ੴ

ਸਿੱਖਬਾਣੀ · SikhBani

ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥

tere kavan kavan gun keh keh gaavaa too saahib gunee...
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 735 · 12 lines
Translations

ਸੂਹੀ ਮਹਲਾ ੪ ਘਰੁ ੭ ॥

soohee mahalaa 4 ghar 7 |

Sant Singh KhalsaSoohee, Fourth Mehl, Seventh House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤੇਰੇ ਕਵਨ ਕਵਨ ਗੁਣ. ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ ॥

tere kavan kavan gun. keh keh gaavaa; too saahib gunee nidhaanaa |

Sant Singh KhalsaWhich, which of Your Glorious Virtues should I sing and recount, Lord? You are my Lord and Master, the treasure of excellence.
Manmohan SinghWhat and which merits of Thine should I narrate, recount and sing? Thou, O Lord, art the Treasure of excellences.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਮੈਂ ਆਖਾਂ, ਬੋਲਾਂ ਤੇ ਗਾਇਨ ਕਰਾਂ? ਤੂੰ ਹੇ ਸੁਆਮੀ! ਵਡਿਆਈਆਂ ਦਾ ਖਜ਼ਾਨਾ ਹੈਂ।
Fareedkot Teekaਹੇ ਹਰਿ! ਤੁਮਾਰੇ ਕਉਨ ਸੇ ਗੁਨ ਕਿਸ ਪ੍ਰਕਾਰ ਕਹਿ ੨ ਕਰ ਗਾਇਨ ਕਰਾਂ, ਹੇ ਸਾਹਿਬ! ਤੂੰ ਗੁਣੋਂ ਕਾ ਖਜ਼ਾਨਾ ਹੈਂ॥
Prof. Sahib Singhਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ।

ਪਦ ਅਰਥ ਕਵਨ ਕਵਨ = ਕੇਹੜੇ ਕੇਹੜੇ? ਕਹਿ ਕਹਿ = ਆਖ ਆਖ ਕੇ। ਗਾਵਾ = ਗਾਵਾਂ, ਮੈਂ ਗਾਵਾਂ। ਸਾਹਿਬ = ਮਾਲਕ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ।

SikhNet (Spanish)¿Cuáles, cuáles de Tus Gloriosas Virtudes podría yo cantar, oh Señor? Eres el Señor y Maestro, el Tesoro de Excelencias.

ਤੁਮਰੀ ਮਹਿਮਾ ਬਰਨਿ. ਨ ਸਾਕਉ; ਤੂੰ ਠਾਕੁਰ ਊਚ ਭਗਵਾਨਾ ॥੧॥

tumaree mahimaa baran. na saakau; toon tthaakur aooch bhagavaanaa |1|

Sant Singh KhalsaI cannot express Your Glorious Praises. You are my Lord and Master, lofty and benevolent. ||1||
Manmohan SinghThine praise I can describe not. Thou art my Lofty illustrious Lord.
Manmohan Singh (Punjabi)ਤੇਰੀ ਉਸਤਤੀ ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਮੇਰੇ ਬੁਲੰਦ ਕੀਰਤੀਮਾਨ ਸੁਆਮੀ ਹੈਂ।
Fareedkot Teekaਤੁਮਰੀ ਮਹਿਮਾਂ ਮੈਂ ਕਛੁ ਨਹੀਂ ਕਹਿ ਸਕਤਾ, ਹੇ ਠਾਕੁਰ! ਤੂੰ ਸਭ ਸੇ ਊਚਾ ਹੈਂ ਔਰ ਭਗਵਾਨ ਹੈਂ॥੧॥
Prof. Sahib Singhਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥

ਪਦ ਅਰਥ ਮਹਿਮਾ = ਵਡਿਆਈ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥

SikhNet (Spanish)No puedo expresar Tu Gloriosa Alabanza, eres mi Maestro, Elevado y Benevolente. (1)

