ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5thGuru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਤਿਗੁਰੁ ਅਪਨਾ; ਸਦ ਸਦਾ ਸਮੑਾਰੇ ॥
satigur apanaa; sad sadaa samaare |
Sant Singh KhalsaI contemplate, forever and ever, the True Guru;
Manmohan SinghEver, ever, I think of the True Guru,
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ,
Fareedkot Teekaਹੇ ਮਨ! ਅਪਨਾ ਜੋ ਸਤਿਗੁਰੂ ਹੈ ਤਿਸ ਕੋ ਸਰਬਕਾਲ ਸਿਮਰਨ ਕਰੁ॥
Prof. Sahib Singhਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।ਪਦ ਅਰਥ ਸਦ ਸਦਾ-ਸਦਾ ਸਦਾ, ਸਦਾ ਹੀ। ਸਮ੍ਹ੍ਹਾਰੇ = ਸਮ੍ਹ੍ਹਾਰਿ, ਸੰਭਾਲ, ਹਿਰਦੇ ਵਿਚ ਸਾਂਭ ਰੱਖ।
SikhNet (Spanish)Enaltece siempre al Verdadero Guru en tu mente,
ਗੁਰ ਕੇ ਚਰਨ; ਕੇਸ ਸੰਗਿ ਝਾਰੇ ॥੧॥
gur ke charan; kes sang jhaare |1|
Sant Singh Khalsawith my hair, I dust the feet of the Guru. ||1||
Manmohan Singhand the Guru's feet I brush with my head's hair.
Manmohan Singh (Punjabi)ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ।
Fareedkot Teekaਅਰ ਗੁਰੋਂ ਕੇ ਚਰਨੋਂ ਕੀ ਧੂਰਿ ਕੇਸੋਂ ਸੇ ਝਾੜਤਾ ਰਹੁ॥੧॥
Prof. Sahib Singh(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥ਪਦ ਅਰਥ ਝਾਰੇ = ਝਾਰਿ ॥੧॥
SikhNet (Spanish)y barre el Polvo de los Pies de los Santos con tu cabello precioso. (1)
ਜਾਗੁ ਰੇ ਮਨ; ਜਾਗਨਹਾਰੇ ॥
jaag re man; jaaganahaare |
Sant Singh KhalsaBe wakeful, O my awakening mind!
Manmohan SinghBe wakeful, O my awaking soul.
Manmohan Singh (Punjabi)ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ!
Fareedkot Teekaਹੇ ਸੰਸਾਰ ਕੀ ਤਰਫ ਜਾਗਨ ਹਾਰੇ ਮਨ! ਤੂੰ ਪਰਮੇਸਰ ਕੀ ਤਰਫ ਜਾਗੁ, ਭਾਵ ਯੇਹ ਸਾਵਧਾਨ ਹੋਹੁ॥
Prof. Sahib Singhਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।ਪਦ ਅਰਥ ਰੇ = ਹੇ! ਜਾਗਨਹਾਰੇ = ਹੇ ਜਾਗਣ ਜੋਗੇ!
SikhNet (Spanish)Despierta y levántate, oh mente, pues sin el Señor nada te sirve.
ਬਿਨੁ ਹਰਿ. ਅਵਰੁ ਨ ਆਵਸਿ ਕਾਮਾ; ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
bin har. avar na aavas kaamaa; jhootthaa mohu mithiaa pasaare |1| rahaau |
Sant Singh KhalsaWithout the Lord, nothing else shall be of use to you; false is emotional attachment, and useless are worldly entanglements. ||1||Pause||
Manmohan SinghWithout God, nothing shall be of avail unto Thee, and false is the worldly attachment and vain the worldly involvements. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ।
Fareedkot Teekaਇਸ ਝੂਠੇ (ਪਸਾਰੇ) ਫੈਲਾਵ ਸੰਸਾਰ ਕਾ ਝੂਠਾ ਮੋਹ ਹੈ। ਇਸਮੈ ਬਿਨਾਂ ਹਰਿ ਨਾਮ ਔਰ ਕੋਈ ਕਾਮ ਨਹੀਂ ਆਵੇਗਾ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥ਪਦ ਅਰਥ ਆਵਸਿ = ਆਵੇਗਾ। ਕਾਮਾ = ਕੰਮਿ। ਮਿਥਿਆ = ਨਾਸਵੰਤ ॥੧॥ ਰਹਾਉ ॥
SikhNet (Spanish)Falsa es la fascinación por Maya e ilusoria la expansión del mundo. (1‑Pausa)
ਗੁਰ ਕੀ ਬਾਣੀ ਸਿਉ; ਰੰਗੁ ਲਾਇ ॥
gur kee baanee siau; rang laae |
Sant Singh KhalsaEmbrace love for the Word of the Guru's Bani.
