ੴ

ਸਿੱਖਬਾਣੀ · SikhBani

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥

tai taa hadarath paaeo maan seviaa gur paravaan saadh ajagar...
Bhatt Kalh Sahar ਭੱਟ ਕਲੵ ਸਹਾਰ · Svaiyay Second Mehl · Ang 1391 · 4 lines
Translations

ਤੈ ਤਾ. ਹਦਰਥਿ ਪਾਇਓ ਮਾਨੁ, ਸੇਵਿਆ ਗੁਰੁ ਪਰਵਾਨੁ; ਸਾਧਿ ਅਜਗਰੁ. ਜਿਨਿ ਕੀਆ ਉਨਮਾਨੁ ॥

tai taa. hadarath paaeo maan, seviaa gur paravaan; saadh ajagar. jin keea unamaan |

Sant Singh KhalsaYou were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.
Manmohan SinghThou were blessed with glory of Nanak, the Prophet and thou served the Guru, approved by the Lord who disciplined his mind's snake, and abided in the state of sublime bliss.
Manmohan Singh (Punjabi)ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਹੈ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ।
Fareedkot Teekaਹੇ ਸ੍ਰੀ ਗੁਰ ਅੰਗਦ ਸਾਹਿਬ ਜੀ! ਤੁਮਨੇ ਤੌ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ (ਹਦਰਥਿ) ਬਡਿਓਂ ਤੇ ਮਾਨ ਪਾਯਾ ਹੈ। ਕਿਉਂ ਕਿ (ਪਰਵਾਨੁ) ਨਿਸਚੈ ਕਰ ਕੇ ਤੁਮਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਸੇਵਿਆ ਹੈ, ਤਿਸੀ ਤੇ (ਉਨਮਾਨੁ) ਵੀਚਾਰ ਕਰ ਕੇ ਹੰਕਾਰ ਰੂਪੀ (ਅਜਗਰੁ) ਭਾਰੀ ਸਰਪ ਕੋ ਤੁਮਨੇ ਅਪਨੇ (ਸਾਧਿ) ਵਸੀ ਕੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ,

ਪਦ ਅਰਥ ਹਦਰਥਿ = ਦਰਗਾਹ ਤੋਂ, ਹਜ਼ੂਰ ਤੋਂ, ਗੁਰੂ ਨਾਨਕ ਤੋਂ। ਪਰਵਾਨੁ = ਪ੍ਰਵਾਣੀਕ, ਮੰਨਿਆ-ਪ੍ਰਮੰਨਿਆ। ਸਾਧਿ = ਸਾਧ ਕੇ, ਕਾਬੂ ਕਰ ਕੇ। ਅਜਗਰੁ = ਅਜਗਰ ਸੱਪ (ਵਰਗੇ ਮਨ ਨੂੰ)। ਜਿਨਿ = ਜਿਸ (ਗੁਰੂ ਨਾਨਕ ਨੇ)। ਉਨਮਾਨ = ਉੱਚਾ ਮਨ।

SikhNet (Spanish)Fuiste bendecido con Gloria por el Profeta, serviste al Guru, aprobado por el Señor, Quien ha conquistado la serpiente de la mente y Quien habita en Sublime Éxtasis.

