ੴ

ਸਿੱਖਬਾਣੀ · SikhBani

ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥

tapaa na hovai andrahu lobhee nit maaeaa no firai...
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 315, 316 · 12 lines
Translations

ਸਲੋਕ ਮਃ ੪ ॥

salok mahalaa 4 | Ang 315

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਤਪਾ ਨ ਹੋਵੈ, ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ ਜਜਮਾਲਿਆ ॥

tapaa na hovai, andrahu lobhee; nit maaeaa no firai jajamaaliaa | Ang 315

Sant Singh KhalsaHe is not a penitent, who is greedy within his heart, and who constantly chases after Maya like a leper.
Manmohan SinghHe is not a penitent, whose heart is greedy and who ever hankers after wealth like a leper.
Manmohan Singh (Punjabi)ਉਹ ਤਪੱਸਵੀ ਨਹੀਂ ਜਿਸ ਦਾ ਦਿਲ ਲਾਲਚੀ ਹੈ, ਅਤੇ ਜਿਹੜਾ ਕੋੜ੍ਹੀ ਦੀ ਤਰ੍ਹਾਂ ਸਦਾ ਦੌਲਤ ਮਗਰ ਭਟਕਦਾ ਫਿਰਦਾ ਹੈ।
Fareedkot Teekaਅੰਤਰ ਸੇ ਲੋਭੀ ਤਪਾ ਨਹੀਂ ਹੋਤਾ, ਤ੍ਰਿਸ਼ਨਾ ਕਾ (ਜਜਮਾਲਿਆ) ਦਬਾਇਆ ਹੂਆ ਨਿਤ ਮਾਇਆ ਕੋ ਫਿਰਤਾ ਹੈ॥
Prof. Sahib Singhਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ।

ਪਦ ਅਰਥ ਜਜਮਾਲਿਆ = ਕੋਹੜੀ।

SikhNet (Spanish)Un asceta no debe ser avaro y añorar a Maya como ocurre con la gente maldita.

ਅਗੋ ਦੇ ਸਦਿਆ, ਸਤੈ ਦੀ ਭਿਖਿਆ ਲਏ ਨਾਹੀ; ਪਿਛੋ ਦੇ ਪਛੁਤਾਇ ਕੈ, ਆਣਿ ਤਪੈ. ਪੁਤੁ ਵਿਚਿ ਬਹਾਲਿਆ ॥

ago de sadiaa, satai dee bhikhiaa le naahee; pichho de pachhutaae kai, aan tapai. put vich bahaaliaa | Ang 315

Sant Singh KhalsaWhen this penitent was first invited, he refused our charity; but later he repented and sent his son, who was seated in the congregation.
Manmohan SinghWhen he was first called he declined to accept the esteemed alms but repenting afterwards he brought his son and seated him amongst the assemblage.
Manmohan Singh (Punjabi)ਜਦੋਂ ਉਸ ਨੂੰ ਪਹਿਲਾ ਬੁਲਾਇਆ ਗਿਆ ਉਸ ਨੇ ਆਦਰ ਦਾ ਦਾਨ ਲੈਣ ਤੋਂ ਨਾਹ ਕਰ ਦਿਤੀ, ਪਰ ਮਗਰੋਂ ਪਸਚਾਤਾਪ ਕਰਕੇ ਉਸ ਨੇ ਆਪਣੇ ਲੜਕੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਲ ਦਿੱਤਾ।
Fareedkot Teekaਪਹਿਲੇ ਤੋ ਬੁਲਾਇਆ ਹੂਆ ਸਤ ਕੀ ਭਿਖ੍ਯਾ ਲੇਤਾ ਨਹੀਂ ਥਾ। ਪੀਛੇ ਪਛਤਾਇ ਕਰ ਤਪੇ ਨੇ ਅਪਨਾ ਪੁਤ ਲੇ ਕਰ ਆਣ ਬੀਚ ਬਠਲਾ ਦੀਆ ਹੈ॥
Prof. Sahib Singhਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।

ਪਦ ਅਰਥ ਅਗੋਦੇ = ਪਹਿਲਾਂ। ਸਤੈ ਦੀ = ਆਦਰ ਦੀ। ਆਣਿ = ਲਿਆ ਕੇ।

SikhNet (Spanish)Hay un asceta que yo invité a aceptar mi cortesía y él rehusó;

