ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਨਾਨਕ ਵੀਚਾਰਹਿ ਸੰਤ ਜਨ; ਚਾਰਿ ਵੇਦ ਕਹੰਦੇ ॥
naanak veechaareh sant jan; chaar ved kahande |
Sant Singh KhalsaO Nanak, the Saints consider, and the four Vedas proclaim,
Manmohan SinghNanak, the holy men think and the four Vedas tell,
Manmohan Singh (Punjabi)ਨਾਨਕ ਧਰਮਾਤਮਾ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਇਸ ਬਾਤ ਕੋ ਵੀਚਾਰਤੇ ਹੈਂ ਔਰ ਚਾਰ ਬੇਦ ਭੀ ਕਹਤੇ ਹੈਂ॥
Prof. Sahib Singhਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ,ਪਦ ਅਰਥ ਨਾਨਕ = ਹੇ ਨਾਨਕ!
SikhNet (Spanish)Esta es la esencia del pensamiento de los Santos, y los Vedas también lo dicen,
ਭਗਤ ਮੁਖੈ ਤੇ ਬੋਲਦੇ; ਸੇ ਵਚਨ ਹੋਵੰਦੇ ॥
bhagat mukhai te bolade; se vachan hovande |
Sant Singh Khalsathat whatever the Lord's devotees utter with their mouths, shall come to pass.
Manmohan Singhthat the words which the saints utter with their mouth come to pass.
Manmohan Singh (Punjabi)ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
Fareedkot Teekaਜੋ ਭਗਤ ਮੁਖ ਸੇ ਵਰ ਸਰਾਪ ਰੂਪ ਬਚਨ ਬੋਲਤੇ ਹੈਂ, ਸੋ ਸਤ ਹੋ ਜਾਤੇ ਹੈਂ॥
Prof. Sahib Singh(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ।ਪਦ ਅਰਥ ਮੁਖੈ ਤੇ = ਮੂੰਹ ਤੋਂ। ਹੋਵੰਦੇ = ਵਰਤ ਜਾਂਦੇ ਹਨ।
SikhNet (Spanish)que lo que sea que digan los Gurmukjs, eso viene a suceder.
ਪ੍ਰਗਟ ਪਹਾਰਾ ਜਾਪਦਾ; ਸਭਿ ਲੋਕ ਸੁਣੰਦੇ ॥
pragatt pahaaraa jaapadaa; sabh lok sunande |
Sant Singh KhalsaHe is manifest in His cosmic workshop. All people hear of this.
Manmohan SinghIn His workshop, He appears manifest. All people hear of it.
Manmohan Singh (Punjabi)ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
Fareedkot Teekaਅਰ ਜਗਤ ਰੂਪ ਪਸਾਰੇ ਮੇਂ ਪ੍ਰਗਟ ਹੀ ਜਾਣੀਤਾ ਹੈ ਔਰ ਸਭ ਲੋਕ ਸੁਣਤੇ ਹੈਂ। ਪਹਾਰਾ ਸੁਨਿਆਰੇ ਕੀ ਦੁਕਾਨ ਕਾ ਨਾਮ ਹੈ॥
Prof. Sahib Singh(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।ਪਦ ਅਰਥ ਪਹਾਰਾ = ਸੰਸਾਰ ਵਿਚ। ਸਭਿ = ਸਾਰੇ।
SikhNet (Spanish)Esta verdad es un manifiesto al mundo entero:
ਸੁਖੁ. ਨ ਪਾਇਨਿ ਮੁਗਧ ਨਰ; ਸੰਤ ਨਾਲਿ ਖਹੰਦੇ ॥
sukh. na paaein mugadh nar; sant naal khahande |
Sant Singh KhalsaThe stubborn men who fight with the Saints shall never find peace.
Manmohan SinghThe pigheaded persons who tussle with the saints obtain not peace.
Manmohan Singh (Punjabi)ਬੁਧੂ ਬੰਦੇ ਜੋ ਸਾਧੂਆਂ ਨਾਲ ਖਹਿਬੜਦੇ ਹਨ, ਆਰਾਮ ਨਹੀਂ ਪਾਉਂਦੇ।
Fareedkot Teekaਜੋ ਮੂਰਖ ਪੁਰਸ ਸੰਤੋਂ ਕੇ ਸਾਥ ਖਹਤੇ ਹੈਂ ਅਰਥਾਤ ਦ੍ਵੈਸ ਕਰਤੇ ਹੈਂ, ਸੋ ਸੁਖ ਨਹੀਂ ਪਾਵਤੇ ਹੈਂ॥
Prof. Sahib Singhਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ।ਪਦ ਅਰਥ ਮੁਗਧ = ਮੂਰਖ। ਖਹੰਦੇ = (ਜੋ) ਝਗੜਾ ਪਾਂਦੇ ਹਨ।
SikhNet (Spanish)los testarudos que molestan a los Santos no encuentran Paz.
