ਮਲਾਰ ਮਹਲਾ ੧ ॥
malaar mahalaa 1 |
Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ; ਸਾਰਿੰਗ ਸਬਦਿ ਸੁਹਾਈ ॥੧॥
chaatrik meen jal hee te sukh paaveh; saaring sabad suhaaee |1|
Sant Singh KhalsaThe rainbird and the fish find peace in water; the deer is pleased by the sound of the bell. ||1||
Manmohan SinghThe pied cuckoo and the fish find peace through water, and to the deer the bell's note is pleasing
Manmohan Singh (Punjabi)ਪਪੀਹਾ ਅਤੇ ਮੱਛੀ ਪਾਣੀ ਦੇ ਰਾਹੀਂ ਆਰਾਮ ਪਾਉਂਦੇ ਹਨ ਅਤੇ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਚੰਗੀ ਲਗਦੀ ਹੈ।
Fareedkot Teekaਪਪੀਹਾ ਔਰ ਮਛੀ ਜਲ ਸੇ ਹੀ ਸੁਖ ਪਾਵਤੇ ਹੈਂ, ਭਾਵ ਪਪੀਹਾ ਚਿਤ ਔਰ ਬੁਧੀ ਰੂਪੀ ਮਛੀ ਨਾਮ ਜਲ ਕੇ ਸੁਖ ਕੋ ਪਾਵਤੀ ਹੈਂ। ਔਰ (ਸਾਰਿੰਗ) ਮ੍ਰਿਗ ਕੋ ਘੰਡਾ ਹੇੜੇ ਕਾ ਸਬਦ ਸੁਹਾਵਤਾ ਹੈ, ਭਾਵ ਸ੍ਰੋਤ੍ਰ ਇੰਦ੍ਰ੍ਯੋਂ ਕੋ ਗੁਰੋਂ ਕਾ ਸਬਦੁ ਸੁਹਾਵਤਾ ਹੈ॥੧॥
Prof. Sahib Singh(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ॥੧॥ਪਦ ਅਰਥ ਚਾਤ੍ਰਿਕ = ਬਬੀਹਾ। ਮੀਨ = ਮੱਛੀ। ਤੇ = ਤੋਂ। ਸਾਰਿੰਗ = ਹਰਨ। ਸਬਦਿ = ਘੰਡੇ ਹੇੜੇ ਦੇ ਨਾਦ ਵਿਚ। ਸੁਹਾਈ = ਸੁਖ ਲੈਂਦਾ ਹੈ ॥੧॥
SikhNet (Spanish)El pajarillo de lluvia y el pez encuentran la paz en el agua, el venado es complacido con el sonido de la campanilla. (1)
ਰੈਨਿ ਬਬੀਹਾ ਬੋਲਿਓ; ਮੇਰੀ ਮਾਈ ॥੧॥ ਰਹਾਉ ॥
rain babeehaa bolio; meree maaee |1| rahaau |
Sant Singh KhalsaThe rainbird chirps in the night, O my mother. ||1||Pause||
Manmohan SinghThe sparrow hawk chirps during the night, O my mother. Pause.
Manmohan Singh (Punjabi)ਪਪੀਹਾ ਰਾਤ ਨੂੰ ਚਹਿਚਹਾਉਂਦਾ ਹੈ, ਹੇ ਮੇਰੀ ਮਾਤਾ। ਠਹਿਰਾਉ।
Fareedkot Teekaਹੇ ਸਖੀ! (ਰੈਨਿ) ਅਵਸਥਾ ਰੂਪੀ ਰਾਤ੍ਰੀ ਮੇਂ ਚਿਤ ਰੂਪੀ ਪਪੀਹਾ (ਬੋਲਿਓ) ਪਰਮੇਸ੍ਵਰ ਕੋ ਚਿੰਤਨ ਕਰਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ॥੧॥ ਰਹਾਉ ॥ਪਦ ਅਰਥ ਰੈਨਿ = ਰਾਤ (ਵੇਲੇ)। ਮਾਈ = ਹੇ ਮਾਂ! ॥੧॥ ਰਹਾਉ ॥
SikhNet (Spanish)El pájaro de lluvia trina en la noche. Oh, madre mía. (1-Pausa)
ਪ੍ਰਿਅ ਸਿਉ ਪ੍ਰੀਤਿ, ਨ ਉਲਟੈ ਕਬਹੂ; ਜੋ ਤੈ ਭਾਵੈ ਸਾਈ ॥੨॥
pria siau preet, na ulattai kabahoo; jo tai bhaavai saaee |2|
Sant Singh KhalsaO my Beloved, my love for You shall never end, if it is Your Will. ||2||
Manmohan SinghIf such be Thy will, O Lord, then my love for Thee, O my love, shall sunder not ever.
