ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਰੋਵਨਹਾਰੀ; ਰੋਜੁ ਬਨਾਇਆ ॥
rovanahaaree; roj banaaeaa |
Sant Singh KhalsaThe whiner whines every day.
Manmohan SinghThe wailer has made it her daily routine to weep and cry.
Manmohan Singh (Punjabi)ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।
Fareedkot Teekaਰੋਵਨ ਵਾਲੀ ਇਸਤ੍ਰੀ ਨੇ (ਰੋਜੁ) ਨਿਤਾਪ੍ਰਤ ਹੀ ਵਾ ਰੋਣਾ ਹੀ ਬਣਾ ਛੋਡਾ ਹੈ॥
Prof. Sahib Singh(ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ,ਪਦ ਅਰਥ ਰੋਜੁ = ਹਰ ਰੋਜ਼ ਦਾ ਨੇਮ।
SikhNet (Spanish)Se ha vuelto usual que el ser humano implore,
ਬਲਨ ਬਰਤਨ ਕਉ; ਸਨਬੰਧੁ ਚਿਤਿ ਆਇਆ ॥
balan baratan kau; sanabandh chit aaeaa |
Sant Singh KhalsaHis attachment to his household and entanglements cloud his mind.
Manmohan SinghFor the sake of household goods of daily use, she remember her dead relations.
Manmohan Singh (Punjabi)ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।
Fareedkot Teekaਪਰੰਤੂ ਹੋਰ ਬਾਤ ਕਛੁ ਨਹੀ (ਬਲਨ) ਵਾਲੇਵਾ ਅਰਥਾਤ ਕੋਈ ਕੀਜ ਲੈਣੀ। ਪੁਨਾ ਔਰ ਬਰਤਨ ਵਿਵਹਾਰਾਂ ਦੇ ਸੁਖ ਯਾਦ ਕਰ ਕਰ ਕੇ ਸਨਬੰਧ ਚਿਤ ਆਯਾ ਹੈ, ਭਾਵ ਸਨਬੰਧੀ ਕੇ ਮਰਨੇ ਕਾ ਤੋ ਦੁਖ ਨਹੀਂ, ਪਰੰਤੂ ਸੁਖਾਂ ਨੂੰ ਯਾਦ ਕਰ ਕੇ ਰੋਵਣਾ ਹੋਤਾ ਹੈ॥
Prof. Sahib Singh(ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ।ਪਦ ਅਰਥ ਬਲਨ = ਵਲੇਵਾ। ਬਲਨ ਬਰਤਨ ਕਉ = ਵਰਤਣ-ਵਿਹਾਰ ਦੀ ਖ਼ਾਤਰ। ਚਿਤਿ = ਚਿੱਤ ਵਿਚ।
SikhNet (Spanish)si, su actitud en el mundo lo hace actuar así.
ਬੂਝਿ; ਬੈਰਾਗੁ ਕਰੇ ਜੇ ਕੋਇ ॥
boojh; bairaag kare je koe |
Sant Singh KhalsaIf someone becomes detached through understanding,
Manmohan SinghIf someone knowingly becomes detached,
Manmohan Singh (Punjabi)ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,
Fareedkot Teekaਜੇਕਰ ਪਰਮੇਸ੍ਵਰ ਕੋ ਬੁਝ ਕੇ, ਵਾ ਮਰਨਾ ਸਚਾ ਸਮਝ ਕੇ ਕੋਈ (ਬੈਰਾਗੁ) ਰੁਦਨ ਕਰੇ॥
Prof. Sahib Singhਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ,ਪਦ ਅਰਥ ਬੂਝਿ = (ਜਗਤ ਦੇ ਸੰਬੰਧ ਨੂੰ) ਸਮਝ ਕੇ। ਕੋਇ = ਕੋਈ ਮਨੁੱਖ। ਬੈਰਾਗੁ = ਨਿਰਮੋਹਤਾ।
SikhNet (Spanish)Aquél que al tener el Conocimiento se vuelve desapegado,
ਜਨਮ ਮਰਣ; ਫਿਰਿ ਸੋਗੁ. ਨ ਹੋਇ ॥੧॥
janam maran; fir sog. na hoe |1|
Sant Singh Khalsahe will not have to suffer in birth and death again. ||1||
Manmohan Singhhe then is not subject to birth and death or sorrow.
