ੴ

ਸਿੱਖਬਾਣੀ · SikhBani

Ang 425

Sri Guru Granth Sahib · Raag Aasaa · 3 shabads, 40 lines
Translations
Shabad Guru Amardas Ji Raag Aasaa continued from Ang 424

ਆਪਣੈ ਹਥਿ ਵਡਿਆਈਆ; ਦੇ ਨਾਮੇ ਲਾਏ ॥

aapanai hath vaddiaaeea; de naame laae |

Sant Singh KhalsaGlory is in His Hands; He bestows His Name, and attaches us to it.
Manmohan SinghThe glories are in the Lord's hand. He Himself grants them and attaches man with the Name.
Manmohan Singh (Punjabi)ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ।
Fareedkot Teekaਅਕਾਲ ਪੁਰਖ ਨੇ ਵਡਿਆਈਆਂ ਅਪਨੇ ਹਾਥ ਮੇਂ ਰਖੀਆ ਹੂਈਆਂ ਹੈਂ, ਸੋ ਜਿਸ ਕੋ ਨਾਮ ਮੇਂ ਲਗਾਉਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।

ਪਦ ਅਰਥ ਹਥਿ = ਹੱਥ ਵਿਚ। ਦੇ = ਦੇ ਕੇ। ਨਾਮੇ = ਨਾਮ ਵਿਚ।

SikhNet (Spanish)En las Manos de Dios está la Gloria; es por Su Gracia que eres absorbido en la Contemplación de Su Nombre.

ਨਾਨਕ. ਨਾਮੁ ਨਿਧਾਨੁ, ਮਨਿ ਵਸਿਆ; ਵਡਿਆਈ ਪਾਏ ॥੮॥੪॥੨੬॥

naanak. naam nidhaan, man vasiaa; vaddiaaee paae |8|4|26|

Sant Singh KhalsaO Nanak, the treasure of the Naam abides within the mind, and glory is obtained. ||8||4||26||
Manmohan SinghThe Name treasure is enshrined, within Nanak's mind and so he is blessed with glory.
Manmohan Singh (Punjabi)ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੁ ਖਜਾਨਾ ਗੁਰਮੁਖੋਂ ਕੇ ਮਨ ਮੇਂ ਬਸਿਆ ਹੈ ਇਸੀ ਤੇ ਸੋ ਵਡਿਆਈ ਪਾਉਤੇ ਹੈਂ॥੮॥੧॥੪॥☬ਪ੍ਰਸ਼ਨ: ਸੁਖੁ ਕੈਸੇ ਮਿਲੈ ਅਰ ਵਡਿਆਈ ਕੈਸੇ ਪ੍ਰਾਪਤ ਹੋਇ?☬ਉੱਤਰ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ ਉਹ ਮਨੁੱਖ (ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ ॥੮॥੪॥੨੬॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ ॥੮॥੪॥੨੬॥

* ਨੋਟ: ਇਹ ਅਸਟਪਦੀਆਂ ਰਾਗ ਆਸਾ ਅਤੇ ਰਾਗ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣੀਆਂ ਹਨ।

SikhNet (Spanish)Nanak atesora el Nombre en su mente y así es bendecido con Gloria. (8‑4‑26)

Open this shabad (20 lines, Angs 424-425) →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸੁਣਿ ਮਨ, ਮੰਨਿ ਵਸਾਇ ਤੂੰ; ਆਪੇ ਆਇ ਮਿਲੈ. ਮੇਰੇ ਭਾਈ ॥

sun man, man vasaae toon; aape aae milai. mere bhaaee |

Sant Singh KhalsaListen, O mortal: enshrine His Name within your mind; He shall come to meet with you, O my Sibling of Destiny.
Manmohan SinghO man, my brother, hear and enshrine thou in Thy mind the Lord's Name and he Himself will come and meet thee.
Manmohan Singh (Punjabi)ਹੇ ਬੰਦੇ! ਮੇਰੇ ਵੀਰ, ਤੂੰ ਸੁਆਮੀ ਦੇ ਨਾਮ ਨੂੰ ਸ੍ਰਵਣ ਕਰ ਅਤੇ ਆਪਣੇ ਹਿਰਦੇ ਅੰਦਰ ਟਿਕਾ। ਉਹ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ।
Fareedkot Teekaਹੇ ਮੇਰੇ ਭਾਈ! (ਸੁਣਿ) ਸ੍ਰਵਣ ਕਰੁ ਅਰੁ (ਮਨ) ਮਨਨ ਕਰੁ ਅਰੁ (ਮੰਨਿ ਵਸਾਏ) ਨਿਧ੍ਯਾਸਨ ਕਰੁ, ਤਬ ਆਪ ਹੀ ਹਰੀ ਤੈਨੂੰ ਆਇ ਮਿਲੇਗਾ, ਭਾਵ ਸਾਖ੍ਯਾਤ ਹੋਵੇਗਾ॥
Prof. Sahib Singhਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ। ਹੇ ਮੇਰੇ ਵੀਰ! (ਇਸ ਤਰ੍ਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ।

ਪਦ ਅਰਥ ਮਨ = ਹੇ ਮਨ! ਮੰਨਿ = ਮਨਿ, ਮਨ ਵਿਚ। ਭਾਈ = ਹੇ ਭਾਈ!

SikhNet (Spanish)Oh mente, escucha el Naam, el Nombre del Señor; enaltécelo en tu interior, y Tu Señor, por Su propia Voluntad, vendrá a encontrarte.

ਅਨਦਿਨੁ, ਸਚੀ ਭਗਤਿ ਕਰਿ; ਸਚੈ ਚਿਤੁ ਲਾਈ ॥੧॥

anadin, sachee bhagat kar; sachai chit laaee |1|

Sant Singh KhalsaNight and day, center your consciousness on true devotional worship of the True Lord. ||1||
Manmohan SinghNight and day embrace Lord's hearty worship and fix thy attention on the True One.
Manmohan Singh (Punjabi)ਰੈਣ ਦਿਹੁੰ ਸਾਹਿਬ ਦੀ ਦਿਲੀ ਉਪਾਸ਼ਨਾ ਧਾਰਨ ਕਰ, ਅਤੇ ਆਪਣੀ ਬਿਰਤੀ ਸਤਿਪੁਰਖ ਨਾਲ ਜੋੜ।
Fareedkot Teekaਦਿਨ ਰਾਤ ਤਿਸ ਸਚੇ ਕੀ ਭਗਤੀ ਕਰ, ਇਸ ਪ੍ਰਕਾਰ ਤੂੰ ਸਾਚੇ ਮੇਂ ਚਿਤੁ ਲਗਾਉ॥੧॥
Prof. Sahib Singhਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ! ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਸਚੀ = ਸਦਾ ਕਾਇਮ ਰਹਿਣ ਵਾਲੀ। ਸਚੈ = ਸਦਾ-ਥਿਰ ਪ੍ਰਭੂ ਵਿਚ। ਲਾਈ = ਲਾਇ, ਲਾ ॥੧॥

