ਪਉੜੀ ॥
paurree | Ang 961
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤਿਥੈ ਤੂ ਸਮਰਥੁ; ਜਿਥੈ ਕੋਇ ਨਾਹਿ ॥
tithai too samarath; jithai koe naeh | Ang 962
Sant Singh KhalsaWhere You are, Almighty Lord, there is no one else.
Manmohan SinghThere Thou art, O Omnipotent Lord, where there is none else.
Manmohan Singh (Punjabi)ਉੱਥੇ ਤੂੰ ਸਰਬ ਸ਼ਕਤੀਵਾਨ ਸੁਆਮੀ ਹੈਂ, ਜਿਥੇ ਹੋਰ ਕੋਈ ਨਹੀਂ।
Fareedkot Teekaਹੇ ਸਾਮ੍ਰਥ! ਜਿਥੇ ਕੋਈ ਰਾਖਾ ਨਹੀਂ ਤਿਥੈ ਤੂੰ ਹੀ ਰਾਖਾ ਹੈਂ॥
Prof. Sahib Singh(ਹੇ ਪ੍ਰਭੂ!) ਜਿੱਥੇ ਹੋਰ ਕੋਈ (ਜੀਵ ਸਹਾਇਤਾ ਕਰਨ ਜੋਗਾ) ਨਹੀਂ ਉਥੇ, ਹੇ ਪ੍ਰਭੂ! ਤੂੰ ਹੀ ਮਦਦ ਕਰਨ ਜੋਗਾ ਹੈਂ।ਪਦ ਅਰਥ ਸਮਰਥੁ = ਸਹਾਇਤਾ ਕਰਨ ਜੋਗਾ।
SikhNet (Spanish)Ahí donde estás Tú, oh Señor Todopoderoso, nadie puede estar,
ਓਥੈ ਤੇਰੀ ਰਖ; ਅਗਨੀ ਉਦਰ ਮਾਹਿ ॥
othai teree rakh; aganee udar maeh | Ang 962
Sant Singh KhalsaThere, in the fire of the mother's womb, You protected us.
Manmohan SinghThere in the fire of mother's womb, Thou protectest the mortal, O Lord.
Manmohan Singh (Punjabi)ਉੱਥੇ ਮਾਂ ਦੇ ਪੇਟ ਦੀ ਅੱਗ ਵਿੱਚੱ ਤੂੰ ਪ੍ਰਾਣੀ ਦੀ ਰੱਖਿਆ ਕਰਦਾ ਹੈਂ, ਹੇ ਸੁਆਮੀ!
Fareedkot Teekaਪੇਟ ਮੇਂ ਜੋ ਅਗਨੀ ਹੈ ਓਥੇ ਭੀ ਤੇਰੀ ਹੀ ਰਖਿਆ ਹੈ॥
Prof. Sahib Singhਮਾਂ ਦੇ ਪੇਟ ਦੀ ਅੱਗ ਵਿਚ ਜੀਵ ਨੂੰ ਤੇਰਾ ਹੀ ਸਹਾਰਾ ਹੁੰਦਾ ਹੈ।ਪਦ ਅਰਥ ਰਖ = ਰਖਿਆ, ਆਸਰਾ। ਉਦਰ ਅਗਨੀ = (ਮਾਂ ਦੇ) ਪੇਟ ਦੀ ਅੱਗ।
SikhNet (Spanish)pues ¿qué no proteges a Tus Criaturas aún en el fuego del vientre?
ਸੁਣਿ ਕੈ. ਜਮ ਕੇ ਦੂਤ; ਨਾਇ ਤੇਰੈ. ਛਡਿ ਜਾਹਿ ॥
sun kai. jam ke doot; naae terai. chhadd jaeh | Ang 962
Sant Singh KhalsaHearing Your Name, the Messenger of Death runs away.
Manmohan SinghHearing Thy Name, the Death's couriers leave off the Mortal.
Manmohan Singh (Punjabi)ਤੇਰੇ ਨਾਮ ਨੂੰ ਸ੍ਰਵਣ ਕਰਕੇ, ਮੌਤ ਦੇ ਫਰੇਸ਼ਤੇ, ਪ੍ਰਾਨੀ ਨੂੰ ਛੱਡ ਜਾਂਦੇ ਹਨ।
Fareedkot Teekaਤੇਰੇ ਨਾਮ ਕੋ ਸੁਣ ਕੇ ਜਮ ਕੇ ਦੂਤ ਭੀ ਛਡ ਜਾਤੇ ਹੈਂ॥
Prof. Sahib Singh(ਹੇ ਪ੍ਰਭੂ! ਤੇਰਾ ਨਾਮ) ਸੁਣ ਕੇ ਜਮਦੂਤ (ਨੇੜੇ ਨਹੀਂ ਢੁਕਦੇ), ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂੰ) ਛੱਡ ਕੇ ਚਲੇ ਜਾਂਦੇ ਹਨ।
SikhNet (Spanish)Escuchando Tu Nombre, aún los mensajeros de la muerte no nos tocan.
