ੴ

ਸਿੱਖਬਾਣੀ · SikhBani

Ang 1274

Sri Guru Granth Sahib · Raag Malaar · 3 shabads, 32 lines
Translations
Shabad Guru Nanak Dev Ji Raag Malaar continued from Ang 1273

ਕਾਗਦ ਕੋਟੁ. ਇਹੁ ਜਗੁ ਹੈ ਬਪੁਰੋ; ਰੰਗਨਿ ਚਿਹਨ ਚਤੁਰਾਈ ॥

kaagad kott. ihu jag hai bapuro; rangan chihan chaturaaee |

Sant Singh KhalsaThis wretched world is a fortress of paper, of color and form and clever tricks.
Manmohan SinghThis poor world together with its colour, form and cleverness is a fortress of paper.
Manmohan Singh (Punjabi)ਇਹ ਗਰੀਬੜਾ ਸੰਸਾਰ ਆਪਣੀ ਰੰਗਤ, ਸਰੂਪ ਅਤੇ ਹੁਸ਼ਿਆਰੀ ਸਮੇਤ ਕਾਗਜ਼ ਦਾ ਇਕ ਕਿਲ੍ਹਾ ਹੈ।
Fareedkot Teekaਏਹ ਬਪੁਰਾ ਜਗਤੁ ਕਾਗਜ ਕੇ ਕੋਟ ਵਤ ਹੈ ਔਰ (ਰੰਗਨਿ) ਅਨੰਦੋਂ ਕੀ ਚਿਨ ਅਰ ਚਤਰਾਈ ਜੋ ਦੇਖੀਤੀ ਹੈ॥
Prof. Sahib Singhਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ,

ਪਦ ਅਰਥ ਕੋਟੁ = ਕਿਲ੍ਹਾ। ਬਪੁਰੋ = ਨਿਮਾਣਾ, ਵਿਚਾਰਾ। ਰੰਗਨਿ = ਸਜਾਵਟ, ਰੰਗਣ।

SikhNet (Spanish)Este pobre mundo es una fortaleza de papel, color y forma, de astucias y trucos.

ਨਾਨੑੀ ਸੀ ਬੂੰਦ. ਪਵਨੁ ਪਤਿ ਖੋਵੈ; ਜਨਮਿ ਮਰੈ ਖਿਨੁ ਤਾਈਂ ॥੪॥

naanaee see boond. pavan pat khovai; janam marai khin taaenee |4|

Sant Singh KhalsaA tiny drop of water or a little puff of wind destroys its glory; in an instant, its life is ended. ||4||
Manmohan SinghA little drop of water or a puff of wind mars its glory and in an instant, ends its existence.
Manmohan Singh (Punjabi)ਪਾਣੀ ਦਾ ਇਕ ਛੋਟਾ ਜੇਹਾ ਤੁਪਕਾ ਜਾ ਹਵਾ ਦਾ ਇਕ ਬੁਲਾ ਇਸ ਦੀ ਸੋਭਾ ਨੂੰ ਨਾਸ ਅਤੇ ਇਸ ਦੀ ਹੋਂਦ ਨੂੰ ਇਕ ਮੁਹਤ ਵਿੱਚ ਖਤਮ ਕਰ ਦਿੰਦਾ ਹੈ।
Fareedkot Teekaਜੈਸੇ (ਨਾਨੀ) ਛੋਟੀ ਸੀ ਬੂੰਦ (ਪਵਨੁ) ਪੜਨੇ ਸੇ ਤਿਸ ਕੀ ਅਰਥਾਤ ਕਾਗਤ ਕੀ ਪਤਿ ਖੋਈ ਜਾਤੀ ਹੈ, ਤੈਸੇ ਹੀ ਤੁਛ ਮਾਤ੍ਰ ਕਸਟ ਪ੍ਰਾਪਤੀ ਸੇ ਅਨੰਦ ਕਰ ਚਤਰਾਈ ਬਿਗੜ ਜਾਤੀ ਹੈ, ਪੁਨਹ (ਖਿਨੁ ਤਾਈ) ਸੀਘ੍ਰ ਹੀ ਜਨਮਤਾ ਮਰਤਾ ਹੈ॥੪॥
Prof. Sahib Singhਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ॥੪॥

ਪਦ ਅਰਥ ਨਾਨ੍ਹ੍ਹੀ ਸੀ = ਨਿੱਕੀ ਜਿਹੀ। ਪਵਨੁ = ਹਵਾ, ਹਵਾ ਦਾ ਝੋਲਾ। ਪਤਿ = ਸੋਭਾ, ਸਜਾਵਟ। ਖੋਵੈ = ਗਵਾ ਦੇਂਦਾ ਹੈ। ਖਿਨੁ ਤਾਂਈ = ਖਿਨ ਵਿਚ ॥੪॥

SikhNet (Spanish)Una pequeña gota de agua o una pequeña ráfaga de viento destruyen su gloria. En un instante todo ha terminado. (4)

ਨਦੀ ਉਪਕੰਠਿ, ਜੈਸੇ ਘਰੁ. ਤਰਵਰੁ; ਸਰਪਨਿ ਘਰੁ. ਘਰ ਮਾਹੀ ॥

nadee upakantth, jaise ghar. taravar; sarapan ghar. ghar maahee |

Sant Singh KhalsaIt is like a tree-house near the bank of a river, with a serpent's den in that house.
Manmohan SinghAs is a house or a tree near the bank of a river, or is a serpent's lair in the home, so is duality in the mortal's mind.
Manmohan Singh (Punjabi)ਜਿਸ ਤਰ੍ਹਾਂ ਦਰਿਆ ਦੇ ਕਿਨਾਰੇ ਦੇ ਲਾਗੇ ਮਕਾਨ ਜਾ ਬਿਰਛ ਹੁੰਦਾ ਹੈ ਜਾਂ ਗ੍ਰਹਿ ਅੰਦਰ ਨਾਗਨੀ ਦੀ ਖੁੰਡ ਹੈ ਏਸੇ ਤਰ੍ਹਾਂ ਹੀ ਹੈ ਦਵੈਤ ਭਾਵ ਪ੍ਰਾਣੀ ਦੇ ਹਿਰਦੇ ਅੰਦਰ।
Fareedkot Teekaਨਦੀ ਕੇ ਕੰਠੇ ਸਮੀਪ ਜੈਸੇ ਘਰ ਔਰ ਬਰਿਛ ਹੌਵੈ ਔਰ ਘਰ ਮੇਂ ਸਰਪਨੀ ਕਾ ਘਰੁ ਹੋਵੈ, ਭਾਵ ਇਨ ਕੇ ਥਿਰ ਰਹਿਨ ਕਾ ਭਰੋਸਾ ਨਹੀਂ ਹੈ॥
Prof. Sahib Singhਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ-

ਪਦ ਅਰਥ ਉਪਕੰਠਿ = ਕੰਢੇ ਤੇ। ਤਰਵਰੁ = ਰੁੱਖ। ਸਰਪਨਿ ਘਰੁ = ਸੱਪਣੀ ਦਾ ਘਰ।

SikhNet (Spanish)Es como la casa del árbol en la ladera del río con una serpiente adentro,

