ੴ

ਸਿੱਖਬਾਣੀ · SikhBani

ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥

gur poorai apanee kal dhaaree sabh ghatt upajee deaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 618, 619 · 7 lines
Translations

ਸੋਰਠਿ ਮਹਲਾ ੫ ॥

soratth mahalaa 5 | Ang 618

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰਿ ਪੂਰੈ ਅਪਨੀ ਕਲ ਧਾਰੀ; ਸਭ ਘਟ ਉਪਜੀ ਦਇਆ ॥

gur poorai apanee kal dhaaree; sabh ghatt upajee deaa | Ang 618

Sant Singh KhalsaThe Perfect Guru has revealed His power, and compassion has welled up in every heart.
Manmohan SinghThe Perfect Guru has make manifest his might and in all the hearts has welled up compassion for me.
Manmohan Singh (Punjabi)ਪੂਰਨ ਗੁਰਾਂ ਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਅਤੇ ਸਾਰਿਆਂ ਦਿਲਾਂ ਅੰਦਰ ਮੇਰੇ ਲਈ ਰਹਿਮਤ ਉਤਪੰਨ ਹੋ ਗਈ ਹੈ।
Fareedkot Teekaਸਤਿਗੁਰ ਪੂਰਿਓਂ ਨੇ ਐਸੀ ਆਪਨੀ ਸਕਤੀ ਧਾਰੀ ਹੈ, ਜਿਸ ਤੇ ਸਭ ਘਟੋਂ ਮੇਂ ਦਇਆ ਉਤਪੰਨ ਹੂਈ ਹੈ, ਭਾਵ ਸੇ ਹਮਾਰੇ ਪਰ ਸਭ ਜੀਵ ਦਇਆ ਕਰਤੇ ਹੈਂ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਕਲ = ਕਲਾ, ਸੱਤਿਆ, ਤਾਕਤ। ਸਭ ਘਟ = ਸਾਰੇ ਸਰੀਰਾਂ ਵਾਸਤੇ। ਉਪਜੀ = ਪੈਦਾ ਹੋ ਗਈ ਹੈ।

SikhNet (Spanish)El Guru Perfecto ha manifestado Sus Poderes y admiro Su Compasión en cada corazón.

ਆਪੇ ਮੇਲਿ ਵਡਾਈ ਕੀਨੀ; ਕੁਸਲ ਖੇਮ ਸਭ ਭਇਆ ॥੧॥

aape mel vaddaaee keenee; kusal khem sabh bheaa |1| Ang 618

Sant Singh KhalsaBlending me with Himself, He has blessed me with glorious greatness, and I have found pleasure and happiness. ||1||
Manmohan SinghBlending me with Himself, the Lord has granted me greatness and I have obtained emancipation and all pleasure.
Manmohan Singh (Punjabi)ਮੈਨੂੰ ਆਪਣੇ ਨਾਲ ਅਭੇਦ ਕਰ ਕੇ, ਪ੍ਰਭੂ ਨੇ ਮੈਨੂੰ ਪ੍ਰਭਤਾ ਬਖਸ਼ੀ ਹੈ ਅਤੇ ਮੈਨੂੰ ਕਲਿਆਣ ਅਤੇ ਸਮੂਹ ਪ੍ਰਸੰਨਤਾ ਪ੍ਰਾਪਤ ਹੋ ਗਈਆਂ ਹਨ।
Fareedkot Teekaਪੁਨ: ਅਪਨੇ ਮੇਂ ਮੇਲਕੇ ਹਮਾਰੀ ਸੰਸਾਰ ਮੇਂ ਵਡਿਆਈ ਕਰੀ ਹੈ, ਹਮਾਰਾ ਸਭ ਪਰਵਾਰ ਸੁਖ ਅਨੰਦ ਯੁਕਤ ਭਇਆ ਹੈ॥੧॥
Prof. Sahib Singh(ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਆਪੇ = ਆਪ ਹੀ। ਮੇਲਿ = (ਪ੍ਰਭੂ-ਚਰਨਾਂ ਵਿਚ) ਮਿਲਾ ਕੇ। ਵਡਾਈ = ਉੱਚਾ ਆਤਮਕ ਦਰਜਾ। ਕੁਸਲ ਖੇਮ = ਖ਼ੁਸ਼ੀ, ਪ੍ਰਸੰਨਤਾ ॥੧॥

SikhNet (Spanish)Uniéndome en Su Ser, me bendijo con Su Gloria y me colmó de Placer y Felicidad. (1)

ਸਤਿਗੁਰੁ ਪੂਰਾ; ਮੇਰੈ ਨਾਲਿ ॥

satigur pooraa; merai naal | Ang 618

Sant Singh KhalsaThe Perfect True Guru is always with me.
Manmohan SinghThe Perfect True Guru is ever with me.
Manmohan Singh (Punjabi)ਪੂਰਨ ਸੱਚੇ ਗੁਰਾਂ ਜੀ ਹਮੇਸ਼ਾਂ ਮੈਂਡੇ ਅੰਗ ਸੰਗ ਹਨ।
Fareedkot Teekaਪੂਰਾ ਜੋ ਸਤਿਗੁਰੂ ਹੈ, ਸੋ ਰੱਛਾ ਕਰਨੇ ਕੋ ਸਦੀਵ ਮੇਰੇ ਸਾਥ ਹੈ॥
Prof. Sahib Singhਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ,
SikhNet (Spanish)El Guru Perfecto y Verdadero está siempre conmigo

