ੴ

ਸਿੱਖਬਾਣੀ · SikhBani

ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥

amrit naam suaamee teraa jo peevai tis hee tripataas
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1207, 1208 · 7 lines
Translations

ਸਾਰਗ ਮਹਲਾ ੫ ॥

saarag mahalaa 5 | Ang 1207

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨੋਰਥ ਪੂਰੇ ਸਤਿਗੁਰ ਆਪਿ ॥

manorath poore satigur aap | Ang 1207

Sant Singh KhalsaThe True Guru fulfills the mind's desires.
Manmohan SinghThe True Guru, of himself, has fulfilled my mind's desires.
Manmohan Singh (Punjabi)ਸੱਚੇ ਗੁਰਾਂ ਨੇ ਆਪੇ ਹੀ ਮੇਰੇ ਮਨ ਦੀਆਂ ਖਾਹਿਸ਼ਾਂ ਪੁਰੀਆਂ ਕਰ ਦਿੱਤੀਆਂ ਹਨ।
Fareedkot Teekaਸਤਿਗੁਰੋਂ ਨੇ ਆਪ ਹਮਾਰੇ ਸਰਬ ਮਨੋਰਥ ਪੂਰੇ ਕੀਏ ਹੈਂ॥
Prof. Sahib Singh(ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।

ਪਦ ਅਰਥ ਮਨੋਰਥ = ਗ਼ਰਜ਼ਾਂ, ਲੋੜਾਂ। ਪੂਰੇ = ਪੂਰੀਆਂ ਕਰਦਾ ਹੈ।

SikhNet (Spanish)¡El Guru Verdadero ha llenado mi ser!

ਸਗਲ ਪਦਾਰਥ ਸਿਮਰਨਿ ਜਾ ਕੈ; ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥

sagal padaarath simaran jaa kai; aatth pehar mere man jaap |1| rahaau | Ang 1208

Sant Singh KhalsaAll wealth and treasures are obtained by remembering Him in meditation; twenty-four hours a day, O my mind, meditate on Him. ||1||Pause||
Manmohan SinghThroughout the eight watches, O my soul, contemplate thou Him, by whose meditation all the wealth is obtained. Pause.
Manmohan Singh (Punjabi)ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੁੰ ਉਸਦਾ ਆਰਾਧਨ ਕਰ, ਜਿਸ ਦੇ ਭਜਨ ਦੁਆਰਾ ਸਾਰੀਆਂ ਦੌਲਤਾਂ ਪਰਾਪਤ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਜਿਸ ਆਪ ਕੇ ਸਿਮਰਨ ਕਰਨੇ ਸੇ ਸਰਬ ਪਦਾਰਥ ਪ੍ਰਾਪਤਿ ਹੋਤੇ ਹੈਂ, ਸੋ ਤੇਰੇ ਨਾਮ ਕੋ ਆਠੋਂ ਪਹਿਰ ਮੇਰੇ ਮਨ ਨੇ ਜਪਾ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ ਜਪਿਆ ਕਰ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਸਿਮਰਨਿ ਜਾ ਕੈ = ਜਿਸ ਦੇ ਸਿਮਰਨ ਦੀ ਰਾਹੀਂ। ਮਨ = ਹੇ ਮਨ! ॥੧॥ ਰਹਾਉ ॥

SikhNet (Spanish)El Señor te trae miles de Regalos cuando meditas en Él, medita en Él para siempre, oh mente mía. (1-Pausa)