ਹਰਿ ਹਰਿ ਦਰਸ ਸਮਾਨ, ਆਤਮਾ ਵੰਤਗਿਆਨ; ਜਾਣੀਅ ਅਕਲ ਗਤਿ, ਗੁਰ ਪਰਵਾਨ ॥

har har daras samaan, aatamaa vantagiaan; jaaneea akal gat, gur paravaan |

Sant Singh KhalsaYour Vision is like that of the Lord, Your soul is a fount of spiritual wisdom; You know the unfathomable state of the certified Guru.
Manmohan SinghThy vision, O Guru Angad, is like the vision of the Lord God, thy soul is all-knowing and thou know the unfathomable state of the approved Guru.
Manmohan Singh (Punjabi)ਤੇਰਾ ਦਰਸ਼ਨ, ਹੇ ਗੁਰੂ ਅੰਗਦ! ਸਾਈਂ ਹਰੀ ਦੇ ਦਰਸ਼ਨ ਵਰਗਾ ਹੈ, ਤੇਰੀ ਜਿੰਦੜੀ ਸਰਬ-ਗਿਆਤਾ ਹੈ ਅਤੇ ਤੂੰ ਪ੍ਰਨਾਣੀਕ ਗੁਰਾਂ ਦੀ ਆਰਾਮ ਦਸ਼ਾ ਨੂੰ ਜਾਣਦਾ ਹੈ।
Fareedkot Teekaਤਾਂ ਤੇ (ਹਰਿ ਹਰਿ) ਬ੍ਰਮਹ, ਵਿਸ਼ਨ, ਸ਼ਿਵ ਆਦੀ ਈਸ਼ਰੋਂ ਕੇ ਸਮਾਨ ਹੀ ਆਪ ਕਾ ਦਰਸਨ ਹੈ। ਕਿਉਂ ਕਿ ਆਪ ਕਾ (ਆਤਮਾ) ਮਨ ਗਿਆਨਵੰਤ ਹੈ, ਤਿਸੀ ਤੇ (ਅਕਲ) ਕਲਪਨਾਂ ਸੇ ਅਰਥਾਤ ਫੁਰਨੇ ਤੇ ਰਹਿਤ ਜੋ ਪਰਮੇਸ੍ਵਰ ਹੈ, ਤਿਸ ਕੀ (ਗਤਿ) ਪ੍ਰਾਪਤੀ ਅਪਨੇ ਗੁਰ ਆਗ੍ਯਾ ਪ੍ਰਵਾਨ ਕਰਨੇ ਸੇ ਜਾਣੀ ਹੈ॥
Prof. Sahib Singh(ਹੇ ਗੁਰੂ ਅੰਗਦ!) ਜਿਸ ਗੁਰੂ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ, ਜੋ ਆਤਮ-ਗਿਆਨ ਵਾਲਾ ਹੈ, ਤੂੰ ਉਸ ਪ੍ਰਵਾਣੀਕ ਅਤੇ ਸਰਬ-ਵਿਆਪਕ ਪ੍ਰਭੂ ਦੇ ਰੂਪ ਗੁਰੂ (ਨਾਨਕ ਦੇਵ ਜੀ) ਦੀ ਉੱਚੀ ਆਤਮਕ ਅਵਸਥਾ ਸਮਝ ਲਈ ਹੈ।

ਪਦ ਅਰਥ ਹਰਿ ਹਰਿ ਦਰਸ ਸਮਾਨ = ਜਿਸ ਦਾ ਦਰਸ਼ਨ ਹਰੀ ਦੇ ਦਰਸ਼ਨ-ਸਮਾਨ ਹੈ। ਆਤਮਾ ਵੰਤ ਗਿਆਨ = ਤੂੰ ਆਤਮ-ਗਿਆਨ ਵਾਲਾ ਹੈਂ। ਜਾਣੀਅ = ਤੂੰ ਜਾਣੀ ਹੈ। ਅਕਲ = (नास्ति कला अवयवो यस्य) ਇਕ-ਰਸ ਵਿਆਪਕ ਪ੍ਰਭੂ। ਗਤਿ = ਉੱਚੀ ਆਤਮਕ ਅਵਸਥਾ। ਗੁਰ ਪਰਵਾਨ = ਪਰਵਾਨ ਗੁਰੂ (ਨਾਨਕ) ਦਾ।

SikhNet (Spanish)Tú Visión es como la del Señor, Tu Alma es una Fuente de Sabiduría Espiritual, Tú conoces el Insondable Estado del Guru.

ਜਾ ਕੀ ਦ੍ਰਿਸਟਿ. ਅਚਲ ਠਾਣ, ਬਿਮਲ ਬੁਧਿ ਸੁਥਾਨ; ਪਹਿਰਿ ਸੀਲ ਸਨਾਹੁ. ਸਕਤਿ ਬਿਦਾਰਿ ॥

jaa kee drisatt. achal tthaan, bimal budh suthaan; pahir seel sanaahu. sakat bidaar |