ਉਲਟੀ ਨਦੀ. ਕਹਾਂ ਘਰੁ ਤਰਵਰੁ; ਸਰਪਨਿ ਡਸੈ. ਦੂਜਾ ਮਨ ਮਾਂਹੀ ॥੫॥

aulattee nadee. kahaan ghar taravar; sarapan ddasai. doojaa man maanhee |5|

Sant Singh KhalsaWhen the river overflows, what happens to the tree house? The snake bites, like duality in the mind. ||5||
Manmohan SinghWhen the river overflows, where can the house or tree be, or when the serpent stings, how can the mortal escape death?
Manmohan Singh (Punjabi)ਜਦ ਦਰਿਆ ਉਛਲਦਾ ਹੈ ਤਾਂ ਮਕਾਨ ਜਾ ਬਿਰਛ ਕਿਥੋਂ ਠਹਿਰ ਸਕਦਾ ਹੈ, ਜਾਂ ਜਦੋਂ ਨਾਗਨੀ ਡੰਗ ਮਾਰਦੀ ਹੈ, ਤਾਂ ਪ੍ਰਾਣੀ ਮੌਤ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?
Fareedkot Teekaਕਿਉਂਕਿ ਜਬ ਨਦੀ ਉਛਲੀ ਅਰਥਾਤ ਢਾਹੁਣ ਲਗ ਪੜੀ ਤਬ ਕਹਾਂ ਵਹੁ ਘਰੁ ਅਰ ਕਹਾ ਵਹੁ ਬਰਿਛ ਔਰ ਸਰਪਣੀ ਡਸ ਲੇਤੀ ਹੈ। ਦ੍ਰਾਸ੍ਟਾਂਤ ਮੇਂ: ਮਿਰਤੂ ਰੂਪੀ ਨਦੀ ਕੇ ਕਿਨਾਰੇ ਊਪਰ ਜੋ ਸਰੀਰੁ ਘਰ ਕੇ ਔ ਬ੍ਰਿਛ ਕੇ ਤੁਲ ਹੈ, ਸੋ ਛੇਤੀ ਨਸਟ ਹੋ ਜਾਤਾ ਹੈ। ਔਰ (ਦੂਜਾ) ਦ੍ਵੈਤ ਭਾਵਨਾ ਜੋ ਮਨ ਮੇਂ ਹੈ ਏਹੀ ਸ੍ਰਪਨੀ ਪੁਰਸ ਕੋ ਡਸਤੀ ਹੈ॥੫॥☬ਜੇ ਕਹੇ ਕੋਈ ਇਸ ਸਰਪਨੀ ਸੇ ਬਚਤਾ ਭੀ ਹੈ? ਸੋ ਕਹਤੇ ਹੈਂ:
Prof. Sahib Singhਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ॥੫॥

ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਮਾਂਹੀ = ਵਿਚ ॥੫॥

SikhNet (Spanish)cuando el río se desborda ¿qué le ocurre a esa casa? La serpiente muerde como la dualidad en la mente. (5)

ਗਾਰੁੜ ਗੁਰ ਗਿਆਨੁ. ਧਿਆਨੁ ਗੁਰ ਬਚਨੀ; ਬਿਖਿਆ ਗੁਰਮਤਿ ਜਾਰੀ ॥

gaarurr gur giaan. dhiaan gur bachanee; bikhiaa guramat jaaree |

Sant Singh KhalsaThrough the magic spell of the Guru's spiritual wisdom, and meditation on the Word of the Guru's Teachings, vice and corruption are burnt away.
Manmohan SinghThrough the spell of the Guru's wisdom, the contemplation of the Guru's word and the Guru's instruction the sins are burnt.
Manmohan Singh (Punjabi)ਗੁਰਾਂ ਦੀ ਦਇਆ, ਗੁਰਬਾਣੀ ਦੇ ਸਿਮਰਨ ਅਤੇ ਗੁਰਾਂ ਦੇ ਉਪਦੇਸ਼ ਦੇ ਮੰਤਰ ਰਾਹੀਂ, ਪਾਪ ਸੜ ਬਲ ਜਾਂਦੇ ਹਨ।
Fareedkot Teekaਗੁਰੂ ਜੋ (ਗੁਰ) ਪੂਜ੍ਯ ਤਿਨਾਂ ਕੇ ਬਚਨ ਜੋ ਗ੍ਯਾਨ ਧ੍ਯਾਨ ਕੀ ਪ੍ਰਾਪਤੀ ਕਰਨੇ ਵਾਲੇ ਹੈਂ, ਤਿਨੋਂ ਕੀ ਪੂਰੀ ਮਤਿ (ਗਾਰੜੁ) ਮੰਤ੍ਰ ਕਰ ਕੇ ਹਮ ਨੇ ਵਿਖੈ ਰੂਪ ਜਹਿਰ ਜਲਾਈ ਹੈ॥
Prof. Sahib Singhਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ। ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮੱਤ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ।

ਪਦ ਅਰਥ ਗਾਰੁੜ = ਸੱਪ ਨੂੰ ਵੱਸ ਕਰਨ ਵਾਲਾ ਮੰਤ੍ਰ। ਬਿਖਿਆ = ਮਾਇਆ (ਦਾ ਜ਼ਹਰ)। ਜਾਰੀ = ਸਾੜ ਲਈ।

SikhNet (Spanish)Mediante el Encanto Mágico de la Sabiduría Espiritual del Guru y la Meditación en las Palabras de la Enseñanzas del Guru, el vicio y la corrupción son consumidos.

ਮਨ ਤਨ ਹੇਂਵ ਭਏ ਸਚੁ ਪਾਇਆ; ਹਰਿ ਕੀ ਭਗਤਿ ਨਿਰਾਰੀ ॥੬॥

man tan henv bhe sach paaeaa; har kee bhagat niraaree |6|

Sant Singh KhalsaThe mind and body are cooled and soothed and Truth is obtained, through the wondrous and unique devotional worship of the Lord. ||6||
Manmohan SinghThrough the wondrous meditation of the Lord, the mind and body are cooled and one attains truth.
Manmohan Singh (Punjabi)ਸੁਆਮੀ ਦੇ ਅਦਭੁਤ ਸਿਮਰਨ ਦੇ ਰਾਹੀਂ, ਆਤਮਾ ਅਤੇ ਦੇਹ ਸੀਤਲ ਹੋ ਜਾਂਦੇ ਹਨ ਅਤੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ।
Fareedkot Teekaਹਰੀ ਕੀ ਭਗਤੀ ਜੋ ਨਿਰਾਲੀ ਹੈ, ਭਾਵ ਔਰ ਸਾਧਨੋਂ ਸੇ ਸ੍ਰੇਸ਼ਟ ਹੈ। ਤਿਸ ਕਰ ਮਨ, ਤਨ ਕਰ (ਹੇਂਵ) ਸੀਤਲ ਹੂਏ ਹੈਂ ਔਰ ਸਚ ਕੋ ਪਾਯਾ ਹੈ॥੬॥☬ਇਸੀ ਤੇ ਹਮ ਹਰੀ ਆਗੇ ਐਸੀ ਬੇਨਤੀ ਕਰਤੇ ਹੈਂ:
Prof. Sahib Singh(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ॥੬॥

ਪਦ ਅਰਥ ਹੇਂਵ = ਬਰਫ਼ (ਵਰਗੇ ਠੰਢੇ)। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਿਰਾਰੀ = ਅਨੋਖੀ ॥੬॥

SikhNet (Spanish)La mente y el cuerpo son refrescados, se calman y obtienen la Verdad mediante la Maravillosa y Única Alabanza de Devoción al Señor. (6)

ਜੇਤੀ ਹੈ. ਤੇਤੀ ਤੁਧੁ ਜਾਚੈ; ਤੂ ਸਰਬ ਜੀਆਂ ਦਇਆਲਾ ॥

jetee hai. tetee tudh jaachai; too sarab jeean deaalaa |

Sant Singh KhalsaAll that exists begs of You; You are merciful to all beings.
Manmohan SinghAs much as the creation is, That much begs of Thee, O Lord. Thou are Merciful to all the beings.
Manmohan Singh (Punjabi)ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਕੋਲੋ ਮੰਗਦੀ ਹੈ, ਹੇ ਸੁਆਮੀ! ਤੂੰ ਸਮੂਹ ਜੀਵਾਂ ਉਤੇ ਮਿਹਰਬਾਨ ਹੈ।
Fareedkot Teekaਹੇ ਹਰੀ! ਜਿਤਨੀ ਸ੍ਰਿਸ੍ਟੀ ਹੈ ਸਭ ਤੇਰੇ ਸੇ ਮਾਂਗਤੀ ਹੈ ਪੁਨਾ ਤੂੰ ਸਰਬ ਜੀਵੋਂ ਪਰ ਦ੍ਯਾ ਕਰਤਾ ਹੈਂ। ਭਾਵ ਹਮਾਰੇ ਪਰ ਕਿਰਪਾ ਕਰੋ, ਹਮ ਜੋ ਮਾਂਗਤੇ ਹੈਂ, ਸੋ ਦੇਵੋ॥
Prof. Sahib Singh(ਹੇ ਪ੍ਰਭੂ!) ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ।

