਰਹਾਉ ॥
Prof. Sahib Singhਦਿਨ ਰਾਤ (ਪਾਪ ਕਰਦਿਆਂ) ਥੱਕਦਾ ਨਹੀਂ (ਸਾਧ ਸੰਗਤ ਤੋਂ ਬਿਨਾ ਹੋਰ) ਕਿਤੇ ਭੀ (ਪਾਪਾਂ ਤੋਂ) ਇਸ ਦੀ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥

ਪਦ ਅਰਥ ਰੈਨੀ = ਰਾਤ। ਦਿਨਸੁ = ਦਿਨ। ਕਤਹਿ = ਕਿਤੇ ਭੀ। ਛੋਟ = ਖ਼ਲਾਸੀ ॥੧॥ ਰਹਾਉ ॥

SikhNet (Spanish)noche y día y sin cansancio, quiere más y mucho más. (1-Pausa)

ਮਹਾ ਬਜਰ. ਬਿਖ ਬਿਆਧੀ; ਸਿਰਿ ਉਠਾਈ ਪੋਟ ॥

mahaa bajar. bikh biaadhee; sir utthaaee pott |

Sant Singh KhalsaHe carries on his head a terrible, heavy load of sin and corruption.
Manmohan SinghHe is carrying on his head, an exceedingly heavy bundle of agonising sins.
Manmohan Singh (Punjabi)ਉਹ ਆਪਣੇ ਮੂਡ ਉਤੇ ਦੁਖਦਾਈ ਪਾਪਾਂ ਦੀ ਨਿਹਾਇਤ ਹੀ ਭਾਰੀ ਪੰਡ ਚੁੱਕੀ ਫਿਰਦਾ ਹੈ।
Fareedkot Teekaਮਹਾਂ ਬਜਰ ਰੂਪ ਅਰ ਬਿਖ ਰੂਪ ਅਰ (ਬਿਆਧੀ) ਰੋਗ ਰੂਪ ਮੰਦ ਕਰਮੋਂ ਕੀ ਸਿਰ ਪੁਰ ਭਾਰੀ (ਪੋਟ) ਪੰਡ ਉਠਾਈ ਹੂਈ ਹੈ॥
Prof. Sahib Singh(ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ (ਆਪਣੇ) ਸਿਰ ਉਤੇ ਚੁੱਕੀ ਰੱਖਦਾ ਹੈ।

ਪਦ ਅਰਥ ਬਜਰ = ਬੱਜਰ, ਕਰੜੇ। ਬਿਖ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਿਆਧੀ = ਰੋਗ। ਸਿਰਿ = ਸਿਰ ਉੱਤੇ। ਪੋਟ = ਪੋਟਲੀ।

SikhNet (Spanish)Sobre su cabeza carga las consecuencias de vivir en la maldad y el error,

ਉਘਰਿ ਗਈਆਂ, ਖਿਨਹਿ ਭੀਤਰਿ; ਜਮਹਿ, ਗ੍ਰਾਸੇ ਝੋਟ ॥੧॥

aughar geean, khineh bheetar; jameh, graase jhott |1|

Sant Singh KhalsaIn an instant, he is exposed. The Messenger of Death seizes him by his hair. ||1||
Manmohan SinghHis sins are exposed in an instant, when the death's courier seizes him by the hair.
Manmohan Singh (Punjabi)ਜਦ ਮੌਤ ਦਾ ਦੂਤ ਉਸ ਨੂੰ ਜੂਡਿਆਂ ਤੋਂ ਫੜਦਾ ਹੈ ਤਾਂ ਉਸ ਦੇ ਪਾਪ ਇਕ ਛਿਨ ਵਿੱਚ ਜਾਹਿਰ ਹੋ ਜਾਂਦੇ ਹਨ।
Fareedkot Teekaਜਬ ਜਮ ਨੇ ਆਨ ਕਰ ਕੇ (ਝੋਟ) ਕੇਸ (ਗ੍ਰਾਸੇ) ਪਕੜ ਲੀਏ ਤਬ ਖਿਨ ਵਿਖੇ ਜੀਵ ਕੀਆਂ ਕਰਤੂਤਾਂ ਵਾ ਅਖੀਆਂ ਉਘਰ ਜਾਤੀਆਂ ਭਈਆਂ, ਭਾਵ ਉਸ ਵਕਤ ਪਸਚਾਤਾਪ ਕਰਤਾ ਹੈ॥੧॥
Prof. Sahib Singhਜਦੋਂ ਜਮਾਂ ਨੇ (ਆ ਕੇ) ਕੇਸਾਂ ਤੋਂ ਫੜ ਲਿਆ, ਤਦੋਂ ਇਕ ਖਿਨ ਵਿਚ ਹੀ (ਇਸ ਦੀਆਂ) ਅੱਖਾਂ ਉਘੜ ਆਉਂਦੀਆਂ ਹਨ (ਪਰ ਤਦੋਂ ਕੀਹ ਲਾਭ?) ॥੧॥