ਅੰਮ੍ਰਿਤ ਨਾਮੁ ਸੁਆਮੀ ਤੇਰਾ; ਜੋ ਪੀਵੈ. ਤਿਸ ਹੀ ਤ੍ਰਿਪਤਾਸ ॥

amrit naam suaamee teraa; jo peevai. tis hee tripataas | Ang 1208

Sant Singh KhalsaYour Name is Ambrosial Nectar, O my Lord and Master. Whoever drinks it in is satisfied.
Manmohan SinghNectar is Thy Name, O Lord. Whosoever drinks it, he is satiated.
Manmohan Singh (Punjabi)ਆਬਿ-ਹਿਯਾਤ ਹੈ ਮੇਰਾ ਨਾਮ, ਹੇ ਪ੍ਰਭੂ! ਜੋ ਕੋਈ ਭੀ ਇਸ ਨੂੰ ਪਾਨ ਕਰਦਾ ਹੈ, ਉਹ ਰੱਜ ਜਾਂਦਾ ਹੈ।
Fareedkot Teekaਹੇ ਸ੍ਵਾਮੀ! ਤੇਰਾ ਨਾਮੁ ਅੰਮ੍ਰਿਤ ਰੂਪ ਹੈ। ਜੋ ਪੀਵਤਾ ਹੈ ਤਿਸ ਕਾ (ਹੀ) ਹਿਰਦਾ ਤ੍ਰਿਪਤਿ ਹੋਤਾ ਹੈ॥
Prof. Sahib Singhਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ (ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ,

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਪੀਵੈ = ਪੀਂਦਾ ਹੈ {ਇਕ-ਵਚਨ}। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤ੍ਰਿਪਤਾਸ = ਤ੍ਰਿਪਤੀ, ਸ਼ਾਂਤੀ।

SikhNet (Spanish)Oh Maestro, tal es el Néctar de tu Nombre: quien sea que bebe de Él, satisface su Alma,

ਜਨਮ ਜਨਮ ਕੇ ਕਿਲਬਿਖ ਨਾਸਹਿ; ਆਗੈ ਦਰਗਹ ਹੋਇ ਖਲਾਸ ॥੧॥

janam janam ke kilabikh naaseh; aagai daragah hoe khalaas |1| Ang 1208

Sant Singh KhalsaThe sins of countless incarnations are erased, and hereafter, he shall be saved and redeemed in the Court of the Lord. ||1||
Manmohan SinghHis sins of many births are obliterated and hereafter, he obtains deliverance in the Lord's court.
Manmohan Singh (Punjabi)ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅੱਗੇ ਪ੍ਰਭੂ ਦੇ ਦਰਬਾਰ ਅੰਦਰ ਉਸ ਦੀ ਖਲਾਸੀ ਹੋ ਜਾਂਦੀ ਹੈ।
Fareedkot Teekaਜਨਮ ਜਨਮ ਕੇ ਤਿਸ ਕੇ ਪਾਪ ਦੂਰ ਹੋ ਜਾਤੇ ਹੈਂ ਔਰ ਆਗੇ ਦਰਗਾਹ ਮੇਂ ਵਹੁ (ਖਲਾਸ) ਮੁਕਤ ਹੋਤਾ ਹੈ॥੧॥
Prof. Sahib Singhਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ ॥੧॥

ਪਦ ਅਰਥ ਕਿਲਬਿਖ = ਪਾਪ। ਨਾਸਹਿ = {ਬਹੁ-ਵਚਨ} ਨਾਸ ਹੋ ਜਾਂਦੇ ਹਨ। ਆਗੈ = ਪਰਲੋਕ ਵਿਚ। ਖਲਾਸ = ਸੁਰਖ਼ਰੋਈ ॥੧॥

SikhNet (Spanish)se libera de las faltas y errores de miles de encarnaciones y obtiene la Liberación en la Corte del Señor. (1)

