ੴ

ਸਿੱਖਬਾਣੀ · SikhBani

ਹੁਕਮਿ ਉਛਲੈ ਹੁਕਮੇ ਰਹੈ ॥

hukam uchhalai hukame rahai
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 962 · 11 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਹੁਕਮਿ ਉਛਲੈ; ਹੁਕਮੇ ਰਹੈ ॥

hukam uchhalai; hukame rahai |

Sant Singh KhalsaBy the Hukam of Lord's Command, they move about; by the Lord's Command, they remain still.
Manmohan SinghIn the Lord's will, man skips about and in His will he sits still.
Manmohan Singh (Punjabi)ਸੁਆਮੀ ਦੀ ਰਜਾ ਅੰਦਰ, ਇਨਸਾਨ ਟੱਪਦਾ ਫਿਰਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਟਿਕ ਕੇ ਬਹਿੰਦਾ ਹੈ।
Fareedkot Teekaਸਭ ਕੋ ਹੁਕਮ ਅੰਦਰ ਦਿਖਾਵਤੇ ਹੈਂ ਜੀਵ ਹੁਕਮ ਕਰ ਉਛਲਤਾ ਹੈ, ਭਾਵ ਹੰਕਾਰੀ ਹੋਤਾ ਹੈ। ਔਰ ਹੁਕਮ ਕਰ ਰਹਿਤਾ ਹੈ, ਭਾਵ ਨਿਰਹੰਕਾਰ ਹੋਤਾ ਹੈ॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ।

ਪਦ ਅਰਥ ਉਛਲੈ = ਉਛਾਲਦਾ ਹੈ, ਕੁੱਦਦਾ ਹੈ, ਭਟਕਦਾ ਹੈ। ਰਹੈ = ਟਿਕਦਾ ਹੈ।

SikhNet (Spanish)Por la Voluntad del Señor uno se regocija.

ਹੁਕਮੇ; ਦੁਖੁ ਸੁਖੁ ਸਮ ਕਰਿ ਸਹੈ ॥

hukame; dukh sukh sam kar sahai |

Sant Singh KhalsaBy His Hukam, they endure pain and pleasure alike.
Manmohan SinghIn His will, he endures weal and woe alike.
Manmohan Singh (Punjabi)ਉਸ ਦੀ ਰਜਾ ਵਿੱਚ ਉਹ ਖੁਸ਼ੀ ਤੇ ਗਮੀ ਨੂੰ ਇਕ ਸਾਰ ਸਹਾਰਦਾ ਹੈ।
Fareedkot Teekaਹੁਕਮ ਕਰ ਕੇ ਦੁਖ ਸੁਖ ਕੋ ਸਮ ਕਰ ਕੇ ਸਹਾਰਤਾ ਹੈ, ਭਾਵ ਕਰਮੋਂ ਕਾ ਫਲ੍ਹ ਜਾਨ ਕੇ ਸਹਾਰਤਾ ਹੈ॥
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ,

ਪਦ ਅਰਥ ਸਮ = ਬਰਾਬਰ।

SikhNet (Spanish)Por Su Voluntad conserva la Paz.

ਹੁਕਮੇ; ਨਾਮੁ ਜਪੈ ਦਿਨੁ ਰਾਤਿ ॥

hukame; naam japai din raat |

Sant Singh KhalsaBy His Hukam, they chant the Naam, the Name of the Lord, day and night.
Manmohan SinghIn His will, day and night, he utters the Name.
Manmohan Singh (Punjabi)ਉਸ ਦੀ ਰਜਾ ਵਿੱਚ ਉਹ ਦਿਨ ਰਾਤ ਨਾਮ ਨੂੰ ਉਚਾਰਦਾ ਹੈ।
Fareedkot Teekaਵਹੁ ਹੁਕਮ ਕਰ ਕੇ ਦਿਨੇ ਰਾਤ ਨਾਮ ਕੋ ਜਪਤਾ ਹੈ॥
Prof. Sahib Singhਉਹ ਮਨੁੱਖ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ,
SikhNet (Spanish)Por la Voluntad del Señor uno ve igual el dolor y el placer.

