ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਸਦਾ ਸੁਖੁ ਹੋਵੈ, ਦਿਨੁ ਰਾਤੀ ॥
har har naam japahu man mere; jit sadaa sukh hovai, din raatee |
Sant Singh KhalsaChant the Name of the Lord, Har, Har, O my mind; it will bring you eternal peace, day and night.
Manmohan SinghO my soul! do thou meditate on Lord God's Name which will ever bring thee peace by day and night.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ ਜਿਸ ਨਾਲ ਤੈਨੂੰ ਦਿਹੁੰ ਰੈਣ ਹਮੇਸ਼ਾਂ ਹੀ ਆਰਾਮ ਮਿਲੇਗਾ।
Fareedkot Teekaਹੇ ਮੇਰੇ ਮਨ ਹਰਿ ਹਰਿ ਨਾਮ ਕੋ ਜਪਹੁ! ਜਿਸ ਕੇ ਸਿਮਰਨੇ ਸੇ ਸਦਾ ਦਿਨ ਰਾਤ ਮੇਂ ਸੁਖ ਹੋਤਾ ਹੈ॥
Prof. Sahib Singhਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।
SikhNet (Spanish)Habita en el Nombre del Señor, Jar, Jar, oh mi mente, eso te traerá Paz noche y día.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
har har naam japahu man mere; jit simarat sabh kilavikh paap lahaatee |
Sant Singh KhalsaChant the Name of the Lord, Har, Har, O my mind; meditating on it, all sins and misdeeds shall be erased.
Manmohan SinghRepeat thou the Name of the Lord Master, O my mind! by remembering which all thine evil deeds and sins will be effaced.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ ਹੇ ਮੇਰੀ ਜਿੰਦੇ! ਜਿਸ ਦੇ ਅਰਾਧਨ ਕਰਨ ਦੁਆਰਾ ਤੇਰੇ ਸਾਰੇ ਕੁਕਰਮ ਤੇ ਗੁਨਾਹ ਮਿਟ ਜਾਣਗੇ।
Fareedkot Teekaਹੇ ਮੇਰੇ ਮਨ ਹਰਿ ਹਰਿ ਨਾਮ ਕੋ ਜਪਹੁ! ੀਜਸ ਕੇ ਸਿਮਰਤੇ ਹੀ ਸੰਪੂਰਨ ਮਨ ਤਨ ਕੇ ਪਾਪੋਂ ਕੀ ਪੰਕਤੀ ਲਹ ਜਾਤੀ ਹੈ॥
Prof. Sahib Singhਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।
ਪਦ ਅਰਥ ਕਿਲਵਿਖ = ਪਾਪ।
SikhNet (Spanish)Habita en el Nombre del Señor, Jar, Jar, oh mi mente, eso lavará tus faltas.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
har har naam japahu man mere; jit daalad dukh bhukh sabh leh jaatee |
Sant Singh KhalsaChant the Name of the Lord, Har, Har, O my mind; through it, all poverty, pain and hunger shall be removed.
Manmohan SinghRepeat thou the Name of the Lord Master by which all the poverty, pain and hunger shall be removed.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ ਸਭ ਦੂਰ ਹੋ ਜਾਣਗੀਆਂ।
Fareedkot Teekaਹੇ ਮੇਰੇ ਮਨ ਹਰਿ ਹਰਿ ਨਾਮ ਕਾ ਜਪਨਾ ਕਰ! ਜਿਸ ਕਰ ਕੇ ਦਾਰਿਦ੍ਰ ਔਰ ਦੁਖ, ਤ੍ਰਿਸਨਾ ਰੂਪ ਭੁਖ, ਏਹ ਸੰਪੂਰਨ ਉਤਰ ਜਾਤੀ ਹੈ॥
Prof. Sahib Singhਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।
SikhNet (Spanish)Habita en el Nombre del Señor, Jar, Jar, oh mi mente, eso te librará del hambre, del dolor y la pobreza.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
har har naam japahu man mere; mukh guramukh preet lagaatee |
Sant Singh KhalsaChant the Name of the Lord, Har, Har, O my mind; as Gurmukh, declare your love.
Manmohan SinghLord, God's Name do thou remember, O my soul! by which thou shalt come to embrace affection for the Supreme Exalted Guru.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ, ਹੇ ਮੇਰੀ ਆਤਮਾ! ਜਿਸ ਦੁਆਰਾ ਮੁਖੀ ਉਤਕ੍ਰਿਸ਼ਟ ਗੁਰਾਂ ਨਾਲ ਤੇਰੀ ਪਿਰਹੜੀ ਪੈ ਜਾਵੇਗੀ।
Fareedkot Teekaਹੇ ਮੇਰੇ ਮਨ ਹਰਿ ਹਰਿ ਨਾਮ ਕਾ ਜਾਪ ਕਰ! ਕਿਉਂਕਿ ਗੁਰਮੁਖੋ ਨੈ ਮੁਖ ਜਾਨ ਕਰ ਪ੍ਰੀਤ ਲਗਾਈ ਹੈ, ਵਾ ਗੁਰੋਂ ਮੁਖਿ ਦ੍ਵਾਰਾ ਪ੍ਰੀਤ ਲਗਾਈਤੀ ਹੈ॥
Prof. Sahib Singhਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।
SikhNet (Spanish)Habita en el Nombre del Señor, Jar, Jar, oh mi mente, y como Gurmukj, declara tu Amor.
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ; ਤਿਤੁ ਮੁਖਿ ਨਾਮੁ ਜਪਾਤੀ ॥੧੩॥
jit mukh bhaag likhiaa dhur saachai har; tith mukh naam japaatee |13|
Sant Singh KhalsaOne who has such pre-ordained destiny inscribed upon his forehead by the True Lord, chants the Naam, the Name of the Lord. ||13||
Manmohan SinghHe on whose face the True One has from the very beginning, inscribed good luck, utters God's Name with his mouth.
Manmohan Singh (Punjabi)ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਐਨ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਪਰੰਤੂ ਜਿਸ ਪੁਰਸ ਕੇ ਮਸਤਿਕ ਪਰ ਧੁਰੋਂ ਹੀ ਸਚੇ ਹਰੀ ਨੇ ਭਾਗ ਲਿਖਿਆ ਹੈ, ਤਿਸ ਕੇ ਮੁਖ ਤੇ ਹੀ ਸਤਗੁਰੋਂ ਦ੍ਵਾਰਾ ਨਾਮ ਜਪਾਵਤਾ ਹੈ॥੧੩॥
Prof. Sahib Singhਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥
ਪਦ ਅਰਥ ਜਿਤੁ ਮੁਖਿ = ਜਿਸ ਮੂੰਹ ਤੇ। ਤਿਤੁ ਮੁਖਿ = ਉਸ ਮੂੰਹ ਨਾਲ ॥੧੩॥
SikhNet (Spanish)En mi mente, medito en el Nombre del Señor, quien ha escrito sobre mi frente este grandioso Destino. (13)