ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥
grihi sobhaa jaa kai re naeh |
Sant Singh KhalsaWhen someone's household has no glory,
Manmohan SinghHe, in whose house is not the glory of wealth,
Manmohan Singh (Punjabi)ਜਿਸ ਦੇ ਘਰ ਵਿੱਚ ਮਾਇਆ ਦੀ ਪ੍ਰਭਤਾ ਨਹੀਂ,
Fareedkot Teekaਜਿਸ ਕੇ ਘਰ ਮੇਂ (ਸੋਭਾ) ਮਾਇਆ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,ਪਦ ਅਰਥ ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ!
SikhNet (Spanish)Cuando el hogar de alguien no tiene Gracia,
ਆਵਤ ਪਹੀਆ; ਖੂਧੇ ਜਾਹਿ ॥
aavat paheea; khoodhe jaeh |
Sant Singh Khalsathe guests who come there depart still hungry.
Manmohan Singhthe guest come and depart hungry therefrom.
Manmohan Singh (Punjabi)ਉਥੋਂ ਪ੍ਰਾਹੁਣਾ ਆ ਕੇ ਭੁੱਖੇਭਾਣੇ ਹੀ ਟੁਰ ਜਾਂਦੇ ਹਨ।
Fareedkot Teekaਤਿਸ ਕੇ ਪਰਾਹੁਣੇ ਆਤੇ ਹੈਂ, ਸੋ (ਖੂਧੇ) ਭੂਖੇ ਚਲੇ ਜਾਤੇ ਹੈਂ॥
Prof. Sahib Singhਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।ਪਦ ਅਰਥ ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ।
SikhNet (Spanish)los invitados que llegan se van hambrientos,
ਵਾ ਕੈ ਅੰਤਰਿ; ਨਹੀ ਸੰਤੋਖੁ ॥
vaa kai antar; nahee santokh |
Sant Singh KhalsaDeep within, there is no contentment.
Manmohan SinghWithin his mind there is no contentment.
Manmohan Singh (Punjabi)ਉਸ ਦੇ ਮਨ ਅੰਦਰ ਸੰਤੁਸ਼ਟਤਾ ਨਹੀਂ।
Fareedkot Teekaਕਿਉਂਕਿ ਬਿਨਾ ਭੋਜਨ ਖਾਏ ਉਨ ਪਰਾਹੁਣਿਓਂ ਕੇ ਮਨ ਅੰਤਰ ਸੰਤੋਖ ਨਹੀਂ ਆਵਤਾ ਹੈ॥
Prof. Sahib Singhਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।ਪਦ ਅਰਥ ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ।
SikhNet (Spanish)y en lo profundo no hay agradecimiento.
ਬਿਨੁ ਸੋਹਾਗਨਿ; ਲਾਗੈ ਦੋਖੁ ॥੧॥
bin sohaagan; laagai dokh |1|
Sant Singh KhalsaWithout his bride, the wealth of Maya, he suffers in pain. ||1||
Manmohan SinghWithout his bride, the wealth, he is afflicted with pain.