ਓਇ ਲੋਚਨਿ. ਓਨਾ ਗੁਣੈ ਨੋ; ਓਇ ਅਹੰਕਾਰਿ ਸੜੰਦੇ ॥
oe lochan. onaa gunai no; oe ahankaar sarrande |
Sant Singh KhalsaThe Saints seek to bless them with virtue, but they only burn in their egos.
Manmohan SinghThey (the saints) desire virtues for them but they burn with pride.
Manmohan Singh (Punjabi)ਉਹ (ਸਾਧੂ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਬਲਦੇ ਹਨ।
Fareedkot Teekaਵਹੁ ਸੰਤ ਤੋ ਚਾਹਤੇ ਹੈਂ ਕਿ ਉਨ ਕੋ ਸੁਭ ਗੁਣੁ ਦੇਵੇਂ ਵਹੁ ਮਨਮੁਖ ਹੰਕਾਰ ਮੇਂ ਸੜੇ ਪੜੇ ਹੈਂ॥
Prof. Sahib Singh(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।ਪਦ ਅਰਥ ਓਇ = ਉਹ ਮੁਗਧ ਨਰ {ਬਹੁ-ਵਚਨ}। ਓਨਾ ਗੁਣੈ ਨੋ = ਉਹਨਾਂ ਸੰਤ-ਜਨਾਂ ਦੇ ਗੁਣਾਂ ਨੂੰ। ਅਹੰਕਾਰਿ = ਅਹੰਕਾਰ ਵਿਚ।
SikhNet (Spanish)Los Santos quieren bendecirlos con el mérito, mientras que ellos se consumen en el fuego de su ego.
ਓਇ ਵਿਚਾਰੇ ਕਿਆ ਕਰਹਿ; ਜਾ ਭਾਗ ਧੁਰਿ ਮੰਦੇ ॥
oe vichaare kiaa kareh; jaa bhaag dhur mande |
Sant Singh KhalsaWhat can those wretched ones do, since, from the very beginning, their destiny is cursed with evil.
Manmohan SinghWhat can those wretched do, since from the very beginning their fate is evil?
Manmohan Singh (Punjabi)ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
Fareedkot Teekaਵਹੁ ਵਿਚਾਰੇ ਕਿਆ ਕਰਨ ਜੋ ਧੁਰੋਂ ਹੀ ਮੰਦੇ ਭਾਗ ਹੈਂ॥
Prof. Sahib Singhਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ)।
SikhNet (Spanish)Pero ¿qué se puede hacer cuando así es el decreto de su destino?
ਜੋ ਮਾਰੇ ਤਿਨਿ ਪਾਰਬ੍ਰਹਮਿ; ਸੇ ਕਿਸੈ ਨ ਸੰਦੇ ॥
jo maare tin paarabraham; se kisai na sande |
Sant Singh KhalsaThose who are struck down by the Supreme Lord God are of no use to anyone.
Manmohan SinghThey who are smitten by the Supreme Lord are of no one's property.
Manmohan Singh (Punjabi)ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।
Fareedkot Teekaਜੋ ਤਿਸ ਪਾਰਬ੍ਰਹਮ ਨੇ ਮਾਰੇ ਹੈਂ, ਸੋ ਗੁਰੂ ਪੀਰ ਕਿਸੇ ਕੇ ਭੀ ਨਹੀਂ ਹੂਏ।
Prof. Sahib Singhਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।ਪਦ ਅਰਥ ਤਿਨਿ = ਉਸ ਨੇ। ਸੰਦੇ = ਦੇ।
SikhNet (Spanish)Los que son maldecidos por Dios, nadie los quiere.
ਵੈਰੁ ਕਰਹਿ ਨਿਰਵੈਰ ਨਾਲਿ; ਧਰਮ ਨਿਆਇ ਪਚੰਦੇ ॥
vair kareh niravair naal; dharam niaae pachande |
Sant Singh KhalsaThose who hate the One who has no hatred - according to the true justice of Dharma, they shall perish.
Manmohan SinghIt is real justice that they who bear enmity with the Uninimical should perish.
