ਰਚਿ ਰਚਨਾ; ਅਪਨੀ ਕਲ ਧਾਰੀ ॥
rach rachanaa; apanee kal dhaaree |
ਪਦ ਅਰਥ ਕਲ = ਤਾਕਤ, ਕਲਾ।
ਅਨਿਕ ਬਾਰ; ਨਾਨਕ ਬਲਿਹਾਰੀ ॥੮॥੧੮॥
anik baar; naanak balihaaree |8|18|
ਰਚਿ ਰਚਨਾ; ਅਪਨੀ ਕਲ ਧਾਰੀ ॥
rach rachanaa; apanee kal dhaaree |
ਪਦ ਅਰਥ ਕਲ = ਤਾਕਤ, ਕਲਾ।
ਅਨਿਕ ਬਾਰ; ਨਾਨਕ ਬਲਿਹਾਰੀ ॥੮॥੧੮॥
anik baar; naanak balihaaree |8|18|
ਸਲੋਕੁ ॥
salok |
ਸਾਥਿ ਨ ਚਾਲੈ. ਬਿਨੁ ਭਜਨ; ਬਿਖਿਆ ਸਗਲੀ ਛਾਰੁ ॥
saath na chaalai. bin bhajan; bikhiaa sagalee chhaar |
ਪਦ ਅਰਥ ਬਿਖਿਆ = ਮਾਇਆ। ਸਗਲੀ = ਸਾਰੀ। ਛਾਰੁ = ਸੁਆਹ।
ਹਰਿ ਹਰਿ ਨਾਮੁ ਕਮਾਵਨਾ; ਨਾਨਕ. ਇਹੁ ਧਨੁ ਸਾਰੁ ॥੧॥
har har naam kamaavanaa; naanak. ihu dhan saar |1|
ਪਦ ਅਰਥ ਸਾਰੁ = ਸ੍ਰੇਸ਼ਟ, ਚੰਗਾ ॥੧॥
ਅਸਟਪਦੀ ॥
asattapadee |
ਸੰਤ ਜਨਾ ਮਿਲਿ; ਕਰਹੁ ਬੀਚਾਰੁ ॥
sant janaa mil; karahu beechaar |
ਏਕੁ ਸਿਮਰਿ; ਨਾਮ ਆਧਾਰੁ ॥
ek simar; naam aadhaar |
ਪਦ ਅਰਥ ਆਧਾਰੁ = ਆਸਰਾ।
ਅਵਰਿ ਉਪਾਵ ਸਭਿ; ਮੀਤ ਬਿਸਾਰਹੁ ॥
avar upaav sabh; meet bisaarahu |
ਪਦ ਅਰਥ ਅਵਰਿ = ਹੋਰ (Pl.)। ਉਪਾਵ = ਇਲਾਜ, ਹੀਲੇ। ਸਭਿ = ਸਾਰੇ। ਮੀਤ = ਹੇ ਮਿਤ੍ਰ!
ਚਰਨ ਕਮਲ; ਰਿਦ ਮਹਿ ਉਰਿ ਧਾਰਹੁ ॥
charan kamal; rid meh ur dhaarahu |
ਪਦ ਅਰਥ ਚਰਨ ਕਮਲ = ਕਮਲ ਫੁੱਲ ਵਰਗੇ ਕੋਮਲ ਚਰਨ। ਉਰਿ ਧਾਰਹੁ = ਅੰਦਰ ਟਿਕਾਵੋ। ਉਰਿ = ਹਿਰਦੇ ਵਿਚ।
ਕਰਨ ਕਾਰਨ; ਸੋ ਪ੍ਰਭੁ ਸਮਰਥੁ ॥
karan kaaran; so prabh samarath |
ਦ੍ਰਿੜੁ ਕਰਿ ਗਹਹੁ; ਨਾਮੁ ਹਰਿ ਵਥੁ ॥
drirr kar gahahu; naam har vath |
ਪਦ ਅਰਥ ਦ੍ਰਿੜੁ = ਪੱਕਾ। ਗਹਹੁ = ਫੜੋ। ਵਥੁ = ਚੀਜ਼।
ਇਹੁ ਧਨੁ ਸੰਚਹੁ; ਹੋਵਹੁ ਭਗਵੰਤ ॥
eihu dhan sanchahu; hovahu bhagavant |
ਪਦ ਅਰਥ ਸੰਚਹੁ = ਇਕੱਠਾ ਕਰਹੁ। ਭਗਵੰਤ = ਭਾਗਾਂ ਵਾਲੇ।
ਸੰਤ ਜਨਾ ਕਾ; ਨਿਰਮਲ ਮੰਤ ॥
sant janaa kaa; niramal mant |
ਪਦ ਅਰਥ ਮੰਤ = ਉਪਦੇਸ਼, ਸਿੱਖਿਆ।
ਏਕ ਆਸ; ਰਾਖਹੁ ਮਨ ਮਾਹਿ ॥
ek aas; raakhahu man maeh |
ਪਦ ਅਰਥ ਮਨ ਮਾਹਿ = ਮਨ ਵਿਚ।
ਸਰਬ ਰੋਗ; ਨਾਨਕ. ਮਿਟਿ ਜਾਹਿ ॥੧॥