Manmohan Singh (Punjabi)ਉਸ ਦੀ ਪਤਨੀ, ਧਨ-ਦੌਲਤ ਦੇ ਬਾਝੋਂ ਉਸ ਨੂੰ ਦੁੱਖ ਹੁੰਦਾ ਹੈ।
Fareedkot Teekaਇਸੀ ਤੇ ਮਾਇਆ ਬਿਨਾ ਉਨ ਕੇ ਭੂਖੇ ਜਾਨੇ ਕਾ ਗ੍ਰਸਤੀਓਂ ਕੋ ਦੋਖ ਲਾਗਤਾ ਹੈ॥੧॥
Prof. Sahib Singhਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥ਪਦ ਅਰਥ ਸੋਹਾਗਨਿ = ਇਹ ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ ॥੧॥
SikhNet (Spanish)Sin su novia, sin la riqueza de Maya, él sufre dolor.(1)
ਧਨੁ ਸੋਹਾਗਨਿ; ਮਹਾ ਪਵੀਤ ॥
dhan sohaagan; mahaa paveet |
Sant Singh KhalsaSo praise this bride, which can shake the consciousness
Manmohan SinghHail unto mammon, that even the very pious persons,
Manmohan Singh (Punjabi)ਸ਼ਾਬਾਸ਼ ਹੇ ਮਾਇਆ ਨੂੰ! ਜੋ ਪਰਮ ਪਵਿੱਤਰ ਪੁਰਸ਼ਾਂ,
Fareedkot Teekaਧੰਨ ਸੋਹਾਗਨੀ ਮਾਇਆ ਹੈ ਪੁਨਹ ਪਵਿਤ੍ਰ ਹੈ॥
Prof. Sahib Singhਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।ਪਦ ਅਰਥ ਧਨੁ = ਮੁਬਾਰਿਕ। ਪਵੀਤ = ਪਵਿੱਤਰ।
SikhNet (Spanish)Reconoce a esta esposa que puede sacudir la conciencia
ਤਪੇ ਤਪੀਸਰ; ਡੋਲੈ ਚੀਤ ॥੧॥ ਰਹਾਉ ॥
tape tapeesar; ddolai cheet |1| rahaau |
Sant Singh KhalsaOf even the most dedicated ascetics and sages. ||1||Pause||
Manmohan Singhpenitents and the great sages are astrayed by it. Pause.
Manmohan Singh (Punjabi)ਤਪੱਸਵੀਆਂ ਅਤੇ ਵੱਡੇ ਰਿਸ਼ੀਆ ਦੇ ਮਨ ਨੂੰ ਭੀ ਡੁਲਾ ਦਿੰਦੀ ਹੈ। ਠਹਿਰਾਉ।
Fareedkot Teekaਜਿਸ ਤੇ ਬਿਨਾਂ ਤਪ ਕਰਨੇ ਵਾਲੇ ਤਪੀਸਰੋਂ ਕੇ ਭੀ ਤਪ ਕਰਨੇ (ਚੀਤ) ਅੰਤਸਕਰਣ ਡੋਲ ਜਾਤੇ ਹੈਂ। ਭਾਵ ਇਹ ਹੈ ਖਾਨ ਪਾਨ ਅਸਨਾਨ ਰੂਪ ਮਾਇਆ ਤਪੀਓਂ ਕੋ ਭੀ ਚਾਹੀਤੀ ਹੈ॥੧॥ ਰਹਾਉ ॥
Prof. Sahib Singh(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥੧॥ ਰਹਾਉ ॥
SikhNet (Spanish)aun de los ascetas y sabios.(1-Pausa)
ਸੋਹਾਗਨਿ; ਕਿਰਪਨ ਕੀ ਪੂਤੀ ॥
sohaagan; kirapan kee pootee |
Sant Singh KhalsaThis bride is the daughter of a wretched miser.
Manmohan SinghMammon is the miser's daughter.
Manmohan Singh (Punjabi)ਮਾਇਆ ਕੰਜੂਸ ਦੀ ਪੁੱਤ੍ਰੀ ਹੈ।
Fareedkot Teekaਇਹ ਮਾਇਆ ਸੂਮੋਂ ਕੀ ਤੌ (ਪੂਤੀ) ਬੇਟੀ ਹੈ ਅਰਥਾਤ ਤਿਸ ਕੀ ਰਖਿਆ ਕਰਤੇ ਹੈਂ॥
Prof. Sahib Singhਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।ਪਦ ਅਰਥ ਕਿਰਪਨ = ਕੰਜੂਸ। ਪੂਤੀ = ਪੁੱਤਰੀ।
SikhNet (Spanish)Esta esposa es la hija de un miserable desgraciado,
ਸੇਵਕ ਤਜਿ; ਜਗਤ ਸਿਉ ਸੂਤੀ ॥
sevak taj; jagat siau sootee |
Sant Singh KhalsaAbandoning the Lord's servant, she sleeps with the world.
