ਮਾਰੂ ਮਹਲਾ ੧ ॥
maaroo mahalaa 1 |
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino,
ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ ॥
koee aakhai bhootanaa; ko kahai betaalaa |
Sant Singh KhalsaSome call him a ghost; some say that he is a demon.
Manmohan SinghSome say poor Nanak is a spirit, others say that he is a demon,
Manmohan Singh (Punjabi)ਕਈ ਕਹਿੰਦੇ ਹਨ ਕਿ ਨਾਨਕ ਇਕ ਪ੍ਰੇਤ ਹੈ, ਕਈ ਆਖਦੇ ਹਨ ਕਿ ਉਹ ਇਕ ਦੈਂਤੀ ਹੈ,
Fareedkot Teekaਗੁਰੂ ਜੀ ਕਹਿਤੇ ਭਏ: ਹੇ ਕਾਜੀ ਲੋਕ! ਮੇਰੇ ਵਿਖੇ ਐਸੀਆਂ ਕਲਪਨਾ ਕਰਤੇ ਹੈਂ। ਕੋਈ ਤਾਂ ਕਹਿਤਾ ਹੈ ਕਿ ਇਸ ਕੋ ਭੂਤਨਾ ਚੰਬੜਿਆ ਹੈ ਪੁਨਾ ਕੋਈ ਕਹਿਤਾ ਹੈ ਇਸ ਕੋ ਬੇਤਾਲ ਲਗਾ ਹੈ॥
Prof. Sahib Singh(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ੍ਰਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ)।ਪਦ ਅਰਥ ਬੇਤਾਲਾ = ਜਿੰਨ।
SikhNet (Spanish)Algunos dicen que soy salvaje, otros que estoy fuera de tono con el mundo.
ਕੋਈ ਆਖੈ ਆਦਮੀ; ਨਾਨਕੁ ਵੇਚਾਰਾ ॥੧॥
koee aakhai aadamee; naanak vechaaraa |1|
Sant Singh KhalsaSome call him a mere mortal; O, poor Nanak! ||1||
Manmohan Singhand some call him a pitiful man.
Manmohan Singh (Punjabi)ਅਤੇ ਕਈ ਉਸ ਨੂੰ ਵਿਚਾਰਾ ਇਨਸਾਨ ਕਹਿੰਦੇ ਹਨ।
Fareedkot Teekaਕੋਈ ਆਖਤਾ ਹੈ ਇਹੁ ਤਾਂ ਬਿਚਾਰਾ ਨਾਨਕ ਹੈ, ਇਸ ਕੋ ਔਰ ਕਛ ਨਹੀਂ ਚੰਬੜਿਆ॥੧॥
Prof. Sahib Singhਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ॥੧॥ਪਦ ਅਰਥ ਵੇਚਾਰਾ = ਆਜਿਜ਼, ਨਿਮਾਣਾ ਜੇਹਾ ॥੧॥
SikhNet (Spanish)Algunos dicen que soy un simple hombre, olvidado y sin preocupaciones. (1)
ਭਇਆ ਦਿਵਾਨਾ ਸਾਹ ਕਾ; ਨਾਨਕੁ ਬਉਰਾਨਾ ॥
bheaa divaanaa saah kaa; naanak bauraanaa |
Sant Singh KhalsaCrazy Nanak has gone insane, after his Lord, the King.
Manmohan SinghIgnorant Nanak has become mad after his Lord.
Manmohan Singh (Punjabi)ਬੇਸਮਝ ਨਾਨਕ, ਆਪਣੇ ਸੁਆਮੀ ਦੇ ਮਗਰ ਸ਼ੁਦਾਈ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਬਾਵਰਾ ਹੂਆ ਹੂੰ, ਸੋ ਤੌ ਬਾਵਰਾ (ਸਾਹ) ਪਰਮੇਸੁਰ ਕੀ ਪ੍ਰਾਪਤੀ ਕਾ ਭਇਆ ਹੂੰ॥
Prof. Sahib Singhਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ। (ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈਪਦ ਅਰਥ ਭਇਆ = ਹਉ ਭਇਆ, ਮੈਂ ਹੋ ਗਿਆ ਹਾਂ। ਦਿਵਾਨਾ = ਮਸਤਾਨਾ, ਆਸ਼ਿਕ, ਪ੍ਰੇਮੀ। ਸਾਹ ਕਾ = ਸ਼ਾਹ-ਪ੍ਰਭੂ (ਦੇ ਨਾਮ) ਦਾ। ਬਉਰਾਨਾ = ਝੱਲਾ, ਕਮਲਾ।
SikhNet (Spanish)Pero estoy loco por mi Rey, mi Dios,
ਹਉ. ਹਰਿ ਬਿਨੁ; ਅਵਰੁ. ਨ ਜਾਨਾ ॥੧॥ ਰਹਾਉ ॥
hau. har bin; avar. na jaanaa |1| rahaau |
Sant Singh KhalsaI know of none other than the Lord. ||1||Pause||
Manmohan SinghWithout God, I know not another. Pause.
