ਕਬੀਰ. ਖੇਹ ਹੂਈ, ਤਉ ਕਿਆ ਭਇਆ; ਜਉ ਉਡਿ ਲਾਗੈ ਅੰਗ ॥
kabeer. kheh hooee, tau kiaa bheaa; jau udd laagai ang |
Sant Singh KhalsaKabeer, what then, if one could become dust? It is blown up by the wind, and sticks to the body.
Manmohan SinghKabir, what avail is the becoming dust by a man, which scatters and then attaches to the body limbs.
Manmohan Singh (Punjabi)ਕਬੀਰ ਤਾਂ ਕੀ ਜੇਕਰ ਬੰਦਾ ਮਿੱਟੀ ਹੋ ਗਿਆ ਹੈ, ਜੋ ਕਿ ਉਡ ਕੇ ਸਰੀਰ ਦੇ ਅੰਗਾਂ ਨੂੰ ਚਿਮੜ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਖੇਹ ਵਤ ਬ੍ਰਿਤੀ ਭਈ ਤਾਂ ਵੀ ਕਿਆ ਹੂਆ? ਜੋ ਉਡ ਕਰ ਅੰਗਾਂ ਕੋ ਲਾਗਨੇ ਲਗੀ, ਭਾਵ ਸੁਆਹ ਮੇਂ ਲੇਟਾ ਰਹਿਆ ਔ ਜੋ ਕਿਸੀ ਨੇ ਥੋੜੀ ਅਵਗਿਆ ਕਰੀ ਤਬ ਉਠ ਕੇ ਉਸ ਕੇ ਗਲ ਪੈ ਗਿਆ॥
Prof. Sahib Singhਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ।
SikhNet (Spanish)Kabir, ¿qué entonces si uno se vuelve polvo?, el viento lo vuela y ensucia todo,
ਹਰਿ ਜਨੁ. ਐਸਾ ਚਾਹੀਐ; ਜਿਉ ਪਾਨੀ ਸਰਬੰਗ ॥੧੪੮॥
har jan. aisaa chaaheeai; jiau paanee sarabang |148|
Sant Singh KhalsaThe humble servant of the Lord should be like water, which cleans everything. ||148||
Manmohan SinghGod's slave should be such, as is the water that cleanses all limbs.
Manmohan Singh (Punjabi)ਰੱਬ ਦਾ ਗੋਲਾ ਪਾਣੀ ਵਰਗਾ ਹੋਣਾ ਚਾਹੀਦਾ ਹੈ ਜੋ ਸਾਰਿਆਂ ਅੰਗਾਂ ਨੂੰ ਸਾਫ ਸੁਧਰਾ ਕਰ ਦਿੰਦਾ ਹੈ।
Fareedkot Teekaਹਰੀ ਕਾ (ਜਨੁ) ਦਾਸ ਐਸਾ ਚਾਹੀਏ ਜਿਸ ਪ੍ਰਕਾਰ ਪਾਨੀ ਸਰਬ ਅੰਗੋਂ ਮੇਂ ਸਮਾਨ ਹੀ ਸਪਰਸ ਕਰਤਾ ਹੈ॥੧੪੮॥
Prof. Sahib Singhਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ॥੧੪੮॥
ਪਦ ਅਰਥ ਸਰਬੰਗ = ਸਾਰੇ ਅੰਗਾਂ ਨਾਲ (ਮੈਲ ਰੱਖਣ ਵਾਲਾ) ॥੧੪੮॥
SikhNet (Spanish)el Sirviente humilde debería ser como agua que limpia todo.(148)