Manmohan SinghForsaking the Lord's slave, she sloops with the world.
Manmohan Singh (Punjabi)ਸਾਈਂ ਦੇ ਗੋਲੇ ਨੂੰ ਛੱਡ ਕੇ, ਉਹ ਸੰਸਾਰ ਨਾਲ ਸੌਂਦੀ ਹੈ।
Fareedkot Teekaਪਰਮੇਸਰ ਕੇ ਸੇਵਕੋਂ ਕੋ ਤਜ ਕਰ ਜਗਤ ਕੇ ਸੰਗ (ਸੂਤੀ) ਅਭੇਦ ਹੂਈ ਹੈ॥
Prof. Sahib Singhਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।ਪਦ ਅਰਥ ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ।
SikhNet (Spanish)pues abandonando al Devoto del Señor, se acuesta con el mundo entero.
ਸਾਧੂ ਕੈ; ਠਾਢੀ ਦਰਬਾਰਿ ॥
saadhoo kai; tthaadtee darabaar |
Sant Singh KhalsaStanding at the door of the holy man,
Manmohan SinghStanding art the saints' door, she says,
Manmohan Singh (Punjabi)ਸੰਤ ਦੇ ਬੂਹੇ ਦੇ ਖਲੋ ਕੇ ਉਹ ਆਖਦੀ ਹੈ,
Fareedkot Teekaਔ ਸਾਧੂਆਂ ਕੇ ਦਰਬਾਰ ਮੇਂ ਖੜੀ ਅਰਜ ਕਰਤੀ ਹੈ॥
Prof. Sahib Singhਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),ਪਦ ਅਰਥ ਠਾਢੀ = ਖਲੋਤੀ। ਦਰਬਾਰਿ = ਦਰ ਤੇ।
SikhNet (Spanish)Parada a la puerta del Santo ella reza,
ਸਰਨਿ ਤੇਰੀ; ਮੋ ਕਉ ਨਿਸਤਾਰਿ ॥੨॥
saran teree; mo kau nisataar |2|
Sant Singh Khalsashe says, "I have come to your sanctuary; now save me!" ||2||
Manmohan Singh (Punjabi)ਮੈਂ ਪਨਾਹ ਲਈ ਹੈ, ਹੁਣ ਤੂੰ ਮੇਰੀ ਰੱਖਿਆ ਕਰ। I have sought the Protection, now save thou me".
Fareedkot Teekaਕਿ (ਤੇਰੀ) ਤੁਮਰੀ ਸਰਨ ਲਈ ਹੈ ਮੇਰੇ ਕੌ ਤਾਰੋ, ਭਾਵ ਸੇ ਕਹੀਂ ਅਪਨੇ ਅਰਥ ਲਗਾਇ ਕੇ ਸਫਲੀ ਕਰੋ॥੨॥
Prof. Sahib Singhਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥
SikhNet (Spanish)busco tu Refugio, sálvame, oh sálvame.(2)
ਸੋਹਾਗਨਿ ਹੈ ਅਤਿ ਸੁੰਦਰੀ ॥
sohaagan hai at sundaree |
Sant Singh KhalsaThis bride is so beautiful.
Manmohan SinghThe bride is exceedingly beauteous.
Manmohan Singh (Punjabi)ਪਤਨੀ ਨਿਹਾਇਤ ਹੀ ਸੁਹਣੀ ਸੁਨੱਖੀ ਹੈ।
Fareedkot Teekaਇਹ ਮਾਇਆ ਤੋ ਅਤਿਅੰਤ ਸੁੰਦਰੀ ਹੈ॥
Prof. Sahib Singhਮਾਇਆ ਬੜੀ ਸੁਹਣੀ ਹੈ।
SikhNet (Spanish)Esa esposa es tan bella,
ਪਗ ਨੇਵਰ; ਛਨਕ ਛਨਹਰੀ ॥
pag nevar; chhanak chhanaharee |
Sant Singh KhalsaThe bells on her ankles make soft music.