SikhNet (Spanish)Alaba a tu Señor día y noche y entona tu ser en el Verdadero Uno. (1)

ਏਕੋ ਨਾਮੁ ਧਿਆਇ ਤੂੰ; ਸੁਖੁ ਪਾਵਹਿ. ਮੇਰੇ ਭਾਈ ॥

eko naam dhiaae toon; sukh paaveh. mere bhaaee |

Sant Singh KhalsaMeditate on the One Naam, and you shall find peace, O my Siblings of Destiny.
Manmohan SinghRemember thou the one Name, that thou may attain, O my brother.
Manmohan Singh (Punjabi)ਤੂੰ ਇਕ ਨਾਮ ਦਾ ਆਰਾਧਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ, ਹੇ ਮੈਡੇ ਵੀਰ!
Fareedkot Teekaਹੇ ਮੇਰੇ ਭਾਈ! ਇਕ ਨਾਮ ਕੋ ਤੂੰ ਧ੍ਯਾਉ ਤਬ ਸੁਖ ਪਾਵੈਂਗਾ॥
Prof. Sahib Singhਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਸੁਖ ਹਾਸਲ ਕਰੇਂਗਾ,
SikhNet (Spanish)Medita sólo en el Único Nombre; erradicando tu dualidad y tu ego,

ਹਉਮੈ ਦੂਜਾ ਦੂਰਿ ਕਰਿ; ਵਡੀ ਵਡਿਆਈ ॥੧॥ ਰਹਾਉ ॥

haumai doojaa door kar; vaddee vaddiaaee |1| rahaau |

Sant Singh KhalsaEradicate egotism and duality, and your glory shall be glorious. ||1||Pause||
Manmohan SinghEfface thy ego and duality and great shall be thy glory. Pause.
Manmohan Singh (Punjabi)ਆਪਣੀ ਹੰਗਤਾ ਅਤੇ ਦਵੈਤ-ਭਾਵ ਨੂੰ ਮੇਟ ਦੇ ਅਤੇ ਵਿਸ਼ਾਲ ਹੋ ਵੰਞੇਗੀ ਤੇਰੀ ਸ਼ਾਨ-ਸ਼ੌਕਤ। ਠਹਿਰਾਉ।
Fareedkot Teekaਹੰਤਾ ਔਰ ਦ੍ਵੈਤ ਕੋ ਦੂਰ ਕਰ ਕੇ ਬਡੀ ਵਡਿਆਈ ਹੋਵੈਗੀ॥੧॥ ਰਹਾਉ ॥
Prof. Sahib Singhਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰਨ ਨਾਲ (ਲੋਕ ਪਰਲੋਕ ਵਿਚ) ਤੈਨੂੰ ਬਹੁਤ ਆਦਰ ਮਿਲੇਗਾ ॥੧॥ ਰਹਾਉ ॥

ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ। ਵਡਿਆਈ = ਆਦਰ-ਮਾਣ ॥੧॥ ਰਹਾਉ ॥

SikhNet (Spanish)conoce el Éxtasis y la Gloria. (1‑Pausa)

ਇਸੁ ਭਗਤੀ ਨੋ. ਸੁਰਿ ਨਰ ਮੁਨਿ ਜਨ ਲੋਚਦੇ; ਵਿਣੁ ਸਤਿਗੁਰ. ਪਾਈ ਨ ਜਾਇ ॥

eis bhagatee no. sur nar mun jan lochade; vin satigur. paaee na jaae |

Sant Singh KhalsaThe angels, humans and silent sages long for this devotional worship, but without the True Guru, it cannot be attained.
Manmohan SinghThe gods, men and holy sages long for this meditation of the Lord, but without the True Guru it cannot be attained to.
Manmohan Singh (Punjabi)ਸੁਆਮੀ ਦੇ ਏਸ ਸਿਮਰਨ ਨੂੰ ਦੇਵਤੇ, ਮਨੁਸ਼ ਅਤੇ ਚੁੱਪ ਧਾਰੀ ਰਿਸ਼ੀ ਤਰਸਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ।
Fareedkot Teekaਇਸ ਭਗਤੀ ਕੋ ਸੁਰ ਨਰ ਮੁਨਿ ਜਨ ਚਾਹੁਤੇ ਹੈਂ, ਪਰੰਤੂ ਬਿਨਾਂ ਸਤਿਗੁਰੋਂ ਸੇ ਪ੍ਰਾਪਤਿ ਨਹੀਂ ਹੋਤੀ॥
Prof. Sahib Singhਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤ ਮਿਲਦੀ ਨਹੀਂ।

ਪਦ ਅਰਥ ਨੋ = ਨੂੰ, ਵਾਸਤੇ। ਸੁਰਿਨਰ = ਦੇਵਤੇ।

SikhNet (Spanish)La Alabanza del Señor es buscada por los ángeles y los videntes,

ਪੰਡਿਤ ਪੜਦੇ ਜੋਤਿਕੀ; ਤਿਨ ਬੂਝ. ਨ ਪਾਇ ॥੨॥

panddit parrade jotikee; tin boojh. na paae |2|

Sant Singh KhalsaThe Pandits, the religious scholars, and the astrologers read their books, but they do not understand. ||2||
Manmohan SinghThe scholars and astrologers read the books, but they obtain not understanding.
Manmohan Singh (Punjabi)ਵਿਦਵਾਨ ਅਤੇ ਜੋਤਸ਼ੀ ਪੁਸਤਕਾਂ ਵਾਚਦੇ ਹਨ, ਪਰ ਉਨ੍ਹਾਂ ਨੂੰ ਗਿਆਤ ਹਾਸਲ ਨਹੀਂ ਹੁੰਦੀ।
Fareedkot Teekaਪੰਡਿਤ ਸਾਸਤ੍ਰ ਪੜਤੇ ਹੈਂ, ਜੋਤਿਕੀ ਜੋਤਿਸ ਸਾਸਤ੍ਰ ਬਿਚਾਰਤੇ ਹੈਂ, ਪਰੰਤੂ ਭਗਤੀ ਸੇ ਬਿਨਾਂ ਪਰਮੇਸ੍ਵਰ ਕੀ ਗ੍ਯਾਤ ਤਿਨ ਕੋ ਭੀ ਨਹੀਂ ਪੜਤੀ॥੨॥
Prof. Sahib Singhਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ ॥੨॥