ਭਉਜਲੁ ਬਿਖਮੁ ਅਸਗਾਹੁ; ਗੁਰਸਬਦੀ ਪਾਰਿ ਪਾਹਿ ॥
bhaujal bikham asagaahu; gurasabadee paar paeh | Ang 962
Sant Singh KhalsaThe terrifying, treacherous, impassible world-ocean is crossed over, through the Word of the Guru's Shabad.
Manmohan SinghThe dreadful, formidable and unfathomable world-ocean is crossed through the Guru's instruction.
Manmohan Singh (Punjabi)ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੁਆਰਾ ਤਰਿਆ ਜਾਂਦਾ ਹੈ।
Fareedkot Teekaਅਗਾਹਿ ਅਥਾਹਿ ਅਰ ਕਠਨ ਹੈ ਤਰਨਾ ਜਿਸ ਕਾ, ਐਸਾ ਜੋ ਸੰਸਾਰ ਸਮੁੰਦ੍ਰ ਹੈ ਗੁਰ ਉਪਦੇਸ ਸੇਂ ਤਿਸ ਕੇ ਪਾਰ ਕੋ ਪਾਈਤਾ ਹੈ॥
Prof. Sahib Singhਇਸ ਔਖੇ ਤੇ ਅਥਾਹ ਸੰਸਾਰ-ਸਮੁੰਦਰ ਨੂੰ ਜੀਵ ਗੁਰੂ ਦੇ ਸ਼ਬਦ (ਦੀ ਸਹਾਇਤਾ) ਨਾਲ ਪਾਰ ਕਰ ਲੈਂਦੇ ਹਨ।ਪਦ ਅਰਥ ਬਿਖਮੁ = ਔਖਾ। ਅਸਗਾਹੁ = ਬਹੁਤ ਡੂੰਘਾ, ਜਿਸ ਦੀ ਹਾਥ ਨ ਪੈ ਸਕੇ। ਪਾਰਿ ਪਾਹਿ = ਪਾਰ ਲੰਘ ਜਾਂਦੇ ਹਨ।
SikhNet (Spanish)Vasto e infranqueable es el mar de la existencia que uno cruza a través de la Palabra del Guru.
ਜਿਨ ਕਉ ਲਗੀ ਪਿਆਸ; ਅੰਮ੍ਰਿਤੁ ਸੇਇ ਖਾਹਿ ॥
jin kau lagee piaas; amrit see khaeh | Ang 962
Sant Singh KhalsaThose who feel thirst for You, take in Your Ambrosial Nectar.
Manmohan SinghThey, who feel thirst for Thee partake of Thy Nectar.
Manmohan Singh (Punjabi)ਜਿਨ੍ਹਾਂ ਨੂੰ ਤੇਰੀ ਤ੍ਰੇਹ ਲੱਗੀ ਹੈ, ਉਹ ਤੇਰੇ ਨਾਮ ਅੰਮ੍ਰਿਤ ਨੂੰ ਛੱਕਦੇ ਹਨ।
Fareedkot Teekaਜਿਨ ਪੁਰਸੋਂ ਕੋ ਸਰਧਾ ਰੂਪ ਪਿਆਸ ਲਗੀ ਹੈ ਨਾਮ ਅੰਮ੍ਰਿਤ ਫਲ ਕੋ ਸੇਈ ਖਾਤੇ ਹੈਂ॥
Prof. Sahib Singhਪਰ ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ।ਪਦ ਅਰਥ ਸੇਇ = ਉਹੀ ਬੰਦੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਖਾਹਿ = ਖਾਂਦੇ ਹਨ, ਛਕਦੇ ਹਨ।
SikhNet (Spanish)Sí, aquéllos que Te añoran, son bendecidos con Tu Néctar.
ਕਲਿ ਮਹਿ ਏਹੋ ਪੁੰਨੁ; ਗੁਣ ਗੋਵਿੰਦ ਗਾਹਿ ॥
kal meh eho pun; gun govind gaeh | Ang 962
Sant Singh KhalsaThis is the only act of goodness in this Dark Age of Kali Yuga, to sing the Glorious Praises of the Lord of the Universe.
Manmohan SinghThis is the only virtuous deed in the Darkage, that one sings the praise of the World-Lord.