Manmohan Singh (Punjabi)ਜੇਕਰ ਤੇਰੀ ਐਸੀ ਰਜਾ ਹੋਵੇ, ਹੇ ਸਾਹਿਬ! ਤਾਂ ਮੇਰਾ ਪਿਆਰ ਤੇਰੇ ਨਾਲੋਂ, ਹੇ ਪ੍ਰੀਤਮਾਂ! ਕਦੇ ਭੀ ਨਹੀਂ ਟੁਟੇਗਾ।
Fareedkot Teekaਪਤੀ ਸੇ ਪ੍ਰੀਤੀ ਕਬੀ ਉਲਟਤੀ ਨਹੀਂ ਹੈ, ਪਰੰਤੂ ਜੋ (ਤੈ) ਤਿਸ ਕੋ ਭਾਵਤੀ ਹੈ, ਸੋਈ ਸ੍ਰੇਸ੍ਟ ਹੈ॥੨॥
Prof. Sahib Singh(ਹੇ ਮਾਂ! ਬਬੀਹੇ ਮੱਛੀ ਹਰਨ ਆਦਿਕ ਦੀ) ਪ੍ਰੀਤ (ਆਪੋ ਆਪਣੇ) ਪਿਆਰੇ ਵਲੋਂ ਕਦੇ ਭੀ ਪਰਤਦੀ ਨਹੀਂ। (ਇਹ ਮਨੁੱਖ ਹੀ ਹੈ ਜਿਸ ਦੀ ਪ੍ਰੀਤ ਪ੍ਰਭੂ-ਚਰਨਾਂ ਵਲੋਂ ਹੱਟ ਕੇ ਦੁਨੀਆ ਨਾਲ ਬਣ ਜਾਂਦੀ ਹੈ। ਹੇ ਮਾਂ! ਮੈਂ ਅਰਦਾਸ ਕੀਤੀ ਕਿ ਹੇ ਪ੍ਰਭੂ!) ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ (ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇਹ) ॥੨॥ਪਦ ਅਰਥ ਸਿਉ = ਨਾਲੋਂ। ਤੈ = ਤੈਨੂੰ। ਸਾਈ = ਉਹੀ (ਪ੍ਰੀਤ) ॥੨॥
SikhNet (Spanish)Oh, mi Bienamado, mi Amor por Ti nunca terminará si esa es Tu Voluntad. (2)
ਨੀਦ ਗਈ. ਹਉਮੈ ਤਨਿ ਥਾਕੀ; ਸਚ ਮਤਿ ਰਿਦੈ ਸਮਾਈ ॥੩॥
need gee. haumai tan thaakee; sach mat ridai samaaee |3|
Sant Singh KhalsaSleep is gone, and egotism is exhausted from my body; my heart is permeated with the Teachings of Truth. ||3||
Manmohan SinghMy sleep is gone, my self-conceit is stilled from my body and the true instruction has permeated my mind.