Manmohan SinghEmbrace through the love for Guru's hymns.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ।
Fareedkot Teekaਗੁਰੋਂ ਕੀ ਬਾਣੀ ਸੇ (ਰੰਗੁ) ਪ੍ਰੇਮ ਲਗਾਉ॥
Prof. Sahib Singh(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।ਪਦ ਅਰਥ ਸਿਉ = ਨਾਲ। ਰੰਗੁ = ਪਿਆਰ। ਲਾਇ = ਜੋੜ।
SikhNet (Spanish)Así que ama y revolotea en la Palabra del Guru,
ਗੁਰੁ ਕਿਰਪਾਲੁ ਹੋਇ; ਦੁਖੁ ਜਾਇ ॥੨॥
gur kirapaal hoe; dukh jaae |2|
Sant Singh KhalsaWhen the Guru shows His Mercy, pain is destroyed. ||2||
Manmohan SinghIf the Guru becomes merciful, then is the pain destroyed.
Manmohan Singh (Punjabi)ਜੇਕਰ ਗੁਰੂ ਜੀ ਮਿਹਰਬਾਨ ਹੋ ਵੰਞਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ।
Fareedkot Teekaਜਬ ਗੁਰ ਕ੍ਰਿਪਾਲ ਹੋਇਂਗੇ ਤਬ ਦੁਖ ਦੂਰ ਹੋ ਜਾਇਗਾ॥੨॥
Prof. Sahib Singhਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥
SikhNet (Spanish)el Señor es Misericordioso y tu dolor ahuyentará. (2)
ਗੁਰ ਬਿਨੁ; ਦੂਜਾ ਨਾਹੀ ਥਾਉ ॥
gur bin; doojaa naahee thaau |
Sant Singh KhalsaWithout the Guru, there is no other place of rest.
Manmohan SinghWithout the Guru, there is no other place or rest.
Manmohan Singh (Punjabi)ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ।
Fareedkot Teekaਜੀਵ ਕੋ ਗੁਰੋਂ ਸੇ ਬਿਨਾਂ ਦੂਸਰਾ ਥਾਉਂ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।ਪਦ ਅਰਥ ਥਾਉ = ਆਸਰਾ, ਸਹਾਰਾ।
SikhNet (Spanish)Fuera del Guru no hay ningún otro lado a donde ir; sí, el Guru es el Dador,
ਗੁਰੁ ਦਾਤਾ; ਗੁਰੁ ਦੇਵੈ ਨਾਉ ॥੩॥
gur daataa; gur devai naau |3|
Sant Singh KhalsaThe Guru is the Giver, the Guru gives the Name. ||3||
Manmohan SinghThe Guru is giver, and the Guru bestows the Name.
Manmohan Singh (Punjabi)ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ।
Fareedkot Teekaਗੁਰ ਹੀ ਔਰ ਪਦਾਰਥੋਂ ਕੇ ਦਾਤਾ ਹੈਂ ਪੁਨਾ ਗੁਰੂ ਹੀ ਨਾਮ ਕੇ ਦੇਨੇ ਹਾਰੇ ਹੈਂ॥੩॥
Prof. Sahib Singhਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥ਪਦ ਅਰਥ ਦੇਵੈ = ਦੇਂਦਾ ਹੈ ॥੩॥
SikhNet (Spanish)el Guru es El que Bendice con el Naam, el Nombre del Señor. (3)
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥
gur paarabraham paramesar aap |
Sant Singh KhalsaThe Guru is the Supreme Lord God; He Himself is the Transcendent Lord.
Manmohan SinghThe Guru himself is the transcendent Lord and the supreme master.
Manmohan Singh (Punjabi)ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ।
Fareedkot Teekaਗੁਰੂ ਹੀ ਆਪ ਪਾਰਬ੍ਰਹਮ ਪਰਮੇਸਰੁ ਰੂਪ ਹੈਂ॥
Prof. Sahib Singh(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।
SikhNet (Spanish)El Guru Mismo es el Señor Trascendente y el Supremo Dios;
ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥
aatth pehar naanak gur jaap |4|16|67|
Sant Singh KhalsaTwenty-four hours a day, O Nanak, meditate on the Guru. ||4||16||67||
Manmohan SinghThroughout the eight watches of the day, O Nanak meditate thou on the Guru.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਆਠ ਪਹਰ ਗੁਰੂ ਗੁਰੂ ਜਾਪ ਜਪੁ॥੪॥੧੬॥੬੭॥
Prof. Sahib Singhਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥ਪਦ ਅਰਥ ਗੁਰ ਜਾਪਿ = ਗੁਰੂ ਦਾ ਜਾਪ ਜਪ, ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥
SikhNet (Spanish)así que contempla al Guru para siempre y por siempre. (4‑16‑67)