Manmohan Singh (Punjabi)ਇਹ ਅਸਲ ਇਨਸਾਫ ਹੈ ਕਿ ਜੋ ਵੈਰ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣੇ ਉਚਿੱਤ ਹਨ।
Fareedkot Teekaਜੋ ਨਿਰਵੈਰੋਂ ਕੇ ਸਾਥ ਬੈਰ ਕਰਤੇ ਹੈਂ, ਸੋ ਧਰਮ ਕੇ ਨਿਆਂਇ ਕਰ ਸੜਤੇ ਹੈਂ॥
Prof. Sahib Singhਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ।ਪਦ ਅਰਥ ਨਿਆਇ = ਨਿਆਂ ਅਨੁਸਾਰ। ਪਚੰਦੇ = ਸੜਦੇ ਹਨ।
SikhNet (Spanish)Quienes odian al Uno que no tiene odio, la Justicia en la Ley del Dharma los destruye.
ਜੋ ਜੋ ਸੰਤਿ ਸਰਾਪਿਆ; ਸੇ ਫਿਰਹਿ ਭਵੰਦੇ ॥
jo jo sant saraapiaa; se fireh bhavande |
Sant Singh KhalsaThose who are cursed by the Saints will continue wandering aimlessly.
Manmohan SinghThey whom the saints have cursed continue wandering about.
Manmohan Singh (Punjabi)ਜਿਨ੍ਹਾਂ ਨੂੰ ਸਾਧੂਆ ਨੇ ਫਿਟਕਾਰਿਆਂ ਹੈ, ਉਹ ਭਟਕਦੇ ਰਹਿੰਦੇ ਹਨ।
Fareedkot Teekaਜੋ ਸੰਤੋਂ ਕੇ ਸਰਾਫੇ ਹੂਏ ਹੈਂ, ਸੋ ਭ੍ਰਮਤੇ ਫਿਰਤੇ ਹੈਂ।
Prof. Sahib Singhਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ।ਪਦ ਅਰਥ ਸੰਤਿ = ਸੰਤ ਵਲੋਂ।
SikhNet (Spanish)Las divagaciones de aquéllos que son maldecidos por los Santos, no cesan,
ਪੇਡੁ ਮੁੰਢਾਹੂੰ ਕਟਿਆ; ਤਿਸੁ ਡਾਲ ਸੁਕੰਦੇ ॥੧੨॥
pedd mundtaahoon kattiaa; tis ddaal sukande |12|
Sant Singh KhalsaWhen the tree is cut off at its roots, the branches wither and die. ||12||
Manmohan SinghWhen the tree is cut by the roots its branches wither off.
Manmohan Singh (Punjabi)ਜਦ ਬਿਰਛ ਜੜ੍ਹਾਂ ਤੋਂ ਵੱਢ ਦਿੱਤਾ ਜਾਂਦਾ ਹੈ, ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।
Fareedkot Teekaਜਿਸ ਬ੍ਰਿਖ ਕਾ ਪੇਡ ਮੂਲ ਸੇ ਹੀ ਕਟਿਆ ਗਿਆ ਹੈ ਤਿਸ ਕੇ ਡਾਲੇ ਸੁਭਾਵਕ ਹੀ ਸੁਕ ਜਾਤੇ ਹੈਂ। ਭਾਵ ਇਹ ਮੁਖ ਰੂਪ ਮਰਹਾਵੇ ਖਤਰੀ ਜਬ ਗੁਰੋਂ ਸੇ ਬੇਮੁਖ ਹੈਂ ਵਾ ਤਪਾ ਮੂਲ ਮਰਵਾਹੇ ਡਾਲ ਹੈ ਤਬ ਤਿਨ ਕੇ ਅਨਸਾਰੀ ਸਹਜ ਹੀ ਬੇਮੁਖ ਹੈਂ; ਵਾ ਜਿਸ ਕੇ ਪ੍ਰੇਮ ਕਾ ਅਭਾਵ ਹੈ ਤਿਸ ਕੇ ਜਪ ਤਪ ਰੂਪ ਡਾਲੇ ਕਹਾਂ ਸੇ ਹਰੇ ਰਹੇ ਹੈਂ॥੧੨॥☬ਜੇ ਕਹੇ ਗੁਰੂ ਅਮਰਦਾਸ ਜੀ ਕੀ ਵਡਿਆਈ ਅਧਿਕ ਕੈਸੇ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੧੨॥ਪਦ ਅਰਥ ਪੇਡੁ = ਬੂਟਾ। ਸਰਾਪਿਆ = ਫਿਟਕਾਰਿਆ ਹੋਇਆ, ਦੁਰਕਾਰਿਆ ਹੋਇਆ, ਪਰੇ ਹਟਿਆ ਹੋਇਆ ॥੧੨॥
SikhNet (Spanish)porque cuando la planta es cortada de sus raíces, no desarrolla ramas.(12)