ਪਦ ਅਰਥ ਜੋਤਿਕੀ = ਜੋਤਸ਼ੀ। ਬੂਝ = ਸਮਝ। ਨ ਪਾਇ = ਨਹੀਂ ਪਾਈ ॥੨॥

SikhNet (Spanish)pero sin el Verdadero Guru, uno no la puede obtener. Los eruditos leen los libros y los astrónomos las estrellas, pero no conocen la Esencia. (2)

ਆਪੈ ਥੈ ਸਭੁ ਰਖਿਓਨੁ; ਕਿਛੁ ਕਹਣੁ ਨ ਜਾਈ ॥

aapai thai sabh rakhion; kichh kehan na jaaee |

Sant Singh KhalsaHe Himself keeps all in His Hand; nothing else can be said.
Manmohan SinghIn His hand, the Lord keeps all. Nothing else can be said (in this regard).
Manmohan Singh (Punjabi)ਪ੍ਰਭੂ ਸਾਰਿਆਂ ਨੂੰ ਆਪਣੇ ਹੱਥ ਵਿੱਚ ਰਖਦਾ ਹੈ। ਹੋਰ ਕੁਛ ਆਖਿਆ ਨਹੀਂ ਜਾ ਸਕਦਾ।
Fareedkot Teekaਏਹ ਅਕਥ ਕਥਾ ਕੁਛ ਕਹੀ ਨਹੀਂ ਜਾਤੀ, ਸਭ ਅਪਨੇ ਹੀ ਹਾਥ ਮੇਂ ਅਕਾਲ ਪੁਰਖ ਨੇ ਰਖਾ ਹੈ॥
Prof. Sahib Singhਪਰ, ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ),

ਪਦ ਅਰਥ ਆਪੈ ਥੈ = ਆਪਣੇ ਹੱਥ ਵਿਚ {ਥੈ = ਹਥੈ}। ਰਖਿਓਨੁ = ਉਸ ਨੇ ਰੱਖਿਆ ਹੈ।

SikhNet (Spanish)En Sus Manos el Señor conserva todo, pero no se puede decir cómo.

ਆਪੇ ਦੇਇ. ਸੁ ਪਾਈਐ; ਗੁਰਿ. ਬੂਝ ਬੁਝਾਈ ॥੩॥

aape dee. su paaeeai; gur. boojh bujhaaee |3|

Sant Singh KhalsaWhatever He gives, is received. The Guru has imparted this understanding to me. ||3||
Manmohan SinghWhat the Lord Himself gives that the man receives. The Guru has imparted this understanding to me.
Manmohan Singh (Punjabi)ਜੋ ਕੁਛ ਪ੍ਰਭੂ ਆਪ ਦਿੰਦਾ ਹੈ, ਉਸ ਨੂੰ ਹੀ ਇਨਸਾਨ ਪ੍ਰਾਪਤ ਕਰਦਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।
Fareedkot Teekaਆਪ ਹੀ ਜਿਸ ਕੋ ਦੇਤਾ ਹੈ, ਸੋ ਪਾਉਤਾ ਹੈ, ਏਹ ਬੂਝ ਸਤਿਗੁਰੋਂ ਨੇ ਬੁਝਾਈ ਹੈ॥੩॥
Prof. Sahib Singhਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ ॥੩॥

SikhNet (Spanish)Uno recibe lo que el Señor Mismo da; éste es el misterio revelado por el Guru. (3)

ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ ॥

jeea jant sabh tis de; sabhanaa kaa soee |

Sant Singh KhalsaAll beings and creatures are His; He belongs to all.
Manmohan SinghThe mortals and creatures are all His and He belongs to all.
Manmohan Singh (Punjabi)ਸਾਰੇ ਪ੍ਰਾਣੀ ਅਤੇ ਪਸ਼ੂ-ਪੰਛੀ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਹੈ।
Fareedkot Teekaਜੀਵ ਅਸਥੂਲ ਜੰਤ ਸੂਖਮ ਸਭ ਤਿਸੀ ਕੇ ਹੈਂ ਔਰ ਸੋਈ ਸਭ ਕਾ ਮਾਲਿਕ ਹੈ॥
Prof. Sahib Singhਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ,

ਪਦ ਅਰਥ ਸਭਿ = ਸਾਰੇ। ਤਿਸ ਦੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਦੇ' ਦੇ ਕਾਰਨ ਉਡ ਗਿਆ ਹੈ}।

SikhNet (Spanish)Todo pertenece a Ti, oh Señor; Tú perteneces a todo.

ਮੰਦਾ ਕਿਸ ਨੋ ਆਖੀਐ; ਜੇ ਦੂਜਾ ਹੋਈ ॥੪॥

mandaa kis no aakheeai; je doojaa hoee |4|

Sant Singh KhalsaSo who can we call bad, since there is no other? ||4||
Manmohan SinghWhom should we call bad? If there be any other, then we may.
Manmohan Singh (Punjabi)ਆਪਾਂ ਕੀਹਨੂੰ ਭੈੜਾ ਕਹੀਏ? ਜੇਕਰ ਕੋਈ ਹੋਰ ਹੋਵੇ ਤਾਂ ਆਪਾਂ ਭਾਵੇਂ ਆਖ ਸਕੀਏ।
Fareedkot Teekaਬੁਰਾ ਕਿਸ ਨੂੰ ਕਹੀਏ? ਜੋ ਕੋਈ ਦੂਸਰਾ ਹੋਏ ਤੋ ਕਿਸੀ ਕੋ ਮੰਦਾ ਭੀ ਕਹੀਏ ਅਰਥਾਤ ਨਾ ਕੋਈ ਮੰਦਾ ਹੈ ਨ ਚੰਗਾ॥੪॥
Prof. Sahib Singhਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ ॥੪॥

ਪਦ ਅਰਥ ਕਿਸ ਨੋ = ਤਿਵੇਂ ਹੀ ਲਫ਼ਜ਼ 'ਕਿਸ' ਦਾ (ੁ) ॥੪॥

SikhNet (Spanish)¿A quién podríamos llamar malo cuando no hay nadie sin Ti? (4)

ਇਕੋ ਹੁਕਮੁ ਵਰਤਦਾ; ਏਕਾ ਸਿਰਿ ਕਾਰਾ ॥

eiko hukam varatadaa; ekaa sir kaaraa |

Sant Singh KhalsaThe Command of the One Lord is pervading throughout; duty to the One Lord is upon the heads of all.
Manmohan SinghThe order of the Lord alone holds away over all and no their head is the duty enjoined by the One Lord.
Manmohan Singh (Punjabi)ਕੇਵਲ ਸੁਆਮੀ ਦਾ ਫੁਰਮਾਨ ਹੀ ਸਾਰਿਆਂ ਤੇ ਲਾਗੂ ਹੈ, ਅਤੇ ਉਨ੍ਹਾਂ ਦੇ ਸੀਸ ਉਤੇ ਇੱਕੋ ਸੁਆਮੀ ਦਾ ਲਾਇਆ ਹੋਇਆ ਫਰਜ ਹੈ।
Fareedkot Teekaਏਕ ਹੀ ਕਾ ਹੁਕਮ ਸਭ ਪਰ ਵਰਤਤਾ ਹੈ ਏਕ ਹੀ ਕੀ ਕਾਰ ਸਭ ਕੇ ਸਿਰ ਪਰ ਹੈ॥
Prof. Sahib Singhਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)La vida se desenvuelve por el Mando de Dios; todos los seres están involucrados en Su Juego.

