ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਪਾਣੀ ਪਖਾ ਪੀਸੁ ਦਾਸ ਕੈ; ਤਬ ਹੋਹਿ ਨਿਹਾਲੁ ॥
paanee pakhaa pees daas kai; tab hohi nihaal |
Sant Singh KhalsaCarry water for the Lord's slave, wave the fan over him, and grind his corn; then, you shall be happy.
Manmohan SinghCarry water for, wave over and grind corn for the Lord's slave and then shalt thou be happy.
Manmohan Singh (Punjabi)ਪ੍ਰਭੂ ਦੇ ਗੋਲੇ ਲਈ ਜਲ ਢੋ, ਉਸ ਨੂੰ ਪੱਖੀ ਝੱਲ ਅਤੇ ਉਸ ਲਈ ਪੀਹਣ ਪੀਹ ਅਤੇ ਤਦ ਤੂੰ ਖੁਸ਼ ਹੋਵੇਂਗਾ।
Fareedkot Teekaਜਬ ਪਾਣੀ ਢੋਵਣਾ ਔ ਪਖਾ ਕਰਨਾ, ਚਕੀ ਪੀਸਣ ਆਦੀ ਤੇਰੇ ਦਾਸੋਂ ਕੀ ਸੇਵਾ ਕਰੀਏ ਤਬ ਨਿਹਾਲ ਹੋ ਜਾਈਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ।ਪਦ ਅਰਥ ਪੀਸੁ = ਪੀਸਣਾ, ਪੀਹਣਾ। ਦਾਸ ਕੈ = ਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁ = ਆਨੰਦ-ਭਰਪੂਰ।
SikhNet (Spanish)Me sentiré bendecido si puedo mover el abanico a Tu Devoto,
ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ॥੧॥
raaj milakh sikadaareea; aganee meh jaal |1|
Sant Singh KhalsaBurn in the fire your power, property and authority. ||1||
Manmohan SinghBurn thou in fire Thy dominions, property and over-lordship.
Manmohan Singh (Punjabi)ਤੂੰ ਆਪਣੇ ਰਾਜਭਾਗ, ਜਾਇਦਾਦ ਅਤੇ ਚੌਧਰਪੁਣੇ ਨੂੰ ਅੱਗ ਵਿੱਚ ਸਾੜ ਸੁੱਟ।
Fareedkot Teeka(ਰਾਜ) ਹੁਕਮ ਔ (ਮਿਲਖ) ਜਗੀਰਾਂ ਜਮੀਨ ਆਦਿਕੋਂ ਸੰਯੁਗਤ ਔਰ ਜੋ ਸਰਦਾਰੀਆਂ ਹੈਂ, ਸੋ ਤੇਰੇ ਨਾਮ ਸੇ ਬਿਨਾਂ ਅਗਨੀ ਮੇਂ ਜਲਾਈਏ॥੧॥
Prof. Sahib Singhਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ॥੧॥ਪਦ ਅਰਥ ਮਿਲਖ = ਭੂਇਂ (ਦੀ ਮਾਲਕੀ)। ਜਾਲੁ = ਸਾੜ ਦੇ ॥੧॥
SikhNet (Spanish)traerle agua y molerle maíz, oh Señor, echaría mis propiedades al fuego.(1)
ਸੰਤ ਜਨਾ ਕਾ ਛੋਹਰਾ; ਤਿਸੁ ਚਰਣੀ ਲਾਗਿ ॥
sant janaa kaa chhoharaa; tis charanee laag |
Sant Singh KhalsaGrasp hold of the feet of the servant of the humble Saints.
Manmohan SinghThe servant of the holy men; repair thou to his feet.
Manmohan Singh (Punjabi)ਨੇਕ ਇਨਸਾਨ ਦਾ ਨੌਕਰ, ਤੂੰ ਉਸ ਦੇ ਪੈਰੀ ਢਹਿ ਪਉ।
Fareedkot Teekaਹੇ ਵਾਹਿਗੁਰੂ! ਤੇਰੇ ਸੰਤ ਜਨਾਂ ਕਾ (ਛੋਹਰਾ) ਬਾਲਕ, ਭਾਵ ਛੋਟੇ ਸੇਵਕ ਜੋ ਹੈਂ, ਤਿਸ ਕੇ ਚਰਣੀ ਲਾਗੋਂ॥
Prof. Sahib Singhਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ।ਪਦ ਅਰਥ ਛੋਹਰਾ = ਮੁੰਡਾ, ਨੌਕਰ।
SikhNet (Spanish)Me voy a aferrar a los Pies del Sirviente de Tu Santo.
