ਸਲੋਕ ਮਃ ੪ ॥
salok mahalaa 4 | Ang 306
Sant Singh KhalsaSalok Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.
ਅੰਤਰਿ. ਹਰਿ ਗੁਰੂ ਧਿਆਇਦਾ; ਵਡੀ ਵਡਿਆਈ ॥
antar. har guroo dhiaaeidaa; vaddee vaddiaaee | Ang 307
Sant Singh KhalsaGreat is the greatness of the Guru, who meditates on the Lord within.
Manmohan SinghGrate is the greatness of the Guru, who within his mind contemplates over God.
Manmohan Singh (Punjabi)ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਹਨ।
Fareedkot Teekaਹਿਰਦੇ ਕੇ ਬੀਚ ਗੁਰੂ ਜੀ ਹਰੀ ਕੋ ਧਿਆਵਤੇ ਹੈਂ, ਇਸ ਕਰ ਕੇ ਵਡਿਆਈ ਵੱਡੀ ਹੈ॥
Prof. Sahib Singhਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ;
SikhNet (Spanish)Maravillosa es la Grandeza del Guru, Quien medita en el Señor en el interior de Su Ser.
ਤੁਸਿ ਦਿਤੀ. ਪੂਰੈ ਸਤਿਗੁਰੂ; ਘਟੈ ਨਾਹੀ. ਇਕੁ ਤਿਲੁ, ਕਿਸੈ ਦੀ ਘਟਾਈ ॥
tus ditee. poorai satiguroo; ghattai naahee. ik til, kisai dee ghattaaee | Ang 307
Sant Singh KhalsaBy His Pleasure, the Lord has bestowed this upon the Perfect True Guru; it is not diminished one bit by anyone's efforts.
Manmohan SinghBy His pleasure the Lord has given it to the perfect Satguru. By any one's diminishing it diminishes not even by an iota.
Manmohan Singh (Punjabi)ਪਰਸੰਨ ਹੋ ਕੇ ਪ੍ਰਭੂ ਨੇ ਇਹ ਪੂਰਨ ਸਤਿਗੁਰਾਂ ਨੂੰ ਪ੍ਰਦਾਨ ਕੀਤਾ ਹੈ। ਕਿਸੇ ਦੇ ਕੰਮ ਕਰਨ ਦੁਆਰਾ ਇਹ ਭੋਰਾ ਭਰ ਭੀ ਘੱਟ ਨਹੀਂ ਹੁੰਦੀ।
Fareedkot Teekaਪੂਰੇ ਸਤਿਗੁਰੂ ਅੰਗਦ ਜੀ ਨੇ ਪ੍ਰਸਿੰਨ ਹੋ ਕਰ ਵਡਿਆਈ ਦਈ ਹੈ, ਤਿਲ ਸਮਾਨ ਭੀ ਕਿਸੇ ਕੀ ਘਟਾਈ ਹੂਈ ਨਹੀਂ ਘਟਤੀ ਹੈ।
Prof. Sahib Singhਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।ਪਦ ਅਰਥ ਤੁਸਿ = ਤ੍ਰੁੱਠ ਕੇ। ਪੂਰੈ = ਪੂਰੇ (ਪ੍ਰਭੂ) ਨੇ।
SikhNet (Spanish)Y Dios, por Su Gracia, bendice al Guru con tal Gloria que ésta no disminuye por más que actúen en su contra.
ਸਚੁ ਸਾਹਿਬੁ. ਸਤਿਗੁਰੂ ਕੈ ਵਲਿ ਹੈ; ਤਾਂ ਝਖਿ ਝਖਿ ਮਰੈ, ਸਭ ਲੋੁਕਾਈ ॥
sach saahib. satiguroo kai val hai; taan jhakh jhakh marai, sabh luokaaee | Ang 307
Sant Singh KhalsaThe True Lord and Master is on the side of the True Guru; and so, all those who oppose Him waste away to death in anger, envy and conflict.
Manmohan SinghThe True Lord is on the side of the True Guru. Then all the men opposed to the Satguru, worry and die.
Manmohan Singh (Punjabi)ਸੱਚਾ ਸੁਆਮੀ ਸੱਚੇ ਗੁਰਾਂ ਦੇ ਪਾਸੇ ਹੈ, ਤਦ ਸਾਰੇ ਆਦਮੀ ਜੋ ਗੁਰਾਂ ਦੇ ਖਿਲਾਫ ਹਨ, ਖੱਪ ਖੱਪ ਕੇ ਮਰ ਜਾਂਦੇ ਹਨ।
Fareedkot Teekaਜੋ ਸਚਾ ਸਾਹਿਬ ਸਤਿਗੁਰੋਂ ਕੀ ਤਰਫ ਹੈ ਤੌ ਸੰਪੂਰਨ ਲੋਕਾਈ ਝਖ ਝਖ ਮਰੇ ਕੁਛ ਨਹੀਂ ਹੋਤਾ॥
Prof. Sahib Singhਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।)ਪਦ ਅਰਥ ਝਖਿ ਝਖਿ = ਖਪ ਖਪ ਕੇ। ਲਕਾਈ = (ੁ) ਪੜ੍ਹਨਾ ਹੈ, ਅਸਲ ਪਾਠ ਹੈ 'ਲੋਕਾਈ', ਸ੍ਰਿਸ਼ਟੀ।
SikhNet (Spanish)El Verdadero Señor y Maestro está al lado del Guru, y si alguien lo envidia, gasta sus energías en vano.