ਪਦ ਅਰਥ ਜਾਚੈ = ਮੰਗਦੀ ਹੈ।

SikhNet (Spanish)Todo lo que existe Te ruega; eres Compasivo con todos los seres,

ਤੁਮੑਰੀ ਸਰਣਿ ਪਰੇ. ਪਤਿ ਰਾਖਹੁ; ਸਾਚੁ ਮਿਲੈ ਗੋਪਾਲਾ ॥੭॥

tumaree saran pare. pat raakhahu; saach milai gopaalaa |7|

Sant Singh KhalsaI seek Your Sanctuary; please save my honor, O Lord of the World, and bless me with Truth. ||7||
Manmohan SinghO Lord, I have sought Thy refuge. Save Thou my honour and bless me with Thy True Name.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਸ਼ਰਣ ਆਇਆ ਹਾਂ। ਤੂੰ ਮੇਰੀ ਇਜ਼ਤ ਰੱਖ ਅਤੇ ਮੈਨੂੰ ਆਪਣਾ ਸੱਚਾ ਨਾਮ ਬਖਸ਼।
Fareedkot Teekaਹੇ ਗੁਪਾਲ! ਮੇਰੀ ਏਹੀ ਪ੍ਰਾਰਥਨਾ ਹੈ: ਤੇਰਾ ਸਚੁ ਸਰੂਪੁ ਮੈਨੂੰ ਪ੍ਰਾਪਤਿ ਹੋਵੈ ਅਰੁ ਮੇਰੀ ਪਤਿ ਰਖੋ, ਹਮ ਤੁਮਾਰੀ ਸਰਣ ਪੜੇ ਹੈਂ॥੭॥
Prof. Sahib Singhਹੇ ਗੋਪਾਲ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ॥੭॥

ਪਦ ਅਰਥ ਪਤਿ = ਇੱਜ਼ਤ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੭॥

SikhNet (Spanish)yo busco Tu Santuario. Por favor salva mi honor, Señor del Mundo y bendíceme con la Verdad. (7)

ਬਾਧੀ ਧੰਧਿ ਅੰਧ. ਨਹੀ ਸੂਝੈ; ਬਧਿਕ ਕਰਮ ਕਮਾਵੈ ॥

baadhee dhandh andh. nahee soojhai; badhik karam kamaavai |

Sant Singh KhalsaBound in worldly affairs and entanglements, the blind one does not understand; he acts like a murderous butcher.
Manmohan SinghBound in worldly affairs, the blind man sees not and does the butcher's deeds.
Manmohan Singh (Punjabi)ਸੰਸਾਰੀ ਧੰਧਿਆ ਅੰਦਰ ਬੱਝੇ ਹੋਏ ਅੰਨ੍ਹੇ ਮਨੁੱਖ ਨੂੰ ਦਿੱਸਦਾ ਨਹੀਂ ਤੇ ਉਹ ਬੁਚੜਾਂ ਵਾਲੇ ਕੰਮ ਕਰਦਾ ਹੈ।
Fareedkot Teekaਸ੍ਰਿਸ੍ਟੀ ਧੰਧੋਂ ਮੇਂ ਬਾਂਧੀ ਹੂਈ ਅੰਧ ਹੋ ਰਹੀ ਹੈ ਕੁਝ ਸੂਝਤਾ ਨਹੀਂ ਹੈ। ਬਧਕ ਸਮ, ਭਾਵ ਹਿੰਸਾ ਸਹਿਤ ਕਰਮੋਂ ਕੋ ਕਮਾਵਤੀ ਹੈ॥☬ਜੇ ਕਹੇਂ ਗ੍ਯਾਤ ਕੈਸੇ ਹੋਵੈ? ਸੋ ਕਹਤੇ ਹੈਂ:
Prof. Sahib Singhਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ।

ਪਦ ਅਰਥ ਬਾਧੀ = ਜਕੜੀ ਹੋਈ। ਧੰਧਿ = ਧੰਧੇ ਵਿਚ। ਅੰਧ = ਅੰਨ੍ਹੀ। ਬਧਿਕ ਕਰਮ = ਸ਼ਿਕਾਰੀਆਂ ਵਾਲੇ ਕੰਮ, ਨਿਰਦਈ ਕੰਮ।

SikhNet (Spanish)Atado a los asuntos y enredos mundanos el ciego no comprende. Actúa como carnicero asesino,

ਸਤਿਗੁਰ ਮਿਲੈ. ਤ ਸੂਝਸਿ ਬੂਝਸਿ; ਸਚ ਮਨਿ ਗਿਆਨੁ ਸਮਾਵੈ ॥੮॥

satigur milai. ta soojhas boojhas; sach man giaan samaavai |8|

Sant Singh KhalsaBut if he meets with the True Guru, then he comprehends and understands, and his mind is imbued with true spiritual wisdom. ||8||
Manmohan SinghIf he meets with the True Guru, then alone he sees and realises and the true knowledge enters his mind.
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਵੇਖਦਾ ਅਤੇ ਅਨੁਭਵ ਕਰਦਾ ਹੈ ਅਤੇ ਉਸ ਦੇ ਰਿਦੇ ਅੰਦਰ ਸੱਚੀ ਗਿਆਤ ਪ੍ਰਵੇਸ਼ ਕਰਦੀ ਹੈ।
Fareedkot Teekaਜੇ ਸਤਿਗੁਰੋਂ ਕੋ ਮਿਲੇ ਤੋ (ਸੂਝਸਿ) ਅਨਾਤਮਾ ਦੀ ਸੋਝੀ ਔਰ ਆਤਮਾ ਕੀ (ਬੂਝਸਿ) ਗ੍ਯਾਤ ਹੋ ਜਾਤੀ ਹੈ ਔਰ ਸਚਾ ਗ੍ਯਾਨੁ ਮਨ ਮੇਂ ਸਮਾਇ ਜਾਤਾ ਹੈ। ਆਤਮਾ ਅਨਾਤਮਾ ਕੋ ਭਿੰਨ ਭਿੰਨ ਜਾਨ ਕਰ ਮਨ ਮੇਂ ਅਪਰੋਖ ਗ੍ਯਾਨੁ ਹੋਤਾ ਹੈ॥੮॥
Prof. Sahib Singhਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ॥੮॥

ਪਦ ਅਰਥ ਮਨਿ = ਮਨ ਵਿਚ। ਸਚ ਗਿਆਨੁ = ਸਦਾ-ਥਿਰ ਪ੍ਰਭੂ ਦਾ ਗਿਆਨ ॥੮॥

SikhNet (Spanish)sin embargo, si encontrara al Verdadero Guru entonces comprendería y entendería, su mente permanecería en la Verdadera Sabiduría Espiritual. (8)

ਨਿਰਗੁਣ ਦੇਹ. ਸਾਚ ਬਿਨੁ ਕਾਚੀ; ਮੈ ਪੂਛਉ ਗੁਰੁ ਅਪਨਾ ॥

niragun deh. saach bin kaachee; mai poochhau gur apanaa |

Sant Singh KhalsaWithout the Truth, this worthless body is false; I have consulted my Guru on this.
Manmohan SinghConsulting my Guru, I have found out that without the True Name, this meritless body is but false.
Manmohan Singh (Punjabi)ਆਪਣੇ ਗੁਰਦੇਵ ਜੀ ਪਾਸੋਂ ਪੁੱਛ ਕੇ ਮੈਨੂੰ ਪਤਾ ਲੱਗਾ ਹੈ ਕਿ ਸੱਚੇ ਨਾਮ ਦੇ ਬਗੈਰ, ਇਹ ਖੂਬੀ ਵਿਹੁਣਾ ਸਰੀਰ ਕੇਵਲ ਕੂੜਾ ਹੀ ਹੈ।
Fareedkot Teekaਏਹ ਦੇਹੀ ਨਿਰਗੁਣ ਔਰ ਸਚ ਸੇ ਬਿਨਾਂ ਕਚੀ ਹੈ, ਮੈਨੇ ਅਪਨੇ ਗੁਰੋਂ ਸੇ ਪੂਛਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ,

ਪਦ ਅਰਥ ਨਿਰਗੁਣ ਦੇਹ = ਗੁਣ-ਹੀਨ ਸਰੀਰ।

SikhNet (Spanish)Sin la Verdad, este inútil cuerpo es falso. He consultado con mi Guru sobre esto.