ਮਾਇਆਧਾਰੀ ਛਤ੍ਰਪਤਿ; ਤਿਨੑ ਛੋਡਉ ਤਿਆਗਿ ॥੧॥ ਰਹਾਉ ॥
maaeaadhaaree chhatrapat; tina chhoddau tiaag |1| rahaau |
Sant Singh KhalsaRenounce and abandon the wealthy, the regal overlords and kings. ||1||Pause||
Manmohan SinghThe wealthy men and the Lords of umbrella and throne; abandon and forsake thou them. Pause.
Manmohan Singh (Punjabi)ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ; ਉਨ੍ਹਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ। ਠਹਿਰਾਉ।
Fareedkot Teekaਮਾਇਆਧਾਰੀ (ਛਤ੍ਰਪਤਿ) ਚਕ੍ਰਵਰਤੀ ਰਾਜਾ ਭੀ ਹੋਵੇ, ਪਰੰਤੂ ਤੇਰੇ ਨਾਮ ਸੇ ਬਿਨਾਂ ਜਾਨ ਕਰ ਤਿਸ ਕੋ ਤਿਆਗ ਛੋਡੂੰ॥੧॥ ਰਹਾਉ ॥
Prof. Sahib Singh(ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ॥੧॥ ਰਹਾਉ ॥ਪਦ ਅਰਥ ਛਤ੍ਰਪਤਿ = ਰਾਜੇ, ਛਤ੍ਰ ਦੇ ਮਾਲਕ ॥੧॥ ਰਹਾਉ ॥
SikhNet (Spanish)Voy a abandonar a los ricos aunque sean los regidores de la Tierra.(1-Pausa)
ਸੰਤਨ ਕਾ ਦਾਨਾ ਰੂਖਾ; ਸੋ ਸਰਬ ਨਿਧਾਨ ॥
santan kaa daanaa rookhaa; so sarab nidhaan |
Sant Singh KhalsaThe dry bread of the Saints is equal to all treasures.
Manmohan SinghThe dry dread of the saints, that is equal to all the treasures.
Manmohan Singh (Punjabi)ਸਾਧੂਆਂ ਦੀ ਰੁੱਖੀ ਰੋਟੀ, ਉਹ ਸਾਰਿਆਂ ਖਜਾਨਿਆਂ ਦੇ ਤੁੱਲ ਹੈ।
Fareedkot Teekaਐਸੇ ਤੇਰੇ ਸੰਤ ਜਨੋਂ ਕਾ (ਦਾਨਾ ਰੂਖਾ) ਰੁਖਾ ਅੰਨ ਜੋ ਹੈ, ਸੋ ਸਰਬ (ਨਿਧਾਨ) ਨਿਧੀਓਂ ਕਾ ਘਰ ਹੈ। ਭਾਵ ਇਹ ਤਿਸ ਅੰਮ੍ਰਿਤ ਭੋਜਨ ਕੇ ਛਕਨੇ ਸੇ ਤੇਰੇ ਚਰਣੋਂ ਮੇਂ ਚਿਤ ਲਾਗਤਾ ਹੈ॥
Prof. Sahib Singhਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ)।ਪਦ ਅਰਥ ਦਾਨਾ = ਅੰਨ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ।
SikhNet (Spanish)El pan sin nata de los Santos para mí es el Éxtasis,
ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥੨॥
grihi saakat chhateeh prakaar; te bikhoo samaan |2|
Sant Singh KhalsaThe thirty-six tasty dishes of the faithless cynic, are just like poison. ||2||
Manmohan SinghThirty-six sorts of dishes in the house of the mammon-worshipper; they are like poison.
