ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਖਸਮੁ ਮਰੈ ਤਉ ਨਾਰਿ ਨ ਰੋਵੈ ॥
khasam marai tau naar na rovai |
Sant Singh KhalsaWhen her husband dies, the woman does not cry.
Manmohan SinghWhen the husband dies, then his wife weeps not.
Manmohan Singh (Punjabi)ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ।
Fareedkot Teekaਜਬ ਏਕ ਮਾਲਕ ਮਰ ਜਾਤਾ ਹੈ, ਤੋ ਵਹੁ ਮਾਯਾ ਰੂਪ ਇਸਤ੍ਰੀ ਨਹੀਂ ਰੋਤੀ॥
Prof. Sahib Singh(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,ਪਦ ਅਰਥ ਖਸਮ = ਮਾਲਕ, ਮਨੁੱਖ। ਨਾਰਿ = ਮਾਇਆ।
SikhNet (Spanish)Cuando el esposo muere, la esposa no llora,
ਉਸੁ ਰਖਵਾਰਾ; ਅਉਰੋ ਹੋਵੈ ॥
aus rakhavaaraa; aauro hovai |
Sant Singh KhalsaSomeone else becomes her protector.
Manmohan SinghSome one else becomes her protector.
Manmohan Singh (Punjabi)ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ।
Fareedkot Teekaਕਿਉਂਕਿ ਉਸ ਕਾ ਰਾਖਾ ਔਰ ਹੋ ਜਾਤਾ ਹੈ॥
Prof. Sahib Singhਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।
SikhNet (Spanish)pues ella puede tener otro amante que la cuide y la atienda;
ਰਖਵਾਰੇ ਕਾ ਹੋਇ ਬਿਨਾਸ ॥
rakhavaare kaa hoe binaas |
Sant Singh KhalsaWhen this protector dies,
Manmohan SinghWhen this care-taker dies,
Manmohan Singh (Punjabi)ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ,
Fareedkot Teekaਜੋ ਉਸ ਰਾਖੇ ਕਾ ਭੀ ਬਿਨਾਸ ਹੋਤਾ ਹੈ॥
Prof. Sahib Singh(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,
SikhNet (Spanish)y cuando el que la atiende también muere,
ਆਗੈ ਨਰਕੁ; ਈਹਾ ਭੋਗ ਬਿਲਾਸ ॥੧॥
aagai narak; eehaa bhog bilaas |1|
Sant Singh Khalsahe falls into the world of hell hereafter, for the sexual pleasures he enjoyed in this world. ||1||
Manmohan Singhhe falls into the hell hereafter, for the sexual pleasure enjoyed here.
Manmohan Singh (Punjabi)ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ।
Fareedkot Teekaਜੋ ਆਗੇ ਜਾਇ ਕਰ ਨਰਕ ਪਾਵਤਾ ਹੈ। ਜਿਸ ਨੇ ਇਸ ਲੋਕ ਮੇਂ ਮਾਇਆ ਕੋ ਪਾਇਕੇ ਭੋਗੋਂ ਕੇ ਬਿਲਾਸ ਮੇਂ ਅਵਸਥਾ ਗਵਾਈ ਹੈ ਔ ਪਰਮੇਸ੍ਵਰ ਪਰਾਇਣ ਨਹੀਂ ਹੂਆ ਹੈ॥੧॥
Prof. Sahib Singhਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥ਪਦ ਅਰਥ ਈਹਾ = ਇੱਥੇ, ਇਸ ਜੀਵਨ ਵਿਚ ॥੧॥
SikhNet (Spanish)confirma haber habitado en la oscuridad de su conciencia.(1)
ਏਕ ਸੁਹਾਗਨਿ; ਜਗਤ ਪਿਆਰੀ ॥
ek suhaagan; jagat piaaree |
Sant Singh KhalsaThe world loves only the one bride, Maya.
Manmohan SinghMammon alone is dear to the world.
Manmohan Singh (Punjabi)ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ।
Fareedkot Teekaਏਕ ਜੋ ਮਾਇਆ ਹੈ, ਸੋ ਸੁਹਾਗਨੀ ਰਹਤੀ ਹੈ, ਪੁਨਾ ਸਾਰੇ ਸੰਸਾਰ ਕੀ ਵਹੁ ਪਿਆਰੀ ਹੈ। ਭਾਵ ਸੇ ਏਹ ਮਾਇਆ ਸਦਾ ਸੁਹਾਗਨੀ ਰਹਤੀ ਹੈ, ਕਿਉਂਕਿ ਏਕ ਪਤੀ ਮਰ ਜਾਤਾ ਹੈ ਤੌ ਦੂਸਰੇ ਕੋ ਕਰ ਲੇਤੀ ਹੈ॥
Prof. Sahib Singh(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,
SikhNet (Spanish)Hay solamente una esposa a la que todo mundo ama:
ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥
sagale jeea jant kee naaree |1| rahaau |
Sant Singh KhalsaShe is the wife of all beings and creatures. ||1||Pause||
Manmohan SinghOf all the sentient beings, she is the wife. Pause.
