ੴ

ਸਿੱਖਬਾਣੀ · SikhBani

ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥

mundhe soohaa paraharahu laal karahu seegaar
Guru Amardas Ji ਗੁਰੂ ਅਮਰਦਾਸ ਜੀ · Raag Soohee · Ang 787 · 5 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮੁੰਧੇ ਸੂਹਾ ਪਰਹਰਹੁ; ਲਾਲੁ ਕਰਹੁ ਸੀਗਾਰੁ ॥

mundhe soohaa paraharahu; laal karahu seegaar |

Sant Singh KhalsaO bride, forsake your red dress, and decorate yourself with the crimson color of His Love.
Manmohan SinghO bride, forsake thou the red-robe and embellish thyself with scarlet colour.
Manmohan Singh (Punjabi)ਹੇ ਸਹੇਲੀਏ! ਤੂੰ ਰੱਤਾ ਵੇਸ ਤਿਆਗ ਦੇ ਅਤੇ ਗੁਲਾਨਾਰੀ ਰੰਗ ਨਾਲ ਆਪਣੇ ਆਪ ਨੂੰ ਸ਼ਸ਼ੋਭਤ ਕਰ।
Fareedkot Teekaਹੇ ਜਗਿਆਸੂ ਰੂਪ ਇਸਤ੍ਰੀਏ! ਵਿਸਿਓਂ ਕੌ ਤਿਆਗ ਅਰ ਸਾਧਨ ਰੂਪ ਲਾਲ ਪ੍ਰੇਮ ਕਾ ਸ਼ੀਂਗਾਰ ਕਰ॥
Prof. Sahib Singhਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ।

ਪਦ ਅਰਥ ਮੁੰਧੇ = ਹੇ ਇਸਤ੍ਰੀਏ! ਪਰਹਰਹੁ = ਛੱਡ ਦੇਹ।

SikhNet (Spanish)Oh esposa, deja tus vestidos falsos y utiliza el Vestido Eterno del Señor.

ਆਵਣ ਜਾਣਾ ਵੀਸਰੈ; ਗੁਰਸਬਦੀ ਵੀਚਾਰੁ ॥

aavan jaanaa veesarai; gurasabadee veechaar |

Sant Singh KhalsaYour comings and goings shall be forgotten, contemplating the Word of the Guru's Shabad.
Manmohan SinghReflecting over the Guru's hymns, thine coming and going shall cease.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ, ਤੇਰਾ ਆਉਣੇ ਤੇ ਜਾਣਾ ਮੁੱਕ ਜਾਏਗਾ।
Fareedkot Teekaਜੋ ਗੁਰਾਂ ਕੇ ਉਪਦੇਸ਼ ਕਰ ਕੇ ਬੀਚਾਰ ਕਰੇ ਤੌ ਜਨਮ ਮਰਣ (ਵੀਸਰੈ) ਦੂਰ ਹੋਵੇਗਾ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
SikhNet (Spanish)Tus idas y venidas cesarán y meditarás en la Palabra del Guru.

ਮੁੰਧ ਸੁਹਾਵੀ ਸੋਹਣੀ; ਜਿਸੁ ਘਰਿ ਸਹਜਿ ਭਤਾਰੁ ॥

mundh suhaavee sohanee; jis ghar sehaj bhataar |

Sant Singh KhalsaThe soul-bride is adorned and beautiful; the Celestial Lord, her Husband, abides in her home.
Manmohan SinghAdorned and beauteous is the bride, in whose home, the Lord her Groom abides.
Manmohan Singh (Punjabi)ਸ਼ਸ਼ੋਭਤ ਅਤੇ ਸੁੰਦਰ ਹੈ ਉਹ ਪਤਨੀ, ਜਿਸ ਦੇ ਧਾਮ ਅੰਦਰ ਪ੍ਰਭੂ ਉਸ ਦਾ ਪਤੀ ਵਸਦਾ ਹੈ।
Fareedkot Teekaਵਹੁ ਇਸਤ੍ਰੀ ਸੋਭਾ ਯੁਕਤ ਹੈ, ਭਾਵ ਸਭ ਮੇਂ ਉਸਤਤੀ ਹੈ ਔ ਗੁਣੋਂ ਕਰ ਕੇ ਸੁੰਦਰ ਹੈ, ਜਿਸ ਕੇ (ਘਰਿ) ਰਿਦੇ ਮੇਂ ਸਾਂਤ ਸਰੂਪ ਪਰਮੇਸਰ ਪਤੀ ਹੈ॥
Prof. Sahib Singhਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,

ਪਦ ਅਰਥ ਘਰਿ = ਹਿਰਦੇ ਵਿਚ। ਸਹਜਿ = ਸਹਿਜ ਅਵਸਥਾ ਦੇ ਕਾਰਣ।

SikhNet (Spanish)La esposa es bella, si, en la paz de su mente, el Señor viene a habitar.

ਨਾਨਕ. ਸਾ ਧਨ ਰਾਵੀਐ; ਰਾਵੇ ਰਾਵਣਹਾਰੁ ॥੨॥

naanak. saa dhan raaveeai; raave raavanahaar |2|

Sant Singh KhalsaO Nanak, the bride ravishes and enjoys Him; and He, the Ravisher, ravishes and enjoys her. ||2||
Manmohan SinghNanak, the bride makes merry and the Enjoyer enjoys her.
Manmohan Singh (Punjabi)ਨਾਨਕ ਸਹੇਲੀ ਮੌਜਾਂ ਮਾਣਦੀ ਹੈ ਅਤੇ ਮਾਣਨਹਾਰ ਉਸ ਨੂੰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਜੀਵ ਰੂਪ ਇਸਤ੍ਰੀ ਅਭੇਦ ਕਰੀਤੀ ਹੈ, ਜੋ (ਰਾਵਣਹਾਰ) ਵਾਹਿਗੁਰੂ ਕੇ ਨਾਮ ਕੋ ਜਪਤੀ ਹੈ॥੨॥☬ਪੁਨਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਪਦ ਅਰਥ ਸਾਧਨ = ਇਸਤ੍ਰੀ। ਰਾਵੀਐ = ਮਾਣੀਦੀ ਹੈ। ਰਾਵਣਹਾਰੁ = ਚੋਜੀ, ਅਨੰਦੀ ਪ੍ਰਭੂ ॥੨॥

SikhNet (Spanish)Dice Nanak, si el Señor Bondadoso goza de su esposa, eso en Verdad la convierte en la Esposa verdadera.(2)
Answers quote the Granth verbatim with Ang citations. AI commentary is not Gurbani and not a religious ruling.