ਆਪਿ ਭਵਾਲੀ ਦਿਤੀਅਨੁ; ਅੰਤਰਿ ਲੋਭੁ ਵਿਕਾਰਾ ॥੫॥

aap bhavaalee diteean; antar lobh vikaaraa |5|

Sant Singh KhalsaHe Himself has led them astray, and placed greed and corruption within their hearts. ||5||
Manmohan SinghHe Himself has led astray the beings, so within their heart abide avarice and vice.
Manmohan Singh (Punjabi)ਉਸ ਨੇ ਖੁਦ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਦਿਲ ਅੰਦਰ ਲਾਲਚ ਤੇ ਗੁਨਾਹ ਵਸਦੇ ਹਨ।
Fareedkot Teekaਅੰਤਸਕਰਣ ਮੇਂ ਲੋਭਾਦਿ ਬਿਕਾਰੋਂ ਕੋ ਪਾਇ ਕਰ ਜੀਵੋਂ ਕੋ ਆਪ ਹੀ ਭਵਾਲੀ, ਭਾਵ ਚੌਰਾਸੀ ਚੱਕ੍ਰ ਦੀਆ ਹੂਆ ਹੈ॥੫॥
Prof. Sahib Singhਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ॥੫॥

ਪਦ ਅਰਥ ਭਵਾਲੀ = ਭਵਾਟਣੀ। ਦਿਤੀਅਨੁ = ਉਸ ਨੇ ਦਿੱਤੀ ਹੈ ॥੫॥

SikhNet (Spanish)Él Mismo desvía a Sus seres del Sendero y así, dentro de ellos, vive el vicio y la avaricia. (5)

ਇਕ ਆਪੇ ਗੁਰਮੁਖਿ ਕੀਤਿਅਨੁ; ਬੂਝਨਿ ਵੀਚਾਰਾ ॥

eik aape guramukh keetian; boojhan veechaaraa |

Sant Singh KhalsaHe has sanctified those few Gurmukhs who understand Him, and reflect upon Him.
Manmohan SinghSome He Himself has consecrated and they understand and remember Him.
Manmohan Singh (Punjabi)ਕਈਆਂ ਨੂੰ ਉਸ ਨੇ ਆਪੇ ਹੀ ਪਵਿੱਤਰ ਕੀਤਾ ਹੈ, ਅਤੇ ਉਹ ਸੁਆਮੀ ਨੂੰ ਸਮਝਦੇ ਅਤੇ ਸਿਮਰਦੇ ਹਨ।
Fareedkot Teekaਇਕਨੋਂ ਕੋ ਆਪ ਹੀ ਗੁਰੋਂ ਕੇ ਸਨਮੁਖ ਕੀਆ ਹੈ ਅਰੁ ਵਿਚਾਰ ਕਰ ਤਿਸ ਹਰੀ ਕੋ ਵਹੁ ਬੂਝਤੇ ਹੈਂ॥
Prof. Sahib Singhਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੀਤੀਅਨੁ = ਉਸ ਨੇ ਕੀਤੇ ਹਨ।

SikhNet (Spanish)A algunos los despierta a su realidad y conocen y meditan en la Esencia.

ਭਗਤਿ ਭੀ ਓਨਾ ਨੋ ਬਖਸੀਅਨੁ; ਅੰਤਰਿ ਭੰਡਾਰਾ ॥੬॥

bhagat bhee onaa no bakhaseean; antar bhanddaaraa |6|

Sant Singh KhalsaHe grants devotional worship to them, and within them is the treasure. ||6||
Manmohan SinghHis devotional service too, He donates unto them, and within them is the treasure of devotion.
Manmohan Singh (Punjabi)ਆਪਣੀ ਪ੍ਰੇਮ-ਮਈ ਸੇਵਾ ਭੀ ਉਹ ਉਨ੍ਹਾਂ ਨੂੰ ਪਰਦਾਨ ਕਰ ਦਿੰਦਾ ਹੈ। ਉਨ੍ਹਾਂ ਦੇ ਅੰਦਰ ਪਵਿੱਤਰਤਾ ਦਾ ਖ਼ਜ਼ਾਨਾ ਹੈ।
Fareedkot Teekaਅਰ ਭਗਤੀ ਭੀ ਉਨ ਕੋ ਬਖਸ਼ੀ ਹੈ ਅਰ (ਅੰਤਰਿ) ਰਿਦਾ ਉਨ ਕਾ ਸੁਭ ਗੁਣੋਂ ਕਾ ਖਜਾਨਾ ਹੈ॥੬॥
Prof. Sahib Singhਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ ॥੬॥

ਪਦ ਅਰਥ ਬਖਸੀਅਨੁ = ਉਸ ਨੇ ਬਖ਼ਸ਼ੀ ਹੈ ॥੬॥

SikhNet (Spanish)Son bendecidos con la Alabanza del Señor y en su interior obtienen el Tesoro de Virtud. (6)

ਗਿਆਨੀਆ ਨੋ ਸਭੁ ਸਚੁ ਹੈ; ਸਚੁ ਸੋਝੀ ਹੋਈ ॥

giaaneea no sabh sach hai; sach sojhee hoee |

Sant Singh KhalsaThe spiritual teachers know nothing but the Truth; they obtain true understanding.
Manmohan SinghThe divine scholars know nothing but truth as they obtain true understanding.
Manmohan Singh (Punjabi)ਬ੍ਰਹਿਮ ਬੇਤੇ ਨਿਰੋਲ ਸੱਚ ਨੂੰ ਹੀ ਜਾਣਦੇ ਹਨ। ਉਨ੍ਹਾਂ ਨੂੰ ਸੱਚ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਗਿਆਨੀ ਪੁਰਖੋਂ ਕੋ ਸਭ ਸਥਾਨ ਮੇਂ ਸਚ ਹੀ ਪ੍ਰਤੀਤ ਹੋਤਾ ਹੈ, ਕ੍ਯੋਂਕਿ ਤਿਨ ਕੋ ਸਚ ਕੀ ਬੂਝ ਭਲੀ ਹੈ॥
Prof. Sahib Singhਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ।

ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)Los Sabios no saben más que la Verdad,

