ੴ

ਸਿੱਖਬਾਣੀ · SikhBani

ਮਿਟੀ ਤਿਆਸ ਅਗਿਆਨ ਅੰਧੇਰੇ ॥

mittee tiaas agiaan andhere
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 387 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਿਟੀ ਤਿਆਸ; ਅਗਿਆਨ ਅੰਧੇਰੇ ॥

mittee tiaas; agiaan andhere |

Sant Singh KhalsaMy thirst, and the darkness of ignorance have been removed.
Manmohan SinghMy thirst and darkness of ignorance are removed.
Manmohan Singh (Punjabi)ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ।
Fareedkot Teekaਅਗ੍ਯਾਨ ਰੂਪ ਅੰਧੇਰੇ ਮੇਂ ਜੋ ਸੰਸਾਰ ਕੇ ਬਿਖ੍ਯੋਂ ਕੀ ਤ੍ਰਿਸ਼ਨਾ ਲਗ ਰਹੀ ਥੀ ਸੋ ਮਿਟ ਗਈ ਹੈ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ। ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ।

SikhNet (Spanish)Mi sed y la oscuridad de miles de encarnaciones han desaparecido.

ਸਾਧ ਸੇਵਾ; ਅਘ ਕਟੇ ਘਨੇਰੇ ॥੧॥

saadh sevaa; agh katte ghanere |1|

Sant Singh KhalsaServing the Holy Saints, countless sins are obliterated. ||1||
Manmohan SinghBy saints service, many sins are obliterated.
Manmohan Singh (Punjabi)ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ।
Fareedkot Teekaਔਰ ਸਾਧੋਂ ਕੀ ਸੇਵਾ ਕਰਨੇ ਸੇ ਜਨਮ ਜਨਮਾਂਤਰੋਂ ਕੇ ਜੋ ਬਹੁਤੇ ਪਾਪ ਥੇ, ਸੋ ਸਭ ਕਟੇ ਗਏ॥੧॥
Prof. Sahib Singhਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥

ਪਦ ਅਰਥ ਸਾਧ = ਗੁਰੂ। ਅਘ = ਪਾਪ। ਘਨੇਰੇ = ਬਹੁਤ ॥੧॥

SikhNet (Spanish)Sirviendo a los Santos incontables consecuencias de mis acciones son destruidas. (1)

ਸੂਖ ਸਹਜ ਆਨੰਦੁ ਘਨਾ ॥

sookh sehaj aanand ghanaa |

Sant Singh KhalsaI have obtained celestial peace and immense joy.
Manmohan SinghI have attained celestial peace and immense joy.
Manmohan Singh (Punjabi)ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ।
Fareedkot Teeka(ਸੂਖ ਸਹਜ) ਆਤਮ ਸੁਖ (ਆਨੰਦੁ) ਇਸ ਲੋਕ ਕਾ ਸੁਖ (ਘਨਾ) ਅਤ੍ਯੰਤ ਪ੍ਰਾਪਤ ਹੂਆ ਹੈ॥
Prof. Sahib Singh(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,

ਪਦ ਅਰਥ ਸਹਜ = ਆਤਮਕ ਅਡੋਲਤਾ। ਘਨਾ = ਬਹੁਤ।

SikhNet (Spanish)He obtenido Paz Celestial e inmensa Dicha.

ਗੁਰ ਸੇਵਾ ਤੇ ਭਏ ਮਨ ਨਿਰਮਲ; ਹਰਿ ਹਰਿ ਹਰਿ ਹਰਿ, ਨਾਮੁ ਸੁਨਾ ॥੧॥ ਰਹਾਉ ॥

gur sevaa te bhe man niramal; har har har har, naam sunaa |1| rahaau |

Sant Singh KhalsaServing the Guru, my mind has become immaculately pure, and I have heard the Name of the Lord, Har, Har, Har, Har. ||1||Pause||
Manmohan SinghBy Guru's service, my mind has become immaculate and I have heard the Lord, Lord, Lord, Lord's Name. Pause.
Manmohan Singh (Punjabi)ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ।
Fareedkot Teekaਜਬ ਗੁਰੋਂ ਕੀ ਸੇਵਾ ਕਰਨੇ ਕਰ ਕੇ ਗੁਰੋਂ ਸੇ ਮਨ ਤਨ ਬਾਣੀ ਕਰ ਕੇ ਹਰੀ ਕਾ ਹਰਿ ਨਾਮ ਸ੍ਰਵਣ ਕਰਾ ਹੈ ਤਬ ਮਨ ਕਰ ਕੇ ਸੁਧ ਹੂਏ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥

ਪਦ ਅਰਥ ਨਿਰਮਲ = ਪਵਿਤ੍ਰ ॥੧॥ ਰਹਾਉ ॥

SikhNet (Spanish)Sirviendo al Guru mi mente se ha vuelto inmaculadamente pura y he escuchado el Naam, el Nombre del Señor Jar, Jar, Jar, Jar. (1-Pausa)