ਪਦ ਅਰਥ ਜਮਹਿ = ਜਮਾਂ ਨੇ। ਗ੍ਰਾਸੇ = ਫੜ ਲਏ। ਝੋਟ = ਕੇਸ, ਝਾਟਾ ॥੧॥

SikhNet (Spanish)pero queda totalmente expuesto cuando Yama, el mensajero de la muerte lo prende del mechón. (1)

ਪਸੁ ਪਰੇਤ ਉਸਟ ਗਰਧਭ; ਅਨਿਕ ਜੋਨੀ ਲੇਟ ॥

pas paret usatt garadhabh; anik jonee lett |

Sant Singh KhalsaHe is consigned to countless forms of reincarnation, into beasts, ghosts, camels and donkeys.
Manmohan SinghHereafter he enters into the many existences of beast, ghost, camel and donkey.
Manmohan Singh (Punjabi)ਏਦੂ ਮਗਰੋ ਉਹ ਪਸ਼ੂ ਭੂਤ ਊਠ ਅਤੇ ਖੋਤੇ ਦੀਆਂ ਬਹੁਤੀਆਂ ਜੂਨੀਆਂ ਅੰਦਰ ਪੈਦਾ ਹੈ।
Fareedkot Teekaਪਰਮੇਸ੍ਵਰ ਸੇ ਬੇਮੁਖਤਾ ਕਰ ਕੇ ਪ੍ਰੇਤ ਜੋਨੀ ਔਰ (ਉਸਟ) ਊਠ ਔਰ ਗਰਧਭ ਆਦਿਕ ਅਨੇਕ ਪਸੂ ਜੋਨੀਓਂ ਮੇਂ ਲੇਟਤਾ ਹੈ ਅਰਥਾਤ ਪੜਤਾ ਹੈ॥
Prof. Sahib Singh(ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿਚ ਰੁਲਦਾ ਫਿਰਦਾ ਹੈ।

ਪਦ ਅਰਥ ਪਰੇਤ = ਪ੍ਰੇਤ ਜੂਨ। ਉਸਟ = ਉਸ਼ਟ, ਊਂਠ। ਗਰਧਭ = ਖੋਤਾ। ਲੇਟ = ਲੇਟਦਾ, ਰੁਲਦਾ।

SikhNet (Spanish)Después uno cae en los vientres de cuadrúpedos, de camellos y burros,

ਭਜੁ ਸਾਧਸੰਗਿ ਗੋਬਿੰਦ ਨਾਨਕ; ਕਛੁ. ਨ ਲਾਗੈ ਫੇਟ ॥੨॥੮੧॥੧੦੪॥

bhaj saadhasang gobind naanak; kachh. na laagai fett |2|81|104|

Sant Singh KhalsaVibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
Manmohan SinghContemplating the Lord in the saints ' Society, the mortal suffers no blow whatever.
Manmohan Singh (Punjabi)ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਨੂੰ ਅਸਲੋ ਹੀ ਕੋਈ ਸੱਟ ਫੇਟ ਨਹੀਂ ਲਗਦੀ।
Fareedkot Teekaਤਾਂ ਤੇ ਹੇ ਭਾਈ ਜਨੋਂ! ਸਾਧੋਂ ਕੇ ਸੰਗ ਦੁਆਰਾ ਗੋਬਿੰਦ ਕੋ ਭਜਣਾ ਕਰੋ। ਸ੍ਰੀ ਗੁਰੂ ਜੀ ਕਹਿਤੇ ਹੈਂ: ਫੇਰ ਜਮਾਦਿਕੋਂ ਕੀ (ਫੇਟ) ਚੋਟ ਤੁਮਾਰੇ ਕੋ ਕਛ ਨਹੀਂ ਲਾਗੇਗੀ॥੫॥੮੧॥੧੦੪॥
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ ॥੨॥੮੧॥੧੦੪॥

