ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl||
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਬਨੁ ਬਨੁ ਫਿਰਤੀ ਖੋਜਤੀ; ਹਾਰੀ ਬਹੁ ਅਵਗਾਹਿ ॥
ban ban firatee khojatee; haaree bahu avagaeh |
Sant Singh KhalsaFrom forest to forest, I wandered searching; I am so tired of taking baths at sacred shrines of pilgrimage.
Manmohan SinghOf roaming and searching from forest to forest and having ablutions at holy places I have become very weary.
Manmohan Singh (Punjabi)ਜੰਗਲ ਜੰਗਲ ਅੰਦਰ ਭਟਕਦੀ ਤੇ ਭਾਲਦੀ ਅਤੇ ਤੀਰਥਾਂ ਤੇ ਇਸ਼ਨਾਨ ਕਰਦੀ ਮੈਂ ਬਹੁਤੀ ਥੱਕ ਗਈ ਹਾਂ।
Fareedkot Teekaਮੇਰੀ ਬੁਧੀ ਪ੍ਯਾਰੇ ਕੋ ਬਨ ਬਨ ਖੋਜਤੀ ਫਿਰਤੀ ਥੀ। ਬਹੁਤ ਸ਼ਾਸਤ੍ਰੋਂ ਕਾ ਅਵਗਾਹਨ ਕਰਤੇ ਥਕਤ ਭਈ ਥੀ, ਪਰੰਤੂ ਪਤਿ ਮਿਲਾ ਨਹੀਂ ਥਾ॥
Prof. Sahib Singh(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ)।
ਪਦ ਅਰਥ ਬਨੁ ਬਨੁ = ਹਰੇਕ ਜੰਗਲ। ਹਾਕੀ = ਥੱਕ ਗਈ। ਅਵਗਾਹਿ = ਗਾਹ ਕੇ, ਭਾਲ ਕਰ ਕਰ ਕੇ।
SikhNet (Spanish)Busqué y busqué por todas partes y me cansé de tanta búsqueda,
ਨਾਨਕ. ਭੇਟੇ ਸਾਧ ਜਬ; ਹਰਿ ਪਾਇਆ ਮਨ ਮਾਹਿ ॥੧॥
naanak. bhette saadh jab; har paaeaa man maeh |1|
Sant Singh KhalsaO Nanak, when I met the Holy Saint, I found the Lord within my mind. ||1||
Manmohan SinghNanak, When I met with the saints, I found my God within my mind.
Manmohan Singh (Punjabi)ਨਾਨਕ, ਜਦ ਮੈਂ ਸੰਤ-ਗੁਰੂ ਨੂੰ ਮਿਲ ਪਈ, ਤਾਂ ਮੈਂ ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਹੀ ਪਾ ਲਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਾਧੂ ਮਿਲੇ ਤਬ ਹਰਿ ਪ੍ਯਾਰੇ ਕੋ ਮਨ ਅੰਤਸਕਰਣ ਮੇਂ ਹੀ ਪਾਇ ਲੀਆ ਹੈ॥੧॥☬ਪ੍ਰਭੂ ਕਾ ਪ੍ਰਤਾਪ ਬਰਨਨ ਕਰਤੇ ਹੂਏ ਸਨਮੁਖ ਕਹਤੇ ਹੈਂ:
Prof. Sahib Singhਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ॥੧॥
ਪਦ ਅਰਥ ਸਾਧ = ਗੁਰੂ। ਮਾਹਿ = ਵਿਚ ॥੧॥
SikhNet (Spanish)pero encontrando al Santo, el Señor se reveló en mi propia mente. (1)