ਪੰਚ ਲੋਗ ਸਭਿ ਹਸਣ ਲਗੇ; ਤਪਾ ਲੋਭਿ ਲਹਰਿ ਹੈ ਗਾਲਿਆ ॥

panch log sabh hasan lage; tapaa lobh lehar hai gaaliaa | Ang 315

Sant Singh KhalsaThe village elders all laughed, saying that the waves of greed have destroyed this penitent.
Manmohan SinghThe village elders all began to laugh, saying that the wave of avarice has destroyed the penitent.
Manmohan Singh (Punjabi)ਪਿੰਡ ਦੇ ਸਿਆਣੇ ਇਹ ਕਹਿ ਕੇ ਹੱਸਣ ਲੱਗ ਪਏ ਕਿ ਲਾਲਚ ਦੀ ਤ੍ਰੰਗ ਨੇ ਤਪੱਸਵੀ ਨੂੰ ਤਬਾਹ ਕਰ ਦਿੱਤਾ ਹੈ।
Fareedkot Teekaਸ੍ਰੇਸ਼ਟ ਲੋਕ ਸਭ ਹਸਨੇ ਲਗੇ ਕੇ ਤਪਾ ਲੋਭ ਕੀ ਲਹਿਰ ਨੇ ਗਾਲ ਦੀਆ ਹੈ॥
Prof. Sahib Singh(ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ।

ਪਦ ਅਰਥ ਲੋਭਿ = ਲੋਭ ਵਿਚ।

SikhNet (Spanish)más tarde se arrepintió y mandó clandestinamente a su hijo, pues oyó que iban a dar regalos y dinero.

ਜਿਥੈ ਥੋੜਾ ਧਨੁ ਵੇਖੈ. ਤਿਥੈ ਤਪਾ ਭਿਟੈ ਨਾਹੀ; ਧਨਿ ਬਹੁਤੈ ਡਿਠੈ, ਤਪੈ ਧਰਮੁ ਹਾਰਿਆ ॥

jithai thorraa dhan vekhai. tithai tapaa bhittai naahee; dhan bahutai dditthai, tapai dharam haariaa | Ang 315

Sant Singh KhalsaIf he sees only a little wealth, he does not bother to go there; but when he sees a lot of wealth, the penitent forsakes his vows.
Manmohan SinghThe penitent draws not near that place where he sees little wealth. Beholding much wealth, the penitent forfeits his faith.
Manmohan Singh (Punjabi)ਜਿਥੇ ਤਪੀਸਰ ਘੱਟ ਪਦਾਰਥ ਦੇਖਦਾ ਹੈ, ਉਸ ਥਾਂ ਦੇ ਉਹ ਨੇੜੇ ਨਹੀਂ ਜਾਂਦਾ। ਬਹੁਤੀ ਦੌਲਤ ਤੱਕ ਕੇ ਤਪੀਆ ਆਪਣਾ ਈਮਾਨ ਹਾਰ ਦਿੰਦਾ ਹੈ।
Fareedkot Teekaਜਹਾਂ ਥੋੜਾ ਧਨ ਦੇਖਤਾ ਹੈ ਤਿਸ ਅਸਥਾਨ ਮੇਂ ਤਪਾ (ਭਿਟੈ) ਛੁਹਤਾ ਨਹੀਂ, ਬਹੁਤਾ ਧਨ ਦੇਖ ਕਰ ਤਪੇ ਨੇ ਧਰਮ ਹਾਰ ਦੀਆ। ਬਿਨਾ ਨਿਉਤੇ ਆਵਣਾ ਧਰਮ ਨਹੀਂ ਹੈ, ਸੋ ਤਪੇ ਨੇ ਹਾਰ ਦੀਆ ਹੈ॥
Prof. Sahib Singhਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ।
SikhNet (Spanish)Los discípulos del Guru todos comprendieron de inmediato y dijeron:

ਭਾਈ ਏਹੁ ਤਪਾ. ਨ ਹੋਵੀ, ਬਗੁਲਾ ਹੈ; ਬਹਿ ਸਾਧ ਜਨਾ ਵੀਚਾਰਿਆ ॥

bhaaee ehu tapaa. na hovee, bagulaa hai; beh saadh janaa veechaariaa | Ang 315

Sant Singh KhalsaO Siblings of Destiny, he is not a penitent - he is only a stork. Sitting together, the Holy Congregation has so decided.
Manmohan SinghO brother he is not a penitent but a heron. Sitting together the saintly persons have so decided.
Manmohan Singh (Punjabi)ਹੇ ਭਰਾ! ਉਹ ਤਪੀਸਰ ਨਹੀਂ ਪ੍ਰੰਤੂ ਇਕ ਬਗੁ ਹੈ। ਸੰਤ ਸਰੂਪ ਪੁਰਸ਼ਾਂ ਨੇ ਇਕੱਠੇ ਬੈਠ ਕੇ ਇਹ ਫੈਸਲਾ ਕੀਤਾ ਹੈ।
Fareedkot Teekaਹੇ ਭਾਈ! ਸੰਤ ਜਨੋਂ ਨੇ ਬੈਠ ਕਰ ਵੀਚਾਰਿਆ ਹੈ, ਏਹ ਤਪਾ ਨਹੀਂ ਹੋਤਾ ਏਹੁ ਬਗਲਾ ਹੈ, ਭਾਵ ਦੰਭੀ ਹੈ॥
Prof. Sahib Singhਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ।
SikhNet (Spanish)este asceta fue seducido por su avaricia, donde no ve su conveniencia, no va, pero en cuanto algo puede sacar, se le olvidan sus votos.

ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ; ਏਤੁ ਦੋਖੈ. ਤਪਾ ਦਯਿ ਮਾਰਿਆ ॥

sat purakh kee tapaa nindaa karai, sansaarai kee usatatee vich hovai; et dokhai. tapaa day maariaa | Ang 315

Sant Singh KhalsaThe penitent slanders the True Primal Being, and sings the praises of the material world. For this sin, he is cursed by the Lord.
Manmohan SinghThe penitent calumniates the True person and sings the praise of the world. For this sin the Lord has accursed him.
Manmohan Singh (Punjabi)ਤਪੀਆ ਸੱਚੇ ਪੁਰਸ਼ ਦੀ ਬਦਖੋਈ ਕਰਦਾ ਹੈ, ਅਤੇ ਜਗਤ ਦਾ ਜੱਸ ਗਾਉਂਦਾ ਹੈ। ਇਸ ਪਾਪ ਕਾਰਨ ਪ੍ਰਭੂ ਨੇ ਉਸ ਨੂੰ ਦੁਰਕਾਰ ਛੱਡਿਆ ਹੈ।
Fareedkot Teekaਸਤ ਪੁਰਖੋਂ ਕੀ ਤਪਾ ਨਿੰਦਾ ਕਰਤਾ ਹੈ ਔਰ ਸੰਸਾਰ ਕੀ ਉਸਤਤ ਮੇਂ ਹੈ, ਏਸ ਦੋਸ ਕਰ ਤਪਾ ਦੈਵ ਨੇ ਮਾਰਿਆ ਹੈ॥
Prof. Sahib Singhਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।

ਪਦ ਅਰਥ ਏਤੁ ਦੋਖੈ = ਇਸ ਐਬ ਦੇ ਕਾਰਨ। ਦਯਿ = ਖਸਮ ਨੇ।

SikhNet (Spanish)Oh amigos, tal ser no es un asceta, sino una garza astuta; esta es la conclusión a que han llegado todos los Santos.

ਮਹਾ ਪੁਰਖਾਂ ਕੀ ਨਿੰਦਾ ਕਾ, ਵੇਖੁ ਜਿ ਤਪੇ ਨੋ ਫਲੁ ਲਗਾ; ਸਭੁ ਗਇਆ ਤਪੇ ਕਾ ਘਾਲਿਆ ॥

mahaa purakhaan kee nindaa kaa, vekh ji tape no fal lagaa; sabh geaa tape kaa ghaaliaa | Ang 315

Sant Singh KhalsaBehold the fruit the penitent gathers, for slandering the Great Primal Being; all his labors have gone in vain.
Manmohan SinghBehold the fruit the penitent gathers, for slandering the great persons. All his labours have gone in vain.
Manmohan Singh (Punjabi)ਵਿਸ਼ਾਲ ਪੁਰਸ਼ਾਂ ਦੀ ਬਦਖੋਈ ਕਰਨ ਦਾ ਮੇਵਾ ਜੋ ਤਪੀਏ ਨੂੰ ਪਰਾਪਤ ਹੋਇਆ ਹੈ, ਉਸ ਨੂੰ ਤੱਕੋ ਤਪੇ ਦੀ ਸਾਰੀ ਸੇਵਾ ਨਿਸਫਲ ਚਲੀ ਗਈ ਹੈ।
Fareedkot Teekaਦੇਖੋ ਜੋ ਤਪੇ ਕੋ ਸਤਿ ਪੁਰਖੋਂ ਕੀ ਨਿੰਦਾ ਕਾ ਫਲ੍ਹ ਲਾਗਾ ਹੈ। ਤਪੇ ਕਾ ਤਪ (ਘਾਲਿਆ) ਕੀਆ ਹੂਆ ਸਭ ਬਰਬਾਦ ਗਿਆ, ਏਹ ਫਲ ਲਗਾ॥
Prof. Sahib Singhਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ।
SikhNet (Spanish)Está calumniando al Santo para ganar el aplauso del mundo, y por esta aberración, es destruido por el Señor.