Manmohan Singh (Punjabi)ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸਾਰੇ ਸੂਖਮ ਅਸਥੂਲ ਜੀਵੋਂ ਕੀ ਇਸਤ੍ਰੀ ਹੈ॥੧॥ ਰਹਾਉ ॥
Prof. Sahib Singhਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥
SikhNet (Spanish)Maya, pues ella es la única que, para todos, permanece viva. (1-Pausa)
ਸੋਹਾਗਨਿ ਗਲਿ ਸੋਹੈ ਹਾਰੁ ॥
sohaagan gal sohai haar |
Sant Singh KhalsaWith her necklace around her neck, this bride looks beautiful.
Manmohan SinghWith necklace round her neck, mammon looks beauteous.
Manmohan Singh (Punjabi)ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ।
Fareedkot Teekaਔਰ ਮਾਇਆ ਕੇ ਗਲ ਮੇਂ ਪਦਾਰਥ ਰੂਪ ਹਾਰ ਸੋਭਤਾ ਹੈ॥
Prof. Sahib Singhਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।ਪਦ ਅਰਥ ਗਲਿ = ਗਲ ਵਿਚ। ਸੋਹੈ = ਸੁਹਣਾ ਲੱਗਦਾ ਹੈ।
SikhNet (Spanish)Ella se adorna de collares y joyas,
ਸੰਤ ਕਉ ਬਿਖੁ; ਬਿਗਸੈ ਸੰਸਾਰੁ ॥
sant kau bikh; bigasai sansaar |
Sant Singh KhalsaShe is poison to the Saint, but the world is delighted with her.
Manmohan SinghShe is as poison to the saint, but seeing her the world blooms.
Manmohan Singh (Punjabi)ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ।
Fareedkot Teekaਪਰੰਤੂ ਸੰਤੋਂ ਕੋ ਤੌ ਬਿਖ ਰੂਪ ਪ੍ਰਤੀਤ ਹੋਤੀ ਹੈ ਔ ਸੰਸਾਰ ਮਾਇਆ ਕੋ ਪਾਇਕੈ ਪ੍ਰਸੰਨ ਹੋਤਾ ਹੈ॥੩॥
Prof. Sahib Singh(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।ਪਦ ਅਰਥ ਬਿਖੁ = ਜ਼ਹਿਰ। ਬਿਗਸੈ = ਖ਼ੁਸ਼ ਹੁੰਦਾ ਹੈ।
SikhNet (Spanish)pero los Santos la rechazan como al veneno.
ਕਰਿ ਸੀਗਾਰੁ; ਬਹੈ ਪਖਿਆਰੀ ॥
kar seegaar; bahai pakhiaaree |
Sant Singh KhalsaAdorning herself, she sits like a prostitute.
Manmohan SinghAdorning herself, she sits like a prostitute.
Manmohan Singh (Punjabi)ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ।
Fareedkot Teekaਪੁਨਹ ਮਾਇਆ ਰੂਪ (ਪਖਿਆਰੀ) ਵੇਸਵਾ ਵਿਸਓਂ ਕਾ ਸੀਗਾਰ ਕਰ ਕੇ ਬੈਠਤੀ ਹੈ॥
Prof. Sahib Singhਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,ਪਦ ਅਰਥ ਪਖਿਆਰੀ = ਵੇਸਵਾ।
SikhNet (Spanish)Esta prostituta se adorna de muchas formas;
ਸੰਤ ਕੀ ਠਿਠਕੀ; ਫਿਰੈ ਬਿਚਾਰੀ ॥੨॥
sant kee tthitthakee; firai bichaaree |2|
Sant Singh KhalsaCursed by the Saints, she wanders around like a wretch. ||2||
Manmohan SinghAccursed of the saints, the wretch wanders about.