Manmohan Singh (Punjabi)ਮਾਇਆ ਦੇ ਉਪਾਸ਼ਕ ਦੇ ਘਰ ਛੱਤੀ ਕਿਸਮਾਂ ਦੇ ਭੋਜਨ; ਉਹ ਜ਼ਹਿਰ ਦੀ ਮਾਨਿੰਦ ਹਨ।
Fareedkot Teekaਜੋ ਤੇਰੇ ਤੇ ਬੇਮੁਖ ਪੁਰਖ ਹੈਂ ਤਿਸ ਕੇ ਘਰ ਕੇ ਛਤੀਹ ਪ੍ਰਕਾਰ ਕੇ ਭੋਜਨ ਜਹਰ ਕੇ ਸਮਾਨ ਹੈਂ। ਭਾਵ ਇਹ ਤਿਸ ਮਨਮੁਖ ਕੇ ਭੋਜਨ ਸੇ ਮਨ ਕੁਕਰਮੋਂ ਮੇਂ ਪ੍ਰਵਿਰਤ ਹੋ ਕਰ ਦੁਖ ਪਾਵਤਾ ਹੈ। ਸਾਖੀ ਏਮਨਾਵਾਦ ਕੀ ਭਾਈ ਲਾਲੋ ਕੇ ਭੋਜਨ ਸੇ ਦੂਧ ਔ ਭਾਗੋ ਖਤ੍ਰੀ ਕੇ ਭੋਜਨ ਸੇ ਰਕਤ ਦਿਖਲਾਈ॥੨॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ॥੨॥ਪਦ ਅਰਥ ਗ੍ਰਿਹਿ = ਘਰ ਵਿਚ। ਸਾਕਤ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤ = ਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰ = ਛੱਤੀ ਕਿਸਮਾਂ ਦੇ (ਭੋਜਨ)। ਬਿਖੁ = ਜ਼ਹਿਰ। ਸਮਾਨ = ਬਰਾਬਰ, ਵਰਗੇ ॥੨॥
SikhNet (Spanish)y si el amante de Maya tiene miles de comodidades que ofrecer, para mí son como veneno. (2)
ਭਗਤ ਜਨਾ ਕਾ ਲੂਗਰਾ ਓਢਿ; ਨਗਨ. ਨ ਹੋਈ ॥
bhagat janaa kaa loogaraa odt; nagan. na hoee |
Sant Singh KhalsaWearing the old blankets of the humble devotees, one is not naked.
Manmohan SinghWearing the Old blanket of the pious persons, the mortal becomes not naked.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਪੁਰਾਣੀ ਕੰਬਲੀ ਨੂੰ ਓੜ੍ਹ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ।
Fareedkot Teekaਪੁਨਾ: ਤੇਰੇ ਭਗਤ ਜਨਾਂ ਕਾ (ਲੂਗਰਾ) ਜੋ ਕੰਮਲੀ ਆਦੀ ਮੋਟਾ ਬਸਤਰ ਫਟਿਆ ਹੂਆ ਕੰਨੀਆਂ ਸੇ ਰਹਿਤ ਭੀ ਹੋਵੇ, ਤਿਸ ਕੇ ਓਢਨੇ ਕਰ ਕੇ ਦੋਨੋਂ ਲੋਕੋਂ ਵਿਖੇ ਨਗਨ ਨਹੀਂ ਹੋਈਤਾ ਹੈ। ਭਾਵ ਇਹ ਤਿਸ ਕੋ ਪਹਰ ਕਰ ਤੇਰੇ ਵਿਖੇ ਮਨ ਲਾਗਤਾ ਹੈ। ਪੁਨਾਂ ਜਿਸ ਤੇ ਦੋ ਲੋਕਨ ਮੇਂ ਪਤਿਸ਼ਟਾ ਕੋ ਪਾਈਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ।ਪਦ ਅਰਥ ਲੂਗਰਾ = ਪਾਟੀ ਹੋਈ ਲੋਈ। ਓਢਿ = ਪਹਿਨ ਕੇ।
SikhNet (Spanish)Si uno se adorna con el gastado sarape de los Santos, nunca estará desnudo,
ਸਾਕਤ ਸਿਰਪਾਉ ਰੇਸਮੀ; ਪਹਿਰਤ ਪਤਿ ਖੋਈ ॥੩॥
saakat sirapaau resamee; pahirat pat khoee |3|
Sant Singh KhalsaBut by putting on the silk clothes of the faithless cynic, one loses one's honor. ||3||
Manmohan SinghHe loses his honour by putting on the silken raiment of the mammon-worshipper.