ਮੈ; ਹਰਿ ਹਰਿ ਨਾਮੁ ਧਰ ਸੋਈ ॥

mai; har har naam dhar soee |

Sant Singh KhalsaThe Name of the Lord, Har, Har, is my only support.
Manmohan SinghThe Lord God's Name; that alone is my support.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ, ਕੇਵਲ ਉਹ ਹੀ ਮੇਰਾ ਆਸਰਾ ਹੈ।
Fareedkot Teekaਹੇ ਹਰਿ! ਜੋ ਤੇਰਾ ਹਰਿ ਨਾਮ ਹੈ, ਸੋਈ ਮੇਰਾ ਆਸਰਾ ਹੈ॥
Prof. Sahib Singhਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ।

ਪਦ ਅਰਥ ਮੈ = ਮੇਰੇ ਵਾਸਤੇ। ਧਰ = ਆਸਰਾ।

SikhNet (Spanish)El Nombre del Señor, Jar, Jar, es mi Único Soporte.

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ; ਮੈ ਤੁਝ ਬਿਨੁ ਅਵਰੁ. ਨ ਕੋਈ ॥੧॥ ਰਹਾਉ ॥

jiau bhaavai tiau raakh mere saahib; mai tujh bin avar. na koee |1| rahaau |

Sant Singh KhalsaIf it pleases You, please save me, O my Lord and Master; without You, I have no other at all. ||1||Pause||
Manmohan SinghAs it pleaseth Thee, so save me O my Master. Without Thee I have none else. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਮਾਲਕ! ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ। ਠਹਿਰਾਉ।
Fareedkot Teekaਜੈਸੇ ਤੈਨੂੰ ਭਾਵੈ ਤੈਸੇ ਮੈਨੂੰ ਰਖ, ਹੇ ਮੇਰੇ ਸ੍ਵਾਮੀ! ਮੇਰਾ ਤੇਰੇ ਬਿਨਾਂ ਕੋਈ ਰਖ੍ਯਕ ਨਹੀਂ॥੧॥ ਰਹਾਉ ॥
Prof. Sahib Singhਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਅਵਰੁ = ਹੋਰ ॥੧॥ ਰਹਾਉ ॥

SikhNet (Spanish)Si Te place, por favor sálvame, oh mi Señor y Maestro, sin Ti, no tengo a nadie más. (1-Pausa)

ਮੈ. ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ; ਮੈ. ਤੁਧੁ ਆਗੈ ਅਰਦਾਸਿ ॥

mai. taan deebaan toohai mere suaamee; mai. tudh aagai aradaas |

Sant Singh KhalsaYou alone are my strength, and my Court, O my Lord and Master; unto You alone I pray.
Manmohan SinghThou alone art my might and court, O my Master. Before Thee alone, I make a supplication.
Manmohan Singh (Punjabi)ਮੇਰੀ ਸੱਤਿਆ ਅਤੇ ਕਚਹਿਰੀ ਕੇਵਲ ਤੂੰ ਹੀ ਹੈਂ, ਹੇ ਮੇਰੇ ਮਾਲਕ! ਕੇਵਲ ਤੇਰੇ ਸਾਹਮਣੇ ਹੀ ਮੈਂ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਮੇਰੇ ਮਾਲਿਕ! ਹਮਾਰੇ ਤਨ ਕਾ (ਤਾਣੁ) ਬਲੁ ਅਰੁ ਦੀਬਾਣੁ ਆਸਰਾ ਤੂ ਹੀ ਹੈਂ। ਜਬ ਕੋਈ ਮੇਰੇ ਕੋ ਗਰਜ ਬਨਤੀ ਹੈ ਤਾਂ ਮੈਂ ਤੇਰੇ ਆਗੇ ਹੀ ਬੇਨਤੀ ਕਰਤਾ ਹੂੰ॥
Prof. Sahib Singhਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ।

ਪਦ ਅਰਥ ਤਾਣੁ = ਬਲ। ਦੀਬਾਣੁ = ਸਹਾਰਾ।

SikhNet (Spanish)Eres mi Poder, mi única Corte, mi Maestro; sólo a Ti te rezo.