Manmohan SinghHer ankle-ornaments tinkle on her feet.
Manmohan Singh (Punjabi)ਉਸ ਦੀਆਂ ਬਾਂਕਾਂ ਉਸ ਦੇ ਪੈਂਰਾਂ ਤੇ ਛਣਛਣ ਕਰਦੀਆਂ ਹਨ।
Fareedkot Teekaਵਿਸ੍ਯੋਂ ਰੂਪ ਜਿਸ ਕੇ ਪੈਰੋਂ ਮੇਂ ਝਾਂਜਰਾਂ ਹੈਂ ਪੁਨਹ ਵਹੁ ਝਾਂਜਰਾਂ ਛਨਕ ਕੇ, ਭਾਵ ਚਮਤਕਾਰੋਂ ਕਰ ਕੇ ਜਨੋਂ ਕੇ ਮਨ ਕੋ (ਹਰੀ) ਚੁਰਾਵਨੇ ਵਾਲੀ ਹੈ॥
Prof. Sahib Singhਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।ਪਦ ਅਰਥ ਪਗ = ਪੈਰਾਂ ਵਿਚ। ਨੇਵਰ = ਝਾਂਜਰਾਂ।
SikhNet (Spanish)de ojos encantadores, con pulseras de campanas en los tobillos
ਜਉ ਲਗੁ ਪ੍ਰਾਨ; ਤਊ ਲਗੁ ਸੰਗੇ ॥
jau lag praan; taoo lag sange |
Sant Singh KhalsaAs long as there is the breath of life in the man, she remains attached to him.
Manmohan SinghSo Long as man is alive, till then she remains attached with him.
Manmohan Singh (Punjabi)ਜਦ ਤਾਂਈਂ ਆਦਮੀ ਜੀਉਂਦਾ ਹੈ, ਤਦ ਤਾਈਂ ਉਹ ਉਸ ਨਾਲ ਜੁੜੀ ਰਹਿੰਦੀ ਹੈ।
Fareedkot Teekaਜਬ ਲਗ ਪ੍ਰਾਨ ਹੈਂ ਤਬ ਲਗ ਇਹ ਮਾਇਆ ਜੀਵੋਂ ਕੇ ਸੰਗ ਲਗੀ ਹੂਈ ਹੈ॥
Prof. Sahib Singh(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,
SikhNet (Spanish)que producen una melodía suave;
ਨਾਹਿ ਤ ਚਲੀ; ਬੇਗਿ ਉਠਿ ਨੰਗੇ ॥੩॥
naeh ta chalee; beg utth nange |3|
Sant Singh KhalsaBut when it is no more, she quickly gets up and departs, bare-footed. ||3||
Manmohan SinghWhen the life is extinct, she quickly gets up and departs bare-footed.
Manmohan Singh (Punjabi)ਜਦ ਜਾਨ ਨਿਕਲ ਜਾਂਦੀ ਹੈ, ਉਹ ਝੱਟਪੱਟ ਖੜੀ ਹੋ ਨੰਗੇ ਪੈਰੀ ਹੀ ਟੁਰ ਜਾਂਦੀ ਹੈ।
Fareedkot Teeka(ਨਾਹਿ ਤ) ਨਿਹਾਇਤ, ਭਾਵ ਅੰਤ ਕੋ ਸਿਤਾਬੀ ਉਠ ਕੇ ਨੰਗੇ ਹੀ ਚਲੀਤਾ ਹੈ॥੩॥
Prof. Sahib Singhਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥ਪਦ ਅਰਥ ਬੇਗਿ = ਛੇਤੀ ॥੩॥
SikhNet (Spanish)mientras uno vive, ella está con uno, pero tan pronto como uno muere, ella se va apurada y descalza. (3)
ਸੋਹਾਗਨਿ; ਭਵਨ ਤ੍ਰੈ ਲੀਆ ॥
sohaagan; bhavan trai leea |
Sant Singh KhalsaThis bride has conquered the three worlds.