Manmohan Singh (Punjabi)ਰੱਬ ਦੇ ਬਗ਼ੈਰ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ। ਠਹਿਰਾਉ।
Fareedkot Teekaਇਸੀ ਕਰ ਮੈਂ ਹਰੀ ਬਿਨਾਂ ਔਰ ਕੋ ਕਰਤਾ ਹਰਤਾ ਨਹੀਂ ਜਾਨਤਾ ਹੂੰ॥੧॥ ਰਹਾਉ ॥
Prof. Sahib Singhਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ ॥੧॥ ਰਹਾਉ ॥ਪਦ ਅਰਥ ਹਉ = ਮੈਂ। ਨ ਜਾਨਾ = ਮੈਂ ਨਹੀਂ ਜਾਣਦਾ, ਮੈਂ ਡੂੰਘੀ ਸਾਂਝ ਨਹੀਂ ਪਾਂਦਾ ॥੧॥ ਰਹਾਉ ॥
SikhNet (Spanish)y no conozco a nadie más que a mi Señor. (1-Pausa)
ਤਉ ਦੇਵਾਨਾ ਜਾਣੀਐ; ਜਾ ਭੈ ਦੇਵਾਨਾ ਹੋਇ ॥
tau devaanaa jaaneeai; jaa bhai devaanaa hoe |
Sant Singh KhalsaHe alone is known to be insane, when he goes insane with the Fear of God.
Manmohan SinghThen should a man be called crazy, if he becomes crazy about the fear of God,
Manmohan Singh (Punjabi)ਕੇਵਲ ਤਦ ਹੀ ਇਨਸਾਨ ਨੂੰ ਦੀਵਾਨਾ ਜਾਣਈਏ ਜੇਕਰ ਉਹ ਪ੍ਰਭੂ ਦੇ ਡਰ ਨਾਲ ਸ਼ੁਦਾਈ ਹੋ ਜਾਵੇ,
Fareedkot Teekaਬਾਵਰਾ ਤਾਂ ਤੌ ਜਾਣੀਤਾ ਹੈ ਜੇ ਪਰਮੇਸਰ ਕੇ ਭੈ ਮੇਂ ਦੀਵਾਨਾ ਹੋਵੈ॥
Prof. Sahib Singh(ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਦੋਂ ਮਨੁੱਖ ਨੂੰ ਝੱਲਾ ਸਮਝਿਆ ਜਾਂਦਾ ਹੈ, ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ,ਪਦ ਅਰਥ ਤਉ = ਤਦੋਂ। ਜਾਣੀਐ = ਸਮਝਿਆ ਜਾਂਦਾ ਹੈ। ਭੈ = ਦੁਨੀਆ ਦੇ ਡਰਾਂ ਵਲੋਂ। ਦੇਵਾਨਾ = ਬੇ-ਪਰਵਾਹ।
SikhNet (Spanish)En verdad me fascinaría estar loco, y si fuera sacudido por la Reverencia del Señor,
ਏਕੀ ਸਾਹਿਬ ਬਾਹਰਾ; ਦੂਜਾ ਅਵਰੁ. ਨ ਜਾਣੈ ਕੋਇ ॥੨॥
ekee saahib baaharaa; doojaa avar. na jaanai koe |2|
Sant Singh KhalsaHe recognizes none other than the One Lord and Master. ||2||
Manmohan Singhand recognises none other than the One Lord.
Manmohan Singh (Punjabi)ਅਤੇ ਇਕ ਪ੍ਰਭੂ ਦੇ ਬਾਝੋਂ ਹੋਰ ਕਿਸੇ ਦੂਸਰੇ ਨੂੰ ਪਛਾਣੇ ਹੀ ਨਾਂ।
Fareedkot Teekaਏਕ ਸੁਆਮੀ ਤੇ ਬਿਨਾ ਦੂਸਰਾ ਹੋਰ ਸੁਆਮੀ ਕੋਈ ਨਾ ਜਾਣੇ॥੨॥
Prof. Sahib Singhਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ) ॥੨॥ਪਦ ਅਰਥ ਨ ਜਾਣੈ = ਨਹੀਂ ਪਛਾਣਦਾ, ਮੁਥਾਜੀ ਨਹੀਂ ਕਰਦਾ ॥੨॥
SikhNet (Spanish)no conocería a nadie más que al Único Señor.(2)
ਤਉ ਦੇਵਾਨਾ ਜਾਣੀਐ; ਜਾ ਏਕਾ ਕਾਰ ਕਮਾਇ ॥
tau devaanaa jaaneeai; jaa ekaa kaar kamaae |
Sant Singh KhalsaHe alone is known to be insane, if he works for the One Lord.