ਮੈ ਹੋਰੁ ਥਾਉ ਨਾਹੀ. ਜਿਸੁ ਪਹਿ ਕਰਉ ਬੇਨੰਤੀ; ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥

mai hor thaau naahee. jis peh krau benantee; meraa dukh sukh tujh hee paas |2|

Sant Singh KhalsaThere is no other place where I can offer my prayers; I can tell my pains and pleasures only to You. ||2||
Manmohan SinghThere is no other place, where I may make a supplication. My weal and woe, I lay before Thee alone.
Manmohan Singh (Punjabi)ਕੋਈ ਹੋਰ ਜਗ੍ਹਾ ਨਹੀਂ ਜਿਥੇ ਮੈਂ ਅਰਦਾਸ ਕਰਾਂ। ਆਪਣੀ ਖੁਸ਼ੀ ਅਤੇ ਗਮੀ ਮੈਂ ਕੇਵਲ ਤੇਰੇ ਅੱਗੇ ਹੀ ਰੱਖਦਾ ਹਾਂ।
Fareedkot Teekaਮੇਰੇ ਕੋ ਔਰ ਜਗਾ ਕੋਈ ਨਜ਼ਰ ਨਹੀਂ ਆਵਤੀ ਜਿਸ ਪਾਸ ਜਾਇਕੇ ਬੇਨਤੀ ਕਰਾਂ, ਮੇਰਾ ਦੁਖੁ ਔ ਸੁਖੁ ਸਭ ਤੇਰੇ ਹੀ ਪਾਸ ਹੈ, ਭਾਵ ਤੂ ਹੀ ਸੁਨਤਾ ਹੈਂ॥੨॥
Prof. Sahib Singhਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥

ਪਦ ਅਰਥ ਪਹਿ = ਪਾਸ। ਕਰਉ = ਕਰਉਂ, ਮੈਂ ਕਰਾਂ। ਪਾਸੇ = ਪਾਸਿ ॥੨॥

SikhNet (Spanish)No hay ningún otro lugar para orar; sólo a Ti te puedo contar mis dichas y mis tristezas. (2)

ਵਿਚੇ ਧਰਤੀ ਵਿਚੇ ਪਾਣੀ; ਵਿਚਿ ਕਾਸਟ ਅਗਨਿ ਧਰੀਜੈ ॥

viche dharatee viche paanee; vich kaasatt agan dhareejai |

Sant Singh KhalsaWater is locked up in the earth, and fire is locked up in wood.
Manmohan SinghThe earth and water abide in one place and the one place and the fire is locked in wood.
Manmohan Singh (Punjabi)ਜ਼ਮੀਨ ਅਤੇ ਜਲ ਇਕੇ ਥਾਂ ਅੰਦਰ ਵਸਦੇ ਹਨ ਅਤੇ ਅੱਗ ਲੱਕੜ ਅੰਦਰ ਟਿਕਾਈ ਹੋਈ ਹੈ।
Fareedkot Teekaਇਹ ਤੇਰੀ ਸਮ੍ਰਥਤਾ ਪਰਤੱਖ੍ਯ ਹੈ ਧਰਤੀ ਪਾਨੀ ਮੇਂ ਦੇਖੀਤੀ ਹੈ ਪੁਨਾ ਧਰਤੀ ਮੇਂ ਪਾਨੀ ਦੇਖੀਤਾ ਹੈ, ਪ੍ਰੰਤੂ ਤੁਮਾਰੀ ਤਿਸ ਮੇਂ ਐਸੀ ਸ਼ਕਤੀ ਹੈ, ਜੋ ਪਾਣੀ ਧਰਤੀ ਕੋ ਗਾਲ ਨਹੀਂ ਸਕਤਾ ਔ ਲਕੜੀਆਂ ਕੇ ਵੀਚ ਹੀ ਅਗਨੀ (ਧਰੀਜੈ) ਰਖੀ ਹੂਈ ਹੈ॥
Prof. Sahib Singhਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ,

ਪਦ ਅਰਥ ਵਿਚੇ ਪਾਣੀ = (ਪਾਣੀ ਦੇ) ਵਿਚ ਹੀ। ਵਿਚੇ ਧਰਤੀ = (ਧਰਤੀ ਦੇ) ਵਿਚ ਹੀ। ਕਾਸਟ = ਕਾਠ, ਲੱਕੜੀ। ਧਰੀਜੈ = ਧਰੀ ਹੋਈ ਹੈ।

SikhNet (Spanish)La tierra está rodeada de agua; el fuego está guardado en la madera.