Manmohan Singh (Punjabi)ਮੇਰੀ ਨੀਂਦ੍ਰ ਜਾਂਦੀ ਰਹੀ ਹੈ, ਮੇਰੀ ਸਵੈ-ਹੰਗਤਾ ਮੇਰੀ ਦੇਹ ਵਿੱਚੋਂ ਨਵਿਰਤ ਹੋ ਗਈ ਹੈ ਅਤੇ ਸੱਚਾ ਉਪਦੇਸ਼ ਮੇਰੇ ਅੰਤਰ-ਆਤਮੇ ਹਮ ਗਿਆ ਹੈ।
Fareedkot Teekaਨਿੰਦ੍ਰਾ ਪ੍ਰਤਖ ਵਾ ਅਵਿਦ੍ਯਾ ਨਿੰਦ੍ਰਾ ਦੂਰ ਹੋ ਗਈ ਹੈ, ਹੰਤਾ, ਮਮਤਾ ਭੀ ਤਨ ਸੇ ਨਸ਼ਟ ਹੋ ਗਈ ਹੈ ਔਰੁ ਸਚੀ ਸਿਖ੍ਯਾ ਰਿਦੇ ਮੇਂ ਸਮਾਈ ਹੈ॥੩॥
Prof. Sahib Singh(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮੱਤ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ ॥੩॥ਪਦ ਅਰਥ ਤਨਿ = ਤਨ ਵਿਚ (ਦੀ)। ਨੀਦ = ਮਾਇਆ ਦੇ ਮੋਹ ਦੀ ਨੀਂਦ। ਸਚ ਮਤਿ = ਸਦਾ-ਥਿਰ ਨਾਮ ਸਿਮਰਨ ਵਾਲੀ ਮੱਤ ॥੩॥
SikhNet (Spanish)El sueño se ha ido, el egoísmo se ha desvanecido de mi ser y mi corazón ha sido compenetrado con la Enseñanza de la Verdad. (3)
ਰੂਖੀਂ ਬਿਰਖੀਂ, ਊਡਉ ਭੂਖਾ; ਪੀਵਾ ਨਾਮੁ ਸੁਭਾਈ ॥੪॥
rookhanee birakhanee, aooddau bhookhaa; peevaa naam subhaaee |4|
Sant Singh KhalsaFlying among the trees and plants, I remain hungry; lovingly drinking in the Naam, the Name of the Lord, I am satisfied. ||4||
Manmohan SinghFlying amidst trees and plants I remain hungry, but by lovingly in-drinking the Name I am satiated.
Manmohan Singh (Punjabi)ਬਿਰਛਾ ਤੇ ਪੌਦਿਆਂ ਵਿੱਚ ਉਡਣ ਦੁਆਰਾ, ਮੈਂ ਭੁੱਖਾ ਰਹਿੰਦਾ ਹਾਂ, ਪ੍ਰੰਤੂ ਪਿਆਰ ਨਾਲ ਨਾਮ ਨੂੰ ਪਾਨ ਕਰ ਕੇ ਮੈਂ ਸੰਤੁਸ਼ਟ ਹੋ ਜਾਂਦਾ ਹਾਂ।
Fareedkot Teeka(ਰੂਖੀ) ਬਾਹਰ ਕੇ ਔਰ ਬਾਗ ਕੇ ਬ੍ਰਿਛ ਬੂਟਿਓਂ ਮੇਂ ਜਾਤਾ ਹੂੰ ਔਰ ਭੂਖਾ ਰਹਿਤਾ ਹੂੰ, ਜਬ ਨਾਮ ਅੰਮ੍ਰਿਤ ਕੋ ਪੀਵਤਾ ਹੂੰ ਤਬ ਸੁਭਾਇਵਾਨ ਹੋਤਾ ਹੂੰ॥੪॥
Prof. Sahib Singh(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ-) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ ॥੪॥ਪਦ ਅਰਥ ਊਡਉ = ਮੈਂ ਉੱਡਦਾ ਹਾਂ। ਪੀਵਾ = ਮੈਂ ਪੀਂਦਾ ਹਾਂ। ਸੁਭਾਈ = ਪ੍ਰੇਮ ਨਾਲ ॥੪॥
SikhNet (Spanish)Volando sobre los árboles y plantas me conservo con sed, pero bebiendo con todo Amor el Naam, el Nombre del Señor he encontrado la Satisfacción. (4)
ਲੋਚਨ ਤਾਰ ਲਲਤਾ ਬਿਲਲਾਤੀ; ਦਰਸਨ ਪਿਆਸ ਰਜਾਈ ॥੫॥
lochan taar lalataa bilalaatee; darasan piaas rajaaee |5|
Sant Singh KhalsaI stare at You, and my tongue cries out to You; I am so thirsty for the Blessed Vision of Your Darshan. ||5||
Manmohan SinghMine eyes gaze is fixed on Thee, my tongue cries out thy Name and I thirst for Thine vision, O Lord of the will.