ਬਾਹਰਿ ਬਹੈ ਪੰਚਾ ਵਿਚਿ; ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ; ਪੰਚਾ ਨੋ ਉਘਾ ਕਰਿ ਵੇਖਾਲਿਆ ॥

baahar bahai panchaa vich; tapaa sadaae | andar bahai tapaa paap kamaae | har andaralaa paap; panchaa no ughaa kar vekhaaliaa | Ang 315

Sant Singh KhalsaWhen he sits outside among the elders, he is called a penitent; But when he sits within the congregation, the penitent commits sin. The Lord has exposed the penitent's secret sin to the elders.
Manmohan SinghWhen he sits outside among the elect he is called a penitent. When he sits within the penitent commits sin. God has laid hare and shown his secret sin to the elect.
Manmohan Singh (Punjabi)ਜਦ ਉਹ ਬਾਹਰਵਾਰ ਮੁਖੀਆਂ ਨਾਲ ਬੈਠਦਾ ਹੈ, ਉਹ ਤਪੀਸਰ ਅਖਵਾਉਂਦਾ ਹੈ। ਜਦ ਉਹ ਅੰਦਰਵਾਰ ਬੈਠਦਾ ਹੈ, ਤਪੀਆਂ ਗੁਨਾਹ ਕਰਦਾ ਹੈ। ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ।
Fareedkot Teekaਬਾਹਿਰ ਸ੍ਰੇਸ਼ਟ ਜਨੋਂ ਮੇਂ ਬੈਠ ਕਰ ਤਪਾ ਕਹਾਵਤਾ ਹੈ॥ ਅੰਦਰ ਬੈਠ ਕਰ ਤਪਾ ਪਾਪ ਕਮਾਵਤਾ ਹੈ॥ ਹਰੀ ਨੇ ਅੰਦਰਲਾ ਪਾਪ ਸ੍ਰੇਸ਼ਟ ਪੁਰਸ਼ੋਂ ਕੋ ਪ੍ਰਗਟ ਕਰ ਕੇ ਦੇਖਾਇ ਦੀਆ ਹੈ; ਭਾਵ ਪਰ ਇਸਤ੍ਰੀ ਸੇ ਅੰਦਰ ਅਪਨੇ ਗਵਨ ਕਰ ਰਹਾ ਥਾ, ਪੰਚਾਇਤ ਨੇ ਜਾ ਕਰ ਅੰਦਰੋਂ ਪਕੜ ਲੀਆ॥
Prof. Sahib Singhਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ, ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।
SikhNet (Spanish)Ve lo que se ha ganado poniendo abajo a los Santos; ha perdido el mérito de todas sus penitencias. Entre la gente pasa como asceta, pero interiormente se desata traicionando su Conciencia. El Señor ha revelado al mundo entero su mala naturaleza.

ਧਰਮ ਰਾਇ. ਜਮਕੰਕਰਾ ਨੋ, ਆਖਿ ਛਡਿਆ; ਏਸੁ ਤਪੇ ਨੋ, ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥

dharam raae. jamakankaraa no, aakh chhaddiaa; es tape no, tithai kharr paaeihu jithai mahaa mahaan hatiaariaa | Ang 316

Sant Singh KhalsaThe Righteous Judge of Dharma said to the Messenger of Death, "Take this penitent and put him with the worst of the worst murderers."
Manmohan SinghThe Righteous judge said to the death courier, "Take this penitent and place (keep) him, where the greatest of the great murderers are".
Manmohan Singh (Punjabi)ਧਰਮ ਰਾਜੇ ਨੇ ਮੌਤ ਦੇ ਦੂਤਾਂ ਨੂੰ ਆਖਿਆ, ਯਇਸ ਤਪੱਸਵੀ ਨੂੰ ਲੈ ਜਾ ਕੇ ਓਥੇ ਪਾਉਣਾ (ਰਖਣਾ) ਜਿਥੇ ਪਰਮ ਵਡੇ ਤੋਂ ਵੀ ਵੱਡੇ ਕਾਤਲ ਹਨ।"
Fareedkot Teekaਧਰਮ ਰਾਇ ਨੇ ਜਮਦੂਤੋਂ ਕੋ ਕਹ ਛੋਡਾ ਹੈ, ਏਸ ਤਪੇ ਕੋ ਤਿਸ ਅਸਥਾਨ ਮੇਂ (ਖੜਿ) ਲੈਜਾਇ ਕਰ ਪਾਈਓ ਜਿਸ ਅਸਥਾਨ ਮੇਂ ਮਹਾਂ ਹਤਿਆਰੋਂ ਸੇ ਅਤਿ ਹਤਿਆਰੇ ਹੈਂ॥
Prof. Sahib Singhਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ)।