ਨਾਨਕ ਸੋ ਪ੍ਰਭੁ. ਪ੍ਰਭੂ ਦਿਖਾਵੈ; ਬਿਨੁ ਸਾਚੇ. ਜਗੁ ਸੁਪਨਾ ॥੯॥੨॥

naanak so prabh. prabhoo dikhaavai; bin saache. jag supanaa |9|2|

Sant Singh KhalsaO Nanak, that God has revealed God to me; without the Truth, all the world is just a dream. ||9||2||
Manmohan SinghNanak, the Guru-God has shown me the Lord Without the True Name, the world is all a dream.
Manmohan Singh (Punjabi)ਨਾਨਕ ਉਸ ਗੁਰੂ-ਪ੍ਰਮੇਸ਼ਰ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ। ਸੱਚੇ ਨਾਮ ਦੇ ਬਾਝੋਂ, ਸੰਸਾਰ ਸਮੂਹ ਇਕ ਸੁਫਨਾ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰਭੂ ਅਰਥਾਤ ਗੁਰੂ (ਪ੍ਰਭੂ) ਪਰਮੇਸ੍ਵਰ ਕੋ ਦਿਖਾ ਦੇਤੇ ਹੈਂ। ਸਚੇ ਪਰਮੇਸ੍ਵਰ ਸੇ ਬਿਨਾਂ ਸਭ ਜਗਤ ਸੁਪਨਾ ਰੂਪ, ਭਾਵ ਮਿਥ੍ਯਾ ਹੈ॥੯॥੨॥☬ਪੁਨਹ ਦ੍ਰਿਸ੍ਟਾਂਤੋਂ ਕਰ ਪ੍ਰੀਤੀ ਦਿਖਾਵਤੇ ਹੈਂ:
Prof. Sahib Singhਤੇ ਹੇ ਨਾਨਕ! ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ। ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ॥੯॥੨॥

ਪਦ ਅਰਥ ਸੋ = ਉਹ (ਗੁਰੂ) ॥੯॥੨॥

SikhNet (Spanish)Oh dice Nanak, ese Dios me ha revelado a mi Dios, pues sin la Verdad el mundo entero es tan sólo un sueño. (9-2)

Open this shabad (21 lines, Angs 1273-1274) →

Shabad Guru Nanak Dev Ji Raag Malaar

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino

ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ; ਸਾਰਿੰਗ ਸਬਦਿ ਸੁਹਾਈ ॥੧॥

chaatrik meen jal hee te sukh paaveh; saaring sabad suhaaee |1|

Sant Singh KhalsaThe rainbird and the fish find peace in water; the deer is pleased by the sound of the bell. ||1||
Manmohan SinghThe pied cuckoo and the fish find peace through water, and to the deer the bell's note is pleasing
Manmohan Singh (Punjabi)ਪਪੀਹਾ ਅਤੇ ਮੱਛੀ ਪਾਣੀ ਦੇ ਰਾਹੀਂ ਆਰਾਮ ਪਾਉਂਦੇ ਹਨ ਅਤੇ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਚੰਗੀ ਲਗਦੀ ਹੈ।
Fareedkot Teekaਪਪੀਹਾ ਔਰ ਮਛੀ ਜਲ ਸੇ ਹੀ ਸੁਖ ਪਾਵਤੇ ਹੈਂ, ਭਾਵ ਪਪੀਹਾ ਚਿਤ ਔਰ ਬੁਧੀ ਰੂਪੀ ਮਛੀ ਨਾਮ ਜਲ ਕੇ ਸੁਖ ਕੋ ਪਾਵਤੀ ਹੈਂ। ਔਰ (ਸਾਰਿੰਗ) ਮ੍ਰਿਗ ਕੋ ਘੰਡਾ ਹੇੜੇ ਕਾ ਸਬਦ ਸੁਹਾਵਤਾ ਹੈ, ਭਾਵ ਸ੍ਰੋਤ੍ਰ ਇੰਦ੍ਰ੍ਯੋਂ ਕੋ ਗੁਰੋਂ ਕਾ ਸਬਦੁ ਸੁਹਾਵਤਾ ਹੈ॥੧॥
Prof. Sahib Singh(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ॥੧॥

ਪਦ ਅਰਥ ਚਾਤ੍ਰਿਕ = ਬਬੀਹਾ। ਮੀਨ = ਮੱਛੀ। ਤੇ = ਤੋਂ। ਸਾਰਿੰਗ = ਹਰਨ। ਸਬਦਿ = ਘੰਡੇ ਹੇੜੇ ਦੇ ਨਾਦ ਵਿਚ। ਸੁਹਾਈ = ਸੁਖ ਲੈਂਦਾ ਹੈ ॥੧॥

SikhNet (Spanish)El pajarillo de lluvia y el pez encuentran la paz en el agua, el venado es complacido con el sonido de la campanilla. (1)

ਰੈਨਿ ਬਬੀਹਾ ਬੋਲਿਓ; ਮੇਰੀ ਮਾਈ ॥੧॥ ਰਹਾਉ ॥

rain babeehaa bolio; meree maaee |1| rahaau |

Sant Singh KhalsaThe rainbird chirps in the night, O my mother. ||1||Pause||
Manmohan SinghThe sparrow hawk chirps during the night, O my mother. Pause.
Manmohan Singh (Punjabi)ਪਪੀਹਾ ਰਾਤ ਨੂੰ ਚਹਿਚਹਾਉਂਦਾ ਹੈ, ਹੇ ਮੇਰੀ ਮਾਤਾ। ਠਹਿਰਾਉ।
Fareedkot Teekaਹੇ ਸਖੀ! (ਰੈਨਿ) ਅਵਸਥਾ ਰੂਪੀ ਰਾਤ੍ਰੀ ਮੇਂ ਚਿਤ ਰੂਪੀ ਪਪੀਹਾ (ਬੋਲਿਓ) ਪਰਮੇਸ੍ਵਰ ਕੋ ਚਿੰਤਨ ਕਰਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ॥੧॥ ਰਹਾਉ ॥

ਪਦ ਅਰਥ ਰੈਨਿ = ਰਾਤ (ਵੇਲੇ)। ਮਾਈ = ਹੇ ਮਾਂ! ॥੧॥ ਰਹਾਉ ॥

SikhNet (Spanish)El pájaro de lluvia trina en la noche. Oh, madre mía. (1-Pausa)

ਪ੍ਰਿਅ ਸਿਉ ਪ੍ਰੀਤਿ, ਨ ਉਲਟੈ ਕਬਹੂ; ਜੋ ਤੈ ਭਾਵੈ ਸਾਈ ॥੨॥

pria siau preet, na ulattai kabahoo; jo tai bhaavai saaee |2|

Sant Singh KhalsaO my Beloved, my love for You shall never end, if it is Your Will. ||2||
Manmohan SinghIf such be Thy will, O Lord, then my love for Thee, O my love, shall sunder not ever.
Manmohan Singh (Punjabi)ਜੇਕਰ ਤੇਰੀ ਐਸੀ ਰਜਾ ਹੋਵੇ, ਹੇ ਸਾਹਿਬ! ਤਾਂ ਮੇਰਾ ਪਿਆਰ ਤੇਰੇ ਨਾਲੋਂ, ਹੇ ਪ੍ਰੀਤਮਾਂ! ਕਦੇ ਭੀ ਨਹੀਂ ਟੁਟੇਗਾ।
Fareedkot Teekaਪਤੀ ਸੇ ਪ੍ਰੀਤੀ ਕਬੀ ਉਲਟਤੀ ਨਹੀਂ ਹੈ, ਪਰੰਤੂ ਜੋ (ਤੈ) ਤਿਸ ਕੋ ਭਾਵਤੀ ਹੈ, ਸੋਈ ਸ੍ਰੇਸ੍ਟ ਹੈ॥੨॥
Prof. Sahib Singh(ਹੇ ਮਾਂ! ਬਬੀਹੇ ਮੱਛੀ ਹਰਨ ਆਦਿਕ ਦੀ) ਪ੍ਰੀਤ (ਆਪੋ ਆਪਣੇ) ਪਿਆਰੇ ਵਲੋਂ ਕਦੇ ਭੀ ਪਰਤਦੀ ਨਹੀਂ। (ਇਹ ਮਨੁੱਖ ਹੀ ਹੈ ਜਿਸ ਦੀ ਪ੍ਰੀਤ ਪ੍ਰਭੂ-ਚਰਨਾਂ ਵਲੋਂ ਹੱਟ ਕੇ ਦੁਨੀਆ ਨਾਲ ਬਣ ਜਾਂਦੀ ਹੈ। ਹੇ ਮਾਂ! ਮੈਂ ਅਰਦਾਸ ਕੀਤੀ ਕਿ ਹੇ ਪ੍ਰਭੂ!) ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ (ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇਹ) ॥੨॥