ਨਾਨਕ; ਜਿਸ ਨੋ ਹੋਵੈ ਦਾਤਿ ॥

naanak; jis no hovai daat |

Sant Singh KhalsaO Nanak, he alone does so, who is blessed.
Manmohan SinghNanak, he alone remembers the Name, who is so blessed.
Manmohan Singh (Punjabi)ਨਾਨਕ, ਕੇਵਲ ਉਹ ਹੀ ਨਾਮ ਦਾ ਸਿਮਰਨ ਕਰਦਾ ਹੈ ਜਿਸ ਨੂੰ ਐਸੀ ਬਖਸ਼ੀਸ਼ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਵਾਹਿਗੁਰੂ ਕੀ ਦਾਤ ਹੋਤੀ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ।

ਪਦ ਅਰਥ ਦਾਤਿ = ਬਖ਼ਸ਼ਸ਼।

SikhNet (Spanish)Por la Voluntad del Señor uno contempla el Nombre noche

ਹੁਕਮਿ ਮਰੈ; ਹੁਕਮੇ ਹੀ ਜੀਵੈ ॥

hukam marai; hukame hee jeevai |

Sant Singh KhalsaBy the Hukam of the Lord's Command, they die; by the Hukam of His Command, they live.
Manmohan SinghIn the Lord's will, one lives and in the Lord's will, one lives and in the Lord's will, he dies.
Manmohan Singh (Punjabi)ਪ੍ਰਭੂ ਦੀ ਰਜਾ ਅੰਦਰ, ਇਨਸਾਨ ਜੀਉਂਦਾ ਹੈ ਅਤੇ ਪ੍ਰਭੂ ਦੀ ਰਜ਼ਾ ਅੰਦਰ ਹੀ, ਉਹ ਮਰ ਜਾਂਦਾ ਹੈ।
Fareedkot Teekaਹੁਕਮ ਮੇਂ ਹੀ ਮਰਤਾ ਹੈ ਔ ਹੁਕਮ ਮੇਂ ਹੀ ਜੀਵਤਾ ਹੈ॥
Prof. Sahib Singhਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ,

ਪਦ ਅਰਥ ਹੁਕਮਿ = ਹੁਕਮ ਅਨੁਸਾਰ

SikhNet (Spanish)y día, pero sólo habita en el Nombre aquél que tiene Su Bendición.

ਹੁਕਮੇ; ਨਾਨੑਾ ਵਡਾ ਥੀਵੈ ॥

hukame; naanaa vaddaa theevai |

Sant Singh KhalsaBy His Hukam, they become tiny, and huge.
Manmohan SinghIn his will, he becomes small and great.
Manmohan Singh (Punjabi)ਉਸ ਦੀ ਰਜਾ ਅੰਦਰ ਉਹ ਛੋਟਾ ਅਤੇ ਵੱਡਾ ਹੁੰਦਾ ਹੈ।
Fareedkot Teekaਹੁਕਮ ਕਰ ਕੇ ਛੋਟਾ ਵਡਾ ਹੋਤਾ ਹੈ॥
Prof. Sahib Singhਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ।

ਪਦ ਅਰਥ ਨਾਨ੍ਹ੍ਹਾ = ਨਿੱਕਾ ਜਿਹਾ।

SikhNet (Spanish)Por la Voluntad del Señor uno vive y por Su Voluntad muere.

ਹੁਕਮੇ; ਸੋਗ ਹਰਖ ਆਨੰਦ ॥

hukame; sog harakh aanand |

Sant Singh KhalsaBy His Hukam, they receive pain, happiness and bliss.
Manmohan SinghIn the Lord's will are pain, peace and pleasure.
Manmohan Singh (Punjabi)ਸਾਈਂ ਦੀ ਰਜਾ ਅੰਦਰ ਹੀ ਦੁੱਖ, ਸੁੱਖ ਅਤੇ ਖੁਸ਼ੀ ਹਨ।
Fareedkot Teekaਹੁਕਮ ਕਰ ਕੇ ਹੀ ਸੋਗ ਔ (ਹਰਖ) ਉਤਸਾਹ ਔ ਅਨੰਦ ਪ੍ਰਾਪਤਿ ਹੋਤਾ ਹੈ॥
Prof. Sahib Singhਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ,

ਪਦ ਅਰਥ ਹਰਖ = ਖ਼ੁਸ਼ੀ।

SikhNet (Spanish)Por la Voluntad del Señor los pequeños se vuelven grandes.