Manmohan SinghMammon has conquered three worlds.
Manmohan Singh (Punjabi)ਮਾਇਆ ਨੇ ਤਿੰਨੇ ਹੀ ਜਹਾਨ ਜਿੱਤ ਲਏ ਹਨ।
Fareedkot Teekaਇਸ ਮਾਇਆ ਨੇ ਤੀਨ ਭਵਨੋਂ ਕੋ ਹੀ ਵਸ ਕਰ ਲੀਆ ਹੈ॥
Prof. Sahib Singhਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,ਪਦ ਅਰਥ ਲੀਆ = ਵੱਸ ਕੀਤੇ ਹੋਏ ਹਨ।
SikhNet (Spanish)Esta esposa se ha ganado el corazón de las tres Gunas,
ਦਸ ਅਠ ਪੁਰਾਣ; ਤੀਰਥ ਰਸ ਕੀਆ ॥
das atth puraan; teerath ras keea |
Sant Singh KhalsaThe eighteen Puraanas and the sacred shrines of pilgrimage love her as well.
Manmohan SinghThe eighteen Puranas and the places of Pilgrimage love her as well.
Manmohan Singh (Punjabi)ਅਠਾਰਾਂ ਪੁਰਾਣ ਅਤੇ ਯਾਤ੍ਰਾ ਅਸਥਾਨ ਭੀ ਉਸ ਨੂੰ ਪਿਆਰ ਕਰਦੇ ਹਨ।
Fareedkot Teekaਅਠਾਰਾ ਪੁਰਾਣੋਂ ਮੇਂ ਔ ਸਭ ਤੀਰਥੋਂ ਮੇਂ ਭੀ ਅਪਨਾ ਹੀ (ਰਸੁ) ਪ੍ਰੇਮ ਕੀਆ ਹੈ। ਭਾਵ ਇਹ ਹੈ ਕਿ ਪੁਰਾਣ ਪਾਠੀ ਔ ਤੀਰਥਵਾਸੀ ਸਭ ਕੇ ਮਨ ਮੇਂ ਮਾਇਆ ਕੀ ਹੀ ਪ੍ਰੀਤੀ ਰਹਿਤੀ ਹੈ॥
Prof. Sahib Singhਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,ਪਦ ਅਰਥ ਦਸ ਅਠ = ਅਠਾਰਾਂ। ਰਸ = ਪਿਆਰ।
SikhNet (Spanish)de los dieciocho Puranas y en los lugares Santos la aman también.
ਬ੍ਰਹਮਾ ਬਿਸਨੁ ਮਹੇਸਰ ਬੇਧੇ ॥
brahamaa bisan mahesar bedhe |
Sant Singh KhalsaShe pierced the hearts of Brahma, Shiva and Vishnu.
Manmohan SinghShe has pierced the hearts of Brahma, Vishnu and Shiva.
Manmohan Singh (Punjabi)ਉਸ ਨੇ ਬ੍ਰਹਿਮਾ, ਵਿਸ਼ਨੂੰ ਅਤੇ ਸ਼ਿਵਜੀ ਦੇ ਦਿਲ ਵਿੰਨ੍ਹ ਛੱਡੇ ਹਨ।
Fareedkot Teekaਪੁਨਹ ਬ੍ਰਹਮਾ ਬਿਸਨ ਔ ਸ਼ਿਵਜੀ ਭੀ ਮਾਇਆ ਮੇਂ ਹੀ (ਬੇਧੇ) ਮਿਲੇ ਹੈਂ॥
Prof. Sahib Singhਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,ਪਦ ਅਰਥ ਬੇਧੇ = ਵਿੱਝੇ ਹੋਏ।
SikhNet (Spanish)Ella ha atravesado el corazón de Brahma, Vishnú y Shiva;
ਬਡੇ ਭੂਪਤਿ ਰਾਜੇ ਹੈ ਛੇਧੇ ॥੪॥
badde bhoopat raaje hai chhedhe |4|
Sant Singh KhalsaShe destroyed the great emperors and kings of the world. ||4||
Manmohan SinghShe has destroyed the great lords of earth and kings.
