ੴ

ਸਿੱਖਬਾਣੀ · SikhBani

ਪਾਰਬ੍ਰਹਮਿ ਸਾਜਿ ਸਵਾਰਿਆ ॥

paarabraham saaj savaariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 627 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪਾਰਬ੍ਰਹਮਿ ਸਾਜਿ ਸਵਾਰਿਆ ॥

paarabraham saaj savaariaa |

Sant Singh KhalsaThe Supreme Lord God created and embellished him.
Manmohan SinghThe Supreme Lord has created and adorned my son.
Manmohan Singh (Punjabi)ਸ਼੍ਰੋਮਣੀ ਸਾਈਂ ਨੇਂ ਮੇਰੇ ਪੁੱਤ੍ਰ ਨੂੰ ਪੈਦਾ ਅਤੇ ਸਸ਼ੋਭਤ ਕੀਤਾ ਹੈ।
Fareedkot Teekaਪਹਿਲੇ ਭੀ ਹੇ ਪਾਰਬ੍ਰਹਮ! ਤੈਨੇ ਹੀ ਸਾਜ ਕੇ ਸਵਾਰਿਆ ਥਾ॥
Prof. Sahib Singhਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ।

ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾ ਦਿੱਤਾ।

SikhNet (Spanish)El Señor Trascendente ha creado

ਇਹੁ ਲਹੁੜਾ; ਗੁਰੂ ਉਬਾਰਿਆ ॥

eihu lahurraa; guroo ubaariaa |

Sant Singh KhalsaThe Guru has saved this small child.
Manmohan SinghThis small child the Guru has saved.
Manmohan Singh (Punjabi)ਇਸ ਨਿੱਕੇ ਬੱਚੇ ਨੂੰ ਗੁਰਾਂ ਨੇ ਬਚਾ ਲਿਆ ਹੈ।
Fareedkot Teekaਏਹੁ (ਲਹੁੜਾ) ਬਾਲਕ ਅਬ ਭੀ ਆਪਨੇ ਹੀ ਉਪਦ੍ਰਵੋਂ ਸੇ (ਉਬਾਰਿਆ) ਰਖ੍ਯਾ ਹੈ॥
Prof. Sahib Singh(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ।

ਪਦ ਅਰਥ ਲਹੁੜਾ = ਛੋਟਾ ਬੱਚਾ। ਉਬਾਰਿਆ = ਬਚਾ ਲਿਆ ਹੈ।

SikhNet (Spanish)y embellecido a mi hijo;

ਅਨਦ ਕਰਹੁ. ਪਿਤ ਮਾਤਾ ॥

anad karahu. pit maataa |

Sant Singh KhalsaSo celebrate and be happy, father and mother.
Manmohan SinghO father, and mother, make ye merry now.
Manmohan Singh (Punjabi)ਹੇ ਬਾਬਲ ਤੇ ਅੰਮੜੀਏ! ਤੁਸੀਂ ਹੁਣ ਖੁਸ਼ੀਆਂ ਕਰੋ।
Fareedkot Teekaਹਮ ਜੋ ਮਾਤਾ ਪਿਤਾ ਹੈਂ ਅਨੰਦ ਕੋ ਕਰਤੇ ਹੈਂ॥
Prof. Sahib Singh(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ,

ਪਦ ਅਰਥ ਕਰਹੁ = ਕਰਨੁ, ਬੇਸ਼ਕ ਕਰਨ {ਹੁਕਮੀ ਭਵਿਖਤ, ਅੱਨ ਪੁਰਖ, ਬਹੁ-ਵਚਨ}। ਪਿਤ ਮਾਤਾ = ਮਾਪੇ।

SikhNet (Spanish)sí, él ha sido salvado por el Guru.

ਪਰਮੇਸਰੁ. ਜੀਅ ਕਾ ਦਾਤਾ ॥੧॥

paramesar. jeea kaa daataa |1|

Sant Singh KhalsaThe Transcendent Lord is the Giver of souls. ||1||
Manmohan SinghThe Great God is the Giver of soul.
Manmohan Singh (Punjabi)ਵਿਸ਼ਾਲ ਵਾਹਿਗੁਰੂ ਆਤਮਾ ਬਖਸ਼ਣ ਵਾਲਾ ਹੈ।
Fareedkot Teekaਹੇ ਪਰਮੇਸਰ! ਤੂੰ ਹੀ ਹਮਾਰੇ ਜੀਆ ਕਾ ਦਾਤਾ ਹੂਆ ਹੈਂ॥੧॥
Prof. Sahib Singhਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥

ਪਦ ਅਰਥ ਜੀਅ ਕਾ ਦਾਤਾ = ਜਿੰਦ ਦਾ ਦੇਣ ਵਾਲਾ ॥੧॥

SikhNet (Spanish)Oh madre y padre, pónganse en Dicha, pues el Señor bendice nuestras Almas. (1)

ਸੁਭ ਚਿਤਵਨਿ ਦਾਸ ਤੁਮਾਰੇ ॥

subh chitavan daas tumaare |

Sant Singh KhalsaYour slaves, O Lord, focus on pure thoughts.
Manmohan SinghThine slaves, O Lord, think of sublime things.
Manmohan Singh (Punjabi)ਤੇਰੇ ਗੋਲੇ, ਹੇ ਸਾਈਂ! ਸ੍ਰੇਸ਼ਟ ਗੱਲਾਂ ਸੋਚਦੇ ਹਨ।
Fareedkot Teekaਤੁਮਾਰੇ ਦਾਸੋਂ ਕੀ ਸੁਭ ਚਿਤਵਨੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।