ਪਦ ਅਰਥ ਸਿਉ = ਨਾਲੋਂ। ਤੈ = ਤੈਨੂੰ। ਸਾਈ = ਉਹੀ (ਪ੍ਰੀਤ) ॥੨॥

SikhNet (Spanish)Oh, mi Bienamado, mi Amor por Ti nunca terminará si esa es Tu Voluntad. (2)

ਨੀਦ ਗਈ. ਹਉਮੈ ਤਨਿ ਥਾਕੀ; ਸਚ ਮਤਿ ਰਿਦੈ ਸਮਾਈ ॥੩॥

need gee. haumai tan thaakee; sach mat ridai samaaee |3|

Sant Singh KhalsaSleep is gone, and egotism is exhausted from my body; my heart is permeated with the Teachings of Truth. ||3||
Manmohan SinghMy sleep is gone, my self-conceit is stilled from my body and the true instruction has permeated my mind.
Manmohan Singh (Punjabi)ਮੇਰੀ ਨੀਂਦ੍ਰ ਜਾਂਦੀ ਰਹੀ ਹੈ, ਮੇਰੀ ਸਵੈ-ਹੰਗਤਾ ਮੇਰੀ ਦੇਹ ਵਿੱਚੋਂ ਨਵਿਰਤ ਹੋ ਗਈ ਹੈ ਅਤੇ ਸੱਚਾ ਉਪਦੇਸ਼ ਮੇਰੇ ਅੰਤਰ-ਆਤਮੇ ਹਮ ਗਿਆ ਹੈ।
Fareedkot Teekaਨਿੰਦ੍ਰਾ ਪ੍ਰਤਖ ਵਾ ਅਵਿਦ੍ਯਾ ਨਿੰਦ੍ਰਾ ਦੂਰ ਹੋ ਗਈ ਹੈ, ਹੰਤਾ, ਮਮਤਾ ਭੀ ਤਨ ਸੇ ਨਸ਼ਟ ਹੋ ਗਈ ਹੈ ਔਰੁ ਸਚੀ ਸਿਖ੍ਯਾ ਰਿਦੇ ਮੇਂ ਸਮਾਈ ਹੈ॥੩॥
Prof. Sahib Singh(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮੱਤ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ ॥੩॥

ਪਦ ਅਰਥ ਤਨਿ = ਤਨ ਵਿਚ (ਦੀ)। ਨੀਦ = ਮਾਇਆ ਦੇ ਮੋਹ ਦੀ ਨੀਂਦ। ਸਚ ਮਤਿ = ਸਦਾ-ਥਿਰ ਨਾਮ ਸਿਮਰਨ ਵਾਲੀ ਮੱਤ ॥੩॥

SikhNet (Spanish)El sueño se ha ido, el egoísmo se ha desvanecido de mi ser y mi corazón ha sido compenetrado con la Enseñanza de la Verdad. (3)

ਰੂਖੀਂ ਬਿਰਖੀਂ, ਊਡਉ ਭੂਖਾ; ਪੀਵਾ ਨਾਮੁ ਸੁਭਾਈ ॥੪॥

rookhanee birakhanee, aooddau bhookhaa; peevaa naam subhaaee |4|

Sant Singh KhalsaFlying among the trees and plants, I remain hungry; lovingly drinking in the Naam, the Name of the Lord, I am satisfied. ||4||
Manmohan SinghFlying amidst trees and plants I remain hungry, but by lovingly in-drinking the Name I am satiated.
Manmohan Singh (Punjabi)ਬਿਰਛਾ ਤੇ ਪੌਦਿਆਂ ਵਿੱਚ ਉਡਣ ਦੁਆਰਾ, ਮੈਂ ਭੁੱਖਾ ਰਹਿੰਦਾ ਹਾਂ, ਪ੍ਰੰਤੂ ਪਿਆਰ ਨਾਲ ਨਾਮ ਨੂੰ ਪਾਨ ਕਰ ਕੇ ਮੈਂ ਸੰਤੁਸ਼ਟ ਹੋ ਜਾਂਦਾ ਹਾਂ।
Fareedkot Teeka(ਰੂਖੀ) ਬਾਹਰ ਕੇ ਔਰ ਬਾਗ ਕੇ ਬ੍ਰਿਛ ਬੂਟਿਓਂ ਮੇਂ ਜਾਤਾ ਹੂੰ ਔਰ ਭੂਖਾ ਰਹਿਤਾ ਹੂੰ, ਜਬ ਨਾਮ ਅੰਮ੍ਰਿਤ ਕੋ ਪੀਵਤਾ ਹੂੰ ਤਬ ਸੁਭਾਇਵਾਨ ਹੋਤਾ ਹੂੰ॥੪॥
Prof. Sahib Singh(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ-) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪ੍ਰੇਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ ॥੪॥

ਪਦ ਅਰਥ ਊਡਉ = ਮੈਂ ਉੱਡਦਾ ਹਾਂ। ਪੀਵਾ = ਮੈਂ ਪੀਂਦਾ ਹਾਂ। ਸੁਭਾਈ = ਪ੍ਰੇਮ ਨਾਲ ॥੪॥

SikhNet (Spanish)Volando sobre los árboles y plantas me conservo con sed, pero bebiendo con todo Amor el Naam, el Nombre del Señor he encontrado la Satisfacción. (4)

ਲੋਚਨ ਤਾਰ ਲਲਤਾ ਬਿਲਲਾਤੀ; ਦਰਸਨ ਪਿਆਸ ਰਜਾਈ ॥੫॥

lochan taar lalataa bilalaatee; darasan piaas rajaaee |5|

Sant Singh KhalsaI stare at You, and my tongue cries out to You; I am so thirsty for the Blessed Vision of Your Darshan. ||5||
Manmohan SinghMine eyes gaze is fixed on Thee, my tongue cries out thy Name and I thirst for Thine vision, O Lord of the will.
Manmohan Singh (Punjabi)ਮੇਰੀਆਂ ਅੱਖਾਂ ਦੀ ਟਿਕ ਟਿਕੀ ਤੇਰੇ ਤੇ ਬੱਝੀ ਹੋਈ ਹੈ, ਮੇਰੀ ਜੀਭ ਤੇਰੇ ਨਾਮ ਨੂੰ ਪੁਕਾਰਦੀ ਹੈ ਅਤੇ ਮੈਨੂੰ ਤੇਰੇ ਦੀਦਾਰ ਦੀ ਤਰੇਹ ਹੈ, ਹੇ ਰਜ਼ਾ ਦੇ ਸੁਆਮੀ!
Fareedkot Teekaਪਰਮੇਸ੍ਵਰ ਕੇ ਦਰਸਨ ਕੀ ਤਾਰ ਨੇਤ੍ਰੋਂ ਮੇਂ ਲਗੀ ਹੂਈ ਹੈ ਔਰ ਨਾਮ ਰੂਪੀ ਜਲ ਕੋ ਪਿਆਸ (ਲਲਤਾ) ਰਸਨਾ ਬਿਲਲਾਵਤੀ ਹੈ॥੫॥
Prof. Sahib Singh(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ ॥੫॥