Manmohan Singh (Punjabi)ਉਹ ਮਾਇਆ ਦੇ ਪੁਜਾਰੀ ਦੀ ਪੱਟ ਦੀ ਪੁਸ਼ਾਕ ਪਹਿਨ ਕੇ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
Fareedkot Teekaਤੇਰੇ ਬੇਮੁਖ ਸਾਕਤ ਪੁਰਸੋਂ ਕਾ ਰੇਸ਼ਮੀ ਸਿਰੋਪਾਉ ਭੀ ਹੋਵੇ, ਪਰੰਤੂ ਤਿਸ ਕੇ ਪਹਿਰਣੇ ਸੇ ਦੋ ਲੋਕਨ ਮੇਂ ਪਤਿ ਖੋਈਤੀ ਹੈ। ਭਾਵ ਇਹ ਤਿਸ ਕੋ ਪਹਰ ਕਰ ਮਨ ਤੇਰੇ ਸੇ ਭੂਲ ਕਰ ਵਿਕਾਰੀ ਹੋ ਜਾਤਾ ਹੈ॥੩॥
Prof. Sahib Singhਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ ॥੩॥ਪਦ ਅਰਥ ਸਿਰਪਾਉ = ਸਿਰੋਪਾ। ਪਤਿ = ਇੱਜ਼ਤ। ਖੋਈ = ਗਵਾ ਲਈ ॥੩॥
SikhNet (Spanish)pero con los ropajes de seda de los cínicos sin Fe, uno pierde su Honor.(3)
ਸਾਕਤ ਸਿਉ ਮੁਖਿ ਜੋਰਿਐ; ਅਧ ਵੀਚਹੁ ਟੂਟੈ ॥
saakat siau mukh joriai; adh veechahu ttoottai |
Sant Singh KhalsaFriendship with the faithless cynic breaks down mid-way.
Manmohan SinghThe friendship contracted with an infidel is dissolved half-way.
Manmohan Singh (Punjabi)ਅਧਰਮੀ ਨਾਲ ਲਾਈ ਹੋਈ ਯਾਰੀ ਦੀ ਅੱਧ-ਵਿਚਾਲਿਓ ਹੀ ਤੋੜ-ਵਿਛੋੜੀ ਹੋ ਜਾਂਦੀ ਹੈ।
Fareedkot Teekaਪੁਨਾ: ਸਾਕਤੋਂ ਕੇ ਸਾਥ ਮੁਖ ਜੋੜਨੇ ਸੇ ਅਰਥਾਤ ਤਿਨ ਕੀ ਸੰਗਤ ਕਰਨੇ ਸੇ ਤਿਨ ਕਾ ਪ੍ਰੇਮ ਅਧਬੀਚ ਤੇ ਹੀ ਟੂਟ ਜਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ।ਪਦ ਅਰਥ ਸਿਉ = ਨਾਲ। ਮੁਖਿ ਜੋਰਿਐ = ਜੇ ਮੂੰਹ ਜੋੜਿਆ ਜਾਏ, ਜੇ ਮੇਲ-ਜੋਲ ਰੱਖਿਆ ਜਾਏ।
SikhNet (Spanish)La amistad con el cínico Manmukj, no va a durar,
ਹਰਿ ਜਨ ਕੀ ਸੇਵਾ ਜੋ ਕਰੇ; ਇਤ ਊਤਹਿ ਛੂਟੈ ॥੪॥
har jan kee sevaa jo kare; it aooteh chhoottai |4|
Sant Singh KhalsaBut whoever serves the humble servants of the Lord, is emancipated here and hereafter. ||4||
Manmohan SinghWho-so-ever serves God's slave is emancipate here and here after.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਟਹਿਲ ਸੇਵਾ ਕਰਦਾ ਹੈ, ਉਹ ਏਥੇ ਅਤੇ ਓਥੇ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਜੋ ਪੁਰਸ਼ ਤੇਰੇ (ਹਰਿ ਜਨ) ਸੰਤ ਜਨੋਂ ਕੀ ਸੇਵਾ ਕਰਤਾ ਹੈ, ਸੋ ਲੋਕ ਪਰਲੋਕ ਮੇਂ ਸਰਬ ਦੁਖੋਂ ਔ ਬੰਧਨੋਂ ਸੇ ਛੂਟ ਜਾਤਾ ਹੈ॥੪॥
Prof. Sahib Singhਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ ॥੪॥ਪਦ ਅਰਥ ਇਤ ਊਤਹਿ = ਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ ॥੪॥
SikhNet (Spanish)pero si uno sirve al Devoto del Señor es emancipado aquí y aquí después.(4)
ਸਭ ਕਿਛੁ ਤੁਮੑ ਹੀ ਤੇ ਹੋਆ; ਆਪਿ ਬਣਤ ਬਣਾਈ ॥
sabh kichh tuma hee te hoaa; aap banat banaaee |
Sant Singh KhalsaEverything comes from You, O Lord; You Yourself created the creation.