ਓਇ ਭੁਲਾਏ. ਕਿਸੈ ਦੇ, ਨ ਭੁਲਨੑੀ; ਸਚੁ ਜਾਣਨਿ ਸੋਈ ॥੭॥

oe bhulaae. kisai de, na bhulanaee; sach jaanan soee |7|

Sant Singh KhalsaThey are led astray by Him, but they do not go astray, because they know the True Lord. ||7||
Manmohan SinghLed astray by another, they go not astray. They know the True Lord.
Manmohan Singh (Punjabi)ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ ਸੱਚੇ ਸੁਆਮੀ ਨੂੰ ਹੀ ਜਾਣਦੇ ਹਨ।
Fareedkot Teekaਉਹ ਫਿਰ ਕਿਸੀ ਕੇ ਭੁਲਾਏ ਨਹੀਂ ਭੂਲਤੇ ਹੈਂ ਔਰ ਸੋਈ ਸਚ ਸ੍ਵਰੂਪ ਕੋ ਜਾਨਤੇ ਹੈਂ॥੭॥
Prof. Sahib Singhਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ॥੭॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ॥੭॥

SikhNet (Spanish)están despiertos sólo a la Verdad y en la Verdad, no son desviados por el otro. (7)

ਘਰ ਮਹਿ ਪੰਚ ਵਰਤਦੇ; ਪੰਚੇ ਵੀਚਾਰੀ ॥

ghar meh panch varatade; panche veechaaree |

Sant Singh KhalsaWithin the homes of their bodies, the five passions are pervading, but here, the five are well-behaved.
Manmohan SinghWithin their body are the five evil passions, but here the five act wisely.
Manmohan Singh (Punjabi)ਉਨ੍ਹਾਂ ਦੀ ਦੇਹਿ ਅੰਦਰ ਭੀ ਪੰਜ ਮੰਦੇ ਵਿਸ਼ੇ ਵੇਗ ਹਨ, ਪਰ ਏਥੇ ਪੰਜੇ ਹੀ ਸਿਆਣਪ ਨਾਲ ਪੇਸ਼ ਆਉਂਦੇ ਹਨ।
Fareedkot Teekaਗ੍ਯਾਨੀਓਂ ਕੇ (ਘਰਿ) ਹਿਰਦੇ ਪੰਚ ਬਿਕਾਰ ਬਰਤਤੇ ਹੈਂ, ਪਰੰਤੂ ਪਾਂਚੋ (ਵੀਚਾਰੀ) ਬੀਚਾਰਵਾਨ ਹੋ ਕਰ ਵਰਤਤੇ ਹੈਂ ਅਰਥਾਤ ਮ੍ਰਿਯਾਦਾ ਪੂਰਬਕ ਬਰਤਤੇ ਹੈਂ॥
Prof. Sahib Singh(ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ)।

ਪਦ ਅਰਥ ਪੰਜ = ਕਾਮਾਦਿਕ ਪੰਜੇ। ਵੀਚਾਰੀ = ਵਿਚਾਰਵਾਨ।

SikhNet (Spanish)En su interior también están los cinco deseos, pero son discriminados.

ਨਾਨਕ. ਬਿਨੁ ਸਤਿਗੁਰ, ਵਸਿ ਨ ਆਵਨੑੀ; ਨਾਮਿ. ਹਉਮੈ ਮਾਰੀ ॥੮॥੫॥੨੭॥

naanak. bin satigur, vas na aavanaee; naam. haumai maaree |8|5|27|

Sant Singh KhalsaO Nanak, without the True Guru, they are not overcome; through the Naam, the ego is conquered. ||8||5||27||
Manmohan SinghNanak, without the True Guru, they are not subdued. Through the Name, self-conceit is stilled.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਾਝੋਂ ਉਹ ਕਾਬੂ ਨਹੀਂ ਆਉਂਦੇ। ਨਾਮ ਦੇ ਰਾਹੀਂ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਗੁਰੋਂ ਕੇ ਉਪਦੇਸ਼ ਬਿਨਾਂ ਬਸ ਨਹੀਂ ਆਵਤੇ, ਪਰੰਤੂ ਜਿਨੋਂ ਨੇ ਨਾਮੁ ਜਪਾ ਹੈ ਔਰ ਹੰਤਾ ਮਮਤਾ ਮਾਰੀ ਹੈ, ਤਿਨ ਕੇ ਬਸ ਆਏ ਹੈਂ॥੮॥੨॥੫॥
Prof. Sahib Singhਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ ਤੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ ॥੮॥੫॥੨੭॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੮॥੫॥੨੭॥

SikhNet (Spanish)Dice Nanak, las cinco pasiones no son canalizadas sin el Verdadero Guru; es a través del Naam, el Nombre del Señor que uno calma su ego. (8‑5‑27)

Open this shabad →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਘਰੈ ਅੰਦਰਿ. ਸਭੁ ਵਥੁ ਹੈ; ਬਾਹਰਿ ਕਿਛੁ ਨਾਹੀ ॥

gharai andar. sabh vath hai; baahar kichh naahee |

Sant Singh KhalsaEverything is within the home of your own self; there is nothing beyond it.
Manmohan SinghIn thy own home is everything, O man, and there is nothing without.
Manmohan Singh (Punjabi)ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ।
Fareedkot Teekaਘਰ ਕੇ ਹੀ ਅੰਦਰਿ ਸਭ ਕੁਛ ਬਸਤੁ ਹੈ ਬਾਹਰ ਕੁਛ ਭੀ ਨਹੀਂ ਹੈ॥
Prof. Sahib Singh(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ।

ਪਦ ਅਰਥ ਵਥੁ = ਵਸਤੁ, ਚੀਜ਼ {वस्तु}। ਬਾਹਰਿ = ਜੰਗਲ ਆਦਿਕ ਵਿਚ।

SikhNet (Spanish)Lo que buscamos está en el interior de nuestro hogar; no está afuera.

