ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਮੇਰਾ ਸਾਹਿਬੁ ਅਤਿ ਵਡਾ; ਸਚੁ ਗਹਿਰ ਗੰਭੀਰਾ ॥
meraa saahib at vaddaa; sach gahir ganbheeraa |
Sant Singh KhalsaMy Master is so very great, true, profound and unfathomable.
Manmohan SinghMy Master is infinitely great, true, profound and unfathomable.
Manmohan Singh (Punjabi)ਮੈਂਡਾ ਮਾਲਕ ਬੇਅੰਤ ਵਿਸ਼ਾਲ, ਸੱਚਾ, ਡੂੰਘਾ ਅਤੇ ਅਥਾਹ ਹੈ।
Fareedkot Teekaਮੇਰਾ ਸ੍ਵਾਮੀ ਬਹੁਤ ਵੱਡਾ ਹੈ, ਸਤ੍ਯ ਸਰੂਪ ਹੈ, ਡੂੰਘਾ ਅਰ ਨਿਹਚਲ ਹੈ॥
Prof. Sahib Singhਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,ਪਦ ਅਰਥ ਗਹਿਰ = ਡੂੰਘਾ। ਗੰਭੀਰ = ਧੀਰਜ ਵਾਲਾ।
SikhNet (Spanish)Mi Maestro es lo más Alto de lo alto, Verdadero, Profundo e Insondable.
ਸਭੁ ਜਗੁ ਤਿਸ ਕੈ ਵਸਿ ਹੈ; ਸਭੁ ਤਿਸ ਕਾ ਚੀਰਾ ॥
sabh jag tis kai vas hai; sabh tis kaa cheeraa |
Sant Singh KhalsaThe whole world is under His power; everything is the projection of Him.
Manmohan SinghThe entire world is within His sway and all this is His extension.
Manmohan Singh (Punjabi)ਸਾਰਾ ਸੰਸਾਰ ਉਸ ਦੇ ਅਖਤਿਆਰ ਵਿੱਚ ਹੈ ਅਤੇ ਸਾਰੀ ਸ਼ਕਤੀ ਉਸੇ ਦੀ ਹੀ ਹੈ।
Fareedkot Teekaਸਾਰਾ ਸੰਸਾਰ ਤਿਸ ਕੇ ਬਸ ਮੇਂ ਹੈ ਸਭ ਤਿਸ ਕਾ (ਚੀਰਾ) ਪਾੜਾ, ਭਾਵ ਬਿਸਥਾਰ ਕੀਆ ਹੂਆ ਹੈ। ਵਾ ਸਭ ਪਰ ਤਿਸ ਕਾ ਪਟਾ ਭਾਵ ਹੁਕਮ ਹੈ॥
Prof. Sahib Singhਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।ਪਦ ਅਰਥ ਚੀਰਾ = ਪੱਲਾ, ਆਸਰਾ।
SikhNet (Spanish)El mundo entero está sujeto a Su Mandato y todo lo que se ve es Su Extensión.
ਗੁਰ ਪਰਸਾਦੀ ਪਾਈਐ; ਨਿਹਚਲੁ ਧਨੁ ਧੀਰਾ ॥
gur parasaadee paaeeai; nihachal dhan dheeraa |
Sant Singh KhalsaBy Guru's Grace, the eternal wealth is obtained, bringing peace and patience to the mind.
Manmohan SinghBy Guru's grace, the ever-stable and patience -giving wealth of God's name is received.