ਨਿੰਦਕਾ ਕੇ ਮੁਹ ਕਾਲੇ ਕਰੇ; ਹਰਿ ਕਰਤੈ ਆਪਿ ਵਧਾਈ ॥
nindakaa ke muh kaale kare; har karatai aap vadhaaee | Ang 307
Sant Singh KhalsaThe Lord, the Creator, blackens the faces of the slanderers, and increases the glory of the Guru.
Manmohan SinghGod the Creator blackens the countenances of the slanderers Guru's glory He Himself increases.
Manmohan Singh (Punjabi)ਵਾਹਿਗੁਰੂ, ਸਿਰਜਣਹਾਰ ਬਦਖੋਈ ਕਰਨ ਵਾਲਿਆਂ ਦੇ ਚਿਹਰੇ ਸਿਆਹ ਕਰਦਾ ਹੈ। ਗੁਰਾਂ ਦੀ ਪ੍ਰਭੁਤਾ ਉਹ ਖੁਦ ਵਧੇਰੇ ਕਰਦਾ ਹੈ।
Fareedkot Teekaਹਰੀ ਕਰਤੇ ਨੇ ਨਿੰਦਕੋਂ ਨਿੰਦਾ ਕੇ ਮੁਖ ਕਾਲੇ ਕੀਏ ਹੈਂ ਔਰ ਆਪ ਉਨ ਕੀ ਪ੍ਰਭਤਾ ਵਧਾਈ ਹੈ॥
Prof. Sahib Singhਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।ਪਦ ਅਰਥ ਕਰਤੈ = ਕਰਤੇ ਨੇ।
SikhNet (Spanish)El Señor oscurece los rostros de los calumniadores e incrementa la Gloria del Guru.
ਜਿਉ ਜਿਉ ਨਿੰਦਕ. ਨਿੰਦ ਕਰਹਿ; ਤਿਉ ਤਿਉ ਨਿਤ ਨਿਤ. ਚੜੈ ਸਵਾਈ ॥
jiau jiau nindak. nind kareh; tiau tiau nit nit. charrai savaaee | Ang 307
Sant Singh KhalsaAs the slanderers spread their slander, so does the Guru's glory increase day by day.
Manmohan SinghAs the calumniators, calumniate the Guru so does his glory magnify day by day.
Manmohan Singh (Punjabi)ਜਿਸ ਜਿਸ ਤਰ੍ਹਾਂ ਕਲੰਕ ਲਾਉਣ ਵਾਲੇ ਗੁਰਾਂ ਤੇ ਕਲੰਕ ਲਾਉਂਦੇ ਹਨ, ਉਸੇ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਉਪਮਾ ਰੋਜ਼-ਬ-ਰੋਜ਼ ਵਧੇਰੇ ਹੁੰਦੀ ਜਾਂਦੀ ਹੈ।
Fareedkot Teekaਜਿਉਂ ਜਿਉਂ ਨਿੰਦਕ ਕਰਤੇ ਹੈਂ ਤਿਉਂ ਤਿਉਂ ਨਿਤ ਨਿਤ ਪ੍ਰਭਤਾ ਸਵਾਈ ਚੜਤੀ ਹੈ॥
Prof. Sahib Singhਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।ਪਦ ਅਰਥ ਚੜੈ ਸਵਾਈ = ਵਧਦੀ ਹੈ।
SikhNet (Spanish)Mientras los calumniadores calumnian más al Guru, más crece Su Magnificencia.
ਜਨ ਨਾਨਕ. ਹਰਿ ਆਰਾਧਿਆ; ਤਿਨਿ ਪੈਰੀ ਆਣਿ ਸਭ ਪਾਈ ॥੧॥
jan naanak. har aaraadhiaa; tin pairee aan sabh paaee |1| Ang 307
Sant Singh KhalsaServant Nanak worships the Lord, who makes everyone fall at His Feet. ||1||
Manmohan SinghSlave Nanak has meditated on God who has made everyone fall at his feet.
Manmohan Singh (Punjabi)ਗੋਲੇ ਨਾਨਕ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਚਰਨੀ ਪਾ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਹਰੀ ਕਾ ਅਰਾਧਨ ਕੀਆ ਹੈ, ਭਜਨ ਕਰਨੇ ਸੇ ਸੰਪੂਰਨ ਸ੍ਰਿਸ਼ਟੀ ਤਿਸ ਹਰੀ ਨੇ ਗੁਰੂ ਅਮਰਦਾਸ ਜੀ ਕੀ ਚਰਨੀ ਲਿਆਇ ਕਰ ਪਾਈ ਹੈ॥੧॥
Prof. Sahib Singhਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ ॥੧॥ਪਦ ਅਰਥ ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ। ਸਭ = ਸਾਰੀ ਲੁਕਾਈ ॥੧॥
SikhNet (Spanish)Así es que Nanak contempla solamente a su Señor, quien hace que todos se postren a Sus Pies. (1)