ਤਤੁ ਬੀਚਾਰੁ; ਕਹੈ ਜਨੁ ਸਾਚਾ ॥
tat beechaar; kahai jan saachaa |
Sant Singh KhalsaOne who contemplates the essence of reality, is said to be the true person.
Manmohan SinghHe is the true man, who preaches the meditation of the Real Thing.
Manmohan Singh (Punjabi)ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।
Fareedkot Teekaਜਿਸ ਨੇ (ਤਤੁ) ਯਥਾਰਥ ਗਿਆਨ ਕਾ ਵੀਚਾਰ ਕੀਆ ਹੈ, ਸੋਈ ਜਨ ਸਚਾ ਕਹੀਤਾ ਹੈ; ਵਾ ਤਿਸ ਕੌ ਵੇਦ ਸ਼ਾਸਤ੍ਰ ਸਚਾ ਕਹਤੇ ਹੈਂ॥
Prof. Sahib Singhਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,ਪਦ ਅਰਥ ਤਤੁ {Skt. तत्व} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ)।
SikhNet (Spanish)El verdadero Sirviente de Dios vive inmerso en la Esencia Divina,
ਜਨਮਿ ਮਰੈ; ਸੋ ਕਾਚੋ ਕਾਚਾ ॥
janam marai; so kaacho kaachaa |
Sant Singh KhalsaBirth and death are the lot of the false and the insincere.
Manmohan SinghThe falsest of the false is he who suffers transmigration.
Manmohan Singh (Punjabi)ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।
Fareedkot Teekaਔਰ ਜੋ ਕਚ ਅਗ੍ਯਾਨੀਓਂ ਸੇ, ਭਾਵ ਨਾਸਤਕ ਹੈ, ਸੋ ਸਦਾ ਜਨਮਤਾ ਮਰਤਾ ਹੈ; ਭਾਵ ਸੇ ਅਗਿਆਨੀ ਕੀ ਆਸਤਕ ਭਾਵ ਸੇ ਕਬੀ ਮੁਕਤ ਹੋ ਭੀ ਜਾਵੇਗੀ ਪਰੰਤੂ ਨਾਸਤਕ ਕੀ ਕਭੀ ਮੋਖ ਨਹੀਂ ਹੋਤੀ ਹੈ॥
Prof. Sahib Singhਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ।ਪਦ ਅਰਥ ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ।
SikhNet (Spanish)mientras el farsante se ocupa en vanas actividades
ਆਵਾ ਗਵਨੁ ਮਿਟੈ; ਪ੍ਰਭ ਸੇਵ ॥
aavaa gavan mittai; prabh sev |
Sant Singh KhalsaComing and going in reincarnation is ended by serving God.
Manmohan SinghComing and going are ended by Lord's service.
Manmohan Singh (Punjabi)ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
Fareedkot Teekaਤਿਸ ਜੀਵ ਕਾ ਪ੍ਰਭੂ ਕੀ ਸੇਵਾ ਸੇ ਸੰਸਾਰ ਮੇਂ ਸੇ ਆਵਣਾ ਜਾਣਾ ਮਿਟ ਜਾਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;ਪਦ ਅਰਥ ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ।
SikhNet (Spanish)que lo atan permanentemente a la rueda de nacimientos y muertes.
ਆਪੁ ਤਿਆਗਿ; ਸਰਨਿ ਗੁਰਦੇਵ ॥
aap tiaag; saran guradev |
Sant Singh KhalsaGive up your selfishness and conceit, and seek the Sanctuary of the Divine Guru.
Manmohan SinghShed the self-conceit and seek the shelter of the Divine Guru.
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।
Fareedkot Teekaਜੋ ਆਪਾ ਭਾਵ ਕੋ ਤਿਆਗ ਕਰ ਸਤਿਗੁਰ ਦੇਵ ਕੀ ਸਰਨ ਹੂਆ ਹੈ॥
Prof. Sahib Singhਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ਕੇ (ਜਨਮ ਮਰਨ ਦਾ ਗੇੜ ਮੁੱਕਦਾ ਹੈ)ਪਦ ਅਰਥ ਆਪੁ = ਆਪਾ-ਭਾਵ।
SikhNet (Spanish)Renuncia a tu arrogancia y protagonismo y busca el Santuario del Divino Guru,
ਇਉ ਰਤਨ ਜਨਮ ਕਾ; ਹੋਇ ਉਧਾਰੁ ॥
eiau ratan janam kaa; hoe udhaar |
Sant Singh KhalsaThus the jewel of this human life is saved.
Manmohan SinghLike this thy invaluable life be saved.
