ਮਨੁ ਪਰਬੋਧਹੁ; ਹਰਿ ਕੈ ਨਾਇ ॥
man parabodhahu; har kai naae |
Sant Singh KhalsaEnlighten your mind with the Name of the Lord.
Manmohan SinghInstruct the mind with God's Name.
Manmohan Singh (Punjabi)ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।
Fareedkot Teekaਹੇ ਭਾਈ! ਜਬ ਅਪਨੇ ਮਨ ਕੌ ਹਰੀ ਕੇ ਨਾਮ ਕਾ ਉਪਦੇਸ ਕਰੋਗੇ॥
Prof. Sahib Singh(ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,ਪਦ ਅਰਥ ਪਰਬੋਧਹੁ = ਜਗਾਉ। ਨਾਇ = ਨਾਮ ਨਾਲ।
SikhNet (Spanish)Instruye tu mente con el Naam, el Nombre del Señor,
ਦਹ ਦਿਸਿ ਧਾਵਤ; ਆਵੈ ਠਾਇ ॥
deh dis dhaavat; aavai tthaae |
Sant Singh KhalsaHaving wandered around in the ten directions, it comes to its place of rest.
Manmohan SinghWandering in ten directions it shall thus come home.
Manmohan Singh (Punjabi)ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।
Fareedkot Teekaਤਬ ਇਹ ਮਨ ਜੋ ਦਸੋਂ ਦਿਸਾ ਮੇਂ ਧਾਵਤਾ ਹੈ, ਸੋ ਅਪਨੇ ਸਰੂਪ ਅਸਥਾਨ ਮੇਂ ਆ ਕਰ ਇਸਥਿਤ ਹੋਵੇਗਾ॥
Prof. Sahib Singh(ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ।ਪਦ ਅਰਥ ਦਹ ਦਿਸਿ = ਦਸੀਂ ਪਾਸੀਂ। ਧਾਵਤ = ਦੌੜਦਾ। ਠਾਇ = ਟਿਕਾਣੇ ਤੇ।
SikhNet (Spanish)para que deje de divagar y encuentre la Paz.
ਤਾ ਕਉ ਬਿਘਨੁ; ਨ ਲਾਗੈ ਕੋਇ ॥
taa kau bighan; na laagai koe |
Sant Singh KhalsaNo obstacle stands in the way of one
Manmohan SinghNo harm befalls him,
Manmohan Singh (Punjabi)ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,
Fareedkot Teekaਤਿਸ ਕੌ ਕੋਈ ਵਿਘਨ ਨਹੀਂ ਲਾਗਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,ਪਦ ਅਰਥ ਤਾ ਕਉ = ਉਸ ਨੂੰ। ਬਿਘਨੁ = ਰੁਕਾਵਟ।
SikhNet (Spanish)Ningún daño ha de tocar al hombre
ਜਾ ਕੈ ਰਿਦੈ; ਬਸੈ ਹਰਿ ਸੋਇ ॥
jaa kai ridai; basai har soe |
Sant Singh Khalsawhose heart is filled with the Lord.
Manmohan Singhin whose heart that God abides.
Manmohan Singh (Punjabi)ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਸੋ ਹਰੀ ਨਿਵਾਸ ਕਰਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ।
SikhNet (Spanish)que sienta en sí mismo la Presencia de Dios.
ਕਲਿ ਤਾਤੀ; ਠਾਂਢਾ ਹਰਿ ਨਾਉ ॥
kal taatee; tthaandtaa har naau |
Sant Singh KhalsaThe Dark Age of Kali Yuga is so hot; the Lord's Name is soothing and cool.
Manmohan SinghThis Dark-age is hot and cool is the God's Name.
Manmohan Singh (Punjabi)ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।
Fareedkot Teekaਕਲਿਜੁਗ ਕੀ ਕਿਰਿਆ ਅਗਨੀਵਤ ਹੋ ਕਰ ਜੀਵੋਂ ਕੋ ਤਪਤ ਕਰਨੇ ਹਾਰੀ ਹੈ, ਭਾਵ ਜੀਵ ਮੰਦ ਕਰਮੋਂ ਕਰ ਕੇ ਜਲਤੇ ਹੈਂ। ਤਿਸ ਤਪਤ ਮੇਂ ਜਲਤਿਆਂ ਕੌ ਸੀਤਲ ਕਰਨੇ ਹਾਰਾ ਹਰੀ ਕਾ ਨਾਮ ਹੀ ਹੈ॥
Prof. Sahib Singhਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,ਪਦ ਅਰਥ ਤਾਤੀ = ਤੱਤੀ (ਅੱਗ)। ਠਾਢਾ = ਠੰਡਾ, ਸੀਤਲ।
SikhNet (Spanish)Los tiempos están ardiendo y sólo el Nombre puede refrescarte;
ਸਿਮਰਿ ਸਿਮਰਿ; ਸਦਾ ਸੁਖ ਪਾਉ ॥
simar simar; sadaa sukh paau |
Sant Singh KhalsaRemember, remember it in meditation, and obtain everlasting peace.