ਪਦ ਅਰਥ ਭਜੁ = ਭਜਨ ਕਰ। ਸਾਧ ਸੰਗਿ = ਸਾਧ ਸੰਗਤ ਵਿਚ। ਫੇਟ = ਸੱਟ ॥੨॥੮੧॥੧੦੪॥

SikhNet (Spanish)o se queda como fantasma, sin liberarse de la atracción de la Tierra. Medita en Tu Dios, en la Compañía de los Santos, oh dice Nanak, para que de esa forma la consecuencia de tus errores no aflija tu mente. (2-81-104)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅੰਧੇ, ਖਾਵਹਿ ਬਿਸੂ ਕੇ ਗਟਾਕ ॥

andhe, khaaveh bisoo ke gattaak |

Sant Singh KhalsaHe is so blind! He is eating loads of poison.
Manmohan SinghO blind man, thou eat lump-sums of poison.
Manmohan Singh (Punjabi)ਹੇ ਅੰਨ੍ਹੇ ਇਨਸਾਨ! ਤੂੰ ਜ਼ਹਿਰ ਦੇ ਗੱਫੇ ਖਾਂਦਾ ਹੈ।
Fareedkot Teekaਹੇ (ਅੰਧੇ) ਅਗਿਆਨੀ ਜੀਵ! ਬਿਸ ਕੋ ਖਾਵਤਾ ਹੈਂ (ਗਟਾਕ) ਗਫੇ ਲਾਇ ਕਰ, ਭਾਵ ਬਿਸ਼੍ਯੋਂ ਕੋ ਨਿਰਭੈ ਹੋ ਕਰ ਭੋਗਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ।

ਪਦ ਅਰਥ ਅੰਧੇ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ। ਖਾਵਹਿ = ਖਾਂਦੇ ਰਹਿੰਦੇ ਹਨ। ਬਿਸੂ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਗਟਾਕ = ਗੱਫੇ।

SikhNet (Spanish)El ciego ignorante se regocija lamiendo el veneno de Maya, y después su mirada,

ਨੈਨ ਸ੍ਰਵਨ ਸਰੀਰੁ ਸਭੁ ਹੁਟਿਓ; ਸਾਸੁ ਗਇਓ ਤਤ ਘਾਟ ॥੧॥ ਰਹਾਉ ॥

nain sravan sareer sabh huttio; saas geo tat ghaatt |1| rahaau |

Sant Singh KhalsaHis eyes, ears and body are totally exhausted; he shall lose his breath in an instant. ||1||Pause||
Manmohan SinghHis eyes, ears and the body are all tired and in an instant he loses his breath. Pause.
Manmohan Singh (Punjabi)ਉਸ ਦੀਆਂ ਅੱਖਾਂ, ਕੰਨ ਅਤੇ ਦੇਹਿ ਸਾਰੇ ਹੀ ਹਾਰ ਹੁਟ ਜਾਂਦੇ ਹਨ ਅਤੇ ਇਕ ਮੁਹਤ ਵਿੱਚ ਉਸ ਦਾ ਸਾਹ ਉਖੜ ਜਾਂਦਾ ਹੈ। ਠਹਿਰਾਉ।
Fareedkot Teekaਬੁਢੇਪੇ ਕੇ ਸਮ੍ਯ ਮੇਂ ਨੇਤਰ ਔਰ ਕਾਨ ਆਦਿਕ ਇੰਦ੍ਰੀਆਂ ਪੁਨਹ ਸਰੀਰ ਭੀ ਸਭ (ਹੁਟਿਓ) ਥਕਤ ਹੋ ਜਾਤਾ ਭਇਆ। ਜੋ ਜੁਬਾ ਅਵਸਥਾ ਵਾਲਾ (ਸੁਆਸ) ਬਲ ਥਾ (ਤਤ) ਸੋ ਘਟ ਗਿਆ ਹੈ॥੧॥ ਰਹਾਉ ॥
Prof. Sahib Singh(ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ), ਅੱਖਾਂ, ਕੰਨ, ਸਰੀਰ-ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨੈਨ = ਅੱਖਾਂ। ਸ੍ਰਵਨ = ਕੰਨ। ਹੁਟਿਓ = ਥੱਕ ਜਾਂਦਾ ਹੈ, ਕੰਮ ਕਰਨੋਂ ਰਹਿ ਜਾਂਦਾ ਹੈ। ਸਾਸੁ = ਸਾਹ। ਗਇਓ = ਚਲਾ ਜਾਂਦਾ ਹੈ, ਰੁਕ ਜਾਂਦਾ ਹੈ। ਤਤ ਘਾਟ = ਤਤ ਘਟਿਕਾ, ਉਸ ਘੜੀ ॥੧॥ ਰਹਾਉ ॥