ਪਦ ਅਰਥ ਲੋਚਨ ਤਾਰ = ਅੱਖਾਂ ਦੀ ਟਿਕਟਿਕੀ। ਲਲਤਾ = ਜੀਭ। ਰਜਾਈ = ਰਜ਼ਾ ਦਾ ਮਾਲਕ ॥੫॥

SikhNet (Spanish)Me fijo en Ti y mi lengua te llama, tengo tanta sed por la Visión Bendita de Tu Darshan. (5)

ਪ੍ਰਿਅ ਬਿਨੁ. ਸੀਗਾਰੁ ਕਰੀ. ਤੇਤਾ ਤਨੁ ਤਾਪੈ; ਕਾਪਰੁ ਅੰਗਿ. ਨ ਸੁਹਾਈ ॥੬॥

pria bin. seegaar karee. tetaa tan taapai; kaapar ang. na suhaaee |6|

Sant Singh KhalsaWithout my Beloved, the more I decorate myself, the more my body burns; these clothes do not look good on my body. ||6||
Manmohan SinghWithout my Love, the more decorations I make, the more my body burns and the clothes become not my body.
Manmohan Singh (Punjabi)ਆਪਣੇ ਪਿਆਰੇ ਦੇ ਬਾਝੋਂ, ਜਿੰਨੇ ਬਹੁਤੇ ਮੈਂ ਸ਼ਿੰਗਾਰ ਕਰਦੀ ਹਾਂ ਓਨੀ ਬਹੁਤੀ ਮੇਰੀ ਦੇਹ ਸੜਦੀ ਹੈ ਅਤੇ ਕਪੜੇ ਮੇਰੀ ਦੇਹ ਨੂੰ ਚੰਗੇ ਨਹੀਂ ਲਗਦੇ।
Fareedkot Teekaਪਤੀ ਸੇ ਬਿਨਾਂ ਜਿਤਨਾ ਸਿੰਗਾਰ ਕਰਤੀ ਹੂੰ ਅਰਥਾਤ ਸਾਧਨੋਂ ਕੋ ਕਰਤੀ ਹੂੰ, ਤਿਤਨਾ ਹੀ ਤਨ ਕੋ ਅਧਿਕ ਤਾਪ ਹੋਤਾ ਹੈ ਔਰ ਕਪੜਾ ਭੀ ਤਨ ਕੋ ਸੁਹਾਵਤਾ ਨਹੀਂ ਹੈ; ਵਾ ਕਪੜਾ ਸਰੀਰ ਭੀ ਅਛਾ ਨਹੀਂ ਲਾਗਤਾ॥੩॥
Prof. Sahib Singh(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ। (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ॥੬॥

ਪਦ ਅਰਥ ਤੇਤਾ = ਉਤਨਾ ਹੀ। ਤਾਪੈ = ਤਪਦਾ ਹੈ। ਕਾਪਰੁ = ਕੱਪੜਾ। ਅੰਗਿ = ਸਰੀਰ ਉਤੇ ॥੬॥

SikhNet (Spanish)Sin mi Bienamado, mientras más me arreglo, más se quema mi cuerpo. Esta ropa no se ve bien en mí. (6)

ਅਪਨੇ ਪਿਆਰੇ ਬਿਨੁ. ਇਕੁ ਖਿਨੁ ਰਹਿ, ਨ ਸਕਂਉ; ਬਿਨ ਮਿਲੇ ਨੀਂਦ ਨ ਪਾਈ ॥੭॥

apane piaare bin. ik khin reh, na saknau; bin mile naneed na paaee |7|

Sant Singh KhalsaWithout my Beloved, I cannot survive even for an instant; without meeting Him, I cannot sleep. ||7||
Manmohan SinghWithout my Beloved, I can live not even for an instant and without meeting Him, I have no sleep.
Manmohan Singh (Punjabi)ਆਪਣੇ ਪ੍ਰੀਤਮ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਨਹੀਂ ਰਹਿ ਸਕਦੀ ਅਤੇ ਉਸ ਨੂੰ ਮਿਲਣ ਦੇ ਬਾਝੋਂ, ਮੈਨੂੰ ਨੀਦਰ ਨਹੀਂ ਪੈਦੀ।
Fareedkot Teekaਅਪਨੇ ਪ੍ਯਾਰੇ ਸੇ ਬਿਨਾਂ ਇਕ ਖਿਨ ਮਾਤ੍ਰ ਭੀ ਰਹਿ ਨਹੀਂ ਸਕਤੀ ਹੂੰ। ਬਿਨਾਂ ਮਿਲੇ ਨਿੰਦ੍ਰਾ ਨਹੀਂ ਪਾਵਤੀ ਹੂੰ, ਭਾਵ ਸੇ ਸਾਂਤੀ ਨਹੀਂ ਹੋਤੀ॥੭॥
Prof. Sahib Singh(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ॥੭॥

ਪਦ ਅਰਥ ਨ ਪਾਈ = ਨਹੀਂ ਪੈਂਦੀ ॥੭॥

SikhNet (Spanish)Sin mi Bienamado no podría sobrevivir ni un instante; sin Encontrarlo no podría dormir. (7)

ਪਿਰੁ ਨਜੀਕਿ. ਨ ਬੂਝੈ ਬਪੁੜੀ; ਸਤਿਗੁਰਿ ਦੀਆ ਦਿਖਾਈ ॥੮॥

pir najeek. na boojhai bapurree; satigur deea dikhaaee |8|

Sant Singh KhalsaHer Husband Lord is nearby, but the wretched bride does not know it. The True Guru reveals Him to her. ||8||
Manmohan SinghThe Groom is all-too-near but the wretched bride knows it not. The true Guru makes her see her Groom.
Manmohan Singh (Punjabi)ਕੰਤ ਐਨ-ਨੇੜੇ ਹੀ ਹੈ ਪਰੰਤੂ ਨਿਕਰਮਣ ਪਤਨੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਸੱਚੇ ਗੁਰੂ ਜੀ ਉਸ ਨੂੰ ਉਸ ਦਾ ਕੰਤ ਵਿਖਾਲ ਦਿੰਦੇ ਹਨ।
Fareedkot Teekaਜੋ (ਪਿਰੁ) ਪਤੀ ਪਾਸ ਹੀ ਹੈ (ਬਪੁੜੀ) ਵਿਚਾਰੀ ਬੁਧੀ ਬੂਝਤੀ ਨਹੀਂ ਥੀ, ਸੋ ਹਮ ਕੋ ਸਤਿਗੁਰੋਂ ਨੇ ਦਿਖਾਇ ਦੀਆ ਹੈ॥੮॥
Prof. Sahib Singh(ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ। (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ ॥੮॥

ਪਦ ਅਰਥ ਨਜੀਕਿ = ਨੇੜੇ (ਲਫ਼ਜ਼ 'ਨਜੀਕਿ' ਸੰਬੰਧਕ ਹੈ, ਪਰ ਇਸ ਦਾ ਸੰਬੰਧ ਲਫ਼ਜ਼ 'ਪਿਰੁ' ਨਾਲ ਨਹੀਂ ਹੈ। ਵੇਖੋ: 'ਭਿਸਤੁ ਨਜੀਕਿ ਰਾਖੁ ਰਹਮਾਨਾ' = ਕਬੀਰ ਜੀ)। ਬਪੁੜੀ = ਭਾਗ-ਹੀਣ। ਸਤਿਗੁਰਿ = ਗੁਰੂ ਨੇ ॥੮॥

SikhNet (Spanish)Su Señor Esposo anda cerca, pero la tonta novia no lo sabe. (8)

