ੴ

ਸਿੱਖਬਾਣੀ · SikhBani

ਦੂਜਾ ਤਿਸੁ ਨ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥

doojaa tis na bujhaaeihu paarabraham naam dehu aadhaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 962 · 9 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਦੂਜਾ ਤਿਸੁ. ਨ ਬੁਝਾਇਹੁ; ਪਾਰਬ੍ਰਹਮ ਨਾਮੁ ਦੇਹੁ ਆਧਾਰੁ ॥

doojaa tis. na bujhaaeihu; paarabraham naam dehu aadhaar |

Sant Singh KhalsaThose whom You bless with the Support of Your Name, O Supreme Lord God, do not know any other.
Manmohan SinghO Transcendent Lord! he, whom Thou givest Thy Name's support; knowest not another.
Manmohan Singh (Punjabi)ਹੇ ਪਰਮ ਪ੍ਰਭੂ! ਜਿਸ ਨੂੰ ਤੂੰ ਆਪਣੇ ਨਾਮ ਦਾ ਆਸਰਾ ਦਿੰਦਾ ਹੈਂ, ਉਸ ਨੂੰ ਤੂੰ ਹੋਰ ਕੋਈ ਨਹੀਂ ਦਰਸਾਉਂਦਾ।
Fareedkot Teekaਹੇ ਪਾਰਬ੍ਰਹਮ! ਜਿਸ ਕੋ ਨਾਮ ਕਾ ਅਧਾਰ ਦੇਤੇ ਹੋ ਤਿਸ ਕੋ ਦੂਜਾ ਨਹੀਂ ਸਮਝਾਵਤੇ॥
Prof. Sahib Singhਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ।

ਪਦ ਅਰਥ ਤਿਸੁ = ਉਸ ਮਨੁੱਖ ਨੂੰ। ਆਧਾਰੁ = ਆਸਰਾ।

SikhNet (Spanish)Oh Dios, bendícenos con Tu Nombre para que no busquemos a nadie más que a Ti.

ਅਗਮੁ ਅਗੋਚਰੁ ਸਾਹਿਬੋ; ਸਮਰਥੁ ਸਚੁ ਦਾਤਾਰੁ ॥

agam agochar saahibo; samarath sach daataar |

Sant Singh KhalsaInaccessible, Unfathomable Lord and Master, All-powerful True Great Giver:
Manmohan SinghInaccessible, Inapprehensible, Omnipotent, True and Munificent is my Master.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਸਰਬ ਸ਼ਕਤੀਵਾਨ, ਸੱਚਾ ਅਤੇ ਦਰਿਆ ਦਿਲ ਹੈ, ਮੈਡਾਂ ਮਾਲਕ।
Fareedkot Teekaਤੇਰਾ ਪਾਵਣਾ ਕਠਨ ਹੈ ਕਿਉਂਕਿ ਇੰਦ੍ਰੀਓਂ ਕੇ ਤੂੰ ਅਵਿਸੇ ਹੈਂ, ਹੇ ਸਾਹਿਬ! ਤੂੰ ਸਮਰਥ ਸਚਾ ਦਾਤਾ ਹੈਂ॥
Prof. Sahib Singhਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ।
SikhNet (Spanish)Eres nuestro Señor Todo Poderoso y Benévolo, nuestro Maestro Insondable e Imperceptible,