ਪਾਰਬ੍ਰਹਮੁ ਜਪਿ; ਸਦਾ ਨਿਹਾਲ ॥ ਰਹਾਉ ॥

paarabraham jap; sadaa nihaal | rahaau | Ang 619

Sant Singh KhalsaMeditating on the Supreme Lord God, I am forever in ecstasy. ||Pause||
Manmohan SinghMeditating on my Transcendent Lord, I am ever jubilant. Pause.
Manmohan Singh (Punjabi)ਆਪਣੇ ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਮੈਂ ਸਦੀਵ ਹੀ ਖੁਸ਼ ਪ੍ਰਸੰਨ ਹਾਂ। ਠਹਿਰਾਉ।
Fareedkot Teekaਤਿਨੋਂ ਦ੍ਵਾਰੇ ਪਾਰਬ੍ਰਹਮ ਕੋ ਜਪ ਕੇ ਹਮ ਸਦਾ ਸੁਖੀ ਹੂਏ ਹੈਂ॥ ਰਹਾਉ ॥
Prof. Sahib Singh(ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ ਰਹਾਉ॥

ਪਦ ਅਰਥ ਜਪਿ = ਜਪ ਕੇ। ਨਿਹਾਲ = ਪ੍ਰਸੰਨ-ਚਿੱਤ ॥ਰਹਾਉ॥

SikhNet (Spanish)Meditando en el Supremo Dios Nuestro Señor vivo siempre en Éxtasis. (Pausa)

ਅੰਤਰਿ ਬਾਹਰਿ ਥਾਨ ਥਨੰਤਰਿ; ਜਤ ਕਤ ਪੇਖਉ ਸੋਈ ॥

antar baahar thaan thanantar; jat kat pekhau soee | Ang 619

Sant Singh KhalsaInwardly and outwardly, in all places and interspaces, wherever I look, He is there.
Manmohan SinghWithin and without, in peace and inter-space, where-so-ever I see, there He, the Lord, it.
Manmohan Singh (Punjabi)ਅੰਦਰ ਅਤੇ ਬਾਹਰ, ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸਾਹਿਬ ਹੈ।
Fareedkot Teeka(ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਪੁਨਾ: ਔਰ ਸਥਾਨੋਂ ਕੇ ਅੰਤਰ ਰਹਿਨੇ ਵਾਰੇ ਜੋ ਜੀਵ ਹੈਂ, ਤਿਨ ਮੇਂ ਜਹਾਂ ਕਹਾਂ (ਸੋਈ) ਵਾਹਿਗੁਰੂ ਹੀ ਦੇਖਤਾ ਹੂੰ॥
Prof. Sahib Singhਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ), ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ)।

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਸੋਈ = ਉਹ (ਪਰਮਾਤਮਾ) ਹੀ।

SikhNet (Spanish)Dentro y fuera, en el espacio interior, en el exterior, donde sea que pongo mi mirada,

ਨਾਨਕ. ਗੁਰੁ ਪਾਇਓ ਵਡਭਾਗੀ; ਤਿਸੁ ਜੇਵਡੁ. ਅਵਰੁ ਨ ਕੋਈ ॥੨॥੧੧॥੩੯॥

naanak. gur paaeo vaddabhaagee; tis jevadd. avar na koee |2|11|39| Ang 619

Sant Singh KhalsaNanak has found the Guru, by great good fortune; no one else is as great as He. ||2||11||39||
Manmohan SinghThrough the greatest good fortune, Nanak, has obtained the Guru. No one else is as great as He.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਨਾਨਕ ਨੂੰ ਗੁਰੂ ਪ੍ਰਾਪਤ ਹੋਇਆ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਵਡਭਾਗੀ ਗੁਰ ਵਾ ਵੱਡੇ ਭਾਗੋਂ ਸੇ ਪਾਇਆ ਹੈ, ਤਿਸ ਕੇ ਬਰਾਬਰ ਵੱਡਾ ਔਰ ਕੋਈ ਨਹੀਂ ਹੈ॥੨॥੧੧॥੩੯॥☬ਜਬ ਸ੍ਰੀ ਗੁਰੂ ਹਰਿਗੋਬਿੰਦ ਜੀ ਕਾ ਤਾਪ ਉੱਤਰ ਗਇਆ ਤਬ ਸ੍ਰੀ ਗੁਰੂ ਜੀ ਪ੍ਰਸੰਨ ਹੋਇਕੇ ਕਈ ਸ਼ਬਦ ਇਸੀ ਪ੍ਰਸੰਗ ਮੇਂ ਕਹਤੇ ਭਏ:
Prof. Sahib Singhਹੇ ਨਾਨਕ! (ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥੧੧॥੩੯॥

ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ। ਅਵਰੁ = ਹੋਰ ॥੨॥੧੧॥੩੯॥

SikhNet (Spanish)ahí está Él. Nanak ha encontrado al Guru, por buena fortuna, no, nadie Lo puede igualar. (2‑11‑39)
Answers quote the Granth verbatim with Ang citations. AI commentary is not Gurbani and not a religious ruling.