Manmohan Singh (Punjabi)ਉਸ ਨੇ ਜਿਮੀਂ ਦੇ ਭਾਰੇ ਸੁਆਮੀਆਂ ਅਤੇ ਪਾਤਿਸ਼ਾਹਾਂ ਨੂੰ ਤਬਾਹ ਕਰ ਦਿੱਤਾ ਹੈ।
Fareedkot Teekaਬਹੁਤ ਬਡੇ ਜੋ ਸਾਰੀ ਪ੍ਰਿਥਵੀ ਕੇ ਪਤੀ ਰਾਜੇ ਹੈਂ, ਵਹੁ ਭੀ ਹਰਿ ਕੀ ਭਗਤੀ ਕਰਨੇ ਸੇ (ਛੇਧੇ) ਕਾਟ ਦੀਏ ਹੈਂ॥੪॥
Prof. Sahib Singhਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥ਪਦ ਅਰਥ ਭੂਪਤਿ = ਰਾਜੇ {ਭੂ = ਧਰਤੀ। ਪਤਿ = ਮਾਲਕ}। ਛੇਧੇ = ਵਿੰਨ੍ਹੇ ਹੋਏ ॥੪॥
SikhNet (Spanish)ha destruido aun a reyes y a hombres grandiosos. (4)
ਸੋਹਾਗਨਿ ਉਰਵਾਰਿ ਨ ਪਾਰਿ ॥
sohaagan uravaar na paar |
Sant Singh KhalsaThis bride has no restraint or limits.
Manmohan SinghMammon has no this or that shore.
Manmohan Singh (Punjabi)ਮਾਇਆ ਦਾ ਕੋਈ ਇਹ ਜਾਂ ਉਹ ਕਿਨਾਰਾ ਨਹੀਂ।
Fareedkot Teekaਇਸ ਮਾਯਾ ਕਾ ਉਹਵਾਰ ਪਾਰ ਨਹੀਂ ਹੈ॥
Prof. Sahib Singhਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;ਪਦ ਅਰਥ ਉਰਵਾਰਿ = ਉਰਲਾ ਬੰਨਾ।
SikhNet (Spanish)Nadie conoce lo que ella es, tan grande es su expansión,
ਪਾਂਚ ਨਾਰਦ ਕੈ ਸੰਗਿ; ਬਿਧਵਾਰਿ ॥
paanch naarad kai sang; bidhavaar |
Sant Singh KhalsaShe is in collusion with the five thieving passions.
Manmohan SinghShe is in collusion with the five evil passions, who are mercurial like Narad.
Manmohan Singh (Punjabi)ਉਸ ਦੀ ਨਾਰਦ ਵਰਗੇ ਚੰਚਲ ਪੰਜੇ ਵਿਸ਼ੇ ਵੇਗਾਂ ਨਾਲ ਸਾਜ਼ਿਸ਼ ਹਨ।
Fareedkot Teekaਪਾਂਚ ਗ੍ਯਾਨ ਇੰਦ੍ਰੇ ਔ ਮਨ ਕੇ ਸਾਥ (ਬਿਧਵਾਰਿ) ਮਿਲ ਰਹੀ ਹੈ॥
Prof. Sahib Singhਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।ਪਦ ਅਰਥ ਪਾਂਚ ਕੈ ਸੰਗਿ = ਪੰਜਾਂ ਦੇ ਨਾਲ। ਨਾਰਦ = {ਬ੍ਰਹਮਾ ਦੇ ਮਨ ਤੋਂ ਜੰਮੇ ਦਸ ਪੁੱਤਰਾਂ ਵਿਚੋਂ ਇਕ ਦਾ ਨਾਮ ਨਾਰਦ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪੁਆਉਣ ਦਾ ਇਸਨੂੰ ਸ਼ੌਕ ਸੀ} ਗਿਆਨ-ਇੰਦ੍ਰੇ ਜੋ ਮਾਇਆ ਦੇ ਪ੍ਰਭਾਵ ਵਿਚ ਆ ਕੇ ਮਨੁੱਖ ਦੇ ਆਤਮਕ ਜੀਵਨ ਵਿਚ ਗੜਬੜ ਪਾਂਦੇ ਹਨ। ਬਿਧ ਵਾਰਿ = {विध = penatration, ਵਿੰਨ੍ਹਣਾ} ਬਿਧ ਵਾਰੀ, ਵਿੰਨ੍ਹਣ ਵਾਲੀ, ਮਿਲੀ ਹੋਈ।
SikhNet (Spanish)y conserva una buena relación con los cinco órganos sensoriales además.