ਤੂ ਨਿਹਚਲੁ ਨਿਰਵੈਰੁ ਸਚੁ; ਸਚਾ ਤੁਧੁ ਦਰਬਾਰੁ ॥

too nihachal niravair sach; sachaa tudh darabaar |

Sant Singh KhalsaYou are eternal and unchanging, without vengeance and True; True is the Darbaar of Your Court.
Manmohan SinghThou, O Lord, art Moveless Uninimical and True and true is Thy court.
Manmohan Singh (Punjabi)ਤੂੰ ਹੇ ਸੁਆਮੀ! ਅਹਿੱਲ, ਦੁਸ਼ਮਨੀ-ਰਹਿਤ ਅਤੇ ਸਤਿ ਹੈਂ, ਅਤੇ ਸੱਚੀ ਹੈ ਤੇਰੀ ਦਰਗਾਹ।
Fareedkot Teekaਪੁਨਾ ਤੂੰ ਨਿਸਚਲ ਔ ਨਿਰਵੈਰ ਹੈਂ, ਨਿਸਚੇ ਕਰ ਕੇ ਸਚਾ ਤੇਰਾ (ਦਰਬਾਰੁ) ਸਾਧਸੰਗ ਹੈ॥
Prof. Sahib Singhਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਨਿਹਚਲੁ = ਅਟੱਲ।

SikhNet (Spanish)no tienes movimiento, ni odio y eres Verdadero.

ਕੀਮਤਿ ਕਹਣੁ. ਨ ਜਾਈਐ; ਅੰਤੁ ਨ ਪਾਰਾਵਾਰੁ ॥

keemat kehan. na jaaeeai; ant na paaraavaar |

Sant Singh KhalsaYour worth cannot be described; You have no end or limitation.
Manmohan SinghThine worth can be told not. Thou hast no limit, this and that end.
Manmohan Singh (Punjabi)ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ। ਤੇਰਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ।
Fareedkot Teekaਤੇਰੀ ਕੀਮਤਿ ਨਹੀਂ ਕਹੀ ਜਾਤੀ, ਕਿਉਂਕਿ ਤੇਰੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਪਾਰਾਵਾਰੁ = ਪਾਰ-ਅਵਾਰ, ਪਾਰਲਾ ਤੇ ਉਰਲਾ ਪਾਸਾ।

SikhNet (Spanish)Verdad es también Tu Corte Infinita y Sin Barreras, oh, ¿quién Te puede evaluar?

ਪ੍ਰਭੁ ਛੋਡਿ. ਹੋਰੁ ਜਿ ਮੰਗਣਾ; ਸਭੁ ਬਿਖਿਆ ਰਸ ਛਾਰੁ ॥

prabh chhodd. hor ji manganaa; sabh bikhiaa ras chhaar |

Sant Singh KhalsaTo forsake God, and ask for something else, is all corruption and ashes.
Manmohan SinghTo ask for aught else, but the Lord, is vain, All other relishes are poison and dust.
Manmohan Singh (Punjabi)ਸੁਆਮੀ ਨੂੰ ਤਿਆਗ, ਹੋਰ ਸ਼ੈ ਮੰਗਣੀ ਫਜ਼ੂਲ ਹੈ ਹੋਰ ਸਾਰੇ ਸੁਆਦ ਜ਼ਹਿਰ ਤੇ ਮਿੱਟੀ ਹਨ।
Fareedkot Teekaਹੇ ਸਾਮਰਥ! ਤੇਰੇ ਕੋ ਛੋਡ ਕਰ ਕੇ ਹੋਰ ਰਸਾਂ ਕੋ ਜੋ ਮੰਗਨਾ ਹੈ, ਸੋ ਝੂਠਾ ਹੈ, ਕਿਉਂਕਿ ਬਿਖ੍ਯੋਂ ਕਾ ਰਸ ਸਭ (ਛਾਰੁ) ਭਸਮ ਰੂਪ ਹੈ॥
Prof. Sahib Singhਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ-ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ।

ਪਦ ਅਰਥ ਬਿਖਿਆ = ਮਾਇਆ। ਰਸ = ਚਸਕੇ। ਛਾਰੁ = ਸੁਆਹ।

SikhNet (Spanish)Quien sea que pida algo distinto a Ti, oh Dios, está pidiendo veneno y mugre,