SikhNet (Spanish)sus oídos y su cuerpo se agotan y en un instante pierde su respiración. (1-Pausa)

ਅਨਾਥ ਰਞਾਣਿ, ਉਦਰੁ ਲੇ ਪੋਖਹਿ; ਮਾਇਆ ਗਈਆ ਹਾਟਿ ॥

anaath rayaan, udar le pokheh; maaeaa geea haatt |

Sant Singh KhalsaMaking the poor suffer, he fills his belly, but the wealth of Maya shall not go with him.
Manmohan SinghAnnoying the poor, he fills his belly, but wealth goes not with him.
Manmohan Singh (Punjabi)ਗਰੀਬਾਂ ਨੂੰ ਦੁਖੀ ਕਰ ਕੇ, ਉਹ ਆਪਣਾ ਢਿੱਡ ਭਰਦਾ ਹੈ, ਪ੍ਰੰਤੂ ਧਨ-ਦੌਲਤ ਉਸ ਦੇ ਨਾਲ ਨਹੀਂ ਜਾਂਦਾ।
Fareedkot Teekaਗਰੀਬੋਂ ਕੋ (ਰਞਾਣਿ) ਦੁਖਾਇਕੇ ਦਰਬ ਲੈਕਰ ਉਦਰ ਭਰਤਾ ਹੈ, ਸੋ ਮਾਇਆ ਭੀ (ਹਾਟਿ) ਹਟ ਜਾਤੀ ਭਈ, ਭਾਵ ਸਾਥ ਨ ਗਈ॥
Prof. Sahib Singh(ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ।

ਪਦ ਅਰਥ ਅਨਾਥ = ਗਰੀਬ, ਕਮਜ਼ੋਰ। ਰਞਾਣਿ = ਦੁਖੀ ਕਰ ਕੇ। ਉਦਰੁ = ਪੇਟ। ਪੋਖਹਿ = ਪਾਲਦੇ ਹਨ। ਗਈਆ ਹਾਟਿ = ਹਟ ਜਾਂਦੀ ਹੈ, ਛੱਡ ਜਾਂਦੀ ਹੈ।

SikhNet (Spanish)Uno hiere al pobre y al débil y de ahí se alimenta, y termina siguiendo a Maya.

ਕਿਲਬਿਖ ਕਰਤ ਕਰਤ ਪਛੁਤਾਵਹਿ; ਕਬਹੁ. ਨ ਸਾਕਹਿ ਛਾਂਟਿ ॥੧॥

kilabikh karat karat pachhutaaveh; kabahu. na saakeh chhaantt |1|

Sant Singh KhalsaCommitting sinful mistakes again and again, he regrets and repents, but he can never give them up. ||1||
Manmohan SinghCommitting, committing sins he regrets but he can abandon them not ever.
Manmohan Singh (Punjabi)ਪਾਪ ਕਰਦਾ, ਕਰਦਾ ਹੋਇਆ ਉਹ ਪਸਚਾਤਾਪ ਕਰਦਾ ਹੈ, ਪ੍ਰੰਤੁ ਉਹ ਉਹਨਾਂ ਨੂੰ ਕਦੇ ਭੀ ਛਡ ਨਹੀਂ ਸਕਦਾ।
Fareedkot Teekaਪਾਪੋਂ ਕੋ ਕਰਤਾ ਕਰਤਾ ਪਛਤਾਵਤਾ ਹੈ ਔਰ ਪਾਪ ਪੁੰਨ ਵਾ ਸਤ ਅਸਤ੍ਯ ਵਸਤੂ ਕੋ (ਛਾਂਟਿ) ਭਿੰਨ ਭਿੰਨ ਕਬੀ ਨਹੀਂ ਕਰ ਸਕਤਾ ਹੈ॥੧॥
Prof. Sahib Singhਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ ॥੧॥