sarab rog; naanak. mitt jaeh |1|
ਜਿਸੁ ਧਨ ਕਉ; ਚਾਰਿ ਕੁੰਟ ਉਠਿ ਧਾਵਹਿ ॥
jis dhan kau; chaar kuntt utth dhaaveh |
ਪਦ ਅਰਥ ਜਿਸੁ ਧਨ ਕਉ = ਜਿਸ ਧਨ ਦੀ ਖ਼ਾਤਰ। ਕੁੰਟ = ਪਾਸੇ, ਤਰਫ਼। ਧਾਵਹਿ = ਦੌੜਦਾ ਹੈਂ।
ਸੋ ਧਨੁ; ਹਰਿ ਸੇਵਾ ਤੇ ਪਾਵਹਿ ॥
so dhan; har sevaa te paaveh |
ਜਿਸੁ ਸੁਖ ਕਉ; ਨਿਤ ਬਾਛਹਿ ਮੀਤ ॥
jis sukh kau; nit baachheh meet |
ਪਦ ਅਰਥ ਬਾਛਹਿ = ਚਾਹੁੰਦਾ ਹੈਂ। ਮੀਤ = ਹੇ ਮਿਤ੍ਰ!
ਸੋ ਸੁਖੁ; ਸਾਧੂ ਸੰਗਿ ਪਰੀਤਿ ॥
so sukh; saadhoo sang pareet |
ਪਦ ਅਰਥ ਪਰੀਤਿ = ਪਿਆਰ (ਕਰਨ ਨਾਲ)।
ਜਿਸੁ ਸੋਭਾ ਕਉ; ਕਰਹਿ ਭਲੀ ਕਰਨੀ ॥
jis sobhaa kau; kareh bhalee karanee |
ਪਦ ਅਰਥ ਕਰਨੀ = ਕੰਮ।
ਸਾ ਸੋਭਾ; ਭਜੁ ਹਰਿ ਕੀ ਸਰਨੀ ॥
saa sobhaa; bhaj har kee saranee |
ਪਦ ਅਰਥ ਭਜੁ = ਜਾਹ, ਪਉ।
ਅਨਿਕ ਉਪਾਵੀ; ਰੋਗੁ ਨ ਜਾਇ ॥
anik upaavee; rog na jaae |
ਪਦ ਅਰਥ ਉਪਾਵੀ = ਉਪਾਵਾਂ ਨਾਲ, ਹੀਲਿਆਂ ਨਾਲ।
ਰੋਗੁ ਮਿਟੈ; ਹਰਿ ਅਵਖਧੁ ਲਾਇ ॥
rog mittai; har avakhadh laae |
ਪਦ ਅਰਥ ਅਵਖਧੁ = ਦਵਾਈ।
ਸਰਬ ਨਿਧਾਨ ਮਹਿ; ਹਰਿ ਨਾਮੁ ਨਿਧਾਨੁ ॥
sarab nidhaan meh; har naam nidhaan |
ਪਦ ਅਰਥ ਨਿਧਾਨ = ਖ਼ਜ਼ਾਨੇ।
ਜਪਿ ਨਾਨਕ; ਦਰਗਹਿ ਪਰਵਾਨੁ ॥੨॥
jap naanak; darageh paravaan |2|
ਮਨੁ ਪਰਬੋਧਹੁ; ਹਰਿ ਕੈ ਨਾਇ ॥
man parabodhahu; har kai naae |
ਪਦ ਅਰਥ ਪਰਬੋਧਹੁ = ਜਗਾਉ। ਨਾਇ = ਨਾਮ ਨਾਲ।
ਦਹ ਦਿਸਿ ਧਾਵਤ; ਆਵੈ ਠਾਇ ॥
deh dis dhaavat; aavai tthaae |
ਪਦ ਅਰਥ ਦਹ ਦਿਸਿ = ਦਸੀਂ ਪਾਸੀਂ। ਧਾਵਤ = ਦੌੜਦਾ। ਠਾਇ = ਟਿਕਾਣੇ ਤੇ।
ਤਾ ਕਉ ਬਿਘਨੁ; ਨ ਲਾਗੈ ਕੋਇ ॥
taa kau bighan; na laagai koe |
ਪਦ ਅਰਥ ਤਾ ਕਉ = ਉਸ ਨੂੰ। ਬਿਘਨੁ = ਰੁਕਾਵਟ।
ਜਾ ਕੈ ਰਿਦੈ; ਬਸੈ ਹਰਿ ਸੋਇ ॥
jaa kai ridai; basai har soe |
ਕਲਿ ਤਾਤੀ; ਠਾਂਢਾ ਹਰਿ ਨਾਉ ॥
kal taatee; tthaandtaa har naau |
ਪਦ ਅਰਥ ਤਾਤੀ = ਤੱਤੀ (ਅੱਗ)। ਠਾਢਾ = ਠੰਡਾ, ਸੀਤਲ।
ਸਿਮਰਿ ਸਿਮਰਿ; ਸਦਾ ਸੁਖ ਪਾਉ ॥
simar simar; sadaa sukh paau |
ਭਉ ਬਿਨਸੈ; ਪੂਰਨ ਹੋਇ ਆਸ ॥
