ੴ

ਸਿੱਖਬਾਣੀ · SikhBani

ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥

soohavee soohaa ves chhadd too taa pir lagee piaar
Guru Amardas Ji ਗੁਰੂ ਅਮਰਦਾਸ ਜੀ · Raag Soohee · Ang 786, 787 · 7 lines
Translations

ਸਲੋਕੁ ਮਃ ੩ ॥

salok mahalaa 3 | Ang 786

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸੂਹਵੀਏ. ਸੂਹਾ ਵੇਸੁ ਛਡਿ ਤੂ; ਤਾ ਪਿਰ ਲਗੀ ਪਿਆਰੁ ॥

soohavee. soohaa ves chhadd too; taa pir lagee piaar | Ang 786

Sant Singh KhalsaO red-robed woman, discard your red dress, and then, you shall come to love your Husband Lord.
Manmohan SinghO red-robed woman, cast thou off thy red garb, then shalt thou come to profess love for thy Spouse.
Manmohan Singh (Punjabi)ਹੇ ਰਤੇ ਭੇਸ ਵਾਲੀਏ ਤ੍ਰੀਮਤੇ! ਤੂੰ ਆਪਣੇ ਰੱਤੇ ਕਪੜੇ ਲਾਹ ਦੇ, ਤਦ ਹੀ ਤੇਰੀ ਮੁਹੱਬਤ ਭਰਤੇ ਨਾਲ ਪਵੇਗੀ।
Fareedkot Teekaਹੇ ਵਿਸ਼ੇ ਪਰਾਇਣੇ! ਵਿਸ਼ਿਯੋਂ ਕਾ ਭੇਖ ਦੰਭ ਔ ਸਕਾਮਤਾ ਤੂੰ ਛੋਡ ਦੇਵੇਗੀ ਤੌ ਤੇਰਾ ਪਿਆਰ ਪਤੀ ਮੇਂ ਲਗੇਗਾ॥
Prof. Sahib Singhਹੇ ਕਸੁੰਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ, ਤਾਂ ਹੀ ਤੇਰਾ ਆਪਣੇ ਪਤੀ-ਪ੍ਰਭੂ ਨੂੰ ਪਿਆਰ ਬਣੇਗਾ।

ਪਦ ਅਰਥ ਸੂਹਵੀਏ = ਹੇ ਕਸੁੰਭੇ ਰੰਗ ਨਾਲ ਪਿਆਰ ਕਰਨ ਵਾਲੀਏ!

SikhNet (Spanish)Oh esposa, deja ya tu vestido de novia y ama a tu Dios, así obtendrás a tu Señor Esposo.

ਸੂਹੈ ਵੇਸਿ. ਪਿਰੁ ਕਿਨੈ, ਨ ਪਾਇਓ; ਮਨਮੁਖਿ ਦਝਿ ਮੁਈ ਗਾਵਾਰਿ ॥

soohai ves. pir kinai, na paaeo; manamukh dajh muee gaavaar | Ang 787

Sant Singh KhalsaBy wearing her red dress, no one has found her Husband Lord; the self-willed manmukh is burnt to death.
Manmohan SinghThrough the red-robe of mammon, none has attained to her Groom and the unwise apostate is burnt to death.
Manmohan Singh (Punjabi)ਮਾਇਆ ਦੇ ਰੱਤੇ ਲਿਬਾਸ ਰਾਹੀਂ ਕਿਸੇ ਨੂੰ ਭੀ ਉਸ ਦਾ ਕੰਤ ਪਰਾਪਤ ਨਹੀਂ ਹੋਇਆ ਅਤੇ ਬੇਸਮਝ ਅਧਰਮਣ ਸੜ ਕੇ ਮਰ ਜਾਂਦੀ ਹੈ।
Fareedkot Teekaਵਿਸ਼ੈ ਪਰਾਇਣ ਹੋ ਕਰ ਪਤੀ ਕੋ ਕਿਸੇ ਨਹੀਂ ਪਾਇਆ ਹੈ, ਮਨਮੁਖ ਇਸਤ੍ਰੀ ਮੂਰਖਤਾ ਕਰ ਕੇ ਵਿਸੇ ਅਗਨੀ ਮੇਂ ਜਲ ਮੂਈ ਹੈ॥
Prof. Sahib Singhਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ੍ਰੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ।