ਪਦ ਅਰਥ ਕਿਲਬਿਖ = ਪਾਪ। ਕਰਤ = ਕਰਦਿਆਂ। ਨ ਸਾਕਹਿ ਛਾਂਟਿ = ਛੱਡ ਨਹੀਂ ਸਕਦੇ ॥੧॥

SikhNet (Spanish)Comete errores y luego se arrepiente, sin poder cambiar su forma de ser. (1)

ਨਿੰਦਕੁ ਜਮਦੂਤੀ ਆਇ ਸੰਘਾਰਿਓ; ਦੇਵਹਿ ਮੂੰਡ ਉਪਰਿ ਮਟਾਕ ॥

nindak jamadootee aae sanghaario; deveh moondd upar mattaak |

Sant Singh KhalsaThe Messenger of Death comes to slaughter the slanderer; he beats him on his head.
Manmohan SinghInflicting a hissing blow on his head, death's courier comes and kills the slander.
Manmohan Singh (Punjabi)ਉਸ ਦੇ ਸਿਰ ਉਤੇ ਪਟਾਕ ਦੇ ਕੇ ਸੱਟ ਮਾਰ, ਮੌਤ ਦਾ ਦੂਤ ਆ ਕੇ ਦੋਸ਼ ਲਾਉਣ ਵਾਲੇ ਨੂੰ ਮਾਰ ਸੁਟਦਾ ਹੈ।
Fareedkot Teekaਅੰਤ ਕੋ ਜਮਦੂਤੋਂ ਨੇ ਆਨ ਕਰ ਨਿੰਦਕ ਪੁਰਸ਼ ਕਾ ਸੰਘਾਰ ਕਰ ਦੀਆ ਔਰ ਸੋ ਜਮਦੂਤ ਸਿਰ ਕੇ ਊਪਰ ਮਟਾਕ ਦੇ ਕਰ ਚੋਟ ਦੇਤੇ ਹੈਂ॥
Prof. Sahib Singh(ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ।

ਪਦ ਅਰਥ ਜਮਦੂਤੀ = ਜਮਦੂਤੀਂ, ਜਮਦੂਤਾਂ ਨੇ। ਦੇਵਹਿ = ਦੇਂਦੇ ਹਨ। ਮੂੰਡ = ਸਿਰ। ਮਟਾਕ = ਸੱਟ।

SikhNet (Spanish)Entonces Yama lo apergolla dándole en la cabeza. Dice Nanak,

ਨਾਨਕ. ਆਪਨ ਕਟਾਰੀ. ਆਪਸ ਕਉ ਲਾਈ; ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥

naanak. aapan kattaaree. aapas kau laaee; man apanaa keeno faatt |2|82|105|

Sant Singh KhalsaO Nanak, he cuts himself with his own dagger, and damages his own mind. ||2||82||105||
Manmohan SinghO Nanak, with his dagger he cuts his ownself and wounds his own heart.
Manmohan Singh (Punjabi)ਹੇ ਨਾਨਕ! ਆਪਣੇ ਛਰੇ ਨਾਲ ਉਹ ਆਪਣੇ ਆਪ ਨੂੰ ਵੱਢ ਲੈਂਦਾ ਹੇ ਅਤੇ ਆਪਣੇ ਦਿਲ ਨੂੰ ਹੀ ਫੱਟੜ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨਿੰਦਕ ਨੇ ਅਵਿਚਾਰ ਰੂਪੀ (ਕਟਾਰੀ) ਕ੍ਰਿਪਾਨ ਆਪਣੇ ਹੀ ਸਰੀਰ ਪੁਰ ਮਾਰ ਲਈ ਔਰ ਆਪਨੇ ਮਨ ਕੋ ਹੀ (ਫਾਟ) ਜਖਮੀ ਕਰ ਲੀਆ, ਭਾਵ ਤਿਸ ਕੇ ਮਨ ਕੋ ਜਮ ਕੀ ਤਾੜਨਾ ਸੇ ਬਿਆਕੁਲਤਾ ਹੋਤੀ ਭਈ॥੨॥੨॥੧੦੫॥☬ਏਹ ਸ਼ਬਦ ਪ੍ਰਿਥੀ ਚੰਦ ਪਰ ਹੈ:
Prof. Sahib Singhਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ ॥੨॥੮੨॥੧੦੫॥