ਬਕਰੀ ਸਿੰਘੁ. ਇਕਤੈ ਥਾਇ ਰਾਖੇ; ਮਨ ਹਰਿ ਜਪਿ. ਭ੍ਰਮੁ ਭਉ ਦੂਰਿ ਕੀਜੈ ॥੩॥

bakaree singh. ikatai thaae raakhe; man har jap. bhram bhau door keejai |3|

Sant Singh KhalsaThe sheep and the lions are kept in one place; O mortal, meditate on the Lord, and your doubts and fears shall be removed. ||3||
Manmohan SinghThe sleep and the lion, the Lord has kept in one place. O man contemplate thou on God and shake off thy doubt and dread.
Manmohan Singh (Punjabi)ਬੱਕਰੀ ਅਤੇ ਸ਼ੇਰ ਸਾਹਿਬ ਨੇ ਇਕੇ ਜਗ੍ਹਾ ਤੇ ਰੱਖੇ ਹੋਏ ਹਨ। ਹੇ ਬੰਦੇ! ਤੂੰ ਹਰੀ ਦਾ ਆਰਾਧਨ ਕਰ ਅਤੇ ਆਪਣੇ ਸੰਦੇਹ ਅਤੇ ਡਰ ਨੂੰ ਨਵਿਰਤ ਕਰ ਦੇ।
Fareedkot Teekaਦ੍ਰਿਸ੍ਟਾਂਤ: ਬਕਰੀ ਵਤ ਧਰਤੀ ਔ ਲਕੜੀ ਔ ਸਿੰਘ ਵਤ ਅਗਨ ਦੇਵਤਾ ਔਰੁ ਪਾਨੀ ਇਸ ਪ੍ਰਕਾਰ ਕੇ ਚਲਤ ਦੇਖ ਕੇ ਹਮ ਅਪਨੇ ਮਨ ਕੋ ਐਸੇ ਸਮਝਾਵਤੇ ਹੈਂ ਕਿ ਹੇ ਮਨ! ਹਰੀ ਕੋ ਜਪ ਕੇ ਸੰਸਾ ਅਰੁ ਭ੍ਰਮੁ ਨਵਿਰਤ ਕਰੁ॥੩॥☬ਪੁਨਾ ਸੰਤੋਂ ਕੋ ਭੀ ਐਸੇ ਉਪਦੇਸੁ ਕਰਤੇ ਹੈਂ:
Prof. Sahib Singh(ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥

ਪਦ ਅਰਥ ਸਿੰਘੁ = ਸ਼ੇਰ। ਇਕਤੈ ਥਾਇ = ਇਕੋ ਹੀ ਥਾਂ ਵਿਚ। ਮਨ = ਹੇ ਮਨ! ॥੩॥

SikhNet (Spanish)el fuego está guardado en la madera. La oveja y el león habitan en el mismo recinto. Calma tus dudas, oh mente, y contempla a tu Señor. (3)