ਪਾਂਚ ਨਾਰਦ ਕੇ; ਮਿਟਵੇ ਫੂਟੇ ॥
paanch naarad ke; mittave footte |
Sant Singh KhalsaWhen the clay pot of these five passions bursts,
Manmohan SinghWhen the earthen vessels of the five evil passions burst,
Manmohan Singh (Punjabi)ਜਦ ਪੰਜੇ ਵਿਸ਼ੇ-ਵੇਗਾਂ ਦੇ ਮਿੱਟੀ ਦੇ ਭਾਂਡੇ ਟੁੱਟ ਜਾਂਦੇ ਹਨ,
Fareedkot Teekaਜਬ ਪੰਚ ਗਿਆਨ ਇੰਦ੍ਰਯੋਂ ਕੇ ਔ ਮਨ ਕੇ ਵਿਸੇ ਰੂਪ (ਮਿਟਵੇ) ਬਾਜੇ ਜਿਨ ਕੇ ਫੂਟੇ ਅਰਥਾਤ ਨਾਸ ਹੂਏ ਹੈਂ॥
Prof. Sahib Singhਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),ਪਦ ਅਰਥ ਮਿਟਵੇ = ਮਿੱਟੀ ਦੇ ਭਾਂਡੇ। ਫੂਟੇ = ਟੁੱਟ ਗਏ।
SikhNet (Spanish)Cuando la relación con los cinco órganos sensoriales exploten,
ਕਹੁ ਕਬੀਰ; ਗੁਰ ਕਿਰਪਾ ਛੂਟੇ ॥੫॥੫॥੮॥
kahu kabeer; gur kirapaa chhootte |5|5|8|
Sant Singh Khalsathen, says Kabeer, by Guru's Mercy, one is released. ||5||5||8||
Manmohan Singhthen says Kabir, man is delivered by the Guru's grace.
Manmohan Singh (Punjabi)ਤਦ ਕਬੀਰ ਜੀ ਆਖਦੇ ਹਨ, ਇਨਸਾਨ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ ਸੋ ਪੁਰਸ ਸੰਸਾਰ ਬੰਧਨੋਂ ਸੇ ਗੁਰੋਂ ਕੀ ਕ੍ਰਿਪਾ ਸੇ ਛੂਟ ਗਏ ਹੈਂ॥੫॥੫॥੮॥☬ਸੰਤੋਂ ਸੇ ਬਿਨਾ ਨਾਮ ਕੀ ਪ੍ਰਾਪਤੀ ਔ ਮੋਖ ਕੀ ਸਿਧੀ ਮੇਂ ਦ੍ਰਿਸਟਾਂਤੋਂ ਕਰ ਨਿਜਮ ਦਿਖਾਵਤੇ ਹੈਂ:
Prof. Sahib Singh(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥
SikhNet (Spanish)Dice Kabir: Cuando se rompe la vasija de barro que contiene los cinco deseos, entonces uno es liberado por la Gracia del Guru.(5-5-8)