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਫਾਟ = ਜ਼ਖ਼ਮੀ ॥੨॥੮੨॥੧੦੫॥

SikhNet (Spanish)uno rebana con su daga su propia mente y la divide. (2-82-105)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਟੂਟੀ; ਨਿੰਦਕ ਕੀ ਅਧ ਬੀਚ ॥

ttoottee; nindak kee adh beech |

Sant Singh KhalsaThe slanderer is destroyed in mid-stream.
Manmohan SinghThe slanderer is destroyed in the mid-stream.
Manmohan Singh (Punjabi)ਬਦਖੋਈ ਕਰਨ ਵਾਲਾ ਅਧ-ਵਾਟੇ ਹੀ ਨਾਸ ਹੋ ਜਾਂਦਾ ਹੈ।
Fareedkot Teekaਨਿੰਦਕ ਪੁਰਸ਼ ਕੀ ਅਵਧੀ ਸੁਲਹੀ ਵਤ ਅਧ ਬੀਚ ਸੇ ਹੀ ਟੂਟ ਜਾਤੀ ਭਈ॥
Prof. Sahib Singhਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਜਾਂਦੀ ਹੈ।

ਪਦ ਅਰਥ ਅਧ ਬੀਚ = ਅੱਧ ਵਿਚ ਹੀ। ਟੂਟੀ ਅਧ ਬੀਚ = ਅੱਧ ਵਿਚ ਹੀ ਟੁੱਟ ਜਾਂਦੀ ਹੈ, ਜ਼ਿੰਦਗੀ ਅਸਫਲ ਹੋ ਜਾਂਦੀ ਹੈ।

SikhNet (Spanish)El que calumnia a Dios es destruido donde sea que se encuentre.

ਜਨ ਕਾ ਰਾਖਾ ਆਪਿ ਸੁਆਮੀ; ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥

jan kaa raakhaa aap suaamee; bemukh kau aae pahoochee meech |1| rahaau |

Sant Singh KhalsaOur Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
Manmohan SinghThe Lord Himself is the saviour of His slave and the death overtakes the infidel. Pause.
Manmohan Singh (Punjabi)ਪ੍ਰਭੂ ਆਪੇ ਹੀ ਆਪਣੇ ਗੋਲੇ ਦਾ ਰਖਵਾਲਾ ਹੈ ਅਤੇ ਅਧਰਮੀ ਨੂੰ ਮੌਤ ਦਾ ਪਰਕੜੀ ਹੈ। ਠਹਿਰਾਉ।
Fareedkot Teekaਦਾਸ ਕਾ ਰਖਕ ਸੁਆਮੀ ਆਪ ਹੋਤਾ ਭਇਆ ਔਰ ਬੇਮੁਖੋਂ ਕੋ ਮਾਰਨੇ ਕੇ ਵਾਸਤੇ ਮ੍ਰਿਤ ਆਇ ਕਰ ਪਹੁੰਚ ਜਾਤੀ ਭਈ॥੧॥ ਰਹਾਉ ॥
Prof. Sahib Singhਮਾਲਕ-ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ, ਉਹ ਆਤਮਕ ਮੌਤ ਸਹੇੜ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਬੇਮੁਖ = (ਪ੍ਰਭੂ ਦੇ ਸੇਵਕ ਵਲੋਂ) ਜਿਸ ਨੇ ਆਪਣਾ ਮੂੰਹ ਮੋੜਿਆ ਹੈ। ਮੀਚ = ਮੌਤ, ਆਤਮਕ ਮੌਤ ॥੧॥ ਰਹਾਉ ॥

SikhNet (Spanish)El Señor es el Refugio de los Santos, pero quien le da la espalda sus propias acciones lo destruyen. (1-Pausa)

ਉਸ ਕਾ ਕਹਿਆ. ਕੋਇ, ਨ ਸੁਣਈ; ਕਹੀ. ਨ ਬੈਸਣੁ ਪਾਵੈ ॥

aus kaa kahiaa. koe, na sunee; kahee. na baisan paavai |

Sant Singh KhalsaNo one listens to what he says; he is not allowed to sit anywhere.
Manmohan SinghNone hears what he says and he is not allowed to sit anywhere.
Manmohan Singh (Punjabi)ਕੋਈ ਭੀ ਉਸ ਦੀ ਗੱਲ ਨਹੀਂ ਸੁਣਦਾ ਅਤੇ ਉਸ ਨੂੰ ਕਿਧਰੇ ਦੀ ਬਹਿਣਾ ਨਹੀਂ ਮਿਲਦਾ।
Fareedkot Teekaਉਸ ਕਾ ਬਚਨ ਕਹਾ ਹੂਆ ਕੋਈ ਸੁਨਤਾ ਨਹੀਂ ਔਰ ਨਾ ਹੀ ਵਹੁ ਕਹੀਂ ਭਲਿਆਂ ਮੇਂ ਬੈਠਣਾ ਪਾਵਤਾ ਹੈ॥
Prof. Sahib Singhਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ, ਉਸ ਨੂੰ ਕਿਤੇ ਭੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ।