ਹਰਿ ਕੀ ਵਡਿਆਈ ਦੇਖਹੁ ਸੰਤਹੁ; ਹਰਿ ਨਿਮਾਣਿਆ ਮਾਣੁ ਦੇਵਾਏ ॥

har kee vaddiaaee dekhahu santahu; har nimaaniaa maan devaae |

Sant Singh KhalsaSo behold the glorious greatness of the Lord, O Saints; the Lord blesses the dishonored with honor.
Manmohan SinghLook at the greatness of God, O saints. The Lord blesses the dishonoured with honour.
Manmohan Singh (Punjabi)ਵਾਹਿਗੁਰੂ ਦੀ ਵਿਸ਼ਾਲਤਾ ਵੱਲ ਤੱਕੋ, ਹੇ ਸਾਧੂਓ! ਪ੍ਰਭੂ ਬੇਪੱਤਿਆਂ ਨੂੰ ਪਤਿ ਪਰਦਾਨ ਕਰਦਾ ਹੈ।
Fareedkot Teekaਹੇ ਸੰਤ ਜਨੋਂ! ਹਰਿ ਕੀ ਵਡਿਆਈ ਦੇਖੋ, ਹਰੀ ਸਦਾ ਨਿਮ੍ਰਤਾ ਵਾਲਿਓਂ ਕੋ ਮਾਨੁ ਦੇਵਾਵਤਾ ਹੈ॥
Prof. Sahib Singhਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।
SikhNet (Spanish)Oh Santos, mediten en la Gloria del Señor; el Señor bendice con poder al que no lo tiene.

ਜਿਉ ਧਰਤੀ ਚਰਣ ਤਲੇ ਤੇ. ਊਪਰਿ ਆਵੈ; ਤਿਉ ਨਾਨਕ. ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

jiau dharatee charan tale te. aoopar aavai; tiau naanak. saadh janaa jagat aan sabh pairee paae |4|1|12|

Sant Singh KhalsaAs dust rises from underfoot, O Nanak, so does the Lord make all people fall at the feet of the Holy. ||4||1||12||
Manmohan SinghAs the dust from beneath the feet comes high up, similarly, O Nanak, the Lord makes the whole world fall at the feet of the pious person.
Manmohan Singh (Punjabi)ਜਿਸ ਤਰ੍ਹਾਂ ਮਿੱਟੀ ਪੈਰਾਂ ਦੇ ਹੇਠਾਂ ਤੋਂ ਉਤੇ ਆ ਜਾਂਦੀ ਹੈ, ਇਸੇ ਤਰ੍ਹਾਂ ਹੀ, ਹੇ ਨਾਨਕ! ਸੁਆਮੀ ਸਾਰੇ ਸੰਸਾਰ ਨੂੰ ਲਿਆ ਕੇ ਪਵਿੱਤਰ ਪੁਰਸ਼ਾਂ ਦੇ ਪਗੀਂ ਪਾ ਦਿੰਦਾ ਹੈ।
Fareedkot Teekaਦ੍ਰਿਸ੍ਟਾਂਤੁ: ਜੈਸੇ ਧਰਤੀ ਨੀਂਵੀ ਹੋ ਕੇ ਚਰਨਾਂ ਕੇ ਤਲੇ ਰਹਤੀ ਹੈ, ਸੋਈ ਧੂੜੀ ਰੂਪ ਬਰੀਕ ਹੋ ਕੇ ਸਭ ਕੇ ਸਿਰ ਪਰ ਆਉਤੀ ਹੈ। ਤਿਸੀ ਪ੍ਰਕਾਰ ਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੇਸ੍ਟ ਜਨ ਜੋ ਨਿਮ੍ਰਿਤਾ ਸੰਯੁਕਤ ਹੈਂ ਤਿਨ ਕੇ ਚਰਨਾਂ ਪਰ ਸਾਰਾ ਜਗਤ ਹੀ ਹਰੀ ਲਿਆਕੇ ਪਾਉਤਾ ਹੈ॥੪॥੧॥੧੨॥
Prof. Sahib Singhਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥

ਪਦ ਅਰਥ ਚਰਣ ਤਲੇ ਤੇ = ਪੈਰਾਂ ਹੇਠੋਂ। ਆਣਿ = ਲਿਆ ਕੇ। ਸਭੁ ਜਗਤੁ = ਸਾਰਾ ਸੰਸਾਰ ॥੪॥੧॥੧੨॥

* ਨੋਟ: 'ਘਰੁ ੭' ਦੇ ਨਵੇਂ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Así como el polvo es levantado a nuestro paso, así el Señor, oh, dice Nanak, eleva a los hombres Santos por encima del mundo. (4-1-12)
Answers quote the Granth verbatim with Ang citations. AI commentary is not Gurbani and not a religious ruling.