ਪਦ ਅਰਥ ਸੂਹਾ ਵੇਸੁ = ਚੁਹਚੁਹੇ ਰੰਗ ਵਾਲਾ ਵੇਸ, ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਚਾਉ। ਦਝਿ = ਸੜ ਕੇ। ਗਾਵਾਰਿ = ਗਵਾਰਨ।

SikhNet (Spanish)Usando la túnica roja, nadie ha encontrado a su Señor Esposo, el voluntarioso Manmukj es destruido en la hoguera.

ਸਤਿਗੁਰਿ ਮਿਲਿਐ. ਸੂਹਾ ਵੇਸੁ ਗਇਆ; ਹਉਮੈ ਵਿਚਹੁ ਮਾਰਿ ॥

satigur miliai. soohaa ves geaa; haumai vichahu maar | Ang 787

Sant Singh KhalsaMeeting the True Guru, she discards her red dress, and eradicates egotism from within.
Manmohan SinghMeeting with the True Guru, the mortal casts off the red robe of wealth and eradicates his ego from within him.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਪ੍ਰਾਣੀ ਧਨ-ਦੌਲਤ ਦੇ ਰੱਤੇ ਬਸਤ੍ਰ ਲਾਹ ਸੁੱਟਦਾ ਹੈ ਅਤੇ ਆਪਣੇ ਅੰਦਰੋਂ ਆਪਣ ਹੰਕਾਰ ਨੂੰ ਮਾਰ ਸੁੱਟਦਾ ਹੈ।
Fareedkot Teekaਸਤਿਗੁਰੋਂ ਕੇ ਮਿਲਣੇ ਸੇ ਜਿਨ ਕਾ (ਸੂਹਾ ਵੇਸੁ) ਦੰਭਾਦਿ ਗਿਆ ਹੈ ਔ ਤਿਨਾਂ ਨੇ ਹੰਤਾ ਮਮਤਾ ਕੋ ਮਾਰਿਆ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ।
SikhNet (Spanish)Encontrando al Verdadero Guru ella abandona su vestimenta roja y su egoísmo interior.

ਮਨੁ ਤਨੁ ਰਤਾ ਲਾਲੁ ਹੋਆ; ਰਸਨਾ ਰਤੀ ਗੁਣ ਸਾਰਿ ॥

man tan rataa laal hoaa; rasanaa ratee gun saar | Ang 787

Sant Singh KhalsaHer mind and body are imbued with the deep red color of His Love, and her tongue is imbued, singing His Praises and excellences.
Manmohan SinghUttering the Lord's praises, the soul and body are imbued deep scarlet and tongue too is rendered vermilion.
Manmohan Singh (Punjabi)ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਆਤਮਾ ਤੇ ਦੇਹ ਗੂੜ੍ਹੇ ਗੁਲਾਨਾਰੀ ਰੰਗੇ ਜਾਂਦੇ ਹਨ, ਅਤੇ ਜੀਭ੍ਹਾ ਭੀ ਸੁਰਖ ਹੋ ਜਾਂਦੀ ਹੈ।
Fareedkot Teekaਉਨ ਕਾ ਮਨ ਤਨ ਪ੍ਰੇਮ ਸੇ (ਰਤਾ ਲਾਲੁ) ਆਨੰਦ ਹੂਆ ਹੈ ਔ ਰਸਨਾ ਪਰਮੇਸਰ ਕੇ ਗੁਣ ਸਮਾਂਲਣੇ ਮੇਂ ਰਤੀ ਹੈ॥
Prof. Sahib Singhਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ।

ਪਦ ਅਰਥ ਗੁਣ ਸਾਰਿ = ਪ੍ਰਭੂ ਦੇ ਗੁਣ ਚੇਤੇ ਕਰ ਕੇ।

SikhNet (Spanish)El cuerpo y la mente se tiñen del rojo verdadero cuando la lengua está imbuida cantando Sus Alabanzas y Excelencias. Así uno se convierte en la Esposa eterna del Señor.