Manmohan Singh (Punjabi)ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।
Fareedkot Teekaਤੌ ਪਹੁਰੋ ਤਿਸ ਪੁਰਸ ਕੋ ਜਨਮ ਮਰਨ ਅਰ ਹਰਖ ਸੋਗ ਨਹੀਂ ਹੋਤਾ॥੧॥
Prof. Sahib Singhਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ ॥੧॥ਪਦ ਅਰਥ ਸੋਗੁ = ਗ਼ਮ ॥੧॥
SikhNet (Spanish)ese ser ya no regresa más, no va a ningún lado y ya no está sujeto al dolor. (1)
ਬਿਖਿਆ ਕਾ; ਸਭੁ ਧੰਧੁ ਪਸਾਰੁ ॥
bikhiaa kaa; sabh dhandh pasaar |
Sant Singh KhalsaAll of his conflicts are extensions of his corruption.
Manmohan SinghAll the strifes are but the extension of mammon.
Manmohan Singh (Punjabi)ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।
Fareedkot Teekaਸੰਪੂਰਨ ਧੰਧਾ ਬਿਸ੍ਯੋਂ ਕਾ ਪਸਾਰਾ ਹੂਆ ਹੈ॥
Prof. Sahib Singh(ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ।ਪਦ ਅਰਥ ਬਿਖਿਆ = ਮਾਇਆ। ਧੰਧੁ = ਖਲਜਗਨ।
SikhNet (Spanish)Todo el problema viene por estar involucrado con Maya, la ilusión,
ਵਿਰਲੈ ਕੀਨੋ; ਨਾਮ ਅਧਾਰੁ ॥੧॥ ਰਹਾਉ ॥
viralai keeno; naam adhaar |1| rahaau |
Sant Singh KhalsaHow rare is that person who takes the Naam as his Support. ||1||Pause||
Manmohan SinghSome rare one makes the Lord's Name the mainstay of his life. Pause.
Manmohan Singh (Punjabi)ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।
Fareedkot Teekaਨਾਮ ਕਾ (ਅਧਾਰੁ) ਆਸਰਾ ਕਿਸੇ ਵਿਰਲੇ ਪੁਰਸ ਨੇ ਕੀਆ ਹੈ॥੧॥ ਰਹਾਉ ॥
Prof. Sahib Singhਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ ॥੧॥ ਰਹਾਉ ॥ਪਦ ਅਰਥ ਅਧਾਰੁ = ਆਸਰਾ ॥੧॥ ਰਹਾਉ ॥
SikhNet (Spanish)en verdad extraordinario es aquél que se apoya en el Naam, el Nombre del Señor. (1-Pausa)
ਤ੍ਰਿਬਿਧਿ ਮਾਇਆ ਰਹੀ ਬਿਆਪਿ ॥
tribidh maaeaa rahee biaap |
Sant Singh KhalsaThe three-phased Maya infects all.
Manmohan SinghThe mammon of three qualities is infecting all.
Manmohan Singh (Punjabi)ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।
Fareedkot Teekaਇਹ ਤ੍ਰਿਗੁਨੀ ਜੋ ਮਾਯਾ ਬਿਆਪਤਿ ਹੋ ਰਹੀ ਹੈ॥
Prof. Sahib Singhਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ।ਪਦ ਅਰਥ ਤ੍ਰਿਬਿਧਿ = ਤਿੰਨਾਂ ਗੁਣਾਂ ਵਾਲੀ। ਰਹੀ ਬਿਆਪਿ = (ਆਪਣਾ) ਜ਼ੋਰ ਪਾ ਰਹੀ ਹੈ।
SikhNet (Spanish)La Maya de los tres mundos infecta a todos, sí,
ਜੋ ਲਪਟਾਨੋ; ਤਿਸੁ ਦੂਖ ਸੰਤਾਪ ॥
jo lapattaano; tis dookh santaap |
Sant Singh KhalsaWhoever clings to it suffers pain and sorrow.
Manmohan SinghWhosoever clings to it; him harass pain and sorrow.
Manmohan Singh (Punjabi)ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।
Fareedkot Teekaਇਸ ਵਿਖੇ ਜੋ ਜੀਵ ਲੰਪਟ ਹੂਆ ਹੈ, ਸੋ ਸਦੀਵ ਦੁਖੋਂ ਕਰ ਸੰਤਪਤ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ।ਪਦ ਅਰਥ ਲਪਟਾਨੋ = ਚੰਬੜਦਾ ਹੈ। ਸੰਤਾਪ = (ਅਨੇਕਾਂ) ਕਲੇਸ਼।
SikhNet (Spanish)quien sea que vive involucrado en ella sufre grandemente,
ਸੁਖੁ ਨਾਹੀ; ਬਿਨੁ ਨਾਮ ਧਿਆਏ ॥
sukh naahee; bin naam dhiaae |
Sant Singh KhalsaThere is no peace without meditating on the Naam, the Name of the Lord.