Manmohan Singh (Punjabi)ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ।
Fareedkot Teekaਪੁਨਾ ਸੰਤੋਂ ਕੀ ਫਿਟਕਾਰੀ ਹੂਈ ਗਰੀਬਨੀ ਫਿਰਤੀ ਹੈ॥੨॥
Prof. Sahib Singhਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥ਪਦ ਅਰਥ ਠਿਠਕੀ = ਫਿਟਕਾਰੀ ਹੋਈ ॥੨॥
SikhNet (Spanish)es maldecida por los Santos, pues vaga por todas partes como una loca. (2)
ਸੰਤ ਭਾਗਿ; ਓਹ ਪਾਛੈ ਪਰੈ ॥
sant bhaag; oeh paachhai parai |
Sant Singh KhalsaShe runs around, chasing after the Saints.
Manmohan SinghShe runs after and pursues the saints.
Manmohan Singh (Punjabi)ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ।
Fareedkot Teekaਸੰਤ ਭਾਗ ਕੇ ਉਸ ਕੋ ਤਿਆਗਤੇ ਹੈਂ ਵਹੁ ਬਹੁਤ ਪੀਛੇ ਪਰਤੀ ਹੈ॥
Prof. Sahib Singh(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,ਪਦ ਅਰਥ ਓਹ = ਉਹ ਮਾਇਆ।
SikhNet (Spanish)Vaga salvajemente atrás de los Santos,
ਗੁਰ ਪਰਸਾਦੀ; ਮਾਰਹੁ ਡਰੈ ॥
gur parasaadee; maarahu ddarai |
Sant Singh KhalsaShe is afraid of being beaten by those blessed with the Guru's Grace.
Manmohan SinghShe fears being beaten by the saints, who are recipients of the Guru's grace.
Manmohan Singh (Punjabi)ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ।
Fareedkot Teekaਗੁਰ ਕ੍ਰਿਪਾ ਸਹਿਤ ਜੋ ਮਹਾਤਮਾਂ ਹੈਂ ਤਿਨੋਂ ਕੀ ਮਾਰ ਸੇ ਡਰਤੀ ਹੈ। ਇਸ ਕਾ ਮਾਰਨਾ ਕਿਆ ਹੈ? ਇਸ ਕੋ ਮਿਥਿਆ ਜਾਣ ਲੈਣਾ॥
Prof. Sahib Singhਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।ਪਦ ਅਰਥ ਮਾਰਹੁ = (ਸੰਤਾਂ ਦੀ) ਮਾਰ ਤੋਂ।
SikhNet (Spanish)pero teme ser pisoteada por ellos por la Gracia del Guru.
ਸਾਕਤ ਕੀ; ਓਹ ਪਿੰਡ ਪਰਾਇਣਿ ॥
saakat kee; oeh pindd paraaein |
Sant Singh KhalsaShe is the body, the breath of life, of the faithless cynics.
Manmohan SinghShe is the body and very life of an apostate.
Manmohan Singh (Punjabi)ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ।
Fareedkot Teekaਪੁਨਹ ਸਾਕਤੋਂ ਕੇ ਸਰੀਰ ਕੋ ਤੌ ਵਹੁ ਪ੍ਰਾਣ ਰੂਪ ਹੈ, ਉਨ ਕੀ ਦੇਹ ਮੇਂ ਤਤਪਰ ਹੋ ਰਹੀ ਹੈ; ਵਾ ਸਾਕਤੋਂ ਕੇ ਸਰੀਰੋਂ ਕੀ ਉਹੀ ਮਾਇਆ ਹੈ ਤਤਪਰਤਾ ਹੈ॥
Prof. Sahib Singhਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,ਪਦ ਅਰਥ ਪਿੰਡ ਪਰਾਇਣਿ = ਸਰੀਰ ਦਾ ਆਸਰਾ, ਜਿੰਦ-ਜਾਨ।
SikhNet (Spanish)Ella es el único sustento de aquéllos que la alaban,
ਹਮ ਕਉ ਦ੍ਰਿਸਟਿ ਪਰੈ; ਤ੍ਰਖਿ ਡਾਇਣਿ ॥੩॥
ham kau drisatt parai; trakh ddaaein |3|
Sant Singh KhalsaShe appears to me like a blood-thirsty witch. ||3||
Manmohan SinghTo me she seems to be my blood-thirsty witch.