Manmohan Singh (Punjabi)ਮੇਰੀਆਂ ਅੱਖਾਂ ਦੀ ਟਿਕ ਟਿਕੀ ਤੇਰੇ ਤੇ ਬੱਝੀ ਹੋਈ ਹੈ, ਮੇਰੀ ਜੀਭ ਤੇਰੇ ਨਾਮ ਨੂੰ ਪੁਕਾਰਦੀ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਤਰੇਹ ਹੈ, ਹੇ ਰਜ਼ਾ ਦੇ ਸੁਆਮੀ!
Fareedkot Teekaਪਰਮੇਸ੍ਵਰ ਕੇ ਦਰਸਨ ਕੀ ਤਾਰ ਨੇਤ੍ਰੋਂ ਮੇਂ ਲਗੀ ਹੂਈ ਹੈ ਔਰ ਨਾਮ ਰੂਪੀ ਜਲ ਕੋ ਪਿਆਸ (ਲਲਤਾ) ਰਸਨਾ ਬਿਲਲਾਵਤੀ ਹੈ॥੫॥
Prof. Sahib Singh(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ ॥੫॥ਪਦ ਅਰਥ ਲੋਚਨ ਤਾਰ = ਅੱਖਾਂ ਦੀ ਟਿਕਟਿਕੀ। ਲਲਤਾ = ਜੀਭ। ਰਜਾਈ = ਰਜ਼ਾ ਦਾ ਮਾਲਕ ॥੫॥
SikhNet (Spanish)Me fijo en Ti y mi lengua te llama, tengo tanta sed por la Visión Bendita de Tu Darshan. (5)
ਪ੍ਰਿਅ ਬਿਨੁ. ਸੀਗਾਰੁ ਕਰੀ. ਤੇਤਾ ਤਨੁ ਤਾਪੈ; ਕਾਪਰੁ ਅੰਗਿ. ਨ ਸੁਹਾਈ ॥੬॥
pria bin. seegaar karee. tetaa tan taapai; kaapar ang. na suhaaee |6|
Sant Singh KhalsaWithout my Beloved, the more I decorate myself, the more my body burns; these clothes do not look good on my body. ||6||
Manmohan SinghWithout my Love, the more decorations I make, the more my body burns and the clothes become not my body.
Manmohan Singh (Punjabi)ਆਪਣੇ ਪਿਆਰੇ ਦੇ ਬਾਝੋਂ, ਜਿੰਨੇ ਬਹੁਤੇ ਮੈਂ ਸ਼ਿੰਗਾਰ ਕਰਦੀ ਹਾਂ ਓਨੀ ਬਹੁਤੀ ਮੇਰੀ ਦੇਹ ਸੜਦੀ ਹੈ ਅਤੇ ਕਪੜੇ ਮੇਰੀ ਦੇਹ ਨੂੰ ਚੰਗੇ ਨਹੀਂ ਲਗਦੇ।
Fareedkot Teekaਪਤੀ ਸੇ ਬਿਨਾਂ ਜਿਤਨਾ ਸਿੰਗਾਰ ਕਰਤੀ ਹੂੰ ਅਰਥਾਤ ਸਾਧਨੋਂ ਕੋ ਕਰਤੀ ਹੂੰ, ਤਿਤਨਾ ਹੀ ਤਨ ਕੋ ਅਧਿਕ ਤਾਪ ਹੋਤਾ ਹੈ ਔਰ ਕਪੜਾ ਭੀ ਤਨ ਕੋ ਸੁਹਾਵਤਾ ਨਹੀਂ ਹੈ; ਵਾ ਕਪੜਾ ਸਰੀਰ ਭੀ ਅਛਾ ਨਹੀਂ ਲਾਗਤਾ॥੩॥
Prof. Sahib Singh(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ। (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ॥੬॥ਪਦ ਅਰਥ ਤੇਤਾ = ਉਤਨਾ ਹੀ। ਤਾਪੈ = ਤਪਦਾ ਹੈ। ਕਾਪਰੁ = ਕੱਪੜਾ। ਅੰਗਿ = ਸਰੀਰ ਉਤੇ ॥੬॥
SikhNet (Spanish)Sin mi Bienamado, mientras más me arreglo, más se quema mi cuerpo. Esta ropa no se ve bien en mí. (6)
ਅਪਨੇ ਪਿਆਰੇ ਬਿਨੁ. ਇਕੁ ਖਿਨੁ ਰਹਿ, ਨ ਸਕਂਉ; ਬਿਨ ਮਿਲੇ ਨੀਂਦ ਨ ਪਾਈ ॥੭॥
apane piaare bin. ik khin reh, na saknau; bin mile naneed na paaee |7|
Sant Singh KhalsaWithout my Beloved, I cannot survive even for an instant; without meeting Him, I cannot sleep. ||7||
Manmohan SinghWithout my Beloved, I can live not even for an instant and without meeting Him, I have no sleep.