ਸਹਜਿ ਮਿਲਿਆ ਤਬ ਹੀ ਸੁਖੁ ਪਾਇਆ; ਤ੍ਰਿਸਨਾ ਸਬਦਿ ਬੁਝਾਈ ॥੯॥

sehaj miliaa tab hee sukh paaeaa; trisanaa sabad bujhaaee |9|

Sant Singh KhalsaWhen she meets Him with intuitive ease, she finds peace; the Word of the Shabad quenches the fire of desire. ||9||
Manmohan SinghWhen the Spouse meets all-too-spontaneously, then attain I peace and through the Name, my desire is quenched.
Manmohan Singh (Punjabi)ਜਦ ਭਰਤਾ ਸੁਤੇ ਸਿਧ ਹੀ ਮਿਲ ਪੈਂਦਾ ਹੈ, ਤਦ ਮੈਨੂੰ ਆਰਾਮ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ।
Fareedkot Teekaਜਬ ਪਤੀ (ਸਹਜਿ) ਗ੍ਯਾਨ ਦ੍ਵਾਰਾ ਮਿਲਾ ਤਬ ਹੀ ਸੁਖ ਪ੍ਰਾਪਤਿ ਹੂਆ ਔਰ ਗੁਰੋਂ ਕੇ ਸਬਦ ਸੇ ਤ੍ਰਿਸਨਾ ਅਗਨੀ ਬੁਝਾਈ ਹੈ॥੯॥☬ਪੁਨਾ ਪਰਮੇਸ੍ਵਰ ਪਾਸ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ ॥੯॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੯॥

SikhNet (Spanish)Hasta que el Guru Verdadero se lo revele, lo sabrá. (9)

ਕਹੁ ਨਾਨਕ. ਤੁਝ ਤੇ ਮਨੁ ਮਾਨਿਆ; ਕੀਮਤਿ ਕਹਨੁ. ਨ ਜਾਈ ॥੧੦॥੩॥

kahu naanak. tujh te man maaniaa; keemat kehan. na jaaee |10|3|

Sant Singh KhalsaSays Nanak, through You, O Lord, my mind is pleased and appeased; I cannot express Your worth. ||10||3||
Manmohan SinghSays Nanak, O Lord, it is through The, that my mind is propitiated. I can say not Thy price, O my Master.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਸੁਆਮੀ! ਤੇਰੇ ਰਾਹੀਂ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ। ਮੈਂ ਤੇਰਾ ਮੁੱਲ ਦੱਸ ਨਹੀਂ ਸਕਦਾ, ਹੇ ਮੇਰੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! (ਤੁਝ ਤੇ) ਤੇਰੇ ਤੇ, ਭਾਵ ਤੇਰੀ ਕਿਰਪਾ ਤੇ ਹਮਾਰਾ ਮਨੁ ਪਤੀਆਯਾ ਹੈ। ਹੇ ਹਰੀ! ਤੇਰੀ ਕੀਮਤਿ ਕਹੀ ਨਹੀਂ ਜਾਤੀ॥੧੦॥੩॥☬ਕਰਮੋਂ ਅਨੁਸਾਰ ਊਚ ਨੀਚ ਕੀ ਗਤੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ-ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ ॥੧੦॥੩॥

ਪਦ ਅਰਥ ਤੇ = ਤੋਂ। ਤੁਝ ਤੇ = ਤੈਥੋਂ, ਤੇਰੀ ਮਦਦ ਨਾਲ ॥੧੦॥੩॥

SikhNet (Spanish)Dice Nanak, por Ti, oh Señor mi mente está Complacida y en Paz, no podría ni expresar Tu Valor. (10-3)

Open this shabad →

Shabad Guru Nanak Dev Ji Raag Malaar continues on Ang 1275

ਮਲਾਰ ਮਹਲਾ ੧ ਅਸਟਪਦੀਆ ਘਰੁ ੨ ॥

malaar mahalaa 1 asattapadeea ghar 2 |

Sant Singh KhalsaMalaar, First Mehl, Ashtpadheeyaa, Second House:
Manmohan SinghMalar 1st Guru. Ashtapadis.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Malhar, Mejl Guru Nanak, Primer Canal Divino, Ashtapadis, Segunda Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਅਖਲੀ ਊਂਡੀ; ਜਲੁ ਭਰ ਨਾਲਿ ॥

akhalee aoonddee; jal bhar naal |

Sant Singh KhalsaThe earth bends under the weight of the water,
Manmohan SinghThe entire earth is bent with the weight of the water of the oceans,
Manmohan Singh (Punjabi)ਸਾਰੀ ਧਰਤੀ ਝੁਕੀ ਹੋਈ ਹੈ ਇਹਨਾਂ ਦੇ ਭਾਰ ਨਾਲ: ਸਮੁੰਦਰਾਂ ਦੇ ਪਾਣੀ,
Fareedkot Teeka(ਅਖਲੀ) ਲਮਢੀਂਗ; ਵਾ ਜਾਨਵਰ ਵਸੇਸ ਨਾਲ ਗਰਦਨ ਦੇ ਹੇਠਲੇ ਪਾਸੇ ਗੁਥਲੀ ਸੀ ਹੋਤੀ ਹੈ, ਉਸ ਮੇਂ ਜਲ ਭਰ ਕਰ ਉਡਤਾ ਹੈ॥
Prof. Sahib Singhਜੇ ਲਮਢੀਂਗ (ਆਦਿਕ ਪੰਛੀ) ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ (ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ) ਪਾਣੀ ਸਮੁੰਦਰ ਵਿਚ ਹੈ (ਆਤਮਕ ਸ਼ਾਂਤੀ ਸੀਤਲਤਾ ਨਿਮ੍ਰਤਾ ਵਿਚ ਹੈ। ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਮਾਇਆ ਆਦਿਕ ਦੇ ਅਹੰਕਾਰ ਵਿਚ ਅਸਮਾਨੀਂ ਚੜ੍ਹਿਆ ਹੋਇਆ ਹੋਵੇ)।

ਪਦ ਅਰਥ ਅਖਲੀ = ਲਮ-ਢੀਂਗ। ਊਂਡੀ = ਉੱਚੀ (ਆਕਾਸ਼ ਵਿਚ ਉੱਡਦੀ ਹੈ)। ਭਰਨਾਲਿ = (भरणालय) A receptacle of nutriment, ਸਮੁੰਦਰ) ਸਮੁੰਦਰ ਵਿਚ {ਸਤਿਜੁਗਿ ਸਤਿ, ਤ੍ਰੇਤੈ ਜਗੀ, ਦੁਆਪਰਿ ਪੂਜਾ ਬਾਹਲੀ ਘਾਲਾ ॥ ਕਲਿਜੁਗਿ ਗੁਰਮੁਖਿ ਨਾਉ ਲੈ, ਪਾਰਿ ਪਵੈ ਭਵਜਲ ਭਰਨਾਲਾ (ਭਾਈ ਗੁਰਦਾਸ ਜੀ)}।