ਪਦ ਅਰਥ ਸੁਭ = ਭਲਾਈ, ਸਭ ਦੀ ਭਲਾਈ। ਚਿਤਵਨਿ = ਚਿਤਵਦੇ ਹਨ।

SikhNet (Spanish)Tus Devotos, oh Señor, contemplan sólo lo Bueno,

ਰਾਖਹਿ ਪੈਜ ਦਾਸ ਅਪੁਨੇ ਕੀ; ਕਾਰਜ ਆਪਿ ਸਵਾਰੇ ॥ ਰਹਾਉ ॥

raakheh paij daas apune kee; kaaraj aap savaare | rahaau |

Sant Singh KhalsaYou preserve the honor of Your slaves, and You Yourself arrange their affairs. ||Pause||
Manmohan SinghThou savest the honour of Thy slave and Thyself arrangest his affairs, O Lord.
Manmohan Singh (Punjabi)ਤੂੰ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਆਪ ਹੀ ਉਸ ਦੇ ਕੰਮ ਰਾਸ ਕਰਦਾ ਹੈ, ਹੇ ਸੁਆਮੀ!
Fareedkot Teekaਇਸ ਸੇਂ ਅਪਨੇ ਦਾਸੋਂ ਕੀ ਪ੍ਰਤਗ੍ਯਾ ਰਾਖਤੇ ਹੋ ਔ ਤੁਮ ਨੇ ਹੀ ਦਾਸੋਂ ਕੇ ਸਭ ਕਾਰਜ ਸਵਾਰੇ ਹੈਂ॥ ਰਹਾਉ ॥
Prof. Sahib Singh(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥

ਪਦ ਅਰਥ ਰਾਖਹਿ = ਤੂੰ ਰੱਖਦਾ ਹੈਂ। ਪੈਜ = ਲਾਜ। ਸਵਾਰੇ = ਸਵਾਰ ਕੇ, ਸਿਰੇ ਚਾੜ੍ਹ ਕੇ ॥ਰਹਾਉ॥

SikhNet (Spanish)y Tú salvas su honor y los emancipas a todos. (Pausa)

ਮੇਰਾ ਪ੍ਰਭੁ ਪਰਉਪਕਾਰੀ ॥

meraa prabh praupakaaree |

Sant Singh KhalsaMy God is so benevolent.
Manmohan SinghBeneficent is my Lord,
Manmohan Singh (Punjabi)ਉਦਾਰਚਿਤ ਹੈ ਮੈਂਡਾ ਸੁਆਮੀ,
Fareedkot Teekaਹੇ ਮੇਰੇ ਸ੍ਵਾਮੀ! ਤੂੰ ਪਰਉਪਕਾਰੀ ਹੈਂ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,

ਪਦ ਅਰਥ ਪਰਉਪਕਾਰੀ = ਦੂਜਿਆਂ ਦੀ ਭਲਾਈ ਕਰਨ ਵਾਲਾ।

SikhNet (Spanish)Mi Señor es Bueno;

ਪੂਰਨ ਕਲ ਜਿਨਿ ਧਾਰੀ ॥

pooran kal jin dhaaree |

Sant Singh KhalsaHis Almighty Power is manifest.
Manmohan Singhin whose Being Omnipotence is manifest.
Manmohan Singh (Punjabi)ਜਿਸ ਦੇ ਸਰੂਪ ਵਿੱਚ ਪੂਰੀਆਂ ਸ਼ਕਤੀਆਂ ਪ੍ਰਗਚ ਹਨ।
Fareedkot Teekaਜਿਸ ਤੈਨੇ ਅਪਨੀ ਪੂਰਨ ਚੇਤਨ ਸ਼ਕਤੀ ਸੰਸਾਰ ਮੇਂ ਧਾਰੀ ਹੂਈ ਹੈ॥
Prof. Sahib Singhਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।

ਪਦ ਅਰਥ ਕਲ = ਸੱਤਿਆ, ਸ਼ਕਤੀ। ਜਿਨਿ = ਜਿਸ (ਪ੍ਰਭੂ) ਨੇ।

SikhNet (Spanish)en Su Ser la Esencia del Poder se vuelve manifiesta.

ਨਾਨਕ. ਸਰਣੀ ਆਇਆ ॥

naanak. saranee aaeaa |

Sant Singh KhalsaNanak has come to His Sanctuary.
Manmohan SinghSeeking the Lord's shelter, Nanak,
Manmohan Singh (Punjabi)ਨਾਨਕ ਨੇ ਪ੍ਰਭੂ ਦੀ ਪਨਾਹ ਲੈਣ ਨਾਲ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਤੇਰੀ ਸਰਨ ਆਇਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
SikhNet (Spanish)Nanak busca el Refugio del Señor

ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥

man chindiaa fal paaeaa |2|10|74|

Sant Singh KhalsaHe has obtained the fruits of his mind's desires. ||2||10||74||
Manmohan Singhhas obtained his heart desired boons.
Manmohan Singh (Punjabi)ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਕਰ ਲਈਆਂ ਹਨ।
Fareedkot Teekaਤਿਸਨੇ ਮਨਇੱਛਤ ਫਲ ਕੋ ਪਾਇਆ ਹੈ॥੨॥੧੦॥੭੪॥☬ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਮਾਤਾ ਨਿਕਸ ਕਰ ਜਬ ਅਰਾਮ ਹੂਆ, ਤਬ ਸ਼ਬਦ ਕਹਾ:
Prof. Sahib Singhਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥

ਪਦ ਅਰਥ ਮਨ ਚਿੰਦਿਆ = ਮਨ-ਇੱਛਤ। ਚਿੰਦਿਆ = ਚਿਤਵਿਆ ॥੨॥੧੦॥੭੪॥

SikhNet (Spanish)y logra el Fruto de los deseos de su corazón. (2‑10‑74)
Answers quote the Granth verbatim with Ang citations. AI commentary is not Gurbani and not a religious ruling.