Manmohan Singh (Punjabi)ਆਪਣੇ ਪ੍ਰੀਤਮ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਨਹੀਂ ਰਹਿ ਸਕਦੀ ਅਤੇ ਉਸ ਨੂੰ ਮਿਲਣ ਦੇ ਬਾਝੋਂ, ਮੈਨੂੰ ਨੀਦਰ ਨਹੀਂ ਪੈਦੀ।
Fareedkot Teekaਅਪਨੇ ਪ੍ਯਾਰੇ ਸੇ ਬਿਨਾਂ ਇਕ ਖਿਨ ਮਾਤ੍ਰ ਭੀ ਰਹਿ ਨਹੀਂ ਸਕਤੀ ਹੂੰ। ਬਿਨਾਂ ਮਿਲੇ ਨਿੰਦ੍ਰਾ ਨਹੀਂ ਪਾਵਤੀ ਹੂੰ, ਭਾਵ ਸੇ ਸਾਂਤੀ ਨਹੀਂ ਹੋਤੀ॥੭॥
Prof. Sahib Singh(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ॥੭॥ਪਦ ਅਰਥ ਨ ਪਾਈ = ਨਹੀਂ ਪੈਂਦੀ ॥੭॥
SikhNet (Spanish)Sin mi Bienamado no podría sobrevivir ni un instante; sin Encontrarlo no podría dormir. (7)
ਪਿਰੁ ਨਜੀਕਿ. ਨ ਬੂਝੈ ਬਪੁੜੀ; ਸਤਿਗੁਰਿ ਦੀਆ ਦਿਖਾਈ ॥੮॥
pir najeek. na boojhai bapurree; satigur deea dikhaaee |8|
Sant Singh KhalsaHer Husband Lord is nearby, but the wretched bride does not know it. The True Guru reveals Him to her. ||8||
Manmohan SinghThe Groom is all-too-near but the wretched bride knows it not. The true Guru makes her see her Groom.
Manmohan Singh (Punjabi)ਕੰਤ ਐਨ-ਨੇੜੇ ਹੀ ਹੈ ਪਰੰਤੂ ਨਿਕਰਮਣ ਪਤਨੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਸੱਚੇ ਗੁਰੂ ਜੀ ਉਸ ਨੂੰ ਉਸ ਦਾ ਕੰਤ ਵਿਖਾਲ ਦਿੰਦੇ ਹਨ।
Fareedkot Teekaਜੋ (ਪਿਰੁ) ਪਤੀ ਪਾਸ ਹੀ ਹੈ (ਬਪੁੜੀ) ਵਿਚਾਰੀ ਬੁਧੀ ਬੂਝਤੀ ਨਹੀਂ ਥੀ, ਸੋ ਹਮ ਕੋ ਸਤਿਗੁਰੋਂ ਨੇ ਦਿਖਾਇ ਦੀਆ ਹੈ॥੮॥
Prof. Sahib Singh(ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ। (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ ॥੮॥ਪਦ ਅਰਥ ਨਜੀਕਿ = ਨੇੜੇ (ਲਫ਼ਜ਼ 'ਨਜੀਕਿ' ਸੰਬੰਧਕ ਹੈ, ਪਰ ਇਸ ਦਾ ਸੰਬੰਧ ਲਫ਼ਜ਼ 'ਪਿਰੁ' ਨਾਲ ਨਹੀਂ ਹੈ। ਵੇਖੋ: 'ਭਿਸਤੁ ਨਜੀਕਿ ਰਾਖੁ ਰਹਮਾਨਾ' = ਕਬੀਰ ਜੀ)। ਬਪੁੜੀ = ਭਾਗ-ਹੀਣ। ਸਤਿਗੁਰਿ = ਗੁਰੂ ਨੇ ॥੮॥
SikhNet (Spanish)Su Señor Esposo anda cerca, pero la tonta novia no lo sabe. (8)
ਸਹਜਿ ਮਿਲਿਆ ਤਬ ਹੀ ਸੁਖੁ ਪਾਇਆ; ਤ੍ਰਿਸਨਾ ਸਬਦਿ ਬੁਝਾਈ ॥੯॥
sehaj miliaa tab hee sukh paaeaa; trisanaa sabad bujhaaee |9|
Sant Singh KhalsaWhen she meets Him with intuitive ease, she finds peace; the Word of the Shabad quenches the fire of desire. ||9||
Manmohan SinghWhen the Spouse meets all-too-spontaneously, then attain I peace and through the Name, my desire is quenched.