Manmohan Singh (Punjabi)ਕਲਜੁਗ ਅੰਦਰ ਸਿਰਫ ਇਹ ਹੀ, ਨੇਕੀ ਦਾ ਕੰਮ ਹੈ ਕਿ ਇਨਸਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰੇ।
Fareedkot Teekaਕਲਜੁਗ ਮੇਂ ਗੁਣ ਗੋਬਿੰਦ ਕੇ ਗਾਵਣਾ ਇਹੋ ਵਡਾ ਪੁਨ ਹੈ॥
Prof. Sahib Singhਜੇਹੜੇ ਸੰਸਾਰ ਵਿਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।ਪਦ ਅਰਥ ਕਲਿ = ਸੰਸਾਰ। ਪੁੰਨ = ਨੇਕ ਕੰਮ। ਗਾਹਿ = ਗਾਂਦੇ ਹਨ।
SikhNet (Spanish)Este es el acto de más elevado mérito en la Edad de Kali Yug: cantar la Alabanza del Señor.
ਸਭਸੈ ਨੋ ਕਿਰਪਾਲੁ; ਸਮੑਾਲੇ ਸਾਹਿ ਸਾਹਿ ॥
sabhasai no kirapaal; samaale saeh saeh | Ang 962
Sant Singh KhalsaHe is Merciful to all; He sustains us with each and every breath.
Manmohan SinghThe Master is merciful to all. He takes care of everyone at every breath.
Manmohan Singh (Punjabi)ਮਾਲਕ ਸਾਰਿਆਂ ਉੱਤੇ ਮਿਹਰਬਾਨ ਹੈ। ਉਹ ਹਰ ਇਕਸੁ ਦੀ ਸੁਆਸ ਨਾਲ ਸੰਭਾਲ ਕਰਦਾ ਹੈ।
Fareedkot Teekaਹੇ ਕਿਰਪਾਲ! ਸਭ ਕਿਸੇ ਕੋ ਸਵਾਸ ਸਵਾਸ ਸੰਭਾਲਤਾ ਹੈਂ, ਭਾਵ ਹਰ ਵਕਤ ਜੀਵਾਂ ਕੀ ਪਾਲਨਾ ਕਰਤਾ ਹੈਂ॥
Prof. Sahib Singhਕਿਰਪਾਲ ਪ੍ਰਭੂ ਹਰੇਕ ਜੀਵ ਦੀ ਸੁਆਸ ਸੁਆਸ ਸੰਭਾਲ ਕਰਦਾ ਹੈ।ਪਦ ਅਰਥ ਸਭਸੈ ਨੋ = ਹਰੇਕ ਜੀਵ ਨੂੰ। ਸਾਹਿ ਸਾਹਿ = ਹਰੇਕ ਸੁਆਸ ਵਿਚ।
SikhNet (Spanish)Dios es Compasivo con todos, sostiene a todos y en todo momento.
ਬਿਰਥਾ ਕੋਇ. ਨ ਜਾਇ; ਜਿ ਆਵੈ ਤੁਧੁ ਆਹਿ ॥੯॥
birathaa koe. na jaae; ji aavai tudh aaeh |9| Ang 962
Sant Singh KhalsaThose who come to You with love and faith are never turned away empty-handed. ||9||
Manmohan SinghO Nanak, none who longingly comes to Thine door, O Lord, returns empty-handed.
Manmohan Singh (Punjabi)ਹੇ ਨਾਨਕ! ਕੋਈ ਭੀ ਜੋ ਤਾਂਘ ਕਰਕੇ ਤੇਰੇ ਬੂਹੇ ਤੇ ਆਉਂਦਾ ਹੈ, ਹੇ ਸੁਆਮੀ! ਖਾਲੀ ਹੱਥੀਂ ਨਹੀਂ ਮੁੜਦਾ।
Fareedkot Teekaਜੋ ਕੋਈ (ਤੁਧੁ) ਤੇਰੀ ਸਰਨ ਚਾਹਿ ਕਰ ਆਵਤਾ ਹੈ, ਸੋ ਖਾਲੀ ਕੋਈ ਨਹੀਂ ਜਾਤਾ, ਭਾਵ ਧਰਮ, ਅਰਥ, ਕਾਮ, ਮੋਖ, ਪਾਵਤਾ ਹੈ॥੯॥
Prof. Sahib Singhਹੇ ਪ੍ਰਭੂ! ਜਿਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੯॥ਪਦ ਅਰਥ ਬਿਰਥਾ = ਖ਼ਾਲੀ। ਤੁਧੁ ਆਹਿ = ਤੇਰੀ ਸਰਨ। ਜਿ = ਜਿਹੜਾ ॥੯॥
SikhNet (Spanish)Oh Señor, nadie se va con las manos vacías de Tu Sitio si uno llega hasta Ti con su corazón por delante.(9)