ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਧ੍ਰਿਗੁ ਤਿਨੑਾ ਦਾ ਜੀਵਿਆ, ਜੋ ਹਰਿ ਸੁਖੁ. ਪਰਹਰਿ ਤਿਆਗਦੇ; ਦੁਖੁ ਹਉਮੈ ਪਾਪ ਕਮਾਇ ॥
dhrig tinaa daa jeeviaa, jo har sukh. parahar tiaagade; dukh haumai paap kamaae |
Sant Singh KhalsaCursed is the life of those who forsake and throw away the peace of the Lord's Name, and suffer pain instead by practicing ego and sin.
Manmohan SinghAccursed is the life of those who forsake and cast off the peace of God's Name and suffer pain by practising pride and sin.
Manmohan Singh (Punjabi)ਲਾਨ੍ਹਤ ਹੈ ਉਨ੍ਹਾਂ ਦੀ ਜਿੰਦਗੀ ਨੂੰ ਜਿਹੜੇ ਵਾਹਿਗੁਰੂ ਦੇ ਆਰਾਮ ਨੂੰ ਛੱਡ ਕੇ ਪਰੇ ਸੁੱਟ ਪਾਉਂਦੇ ਹਨ ਅਤੇ ਹੰਕਾਰ ਤੇ ਗੁਨਾਹ ਕਰ ਕੇ ਦੁੱਖ ਉਠਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਜੀਵਨੇ ਪਰ ਧਿਕਾਰ ਹੈ, ਜੋ ਹਰਿ ਪ੍ਰਾਪਤੀ ਕੇ ਸੁਖ ਕੋ (ਪਰ) ਭਲੀ ਪ੍ਰਕਾਰ (ਹਰਿ) ਹਰੇਕ ਪ੍ਰਕਾਰੋਂ ਸੇ ਤਿਆਗ ਛੋਡਤੇ ਹੈਂ ਔਰ ਦੁਖ ਮੇਂ ਪੜੇ ਹੂਏ ਹੰਤਾ ਮਮਤਾ ਮੇਂ ਬੰਧਾਇਮਾਨ ਹੋ ਕਰ ਕੇ ਪਾਪ ਕਮਾਉਤੇ ਹੈਂ॥
Prof. Sahib Singhਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,
ਪਦ ਅਰਥ ਪਰਹਰਿ = ਛੱਡ ਕੇ।
SikhNet (Spanish)Maldita es la vida de aquéllos que abandonan la Paz de Dios y se afligen al cometer error tras error por su ego.
ਮਨਮੁਖ ਅਗਿਆਨੀ. ਮਾਇਆ ਮੋਹਿ ਵਿਆਪੇ; ਤਿਨੑ ਬੂਝ. ਨ ਕਾਈ ਪਾਇ ॥
manamukh agiaanee. maaeaa mohi viaape; tina boojh. na kaaee paae |
Sant Singh KhalsaThe ignorant self-willed manmukhs are engrossed in the love of Maya; they have no understanding at all.
Manmohan SinghThe ignorant unbelievers are engrossed in the love of riches and they have no understanding.
Manmohan Singh (Punjabi)ਬੇਸਮਝ ਨਾਸਤਕ ਧਨ-ਦੌਲਤ ਦੀ ਪ੍ਰੀਤ ਵਿੱਚ ਖਚਤ ਹੋਏ ਹੋਏ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਂਦੀ।
Fareedkot Teekaਐਸੇ ਮਨਮੁਖ ਅਗਿਆਨੀ ਜੋ ਮਾਇਆ ਕੇ ਮੋਹ ਮੇਂ ਬ੍ਯਾਪੇ ਹੈਂ, ਤਿਨ ਕੋ ਕਿਸੀ ਪ੍ਰਕਾਰ ਕੀ ਬੂਝ ਅਰਥਾਤ ਧਰਮ ਅਧਰਮ ਕਾ ਵਿਵੇਕ ਉਨ ਕੋ ਨਹੀਂ ਹੈ॥
Prof. Sahib Singhਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।
ਪਦ ਅਰਥ ਵਿਆਪੇ = ਫਸੇ ਹੋਏ। ਬੂਝ = ਸਮਝ, ਮੱਤ।
SikhNet (Spanish)Los arrogantes e ignorantes Manmukjs están envueltos en el amor de Maya, y no conocen lo que es la Realidad.