ਗੁਰ ਪਰਸਾਦੀ ਪਾਈਐ; ਅੰਤਰਿ ਕਪਟ ਖੁਲਾਹੀ ॥੧॥

gur parasaadee paaeeai; antar kapatt khulaahee |1|

Sant Singh KhalsaBy Guru's Grace, it is obtained, and the doors of the inner heart are opened wide. ||1||
Manmohan SinghBy Guru's grace everything is obtained and the doors of the mind are opened.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਬ ਕਪਟ ਰੂਪੀ ਤਾਕ ਕੋ (ਖੁਲਾਹੀ) ਖੋਲੀਏ ਤੋ ਸਰਬ ਬਸਤੁ ਕੋ ਅੰਤਰ ਹੀ ਪਾਈਤਾ ਹੈ; ਭਾਵ ਪਰਮੇਸ੍ਵਰ ਅਰ ਸਭ ਦੈਵੀ ਗੁਣ ਪ੍ਰਾਪਤ ਹੋਤੇ ਹੈਂ॥੧॥
Prof. Sahib Singhਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਕਪਟ = ਕਪਾਟ, ਕਿਵਾੜ। ਖੁਲਾਹੀ = ਖੁਲਹਿ ॥੧॥

SikhNet (Spanish)Lo obtenemos a través de la Gracia del Guru, y sus puertas se abren hacia nosotros. (1)

ਸਤਿਗੁਰ ਤੇ; ਹਰਿ ਪਾਈਐ ਭਾਈ ॥

satigur te; har paaeeai bhaaee |

Sant Singh KhalsaFrom the True Guru, the Lord's Name is obtained, O Siblings of Destiny.
Manmohan SinghFrom the True Guru, God is attained, O brother.
Manmohan Singh (Punjabi)ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਸਤਿਗੁਰੋਂ ਸੇ ਹਰਿ ਪ੍ਰਾਪਤਿ ਹੋਤਾ ਹੈ॥☬ਜੇ ਕਹੇ ਕਹਾਂ ਮਿਲਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ,

ਪਦ ਅਰਥ ਤੇ = ਪਾਸੋਂ।

SikhNet (Spanish)Oh hermano, obtenemos al Señor a través del Verdadero Guru.

ਅੰਤਰਿ ਨਾਮੁ ਨਿਧਾਨੁ ਹੈ; ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥

antar naam nidhaan hai; poorai satigur deea dikhaaee |1| rahaau |

Sant Singh KhalsaThe treasure of the Naam is within; the Perfect True Guru has shown this to me. ||1||Pause||
Manmohan SinghThe Name Treasure is within the man, which the perfect Sat Guru has shown it to me. Pause.
Manmohan Singh (Punjabi)ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ।
Fareedkot Teekaਅੰਤਸਕਰਣ ਮੇਂ ਹੀ ਨਾਮ ਖਜਾਨਾ ਹੈ, ਪੂਰੇ ਸਤਿਗੁਰੋਂ ਕਾ ਦੀਆ ਹੂਆ ਦਿਖਾਈ ਪੜਤਾ ਹੈ॥੧॥ ਰਹਾਉ ॥
Prof. Sahib Singh(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ ॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)El Tesoro del Naam, el Nombre del Señor está en nuestro interior, pero es revelado a través del Verdadero Guru. (1‑Pausa)

ਹਰਿ ਕਾ ਗਾਹਕੁ ਹੋਵੈ. ਸੋ ਲਏ; ਪਾਏ ਰਤਨੁ ਵੀਚਾਰਾ ॥

har kaa gaahak hovai. so le; paae ratan veechaaraa |

Sant Singh KhalsaOne who is a buyer of the Lord's Name, finds it, and obtains the jewel of contemplation.
Manmohan SinghHe, who is the purchaser of God's Name, finds it and obtains the gem of meditation.
Manmohan Singh (Punjabi)ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ।
Fareedkot Teekaਜੋ ਹਰਿ ਨਾਮ ਕਾ ਗਾਹਕ ਹੋਤਾ ਹੈ, ਸੋ ਗੁਰੋਂ ਕੇ ਚਰਨੋਂ ਕਾ ਆਸਰਾ ਲੇਤਾ ਹੈ, ਤਬ ਰਤਨ ਗ੍ਯਾਨ ਕਾ ਬੀਚਾਰ ਪਾਉਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਰਤਨੁ = ਕੀਮਤੀ ਪਦਾਰਥ।

SikhNet (Spanish)El discípulo del Señor logra la joya de la mente concreta,

ਅੰਦਰੁ ਖੋਲੈ ਦਿਬ ਦਿਸਟਿ; ਦੇਖੈ ਮੁਕਤਿ ਭੰਡਾਰਾ ॥੨॥

andar kholai dib disatt; dekhai mukat bhanddaaraa |2|

Sant Singh KhalsaHe opens the doors deep within, and through the Eyes of Divine Vision, beholds the treasure of liberation. ||2||
Manmohan SinghHe opens his mind, and through the Divine glance beholds the treasure of salvation.
Manmohan Singh (Punjabi)ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ।
Fareedkot Teekaਜਬ ਕ੍ਰਿਪਾਲ ਹੋ ਕਰ ਗੁਰੂ ਇਸ ਕੇ ਅੰਤਰ ਮੇਂ ਦਿਬ ਦਿਸ੍ਟ ਖੋਲ ਦੇਤੇ ਹੈਂ ਤਬ ਮੁਕਤ ਕਾ ਭੰਡਾਰਾ ਬ੍ਰਹਮ ਕੋ ਦੇਖਤਾ ਹੈ॥੨॥
Prof. Sahib Singhਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥

ਪਦ ਅਰਥ ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥

SikhNet (Spanish)y cuando en su interior tiene la Visión de lo Divino, encuentra la Fuente de Éxtasis. (2)

ਅੰਦਰਿ ਮਹਲ ਅਨੇਕ ਹਹਿ; ਜੀਉ ਕਰੇ ਵਸੇਰਾ ॥

andar mehal anek heh; jeeo kare vaseraa |

Sant Singh KhalsaThere are so many mansions within the body; the soul dwells within them.
Manmohan SinghWithin the body are many mansions, and the soul dwells therein.
Manmohan Singh (Punjabi)ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ।
Fareedkot Teekaਅਨੇਕ (ਮਹਲ) ਸਰੀਰੋਂ ਕੇ ਅੰਦਰ ਜੋ ਏਕ ਬ੍ਰਹਮ ਪੂਰਨ ਹੈ, ਜੇ ਕਰ ਜੀਵ ਤਿਸਮੇਂ ਬਾਸਾ ਕਰੇ, ਭਾਵ ਇਸਥਿਤ ਹੋਵੈ॥
Prof. Sahib Singhਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ,

ਪਦ ਅਰਥ ਅੰਦਰਿ ਮਹਲ = ਸਰੀਰ ਦੇ ਅੰਦਰ। ਅਨੇਕ ਹਹਿ = ਅਨੇਕਾਂ ਰਤਨ ਹਨ। ਜੀਉ = ਜੀਵਾਤਮਾ।

SikhNet (Spanish)Hay tantas mansiones dentro del cuerpo en las que el Alma habita,

ਮਨ ਚਿੰਦਿਆ ਫਲੁ ਪਾਇਸੀ; ਫਿਰਿ. ਹੋਇ ਨ ਫੇਰਾ ॥੩॥

man chindiaa fal paaeisee; fir. hoe na feraa |3|

Sant Singh KhalsaHe obtains the fruits of his mind's desires, and he shall not have to go through reincarnation again. ||3||
Manmohan SinghHe obtains the fruit his heart desires and transmigrates not, again.
Manmohan Singh (Punjabi)ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ।
Fareedkot Teekaਤਬ ਮਨ ਬਾਂਛਤ ਫਲ ਕੋ ਪਾਇ ਲੇਤਾ ਹੈ ਫਿਰ ਚੌਰਾਸੀ ਮੇਂ ਫੇਰਾ ਨਹੀਂ ਹੋਤਾ ਹੈ॥੩॥
Prof. Sahib Singh(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥

ਪਦ ਅਰਥ ਮਨ ਚਿੰਦਿਆ = ਮਨ-ਇੱਛਤ ॥੩॥

SikhNet (Spanish)y cuando los anhelos de su corazón están satisfechos no vuelve más al mundo del deseo. (3)

ਪਾਰਖੀਆ. ਵਥੁ ਸਮਾਲਿ ਲਈ; ਗੁਰ. ਸੋਝੀ ਹੋਈ ॥

paarakheea. vath samaal lee; gur. sojhee hoee |

Sant Singh KhalsaThe appraisers cherish the commodity of the Name; they obtain understanding from the Guru.
Manmohan SinghThe assayers obtain understanding from the Guru and take care of the Name commodity.
Manmohan Singh (Punjabi)ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ।
Fareedkot Teekaਜਿਨ ਕੋਂ ਗੁਰੋਂ ਕੀ ਦੀ ਹੂਈ ਸੋਝੀ ਹੂਈ ਹੈ, ਤਿਨ ਪਾਰਖੂਓਂ ਨੇ, ਭਾਵ ਸੇ ਸਤ ਅਸਤ ਕੇ ਬਿਬੇਕੀਓਂ ਨੇ (ਵਥੁ) ਬ੍ਰਹਮ ਰੂਪ ਵਸਤ ਸਮਝ ਕਰ ਸੰਭਾਲ ਲਈ, ਭਾਵ ਪਾਇ ਲਈ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ।

ਪਦ ਅਰਥ ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ।

SikhNet (Spanish)Los sabios ensamblan en su ser la Realidad estando despiertos al Guru.

ਨਾਮੁ ਪਦਾਰਥੁ ਅਮੁਲੁ ਸਾ; ਗੁਰਮੁਖਿ ਪਾਵੈ ਕੋਈ ॥੪॥

naam padaarath amul saa; guramukh paavai koee |4|

Sant Singh KhalsaThe wealth of the Naam is priceless; how few are the Gurmukhs who obtain it. ||4||
Manmohan SinghThe wealth of Lord's Name is priceless and through the Guru, a few obtain it.
Manmohan Singh (Punjabi)ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
Fareedkot Teeka(ਸਾ) ਸੋ (ਨਾਮੁ) ਨਾਮੀ ਜੋ ਅਮੋਲਕ ਪਦਾਰਥ ਹੈ ਤਿਸ ਕੋ ਗੁਰਾਂ ਦੁਆਰੇ ਕੋਈ ਪਾਵਤਾ ਹੈ॥੪॥
Prof. Sahib Singhਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥

ਪਦ ਅਰਥ ਸਾ = ਸੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥

SikhNet (Spanish)El Naam, el Nombre del Señor es el objeto invaluable de la vida; es a través del Guru que uno Lo obtiene. (4)

ਬਾਹਰੁ ਭਾਲੇ, ਸੁ ਕਿਆ ਲਹੈ; ਵਥੁ ਘਰੈ ਅੰਦਰਿ ਭਾਈ ॥

baahar bhaale, su kiaa lahai; vath gharai andar bhaaee |

Sant Singh KhalsaSearching outwardly, what can anyone find? The commodity is deep within the home of the self, O Siblings of Destiny.
Manmohan SinghBy searching without, what can he find? The real Thing is within the home (heart), O brother.
Manmohan Singh (Punjabi)ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ!
Fareedkot Teekaਹੇ ਭਾਈ! ਜੋ ਬਾਹਰ ਖੋਜੇਗਾ ਸੋ ਕਿਆ ਪਾਵੇਗਾ, ਭਾਵ ਕੁਛ ਨਹੀਂ ਮਿਲੇਗਾ। ਆਤਮਾ ਬਸਤ ਤੋ ਘਰ ਕੇ ਅੰਤਰ ਹੀ ਹੈ॥
Prof. Sahib Singhਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ।

ਪਦ ਅਰਥ ਬਾਹਰੁ = ਜੰਗਲ ਆਦਿਕ {ਲਫ਼ਜ਼ 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਧਿਆਨ ਨਾਲ ਵੇਖੋ}।

SikhNet (Spanish)Aquél que busca afuera, no encuentra nada, pues todo está en el interior.

ਭਰਮੇ ਭੂਲਾ ਸਭੁ ਜਗੁ ਫਿਰੈ; ਮਨਮੁਖਿ ਪਤਿ ਗਵਾਈ ॥੫॥

bharame bhoolaa sabh jag firai; manamukh pat gavaaee |5|

Sant Singh KhalsaThe entire world is wandering around, deluded by doubt; the self-willed manmukhs lose their honor. ||5||
Manmohan SinghThe whole world wanders astray in doubt. The perverse persons lose his honour.
Manmohan Singh (Punjabi)ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ।
Fareedkot Teekaਸਭ ਸੰਸਾਰ ਭਰਮ ਮੇਂ ਭੂਲਾ ਹੂਆ ਫਿਰਤਾ ਹੈ, ਮਨਮੁਖਤਾ ਕਰ ਅਪਨੀ ਪ੍ਰਤਿਸ਼ਟਾ ਖੋਈ ਹੈ॥੫॥
Prof. Sahib Singhਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥

ਪਦ ਅਰਥ ਪਤਿ = ਇਜ਼ਤ ॥੫॥

SikhNet (Spanish)El mundo entero está desviado por la duda, y así en ego los hombres pierden su honor. (5)

ਘਰੁ ਦਰੁ ਛੋਡੇ ਆਪਣਾ; ਪਰ ਘਰਿ ਝੂਠਾ ਜਾਈ ॥

ghar dar chhodde aapanaa; par ghar jhootthaa jaaee |

Sant Singh KhalsaThe false one leaves his own hearth and home, and goes out to another's home.
Manmohan SinghThe false man leaves his own home and door and goes to another's home.
Manmohan Singh (Punjabi)ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ।
Fareedkot Teekaਅਪਨਾ ਸ੍ਵਰੂਪ ਘਰ (ਦਰੁ) ਅੰਦਰ ਹੀ ਛੋਡਕੇ, ਭਾਵ ਸਰੀਰ ਅੰਤਰ ਬ੍ਰਹਮ ਕੋ ਨ ਜਾਣਕੇ, ਝੂਠਾ (ਪਰ ਘਰਿ) ਪਰਾਏ ਘਰੋਂ ਮੇਂ (ਜਾਈ) ਜਾਤਾ ਹੈ ਅਰਥਾਤ ਆਨ ਦੇਵਤੋਂ ਕੀ ਉਪਾਸ਼ਨਾ ਕਰਤਾ ਹੈ॥
Prof. Sahib Singhਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ,