ਪਦ ਅਰਥ ਉਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਉਸ' ਦਾ (ੁ) ਉਡ ਗਿਆ ਹੈ} ਉਸ (ਨਿੰਦਕ) ਦਾ। ਨ ਸੁਣਈ = ਨ ਸੁਣੈ, ਨਹੀਂ ਸੁਣਦਾ। ਕਹੀ = ਕਿਤੇ ਭੀ। ਬੈਸਣੁ = ਥਾਂ, ਆਦਰ ਦੀ ਥਾਂ।

SikhNet (Spanish)Nadie lo escucha, sí, no encuentra refugio en ningún lado, sufre pena aquí

ਈਹਾਂ ਦੁਖੁ. ਆਗੈ ਨਰਕੁ ਭੁੰਚੈ; ਬਹੁ ਜੋਨੀ ਭਰਮਾਵੈ ॥੧॥

eehaan dukh. aagai narak bhunchai; bahu jonee bharamaavai |1|

Sant Singh KhalsaHe suffers in pain here, and falls into hell hereafter. He wanders in endless reincarnations. ||1||
Manmohan SinghHe suffers sorrow here, falls into hell hereafter and wanders in many existences.
Manmohan Singh (Punjabi)ਉਹ ਏਥੇ ਥਸ਼ਟ ਉਠਾਉਂਦਾ ਹੈ, ਏਦੂ ਮਗਰੋਂ ਦੋਜ਼ਕ ਵਿੱਚ ਪੈਂਦਾ ਹੈ ਤੇ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਇਸ ਲੋਕ ਮੇਂ ਭੀ ਤਿਸ ਕੋ ਦੁਖ ਹੀ ਰਹਿਤਾ ਹੈ ਔਰ ਆਗੇ ਪਰਲੋਕ ਮੇਂ ਭੀ ਵਹੁ ਨਰਕੋਂ ਕੋ ਭੋਗੇਗਾ ਔਰ ਬਹੁਤ ਜੋਨੀਓਂ ਮੇਂ ਭਰਮਤਾ ਰਹੇਗਾ॥੧॥
Prof. Sahib Singhਨਿੰਦਕ ਇਸ ਲੋਕ ਵਿਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ), ਪਰਲੋਕ ਵਿਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਭੁੰਚੈ = ਭੋਗਦਾ ਹੈ। ਭਰਮਾਵੈ = ਭਟਕਦਾ ਹੈ ॥੧॥

SikhNet (Spanish)y el fuego de sus pasiones lo consume en el más allá, y así vaga de vida en vida. (1)

ਪ੍ਰਗਟੁ ਭਇਆ ਖੰਡੀ ਬ੍ਰਹਮੰਡੀ; ਕੀਤਾ ਅਪਣਾ ਪਾਇਆ ॥

pragatt bheaa khanddee brahamanddee; keetaa apanaa paaeaa |

Sant Singh KhalsaHe has become infamous across worlds and galaxies; he receives according to what he has done.
Manmohan SinghIn the continents and the world, he has become notorious and has obtained what he had done.
Manmohan Singh (Punjabi)ਦੀਪਾਂ ਅਤੇ ਜੰਗ ਅੰਦਰ ਉਹ ਬਦਨਾਮ ਹੋ ਗਿਆ ਹੈ ਅਤੇ ਉਸ ਨੇ ਆਪਣਾ ਕੀਤਾ ਹੋਇਆ ਪਾ ਲਿਆ ਹੈ।
Fareedkot Teekaਤਿਸ ਨਿੰਦਕ ਕਾ ਅਪਜਸ ਖੰਡੋਂ ਔਰ ਬ੍ਰਹਮੰਡੋਂ ਮੇਂ ਪ੍ਰਗਟ ਹੋ ਜਾਤਾ ਭਇਆ, ਕਿਉਂਕਿ ਤਿਸ ਨੇ ਅਪਨੇ ਖੋਟੇ ਕਰਮ ਕੀਏ ਹੂਏ ਕਾ ਬੁਰਾ ਫਲ ਪਾਇਆ ਹੈ॥
Prof. Sahib Singhਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ (ਇਸ) ਕੀਤੇ ਦਾ (ਇਹ) ਫਲ ਪਾਂਦਾ ਹੈ ਕਿ ਸਾਰੇ ਜਗਤ ਵਿਚ ਬਦਨਾਮ ਹੋ ਜਾਂਦਾ ਹੈ।