Sant Singh KhalsaYour Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.
Manmohan SinghSuch is the Guru, whose eyes see the Master's immovable mansion, whose immaculate intellect is attached to the sublime site and who wearing the armour of humility has destroyed mammon.
Manmohan Singh (Punjabi)ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦੇ ਨੇਤ੍ਰ ਮਾਲਕ ਦੇ ਅਹਿੱਲ ਮੰਦਰ ਨੂੰ ਵੇਖਦੇ ਹਨ, ਜਿਨ੍ਹਾਂ ਦੀ ਪਵਿੱਤਰ ਅਕਲ ਸ਼੍ਰੇਸ਼ਟ ਟਿਕਾਣੇ ਨਾਲ ਜੁੜੀ ਹੋਈ ਹੈ ਅਤੇ ਜਿਨ੍ਹਾਂ ਨੇ ਨਿੰਮਰਤਾ ਦੀ ਸੰਜੋਅ ਪਹਿਨ ਕੇ ਮਾਇਆ ਨੂੰ ਮਾਰ ਲਿਆ ਹੈ।
Fareedkot Teekaਹੇ ਸਤਿਗੁਰੋ! ਜਿਸ ਆਪ ਕੀ ਦ੍ਰਿਸਟੀ ਅਚਲ ਅਸਥਾਨ ਜੋ ਬ੍ਰਹਮ ਹੈ ਤਿਸਮੈਂ ਪ੍ਰਾਪਤਿ ਭਈ ਹੈ ਔ ਨਿਰਮਲ ਬੁਧੀ ਹੈ, ਤਿਸੀ ਤੇ ਆਪ ਨੇ ਸਤਿਸੰਗ ਰੂਪੀ ਸ੍ਰੇਸ੍ਟ ਅਸਥਾਨ ਮੇਂ (ਸੀਲ) ਸਾਂਤੀ ਰੂਪੀ (ਸਨਾਹੁ) ਸੰਜੋਇ ਪੈਹਰ ਕਰ ਕੇ (ਸਕਤਿ) ਮਾਯਾ ਕੇ ਬਲ ਕੋ (ਬਿਦਾਰਿ) ਨਸਟ ਕੀਆ ਹੈ॥
Prof. Sahib Singhਜਿਸ (ਗੁਰੂ ਨਾਨਕ) ਦੀ ਨਿਗਾਹ ਅਚੱਲ ਟਿਕਾਣੇ ਤੇ (ਟਿਕੀ ਹੋਈ) ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ ਤੇ ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ, ਅਤੇ ਜਿਸ ਗੁਰੂ ਨਾਨਕ ਨੇ ਨਿੰਮ੍ਰਤਾ ਵਾਲੇ ਸੁਭਾਉ ਦਾ ਸੰਨਾਹ ਪਹਿਨ ਕੇ ਮਾਇਆ (ਦੇ ਪ੍ਰਭਾਵ) ਨੂੰ ਨਾਸ ਕੀਤਾ ਹੈ।

ਪਦ ਅਰਥ ਜਾ ਕੀ = ਜਿਸ (ਪ੍ਰਵਾਨ ਗੁਰੂ ਨਾਨਕ) ਦੀ। ਅਚਲ ਠਾਣ = ਅੱਚਲ ਟਿਕਾਣੇ ਤੇ, ਸੁਥਾਨ-ਸ੍ਰੇਸ਼ਟ ਥਾਂ ਤੇ। ਪਹਿਰਿ = ਪਹਿਨ ਕੇ। ਸਨਾਹੁ = ਲੋਹੇ ਦੀ ਜਾਲੀ ਆਦਿਕ ਜੋ ਜੁੱਧ ਦੇ ਵੇਲੇ ਸਰੀਰ ਦੇ ਬਚਾਉ ਲਈ ਪਾਈਦੀ ਹੈ। ਸਕਤਿ = ਮਾਇਆ। ਬਿਦਾਰਿ = ਨਾਸ ਕਰ ਕੇ।

SikhNet (Spanish)Tu Mirada está enfocada en el Inmutable e Inamovible Lugar, Tu Intelecto es Inmaculado con el Sublime enfoque, llevando la Armadura de la Humildad ha conquistado a Maya.

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ ਮੁਰਾਰਿ ॥੪॥

kahu keerat. kal sahaar, sapat deep majhaar; lahanaa jagatr gur, paras muraar |4|

Sant Singh KhalsaO Kal Sahaar, chant the Praises of Lehnaa throughout the seven continents; He met with the Lord, and became Guru of the World. ||4||
Manmohan SinghO Kalsahar, throughout the seven continents, recite thou the praise of Lehna, who meeting with his Lord, became the Guru of the World.
Manmohan Singh (Punjabi)ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Fareedkot Teekaਸ੍ਰੀ ਕਲ ਸਹਾਰ ਜੀ ਕਹਤੇ ਹੈਂ: ਮੁਰਾਰੀ ਰੂਪ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਂ ਤਿਨੋਂ ਕੋ ਸ੍ਰੀ ਲਹਿਣਾ ਜੀ (ਪਰਸ) ਮਿਲ ਕਰ ਕੇ ਸਪਤ ਦੀਪੋਂ ਕੇ ਬੀਚ ਸਰਬ ਜਗਤ ਕੇ ਗੁਰੂ ਸ੍ਰੀ ਗੁਰੂ ਅੰਗਦ ਸਹਿਬ ਜੀ ਭਏ ਹੈਂ। ਤਾਂ ਤੇ ਹੇ ਮਨ! ਐਸੇ ਸਤਿਗੁਰੋਂ ਕੀ ਕੀਰਤੀ ਕੋ ਕਹੁ, ਭਾਵ ਉਚਾਰਨ ਕਰ॥੪॥
Prof. Sahib Singhਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ ਦੇ ਚਰਨਾਂ) ਨੂੰ ਪਰਸ ਕੇ ਲਹਣੇ ਜੀ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੪॥
SikhNet (Spanish)Oh, dice Kal Sajaar, canta las Alabanzas de Lejna a través de los siete continentes. Él encontró al Señor y se convirtió en el Guru del mundo. (4)
Answers quote the Granth verbatim with Ang citations. AI commentary is not Gurbani and not a religious ruling.