ਸਰਨਿ ਤੁਮਾਰੀ ਆਇਓ ਕਰਤੇ; ਪਾਰਬ੍ਰਹਮ ਪੂਰਨ ਅਬਿਨਾਸ ॥

saran tumaaree aaeo karate; paarabraham pooran abinaas | Ang 1208

Sant Singh KhalsaI have come to Your Sanctuary, O Creator, O Perfect Supreme Eternal Lord God.
Manmohan SinghO my perfect, eternal transcendent Lord, the Creator, I have sought Thine protection,
Manmohan Singh (Punjabi)ਹੇ ਮੇਰੇ ਪੁਰੇ, ਅਮਰ, ਪਰਮ ਪ੍ਰਭੂ ਸਿਰਜਣਹਾਰ! ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਪਾਰਬ੍ਰਹਮ ਕਰਤੇ! ਮੈਂ ਆਪ ਕੀ ਸਰਨ ਆਯਾ ਹੂੰ। ਤੂੰ ਕੈਸਾ ਹੈਂ? ਸਰਬ ਮੇਂ ਬ੍ਯਾਪਕ ਔਰ ਅਬਿਨਾਸੀ ਹੈਂ॥
Prof. Sahib Singhਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਕਰਤੇ = ਹੇ ਕਰਤਾਰ! ਪੂਰਨ = ਹੇ ਸਰਬ-ਵਿਆਪਕ!

SikhNet (Spanish)Oh Tú, Todo Prevaleciente, Eterno y Trascendente Señor, el Creador, busco tu Refugio,

ਕਰਿ ਕਿਰਪਾ. ਤੇਰੇ ਚਰਨ ਧਿਆਵਉ; ਨਾਨਕ. ਮਨਿ ਤਨਿ ਦਰਸ ਪਿਆਸ ॥੨॥੫॥੧੯॥

kar kirapaa. tere charan dhiaavau; naanak. man tan daras piaas |2|5|19| Ang 1208

Sant Singh KhalsaPlease be kind to me, that I may meditate on Your Lotus Feet. O Nanak, my mind and body thirst for the Blessed Vision of Your Darshan. ||2||5||19||
Manmohan SinghMy Lord, show Thou mercy unto me, that I may meditate on Thine feet. Within my mind and body is the thirst for Thy vision.
Manmohan Singh (Punjabi)ਮੇਰੇ ਪ੍ਰਭੂ ਤੂੰ ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਪੈਰਾਂ ਦਾ ਆਰਾਧਨ ਕਰਾਂ। ਮੇਰੇ ਚਿੱਤ ਅਤੇ ਸਰੀਰ ਅੰਦਰ ਤੇਰੇ ਦਰਸ਼ਨ ਦੀ ਤਰੇਹ ਹੈ।
Fareedkot Teekaਮੇਰੇ ਪਰ ਇਹ ਕ੍ਰਿਪਾ ਕਰ ਜੋ ਤੇਰੇ ਚਰਨੋਂ ਕੋ ਧ੍ਯਾਵੋਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਦਰਸਨ ਕੀ ਪ੍ਯਾਸ ਬਨੀ ਰਹੇ॥੨॥੫॥੧੯॥☬ਮਨ ਕੇ ਪ੍ਰਥਾਇ ਉਪਦੇਸ ਕਰਤੇ ਹੂਏ ਕਹਿਤੇ ਹੈਂ:
Prof. Sahib Singhਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ ਵਿਚ ਹਿਰਦੇ ਵਿਚ (ਤੇਰੇ) ਦਰਸਨ ਦੀ ਤਾਂਘ ਹੈ ॥੨॥੫॥੧੯॥

ਪਦ ਅਰਥ ਧਿਆਵਉ = ਧਿਆਵਉਂ, ਮੈਂ ਧਿਆਵਾਂ। ਨਾਨਕ ਮਨਿ ਤਨਿ = ਨਾਨਕ ਦੇ ਮਨ ਵਿਚ ਤਨ ਵਿਚ। ਪਿਆਸ = ਤਾਂਘ ॥੨॥੫॥੧੯॥

SikhNet (Spanish)ten Compasión de mí para que pueda habitar a Tus Pies, pues en mi ser vive la añoranza por la Visión de Ti. (2-5-19)
Answers quote the Granth verbatim with Ang citations. AI commentary is not Gurbani and not a religious ruling.