ਬਿਨਸਿਓ; ਮਨ ਕਾ ਮੂਰਖੁ ਢੀਠਾ ॥

binasio; man kaa moorakh dteetthaa |

Sant Singh KhalsaThe stubborn foolishness of my mind is gone;
Manmohan SinghThe foolish shamelessness of my soul is gone.
Manmohan Singh (Punjabi)ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ।
Fareedkot Teekaਜੋ ਕਿਸੀ ਕਾ ਕਹਨਾ ਨਹੀਂ ਮਾਨਤਾ ਥਾ ਐਸਾ ਮੂਰਖ ਮਨ ਕਾ (ਢੀਠਾ) ਕਠੋਰਪਨਾ ਦੂਰ ਹੋ ਗਯਾ ਹੈ॥
Prof. Sahib Singh(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।

ਪਦ ਅਰਥ ਮੂਰਖੁ = ਮੂਰਖਪੁਣਾ। ਢੀਠਾ = ਅਮੋੜ-ਪਨ।

SikhNet (Spanish)La necia tontería de mi mente me ha dejado

ਪ੍ਰਭ ਕਾ ਭਾਣਾ; ਲਾਗਾ ਮੀਠਾ ॥੨॥

prabh kaa bhaanaa; laagaa meetthaa |2|

Sant Singh KhalsaGod's Will has become sweet to me. ||2||
Manmohan SinghLord's will has become sweet unto me.
Manmohan Singh (Punjabi)ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ।
Fareedkot Teekaਅਬ ਤਿਸ ਮਨ ਕੋ ਪ੍ਰਭੂ ਕਾ ਹੁਕਮੁ ਮੀਠਾ ਲਗਾ ਹੈ॥੨॥
Prof. Sahib Singhਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥

ਪਦ ਅਰਥ ਭਾਣਾ = ਰਜ਼ਾ ॥੨॥

SikhNet (Spanish)y la Voluntad de Dios es dulce para mí. (2)

ਗੁਰ ਪੂਰੇ ਕੇ; ਚਰਣ ਗਹੇ ॥

gur poore ke; charan gahe |

Sant Singh KhalsaI have grasped the Feet of the Perfect Guru,
Manmohan SinghI have grasped the feet of the Perfect Guru,
Manmohan Singh (Punjabi)ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ,
Fareedkot Teekaਜਬ ਸੇ ਪੂਰਨ ਸਤਗੁਰੋਂ ਕੇ ਚਰਨ ਪਕੜੇ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,

ਪਦ ਅਰਥ ਗਹੇ = ਫੜੇ।

SikhNet (Spanish)Cuando amas los Pies del Señor,

ਕੋਟਿ ਜਨਮ ਕੇ; ਪਾਪ ਲਹੇ ॥੩॥

kott janam ke; paap lahe |3|

Sant Singh Khalsaand the sins of countless incarnations have been washed away. ||3||
Manmohan Singhand the sins of myriads of births of mind, have been washed off.
Manmohan Singh (Punjabi)ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ।
Fareedkot Teekaਏਕ ਜਨਮ ਕੀ ਤੋ ਕੌਨ ਕਹੈ ਕਰੋੜੋਂ ਜਨਮੋਂ ਕੇ ਪਾਪ ਲਹ ਗਏ, ਭਾਵ ਨਾਸ ਭਏ ਹੈਂ॥੩॥
Prof. Sahib Singhਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥

ਪਦ ਅਰਥ ਕੋਟਿ = ਕ੍ਰੋੜਾਂ ॥੩॥

SikhNet (Spanish)te limpias del sin número de errores de tus nacimientos. (3)

ਰਤਨ ਜਨਮੁ ਇਹੁ; ਸਫਲ ਭਇਆ ॥

ratan janam ihu; safal bheaa |

Sant Singh KhalsaThe jewel of this life has become fruitful.
Manmohan SinghThis jewel like life of mine has become fruitful.
Manmohan Singh (Punjabi)ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ।
Fareedkot Teekaਤਬ ਇਹ ਰਤਨ ਰੂਪ ਮਾਨੁਖ ਜਨਮ ਸਫਲਾ ਭ੍ਯਾ ਹੈ॥
Prof. Sahib Singhਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,

ਪਦ ਅਰਥ ਸਫਲ = ਕਾਮਯਾਬ।

SikhNet (Spanish)Tu precioso nacimiento humano, entonces, da frutos de satisfacción.

ਕਹੁ ਨਾਨਕ; ਪ੍ਰਭ ਕਰੀ ਮਇਆ ॥੪॥੧੫॥੬੬॥

kahu naanak; prabh karee meaa |4|15|66|

Sant Singh KhalsaSays Nanak, God has shown mercy to me. ||4||15||66||
Manmohan SinghSays Nanak, the Lord has shown mercy unto me.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਰਭੂ ਨੇ ਕ੍ਰਿਪਾ ਕਰੀ ਹੈ॥੪॥੧੫॥੬੬॥☬ਮਨ ਕੇ ਪ੍ਰਤਿ ਉਪਦੇਸ਼:
Prof. Sahib Singhਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥

ਪਦ ਅਰਥ ਮਇਆ = ਦਇਆ ॥੪॥੧੫॥੬੬॥

SikhNet (Spanish)Dice Nanak, es entonces cuando la Misericordia del Señor está sobre ti. (4-15-66)
Answers quote the Granth verbatim with Ang citations. AI commentary is not Gurbani and not a religious ruling.