Manmohan Singh (Punjabi)ਗੁਰਾਂ ਦੀ ਮਿਹਰ ਸਕਦਾ, ਸਦੀਵੀ ਸਥਿਰ ਅਤੇ ਧੀਰਜ ਦੇਣ ਵਾਲੀ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।
Fareedkot Teeka(ਧੀਰਾ) ਧੀਰਜ ਦੇਨ ਹਾਰਾ ਨਿਹਚਲ ਨਾਮ ਜੋ ਧਨੁ ਹੈ, ਸੋ ਗੁਰੋਂ ਕੀ ਕ੍ਰਿਪਾ ਸੇ ਪਾਈਤਾ ਹੈ॥
Prof. Sahib Singhਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਪਦ ਅਰਥ ਧਨੁ ਧੀਰਾ = ਸਦਾ-ਥਿਰ ਰਹਿਣ ਵਾਲਾ ਧਨ।
SikhNet (Spanish)A través de la Gracia del Guru, uno Lo obtiene; eternas son las Riquezas con los que Él nos bendice.
ਕਿਰਪਾ ਤੇ. ਹਰਿ ਮਨਿ ਵਸੈ; ਭੇਟੈ ਗੁਰੁ ਸੂਰਾ ॥
kirapaa te. har man vasai; bhettai gur sooraa |
Sant Singh KhalsaBy His Grace, the Lord dwells in the mind, and one meets the Brave Guru.
Manmohan SinghBy Lord's grace the Lord abides in man's mind and he meets with the valiant Guru.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਤੇ ਉਹ ਯੋਧੇ ਗੁਰਾਂ ਨੂੰ ਮਿਲ ਪੈਂਦਾ ਹੈ।
Fareedkot Teekaਜਬ ਗੁਰੂ ਸੂਰਮਾ ਮਿਲੇ ਤਬ ਤਿਨ ਕੀ ਕ੍ਰਿਪਾ ਤੇ ਹੀ ਹਰੀ ਮਨ ਮੇਂ ਬਸਤਾ ਹੈ॥
Prof. Sahib Singhਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,ਪਦ ਅਰਥ ਭੇਟੈ = ਮਿਲਦਾ ਹੈ। (ਭੇਟੈ ਗੁਰੂ = ਗੁਰੂ ਮਿਲਦਾ ਹੈ)। ਭੇਟੈ ਗੁਰੁ = ਗੁਰੂ ਨੂੰ ਮਿਲਦਾ ਹੈ। ਵਿਆਕਰਣ ਅਨੁਸਾਰ ਇਸ ਲਫ਼ਜ਼ 'ਭੇਟੈ' ਦੀ ਵਰਤੋਂ ਗਹੁ ਨਾਲ ਸਮਝਣ-ਯੋਗ ਹੈ। ਸੋ, ਏਥੇ 'ਜੋ ਸੂਰਮੇ ਗੁਰੂ ਨੂੰ ਮਿਲਦਾ ਹੈ' ਅਰਥ ਕਰਨਾ ਗ਼ਲਤ ਹੈ)।
SikhNet (Spanish)Por una gracia especial, el Señor brilla en nuestra mente si uno se encuentra con el Gran Guru.
ਗੁਣਵੰਤੀ ਸਾਲਾਹਿਆ; ਸਦਾ ਥਿਰੁ ਨਿਹਚਲੁ, ਹਰਿ ਪੂਰਾ ॥੭॥
gunavantee saalaahiaa; sadaa thir nihachal, har pooraa |7|
Sant Singh KhalsaThe virtuous praise the ever-stable, permanent, perfect Lord. ||7||
Manmohan SinghThe virtuous praise the ever-stable, immovable and perfect Lord.
Manmohan Singh (Punjabi)ਗੁਣਵਾਨ, ਸਦੀਵੀ ਸਥਿਰ ਅਹਿੱਲ ਅਤੇ ਪੂਰਨ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ।
Fareedkot Teekaਜਿਨ ਗੁਣਵਾਨੋਂ ਨੇ ਹਰੀ ਅਚਲ ਪੂਰਨ ਕੋ ਸਲਾਹਿਆ ਹੈ, ਤਿਨ ਕਾ ਚਿਤ ਸਦਾ ਥਿਰੁ ਹੂਆ ਹੈ॥੭॥
Prof. Sahib Singhਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥
SikhNet (Spanish)Los hombres de mérito alaban a su Señor puesto que Él, el Señor es Eterno y Perfecto. (7)