ਪਦ ਅਰਥ ਘਰਿ = ਘਰ।

SikhNet (Spanish)Abandonando el propio Hogar, el Verdadero, él se dirige hacia la puerta equivocada,

ਚੋਰੈ ਵਾਂਗੂ ਪਕੜੀਐ; ਬਿਨੁ ਨਾਵੈ. ਚੋਟਾ ਖਾਈ ॥੬॥

chorai vaangoo pakarreeai; bin naavai. chottaa khaaee |6|

Sant Singh KhalsaLike a thief, he is caught, and without the Naam, he is beaten and struck down. ||6||
Manmohan SinghHe is caught like a thief and without the Name, he suffers strokes.
Manmohan Singh (Punjabi)ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ।
Fareedkot Teekaਸੋ ਬਿਨਾਂ ਨਾਮ ਸੇ ਚੋਰ ਕੀ ਤਰਹ ਪਕੜਾ ਜਾਏਗਾ ਔਰ ਜਮ ਕੀ ਚੋਟਾਂ ਖਾਏਗਾ॥੬॥
Prof. Sahib Singhਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥

ਪਦ ਅਰਥ ਚੋਟਾ = ਸਜ਼ਾ, ਚੋਟਾਂ ॥੬॥

SikhNet (Spanish)ahí es atrapado como un ladrón, porque sin el Naam, el Nombre del Señor, sufre tristeza. (6)

ਜਿਨੑੀ ਘਰੁ ਜਾਤਾ ਆਪਣਾ; ਸੇ ਸੁਖੀਏ ਭਾਈ ॥

jinaee ghar jaataa aapanaa; se sukhee bhaaee |

Sant Singh KhalsaThose who know their own home, are happy, O Siblings of Destiny.
Manmohan SinghThey, who know their Home, are happy, my brother.
Manmohan Singh (Punjabi)ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ!
Fareedkot Teekaਹੇ ਭਾਈ! ਜਿਨੋਂ ਨੇ ਅਪਨਾ ਸ੍ਵਰੂਪ ਘਰ ਪਛਾਨਾ ਹੈ, ਸੋ ਸੁਖੀਏ ਭਏ ਹੈਂ॥☬ਜੇ ਕਹੇ ਕਿਸ ਤਰਾਂ ਉਨੋਂ ਨੇ ਪਛਾਨਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ।

ਪਦ ਅਰਥ ਜਾਤਾ = ਪਛਾਣਿਆ। ਭਾਈ = ਹੇ ਭਾਈ!

SikhNet (Spanish)Benditos son aquéllos que realizan su propio Hogar;

ਅੰਤਰਿ ਬ੍ਰਹਮੁ ਪਛਾਣਿਆ; ਗੁਰ ਕੀ ਵਡਿਆਈ ॥੭॥

antar braham pachhaaniaa; gur kee vaddiaaee |7|

Sant Singh KhalsaThey realize God within their own hearts, through the glorious greatness of the Guru. ||7||
Manmohan SinghThrough the Guru's glory, they recognise the Omnipresent Lord in their heart.
Manmohan Singh (Punjabi)ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ।
Fareedkot Teekaਗੁਰੋਂ ਕੀ ਬਡਿਆਈ ਕਰ ਕੇ ਅੰਤਸ਼ਕਰਣ ਮੇਂ ਹੀ ਬ੍ਰਹਮ ਕੋ ਪਛਾਨ ਲਿਆ ਹੈ॥੭॥
Prof. Sahib Singh(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥

ਪਦ ਅਰਥ ਵਡਿਆਈ = ਬਖ਼ਸ਼ਸ਼, ਬਰਕਤਿ ॥੭॥

SikhNet (Spanish)ellos encuentran al Señor en su interior a través de la Gloria del Guru. (7)

ਆਪੇ ਦਾਨੁ ਕਰੇ. ਕਿਸੁ ਆਖੀਐ; ਆਪੇ ਦੇਇ ਬੁਝਾਈ ॥

aape daan kare. kis aakheeai; aape dee bujhaaee |

Sant Singh KhalsaHe Himself gives gifts, and He Himself bestows understanding; unto whom can we complain?
Manmohan SinghThe Lord Himself gives gifts and Himself bestows understanding, and there is none to complain to.
Manmohan Singh (Punjabi)ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ?
Fareedkot Teekaਹੇ ਭਾਈ! ਦੂਸਰੇ ਕਿਸ ਕੋ ਕਹੀਏ, ਕਰਤਾ ਪੁਰਖ ਆਪ ਹੀ ਦਾਨ ਕਰੇ ਤੌ ਬੁਝਾਇ ਦੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ।

ਪਦ ਅਰਥ ਕਿਸੁ = ਹੋਰ ਕਿਸ ਨੂੰ? ਬੁਝਾਈ = ਸਮਝ।

SikhNet (Spanish)El Señor Mismo otorga los regalos y Él Mismo confiere el Entendimiento. ¿Ante quién podríamos quejarnos?

ਨਾਨਕ. ਨਾਮੁ ਧਿਆਇ ਤੂੰ; ਦਰਿ ਸਚੈ ਸੋਭਾ ਪਾਈ ॥੮॥੬॥੨੮॥

naanak. naam dhiaae toon; dar sachai sobhaa paaee |8|6|28|

Sant Singh KhalsaO Nanak, meditate on the Naam, the Name of the Lord, and you shall obtain glory in the True Court. ||8||6||28||
Manmohan SinghNanak, meditate thou on the Name, so shalt thou obtain glory in the True court.
Manmohan Singh (Punjabi)ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਨਾਮ ਕਾ ਧਿਆਵਨਾ ਕਰ ਤਬ ਸਚੇ ਕੇ ਦਰ ਮੇਂ ਤੇਰੀ ਸੋਭਾ ਭੀ ਪਾਈ ਜਾਵੇਗੀ, ਭਾਵ ਹੋਏਗੀ ਔਰ ਜਿਨੋਂ ਨੇ ਸੋਭਾ ਪਾਈ ਹੈ ਤਿਨੋਂ ਨੇ ਭੀ ਨਾਮ ਧਿਆਉਨੇ ਕਰ ਹੀ ਪਾਈ ਹੈ॥੮॥੩॥੬॥
Prof. Sahib Singhਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥

ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੮॥੬॥੨੮॥

SikhNet (Spanish)Oh, dice Nanak, habita en el Naam, el Nombre del Señor, y obtén la Gloria en la Corte Verdadera. (8‑6‑28)

Open this shabad →

Ang 425 of 1430