Manmohan Singh (Punjabi)ਜਦ ਭਰਤਾ ਸੁਤੇ ਸਿਧ ਹੀ ਮਿਲ ਪੈਂਦਾ ਹੈ, ਤਦ ਮੈਨੂੰ ਆਰਾਮ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ।
Fareedkot Teekaਜਬ ਪਤੀ (ਸਹਜਿ) ਗ੍ਯਾਨ ਦ੍ਵਾਰਾ ਮਿਲਾ ਤਬ ਹੀ ਸੁਖ ਪ੍ਰਾਪਤਿ ਹੂਆ ਔਰ ਗੁਰੋਂ ਕੇ ਸਬਦ ਸੇ ਤ੍ਰਿਸਨਾ ਅਗਨੀ ਬੁਝਾਈ ਹੈ॥੯॥☬ਪੁਨਾ ਪਰਮੇਸ੍ਵਰ ਪਾਸ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ ॥੯॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੯॥
SikhNet (Spanish)Hasta que el Guru Verdadero se lo revele, lo sabrá. (9)
ਕਹੁ ਨਾਨਕ. ਤੁਝ ਤੇ ਮਨੁ ਮਾਨਿਆ; ਕੀਮਤਿ ਕਹਨੁ. ਨ ਜਾਈ ॥੧੦॥੩॥
kahu naanak. tujh te man maaniaa; keemat kehan. na jaaee |10|3|
Sant Singh KhalsaSays Nanak, through You, O Lord, my mind is pleased and appeased; I cannot express Your worth. ||10||3||
Manmohan SinghSays Nanak, O Lord, it is through The, that my mind is propitiated. I can say not Thy price, O my Master.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਸੁਆਮੀ! ਤੇਰੇ ਰਾਹੀਂ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ। ਮੈਂ ਤੇਰਾ ਮੁੱਲ ਦੱਸ ਨਹੀਂ ਸਕਦਾ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! (ਤੁਝ ਤੇ) ਤੇਰੇ ਤੇ, ਭਾਵ ਤੇਰੀ ਕਿਰਪਾ ਤੇ ਹਮਾਰਾ ਮਨੁ ਪਤੀਆਯਾ ਹੈ। ਹੇ ਹਰੀ! ਤੇਰੀ ਕੀਮਤਿ ਕਹੀ ਨਹੀਂ ਜਾਤੀ॥੧੦॥੩॥☬ਕਰਮੋਂ ਅਨੁਸਾਰ ਊਚ ਨੀਚ ਕੀ ਗਤੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ-ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ ॥੧੦॥੩॥ਪਦ ਅਰਥ ਤੇ = ਤੋਂ। ਤੁਝ ਤੇ = ਤੈਥੋਂ, ਤੇਰੀ ਮਦਦ ਨਾਲ ॥੧੦॥੩॥
SikhNet (Spanish)Dice Nanak, por Ti, oh Señor mi mente está Complacida y en Paz, no podría ni expresar Tu Valor. (10-3)