ਪਦ ਅਰਥ ਕੰਕਰ = ਕਿੰਕਰ, ਦਾਸ, ਦੂਤ। ਖੜਿ = ਲੈ ਜਾ ਕੇ।

SikhNet (Spanish)El Rey del Dharma ha mandado sus agentes para echarlo directo a la oscuridad donde se consumen los que traicionan su Conciencia.

ਫਿਰਿ ਏਸੁ ਤਪੇ ਦੈ ਮੁਹਿ. ਕੋਈ ਲਗਹੁ ਨਾਹੀ; ਏਹੁ. ਸਤਿਗੁਰਿ ਹੈ ਫਿਟਕਾਰਿਆ ॥

fir es tape dai muhi. koee lagahu naahee; ehu. satigur hai fittakaariaa | Ang 316

Sant Singh KhalsaNo one is to look at the face of this penitent again. He has been cursed by the True Guru.
Manmohan SinghLet no one look at the face of this penitent again. He is accursed of the True Guru.
Manmohan Singh (Punjabi)ਮੁੜ ਇਸ ਤਪੀਏ ਦਾ ਚਿਹਰਾ ਕੋਈ ਨਾਂ ਦੇਖੋ। ਇਹ ਸੱਚੇ ਗੁਰਾਂ ਦਾ ਧਿਰਕਾਰਿਆਂ ਹੋਇਆ ਹੈ।
Fareedkot Teekaਔਰ ਫਿਰ ਇਸ ਤਪੇ ਕੇ ਕੋਈ ਮੁਹ ਨ ਲਗੇ, ਕਿਯੋਂਕਿ ਏਹ ਸਤਿਗੁਰੋਂ ਨੇ ਫਿਟਕਾਰਿਆ ਹੈ॥
Prof. Sahib Singhਫੇਰ (ਓ‍ੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ)।
SikhNet (Spanish)Nadie debe de acercarse a él ni retarlo, porque ha sido castigado por el Verdadero Guru.

ਹਰਿ ਕੈ ਦਰਿ ਵਰਤਿਆ; ਸੁ ਨਾਨਕਿ ਆਖਿ ਸੁਣਾਇਆ ॥ ਸੋ ਬੂਝੈ; ਜੁ ਦਯਿ ਸਵਾਰਿਆ ॥੧॥

har kai dar varatiaa; su naanak aakh sunaaeaa | so boojhai; ju day savaariaa |1| Ang 316

Sant Singh KhalsaNanak speaks and reveals what has taken place in the Court of the Lord. He alone understands, who is blessed and adorned by the Lord. ||1||
Manmohan SinghNanak tells and preaches, that what has taken place in God's court. He alone whom God had regenerated understands it.
Manmohan Singh (Punjabi)ਜੋ ਕੁਛ ਰੱਬ ਦੇ ਦਰਬਾਰ ਵਿੱਚ ਹੋਇਆ ਹੈ, ਉਸ ਨੂੰ ਨਾਨਕ ਆਖ ਕੇ ਸੁਣਾਉਂਦਾ ਹੈ। ਕੇਵਲ ਓਹੀ ਇਸ ਨੂੰ ਸਮਝਦਾ ਹੈ, ਜਿਸ ਨੂੰ ਰੱਬ ਨੇ ਸੁਧਾਰਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੀ ਦਹਗਾਹ ਮੇਂ ਬਰਤਿਆ ਹੈ, ਸੋ ਮੈਨੇ ਕਹ ਕਰ ਕੇ ਸੁਣਾਇਆ ਹੈ॥ ਪਰੰਤੂ ਜੋ (ਦਯਿ) ਪ੍ਰੇਰਕ ਰੂਪ ਵਾਹਿਗੁਰੂ ਨੇ ਸੁਵਾਰਿਆ ਹੈ, ਸੋ ਇਸ ਬਾਤ ਕੋ ਬੂਝਤਾ ਹੈ॥੧॥
Prof. Sahib Singhਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ। ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ ॥੧॥
SikhNet (Spanish)Nanak ha revelado lo que pasa en la Corte del Señor, pero solamente entenderá aquél que está bendecido por el Señor. (1)
Answers quote the Granth verbatim with Ang citations. AI commentary is not Gurbani and not a religious ruling.