Manmohan SinghRemember, remember it and obtain the ever-lasting peace.
Manmohan Singh (Punjabi)ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।
Fareedkot Teekaਤਾਂ ਤੇ ਹੇ ਭਾਈ! ਤਿਸ ਨਾਮ ਕੌ ਮਨ ਬਾਣੀ ਸੇ ਸਿਮਰ ਕਰ ਸਦਾ ਸੁਖੋਂ ਕੋ ਪਾਵਣਾ ਕਰੁ॥
Prof. Sahib Singhਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ।
SikhNet (Spanish)medita en Él y encontrarás Paz Eterna.
ਭਉ ਬਿਨਸੈ; ਪੂਰਨ ਹੋਇ ਆਸ ॥
bhau binasai; pooran hoe aas |
Sant Singh KhalsaYour fear shall be dispelled, and your hopes shall be fulfilled.
Manmohan SinghThy fear shall depart and thy hope shall be fulfilled.
Manmohan Singh (Punjabi)ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।
Fareedkot Teekaਤਿਸੀ ਤੇ ਤੇਰਾ ਭੈ ਬਿਨਸ ਜਾਇਗਾ ਔਰ ਆਸ ਪੂਰਨ ਹੋਇਗੀ॥
Prof. Sahib Singh(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ)ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ।
SikhNet (Spanish)Absorto en el Nombre, todo miedo es vencido
ਭਗਤਿ ਭਾਇ; ਆਤਮ ਪਰਗਾਸ ॥
bhagat bhaae; aatam paragaas |
Sant Singh KhalsaBy devotional worship and loving adoration, your soul shall be enlightened.
Manmohan SinghBy devotional service and Divine love, thy soul shall be enlightened.
Manmohan Singh (Punjabi)ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।
Fareedkot Teekaਤਿਸੀ ਹਰੀ ਕੀ ਪ੍ਰੇਮਾ ਭਗਤੀ ਕਰ ਕੇ ਆਤਮ ਗਿਆਨ ਹੋਤਾ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ।ਪਦ ਅਰਥ ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ।
SikhNet (Spanish)y se ilumina la mente.
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
tit ghar jaae basai abinaasee |
Sant Singh KhalsaYou shall go to that home, and live forever.
Manmohan SinghThou shalt go and dwell in that imperishable Home,
Manmohan Singh (Punjabi)ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,
Fareedkot Teekaਤਿਸ ਗਿਆਨ ਕਰ ਕੇ ਜੋ ਵੀ ਅਬਿਨਾਸੀ (ਘਰਿ) ਸੂਰਪ ਮੇਂ ਜਾਇ ਪ੍ਰਾਪਤ ਹੋਤਾ ਹੈ॥
Prof. Sahib Singh(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ।ਪਦ ਅਰਥ ਤਿਤੁ ਘਰਿ = ਉਸ (ਹਿਰਦੇ) ਘਰ ਵਿਚ।
SikhNet (Spanish)El hombre alcanza entonces la inmortalidad
ਕਹੁ ਨਾਨਕ; ਕਾਟੀ ਜਮ ਫਾਸੀ ॥੩॥
kahu naanak; kaattee jam faasee |3|
Sant Singh KhalsaSays Nanak, the noose of death is cut away. ||3||
Manmohan Singhsays Nanak, and the death's noose shall be cut then.
Manmohan Singh (Punjabi)ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਨ ਕੀ ਇਸ ਪ੍ਰਕਾਰ ਸੈ ਗੁਰੋਂ ਨੇ ਜਮ ਕੀ ਫਾਸੀ ਕਾਟੀ ਹੈ॥੩॥
Prof. Sahib Singhਨਾਨਕ ਆਖਦਾ ਹੈ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੩॥
SikhNet (Spanish)y no vuelve a ser acechado por la muerte.(3)