Manmohan SinghThen alone he is known to be insane, if he performs the One Lord's service,
Manmohan Singh (Punjabi)ਕੇਵਲ ਤਾਂ ਹੀ ਉਹ ਪਗਲਾ ਜਾਣਿਆਂ ਜਾਂਦਾ ਹੈ, ਜੇਕਰ ਉਹ ਇਕ ਸੁਆਮੀ ਦੀ ਹੀ ਟਹਿਲ ਸੇਵਾ ਕਰਦਾ ਹੈ,
Fareedkot Teekaਪੁਨਾ ਤੌ ਬਾਵਰਾ ਜਾਣੀਐ ਜਾ ਏਕਾ ਭਗਤੀ ਕੀ ਕਾਰ ਕਮਾਵੇ॥
Prof. Sahib Singhਲੋਕਾਂ ਦੀਆਂ ਨਜ਼ਰਾਂ ਵਿਚ ਤਾਂ ਉਹ ਝੱਲਾ ਮੰਨਿਆ ਜਾਂਦਾ ਹੈ, ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ)।
SikhNet (Spanish)Sirvo sólo al Único Maestro
ਹੁਕਮੁ ਪਛਾਣੈ ਖਸਮ ਕਾ; ਦੂਜੀ ਅਵਰ ਸਿਆਣਪ ਕਾਇ ॥੩॥
hukam pachhaanai khasam kaa; doojee avar siaanap kaae |3|
Sant Singh KhalsaRecognizing the Hukam, the Command of his Lord and Master, what other cleverness is there? ||3||
Manmohan Singhand realises his Lord's command. In what else is there wisdom?
Manmohan Singh (Punjabi)ਅਤੇ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ। ਹੋਰ ਕਾਹਦੇ ਵਿੱਚ ਅਕਲਮੰਦੀ ਹੈ?
Fareedkot Teeka(ਖਸਮ) ਵਾਹਿਗੁਰੂ ਕਾ ਹੁਕਮ ਪਛਾਣੈ, ਦੁਐਤ ਕੀ ਔਰ ਸਿਆਣਪ ਕਿਆ ਹੈ॥੩॥
Prof. Sahib Singhਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ ॥੩॥ਪਦ ਅਰਥ ਕਾਇ = ਕਿਸੇ ਅਰਥ ਨਹੀਂ ॥੩॥
SikhNet (Spanish)y realizo sólo Su Voluntad y no conozco ninguna otra Sabiduría.(3)
ਤਉ ਦੇਵਾਨਾ ਜਾਣੀਐ; ਜਾ ਸਾਹਿਬ ਧਰੇ ਪਿਆਰੁ ॥
tau devaanaa jaaneeai; jaa saahib dhare piaar |
Sant Singh KhalsaHe alone is known to be insane, when he falls in love with his Lord and Master.
Manmohan SinghThen alone one is deemed insane, when he cherishes the love for One Lord,
Manmohan Singh (Punjabi)ਕੇਵਲ ਤਾਂ ਹੀ ਉਹ ਪਗਲਾ ਜਾਣਿਆ ਜਾਂਦਾ ਹੈ, ਜਦ ਉਹ ਇਕ ਸਾਹਿਬ ਨਾਲ ਪ੍ਰੇਮ ਪਾਉਂਦਾ ਹੈ,
Fareedkot Teekaਤੌ ਪੁਰਸ ਕੋ ਦੀਵਾਨਾ ਜਾਣ ਲਈਏ ਜੋ ਪਰੇਮਸੁਰ ਮੇਂ ਪਿਆਰ ਧਰਤਾ ਹੋਵੈ॥
Prof. Sahib Singhਤਦੋਂ ਉਹ ਮਨੁੱਖ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ, ਜਦੋਂ ਉਹ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ,ਪਦ ਅਰਥ ਸਾਹਿਬ ਪਿਆਰੁ = ਸਾਹਿਬ ਦਾ ਪਿਆਰ। ਧਰੇ = (ਆਪਣੇ ਮਨ ਵਿਚ) ਧਰਦਾ ਹੈ।
SikhNet (Spanish)Loco en verdad es aquél que aprecia el Amor del Maestro con una mente sencilla,
ਮੰਦਾ ਜਾਣੈ ਆਪ ਕਉ; ਅਵਰੁ ਭਲਾ ਸੰਸਾਰੁ ॥੪॥੭॥
mandaa jaanai aap kau; avar bhalaa sansaar |4|7|
Sant Singh KhalsaHe sees himself as bad, and all the rest of the world as good. ||4||7||
Manmohan Singhand knows himself bad and rest of the world as good.
Manmohan Singh (Punjabi)ਅਤੇ ਆਪਣੇ ਆਪ ਨੂੰ ਮਾੜਾ ਜਾਣਦਾ ਹੈ ਅਤੇ ਹੋਰ ਜਹਾਨ ਨੂੰ ਚੰਗਾ।
Fareedkot Teekaਮੰਦਾ ਆਪ ਕਉ ਜਾਣੈਂ, ਪੁਨਾ ਜਿਤਨਾ ਸੰਸਾਰ ਹੈ ਤਿਸ ਸਭ ਕੋ ਭਲਾ ਜਾਣੈ। ਲੋਕ ਐਸੇ ਵਾਕ ਸੁਨ ਕੇ ਅਪਨੀ ਭਾਵਨਾ ਅਨੁਸਾਰ ਸਰਧਾ ਕਰਤੇ ਭਏ॥੪॥੭॥
Prof. Sahib Singhਜਦੋਂ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ ॥੪॥੭॥
SikhNet (Spanish)se siente humilde y a todos los demás los considera bendecidos y buenos.(4-7)