ਪਦ ਅਰਥ ਪ੍ਰਗਟੁ ਭਇਆ = ਨਸ਼ਰ ਹੁੰਦਾ ਹੈ, ਬਦਨਾਮੀ ਖੱਟਦਾ ਹੈ। ਖੰਡੀ ਬ੍ਰਹਮੰਡੀ = ਜਗਤ ਵਿਚ।

SikhNet (Spanish)Se vuelve conocido por todas partes y cosecha sólo lo que sembró.

ਨਾਨਕ ਸਰਣਿ ਨਿਰਭਉ ਕਰਤੇ ਕੀ; ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥

naanak saran nirbhau karate kee; anad mangal gun gaaeaa |2|83|106|

Sant Singh KhalsaNanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
Manmohan SinghNanak has entered the sanctuary of the Fearless Creator and with glee and gladness, he sings His praises.
Manmohan Singh (Punjabi)ਨਾਨਕ ਨੇ ਨਿਡਰ ਸਿਰਜਣਹਾਰ ਦੀ ਪਨਾਹ ਨਹੀਂ ਹੈ ਅਤੇ ਖੁਸ਼ੀ ਤੇ ਪ੍ਰਸੰਨਤਾ ਨਾਲ ਉਹ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਤੋ ਨਿਰਭਉ ਕਰਤੇ ਪਰਮੇਸ੍ਵਰ ਕੀ ਸਰਣ ਮੇਂ ਪ੍ਰਾਪਤਿ ਹੋ ਕਰ ਅਨੰਦ ਪੂਰਬਕ ਤਿਸ ਕੇ ਮੰਗਲ ਰੂਪ ਗੁਣੋਂ ਕੋ ਗਾਵਣਾ ਕੀਆ ਹੈ॥੨॥੮੩॥੧੦੬॥
Prof. Sahib Singhਹੇ ਨਾਨਕ! (ਪ੍ਰਭੂ ਦਾ ਸੇਵਕ) ਨਿਰਭਉ ਕਰਤਾਰ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੨॥੮੩॥੧੦੬॥

ਪਦ ਅਰਥ ਕਰਤੇ ਕੀ = ਕਰਤਾਰ ਦੀ। ਮੰਗਲ = ਖ਼ੁਸ਼ੀਆਂ ॥੨॥੮੩॥੧੦੬॥

SikhNet (Spanish)Nanak busca el Refugio de Su Valeroso Señor, y canta así la Melodía de Éxtasis. (2-83-106)

Open this shabad →

Shabad Guru Arjan Dev Ji Raag Saarang continues on Ang 1225

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਤ੍ਰਿਸਨਾ ਚਲਤ. ਬਹੁ ਪਰਕਾਰਿ ॥

trisanaa chalat. bahu parakaar |

Sant Singh KhalsaDesire plays itself out in so many ways.
Manmohan SinghDue to desire, one wanders in many ways.
Manmohan Singh (Punjabi)ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ।
Fareedkot Teekaਤ੍ਰਿਸ਼ਨਾ ਵਾਲਾ ਪੁਰਸ਼ ਬਹੁਤ ਪਰਕਾਰ ਭਰਮਤਾ ਹੈ॥
Prof. Sahib Singh(ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ।

ਪਦ ਅਰਥ ਤ੍ਰਿਸਨਾ = ਮਾਇਆ ਦਾ ਲਾਲਚ। ਚਲਤ = ਤੁਰਦੀ ਹੈ, ਦੌੜ-ਭੱਜ ਕਰਦੀ ਹੈ। ਬਹੁ ਪਰਕਾਰਿ = ਕਈ ਤਰੀਕਿਆਂ ਨਾਲ।

SikhNet (Spanish)El deseo lo conduce a uno de un lado al otro, sin lograr ninguna

Open this shabad (7 lines, Angs 1224-1225) →

Ang 1224 of 1430