Manmohan SinghThere is no peace without the Name's meditation.
Manmohan Singh (Punjabi)ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਪਰਮੇਸ੍ਵਰ ਕੇ ਨਾਮ ਜਪੇ ਸੇ ਬਿਨਾਂ ਸੁਖ ਨਹੀਂ ਹੋਤਾ॥
Prof. Sahib Singhਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ।
SikhNet (Spanish)Oh, no hay Paz por ningún lado sin meditar en el Naam, el Nombre del Señor.
ਨਾਮ ਨਿਧਾਨੁ ਬਡਭਾਗੀ ਪਾਏ ॥੨॥
naam nidhaan baddabhaagee paae |2|
Sant Singh KhalsaBy great good fortune, the treasure of the Naam is received. ||2||
Manmohan SinghBy the greatest good fortune, the mortal is blessed with the Name's wealth.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।
Fareedkot Teekaਨਾਮ ਖਜਾਨਾ ਵੱਡੇ ਭਾਗੋਂ ਕਰ ਪ੍ਰਾਪਤਿ ਹੋਤਾ ਹੈ॥੨॥☬ਪਰਪੰਚ ਕੇ ਮਿਥ੍ਯਾਪਣੇ ਮੇਂ ਦ੍ਰਿਸ੍ਟਾਂਤ ਕਹਤੇ ਹੈ:
Prof. Sahib Singhਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ ॥੨॥ਪਦ ਅਰਥ ਨਿਧਾਨੁ = ਖ਼ਜ਼ਾਨਾ ॥੨॥
SikhNet (Spanish)Pero es por un muy buena Fortuna que uno llega a ser bendecido con el Tesoro del Señor. (2)
ਸ੍ਵਾਂਗੀ ਸਿਉ; ਜੋ ਮਨੁ ਰੀਝਾਵੈ ॥
svaangee siau; jo man reejhaavai |
Sant Singh KhalsaOne who loves the actor in his mind,
Manmohan SinghOne who heartily loves the guiser,
Manmohan Singh (Punjabi)ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,
Fareedkot Teekaਸ੍ਵਾਂਮੀ ਕੋ ਸ੍ਵਾਂਗ ਵਿਖੇ ਜੋ ਮਨ ਕੋ ਪ੍ਰਸੰਨ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ,ਪਦ ਅਰਥ ਸਿਉ = ਨਾਲ। ਰੀਝਾਵੈ = ਪਰਚਾਂਦਾ ਹੈ।
SikhNet (Spanish)El que se enamora del actor del espectáculo, sufre cuando la obra termina.
ਸ੍ਵਾਗਿ ਉਤਾਰਿਐ; ਫਿਰਿ ਪਛੁਤਾਵੈ ॥
svaag utaariai; fir pachhutaavai |
Sant Singh Khalsalater regrets it when the actor takes off his costume.
Manmohan Singhregrets when the guise is put off,
Manmohan Singh (Punjabi)ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।
Fareedkot Teekaਸੋ ਸ੍ਵਾਂਗੀ ਕੇ ਸ੍ਵਾਂਗ ਉਤਾਰਿਆ ਹੋਆ ਫਿਰੁ ਪਸਚਾਤਾਪੁ ਕਰਤਾ ਹੈ॥
Prof. Sahib Singhਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ।ਪਦ ਅਰਥ ਸ੍ਵਾਗਿ ਉਤਾਰਿਐ = ਜਦੋਂ ਸਾਂਗ ਲਾਹ ਦਿੱਤਾ ਜਾਂਦਾ ਹੈ।
SikhNet (Spanish)Así como la sombra de la nube se posa y se va,
ਮੇਘ ਕੀ ਛਾਇਆ ਜੈਸੇ ਬਰਤਨਹਾਰ ॥
megh kee chhaaeaa jaise baratanahaar |
Sant Singh KhalsaThe shade from a cloud is transitory,
Manmohan SinghTransient as the shade of the cloud is,
Manmohan Singh (Punjabi)ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,
Fareedkot Teeka(ਮੇਘ) ਬਾਦਲ ਕੀ ਛਾਯਾ ਮੇਂ ਬਰਤਨਹਾਰ ਕੋ ਜੈਸੇ ਪਸਚਾਤਾਪ ਹੋਤਾ ਹੈ॥
Prof. Sahib Singhਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ,ਪਦ ਅਰਥ ਮੇਘ = ਬੱਦਲ।
SikhNet (Spanish)así también es la realidad del ser humano cuando vive en el apego y el error.
ਤੈਸੋ ਪਰਪੰਚੁ ਮੋਹ ਬਿਕਾਰ ॥੩॥
taiso parapanch moh bikaar |3|
Sant Singh Khalsalike the worldly paraphernalia of attachment and corruption. ||3||
Manmohan Singhso is the world of attachment and sin.