Manmohan Singh (Punjabi)ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।
Fareedkot Teekaਇਸੁ ਪ੍ਰਕਾਰ ਰਤਨ ਰੂਪ ਮਾਨਸ ਜਨਮ ਕਾ ਉਧਾਰ ਹੋਤਾ ਹੈ॥
Prof. Sahib Singhਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ।ਪਦ ਅਰਥ ਰਤਨ ਜਨਮ = ਕੀਮਤੀ ਮਨੁੱਖਾ ਜਨਮ।
SikhNet (Spanish)así esta joya de la vida humana será salvada.
ਹਰਿ ਹਰਿ ਸਿਮਰਿ; ਪ੍ਰਾਨ ਆਧਾਰੁ ॥
har har simar; praan aadhaar |
Sant Singh KhalsaRemember the Lord, Har, Har, the Support of the breath of life.
Manmohan SinghRemember thou the Lord Master who is the prop of thy life.
Manmohan Singh (Punjabi)ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਸਰਬ ਕੇ ਪ੍ਰਾਨ ਅਧਾਰ ਹਰਿ ਹਰਿ ਨਾਮ ਕੋ ਸਿਮਰ ਕਰੁ॥
Prof. Sahib Singh(ਤਾਂ ਤੇ, ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ।
SikhNet (Spanish)Medita en el Señor, Jar, Jar, el Soporte de toda vida,
ਅਨਿਕ ਉਪਾਵ; ਨ ਛੂਟਨਹਾਰੇ ॥
anik upaav; na chhoottanahaare |
Sant Singh KhalsaBy all sorts of efforts, people are not saved
Manmohan SinghMan cannot be saved by many efforts and
Manmohan Singh (Punjabi)ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ
Fareedkot Teekaਪਰੰਤੂ ਨਾਮ ਸੇ ਬਿਨਾਂ ਇਹ ਜੀਵ ਔਰ ਅਨੇਕ ਉਪਾਵੋਂ ਕਰ ਬੰਧਨੋਂ ਸੇ ਛੂਟਨੇ ਹਾਰੇ ਨਹੀਂ ਹੋਵੇਂਗੇ॥
Prof. Sahib Singhਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;
SikhNet (Spanish)Sin ese Soporte, nadie se salva,
ਸਿੰਮ੍ਰਿਤਿ ਸਾਸਤ; ਬੇਦ ਬੀਚਾਰੇ ॥
sinmrit saasat; bed beechaare |
Sant Singh Khalsanot by studying the Simritees, the Shaastras or the Vedas.
Manmohan Singhby studying Simirtis, Shashtras and Vedas.
Manmohan Singh (Punjabi)ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।
Fareedkot Teekaਸਿੰਮ੍ਰਤੀਆਂ ਔਰ ਵੇਦ ਸਾਸਤ੍ਰ ਸਭੀ ਵਿਚਾਰੇ ਹੈਂ॥
Prof. Sahib Singhਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ (ਆਵਾ ਗਵਨ ਤੋਂ ਛੁਟਕਾਰਾ ਨਹੀਂ ਹੁੰਦਾ।)
SikhNet (Spanish)vana resulta la lectura de los Vedas, de los Shastras y de los Textos Semíticos.
ਹਰਿ ਕੀ ਭਗਤਿ; ਕਰਹੁ ਮਨੁ ਲਾਇ ॥
har kee bhagat; karahu man laae |
Sant Singh KhalsaWorship the Lord with whole-hearted devotion.
Manmohan SinghHeartily apply thyself to God's meditation.
Manmohan Singh (Punjabi)ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਭਾਈ! ਹਰੀ ਕੀ ਭਗਤੀ ਮਨ ਕੋ ਲਗਾਇ ਕਰ ਕਰੋ॥
Prof. Sahib Singhਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ।
SikhNet (Spanish)Alaba al Señor con toda Devoción en tu corazón,
ਮਨਿ ਬੰਛਤ; ਨਾਨਕ. ਫਲ ਪਾਇ ॥੪॥
man banchhat; naanak. fal paae |4|
Sant Singh KhalsaO Nanak, you shall obtain the fruits of your mind's desire. ||4||
Manmohan SinghThus shalt thou obtain thy heart desired fruit, O Nanak.
Manmohan Singh (Punjabi)ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਤੁਮ ਮਨ ਬਾਂਛਤ ਫਲ ਪਾਇ ਲੇਵੋਗੇ॥੪॥
Prof. Sahib Singh(ਜੋ ਭਗਤੀ ਕਰਦਾ ਹੈ) ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ॥੪॥ਪਦ ਅਰਥ ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ ॥੪॥
SikhNet (Spanish)dice Nanak, y los deseos de tu mente serán satisfechos. (4)