bhau binasai; pooran hoe aas |
ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ।
ਭਗਤਿ ਭਾਇ; ਆਤਮ ਪਰਗਾਸ ॥
bhagat bhaae; aatam paragaas |
ਪਦ ਅਰਥ ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ।
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
tit ghar jaae basai abinaasee |
ਪਦ ਅਰਥ ਤਿਤੁ ਘਰਿ = ਉਸ (ਹਿਰਦੇ) ਘਰ ਵਿਚ।
ਕਹੁ ਨਾਨਕ; ਕਾਟੀ ਜਮ ਫਾਸੀ ॥੩॥
kahu naanak; kaattee jam faasee |3|
ਤਤੁ ਬੀਚਾਰੁ; ਕਹੈ ਜਨੁ ਸਾਚਾ ॥
tat beechaar; kahai jan saachaa |
ਪਦ ਅਰਥ ਤਤੁ {Skt. तत्व} ਅਕਾਲ ਪੁਰਖ। ਸਾਚਾ = ਸੱਚਾ, ਸਚ ਮੁਚ (ਸੇਵਕ)।
ਜਨਮਿ ਮਰੈ; ਸੋ ਕਾਚੋ ਕਾਚਾ ॥
janam marai; so kaacho kaachaa |
ਪਦ ਅਰਥ ਜਨਮਿ ਮਰੈ = ਜੋ ਜੰਮ ਕੇ (ਸਿਰਫ਼) ਮਰ ਜਾਂਦਾ ਹੈ। ਕਾਚੋ ਕਾਚਾ = ਕੱਚਾ ਹੀ ਕੱਚਾ।
ਆਵਾ ਗਵਨੁ ਮਿਟੈ; ਪ੍ਰਭ ਸੇਵ ॥
aavaa gavan mittai; prabh sev |
ਪਦ ਅਰਥ ਆਵਾਗਵਨੁ = ਜਨਮ ਮਰਨ ਦਾ ਗੇੜ। ਸੇਵ = ਸੇਵਾ।
ਆਪੁ ਤਿਆਗਿ; ਸਰਨਿ ਗੁਰਦੇਵ ॥
aap tiaag; saran guradev |
ਪਦ ਅਰਥ ਆਪੁ = ਆਪਾ-ਭਾਵ।
ਇਉ ਰਤਨ ਜਨਮ ਕਾ; ਹੋਇ ਉਧਾਰੁ ॥
eiau ratan janam kaa; hoe udhaar |
ਪਦ ਅਰਥ ਰਤਨ ਜਨਮ = ਕੀਮਤੀ ਮਨੁੱਖਾ ਜਨਮ।
ਹਰਿ ਹਰਿ ਸਿਮਰਿ; ਪ੍ਰਾਨ ਆਧਾਰੁ ॥
har har simar; praan aadhaar |
ਅਨਿਕ ਉਪਾਵ; ਨ ਛੂਟਨਹਾਰੇ ॥
anik upaav; na chhoottanahaare |
ਸਿੰਮ੍ਰਿਤਿ ਸਾਸਤ; ਬੇਦ ਬੀਚਾਰੇ ॥
sinmrit saasat; bed beechaare |
ਹਰਿ ਕੀ ਭਗਤਿ; ਕਰਹੁ ਮਨੁ ਲਾਇ ॥
har kee bhagat; karahu man laae |
ਮਨਿ ਬੰਛਤ; ਨਾਨਕ. ਫਲ ਪਾਇ ॥੪॥
man banchhat; naanak. fal paae |4|
ਪਦ ਅਰਥ ਮਨਿ ਬੰਛਤ = ਮਨ-ਇੱਛਤ, ਜਿਨ੍ਹਾਂ ਦੀ ਮਨ ਤਾਂਘ ਕਰਦਾ ਹੈ। ਮਨਿ = ਮਨ ਵਿਚ ॥੪॥
ਸੰਗਿ ਨ ਚਾਲਸਿ; ਤੇਰੈ ਧਨਾ ॥
sang na chaalas; terai dhanaa |
ਤੂੰ ਕਿਆ ਲਪਟਾਵਹਿ; ਮੂਰਖ ਮਨਾ ॥
toon kiaa lapattaaveh; moorakh manaa |
ਪਦ ਅਰਥ ਕਿਆ ਲਪਟਾਵਹਿ = ਕਿਉਂ ਲਪਟ ਰਿਹਾ ਹੈਂ, ਕਿਉਂ ਜੱਫਾ ਮਾਰੀ ਬੈਠਾ ਹੈਂ?