ਸਦਾ ਸੋਹਾਗਣਿ ਸਬਦੁ ਮਨਿ; ਭੈ ਭਾਇ ਕਰੇ ਸੀਗਾਰੁ ॥

sadaa sohaagan sabad man; bhai bhaae kare seegaar | Ang 787

Sant Singh KhalsaShe becomes His soul-bride forever, with the Word of the Shabad in her mind; she makes the Fear of God and the Love of God her ornaments and decorations.
Manmohan SinghEnshrining the Name in her mind and making the decoration of the Lord's fear and love she becomes true bride for aye.
Manmohan Singh (Punjabi)ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਦਾ ਹਾਰ-ਸ਼ਿੰਗਾਰ ਲਾ ਕੇ ਉਹ ਉਸ ਦੀ ਹਮੇਸ਼ਾਂ ਲਈ ਸੱਚੀ ਪਤਨੀ ਹੋ ਜਾਂਦੀ ਹੈ।
Fareedkot Teekaਜਿਸ ਕੇ ਮਨ ਮੇਂ ਗੁਰੋਂ ਕਾ ਉਪਦੇਸ਼ ਹੈ ਅਰ ਪਰਮੇਸਰ ਕਾ ਭੈ ਹੈ ਔ ਪ੍ਰੇਮ ਕਾ ਸ਼ੀਂਗਾਰ ਕਰਤੀ ਹੈਂ, ਸੋ ਜੀਵ ਰੂਪ ਇਸਤ੍ਰੀ ਸੁਹਾਗਣੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ।
SikhNet (Spanish)Teniendo la Palabra del Shabd en su mente, uno adorna su ser con el Temor y el Amor de Dios.

ਨਾਨਕ. ਕਰਮੀ ਮਹਲੁ ਪਾਇਆ; ਪਿਰੁ ਰਾਖਿਆ ਉਰ ਧਾਰਿ ॥੧॥

naanak. karamee mehal paaeaa; pir raakhiaa ur dhaar |1| Ang 787

Sant Singh KhalsaO Nanak, by His Merciful Grace, she obtains the Mansion of the Lord's Presence, and keeps Him enshrined in her heart. ||1||
Manmohan SinghNanak by His grace, the bride attains to her Beloved's mansion and keeps Him clasped to her heart.
Manmohan Singh (Punjabi)ਨਾਨਕ ਉਸ ਦੀ ਰਹਿਮਤ ਦੁਆਰਾ ਮੁੰਧ ਅਤੇ ਪ੍ਰੀਤਮ ਦੇ ਮੰਦਰ ਨੂੰ ਪਰਾਪਤ ਕਰ ਲੈਂਦੀ ਹੈ ਅਤੇ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਤਮ ਕਰਮੋਂ ਕਰ ਕੇ ਜਿਸ ਨੇ ਪਿਰੀ ਕੇ ਸਰੂਪ ਕੋ ਪਾਇਆ ਹੈ ਤਿਸਨੇ ਰਿਦੇ ਮੇਂ ਧਾਰ ਰਖਾ ਹੈ, ਭਾਵ ਏਕ ਪਲ ਭੀ ਨਹੀਂ ਭੂਲਤੀ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ॥੧॥

ਪਦ ਅਰਥ ਕਰਮੀ = ਪ੍ਰਭੂ ਦੀ ਮਿਹਰ ਨਾਲ। ਉਰ = ਹਿਰਦਾ ॥੧॥

SikhNet (Spanish)Dice Nanak, por Su Misericordiosa Gracia, ella obtiene la Mansión de la Presencia del Señor y Lo conserva enaltecido en su corazón.(1)
Answers quote the Granth verbatim with Ang citations. AI commentary is not Gurbani and not a religious ruling.