Manmohan Singh (Punjabi)ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ।
Fareedkot Teekaਹਮ ਕੋ ਤੌ (ਤ੍ਰਖਿ) ਭਿਆਨਕ ਵਾ ਤਰਕ ਦੀ ਅਸਵਾਰੀ ਵਾਲੀ ਡਾਇਣ ਦ੍ਰਿਸਟੀ ਮੇਂ ਪ੍ਰਤੀਤ ਹੋਤੀ ਹੈ॥੩॥
Prof. Sahib Singhਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥ਪਦ ਅਰਥ ਦ੍ਰਿਸਟਿ ਪਰੈ = ਦਿੱਸਦੀ ਹੈ। ਤ੍ਰਖਿ = ਤ੍ਰਿਖੀ, ਭਿਆਨਕ ॥੩॥
SikhNet (Spanish)pero para nosotros, es sólo una bruja sedienta de sangre. (3)
ਹਮ; ਤਿਸ ਕਾ ਬਹੁ ਜਾਨਿਆ ਭੇਉ ॥
ham; tis kaa bahu jaaniaa bheo |
Sant Singh KhalsaI know her secrets well
Manmohan SinghI am well-acquainted with her secrets now,
Manmohan Singh (Punjabi)ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ,
Fareedkot Teekaਹਮ ਨੇ ਤਿਸ ਕਾ ਬਹੁਤ ਭੇਦ ਤਬ ਜਾਨਿਆ ਹੈ॥
Prof. Sahib Singhਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,ਪਦ ਅਰਥ ਭੇਉ = ਭੇਤ।
SikhNet (Spanish)Conozco sus secretos bien
ਜਬ ਹੂਏ ਕ੍ਰਿਪਾਲ; ਮਿਲੇ ਗੁਰਦੇਉ ॥
jab hooe kripaal; mile guradeo |
Sant Singh Khalsain His Mercy, the Divine Guru met me.
Manmohan Singhwhen becoming merciful my Guru-God has met me.
Manmohan Singh (Punjabi)ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ।
Fareedkot Teekaਜਬ ਕ੍ਰਿਪਾਲ ਹੋਇ ਕੇ ਗੁਰੂ ਪ੍ਰਕਾਸ ਰੂਪ ਮਿਲੇ ਹੈਂ॥
Prof. Sahib Singhਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।
SikhNet (Spanish)Ahora la he podido conocer en verdad,
ਕਹੁ ਕਬੀਰ; ਅਬ ਬਾਹਰਿ ਪਰੀ ॥
kahu kabeer; ab baahar paree |
Sant Singh KhalsaSays Kabeer, now I have thrown her out.
Manmohan SinghSays Kabir, I have now turned her out.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅਬ ਵੁਹ ਮਾਇਆ ਹਮਾਰੇ ਬਾਹਰ ਪਰੀ ਹੈ ਅਰਥਾਤ ਹਮਾਰੇ ਰਿਦੇ ਸੇ ਨਿਕਸ ਗਈ ਹੈ॥
Prof. Sahib Singhਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,ਪਦ ਅਰਥ ਬਾਹਰਿ ਪਰੀ = ਮਨ ਵਿਚੋਂ ਨਿਕਲ ਗਈ ਹੈ।
SikhNet (Spanish)Dice Kabir, la he echado para afuera,
ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥
sansaarai kai anchal laree |4|4|7|
Sant Singh KhalsaShe clings to the skirt of the world. ||4||4||7||
Manmohan SinghShe has clung herself to the skirt of world.
Manmohan Singh (Punjabi)ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ।
Fareedkot Teekaਪੁਨਹ ਸੰਸਾਰ ਕੇ ਰਿਦੇ ਬਸਤ੍ਰ ਮੇਂ (ਲਰੀ) ਲਗ ਗਈ ਹੈਂ ਵਾ ਲਟਕ ਪਈ ਹੈ॥੪॥੪॥੭॥☬ਸਿਖੋਂ ਨੇ ਕਹਾ: ਹੇ ਭਗਵਨ! ਮਾਯਾ ਕੀ ਆਪ ਨੇ ਨਛੇਧੀ ਕਰੀ। ਆਪ ਹੀ ਕਹਤੇ ਹੋ ਕਿ ਸੰਤੋਂ ਕੀ ਸੇਵਾ ਕਰੋ, ਤਬ ਸੇਵਾ ਕੈਸੇ ਹੋਵੇਗੀ?☬ਤਿਸ ਪਰ ਕਹਤੇ ਹੈਂ, ਅਬ ਮਾਯਾ ਕੀ ਉਸਤਤੀ ਕਰਤੇ ਹੈਂ:
Prof. Sahib Singhਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥ਪਦ ਅਰਥ ਅੰਚਲਿ = ਪੱਲੇ। ਲਰੀ = ਲੱਗੀ ॥੪॥੪॥੭॥
SikhNet (Spanish)pero ella se cuelga del mundo entero. (4-4-7)