ਸੇ ਸੁਖੀਏ ਸਚੁ ਸਾਹ ਸੇ; ਜਿਨ ਸਚਾ ਬਿਉਹਾਰੁ ॥

se sukhee sach saah se; jin sachaa biauhaar |

Sant Singh KhalsaThey alone find peace, and they are the true kings, whose dealings are true.
Manmohan SinghThey alone are in peace and they the True kings, whose dealings are true.
Manmohan Singh (Punjabi)ਕੇਵਲ ਉਹ ਹੀ ਅਨੰਦ ਅੰਦਰ ਹਨ ਤੇ ਉਹ ਹੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਲੈਣ ਦੇਣ ਸੱਚਾ ਹੈ।
Fareedkot Teekaਓਹੀ ਸੁਖੀ ਹੈ ਵਹੀ ਸਚੇ ਸਾਹੁ ਹੈਂ ਜਿਨ ਕਾ ਸਚਾ ਬਿਵਹਾਰ ਹੈ, ਭਾਵ ਭਗਤੀ ਕਰਤੇ ਹੈਂ॥
Prof. Sahib Singh(ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ।
SikhNet (Spanish)pues sólo serán reyes verdaderos aquéllos que estén en Paz al comerciar con Tu Verdad.

ਜਿਨਾ ਲਗੀ ਪ੍ਰੀਤਿ ਪ੍ਰਭ ਨਾਮ; ਸਹਜ ਸੁਖ ਸਾਰੁ ॥

jinaa lagee preet prabh naam; sehaj sukh saar |

Sant Singh KhalsaThose who are in love with God's Name, intuitively enjoy the essence of peace.
Manmohan SinghThey, who cultivate affection for the Lord's Name, are blessed with the quintessence of poise and peace.
Manmohan Singh (Punjabi)ਜੋ ਸੁਆਮੀ ਦੇ ਨਾਮ ਨਾਲ ਪਿਰਹੜੀ ਪਾਉਂਦੇ ਹਨ, ਉਨ੍ਹਾਂ ਨੂੰ ਅਡੋਲਤਾ ਅਤੇ ਆਰਾਮ ਦੇ ਜੌਹਰ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪ੍ਰਭੂ! ਜਿਨ ਕੀ ਪ੍ਰੀਤ ਤੇਰੇ ਨਾਮ ਮੇਂ ਲਗੀ ਹੈ, ਤਿਨ ਕੋ ਅਚੁਤ ਸ੍ਰੇਸਟ ਸੁਖ ਪ੍ਰਾਪਤ ਹੂਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ।

ਪਦ ਅਰਥ ਸਾਰੁ = ਸ੍ਰੇਸ਼ਟ। ਸਹਜ = ਆਤਮਕ ਅਡੋਲਤਾ

SikhNet (Spanish)Aquéllos que están enamorados de Tu Nombre, están bendecidos con la Esencia de Paz y Equilibrio,

ਨਾਨਕ. ਇਕੁ ਆਰਾਧੇ; ਸੰਤਨ ਰੇਣਾਰੁ ॥੧॥

naanak. ik aaraadhe; santan renaar |1|

Sant Singh KhalsaNanak worships and adores the One Lord; he seeks the dust of the Saints. ||1||
Manmohan SinghNanak, meditates on the One Lord and seeks the dust of the feet of the saints.
Manmohan Singh (Punjabi)ਨਾਨਕ ਇਕ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੇਰੇ ਕੋ ਅਰਾਧਤੇ ਹੈਂ ਔ ਇਹੀ ਮਾਂਗਤੇ ਹੈਂ: ਹੇ ਭਗਵੰਤ! ਹਮ ਕੋ ਸੰਤੋਂ ਕੀ ਚਰਨ ਧੂੜ ਦੇਹੁ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ ॥੧॥

ਪਦ ਅਰਥ ਰੇਣਾਰੁ = ਚਰਨ-ਧੂੜ ॥੧॥

SikhNet (Spanish)Nanak vive en el Dios Único y busca el Polvo de los Pies de los Santos. (1)
Answers quote the Granth verbatim with Ang citations. AI commentary is not Gurbani and not a religious ruling.