ਹਲਤਿ ਪਲਤਿ ਓਇ. ਸੁਖੁ ਨ ਪਾਵਹਿ; ਅੰਤਿ ਗਏ ਪਛੁਤਾਇ ॥
halat palat oe. sukh na paaveh; ant ge pachhutaae |
Sant Singh KhalsaIn this world and in the world beyond, they do not find peace; in the end, they depart regretting and repenting.
Manmohan SinghIn this world and the world beyond, they get no peace and ultimately they depart regretting.
Manmohan Singh (Punjabi)ਇਸ ਲੋਕ ਤੇ ਪ੍ਰਲੋਕ ਵਿੱਚ ਉਹ ਆਰਾਮ ਨਹੀਂ ਪਾਉਂਦੇ। ਅਖੀਰ ਨੂੰ ਉਹ ਅਫਸੋਸ ਕਰਦੇ ਟੁਰ ਜਾਂਦੇ ਹਨ।
Fareedkot Teekaਵਹੁ ਲੋਕ ਪਰਲੋਕ ਮੇਂ ਸੁਖ ਕੋ ਨਹੀਂ ਪ੍ਰਾਪਤਿ ਹੋਤੇ ਅਰ ਅੰਤ ਕੋ ਪਸਚਾਤਾਪ ਕਰ ਕੇ ਚਲੇ ਗਏ ਹੈਂ॥
Prof. Sahib Singhਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰ-ਲੋਕ ਵਿਚ।
SikhNet (Spanish)Ellos no obtienen el Éxtasis ni aquí ni en el más allá, y al final se arrepienten.
ਗੁਰ ਪਰਸਾਦੀ ਕੋ ਨਾਮੁ ਧਿਆਏ; ਤਿਸੁ ਹਉਮੈ ਵਿਚਹੁ ਜਾਇ ॥
gur parasaadee ko naam dhiaae; tis haumai vichahu jaae |
Sant Singh KhalsaBy Guru's Grace, one may meditate on the Naam, the Name of the Lord, and egotism departs from within him.
Manmohan SinghDespite the Guru's grace, some rare one meditates on the name and within him departs the pride.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਜਣਾ ਹੀ ਨਾਮ ਨੂੰ ਸਿਮਰਦਾ ਹੈ। ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜੋ ਕੋਈ ਨਾਮੁ ਕੋ ਧ੍ਯਾਉਤਾ ਹੈ, ਤਿਸ ਕੀ ਹੰਤਾ ਮਮਤਾ ਅੰਤਸਕਰਨ ਕੇ ਬੀਚ ਸੇ ਜਾਤੀ ਰਹਿਤੀ ਹੈ॥
Prof. Sahib Singhਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
SikhNet (Spanish)Extraordinario es aquél que, por la Gracia del Guru, habita en el Naam, y su ego es canalizado.
ਨਾਨਕ. ਜਿਸੁ ਪੂਰਬਿ ਹੋਵੈ ਲਿਖਿਆ; ਸੋ ਗੁਰ ਚਰਣੀ ਆਇ ਪਾਇ ॥੧॥
naanak. jis poorab hovai likhiaa; so gur charanee aae paae |1|
Sant Singh KhalsaO Nanak, one who has such pre-ordained destiny, comes and falls at the Guru's Feet. ||1||
Manmohan SinghNanak, he who is so predestined, comes and falls at the Guru's feet.
Manmohan Singh (Punjabi)ਨਾਨਕ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੁੰਦਾ ਹੈ, ਉਹ ਆ ਕੇ ਗੁਰਾਂ ਦੇ ਪੈਰੀਂ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਪਰ ਪਹਿਲੇ ਹੀ ਸੇ ਲੇਖ ਲਿਖਾ ਹੋਵੈ ਹੈ, ਸੋ ਗੁਰੋਂ ਕੇ ਚਰਨੋਂ ਮੇਂ ਆਇ ਕਰ ਪੜਤੇ ਹੈਂ॥੧॥
Prof. Sahib Singhਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥
ਪਦ ਅਰਥ ਪੂਰਬਿ = ਸ਼ੁਰੂ ਤੋਂ ॥੧॥
SikhNet (Spanish)Dice Nanak, aquél que así lo tiene escrito en su Destino por Dios, llega a los Pies del Guru. (1)