ਸੁਤ ਮੀਤ; ਕੁਟੰਬ ਅਰੁ ਬਨਿਤਾ ॥
sut meet; kuttanb ar banitaa |
ਪਦ ਅਰਥ ਸੁਤ = ਪੁੱਤਰ। ਕੁਟੰਬ = ਪਰਵਾਰ। ਬਨਿਤਾ = ਇਸਤ੍ਰੀ।
ਇਨ ਤੇ. ਕਹਹੁ ਤੁਮ; ਕਵਨ ਸਨਾਥਾ ॥
ein te. kahahu tum; kavan sanaathaa |
ਪਦ ਅਰਥ ਇਨ ਤੇ = ਇਹਨਾਂ ਵਿਚੋਂ। ਸਨਾਥਾ = ਖਸਮ ਵਾਲਾ।
ਰਾਜ ਰੰਗ; ਮਾਇਆ ਬਿਸਥਾਰ ॥
raaj rang; maaeaa bisathaar |
ਇਨ ਤੇ ਕਹਹੁ; ਕਵਨ ਛੁਟਕਾਰ ॥
ein te kahahu; kavan chhuttakaar |
ਪਦ ਅਰਥ ਛੁਟਕਾਰ = ਸਦਾ ਲਈ ਛੋਟ, ਸਦਾ ਵਾਸਤੇ ਖ਼ਲਾਸੀ। ਕਹਹੁ = ਦੱਸੋ।
ਅਸੁ ਹਸਤੀ; ਰਥ ਅਸਵਾਰੀ ॥
as hasatee; rath asavaaree |
ਪਦ ਅਰਥ ਅਸੁ = ਘੋੜੇ। ਹਸਤੀ = ਹਾਥੀ।
ਝੂਠਾ ਡੰਫੁ; ਝੂਠੁ ਪਾਸਾਰੀ ॥
jhootthaa ddanf; jhootth paasaaree |
ਪਦ ਅਰਥ ਡੰਫੁ = ਦਿਖਾਵਾ। ਪਾਸਾਰੀ = (ਦਿਖਾਵੇ ਦਾ) ਖਿਲਾਰਾ ਖਿਲਾਰਨ ਵਾਲਾ।
ਜਿਨਿ ਦੀਏ; ਤਿਸੁ ਬੁਝੈ ਨ. ਬਿਗਾਨਾ ॥
jin dee; tis bujhai na. bigaanaa |
ਪਦ ਅਰਥ ਬਿਗਾਨਾ = ਬੇ-ਗਿਆਨਾ, ਮੂਰਖ।
ਨਾਮੁ ਬਿਸਾਰਿ; ਨਾਨਕ. ਪਛੁਤਾਨਾ ॥੫॥
naam bisaar; naanak. pachhutaanaa |5|
ਗੁਰ ਕੀ ਮਤਿ; ਤੂੰ ਲੇਹਿ ਇਆਨੇ ॥
gur kee mat; toon lehi eaane |
ਪਦ ਅਰਥ ਇਆਨੇ = ਹੇ ਅੰਞਾਣ!
ਭਗਤਿ ਬਿਨਾ; ਬਹੁ ਡੂਬੇ ਸਿਆਨੇ ॥
bhagat binaa; bahu ddoobe siaane |
ਪਦ ਅਰਥ ਬਹੁ ਸਿਆਨੇ = ਕਈ ਸਿਆਣੇ ਬੰਦੇ।
ਹਰਿ ਕੀ ਭਗਤਿ; ਕਰਹੁ ਮਨ ਮੀਤ ॥
har kee bhagat; karahu man meet |
ਨਿਰਮਲ ਹੋਇ; ਤੁਮੑਾਰੋ ਚੀਤ ॥
niramal hoe; tumaaro cheet |
ਚਰਨ ਕਮਲ; ਰਾਖਹੁ ਮਨ ਮਾਹਿ ॥
charan kamal; raakhahu man maeh |