Manmohan SinghEverything has emanated from Thee O Lord, Thou Thyself hast created the creation.
Manmohan Singh (Punjabi)ਹਰ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਸਭ ਕਿਛ ਤੁਮਾਰੇ ਤੇ ਹੀ ਹੂਆ ਹੈ ਔ ਆਪ ਹੀ ਤੈਂਨੇ ਸਰਬ ਪ੍ਰਕਾਰ ਤੇ ਸੰਸਾਰ ਕੀ ਬਨਾਵਟ ਬਨਾਈ ਹੈ, ਭਾਵ ਸੇ ਸਰਬ ਕਾ ਸੁਆਮੀ ਤੂਹੀਂ ਹੈਂ॥
Prof. Sahib Singh(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ।ਪਦ ਅਰਥ ਤੇ = ਤੋਂ। ਬਣਤ = ਰਚਨਾ।
SikhNet (Spanish)Todo viene de Ti, oh Señor, pues eres el Creador de la creación,
ਦਰਸਨੁ ਭੇਟਤ ਸਾਧ ਕਾ; ਨਾਨਕ ਗੁਣ ਗਾਈ ॥੫॥੧੪॥੪੪॥
darasan bhettat saadh kaa; naanak gun gaaee |5|14|44|
Sant Singh KhalsaBlessed with the Blessed Vision of the Darshan of the Holy, Nanak sings the Glorious Praises of the Lord. ||5||14||44||
Manmohan SinghBlessed with the saints' vision Nanak sings God's praise.
Manmohan Singh (Punjabi)ਸੰਤਾਂ ਦਾ ਦੀਦਾਰ ਪਾ ਕੇ ਨਾਨਕ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਾਰੀ ਤੇਰੇ ਪਾਸ ਇਹੀ ਬੇਨਤੀ ਹੈ, ਸੋ ਐਸੇ ਤੇਰੇ ਸੰਤ ਜਨੋਂ ਕੇ ਦਰਸਨ ਕਾ (ਭੇਟਤ) ਮਿਲਾਪ ਕਰ ਤੇਰੇ ਗੁਣਾਂ ਕੋ ਮੇਂ ਨਿਤ ਗਾਇਨ ਕਰਤਾ ਰਹੂੰ॥੫॥੧੪॥੪੪॥☬ਪੁਨਾ ਤਿਸ ਸੁਆਮੀ ਪਾਸੋਂ ਗੁਨ ਜਾਚਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ ॥੫॥੧੪॥੪੪॥ਪਦ ਅਰਥ ਦਰਸਨੁ ਭੇਟਤ = ਦਰਸ਼ਨ ਕਰਦਿਆਂ। ਭੇਟਤ = ਪਰਸਿਆਂ। ਸਾਧੂ = ਗੁਰੂ। ਗਾਈ = ਗਾਈਂ, ਮੈਂ ਗਾਵਾਂ ॥੫॥੧੪॥੪੪॥
SikhNet (Spanish)Bendecido con la Preciosa Visión del Darshan de los Santos, Nanak canta las Gloriosas Alabanzas del Señor. (5-14-44)