SikhNet (Spanish)La tierra se hunde con el peso del agua,

ਡੂਗਰੁ ਊਚਉ; ਗੜੁ ਪਾਤਾਲਿ ॥

ddoogar aoochau; garr paataal |

Sant Singh Khalsathe lofty mountains and the caverns of the underworld.
Manmohan Singhthe high mountains and the ditches, deep like the under-world.
Manmohan Singh (Punjabi)ਉਚੇ ਪਹਾੜ ਅਤੇ ਪਇਆਲ ਵਰਗੀਆਂ ਡੂੰਘੀਆਂ ਖਾਈਆਂ।
Fareedkot Teekaਊਚੇ ਪਰਬਤ ਔਰ ਕਿਲਿਓਂ ਪਰ ਬੈਠਤਾ ਹੈ ਫੇਰ (ਪਾਤਾਲਿ) ਨੀਚੇ ਆ ਜਾਤਾ ਹੈ, ਭਾਵ ਯਹਿ ਕਿ ਉਸ ਕੀ ਗਰਦਨ ਤਲੇ ਇਕ ਮਾਸ ਕੀ ਗੁਥਲੀ ਹੋਤੀ ਹੈ ਔਰ ਵਹੁ ਉਸ ਕੋ ਭਰ ਕਰ ਊਚ ਅਸਥਾਨੋਂ ਪਰਬਤੋਂ ਕਿਲੋਂ ਪਰ ਬੈਠਤਾ ਹੈ। ਜਬ ਜਲ ਮੁਕ ਜਾਤਾ ਹੈ ਤਬ ਨੀਚੇ ਉਤਰਤਾ ਹੈ। ਦ੍ਰਾਸ੍ਟਾਂਤ ਮੇਂ: ਜੀਵ ਰੂਪੀ ਅਖਲੀ ਪੁੰਨਾਂ ਰੂਪੀ ਜਲ ਕੀ ਨਾਲ ਰਿਦਾ ਭਰ ਕਰ ਊਚੇ ਸਥਾਨ ਸ੍ਵਰਗੋਂ ਮੇਂ ਜਾਇ ਪ੍ਰਾਪਤਿ ਹੋਤਾ ਹੈ। ਜਬ ਪੁੰਨ ਖੀਨ ਹੋ ਜਾਤਾ ਹੈ ਤਬ (ਪਾਤਾਲਿ) ਨੀਚੇ ਇਸ ਲੋਕ ਮੇਂ ਆਵਤਾ ਹੈ॥☬ਜੇ ਕਹੇ ਜੀਵੋਂ ਕੋ ਸਾਂਤੀ ਕੈਸੇ ਹੋਵੇ? ਸੋ ਕਹਤੇ ਹੈਂ:
Prof. Sahib Singhਕਿਲ੍ਹਾ ਪਾਤਾਲ ਵਿਚ ਹੈ, ਪਰ ਪਹਾੜ (ਦਾ ਪੈਂਡਾ) ਉੱਚਾ ਹੈ (ਜੇ ਕੋਈ ਮਨੁੱਖ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ, ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਅਹੰਕਾਰ ਦੇ ਪਹਾੜ ਉਤੇ, ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ)।

ਪਦ ਅਰਥ ਡੂਗਰੁ = ਪਹਾੜ। ਪਾਤਾਲਿ = ਪਾਤਾਲ ਵਿਚ।

SikhNet (Spanish)las poderosas montañas y las cavernas de los bajos mundos.

ਸਾਗਰੁ ਸੀਤਲੁ; ਗੁਰਸਬਦ ਵੀਚਾਰਿ ॥

saagar seetal; gurasabad veechaar |

Sant Singh KhalsaContemplating the Word of the Guru's Shabad, the oceans become calm.
Manmohan SinghReflecting on the Guru's word, the oceans are calmed,
Manmohan Singh (Punjabi)ਗੁਰਾਂ ਦੀ ਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਸਮੁੰਦਰ ਸ਼ਾਤ ਹੋ ਜਾਂਦੇ ਹਨ,
Fareedkot Teekaਜਿਨੋਂ ਨੇ ਗੁਰ ਸਬਦ ਕਾ ਵੀਚਾਰ ਕੀਆ ਹੈ ਔ ਸੰਸਾਰ ਸਾਗਰ ਮੇਂ ਸੀਤਲ ਹੋਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਸੰਸਾਰ-ਸਮੁੰਦਰ (ਜੋ ਵਿਕਾਰਾਂ ਦੀ ਅੱਗ ਨਾਲ ਤਪ ਰਿਹਾ ਹੈ) ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਸਾਗਰੁ = ਸਮੁੰਦਰ। ਵੀਚਾਰਿ = ਵਿਚਾਰ ਦੀ ਰਾਹੀਂ।

SikhNet (Spanish)Contemplando la Palabra del Shabd del Guru los océanos se calman,

ਮਾਰਗੁ ਮੁਕਤਾ; ਹਉਮੈ ਮਾਰਿ ॥੧॥

maarag mukataa; haumai maar |1|

Sant Singh KhalsaThe path of liberation is found by subduing the ego. ||1||
Manmohan Singhself conceit is stilled and the way of salvation is found.
Manmohan Singh (Punjabi)ਸਵੈ-ਹੰਗਤਾ ਮਿਟ ਜਾਂਦੀ ਹੈ ਅਤੇ ਮੁਕਤੀ ਦਾ ਰਸਤਾ ਲੱਭ ਪੈਂਦਾ ਹੈ।
Fareedkot Teekaਖੁਲਾ ਰਸਤਾ ਉਸ ਕੋ ਪ੍ਰਾਪਤਿ ਹੂਆ ਹੈ ਜਿਸ ਨੇ ਹੰਤਾ, ਮਮਤਾ ਕੋ ਮਾਰਾ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ) ਹਉਮੈ ਮਾਰਿਆਂ ਜੀਵਨ ਦਾ ਰਸਤਾ ਖੁਲ੍ਹਾ ਹੋ ਜਾਂਦਾ ਹੈ (ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ) ॥੧॥

ਪਦ ਅਰਥ ਮੁਕਤਾ = ਖੁਲ੍ਹਾ। ਮਾਰਿ = ਮਾਰ ਕੇ ॥੧॥

SikhNet (Spanish)el camino de la Liberación se encuentra subyugando al ego. (1)

ਮੈ ਅੰਧੁਲੇ; ਨਾਵੈ ਕੀ ਜੋਤਿ ॥

mai andhule; naavai kee jot |

Sant Singh KhalsaI am blind; I seek the Light of the Name.
Manmohan SinghI, the blind one, am illumined by the Lord's Name.
Manmohan Singh (Punjabi)ਮੈ, ਅੰਨ੍ਹਾ, ਵਾਹਿਗੁਰੂ ਦੇ ਨਾਮ ਨਾਲ ਰੌਸ਼ਨ ਹੁੰਦਾ ਹਾਂ।
Fareedkot Teekaਮੈਂ (ਅੰਧੁਲੇ) ਅਗ੍ਯਾਨੀ ਕੋ ਨਾਮ ਜਾਪ ਨੇ (ਜੋਤਿ) ਗ੍ਯਾਤ ਕੀਤੀ ਹੈ॥
Prof. Sahib Singhਮੈਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ।

ਪਦ ਅਰਥ ਜੋਤਿ = ਚਾਨਣ।

SikhNet (Spanish)Me encuentro ciego, pero busco la Luz del Nombre.

ਨਾਮ ਅਧਾਰਿ; ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥

naam adhaar; chalaa gur kai bhai bhet |1| rahaau |

Sant Singh KhalsaI take the Support of the Naam, the Name of the Lord. I walk on the path of mystery of the Guru's Fear. ||1||Pause||
Manmohan SinghI have the Name's support alone and walk on the mysterious path in the fear of the Guru. Pause.
Manmohan Singh (Punjabi)ਮੈਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਗੁਰਾਂ ਦੇ ਡਰ ਵਿੱਚ ਮੈਂ ਗੈਬੀ ਰਸਤੇ ਤੇ ਟੁਰਦਾ ਹਾਂ। ਠਹਿਰਾਉ।
Fareedkot Teekaਨਾਮ ਕੇ ਆਸਰੇ ਚਲਤਾ ਹੂੰ, ਪਰੰਤੂ ਗੁਰੋਂ ਕੇ ਭੈ ਕਰ ਕੇ ਭੇਤੁ ਮਿਲਾ ਹੈ॥੧॥ ਰਹਾਉ ॥
Prof. Sahib Singhਹੁਣ ਮੈਂ (ਜੀਵਨ-ਪੰਧ ਵਿਚ) ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਤੁਰਦਾ ਹਾਂ, (ਜੀਵਨ-ਔਕੜਾਂ ਬਾਰੇ) ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ ॥੧॥ ਰਹਾਉ ॥

ਪਦ ਅਰਥ ਅਧਾਰਿ = ਆਸਰੇ ਨਾਲ। ਚਲਾ = ਮੈਂ (ਜੀਵਨ-ਪੰਧ ਵਿਚ) ਤੁਰਦਾ ਹਾਂ। ਭੈ = ਡਰ ਵਿਚ, ਅਦਬ ਵਿਚ। ਭੇਤਿ = ਭੇਤ ਦੀ ਰਾਹੀਂ ॥੧॥ ਰਹਾਉ ॥

SikhNet (Spanish)En el Naam encuentro el Soporte y así camino por el Misterioso Sendero del Temor del Guru. (1-Pausa)

Open this shabad (36 lines, Angs 1274-1275) →

Ang 1274 of 1430