Manmohan Singh (Punjabi)ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।
Fareedkot Teekaਤੈਸੇ ਮੇਘ ਵਤ ਏਹ ਪਰਪੰਚ ਹੈ ਅਰ ਛਾਯਾਵਤ ਮੋਹ ਆਦਿ ਬਿਕਾਰ ਹੈਂ, ਤਿਸ ਮੇਂ ਚਿਤ ਲਗਾਵਣੇ ਵਾਲਾ ਪੁਰਸ ਪਸਚਾਤਾਪ ਕਰਤਾ ਹੈ॥੩॥
Prof. Sahib Singhਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ॥੩॥ਪਦ ਅਰਥ ਪਰਪੰਚੁ = ਜਗਤ-ਪਸਾਰਾ ॥੩॥
SikhNet (Spanish)Aquél que es bendecido con el único Tesoro, sí, con el Naam, el Nombre del Señor, encuentra total Plenitud. (3)
ਏਕ ਵਸਤੁ. ਜੇ ਪਾਵੈ ਕੋਇ ॥
ek vasat. je paavai koe |
Sant Singh KhalsaIf someone is blessed with the singular substance,
Manmohan SinghIf any one is blessed with the one commodity of the Name;
Manmohan Singh (Punjabi)ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,
Fareedkot Teekaਏਕ ਆਤਮ ਵਸਤੂ ਜੋ ਕੋਈ ਪਾਇ ਲੇਵੇ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ,ਪਦ ਅਰਥ ਵਸਤੁ = ਨਾਮ-ਪਦਾਰਥ।
SikhNet (Spanish)Aquél, que por la Gracia del Guru
ਪੂਰਨ ਕਾਜੁ; ਤਾਹੀ ਕਾ ਹੋਇ ॥
pooran kaaj; taahee kaa hoe |
Sant Singh Khalsathen all of his tasks are accomplished to perfection.
Manmohan Singhhis tasks are, then accomplished.
Manmohan Singh (Punjabi)ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਤਿਸੀ ਕਾ ਸਫਲੁ ਕਾਰਜ ਹੋਵੈ ਹੈ॥
Prof. Sahib Singhਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ।ਪਦ ਅਰਥ ਤਾਹੀ ਕਾ = ਉਸੇ ਦਾ।
SikhNet (Spanish)es bendecido con el Naam,
ਗੁਰ ਪ੍ਰਸਾਦਿ; ਜਿਨਿ ਪਾਇਆ ਨਾਮੁ ॥
gur prasaad; jin paaeaa naam |
Sant Singh KhalsaOne who obtains the Naam, by Guru's Grace
Manmohan SinghHe, who by the Guru's grace, obtains the Lord's Name;
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,
Fareedkot Teekaਗੁਰੋਂ ਕੀ ਪ੍ਰਸੰਨਤਾ ਦ੍ਵਾਰਾ ਜਿਸ ਨੇ ਨਾਮ ਕੋ ਪਾਯਾ ਹੈ॥
Prof. Sahib Singhਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ,ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜਿਨਿ = ਜਿਸ (ਮਨੁੱਖ) ਨੇ।
SikhNet (Spanish)su advenimiento al mundo
ਨਾਨਕ ਆਇਆ. ਸੋ ਪਰਵਾਨੁ ॥੪॥੨੦॥੩੩॥
naanak aaeaa. so paravaan |4|20|33|
Sant Singh Khalsa- O Nanak, his coming into the world is certified and approved. ||4||20||33||
Manmohan Singhhis coming into the world is approved by the Lord, O Nanak.
Manmohan Singh (Punjabi)ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪੁਰਸ ਕਾ ਸੰਸਾਰ ਮੇਂ ਆਵਨਾ ਸਫਲ ਹੂਆ ਹੈ॥੪॥੨੦॥੩੩॥☬ਸੰਗਤ ਨੇ ਪ੍ਰਸ਼ਨ ਕੀਆ: ਜੋ ਜੋ ਸੰਤੋਂ ਕੀ ਨਿੰਦਾ ਕਰਤੇ ਹੈਂ ਤਿਨ ਕੀ ਕ੍ਯਾ ਗਤੀ ਹੋਤੀ ਹੈ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ॥੪॥੨੦॥੩੩॥ਪਦ ਅਰਥ ਆਇਆ = ਜਗਤ ਵਿਚ ਜੰਮਿਆ ॥੪॥੨੦॥੩੩॥
SikhNet (Spanish)de las formas es aprobado por Dios. (4-20-33)