ਹੁਕਮੇ; ਜਪੈ ਨਿਰੋਧਰ ਗੁਰਮੰਤ ॥

hukame; japai nirodhar guramant |

Sant Singh KhalsaBy His Hukam, they chant the Guru's Mantra, which always works.
Manmohan SinghBy God's command, the mortal reflects on the ever-efficacious Gurbani.
Manmohan Singh (Punjabi)ਵਾਹਿਗੁਰੂ ਦੇ ਫੁਰਮਾਨ ਦੁਆਰਾ, ਪ੍ਰਾਣੀ ਸਦਾ ਗੁਣਕਾਰੀ ਗੁਰਾਂ ਦੀ ਬਾਨੀ ਦਾ ਵਿਚਾਰ ਕਰਦਾ ਹੈ।
Fareedkot Teekaਵਸੇਸ ਕਰ ਕੇ ਤਾਰਨੇ ਵਾਲਾ ਗੁਰੋਂ ਕਾ ਮੰਤ੍ਰ ਹੁਕਮ ਕਰ ਕੇ ਹੀ ਜਪਤਾ ਹੈ॥
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ।

ਪਦ ਅਰਥ ਨਿਰੁਧ = {ਸੰ: to ward off evil} ਦੁੱਖ-ਕਲੇਸ਼ ਵਿਕਾਰ ਆਦਿਕ ਨੂੰ ਦੂਰ ਕਰਨਾ। ਨਿਰੋਧਰ = ਵਿਕਾਰਾਂ ਨੂੰ ਦੂਰ ਕਰਨ ਵਾਲਾ।

SikhNet (Spanish)Por la Voluntad del Señor existen la Dicha, el Éxtasis y las penas.

ਹੁਕਮੇ; ਆਵਣੁ ਜਾਣੁ ਰਹਾਏ ॥

hukame; aavan jaan rahaae |

Sant Singh KhalsaBy His Hukam, coming and going in reincarnation cease,
Manmohan SinghO Nanak, he whom the Lord yokes to His meditation;
Manmohan Singh (Punjabi)ਹੇ ਨਾਨਕ! ਜਿਸ ਨੂੰ ਸੁਆਮੀ ਆਪਣੇ ਸਿਮਰਨ ਨਾਲ ਜੋੜ ਲੈਂਦਾ ਹੈ;
Fareedkot Teekaਹੁਕਮ ਕਰ ਕੇ ਹੀ ਤਿਸ ਕੋ ਆਵਣ ਜਾਣ ਤੇ ਰਹਿਤ ਕਰਤਾ ਹੈ
Prof. Sahib Singhਉਸ ਮਨੁੱਖ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ,
SikhNet (Spanish)Por Su Voluntad uno vive en la Palabra eficaz del Guru.

ਨਾਨਕ; ਜਾ ਕਉ ਭਗਤੀ ਲਾਏ ॥੨॥

naanak; jaa kau bhagatee laae |2|

Sant Singh KhalsaO Nanak, when He links them to His devotional worship. ||2||
Manmohan SinghHis comings and goings end, in His will.
Manmohan Singh (Punjabi)ਉਸ ਦੀ ਰਜ਼ਾ ਅੰਦਰ ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਭਗਤੀ ਮੇਂ ਲਾਵਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ॥੨॥
SikhNet (Spanish)Por Su Voluntad se acaban las idas y venidas, si Dios trae a alguien a Su Devoción.(2)
Answers quote the Granth verbatim with Ang citations. AI commentary is not Gurbani and not a religious ruling.